PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

Punjab State Board PSEB 6th Class Agriculture Book Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ Textbook Exercise Questions and Answers.

PSEB Solutions for Class 6 Agriculture Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

Agriculture Guide for Class 6 PSEB ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਬਰਸਾਤ ਰੁੱਤ ਦੇ ਫੁੱਲ ਕਿਸ ਮਹੀਨੇ ਵਿਚ ਲਗਾਏ ਜਾਂਦੇ ਹਨ ?
ਉੱਤਰ-
ਜੁਲਾਈ ਵਿੱਚ ।

ਪ੍ਰਸ਼ਨ 2.
ਪੱਤਝੜ ਵਿਚ ਲਗਾਏ ਜਾਣ ਵਾਲੇ ਪੌਦਿਆਂ ਦਾ ਨਾਮ ਲਿਖੋ ।
ਉੱਤਰ-
ਗੁਲਦਾਉਦੀ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਪ੍ਰਸ਼ਨ 3.
ਕਿਸੇ ਦੋ ਲਾਲ ਰੰਗ ਵਾਲੇ ਫੁੱਲਾਂ ਦੇ ਨਾਮ ਲਿਖੋ ?
ਉੱਤਰ-
ਗੁਲਮੋਹਰ, ਬੋਤਲ ਬੁਰਸ਼ ।

ਪ੍ਰਸ਼ਨ 4.
ਗੁਲਾਬ ਦੇ ਪੌਦੇ ਕਿਸ ਮੌਸਮ ਵਿਚ ਲਗਾਏ ਜਾਂਦੇ ਹਨ ?
ਉੱਤਰ-
ਨਵੰਬਰ ਤੋਂ ਮਾਰਚ ਤੱਕ ।

ਪ੍ਰਸ਼ਨ 5.
ਕਿਸ ਫੁੱਲ ਨੂੰ ਪਤਝੜ ਦੀ ਰਾਣੀ ਵੀ ਕਿਹਾ ਜਾਂਦਾ ਹੈ ?
ਉੱਤਰ-
ਗੁਲਦਾਉਦੀ ਨੂੰ ।

ਪ੍ਰਸ਼ਨ 6.
ਗਲਦਾਉਦੀ ਦੇ ਫੁੱਲ ਕਿਸ ਮਹੀਨੇ ਵਿਚ ਆਉਂਦੇ ਹਨ ?
ਉੱਤਰ-
ਨਵੰਬਰ-ਦਸੰਬਰ ਵਿੱਚ ।

ਪ੍ਰਸ਼ਨ 7.
ਦੇਸੀ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਤੋਂ ਕੀ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਗੁਲਕੰਦ ।

ਪ੍ਰਸ਼ਨ 8.
ਦਰੱਖ਼ਤ ਕਿਸ ਤਕਨੀਕ ਦੁਆਰਾ ਹਵਾ ਵਿਚ ਨਮੀ ਦੀ ਮਾਤਰਾ ਵਧਾ ਕੇ ਵਾਤਾਵਰਣ ਨੂੰ ਠੰਢਾ ਕਰਦੇ ਹਨ ?
ਉੱਤਰ-
ਵਾਸ਼ਪੀਕਰਨ ਦੁਆਰਾ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਪ੍ਰਸ਼ਨ 9.
ਬਰਸਾਤ ਰੁੱਤ ਦੇ ਫੁੱਲਾਂ ਦੇ ਨਾਮ ਲਿਖੋ ।
ਉੱਤਰ-
ਕੁੱਕੜ ਕਲਗੀ ਤੇ ਬਾਲਸਮ ।

ਪ੍ਰਸ਼ਨ 10.
ਪੌਦੇ ਹਵਾ ਵਿਚ ਕਿਹੜੀ ਗੈਸ ਛੱਡਦੇ ਹਨ ?
ਉੱਤਰ-
ਆਕਸੀਜਨ ।

(ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਵਾਕਾਂ ਵਿਚ ਦਿਓ-

ਪ੍ਰਸ਼ਨ 1.
ਵੇਲਾਂ ਦੇ ਕਿਹੜੇ ਭਾਗ ਉਹਨਾਂ ਨੂੰ ਕੰਧਾਂ ਤੇ ਚੜ੍ਹਨ ਵਿਚ ਸਹਾਇਤਾ ਕਰਦੇ ਹਨ ? ਉਦਾਹਰਨ ਸਹਿਤ ਲਿਖੋ ।
ਉੱਤਰ-
ਵੇਲਾਂ ਤੇ ਲੱਗੇ ਭਾਗ ਜਿਵੇਂ ਕੰਡੇ, ਰਸਦਾਰ ਪਦਾਰਥ, ਟੈਨਡਰਿਲ ਆਦਿ ਇਹਨਾਂ ਦੀ ਕੰਧਾਂ ਤੇ ਚੜ੍ਹਨ ਵਿਚ ਸਹਾਇਤਾ ਕਰਦੇ ਹਨ । ਜਿਵੇਂ ਬੋਗਨਵੀਲੀਆ ਵਿੱਚ ਕੰਡੇ, ਛਿਪਕਲੀ ਵੇਲ ਵਿਚ ਰਸਦਾਰ ਪਦਾਰਥ, ਗੋਲਡਨ ਸ਼ਾਵਰ ਵਿਚ ਟੈਨਡਰਿਲ ।

