Punjab State Board PSEB 6th Class Home Science Book Solutions Practical ਅੰਡਾ ਉਬਾਲਣਾ Notes.
PSEB 6th Class Home Science Practical ਅੰਡਾ ਉਬਾਲਣਾ
1. ਪੂਰਾ ਉਬਲਿਆ ਅੰਡਾ
ਸਾਮਾਨ :-
ਪਾਣੀ – 2 ਕੱਪ
ਅੰਡਾ – ਇੱਕ
ਵਿਧੀ – ਪਾਣੀ ਨੂੰ ਸਾਫ਼ ਬਰਤਨ ਵਿਚ ਪਾ ਕੇ ਉਬਾਲੋ । ਥੋੜੇ ਗਰਮ ਪਾਣੀ ਵਿੱਚ ਅੰਡਾ ਰੱਖ ਦਿਓ । ਜਦੋਂ ਪਾਣੀ ਉਬਲਣ ਲੱਗ ਜਾਵੇ ਤਾਂ ਤਿੰਨ ਤੋਂ ਚਾਰ ਮਿੰਟ ਤਕ ਉਬਾਲੋ ।
ਉਬਲੇ ਅੰਡੇ ਨੂੰ ਪੰਦਰਾਂ ਸਕਿੰਟ ਲਈ ਠੰਢੇ ਪਾਣੀ ਵਿੱਚ ਰੱਖ ਦਿਉ । ਠੰਢੇ ਪਾਣੀ ਵਿਚੋਂ ਕੱਢੋ ਅਤੇ ਛਿੱਲ ਲਉ । ਲੰਬਾਈ ਦੇ ਤਰੀਕੇ ਕੱਟ ਕੇ ਲੂਣ, ਕਾਲੀ ਮਿਰਚ ਲਾ ਕੇ ਪਰੋਸੋ।
2. ਅੱਧਾ ਉਬਲਿਆ ਅੰਡਾ – ਉਪਰੋਕਤ ਵਿਧੀ ਵਿੱਚ ਸਿਰਫ਼ ਉਬਲਣ ਦਾ ਸਮਾਂ ਇੱਕ ਤੋਂ ਡੇਢ ਮਿੰਟ ਤੱਕ ਦਾ ਰੱਖਿਆ ਜਾਂਦਾ ਹੈ । ਉਬਲੇ ਅੰਡੇ ਨੂੰ ਪੂਰਾ ਨਾ ਛਿੱਲ ਕੇ ਥੋੜ੍ਹਾ ਛਿੱਲ ਕੇ ਇਸ ਵਿਚ ਲੂਣ, ਕਾਲੀ ਮਿਰਚ ਪਾ ਕੇ ਚਮਚ ਨਾਲ ਖਾਇਆ ਜਾਂਦਾ ਹੈ । ਨੋਟ : –
- ਮਾਮੂਲੀ ਉਬਾਲਣ ਲਈ ਇੱਕ ਮਿੰਟ ਉਬਾਲਣਾ ਠੀਕ ਰਹਿੰਦਾ ਹੈ ।
- ਬਰਤਨ ਵਿਚ ਇੰਨਾ ਪਾਣੀ ਲਵੋ ਕਿ ਅੰਡਾ ਪੂਰਾ ਡੁੱਬ ਸਕੇ ।