PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

Punjab State Board PSEB 6th Class Home Science Book Solutions Practical ਨਿਜੀ ਕੱਪੜਿਆਂ ਨੂੰ ਧੋਣਾ Notes.

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਪੜਿਆਂ ਦੀ ਧੁਆਈ ਵਿਚ ਟੱਬ, ਬਾਲਟੀਆਂ ਅਤੇ ਚਿਰਮਚੀ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਪਾਣੀ ਭਰਨ, ਸਾਬਣ ਨੂੰ ਝਗ ਬਣਾਉਣ, ਕੱਪੜਿਆਂ ਨੂੰ ਫੁਲਾਉਣ, ਕੱਪੜਿਆਂ ਨੂੰ ਧੋਣ, ਹੰਗਾਲਣ, ਨੀਲ, ਮਾਇਆ ਲਾਉਣ ਅਤੇ ਰੰਗਣ ਲਈ ਇਸ ਦੀ ਲੋੜ ਪੈਂਦੀ ਹੈ।

ਪ੍ਰਸ਼ਨ 2.
ਕੱਪੜਿਆਂ ਦੀ ਧੁਆਈ ਵਿਚ ਕਟੋਰਿਆਂ ਦਾ ਕੀ ਉਪਯੋਗ ਹੁੰਦਾ ਹੈ ?
ਉੱਤਰ-
ਸਟਾਰਚ ਦਾ ਪੇਸਟ ਬਣਾਉਣ, ਦਾਗ-ਧੱਬੇ ਛੁਡਾਉਣ ਲਈ ਪੇਸਟ ਬਣਾਉਣ, ਨੀਲ ਬਣਾਉਣ ਅਤੇ ਧੱਬਿਆਂ ਨੂੰ ਡੁਬੋ ਕੇ ਰੱਖਣ ਲਈ।

ਪ੍ਰਸ਼ਨ 3.
ਸਬਿੰਗ ਬੋਰਡ ਕੀ ਹੁੰਦਾ ਹੈ ?
ਉੱਤਰ-
ਇਹ ਇਕ ਪ੍ਰਕਾਰ ਦਾ ਤਖਤਾ ਹੁੰਦਾ ਹੈ ਜਿਸਦੀ ਲੋੜ ਜ਼ਿਆਦਾ ਗੰਦੇ ਕੱਪੜਿਆਂ ਨੂੰ ਉਸ ਉੱਤੇ ਰੱਖ ਕੇ ਰਗੜਨ ਲਈ ਪੈਂਦੀ ਹੈ।

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਪ੍ਰਸ਼ਨ 4.
ਸਕ੍ਰਬਿੰਗ ਬੋਰਡ· ਕਿਸ ਦੇ ਬਣੇ ਹੁੰਦੇ ਹਨ ?
ਉੱਤਰ-
ਲੱਕੜੀ ਜ਼ਿੰਕ, ਸਟੀਲ ਜਾਂ ਸ਼ੀਸ਼ੇ ਦੇ।

ਪ੍ਰਸ਼ਨ 5.
ਸਭ ਤੋਂ ਚੰਗਾ ਸਬਿੰਗ ਬੋਰਡ ਕਿਸ ਦਾ ਹੁੰਦਾ ਹੈ ?
ਉੱਤਰ-
ਲੱਕੜੀ ਦਾ।

ਪ੍ਰਸ਼ਨ 6.
ਸਕਸ਼ਨ ਵਾਸ਼ਰ ਕੀ ਹੁੰਦਾ ਹੈ ?
ਉੱਤਰ-
ਇਹ ਇਕ ਉਪਕਰਨ ਹੈ ਜਿਸ ਵਿਚ ਇਕ ਹੈਂਡਲ ਅਤੇ ਥੱਲੇ ਵਲ ਇਕ ਕਟੋਰੇ ਦੀ ਤਰ੍ਹਾਂ ਗੋਲਾਕਾਰ ਛੇਕ ਵਾਲਾ ਉਨਤੋਦਰ ਤਲ ਹੁੰਦਾ ਹੈ। ਇਸ ਵਿਚ ਧੁਆਈ ਕੀਤੇ ਜਾ ਰਹੇ ਕੱਪੜਿਆਂ ਤੇ ਦਬਾਅ ਪਾ ਕੇ ਉਨ੍ਹਾਂ ਵਿਚੋਂ ਵਾਰ-ਵਾਰ ਸਾਬਣ ਦੇ ਪਾਣੀ ਨੂੰ ਕੱਢਣਾ ਅਤੇ ਮੁੜ ਪਾਉਣਾ ਪੈਂਦਾ ਹੈ।