ਪ੍ਰਸ਼ਨ 2.
ਸਰਦ ਰੁੱਤ ਵਿਚ ਲਗਾਏ ਜਾਣ ਵਾਲੇ ਫੁੱਲਾਂ ਦੇ ਨਾਮ ਲਿਖੋ ਅਤੇ ਇਹ ਕਿਸ ਮਹੀਨੇ ਵਿਚ ਲਗਾਏ ਜਾਂਦੇ ਹਨ ?
ਉੱਤਰ-
ਕੁੱਤਾ ਫੁੱਲ, ਫਲਾਕਸ, ਵਰਬੀਨਾ, ਗੇਂਦਾ, ਗੇਂਦੀ, ਸਵੀਟ ਵਿਲੀਅਮ, ਸਵੀਟ ਪੀਜ਼ ਆਦਿ ਸਰਦ ਰੁੱਤ ਦੇ ਫੁੱਲ ਹਨ । ਇਹਨਾਂ ਨੂੰ ਅਕਤੂਬਰ-ਨਵੰਬਰ ਵਿਚ ਪਨੀਰੀ ਤਿਆਰ ਕਰਕੇ ਲਗਾਇਆ ਜਾਂਦਾ ਹੈ ।

ਪ੍ਰਸ਼ਨ 3.
ਪਤਝੜ ਵਾਲੇ ਬੂਟੇ ਕਿਸ ਮੌਸਮ (ਮਹੀਨੇ) ਵਿਚ ਲਗਾਏ ਜਾਂਦੇ ਹਨ ? ਕੋਈ ਦੋ ਪਤਝੜ ਵਿਚ ਲਗਾਏ ਜਾਣ ਵਾਲੇ ਬੂਟਿਆਂ ਦੇ ਨਾਮ ਲਿਖੋ ।
ਉੱਤਰ-
ਪਤਝੜ ਵਾਲੇ ਬੂਟੇ ਹਨ-ਕੁਈਨ ਫਲਾਵਰ, ਸਾਵਣੀ, ਸ਼ਹਿਤੂਤ । ਇਹਨਾਂ ਦਾ ਫੁਟਾਰਾ ਆਉਣ ਤੋਂ ਪਹਿਲਾਂ ਅੱਧ ਦਸੰਬਰ-ਜਨਵਰੀ ਵਿਚ ਲਗਾਇਆ ਜਾਂਦਾ ਹੈ ।

ਪ੍ਰਸ਼ਨ 4.
ਖੂਬਸੂਰਤ ਪੱਤਿਆਂ ਵਾਲੀਆਂ ਝਾੜੀਆਂ ਦੇ ਨਾਮ ਲਿਖੋ ਅਤੇ ਇਹਨਾਂ ਦੀ ਚੋਣ ਕਿਸ ਅਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਗੋਲਡਨ ਸ਼ਾਵਰ, ਲੱਸਣ ਵੇਲ, ਪਰਦਾ ਵੇਲ ਆਦਿ ਖ਼ੂਬਸੂਰਤ ਪੱਤਿਆਂ ਵਾਲੀਆਂ ਝਾੜੀਆਂ ਹਨ । ਇਹਨਾਂ ਨੂੰ ਇਹਨਾਂ ਦੇ ਕੱਦ ਮੁਤਾਬਿਕ ਲਗਾਇਆ ਜਾਂਦਾ ਹੈ ।

ਪ੍ਰਸ਼ਨ 5.
ਫੈਲਾਅ ਦੇ ਅਧਾਰ ਤੇ ਦਰੱਖ਼ਤਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦਰੱਖ਼ਤਾਂ ਨੂੰ ਗੋਲ ਛੱਤਰੀ (ਮੋਲਸਰੀ, ਫੈਲਾਅ ਆਕਾਰ (ਗੁਲਮੋਹਰ) ਸਿੱਧੇ ਜਾਣ ਵਾਲੇ ਸਿਲਵਰ ਓਕ, ਝੁਕਵੀਆਂ ਸ਼ਾਖਾਵਾਂ ਬੋਤਲ ਬੁਰਸ਼ ਆਦਿ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਪ੍ਰਸ਼ਨ 6.
ਕਿਹੜੇ ਫੁੱਲਾਂ ਦਾ ਤੇਲ ਕੱਢ ਕੇ ਉਸਨੂੰ ਖ਼ੁਸ਼ਬੂ ਦੀਆਂ ਵਸਤੂਆਂ ਵਿੱਚ ਵੀ ਵਰਤਿਆ। ਜਾਂਦਾ ਹੈ ?
ਉੱਤਰ-
ਗੁਲਾਬ, ਜੈਸਮੀਨ, ਰਜਨੀਗੰਧਾ, ਮੋਤੀਆ ਆਦਿ ਦਾ ਤੇਲ ਕੱਢ ਕੇ ਉਸਨੂੰ ਖੁਸ਼ਬੂ ਦੀਆਂ ਵਸਤੂਆਂ ਵਿਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 7.
ਵਪਾਰਕ ਪੱਖ ਤੋਂ ਸਜਾਵਟੀ ਫੁੱਲ ਕਿਵੇਂ ਲਾਭਦਾਇਕ ਹੋ ਸਕਦੇ ਹਨ ?
ਉੱਤਰ-
ਫੁੱਲਾਂ ਦਾ ਵਪਾਰ ਕਰਕੇ ਚੰਗਾ ਮੁਨਾਫ਼ਾ ਲਿਆ ਜਾ ਸਕਦਾ ਹੈ । ਪੰਜਾਬ ਵਿਚ ਗੇਂਦਾ, ਗੇਂਦੀ ਅਤੇ ਗਲੈਡੀਓਲਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਹੁੰਦੀ ਹੈ ! ਜ਼ਰਬਰਾ ਅਤੇ ਗੁਲਾਬ ਦੀ ਉੱਚ ਪੱਧਰ ਤੇ ਪੈਦਾਵਾਰ ਕੀਤੀ ਜਾਂਦੀ ਹੈ । ਇਹਨਾਂ ਨੂੰ ਪਲਾਸਟਿਕ ਦੇ ਗਰੀਨ ਹਾਊਸ ਬਣਾ ਕੇ ਉਗਾਇਆ ਜਾਂਦਾ ਹੈ । ਇਸੇ ਤਰ੍ਹਾਂ ਮੌਸਮੀ ਫੁੱਲਾਂ ਦੇ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਜਰਮਨੀ ਆਦਿ ਵਿਚ ਭੇਜੇ ਜਾਂਦੇ ਹਨ ।

