Punjab State Board PSEB 5th Class Welcome Life Book Solutions Chapter 6 ਸਭ ਦਾ ਬਰਾਬਰ ਸਤਿਕਾਰ Textbook Exercise Questions and Answers.
PSEB Solutions for Class 5 Welcome Life Chapter 6 ਸਭ ਦਾ ਬਰਾਬਰ ਸਤਿਕਾਰ
Welcome Life Guide for Class 5 PSEB ਸਭ ਦਾ ਬਰਾਬਰ ਸਤਿਕਾਰ Textbook Questions and Answers
(ਉ) ਸਮਾਜਕ ਮੇਲ-ਜੋਲ
ਲੋਕ-ਕਿੱਤਾਕਾਰਾਂ ਦੀਆਂ ਤਸਵੀਰਾਂ


![]()
ਅਭਿਆਸ : 1
ਸਹੀ ਮਿਲਾਨ ਕਰੋ

ਉੱਤਰ :

ਅਭਿਆਸ: 2
ਅਧਿਆਪਕ ਵਿਦਿਆਰਥੀਆਂ ਨੂੰ ਦੱਸੇਗਾ ਕਿ ਕਿਸ ਤਰ੍ਹਾਂ ਵੱਖ-ਵੱਖ ਧੰਦਿਆਂ ਦਾ ਜਨਮ ਹੋਇਆ ਹੈ ਇਹ ਸਾਰੇ ਧੰਦੇ ਕਿਸ ਤਰ੍ਹਾਂ ਸਮਾਜਕ ਲੋੜ ਵਿੱਚੋਂ ਪੈਦਾ ਹੋਏ ਹਨ ਕੋਈ ਵੀ ਧੰਦਾ ਚੰਗਾ-ਮਾੜਾ ਨਹੀਂ ਹੁੰਦਾ ਸਾਰੇ ਧੰਦਿਆਂ ਦਾ ਆਪਸ ‘ਚ ਗੂੜ੍ਹਾ ਸੰਬੰਧ ਹੁੰਦਾ ਹੈ ਲੋਕ-ਕਿੱਤਾਕਾਰ ਲੋਕ-ਕਲਾਕਾਰ ਵੀ ਹੁੰਦੇ ਹਨ ਹਰ ਲੋਕ-ਕਿੱਤੇ ਦੀ ਕੋਈ ਨਾ ਕੋਈ ਮੂਲ ਸਮੱਗਰੀ ਹੁੰਦੀ ਹੈ ਨਵੀਆਂ ਲੋੜਾਂ ਅਨੁਸਾਰ ਮਨੁੱਖੀ ਸਮਾਜ ਵਿੱਚ ਹਜ਼ਾਰਾਂ ਤਰ੍ਹਾਂ ਦੇ ਨਵੇਂ ਧੰਦੇ ਆਗਏ ਹਨ ਅਤੇ ਆਰਹੇ ਹਨ
ਅਭਿਆਸ: 3
ਹਰੇਕ ਲੋਕ-ਧੰਦੇ ਦੀ ਕੋਈ ਨਾ ਕੋਈ ਮੂਲ ਸਮੱਗਰੀ ਹੁੰਦੀ ਹੈ ਅਧਿਆਪਕ ਵਿਦਿਆਰਥੀਆਂ ਕੋਲੋਂ ਮੂਲ ਸਮੱਗਰੀ ਸੰਬੰਧੀ ਪ੍ਰਸ਼ਨ ਪੁੱਛੇਗਾ ਤੇ ਖ਼ਾਲੀ ਥਾਂਵਾਂ ਭਰਨ ਨੂੰ ਕਹੇਗਾ
![]()
ਲੋਕ-ਧੰਦਾ – ਸਮੱਗਰੀ
ਤਰਖਾਣਾ ਕੰਮ – ਲੱਕੜੀ
ਲੁਹਾਰਾ ਕੰਮ – ……………………….
ਸੁਨਿਆਰ – ……………………….
ਜੁੱਤੀਆਂ – ……………………….
ਬਣਾਉਣਾ – ……………………….