ਪ੍ਰਸ਼ਨ 7.
ਧੁਆਈ ਦੇ ਸਾਬਣਾਂ ਦੇ ਸਰੂਪ ਦੱਸੋ।
ਉੱਤਰ-

  1. ਟਿੱਕੀ ਜਾਂ ਬਾਰ ਸਾਬਣ
  2. ਸਾਬਣ ਦਾ ਘੋਲ
  3. ਸਾਬਣ ਦੀ ਦਿੱਤੀ ਜਾਂ ਫਲੇਕ
  4. ਸਾਬਣ ਦੀ ਜੈਲੀ
  5. ਸਾਬਣ ਦਾ ਚੂਰਾ
  6. ਵਣ ਚੂਰਾ।

ਪ੍ਰਸ਼ਨ 8.
ਰੀਠੇ ਦਾ ਪ੍ਰਯੋਗ ਕਿਨ੍ਹਾਂ ਕੱਪੜਿਆਂ ਦੀ ਧੁਆਈ ਲਈ ਠੀਕ ਰਹਿੰਦਾ ਹੈ ?
ਉੱਤਰ-
ਜਿਨ੍ਹਾਂ ਕੱਪੜਿਆਂ ਦੇ ਰੰਗ ਲਹਿ ਜਾਣ ਦੀ ਸੰਭਾਵਨਾ ਰਹਿੰਦੀ ਹੈ ਅਤੇ ਰੇਸ਼ਮੀ ਤੇ ਊਨੀ ਕੱਪੜਿਆਂ ਦੇ ਲਈ।

ਪ੍ਰਸ਼ਨ 9.
ਸ਼ਿਕਾਕਾਈ ਨਾਲ ਕੱਪੜਿਆਂ ਨੂੰ ਧੋਣ ਦਾ ਕੀ ਲਾਭ ਹੈ ?
ਉੱਤਰ-
ਕੱਪੜਿਆਂ ਨਾਲ ਲੱਗੀ ਚਿਕਨਾਈ ਵਾਲੀ ਅਸ਼ੁੱਧੀ ਦੀ ਸਫ਼ਾਈ ਇਸ ਦੁਆਰਾ ਸੌਖ ਨਾਲ ਹੋ ਜਾਂਦੀ ਹੈ। ਇਸ ਨਾਲ ਕੱਪੜਿਆਂ ਦੇ ਰੰਗਾਂ ਦੀ ਸੁਰੱਖਿਆ ਵੀ ਹੁੰਦੀ ਹੈ। ਉਹ ਸੁਤੀ, ਰੇਸ਼ਮੀ ਅਤੇ ਉਨੀ ਸਭ ਪ੍ਰਕਾਰ ਦੇ ਕੱਪੜਿਆਂ ਲਈ ਉਪਯੋਗੀ ਹੈ।

ਪ੍ਰਸ਼ਨ 10.
ਕੱਪੜਿਆਂ ਦੀ ਧੁਆਈ ਵਿਚ ਬੁਰਸ਼ ਦਾ ਕੀ ਮਹੱਤਵ ਹੈ ?
ਉੱਤਰ-
ਰਗੜ ਕੇ ਗੰਦੇ ਕੱਪੜਿਆਂ ਤੋਂ ਮੈਲ ਛੁਡਾਉਣ ਲਈ।

ਪ੍ਰਸ਼ਨ 11.
ਸਕਸ਼ਨ ਵਾਸ਼ਰ ਦੀ ਕੀ ਉਪਯੋਗਤਾ ਹੈ ?
ਉੱਤਰ-
ਇਹ ਗੰਦੇ ਕੱਪੜਿਆਂ ਨੂੰ ਧੋਣ ਦੇ ਕੰਮ ਆਉਂਦਾ ਹੈ।