ਪ੍ਰਸ਼ਨ 8.
ਦਰੱਖ਼ਤ, ਝਾੜੀਆਂ, ਵੇਲਾਂ ਆਦਿ ਲਗਾਉਣ ਦਾ ਸਹੀ ਸਮਾਂ ਕਿਹੜਾ ਹੁੰਦਾ ਹੈ ?
ਉੱਤਰ-
ਦਰੱਖ਼ਤ, ਝਾੜੀਆਂ, ਵੇਲਾਂ ਆਦਿ ਲਗਾਉਣ ਦਾ ਸਹੀ ਸਮਾਂ ਬਰਸਾਤ ਰੁੱਤ ਜੁਲਾਈ-ਅਗਸਤ ਅਤੇ ਬਸੰਤ ਰੁੱਤ ਫਰਵਰੀ-ਮਾਰਚ ਦੇ ਮਹੀਨੇ ਹਨ ।

ਪ੍ਰਸ਼ਨ 9.
ਦਰੱਖਤਾਂ ਨੂੰ ਕੱਦ ਅਤੇ ਛਤਰੀ ਦੇ ਆਧਾਰ ਤੇ ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦਰੱਖ਼ਤਾਂ ਨੂੰ ਕੱਦ ਅਤੇ ਛੱਤਰੀ ਦੇ ਆਧਾਰ ਤੇ ਵੱਡੇ, ਦਰਮਿਆਨੇ ਅਤੇ ਛੋਟੇ ਦਰਖ਼ਤਾਂ ਵਿੱਚ ਵੰਡ ਸਕਦੇ ਹਾਂ ।

ਪ੍ਰਸ਼ਨ 10.
ਗਮਲਿਆਂ ਵਿੱਚ ਕਿਹੜੇ ਪੌਦੇ ਲਗਾਏ ਜਾ ਸਕਦੇ ਹਨ ?
ਉੱਤਰ-
ਪਾਲਮ, ਮਨੀ ਪਲਾਂਟ, ਰਬੜ ਪਲਾਂਟ ਆਦਿ ਨੂੰ ਗਮਲਿਆਂ ਵਿਚ ਲਗਾਇਆ ਜਾਂਦਾ ਹੈ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

(ੲ) ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ ਜਾਂ ਛੇ ਵਾਕਾਂ ਵਿਚ ਦਿਓ-

ਪ੍ਰਸ਼ਨ 1.
“ਫੁੱਲ ਸਾਡੀ ਜ਼ਿੰਦਗੀ ਵਿਚ ਅਹਿਮ ਹਿੱਸਾ ਨਿਭਾਉਂਦੇ ਹਨ’’ ਤੱਥ ਦੀ ਪੁਸ਼ਟੀ ਕਰੋ ।
ਉੱਤਰ-
ਫੁੱਲ ਦੀ ਵਰਤੋਂ ਮਨੁੱਖ ਆਪਣੇ ਜੀਵਨ ਵਿੱਚ ਹਰ ਪੜਾਅ ਤੇ ਕਰਦਾ ਹੈ । ਜਨਮ ਦਿਨ, ਵਿਆਹ, ਪਾਠ-ਪੂਜਾ, ਮੰਦਿਰਾਂ, ਮੌਤ ਆਦਿ ਸਾਰੇ ਸਮਿਆਂ ਤੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ । ਫੁੱਲਾਂ ਤੋਂ ਸਾਨੂੰ ਪਿਆਰ ਅਤੇ ਸਬਰ ਦਾ ਸੁਨੇਹਾ ਵੀ ਪ੍ਰਾਪਤ ਹੁੰਦਾ ਹੈ । ਫੁੱਲਾਂ ਦੇ ਰੰਗ ਅਤੇ ਖ਼ੁਸ਼ਬੂ ਤੋਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ । ਫੁੱਲਾਂ ਦੇ ਗੁਲਦਸਤੇ ਪ੍ਰਦਾਨ ਕਰਕੇ ਸ਼ੁਭ ਇਛਾਵਾਂ ਅਤੇ ਸਵਾਗਤ ਕੀਤਾ ਜਾਂਦਾ ਹੈ । ਫੁੱਲਾਂ ਨੂੰ ਘਰਾਂ ਦੀ ਸਜਾਵਟ ਵਿਚ ਵਰਤਿਆ ਜਾਂਦਾ ਹੈ । ਫੁੱਲਾਂ ਦਾ ਤੇਲ ਕੱਢ ਕੇ ਖ਼ੁਸ਼ਬੂ ਵਾਲੀਆਂ ਵਸਤੂਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ । ਗੁਲਾਬ ਦੇ ਫੁੱਲ ਦੀਆਂ ਪੱਤੀਆਂ ਤੋਂ ਗੁਲਕੰਦ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਕਈ ਹੋਰ ਫੁੱਲਾਂ ਦੀ ਵਰਤੋਂ ਹਰਬਲ ਦਵਾਈਆਂ ਵਿਚ ਵੀ ਹੁੰਦੀ ਹੈ । ਇਸ ਤਰ੍ਹਾਂ ਫੁੱਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ।

