PSEB 5th Class Punjabi Solutions Chapter 4 ਕਿੱਕਲੀ

Punjab State Board PSEB 5th Class Punjabi Book Solutions Chapter 4 ਕਿੱਕਲੀ Textbook Exercise Questions and Answers.

PSEB Solutions for Class 5 Punjabi Chapter 4 ਕਿੱਕਲੀ

1. ਖ਼ਾਲੀ ਸਥਾਨ ਭਰੋ

ਪ੍ਰਸ਼ਨ-ਖ਼ਾਲੀ ਸਥਾਨ ਰੋ-

(ਉ) ਕਿੱਕਲੀ …….. ਦੀਆਂ ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ ।
(ਅ) ਇਸ ਵਿਚ ਦੋ-ਦੋ ਕੁੜੀਆਂ …….. ਬਣਾ ਕੇ ਨੱਚਦੀਆਂ ਹਨ ।
(ਇ) ਕਿੱਕਲੀ ਦੇ ਗੀਤਾਂ ਵਿਚ ਭੈਣ ਦਾ …….. ਹੀ ਵਧੇਰੇ ਪ੍ਰਗਟ ਹੋਇਆ ਹੈ ।
(ਸ) ਕਿੱਕਲੀ ਕਲੀਰ ਦੀ ………. ਮੇਰੇ ਵੀਰ ਦੀ ।
(ਹ) ਕਿੱਕਲੀ ਪਾਉਂਦੀਆਂ ਕੁੜੀਆਂ …………. ਵਾਂਗ ਘੁੰਮਦੀਆਂ ਹਨ
(ਕ) ਖੱਖੜੀਆਂ ………… ਖਾਂ, ਖਾਂਦੀ-ਖਾਂਦੀ ਕਾਬਲ ਜਾਂ ।
ਉੱਤਰ:
(ੳ) ਕਿੱਕਲੀ ਪੰਜਾਬ ਦੀਆਂ ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ ।
(ਅ) ਇਸ ਵਿਚ ਦੋ-ਦੋ ਕੁੜੀਆਂ ਜੁੱਟ ਬਣਾ ਕੇ ਨੱਚਦੀਆਂ ਹਨ ।
(ਇ) ਕਿੱਕਲੀ ਦੇ ਗੀਤਾਂ ਵਿਚ ਭੈਣ ਦਾ ਵੀਰਪਿਆਰ ਹੀ ਵਧੇਰੇ ਪ੍ਰਗਟ ਹੋਇਆ ਹੈ ।
(ਸ) ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ।
(ਹ) ਕਿੱਕਲੀ ਪਾਉਂਦੀਆਂ ਕੁੜੀਆਂ ਚੱਕਰਚੂੰਢੇ ਵਾਂਗ ਘੁੰਮਦੀਆਂ ਹਨ ।
(ਕ) ਖੱਖੜੀਆਂ ਖ਼ਰਬੂਜ਼ੇ ਖਾਂ,
ਖਾਂਦੀ-ਖਾਂਦੀ ਕਾਬਲ ਜਾਂ ।

2. ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਕਿੱਕਲੀ ਵਿੱਚ ਕਿੰਨੀਆਂ ਕੁੜੀਆਂ ਜੁੱਟ ਬਣਾ ਕੇ ਨੱਚਦੀਆਂ ਹਨ ?
ਉੱਤਰ:
ਦੋ-ਦੋ ।

PSEB 5th Class Punjabi Solutions Chapter 4 ਕਿੱਕਲੀ

ਪ੍ਰਸ਼ਨ 2.
ਕਿੱਕਲੀ ਦੇ ਇਕ ਗੀਤ ਵਿਚ ਭੈਣ ਆਪਣੇ ਭਰਾ ਨੂੰ ਕਿਹੜੀ ਗੱਲੋਂ ਰੋਕਦੀ ਹੈ ?
ਉੱਤਰ:
ਟਾਹਲੀ ਦਾ ਰੁੱਖ ਵੱਢਣੋ ।

