PSEB 6th Class Home Science Practical ਵੱਖ-ਵੱਖ ਪ੍ਰਕਾਰ ਦੇ ਚੁੱਲ੍ਹੇ

Punjab State Board PSEB 6th Class Home Science Book Solutions Practical ਵੱਖ-ਵੱਖ ਪ੍ਰਕਾਰ ਦੇ ਚੁੱਲ੍ਹੇ Notes.

PSEB 6th Class Home Science Practical ਵੱਖ-ਵੱਖ ਪ੍ਰਕਾਰ ਦੇ ਚੁੱਲ੍ਹੇ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੁੱਲ਼ਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕੋਈ ਵੀ ਅਜਿਹੀ ਚੀਜ਼ ਜਿਸ ਵਿਚ ਅੱਗ ਬਾਲ ਕੇ ਭੋਜਨ ਪਕਾਇਆ ਜਾਵੇ, ਉਸ ਨੂੰ ਚੁੱਲ੍ਹਾ ਕਹਿੰਦੇ ਹਨ।

ਪ੍ਰਸ਼ਨ 2.
ਅੰਗੀਠੀ ਕਿੰਨੀ ਤਰਾਂ ਦੀ ਹੁੰਦੀ ਹੈ ?
ਉੱਤਰ-
ਅੰਗੀਠੀ ਦੋ ਪ੍ਰਕਾਰ ਦੀ ਹੁੰਦੀ ਹੈ।

PSEB 6th Class Home Science Practical ਵੱਖ-ਵੱਖ ਪ੍ਰਕਾਰ ਦੇ ਚੁੱਲ੍ਹੇ

ਪ੍ਰਸ਼ਨ 3.
ਹੈਦਰਾਬਾਦੀ ਜਾਂ ਧੂੰਆਂ ਰਹਿਤ ਚੁੱਲ੍ਹੇ ਦੀ ਖੋਜ ਕਿਸ ਨੇ ਕੀਤੀ ?
ਉੱਤਰ-
ਡਾਕਟਰ ਰਾਜੂ ਨੇ।

ਪ੍ਰਸ਼ਨ 4.
ਠੋਸ ਬਾਲਣ ਦੇ ਅੰਤਰਗਤ ਕਿਹੜੇ-ਕਿਹੜੇ ਬਾਲਣ ਆਉਂਦੇ ਹਨ ?
ਉੱਤਰ-
ਲੱਕੜੀ, ਪਾਥੀਆਂ, ਲੱਕੜ ਦਾ ਕੋਇਲਾ, ਪੱਥਰ ਦਾ ਕੋਇਲਾ (ਕੋਕ) ।