ਪ੍ਰਸ਼ਨ 2.
ਵਾਤਾਵਰਣ ਨੂੰ ਸਾਫ ਰੱਖਣ ਲਈ ਪੌਦਿਆਂ ਦਾ ਕੀ ਯੋਗਦਾਨ ਹੈ ?
ਉੱਤਰ-
ਪੌਦੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਦਾ ਕੰਮ ਕਰਦੇ ਹਨ ਤੇ ਨਾਲ ਹੀ ਇਹ ਵਾਤਾਵਰਨ ਵਿਚੋਂ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ ਅਤੇ ਆਕਸੀਜਨ ਛੱਡਦੇ ਹਨ । ਇਸ ਤਰ੍ਹਾਂ ਵਾਤਾਵਰਨ ਸ਼ੁੱਧ ਹੁੰਦਾ ਹੈ । ਇਹ ਹਵਾ ਵਿਚੋਂ ਮਿੱਟੀ ਦੇ ਕਣਾਂ, ਹਾਨੀਕਾਰਕ ਗੈਸਾਂ ਅਤੇ ਪਦਾਰਥਾਂ ਨੂੰ ਆਪਣੇ ਵਿਚ ਸਮਾ ਲੈਂਦੇ ਹਨ | ਪੌਦੇ ਹਵਾ ਵਿਚ ਨਮੀ ਦੀ ਮਾਤਰਾ ਵੀ ਵਧਾਉਂਦੇ ਹਨ ਤੇ ਵਾਤਾਵਰਨ ਨੂੰ ਠੰਡਾ ਰੱਖਦੇ ਹਨ । ਪੌਦੇ ਧੁਨੀ ਪ੍ਰਦੂਸ਼ਣ ਨੂੰ ਵੀ ਰੋਕਦੇ ਹਨ । ਇਸ ਤਰ੍ਹਾਂ ਪੌਦੇ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਯੋਗਦਾਨ ਪਾਉਂਦੇ ਹਨ ।

ਪ੍ਰਸ਼ਨ 3.
ਅਕਾਰ ਦੇ ਅਧਾਰ ਤੇ ਦਰੱਖ਼ਤਾਂ ਦੀ ਵੰਡ ਕਿੰਨੀਆਂ ਸ਼੍ਰੇਣੀਆਂ ਵਿਚ ਕੀਤੀ ਜਾ ਸਕਦੀ ਹੈ ? ਉਦਾਹਰਨ ਸਹਿਤ ਲਿਖੋ ।
ਉੱਤਰ-
ਦਰੱਖ਼ਤਾਂ ਨੂੰ ਕੱਦ ਅਤੇ ਛਤਰੀ ਤੇ ਆਧਾਰ ਦੇ ਵੱਡੇ, ਦਰਮਿਆਨੇ ਅਤੇ ਛੋਟੇ ਦਰੱਖ਼ਤਾਂ ਵਿਚ ਵੰਡ ਸਕਦੇ ਹਾਂ । ਘੱਟ ਫੈਲਾਅ ਵਾਲਾ ਦਰੱਖ਼ਤ ਅਸ਼ੋਕਾ ਹੈ । ਦਰੱਖ਼ਤਾਂ ਨੂੰ ਅਕਾਰ ਦੇ ਆਧਾਰ ਤੇ ਵੀ ਵੰਡਿਆ ਜਾ ਸਕਦਾ ਹੈ । ਜਿਵੇਂ ਮੋਲਸਰੀ ਦੀ ਗੋਲ ਛੱਤਰੀ ਹੈ, ਗੁਲਮੋਹਰ ਦਾ ਫੈਲਾਅ ਅਕਾਰ ਹੈ, ਸਿਲਵਰ ਓਕ ਸਿੱਧੇ ਜਾਣ ਵਾਲਾ ਹੈ, ਬੋਤਲ ਬੁਰਸ਼ ਦੀਆਂ ਝੁਕਵੀਆਂ ਸ਼ਾਖਾਵਾਂ ਹਨ ।