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਪ੍ਰਸ਼ਨ 12.
ਸਕਸ਼ਨ ਵਾਸ਼ਰ ਦੀ ਵਰਤੋਂ ਕਿਸ ਪ੍ਰਕਾਰ ਕੀਤੀ ਜਾਂਦੀ ਹੈ ?
ਉੱਤਰ-
ਟੱਬ ਵਿਚ ਸਾਬਣ ਦਾ ਪਾਣੀ ਤਿਆਰ ਕਰਕੇ ਸਕਸ਼ਨ ਵਾਸ਼ਰ ਉੱਪਰ ਹੇਠਾਂ ਚਲਾ ਕੇ ਕੱਪੜਿਆਂ ਦੀ ਧੁਆਈ ਕੀਤੀ ਜਾਂਦੀ ਹੈ।

ਪ੍ਰਸ਼ਨ 13.
ਕੱਪੜੇ ਸੁਕਾਉਣ ਦੀ ਰੈਕ ਕਿਨ੍ਹਾਂ ਘਰਾਂ ਲਈ ਉਪਯੋਗੀ ਹੁੰਦੀ ਹੈ ?
ਉੱਤਰ-
ਜਿਨ੍ਹਾਂ ਘਰਾਂ ਵਿਚ ਬਾਹਰ ਕੱਪੜੇ ਸੁਕਾਉਣ ਲਈ ਉਚਿਤ ਥਾਂ ਨਹੀਂ ਹੁੰਦੀ।

ਪ੍ਰਸ਼ਨ 14.
ਬਿਜਲੀ ਪ੍ਰੈਸ ਕੋਇਲੇ ਵਾਲੀ ਪ੍ਰੈਸ ਨਾਲੋਂ ਕਿਉਂ ਚੰਗੀ ਮੰਨੀ ਜਾਂਦੀ ਹੈ ?
ਉੱਤਰ-
ਕਿਉਂਕਿ ਬਿਜਲੀ ਦੇ ਪ੍ਰੈਸ ਵਿਚ ਸੂਤੀ, ਊਨੀ, ਰੇਸ਼ਮੀ ਕੱਪੜਿਆਂ ਤੇ ਪ੍ਰੈਸ ਕਰਨ ਲਈ ਤਾਪ ਦਾ ਕੰਟਰੋਲ ਕੀਤਾ ਜਾ ਸਕਦਾ ਹੈ।

ਪ੍ਰਸ਼ਨ 15.
ਕਲਫ਼ ਬਣਾਉਣ ਲਈ ਆਮ ਤੌਰ ‘ਤੇ ਕਿਨ੍ਹਾਂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਚਾਵਲ, ਮੈਦਾ, ਅਰਾਰੋਟ, ਸਾਬੂਦਾਨਾ।

ਪ੍ਰਸ਼ਨ 16.
ਕੱਪੜਿਆਂ ਨੂੰ ਨੀਲ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਕੱਪੜਿਆਂ ਤੇ ਸਫ਼ੈਦੀ ਲਿਆਉਣ ਲਈ।

ਪ੍ਰਸ਼ਨ 17.
ਟੀਨੋਪਾਲ ਦਾ ਪ੍ਰਯੋਗ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਕੱਪੜਿਆਂ ‘ਤੇ ਸਫੈਦੀ ਲਿਆਉਣ ਲਈ ।

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਪ੍ਰਸ਼ਨ 18.
ਕੱਪੜਿਆਂ ਦੀ ਧੁਆਈ ਵਿਚ ਧੁਲਾਈ ਦੇ ਵੱਖ-ਵੱਖ ਉਪਕਰਨਾਂ ਦੇ ਪ੍ਰਯੋਗ ਦਾ ਕੀ ਲਾਭ ਹੁੰਦਾ ਹੈ ?
ਉੱਤਰ-
ਧੁਆਈ ਦਾ ਕੰਮ ਸੌਖ ਨਾਲ ਹੋ ਜਾਂਦਾ ਹੈ ਅਤੇ ਮਿਹਨਤ ਤੇ ਸਮੇਂ ਦੀ ਬਚਤ ਹੁੰਦੀ ਹੈ ।