ਪ੍ਰਸ਼ਨ 5.
ਪਿੰਡਾਂ ਵਿਚ ਜ਼ਿਆਦਾਤਰ ਕਿਸ ਪ੍ਰਕਾਰ ਦੇ ਬਾਲਣ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਲੱਕੜੀ ਅਤੇ ਪਾਥੀਆਂ ਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੈਦਰਾਬਾਦੀ ਜਾਂ ਧੂੰਆਂ ਰਹਿਤ ਚੁੱਲ੍ਹੇ ਬਾਰੇ ਤੁਸੀਂ ਕੀ ਜਾਣਦੇ ਹੋ ? ਚਿਤਰ ਸਹਿਤ ਵਰਣਨ ਕਰੋ।
ਉੱਤਰ-
ਹੈਦਰਾਬਾਦੀ ਚੁੱਲ੍ਹੇ ਵਿਚ ਲੱਕੜੀ ਜਾਂ ਪੱਥਰ ਦਾ ਕੋਇਲਾ ਪ੍ਰਯੋਗ ਕਰਦੇ ਹਨ। ਇਸ ਵਿਚ ਬਾਲਣ ਘੱਟ ਖ਼ਰਚ ਹੁੰਦਾ ਹੈ, ਕਿਉਂਕਿ ਥੋੜ੍ਹਾ ਜਿਹਾ ਸੇਕ ਵੀ ਫਜ਼ੂਲ ਨਹੀਂ ਜਾਂਦਾ ਹੈ। ਇਹ ਚੁੱਲ੍ਹਾ ਹੈਦਰਾਬਾਦ ਦੇ ਡਾਕਟਰ ਰਾਜੂ ਦੀ ਖੋਜ ਹੈ। ਇਸੇ ਲਈ ਇਸ ਨੂੰ ਹੈਦਰਾਬਾਦੀ ਜਾਂ ਡਾਕਟਰ ਰਾਜੂ ਦਾ
PSEB 6th Class Home Science Practical ਵੱਖ-ਵੱਖ ਪ੍ਰਕਾਰ ਦੇ ਚੁੱਲ੍ਹੇ 1
ਧੂੰਆਂ ਰਹਿਤ ਚੁਲ੍ਹਾ ਕਹਿੰਦੇ ਹਨ। ਇਸ ਦਾ ਧੂੰਆਂ ਚਿਮਨੀ ਦੇ ਰਸਤੇ ਬਾਹਰ ਨਿਕਲਦਾ ਹੈ। ਇਸ ਦੀ ਸ਼ਕਲ ਅੰਗਰੇਜ਼ੀ ਦੇ ਅੱਖਰ L ਦੀ ਤਰ੍ਹਾਂ ਹੁੰਦੀ ਹੈ।

ਪ੍ਰਸ਼ਨ 2.
ਦੇਸੀ ਚੁੱਲ੍ਹਾ ਕੀ ਹੈ ? ਇਸ ਨੂੰ ਬਾਲਣ ਦੀ ਵਿਧੀ ਅਤੇ ਸਾਵਧਾਨੀ ਲਿਖੋ।
ਉੱਤਰ-
ਪਿੰਡ ਦੇ ਹਰ ਘਰ ਵਿਚ ਇੱਟਾਂ ਅਤੇ ਮਿੱਟੀ ਦਾ ਬਣਿਆ ਚੁੱਲ੍ਹਾ ਖਾਣਾ ਬਣਾਉਣ ‘ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਦੇਸੀ ਚੁੱਲਾ ਕਹਿੰਦੇ ਹਨ।

ਬਾਲਣ ਦੀ ਵਿਧੀ – ਕਿਸੇ ਪੁਰਾਣੇ ਪਾਟੇ ਕੱਪੜੇ, ਫੁਸ ਜਾਂ ਕਾਗਜ਼ ਨੂੰ ਅੱਗ ਲਾ ਕੇ ਚੱਲੇ ਵਿਚ ਰੱਖ ਕੇ ਛਟੀਆਂ ਜਾਂ ਪਤਲੀਆਂ ਲੱਕੜੀਆਂ ਰੱਖ ਕੇ ਅੱਗ ਬਾਲੀ ਜਾਂਦੀ ਹੈ।
ਸਾਵਧਾਨੀ –

  1. ਕੱਪੜਾ ਜਾਂ ਕਾਗਜ਼ ਹੱਥ ਵਿਚ ਫੜ ਕੇ ਅੱਗ ਲਾਉਂਦੇ ਹੋਏ ਇਹ ਧਿਆਨ ਰੱਖੋ ਕਿ ਹੱਥ ਨਾ ਸੜ ਜਾਵੇ।
  2. ਲੱਕੜਾਂ ਉੱਤੇ ਮਿੱਟੀ ਦਾ ਤੇਲ ਜ਼ਿਆਦਾ ਨਹੀਂ ਪਾਉਣਾ ਚਾਹੀਦਾ।