ਉੱਤਰ :
ਲੋਕ-ਧੰਦਾ – ਸਮੱਗਰੀ
ਤਰਖਾਣਾ ਕੰਮ – ਲੱਕੜੀ
ਲੁਹਾਰਾ ਕੰਮ – ਲੋਹਾ
ਸੁਨਿਆਰ – ਸੋਨਾ
ਜੁੱਤੀਆਂ ਬਣਾਉਣਾ – ਚਮੜਾ
(ਅ) ਅਸੀਂ ਸਭ ਬਰਾਬਰ ਹਾਂ !
ਮਨੁੱਖ ਦਾ ਸਫ਼ਰ ਜੰਗਲ ਤੋਂ ਸਮਾਜ ਤੱਕ ਮਨੁੱਖ ਨੂੰ ਪਸੂ ਤੋਂ ਸਮਾਜਕ ਪਸੂ ਬਣਨ ਲਈ ਕਰੋੜਾਂ ਸਾਲ ਲੱਗ ਗਏ ਆਰੰਭ ‘ਚ ਚੁਫ਼ੇਰੇ ਜੰਗਲ ਹੀ ਜੰਗਲ ਸਨ ਮਨੁੱਖ ਨਿੱਕੇ-ਨਿੱਕੇ ਕਬੀਲਿਆਂ ਦੀ ਸ਼ਕਲ ਚ ਵੱਸਦੇ ਸਨ ਉਹ ਗੁਫ਼ਾਵਾਂ ਅਤੇ ਦਰੱਖਤਾਂ ਉੱਤੇ ਰਹਿੰਦੇ ਸਨ ਉਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਹੁੰਦਾ ਰੁੱਤਾਂ ਬਦਲਦੀਆਂ ਤਾਂ ਉਹ ਰਹਿਣ ਵਾਲੀ ਥਾਂ ਵੀ ਬਦਲ ਲੈਂਦੇ ਉਹਨਾਂ ਕੋਲ ਪਹਿਨਣ ਲਈ ਕੱਪੜਾ ਨਹੀਂ ਸੀ ਹੁੰਦਾ ਉਹ ਪੱਥਰ ਦੇ ਔਜ਼ਾਰਾਂ ਨਾਲ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਦਾ ਮਾਸ ਖਾਲੈਂਦੇ ਤੇ ਖੱਲ ਨੂੰ ਸੁਕਾ ਕੇ ਆਪਣੀ ਦੇਹ ਉੱਤੇ ਲੈ ਲੈਂਦੇ

ਜਦੋਂ ਕਦੇ ਅਸਮਾਨੀ ਬਿਜਲੀ ਨਾਲ ਜੰਗਲ ‘ਚ ਅੱਗ ਲੱਗਦੀ ਤਾਂ ਉਹ ਬਹੁਤ ਡਰ ਜਾਂਦੇ ਉਹਨਾਂ ਲਈ ਅੱਗ ਬਹੁਤ ਡਰਾਉਣੀ ਅਤੇ ਬੇਕਾਬੂ ਜਿਹੀ ਚੀਜ਼ ਸੀ ਇੱਕ ਦਿਨ ਪੱਥਰ ਦੇ ਅੱਜ਼ਾਰ ਬਣਾਉਂਦਿਆਂ, ਪੱਥਰਾਂ ਦੀ ਰਗੜ ਨਾਲ ਅਚਾਨਕ ਅੱਗ ਦੀ ਚਿੰਗਾਰੀ ਨਿਕਲੀ ਮਨੁੱਖ ਦੇ ਮਨ ਅੰਦਰ ਇਹ ਸੋਚ ਉੱਭਰੀ ਕਿ ਇਸ ਚਿੰਗਾਰੀ ਨੂੰ ਆਪਣੀ ਮਨ-ਮਰਜ਼ੀ ਨਾਲ ਵੀ ਵਰਤਿਆ ਜਾ ਸਕਦਾਏ ਇਸ ਤਰ੍ਹਾਂ ਅੱਗ ਦੀ ਖੋਜ ਹੋਈ ਇਸ ਖੋਜ ਨੇ ਮਨੁੱਖ ਦੇ ਜਿਉਣ ਦੇ ਢੰਗ ਨੂੰ ਬਦਲ ਕੇ ਰੱਖ ਦਿੱਤਾ ਉਹ ਮਾਸ ਨੂੰ ਅੱਗ ‘ਤੇ ਪਕਾ ਕੇ ਖਾਣ ਲੱਗਾ ਉਹ ਅੱਗ ਨਾਲ਼ ਲੋੜ ਜੋਗਾ ਜੰਗਲ ਸਾਫ਼ ਕਰਨ ਲੱਗ ਪਿਆ ਤੇ ਉਸ ਸਾਫ਼ ਥਾਂ ਤੇ ਖੇਤੀਕਰਨਲੱਗਪਿਆ