ਪ੍ਰਸ਼ਨ 3.
“ਕਿੱਕਲੀ ਪਾਠ’ ਵਿਚ ਆਏ ਕਿਸੇ ਦੋ ਰਿਸ਼ਤਿਆਂ ਦੇ ਨਾਂ ਲਿਖੋ ।
ਉੱਤਰ:
ਭੈਣ ਤੇ ਵੀਰ ਦਾ ਰਿਸ਼ਤਾ ।

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ’ ਹਰਮਨ-ਪਿਆਰਾ, ਚੱਕਰਚੂੰ ਢਾ, ਸ਼ਾਮਲਾਟ, ਟਾਹਲੀ, ਭੰਬੀਰੀ ।
ਉੱਤਰ:

  1. ਹਰਮਨ-ਪਿਆਰਾ ਸਭ ਦਾ ਪਿਆਰਾ)ਸੁਰਿੰਦਰ ਕੌਰ ਪੰਜਾਬ ਦੀ ਹਰਮਨ-ਪਿਆਰੀ ਗਾਇਕਾ ਸੀ ।
  2. ਚੱਕਰਚੂੰਢਾ (ਪੰਘੂੜੇ ਦੀ ਇਕ ਕਿਸਮ-ਚੱਕਰਚੂੰਢੇ ਉੱਤੇ ਝੂਟੇ ਲੈਂਦਿਆਂ ਮੈਨੂੰ ਬਹੁਤ ਡਰ ਲੱਗਦਾ ਹੈ ।
  3. ਸ਼ਾਮਲਾਟ (ਸਾਂਝੀ ਥਾਂ)-ਇਸ ਸ਼ਾਮਲਾਟ ਉੱਤੇ ਪਿੰਡ ਦੀ ਪੰਚਾਇਤ ਦੀ ਮਾਲਕੀ ਹੈ ।
  4. ਟਾਹਲੀ (ਇਕ ਪ੍ਰਕਾਰ ਦਾ ਰੁੱਖ)-ਟਾਹਲੀ ਦੀ ਕਾਲੀ ਲੱਕੜੀ ਨੂੰ ਘੁਣ ਨਹੀਂ ਲਗਦਾ ।
  5. ਭੰਬੀਰੀ (ਇਕ ਘੁੰਮਣ ਵਾਲਾ ਖਿਡਾਉਣਾ, ਤਿੱਤਲੀ)-ਬੱਚੇ ਮੇਲੇ ਵਿਚੋਂ ਭੰਬੀਰੀਆਂ ਖ਼ਰੀਦ ਰਹੇ ਸਨ ।

4. ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖੋ : –

ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ ਪੰਜਾਬ, ਹੱਥ, ਪੱਗ, ਬਹਿੰਦਾ, ਸਿੰਗ, ਦੁਪੱਟਾ ।
ਉੱਤਰ:
PSEB 5th Class Punjabi Solutions Chapter 4 ਕਿੱਕਲੀ 1

5. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਕਿੱਕਲੀ ਕਿਹੋ ਜਿਹਾ ਨਾਚ ਹੈ ?
ਉੱਤਰ:
ਕਿੱਕਲੀ ਦਿਲ-ਪਰਚਾਵੇ ਦਾ ਵਧੀਆ ਨਾਚ ਹੈ । ਇਹ ਕੁੜੀਆਂ ਦੀ ਘੱਟ ਗਿਣਤੀ ਹੋਣ ‘ਤੇ ਵੀ ਨੱਚਿਆ ਜਾ ਸਕਦਾ ਹੈ । ਇਸ ਵਿਚ ਚੱਕਰਚੂੰਢੇ ਵਾਂਗ ਘੁੰਮਦਿਆਂ ਗਾਇਆ ਵੀ ਜਾਂਦਾ ਹੈ । ਇਸ ਦੇ ਗੀਤਾਂ ਵਿਚ ਭੈਣ ਦਾ ਵੀਰ ਪਿਆਰ ਤੇ ਹੋਰ ਰਿਸ਼ਤਿਆਂ ਦੇ ਸੰਬੰਧਾਂ ਦੀ ਮਹਿਕ ਝਲਕਦੀ ਹੈ ।