ਪ੍ਰਸ਼ਨ 3.
ਪੰਪ ਵਾਲੇ ਸਟੋਵ ਬਾਰੇ ਤੁਸੀਂ ਕੀ ਜਾਣਦੇ ਹੋ ? ਸਾਵਧਾਨੀਆਂ ਲਿਖੋ ।
ਉੱਤਰ-
ਪੰਪ ਵਾਲਾ ਸਟੋਵ ਵੀ ਤੇਲ ਨਾਲ ਜਲਾਇਆ ਜਾਂਦਾ ਹੈ। ਇਸ ਵਿਚ ਤੇਲ ਪਾਉਣ ਲਈ ਇਕ ਟੈਂਕੀ ਹੁੰਦੀ ਹੈ ਜਿਸ ਵਿਚ ਤੇਲ ਭਰਿਆ ਜਾਂਦਾ ਹੈ। ਟੈਂਕੀ ਦੇ ਵਿਚਕਾਰ ਉੱਪਰ ਇਕ ਬਰਨਰ ਲੱਗਾ ਹੁੰਦਾ ਹੈ ਅਤੇ ਪੰਪ ਰਾਹੀਂ ਹਵਾ ਭਰ ਦਿੱਤੀ ਜਾਂਦੀ ਹੈ। ਹਵਾ ਭਰਨ ਨਾਲ ਤੇਲ ਦੀ ਗੈਸ ਬਣ ਕੇ ਛੋਟੇ ਜਿਹੇ ਛੇਕ ਰਾਹੀਂ ਬਾਹਰ ਨਿਕਲਦੀ ਹੈ। ਤਾਪ ਨੂੰ ਨਿਯੰਤਰਿਤ ਕਰਨ ਲਈ ਬਰਨਰ ਦੇ ਉੱਪਰ ਇਕ . ਕਟੋਰੀ ਲੱਗੀ ਹੁੰਦੀ ਹੈ। ਸਟੋਵ ਵਿਚ ਤਿੰਨ ਸਟੈਂਡ ਹੁੰਦੇ ਹਨ ਜਿਸ ਉੱਪਰ ਇਕ ਜਾਲੀ ਵਰਗਾ ਤਵਾ
ਹੁੰਦਾ ਹੈ।
PSEB 6th Class Home Science Practical ਵੱਖ-ਵੱਖ ਪ੍ਰਕਾਰ ਦੇ ਚੁੱਲ੍ਹੇ 2
ਸਾਵਧਾਨੀਆਂ-

  1. ਹਵਾ ਭਰਦੇ ਸਮੇਂ ਪੰਪ ਸਾਵਧਾਨੀ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ।
  2. ਸਟੋਵ ਬਾਲਦੇ ਸਮੇਂ ਲਾਈਟਰ ਦੇ ਨਾਲ ਬਰਨਰ ਨੂੰ ਗਰਮ ਕਰਨ ਤੋਂ ਬਾਅਦ ਹੀ ਪੰਪ ਨਾਲ ਹਵਾ ਭਰਨੀ ਚਾਹੀਦੀ ਹੈ।
  3. ਜੇਕਰ ਪੰਪ ਕਰਦੇ ਸਮੇਂ ਛੇਕ ਬੰਦ ਹੋਵੇ ਤਾਂ ਪਿਨ ਮਾਰ ਛੇਕ ਨੂੰ ਖੋਲ੍ਹ ਲੈਣਾ ਚਾਹੀਦਾ ਹੈ।
  4. ਸਟੋਵ ਹਰ ਰੋਜ਼ ਸਾਫ਼ ਕਰਨਾ ਚਾਹੀਦਾ ਹੈ। 5. ਹਮੇਸ਼ਾਂ ਮਿੱਟੀ ਦੇ ਸਾਫ਼ ਤੇਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