ਪ੍ਰਸ਼ਨ 4.
ਦਰੱਖ਼ਤਾਂ ਅਤੇ ਝਾੜੀਆਂ ਨੂੰ ਲਗਾਉਣ ਦਾ ਤਰੀਕਾ ਵਿਸਥਾਰ ਸਹਿਤ ਲਿਖੋ ।
ਉੱਤਰ-
ਦਰੱਖ਼ਤ ਅਤੇ ਝਾੜੀਆਂ ਲਗਾਉਣ ਲਈ ਇੱਕ ਤੋਂ ਤਿੰਨ ਫੁੱਟ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ । ਇਸ ਵਿੱਚ ਦੋ ਭਾਗ ਮਿੱਟੀ ਅਤੇ ਇਕ ਭਾਗ ਗਲੀ-ਸੜੀ ਰੂੜੀ ਖਾਦ ਮਿਲਾ ਦਿੱਤੀ ਜਾਂਦੀ ਹੈ । ਇਹਨਾਂ ਵਿੱਚ ਸਮੇਂ ਅਨੁਸਾਰ ਦਰੱਖ਼ਤ, ਝਾੜੀਆਂ ਆਦਿ ਨੂੰ ਲਗਾਉਣਾ ਚਾਹੀਦਾ ਹੈ । ਦਰੱਖ਼ਤ ਅਤੇ ਝਾੜੀਆਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਯੋਗਦਾਨ ਹੈ । ਇਹ ਵਾਤਾਵਰਨ ਨੂੰ ਸੋਧਨ ਦਾ ਕੰਮ ਵੀ ਕਰਦੇ ਹਨ । ਇਹਨਾਂ ਨੂੰ ਬਹੁਤ ਮਾਤਰਾ ਵਿਚ ਲਗਾਇਆ ਜਾਣਾ ਚਾਹੀਦਾ ਹੈ ਅਤੇ ਲੱਗੇ ਹੋਏ ਦਰੱਖ਼ਤਾਂ ਆਦਿ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 5.
ਖੇਤੀ ਵਿਭਿੰਨਤਾ ਵਿੱਚ ਸਜਾਵਟੀ ਫੁੱਲਾਂ ਦਾ ਕੀ ਯੋਗਦਾਨ ਹੈ ?
ਉੱਤਰ-
ਇੱਕੋ ਤਰ੍ਹਾਂ ਦੇ ਫ਼ਸਲੀ ਚੱਕਰਾਂ ਤੋਂ ਛੁਟਕਾਰਾ ਪਾਉਣ ਲਈ ਫੁੱਲਾਂ ਦੀ ਖੇਤੀ ਵੀ ਕੀਤੀ ਜਾ ਸਕਦੀ ਹੈ । ਸਜਾਵਟੀ ਫੁੱਲਾਂ ਦੀ ਫ਼ਸਲ ਘੱਟ ਸਮੇਂ ਵਿੱਚ ਹੋ ਜਾਂਦੀ ਹੈ ਤੇ ਚੰਗਾ ਮੁਨਾਫ਼ਾ ਵੀ ਦੇ ਜਾਂਦੀ ਹੈ । ਫੁੱਲਾਂ ਦੀ ਮੰਗ ਵੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ । ਇਸ ਲਈ ਫੁੱਲਾਂ ਦੀ ਖੇਤੀ, ਖੇਤੀ ਵਿਭਿੰਨਤਾ ਦੇ ਨਾਲ-ਨਾਲ ਚੰਗਾ ਮੁਨਾਫ਼ਾ ਦੇਣ ਵਾਲਾ ਕੰਮ ਵੀ ਹੈ । ਪੰਜਾਬ ਵਿੱਚੋਂ ਗੇਂਦਾ, ਗੇਂਦੀ, ਗਲੈਡੀਓਲਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਕੀਤੀ ਜਾ ਸਕਦੀ ਹੈ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

PSEB 6th Class Agriculture Guide ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੌਦੇ ਹਵਾ ਵਿਚੋਂ …………………………. ਗੈਸ ਖਿੱਚਦੇ ਹਨ ।
(i) ਆਕਸੀਜਨ
(ii) ਨਾਈਟਰੋਜਨ
(iii) ਕਾਰਬਨ ਡਾਈਆਕਸਾਈਡ
(iv) ਕੋਈ ਨਹੀਂ ।
ਉੱਤਰ-
(iii) ਕਾਰਬਨ ਡਾਈਆਕਸਾਈਡ ।

ਪ੍ਰਸ਼ਨ 2.
ਸਰਦ ਰੁੱਤ ਦਾ ਫੁੱਲ ਹੈ-
(i) ਫਲਾਕਸ
(ii) ਵਰਬੀਨਾ
(iii) ਗੇਂਦਾ
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।

ਪ੍ਰਸ਼ਨ 3.
ਕੁੱਕੜ ਕਲਗੀ ਨੂੰ ………………… ਮਹੀਨੇ ਵਿਚ ਲਾਇਆ ਜਾਂਦਾ ਹੈ ।
(i) ਮਾਰਚ
(ii) ਜੁਲਾਈ
(iii) ਦਸੰਬਰ
(iv) ਸਾਰੇ ਠੀਕ ।
ਉੱਤਰ-
(ii) ਜੁਲਾਈ ।

ਪ੍ਰਸ਼ਨ 4.
ਛਿਪਕਲੀ ਵੇਲ ਦੀ ਕੰਧ ਤੇ ਚੜ੍ਹਨ ਵਿਚ ਵੀ ਸਹਾਇਕ ਹੈ ? .
(i) ਕੰਡੇ
(ii) ਰਿਸਦੇ ਪਦਾਰਥ
(iii) ਟੈਂਡਰਿਲ
(iv) ਕੋਈ ਨਹੀਂ ।
ਉੱਤਰ-
(ii) ਰਸਦੇ ਪਦਾਰਥ ।

ਪ੍ਰਸ਼ਨ 5.
ਸਜਾਵਟ ਲਈ ਗਮਲਿਆਂ ਵਿੱਚ ਲਗਾਏ ਜਾਣ ਵਾਲੇ ਪੌਦੇ ਹਨ-
(i) ਮਨੀ ਪਲਾਂਟ
(ii) ਰਬੜ ਪਲਾਂਟ
(iii) ਪਾਲਮ
(iv) ਸਾਰੇ ।
ਉੱਤਰ-
(iv) ਸਾਰੇ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਖ਼ਾਲੀ ਥਾਂ ਭਰੋ-