ਅੱਗ ਤੋਂ ਬਾਅਦ ਉਸਨੇ ਪਹੀਏ ਦੀ ਖੋਜ ਕਰ ਲਈ ਪਹੀਏ ਦੀ ਖੋਜ ਨਾਲ ਉਸ ਦੀ ਯਾਤਰਾ ਦੀ ਸ਼ੁਰੂਆਤ ਹੋਈ। ਮਨੁੱਖ ਹੌਲੀ-ਹੌਲੀ ਆਪਣੀ ਸੋਚ ਨੂੰ ਵਿਕਸਿਤ ਕਰਦਾ ਗਿਆ ਪਹਿਲਾਂ ਉਹ ਸੰਕੇਤਾਂ ਜਾਂ ਇਸ਼ਾਰਿਆਂ ਰਾਹੀਂ ਆਪਣੀ ਗੱਲ ਕਹਿੰਦਾ ਹੁੰਦਾ ਸੀ ਫਿਰ ਉਹ ਹਰੇਕ ਸ਼ੈਅ ਨੂੰ ਨਾਂ ਦੇਣ ਲੱਗ ਪਿਆ ਇਸ ਨਾਲ ਉਸ ਦੀ ਸਭ ਨਾਲੋਂ ਵੱਡੀ ਪ੍ਰਾਪਤੀ ਭਾਸ਼ਾ ਦੀ ਸ਼ੁਰੂਆਤ ਹੋਈ।
![]()

ਪਹਿਲਾਂ-ਪਹਿਲ ਮਨੁੱਖ ਲਈ ਤਕੜਾ ਹੋਣਾ ਜ਼ਰੂਰੀ ਹੁੰਦਾ ਸੀ, ਫਿਰ ਉਸ ਦੇ ਮਨ ਅੰਦਰ ਸੋਹਣਾ ਦਿਖਣ ਦੀ ਖ਼ਾਹਸ਼ ਪੈਦਾ ਹੋਈ ਉਹ ਕੁਦਰਤੀ ਸ਼ੈਆਂ ਨੂੰ ਆਪਣੇ ਸਰੀਰ ਦਾ ਸ਼ਿੰਗਾਰ ਬਣਾਉਣ ਲੱਗਾ ਸਦੀਆਂ ਤੱਕ ਉਹ ਘੋਗੇ-ਸਿੱਪੀਆਂ ਤੋਂ ਲੈ ਕੇ ਹੱਡੀਆਂ ਤੱਕ ਨੂੰ ਆਪਣੇ ਸ਼ਿੰਗਾਰ ਲਈ ਵਰਤਦਾ ਰਿਹਾ ਸੋਹਣਾ ਦਿਖਣ ਦੀ ਇਹ ਖ਼ਾਹਿਸ਼ ਉਸ ਨੂੰ ਸਦੀਆਂ ਬਾਅਦ ਸੋਨੇ-ਚਾਂਦੀ ਦੇ ਗਹਿਣਿਆਂ ਤੱਕ ਲੈ ਗਈ

ਜੰਗਲ ਤੋਂ ਸਮਾਜ ਤੱਕ ਆਉਂਦਿਆਂ, ਮਨੁੱਖ ਨੇ ਬੜਾ ਕੁਝ ਸਿਰਜਿਆ ਹੌਲੀ-ਹੌਲੀ ਉਸਨੇ ਕੱਪੜਾ ਬੁਣਨ ਦੀ ਸ਼ੁਰੂਆਤ ਕੀਤੀ ਲੋਹੇ ਦੇ ਔਜ਼ਾਰ ਅਤੇ ਹਥਿਆਰ ਬਣਨ ਲੱਗੇ ਲੱਕੜੀ ਨੂੰ ਤਰਾਸ਼ ਕੇ ਵੱਖ-ਵੱਖ ਚੀਜ਼ਾਂ ਬਣਾਈਆਂ ਜਾਣ ਲੱਗੀਆਂ ਪਾਣੀ ਅਤੇ ਅਨਾਜ ਨੂੰ ਸੰਭਾਲਣ ਲਈ ਮਿੱਟੀ ਦੇ ਭਾਂਡੇ ਬਣਾਏ ਜਾਣ ਲੱਗੇ ਸਦੀਆਂ ਤੋਂ ਮਨੁੱਖ ਨੰਗੇ ਪੈਰਾਂ ਨਾਲ ਸਫ਼ਰ ਕਰਦਾ ਰਿਹਾ ਫਿਰ ਇਸ ਨੇ ਮੋਏ ਪਸ਼ੂਆਂ ਦੇ ਚੰਮ ਦੀਆਂ ਜੁੱਤੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ

ਵਕਤ ਦੇ ਬੀਤਣ ਨਾਲ ਮਨੁੱਖ ਦੀ ਭਟਕਣ ਦਾ ਅੰਤ ਹੋਣ ਲੱਗਾ ਉਹ ਇੱਕ ਥਾਂ ਟਿਕ ਕੇ ਜਿਉਣ ਨੂੰ ਤਰਜੀਹ ਦੇਣ ਲੱਗਾ ਗੁਫ਼ਾਵਾਂ ਅਤੇ ਦਰਖ਼ਤਾਂ ਦੀ ਥਾਂ ਉਹਨੇ ਘਾਹ-ਫੂਸ ਦੇ ਚਾਰੇ ਤੇ ਝੌਪੜੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਮਨੁੱਖ ਨੇ ਪਹਿਲਾਂ ਕੱਚੀਆਂ ਤੇ ਫਿਰ ਇਹਨਾਂ ਇੱਟਾਂ ਨੂੰ ਪਕਾ ਕੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਕਰੋੜਾਂ ਵਰਿਆਂ ਦੇ ਸਫ਼ਰ ਤੋਂ ਬਾਅਦ ਅੱਜ ਦਾ ਮਨੁੱਖ ਵਿਗਿਆਨਕ ਤਰੱਕੀ ਦੀਆਂ ਸਿਖ਼ਰਾਂ ਨੂੰ ਛੋਹ ਰਿਹਾ ਹੈ ।
![]()

ਸਿੱਟਾ : ਮਨੁੱਖ ਦੇ ਵਿਕਾਸ ਦੀ ਕਹਾਣੀ ਪੜ੍ਹਨ ਤੋਂ ਬਾਅਦ ਅਸੀ ਇਸ ਸਿੱਟੇ । ਉੱਤੇ ਪਹੁੰਚੇ ਹਾਂ ਕਿ ਮਨੁੱਖ ਦੀ ਜਾਤੀ ਨੇ ਕਰੋੜਾਂ ਵਰਿਆਂ ਦੇ ਮਿਹਨਤ ਭਰੇ ਸਫ਼ਰ ਤੋਂ ਬਾਅਦ, ਅੱਜ ਵਾਲਾ ਮੁਕਾਮ ਪ੍ਰਾਪਤ ਕੀਤਾ ਹੈ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮਨੁੱਖਤਾਂ ਨੂੰ ਅੱਜ ਵਾਲੇ ਮੁਕਾਮ ਤੱਕ ਪਹੁੰਚਾਉਣ ਲਈ ਹਰ ਮਨੁੱਖ ਨੇ ਆਪਣਾ ਹਿੱਸਾ ਪਾਇਆਹੈ ਸੋ, ਸਭ ਮਨੁੱਖ ਬਰਾਬਰ ਹਨ
ਅਭਿਆਸ : 1
ਪ੍ਰਸ਼ਨੋਤਰੀ
ਪ੍ਰਸ਼ਨ 1. ਆਰੰਭ ਦਾ ਮਨੁੱਖ ………………………….. ਵਿੱਚ ਰਹਿੰਦਾ ਸੀ (ਗੁਫ਼ਾ, ਝੋਪੜੀ।