PSEB 6th Class Home Science Practical ਵੱਖ-ਵੱਖ ਪ੍ਰਕਾਰ ਦੇ ਚੁੱਲ੍ਹੇ

ਪ੍ਰਸ਼ਨ 4.
ਬਾਲਣ ਦੇ ਰੂਪ ਵਿਚ ਪਾਥੀਆਂ ਜਲਾਉਣ ਨਾਲ ਲਾਭ ਅਤੇ ਹਾਨੀਆਂ ਦਾ ਵਰਣਨ ਕਰੋ।
ਉੱਤਰ-
ਪਾਥੀਆਂ ਤੋਂ ਲਾਭ ਇਹ ਹੈ ਕਿ ਇਹ ਹੋਰ ਬਾਲਣਾਂ ਤੋਂ ਸਸਤੀਆਂ ਪੈਂਦੀਆਂ ਹਨ ਅਤੇ ਇਹਨਾਂ ਨੂੰ ਬਣਾਉਣ ਲਈ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ।

ਪਾਥੀਆਂ ਤੋਂ ਹਾਨੀ ਇਹ ਹੈ ਕਿ ਇਹ ਲੱਕੜੀ ਦੀ ਤਰ੍ਹਾਂ ਹੀ ਧੂੰਆਂ ਦਿੰਦੀਆਂ ਹਨ ਜੋ ਰਸੋਈ ਵਿਚ ਫੈਲ ਜਾਂਦਾ ਹੈ। ਭਾਂਡੇ ਅਤੇ ਰਸੋਈ ਇਸ ਦੇ ਕਾਰਨ ਕਾਲੇ ਹੋ ਜਾਂਦੇ ਹਨ। ਇਹਨਾਂ ਨੂੰ ਇਕੱਠਾ ਕਰਕੇ ਰੱਖਣਾ ਸਿਹਤ ਦੀ ਦ੍ਰਿਸ਼ਟੀ ਤੋਂ ਹਾਨੀਕਾਰਕ ਹੁੰਦਾ ਹੈ, ਕਿਉਂਕਿ ਬਰਸਾਤ ਦੇ ਦਿਨਾਂ ਵਿਚ ਇਨ੍ਹਾਂ ਤੋਂ ਮੱਛਰ ਪੈਦਾ ਹੋ ਜਾਂਦੇ ਹਨ ਜੋ ਮਲੇਰੀਆ ਰੋਗ ਫੈਲਾਉਂਦੇ ਹਨ।

ਪ੍ਰਸ਼ਨ 5.
ਬਾਲਣ ਦੇ ਰੂਪ ਵਿਚ ਲੱਕੜੀ ਜਲਾਉਣ ਦੇ ਲਾਭ ਅਤੇ ਹਾਨੀਆਂ ਦੱਸੋ।
ਉੱਤਰ-
ਲੱਕੜੀ ਜਲਾਉਣ ਦੇ ਲਾਭ-ਲੱਕੜੀ ਜਲਾਉਣ ਤੋਂ ਇਕ ਲਾਭ ਇਹ ਹੈ ਕਿ ਇਹ ਹੋਰ ਬਾਲਣਾਂ ਨਾਲੋਂ ਸਸਤੀ ਮਿਲਦੀ ਹੈ ਅਤੇ ਇਸ ਲਈ ਜ਼ਿਆਦਾਤਰ ਘਰਾਂ ਵਿਚ ਜਲਾਈ ਜਾਂਦੀ ਹੈ। ਇਹ ਤਾਪ ਪੈਦਾ ਕਰਨ ਦਾ ਉਪਯੋਗੀ ਅਤੇ ਸੁਵਿਧਾਜਨਕ ਸਾਧਨ ਹੈ।