(i) ਗਮਫਰੀਨਾ ………………………… ਰੁੱਤ ਦਾ ਫੁੱਲ ਹੈ ।
ਉੱਤਰ-
ਗਰਮੀ

(ii) …………………. ਨੂੰ ਪਤਝੜ ਦੀ ਰਾਣੀ ਕਿਹਾ ਜਾਂਦਾ ਹੈ ।
ਉੱਤਰ-
ਗੁਲਦਾਉਦੀ

(iii) ਹਬਿਸਕਸ ਦੇ ਫੁੱਲ ਦਾ ……………………….. ਰੰਗ ਹੈ ।
ਉੱਤਰ-
ਲਾਲ

(iv) ਗੋਲਡਨ ਸ਼ਾਵਰ ਨੂੰ ਕੰਧ ਤੇ ਚੜ੍ਹਨ ਵਿਚ ……………………… ਸਹਾਇਕ ਹਨ ।
ਉੱਤਰ-
ਟੈਂਡਰਿਲ

(v) …………………… ਝੁਕਵੀਆਂ ਸ਼ਾਖਾਵਾਂ ਵਾਲਾ ਰੁੱਖ ਹੈ ।
ਉੱਤਰ-
ਬੋਤਲ ਬੁਰਸ਼

ਠੀਕ/ਗਲਤ-

(i) ਫਲਾਕਸ ਦੀ ਪਨੀਰੀ ਅਕਤੂਬਰ-ਨਵੰਬਰ ਵਿਚ ਤਿਆਰ ਕੀਤੀ ਜਾਂਦੀ ਹੈ ।
ਉੱਤਰ-
ਠੀਕ

(ii) ਰਜਨੀਗੰਧਾ ਫੁੱਲਾਂ ਦਾ ਤੇਲ ਕੱਢਿਆ ਜਾਂਦਾ ਹੈ ।
ਉੱਤਰ-
ਠੀਕ

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

(iii) ਬੋਤਲ ਬੁਰਸ਼ ਦੇ ਫੁੱਲ ਲਾਲ ਰੰਗ ਦੇ ਹੁੰਦੇ ਹਨ ।
ਉੱਤਰ-
ਠੀਕ

(iv) ਗੁਲਾਬ ਤੋਂ ਗੁਲਕੰਦ ਬਣਦਾ ਹੈ ।
ਉੱਤਰ-
ਠੀਕ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫੁੱਲ ਸਾਨੂੰ ਕੀ ਸੁਨੇਹਾ ਦਿੰਦੇ ਹਨ ?
ਉੱਤਰ-
ਪਿਆਰ ਅਤੇ ਸਬਰ ਦਾ ।

ਪ੍ਰਸ਼ਨ 2.
ਕਿਹੜੇ ਫੁੱਲਾਂ ਦਾ ਤੇਲ ਕੱਢ ਕੇ ਖੁਸ਼ਬੂਦਾਰ ਵਸਤੂਆਂ ਬਣਾਈਆਂ ਜਾਂਦੀਆਂ ਹਨ ?
ਉੱਤਰ-
ਗੁਲਾਬ, ਜੈਸਮੀਨ, ਰਜਨੀਗੰਧਾ, ਮੋਤੀਆ ।

ਪ੍ਰਸ਼ਨ 3.
ਬੁਟੇ ਹਵਾ ਵਿਚੋਂ ਕਿਹੜੀ ਗੈਸ ਖਿੱਚਦੇ ਹਨ ?
ਉੱਤਰ-
ਕਾਰਬਨ ਡਾਈਆਕਸਾਈਡ ।

ਪ੍ਰਸ਼ਨ 4.
ਫਲਾਕਸ, ਵਰਬੀਨਾ, ਗੇਂਦਾ ਆਦਿ ਨੂੰ ਕਦੋਂ ਲਗਾਇਆ ਜਾਂਦਾ ਹੈ ?
ਉੱਤਰ-
ਅਕਤੂਬਰ-ਨਵੰਬਰ ਵਿਚ ਪਨੀਰੀ ਤਿਆਰ ਕਰਕੇ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਪ੍ਰਸ਼ਨ 5.
ਬਾਲਸਮ ਅਤੇ ਕੁੱਕੜ ਕਲਗੀ ਕਿਹੜੇ ਮੌਸਮ ਦੇ ਫੁੱਲ ਹਨ ?
ਉੱਤਰ-
ਬਰਸਾਤ ਰੁੱਤ ਦੇ ।

ਪ੍ਰਸ਼ਨ 6.
ਪੰਜਾਬ ਵਿਚ ਕਿਹੜੇ ਫੁੱਲਾਂ ਦੀ ਕਾਸ਼ਤ ਵਪਾਰਕ ਪੱਧਰ ਤੇ ਹੁੰਦੀ ਹੈ ?
ਉੱਤਰ-
ਗੇਂਦਾ, ਗੇਂਦੀ, ਗਲੈਡੀਓਲਸ ।

ਪ੍ਰਸ਼ਨ 7.
ਫੁੱਲਾਂ ਦੀ ਪਨੀਰੀ ਕਦੋਂ ਲਾਈ ਜਾਂਦੀ ਹੈ ?
ਉੱਤਰ-
ਆਮ ਕਰਕੇ ਸ਼ਾਮ ਵੇਲੇ ।

ਪ੍ਰਸ਼ਨ 8.
ਅਸ਼ੋਕਾ ਨੂੰ ਘਰਾਂ ਵਿੱਚ ਕਿਉਂ ਲਗਾਇਆ ਜਾਂਦਾ ਹੈ ?
ਉੱਤਰ-
ਇਸਦਾ ਫੈਲਾਅ ਘੱਟ ਹੋਣ ਕਾਰਨ ।

ਪ੍ਰਸ਼ਨ 9.
ਪਤਝੜੀ ਬੂਟਿਆਂ ਦੀਆਂ ਉਦਾਹਰਨਾਂ ਦਿਓ ।
ਉੱਤਰ-
ਕੁਈਨ ਫਲਾਵਰ, ਸਾਵਣੀ, ਸ਼ਹਿਤੂਤ ।

ਪ੍ਰਸ਼ਨ 10.
ਪੀਲੇ ਫੁੱਲਾਂ ਵਾਲਾ ਪੌਦਾ ਦੱਸੋ ।
ਉੱਤਰ-
ਅਮਲਤਾਸ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਪ੍ਰਸ਼ਨ 11.
ਜਾਮਣੀ ਫੁੱਲਾਂ ਵਾਲੇ ਪੌਦੇ ਦੱਸੋ ।
ਉੱਤਰ-
ਨੀਲੀ ਮੋਹਰ, ਕੁਈਨ ਫਲਾਵਰ ।