PSEB 5th Class Punjabi Solutions Chapter 4 ਕਿੱਕਲੀ

6. ਬਹੁਵਿਕਲਪੀ ਪ੍ਰਸ਼ਨ ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
‘ਕਿੱਕਲੀ ਲੇਖ ਕਿਸ ਦਾ ਲਿਖਿਆ ਹੋਇਆ ਹੈ ?
ਉੱਤਰ:
ਸੁਖਦੇਵ ਮਾਦਪੁਰੀ (✓)।

ਪ੍ਰਸ਼ਨ 2.
ਪੰਜਾਬ ਦੀਆਂ ਕੁੜੀਆਂ ਦੀ ਹਰਮਨਪਿਆਰੀ ਖੇਡ ਕਿਹੜੀ ਹੈ ?
ਉੱਤਰ:
ਕਿੱਕਲੀ (✓)।

ਪ੍ਰਸ਼ਨ 3.
ਕਿਹੜੀ ਖੇਡ ਵਿਚ ਦੋ-ਦੋ ਕੁੜੀਆਂ ਸੁੱਟ ਬਣਾ ਕੇ ਖੇਡਦੀਆਂ ਹਨ ?
ਉੱਤਰ:
ਕਿੱਕਲੀ (✓)।

ਪ੍ਰਸ਼ਨ 4.
ਕਿੱਕਲੀ ਵਿਚ ਦੋ ਕੁੜੀਆਂ ਇਕ-ਦੂਜੀ ਦਾ ਹੱਥ ਫੜ ਕੇ ਕੀ ਬਣਾ ਲੈਂਦੀਆਂ ਹਨ ?
ਉੱਤਰ:
ਕੰਘੀ (✓) ।

ਪ੍ਰਸ਼ਨ 5.
ਕਿੱਕਲੀ ਵਿਚ ਕੁੜੀਆਂ ਕਿਸ ਤਰ੍ਹਾਂ ਘੁੰਮਦੀਆਂ ਹਨ ?
ਉੱਤਰ:
ਚੱਕਰ ਚੂੰਢੇ ਵਾਂਗ (✓) ।

ਪ੍ਰਸ਼ਨ 6.
ਕਿੱਕਲੀ ਦੇ ਗੀਤ ਵਿਚ ਕਿਸ ਰੰਗ ਦੇ ਘੱਗਰੇ ਦਾ ਜ਼ਿਕਰ ਹੈ ?
ਉੱਤਰ:
ਅਸਮਾਨੀ (✓) ।

ਪ੍ਰਸ਼ਨ 7.
ਕਿੱਕਲੀ ਦੇ ਗੀਤਾਂ ਵਿਚ ਕਿਸ ਦਾ ਕਿਸ ਲਈ ਪਿਆਰ ਵਧੇਰੇ ਪ੍ਰਗਟ ਹੋਇਆ ਹੈ ?
ਉੱਤਰ:
ਭੈਣ ਦਾ ਵੀਰ-ਪਿਆਰ (✓)।

PSEB 5th Class Punjabi Solutions Chapter 4 ਕਿੱਕਲੀ

ਪ੍ਰਸ਼ਨ 8.
ਕਿੱਕਲੀ ਦੇ ਗੀਤ ਗਾਉਣ ਦੇ ਕਿੰਨੇ ਢੰਗ ਹਨ ?
ਉੱਤਰ:
ਦੋ (✓)।

ਪ੍ਰਸ਼ਨ 9.
ਕਿੱਕਲੀ ਦੇ ਇਕ ਗੀਤ ਵਿਚ ਭੈਣ ਆਪਣੇ ਛੋਟੇ ਭਰਾ ਨੂੰ ਕਿਹੜੀ ਥਾਂ ਤੋਂ ਟਾਹਲੀ ਵੱਢਣ ਤੋਂ ਰੋਕਦੀ ਹੈ ?
ਉੱਤਰ:
ਸਾਂਝੀ ਕੀ ।

ਪ੍ਰਸ਼ਨ 10.
‘ਕਿੱਕਲੀ ………… ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ । ਖ਼ਾਲੀ ਥਾਂ ਲਈ ਢੁੱਕਵਾਂ ਸ਼ਬਦ ਕਿਹੜਾ ਹੈ ?
ਉੱਤਰ:
ਪੰਜਾਬੀ (✓) ।

Leave a Comment