ਲੱਕੜੀ ਜਲਾਉਣ ਦੀਆਂ ਹਾਨੀਆਂ – ਲੱਕੜੀ ਨੂੰ ਜਲਾਉਣ ਨਾਲ ਰਸੋਈ ਵਿਚ ਧੁੰਆਂ ਫੈਲਦਾ ਹੈ। ਭਾਂਡੇ ਧੂੰਏਂ ਦੇ ਕਾਰਨ ਕਾਲੇ ਹੋ ਜਾਂਦੇ ਹਨ। ਧੂੰਏਂ ਕਾਰਨ ਦਮ ਘੁਟਣ ਲੱਗਦਾ ਹੈ। ਅੱਖਾਂ ਵਿੱਚੋਂ ਪਾਣੀ ਵਗਣ ਲੱਗਦਾ ਹੈ। ਧੁਆਂ ਹੋਣ ਕਾਰਨ ਰਸੋਈ ਦੀਆਂ ਦੀਵਾਰਾਂ ਆਦਿ ਖ਼ਰਾਬ ਹੋ ਜਾਂਦੀਆਂ ਹਨ। ਇਸ ਲਈ ਧੁੰਏਂ ਤੋਂ ਬਚਣ ਲਈ ਚੁੱਲ੍ਹੇ ਉੱਪਰ ਚਿਮਨੀ ਦੀ ਵਿਵਸਥਾ ਹੋਣੀ ਚਾਹੀਦੀ ਹੈ।

ਪ੍ਰਸ਼ਨ 6.
ਲੱਕੜੀ ਦੇ ਕੋਲਿਆਂ ਨੂੰ ਬਾਲਣ ਦੇ ਰੂਪ ਵਿਚ ਪ੍ਰਯੋਗ ਨਾਲ ਕੀ ਲਾਭ ਤੇ ਹਾਨੀਆਂ ਹਨ ?
ਉੱਤਰ-
ਲੱਕੜੀ ਦੇ ਕੋਲੇ ਤੇ ਖਾਣਾ ਪਕਾਉਣ ਨਾਲ ਧੂੰਏਂ ਦੀਆਂ ਹਾਨੀਆਂ ਤੋਂ ਬਚਿਆ ਜਾ ਸਕਦਾ ਹੈ ਤੇ ਭਾਂਡੇ ਵੀ ਜ਼ਿਆਦਾ ਕਾਲੇ ਨਹੀਂ ਹੁੰਦੇ।
ਲੱਕੜੀ ਦੇ ਕੋਇਲੇ ਤੋਂ ਹਾਨੀ ਇਹ ਹੈ ਕਿ ਜਲਦੀ ਹੀ ਇਹ ਰਾਖ ਬਣ ਜਾਂਦੀ ਹੈ ਅਤੇ ਇਸ ਦੀ ਵਰਤੋਂ ਲੱਕੜੀ ਨਾਲੋਂ ਜ਼ਿਆਦਾ ਮਹਿੰਗੀ ਹੈ।

ਪ੍ਰਸ਼ਨ 7.
ਪੱਥਰ ਦੇ ਕੋਲੇ ਨੂੰ ਬਾਲਣ ਦੇ ਰੂਪ ਵਿਚ ਪ੍ਰਯੋਗ ਕਰਨ ਦੇ ਲਾਭ ਅਤੇ ਹਾਨੀਆਂ ਦੱਸੋ ।
ਉੱਤਰ-
ਪੱਥਰ ਦੇ ਕੋਲੇ ਤੋਂ ਲਾਭ ਇਹ ਹੈ ਕਿ ਇਹ ਦੇਰ ਤਕ ਬਲਦੇ ਰਹਿੰਦੇ ਹਨ ਅਤੇ ਬਲ ਜਾਣ ਤੋਂ ਬਾਅਦ ਧੂੰਆਂ ਵੀ ਨਹੀਂ ਦਿੰਦੇ ਅਤੇ ਇਸ ਦੇ ਤਾਪ ਨਾਲ ਭਾਂਡੇ ਵੀ ਕਾਲੇ ਨਹੀਂ
ਹੁੰਦੇ।