ਪ੍ਰਸ਼ਨ 12.
ਗੁਲਾਬੀ ਫੁੱਲ ਵਾਲੇ ਪੌਦੇ ਦੱਸੋ ।
ਉੱਤਰ-
ਗੁਲਾਬੀ ਮੋਹਰ ।

ਪ੍ਰਸ਼ਨ 13.
ਗਮਲੇ ਵਿਚ ਸਜਾਵਟ ਲਈ ਲਾਏ ਜਾਣ ਵਾਲੇ ਪੌਦਿਆਂ ਦੇ ਨਾਂ ਦੱਸੋ ।
ਉੱਤਰ-
ਪਾਲਮ, ਮਨੀ ਪਲਾਂਟ, ਰਬੜ ਪਲਾਂਟ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫੁੱਲਾਂ ਦੀ ਪਨੀਰੀ ਲਾਉਣ ਬਾਰੇ ਅਤੇ ਗੋਡੀ ਬਾਰੇ ਦੱਸੋ ।
ਉੱਤਰ-
ਫੁੱਲਾਂ ਦੀ ਪਨੀਰੀ ਸ਼ਾਮ ਸਮੇਂ ਲਗਾਈ ਜਾਂਦੀ ਹੈ ਅਤੇ ਪਾਣੀ ਲਗਾ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਇਹ ਪੌਦੇ ਕੁਮਲਾਉਂਦੇ ਨਹੀਂ ਹਨ । ਕਿਆਰੀਆਂ ਦੀ ਸਮੇਂ-ਸਮੇਂ ਸਿਰ ਗੋਡੀ ਕਰਦੇ ਰਹਿਣ ਨਾਲ ਇਹਨਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਰੋਕਥਾਮ ਹੋ ਜਾਂਦੀ ਹੈ ।

ਪ੍ਰਸ਼ਨ 2.
ਵਪਾਰਕ ਪੱਧਰ ਤੇ ਫੁੱਲਾਂ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਫੁੱਲਾਂ ਦਾ ਵਪਾਰ ਕਰਕੇ ਚੰਗਾ ਮੁਨਾਫ਼ਾ ਲਿਆ ਜਾ ਸਕਦਾ ਹੈ । ਪੰਜਾਬ ਵਿਚ ਗੇਂਦਾ, ਗੇਂਦੀ ਅਤੇ ਗਲੈਡੀ-ਓਲਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਹੁੰਦੀ ਹੈ । ਜ਼ਰਬਰਾ ਅਤੇ ਗੁਲਾਬ ਦੀ ਉੱਚ ਪੱਧਰ ਤੇ ਪੈਦਾਵਾਰ ਕੀਤੀ ਜਾਂਦੀ ਹੈ । ਇਹਨਾਂ ਨੂੰ ਪਲਾਸਟਿਕ ਦੇ ਗਰੀਨ ਹਾਉਸ ਬਣਾ ਕੇ ਉਗਾਇਆ ਜਾਂਦਾ ਹੈ । ਇਸੇ ਤਰ੍ਹਾਂ ਮੌਸਮੀ ਫੁੱਲਾਂ ਦੇ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਜਰਮਨੀ ਆਦਿ ਵਿਚ ਭੇਜੇ ਜਾਂਦੇ ਹਨ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਗੁਲਦਾਉਦੀ ਦੇ ਫੁੱਲਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਕਿਹੜੇ ਫੁੱਲਾਂ ਤੋਂ ਘਰੇਲੂ ਵਰਤੋਂ ਦਾ ਸਾਮਾਨ ਬਣਾਇਆ ਜਾਂਦਾ ਹੈ ?
ਉੱਤਰ-
ਗੁਲਦਾਉਦੀ ਨੂੰ ਪਤਝੜ ਦੀ ਰਾਣੀ ਕਿਹਾ ਜਾਂਦਾ ਹੈ । ਇਸ ਦੀਆਂ ਜੜਾਂ ਵਾਲੇ ਸੇ ਜੁਲਾਈ-ਅਗਸਤ ਵਿਚ ਲਗਾਏ ਜਾਂਦੇ ਹਨ । ਇਸ ਨੂੰ ਫੁੱਲ ਨਵੰਬਰ-ਦਸੰਬਰ ਵਿਚ ਆਉਂਦੇ ਹਨ । ਇਹ ਫੁੱਲ ਦੇਖਣ ਨੂੰ ਬਹੁਤ ਸੋਹਣੇ ਤੇ ਮਨਮੋਹਕ ਹੁੰਦੇ ਹਨ । ਇਹਨਾਂ ਨੂੰ ਕਿਆਰੀਆਂ ਵਿਚ ਲਗਾਇਆ ਜਾਂਦਾ ਹੈ ।

ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਤੋਂ ਗੁਲਕੰਦ ਤਿਆਰ ਕੀਤਾ ਜਾਂਦਾ ਹੈ ਅਤੇ ਗੁਲਾਬ, ਜੈਸਮੀਨ, ਰਜਨੀਗੰਧਾ, ਮੋਤੀਆ ਆਦਿ ਫੁੱਲਾਂ ਦਾ ਤੇਲ ਕੱਢ ਕੇ ਖੁਸ਼ਬੂਦਾਰ ਵਸਤਾਂ ਬਣਾਈਆਂ ਜਾਂਦੀਆਂ ਹਨ ।

ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ PSEB 6th Class Agriculture Notes