ਪ੍ਰਸ਼ਨ 2. ਆਰੰਭ ਦਾ ਮਨੁੱਖ ………………………….. ਪਹਿਨਦਾ ਸੀ ਕੱਪੜੇ, ਖੱਲ।
ਪ੍ਰਸ਼ਨ 3. ਖ਼ਾਲੀ ਸਥਾਨ ਭਰੋ ………………………….. ਦੀ ਖੋਜ ਤੋਂ ਬਾਅਦ ਮਨੁੱਖ ਮਾਸ ਨੂੰ ਪਕਾ ਕੇ ਖਾਣ ਲੱਗਾ (ਅੱਗ, ਪਾਣੀ)
ਪ੍ਰਸ਼ਨ 4, ਮਨੁੱਖ ਘੋਗੇ ਸਿੱਪੀਆਂ ਤੋਂ ਲੈ ਕੇ ਹੱਡੀਆਂ ਤੱਕ ਨੂੰ ਆਪਣੇ ਸ਼ਿੰਗਾਰ ਲਈ ਵਰਤਦਾ ਰਿਹਾ ਸੀ। ਠੀਕ ਜਾਂ ਗਲਤ)
ਪ੍ਰਸ਼ਨ 5. ਖ਼ਾਲੀ ਸਥਾਨ ਭਰੋ : ਮਨੁੱਖ ਲੋੜ ਜੋਗਾ ………………………….. ਸਾਫ਼ ਕਰਕੇ ਉਸ ਸਾਫ਼ ਥਾਂ ………………………….. ਕਰਨ ਲੱਗਾ। (ਖੇਤੀ, ਜੰਗਲ)
ਉੱਤਰ :
1. ਗੁਫ਼ਾ
2. ਖੱਲ
3. ਅੱਗ
4. ਠੀਕ
5. ਜੰਗਲ, ਖੇਤੀ।
ਅਭਿਆਸ : 2
ਵਿਦਿਆਰਥੀ ਮਨੁੱਖ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਦੌਰਾਨ ਕੀਤੀਆਂ ਖੋਜਾਂ ਅਤੇ ਸਿੱਟਿਆਂ ਨੂੰ ਯਾਦ ਕਰਨਗੇ
ਉੱਤਰ :
1. ਅੱਗ ਦੀ ਖੋਜ-ਮਾਸ ਨੂੰ ਪਕਾ ਕੇ ਖਾਣ ਲੱਗੇ।
2. ਪਹੀਏ ਦੀ ਖੋਜ-ਯਾਤਰਾ ਦੀ ਸ਼ੁਰੂਆਤ
3. ਸੋਹਣਾ ਦਿਖਣਾ-ਸੋਨੇ-ਚਾਂਦੀ ਦੇ ਗਹਿਣੇ ਕੱਪੜਾ ਬੁਣਨਾ, ਲੋਹੇ ਦੇ ਔਜ਼ਾਰ ਅਤੇ ਹਥਿਆਰ, ਲੱਕੜੀ ਦੀਆਂ ਵਸਤਾਂ, ਮਿੱਟੀ ਦੇ ਭਾਂਡੇ, ਪਸ਼ੂਆਂ ਦੇ ਚੰਮ ਦੀਆਂ ਜੁੱਤੀਆਂ ਆਦਿ ਦੀ ਆਪਣੇ ਫ਼ਾਇਦੇ ਲਈ ਖੋਜ ਕੀਤੀ, ਗੁਫ਼ਾਵਾਂ ਦੀ ਥਾਂ ਝੌਪੜੀਆਂ ਤੇ ਫਿਰ ਘਰ ਪਾ ਲਏ।
PSEB 5th Class Welcome Life Guide ਸਭ ਦਾ ਬਰਾਬਰ ਸਤਿਕਾਰ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ :
1. ਸੋਨੇ ਦਾ ਕੰਮ ਕਰਨ ਵਾਲਾ ਹੁੰਦਾ ਹੈ।