ਇਸ ਤੋਂ ਹਾਨੀ ਇਹ ਹੈ ਇਹ ਕੋਇਲਾ ਬਲ ਕੇ ਕਾਰਬਨ-ਮੋਨੋਆਕਸਾਈਡ (Carbonmonoxide) ਗੈਸ ਪੈਦਾ ਕਰਦਾ ਹੈ। ਦਰਵਾਜ਼ੇ, ਬਾਰੀਆਂ ਜੇਕਰ ਬੰਦ ਹੋਣ ਤਾਂ ਇਸ ਗੈਸ ਦਾ ਜ਼ਹਿਰੀਲਾ ਪ੍ਰਭਾਵ ਪੈਂਦਾ ਹੈ ਅਤੇ ਗੈਸ ਨਾਲ ਦਮ ਘੁੱਟਣ ਲਗਦਾ ਹੈ। ਇੱਥੋਂ ਤਕ ਕਿ ਕਦੀ-ਕਦੀ ਵਿਅਕਤੀ ਦੀ ਮੌਤ ਹੋ ਜਾਣ ਦੀ ਸੰਭਾਵਨਾ ਵੀ ਰਹਿੰਦੀ ਹੈ। ਇਸ ਨੂੰ ਬਾਲ ਕੇ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਖੋਲ੍ਹ ਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਗੈਸ ਦਾ ਨਿਕਾਸ ਹੋ ਸਕੇ ।