  1. ਫੁੱਲ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹਨ । ਇਹ ਸਬਰ ਤੇ ਪਿਆਰ ਦਾ ਸੁਨੇਹਾ ਦਿੰਦੇ ਹਨ ।
  2. ਫੁੱਲ ਕਈ ਰੰਗਾਂ ਦੇ ਅਤੇ ਖ਼ੁਸ਼ਬੂ ਵਾਲੇ ਹੁੰਦੇ ਹਨ ।
  3. ਮੌਸਮੀ ਫੁੱਲਾਂ ਨੂੰ ਕਿਆਰੀਆਂ ਵਿਚ ਲਗਾਇਆ ਜਾਂਦਾ ਹੈ, ਜਿਵੇਂ-ਗੁਲਾਬ, ਗੇਂਦਾ, ਗਲੈਡੀਓਲੈਸ ਆਦਿ ।
  4. ਕੁੱਝ ਫੁੱਲਾਂ ਦਾ ਤੇਲ ਖ਼ੁਸ਼ਬੂ ਦੀਆਂ ਵਸਤੂਆਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ- ਜੈਸਮੀਨ, ਰਜਨੀਗੰਧਾ ਆਦਿ ।
  5. ਰੁੱਖ, ਝਾੜੀਆਂ, ਵੇਲਾਂ ਆਦਿ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਕੰਮ ਕਰਦੀਆਂ ਹਨ ।
  6. ਗੁਲਾਬ ਦੇ ਫੁੱਲ ਦਸੰਬਰ ਤੋਂ ਅਪਰੈਲ ਤੱਕ ਆਉਂਦੇ ਹਨ ।
  7. ਗੁਲਦਾਉਦੀ ਨੂੰ ਪਤਝੜ ਦੀ ਰਾਣੀ ਕਿਹਾ ਜਾਂਦਾ ਹੈ ।
  8. ਸਰਦ ਰੁੱਤ ਦੇ ਫੁੱਲ ਹਨ-ਕੁੱਤਾ ਫੁੱਲ, ਫਲਾਕਸ, ਵਰਬੀਨਾ, ਗੇਂਦਾ, ਸਵੀਟ ਪੀਜ਼ ਆਦਿ ।
  9. ਗਰਮ ਰੁੱਤ ਦੇ ਫੁੱਲ ਹਨ-ਜ਼ੀਨੀਆ, ਸੂਰਜਮੁਖੀ (ਸਜਾਵਟੀ), ਗਮਫਰੀਨਾ ਆਦਿ ।
  10. ਬਰਸਾਤ ਦੇ ਫੁੱਲ ਹਨ-ਕੁੱਕੜ ਕੰਘੀ, ਬਾਲਸਮ ।
  11. ਪੰਜਾਬ ਵਿਚ ਗੇਂਦਾ, ਗੇਂਦੀ, ਗਲੈਡੀਓਲਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਕੀਤੀ ਜਾਂਦੀ ਹੈ ।
  12. ਪਤਝੜੀ ਬੂਟੇ ਹਨ-ਕੁਈਨ ਫਲਾਵਰ, ਸ਼ਹਿਤੂਤ, ਸਾਵਣੀ ।
  13. ਦਰੱਖ਼ਤਾਂ ਨੂੰ ਅਕਾਰ ਦੇ ਆਧਾਰ ਤੇ ਵੰਡਿਆ ਜਾਂਦਾ ਹੈ । ਗੋਲ ਛੱਤਰੀ (ਮੋਸਰੀ), ਫੈਲਾਅ ਅਕਾਰ (ਗੁਲਮੋਹਰ), ਸਿੱਧੇ ਜਾਣ ਵਾਲਾ (ਸਿਲਵਰ ਓਕ), ਝੁਕਵੀਆਂ ਸ਼ਾਖ਼ਾਵਾਂ (ਬੋਤਲ ਬੁਰਸ਼) ਆਦਿ ।
  14. ਫੁੱਲਾਂ ਦੇ ਰੰਗ ਦੇ ਆਧਾਰ ਤੇ ਪੀਲਾ (ਅਸਲਤਾਸ), ਜਾਮਣੀ (ਨੀਲੀ ਮੋਹਰ, ਕੁਈਨ ਫਲਾਵਰ), ਗੁਲਾਬੀ ਗੁਲਾਬੀ ਮੋਹਰ), ਲਾਲ ਗੁਲਮੋਹਰ, ਬੋਤਲ ਬੁਰਸ਼) ਆਦਿ ।
  15. ਕੁੱਝ ਝਾੜੀਆਂ ਹਨ-ਚਾਂਦਨੀ, ਮੋਤੀਆ, ਪੀਲੀ ਕਨੇਰ, ਜਟਰੋਫਾ, ਸਾਵਣੀ, ਆਦਿ ।
  16. ਕੁੱਝ ਵੇਲਾਂ ਹਨ-ਗੋਲਡਨ ਸ਼ਾਵਰ, ਲੱਸਣ ਵੇਲ, ਪਰਦਾ ਵੇਲ ਆਦਿ ।
  17. ਕੁੱਝ ਵੇਲਾਂ ਜਿਵੇਂ ਬੋਗਨਵੀਲੀਆ, ਛਿਪਕਲੀ ਵੇਲ, ਆਦਿ ਤੇ ਲੱਗੇ ਪਦਾਰਥ ਇਹਨਾਂ ਦੀ ਕੰਧਾਂ ਆਦਿ ਤੇ ਚੜ੍ਹਨ ਵਿਚ ਸਹਾਇਤਾ ਕਰਦੇ ਹਨ ।
  18. ਰੁੱਖ, ਝਾੜੀਆਂ ਅਤੇ ਵੇਲਾਂ ਲਗਾਉਣ ਲਈ ਇੱਕ ਤੋਂ ਤਿੰਨ ਫੁੱਟ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ ।

Leave a Comment