(ਉ) ਲੁਹਾਰ
(ਅ) ਸੁਨਿਆਰ
(ੲ) ਘੁਮਿਆਰ
(ਸ) ਕੋਈ ਨਹੀਂ।
ਉੱਤਰ :
(ਅ) ਸੁਨਿਆਰ।
![]()
2. ਲੋਹੇ ਦਾ ਕੰਮ ਕਰਨ ਵਾਲਾ ਹੁੰਦਾ ਹੈ।
(ਉ) ਲੁਹਾਰ
(ਅ) ਭਠਿਆਰਨ
(ੲ) ਘੁਮਿਆਰ
(ਸ) ਕੋਈ ਨਹੀਂ।
ਉੱਤਰ :
(ੳ) ਲੁਹਾਰ।
3. ਲੱਕੜੀ ਦਾ ਕੰਮ ਕਰਨ ਵਾਲਾ ਹੁੰਦਾ ਹੈ।
(ਉ) ਤਰਖਾਣ
(ਅ) ਸੁਨਿਆਰ
(ਇ) ਘੁਮਿਆਰ
(ਸ) ਕੋਈ ਨਹੀਂ।
ਉੱਤਰ :
(ੳ) ਤਰਖਾਣ।
4. ਭਠਿਆਰਨ ਲਈ ਮੂਲ ਸਮੱਗਰੀ ਹੈ।
(ੳ) ਲੱਕੜੀ
(ਅ) ਦਾਣੇ
(ੲ) ਸੋਨਾ
(ਸ) ਲੋਹਾ
ਉੱਤਰ :
(ਅ) ਦਾਣੇ।
5. ਪਹਿਲਾਂ ਮਨੁੱਖ ਕਿੱਥੇ ਰਹਿੰਦਾ ਸੀ?
(ੳ) ਗੁਫ਼ਾ ਵਿੱਚ
(ਅ) ਝੌਪੜੀ ਵਿਚ
(ਏ) ਮਹਿਲਾਂ ਵਿਚ
(ਸ) ਪੱਕੇ ਘਰ ਵਿਚ
ਉੱਤਰ :
(ੳ) ਗੁਫ਼ਾ ਵਿੱਚ।
![]()
6. ਵੱਖ-ਵੱਖ ਕਿੱਤਿਆਂ ਸੰਬੰਧੀ ਕਿਹੜਾ ਕਥਨ ਸਹੀ ਹੈ?
(ੳ) ਕੋਈ ਵੀ ਕਿੱਤਾ ਚੰਗਾ ਨਹੀਂ ਹੁੰਦਾ।
(ਅ) ਵੱਧ ਕਮਾਈ ਵਾਲੇ ਕਿੱਤੇ ਹੀ ਉੱਤਮ ਹੁੰਦੇ ਹਨ।
(ਇ) ਸਾਨੂੰ ਸਾਰੇ ਕਿੱਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
(ਸ) ਉਪਰੋਕਤ ਸਾਰੇ ਕਥਨ ਸਹੀ ਹਨ।
ਉੱਤਰ :
(ਇ) ਸਾਨੂੰ ਸਾਰੇ ਕਿੱਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਖਾਲੀ ਥਾਂਵਾਂ ਭਰੋ :
1. ਮਨੁੱਖ ਅੱਗ ਦੀ ਖੋਜ ਤੋਂ ਬਾਅਦ ………………………. ਪਕਾ ਕੇ ਖਾਣ ਲਗ ਪਿਆ।
2. ਸੁਨਿਆਰ ………………………. ਦੇ ਗਹਿਣੇ ਬਣਾਉਂਦਾ ਹੈ।
3. ………………………. ਖੇਤੀਬਾੜੀ ਦਾ ਕੰਮ ਕਰਦਾ ਹੈ।