PSEB 6th Class Home Science Practical ਵੱਖ-ਵੱਖ ਪ੍ਰਕਾਰ ਦੇ ਚੁੱਲ੍ਹੇ

ਪ੍ਰਸ਼ਨ 8.
ਸਟੋਵ ਦੇ ਪ੍ਰਯੋਗ ਤੋਂ ਕੀ ਲਾਭ ਅਤੇ ਹਾਨੀਆਂ ਹਨ ?
ਉੱਤਰ-
ਬਿਨਾਂ ਬੱਤੀ ਵਾਲੇ ਅਰਥਾਤ ਗੈਸ ਦੇ ਸਟੋਵ ਤੋਂ ਲਾਭ ਇਹ ਹੈ ਕਿ ਜ਼ਿਆਦਾ ਤਾਪ ਦਿੰਦਾ ਹੈ ਅਤੇ ਭੋਜਨ ਛੇਤੀ ਪੱਕ ਜਾਂਦਾ ਹੈ। ਇਹ ਤੇਲ ਦੀ ਬਦਬੂ ਅਤੇ . ਧੂੰਆਂ ਨਹੀਂ ਦਿੰਦਾ। ਇਸ ਵਿਚ ਤੇਲ ਘੱਟ ਖ਼ਰਚ ਹੁੰਦਾ । ਹੈ ਅਤੇ ਮਿਹਨਤ ਦੀ ਬਚਤ ਹੁੰਦੀ ਹੈ।
PSEB 6th Class Home Science Practical ਵੱਖ-ਵੱਖ ਪ੍ਰਕਾਰ ਦੇ ਚੁੱਲ੍ਹੇ 3
ਇਸ ਤੋਂ ਹਾਨੀ ਇਹ ਕਿ ਗੈਸ ਦਾ ਦਬਾਅ ਵਧਣ ਨਾਲ ਕਦੀ-ਕਦੀ ਇਸ ਦੇ ਫਟਣ ਦਾ ਡਰ ਰਹਿੰਦਾ ਹੈ।
ਬੱਤੀ ਵਾਲੇ ਸਟੋਵ ਤੋਂ ਲਾਭ ਇਹ ਹੈ ਕਿ ਇਸ ਨੂੰ ਜਲਾਉਣ ਵਿਚ ਅਸਾਨੀ ਹੁੰਦੀ ਹੈ ਪਰ ਇਹ ਸਟੋਵ ਤੇਲ ਦੀ ਬਦਬੂ ਅਤੇ ਧੂੰਆਂ ਦਿੰਦਾ ਹੈ। ਜੇ ਇਸ ਨੂੰ ਅਸਾਵਧਾਨੀ ਨਾਲ ਪ੍ਰਯੋਗ ਕੀਤਾ ਜਾਵੇ ਤਾਂ ਇਸ ਦੇ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਇਸਦੀਆਂ ਬੱਤੀਆਂ ਨੂੰ ਸਮੇਂ-ਸਮੇਂ ਤੇ ਕੱਟਦੇ ਰਹਿਣਾ ਚਾਹੀਦਾ ਹੈ। ਤੇਲ ਨੂੰ ਟੈਂਕੀ ਵਿਚ ਛਾਣ ਕੇ ਪਾਉਣਾ ਚਾਹੀਦਾ ਹੈ। ਟੈਂਕੀ ਵਿਚ ਤੇਲ ਭਰਿਆ ਰਹਿਣਾ ਚਾਹੀਦਾ ਹੈ। ਜੇਕਰ ਬੱਤੀਆਂ ਛੋਟੀਆਂ ਹੋ ਗਈਆਂ ਹੋਣ ਜਾਂ ਬਰਨਰ ਖ਼ਰਾਬ ਹੋ ਗਿਆ ਹੋਵੇ ਤਾਂ ਬਦਲਦੇ ਰਹਿਣਾ ਚਾਹੀਦਾ ਹੈ। ਸਟੋਵ ਵਿਚ ਤੇਲ ਭਰ ਕੇ ਉਸ ਨੂੰ ਬਾਹਰੋਂ ਪੂੰਝ ਦੇਣਾ ਚਾਹੀਦਾ ਹੈ ਅਤੇ ਇਸ ਦੀ ਸਮੇਂਸਮੇਂ ਤੇ ਸਫ਼ਾਈ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਪ੍ਰਸ਼ਨ 9.
ਬਾਲਣ ਦੇ ਰੂਪ ਵਿਚ ਗੈਸ ਦਾ ਪ੍ਰਯੋਗ ਕਿਸ ਪ੍ਰਕਾਰ ਲਾਭਦਾਇਕ ਹੈ ? ਇਸ ਤੋਂ ਕੀ ਹਾਨੀ ਹੁੰਦੀ ਹੈ ?
ਉੱਤਰ-
ਗੈਸ ਤੋਂ ਲਾਭ ਇਹ ਹਨ ਕਿ ਬਾਲਣ ਦਾ ਇਹ ਇਕ ਸੁਵਿਧਾਜਨਕ ਸਾਧਨ ਹੈ। ਇਸ ਨਾਲ ਧੂੰਆਂ ਨਹੀਂ ਫੈਲਦਾ, ਮਿਹਨਤ ਅਤੇ ਸਮੇਂ ਦੀ ਬਚਤ ਹੁੰਦੀ ਹੈ, ਰਸੋਈ ਗੰਦੀ ਨਹੀਂ ਹੁੰਦੀ ਅਤੇ ਇਸ ਨੂੰ ਜਲਾਉਣ ਅਤੇ ਇਸ ਵਿਚ ਖਾਣਾ ਬਣਾਉਣ ਵਿਚ ਜ਼ਿਆਦਾ ਸਮਾਂ ਖ਼ਰਚ ਨਹੀਂ ਹੁੰਦਾ।

ਇਸ ਤੋਂ ਹਾਨੀ ਇਹ ਹੈ ਕਿ ਥੋੜੀ ਜਿਹੀ ਅਣਗਹਿਲੀ ਨਾਲ ਗੈਸ ਦਾ ਸਿਲੰਡਰ ਫਟਣ ਦਾ ਡਰ ਰਹਿੰਦਾ ਹੈ। ਪਰ ਹੁਣ ਅਜਿਹੇ ਪ੍ਰਬੰਧ ਕੀਤੇ ਗਏ ਹਨ ਕਿ ਗੈਸ ਸਿਲੰਡਰ ਜ਼ਿਆਦਾ ਸੁਰੱਖਿਅਤ ਹਨ।

Leave a Comment