ਉੱਤਰ :
1. ਮਾਸ
2. ਸੋਨੇ
3. ਕਿਸਾਨ।
ਸਹੀ/ਗ਼ਲਤ ਦਾ ਨਿਸ਼ਾਨ ਲਗਾਓ :
1. ਘੁਮਿਆਰ ਜੁੱਤੀਆਂ ਬਣਾਉਂਦਾ ਹੈ।
2. ਪਹੀਏ ਦੀ ਖੋਜ ਤੋਂ ਬਾਅਦ ਮਨੁੱਖ ਨੇ ਯਾਤਰਾ ਸ਼ੁਰੂ ਕਰ ਦਿੱਤੀ।
3. ਨੰਗੇ ਪੈਰਾਂ ਵਿਚ ਮਨੁੱਖ ਨੇ ਚੰਮ ਦੀਆਂ ਜੁੱਤੀਆਂ ਪਾ ਲਈਆਂ।
ਉੱਤਰ :
1. ਗਲਤ
2. ਗਲਤ
3. ਠੀਕ
ਮਾਈਂਡ ਮੈਪਿੰਗ :

ਉੱਤਰ :

![]()
ਮਿਲਾਨ ਕਰੋ :
1. ਅੱਗ ਦੀ ਖੋਜ, – (ਉ) ਸੋਨੇ ਚਾਂਦੀ ਦੇ ਗਹਿਣੇ
2. ਸੋਹਣੀ ਦਿੱਖ – (ਅ) ਮਾਸ ਪਕਾ ਕੇ ਖਾਣਾ
3. ਪਹੀਏ ਦੀ ਖੋਜ – (ਇ) ਘੁਮਿਆਰ
4. ਮਿੱਟੀ ਦੇ ਭਾਂਡੇ ਬਣਾਉਣ ਵਾਲਾ – (ਸ) ਯਾਤਰਾ ਦੀ ਸ਼ੁਰੂਆਤ
ਉੱਤਰ :
1. (ਅ)
2. (ਉ)
3. (ਸ)
4. (ਇ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਕੁਝ ਕਿੱਤਾਕਾਰਾਂ ਦੇ ਨਾਮ ਲਿਖੋ।
ਉੱਤਰ :
ਸੁਨਿਆਰ, ਕਿਸਾਨ, ਭਠਿਆਰਨ, ਲੁਹਾਰ, ਤਰਖਾਣ।
ਪ੍ਰਸ਼ਨ 2.
ਲੁਹਾਰ ਦਾ ਕੀ ਕੰਮ ਹੁੰਦਾ ਹੈ?
ਉੱਤਰ :
ਉਹ ਲੋਹੇ ਦਾ ਸਮਾਨ ਬਣਾਉਂਦਾ ਹੈ।
ਪ੍ਰਸ਼ਨ 3.
ਸੁਨਿਆਰ ਕੀ ਕੰਮ ਕਰਦਾ ਹੈ?
ਉੱਤਰ :
ਉਹ ਸੋਨੇ-ਚਾਂਦੀ ਦੇ ਗਹਿਣੇ ਬਣਾਉਂਦਾ ਹੈ।
ਪ੍ਰਸ਼ਨ 4.
ਆਰੰਭ ਵਿਚ ਮਨੁੱਖ ਕਿੱਥੇ ਰਹਿੰਦਾ ਸੀ?
ਉੱਤਰ :
ਗੁਫ਼ਾਵਾਂ ਵਿਚ ਅਤੇ ਦਰਖ਼ਤਾਂ ‘ਤੇ।
![]()
ਪ੍ਰਸ਼ਨ 5.
ਕਿੰਨੇ ਵਰਿਆਂ ਦੇ ਸਫਰ ਤੋਂ ਬਾਅਦ ਮਨੁੱਖ ਅੱਜ ਦੇ ਮੁਕਾਮ ‘ਤੇ ਪੁੱਜਿਆ ਹੈ?
ਉੱਤਰ :
ਕਰੋੜਾਂ ਵਰਿਆਂ ਦਾ ਸਫਰ ਕਰ ਕੇ ਮਨੁੱਖ ਅੱਜ ਦੇ ਮੁਕਾਮ ‘ਤੇ ਪੁੱਜਿਆ ਹੈ।