ਪ੍ਰਸ਼ਨ 19.
ਕੱਪੜਿਆਂ ਦੀ ਰੰਗਾਈ ਦੀ ਕੀ ਮਹੱਤਤਾ ਹੈ ?
ਉੱਤਰ-
ਫਿੱਕੇ ਪਏ ਹੋਏ ਕੱਪੜਿਆਂ ਨੂੰ ਫਿਰ ਤੋਂ ਸੁੰਦਰ ਬਣਾਇਆ ਜਾ ਸਕਦਾ ਹੈ ਅਤੇ ਮੈਚਿੰਗ ਲਈ ਕੱਪੜੇ ਨੂੰ ਰੰਗ ਦੇ ਕੇ ਤਿਆਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 20.
ਮਾਨਵ-ਨਿਰਮਿਤ ਜਾਂ ਮਾਨਵ-ਕ੍ਰਿਤ ਤੰਤੂਆਂ ਦੇ ਕੁਝ ਉਦਾਹਰਨ ਦਿਓ ।
ਉੱਤਰ-
ਨਾਈਲੋਨ, ਪਾਲੀਐਸਟਰ, ਟੈਰੀਲੀਨ, ਡੈਕਾਨ, ਆਰਲਾਨ, ਐਕ੍ਰਿਲਿਕ ਆਦਿ ।

ਪ੍ਰਸ਼ਨ 21.
ਰੇਆਨ ਕਿਸ ਪ੍ਰਕਾਰ ਦਾ ਤੰਤੂ ਹੈ-ਪ੍ਰਾਕਿਰਤਕ ਜਾ ਮਾਨਵ-ਨਿਰਮਿਤ ?
ਉੱਤਰ-
ਰੇਆਨ ਪ੍ਰਾਕਿਰਤਕ ਅਤੇ ਮਾਨਵ-ਨਿਰਮਿਤ ਦੋਹਾਂ ਤਰ੍ਹਾਂ ਦਾ ਤੰਤੂ ਹੈ।

ਪ੍ਰਸ਼ਨ 22.
ਸਭ ਤੋਂ ਪੁਰਾਣਾ ਮਾਨਵ-ਨਿਰਮਿਤ ਤੰਤੂ ਕਿਹੜਾ ਹੈ ?
ਉੱਤਰ-
ਆਨ।

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਪ੍ਰਸ਼ਨ 23.
ਸੈਲੂਲੋਜ਼ ਤੋਂ ਕਿਹੜਾ ਤੰਤੂ ਮਾਨਵ-ਨਿਰਮਿਤ ਹੈ ?
ਉੱਤਰ-
ਰੇਆਨ।

ਪ੍ਰਸ਼ਨ 24.
ਜਾਨਵਰਾਂ ਦੇ ਵਾਲਾਂ ਤੋਂ ਪ੍ਰਾਪਤ ਹੋਣ ਵਾਲਾ ਪ੍ਰਮੁੱਖ ਕੱਪੜਾ ਤੰਤੂ ਕਿਹੜਾ ਹੈ ?
ਉੱਤਰ-
ਉੱਨ ।

ਪ੍ਰਸ਼ਨ 25.
ਪ੍ਰਾਕਿਰਤਕ ਤੰਤੂ ਵਾਲੇ ਪਦਾਰਥਾਂ ਤੋਂ ਰਸਾਇਣਕ ਵਿਧੀਆਂ ਨਾਲ ਨਵੀਂ ਤਰ੍ਹਾਂ ਦਾ ਕਿਹੜਾ ਮੁੱਖ ਤੰਤੂ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਰੇਆਨ ।

ਪ੍ਰਸ਼ਨ 26.
ਨਾਈਲੋਨ ਕਿਸ ਪ੍ਰਕਾਰ ਦਾ ਤੰਤੂ ਹੈ ?
ਉੱਤਰ-
ਬਿਨਾਂ ਰੇਸ਼ਿਆਂ ਤੋਂ ਰਸਾਇਣਾਂ ਤੋਂ ਪ੍ਰਾਪਤ ਕੀਤਾ ਜਾਣ ਵਾਲਾ।

ਪ੍ਰਸ਼ਨ 27.
ਤੰਤੂ ਸਰੋਤ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਭਾਗਾਂ ਵਿਚ-

  1. ਕੁਦਰਤੀ ਅਤੇ
  2. ਮਾਨਵ-ਨਿਰਮਿਤ ।

ਪ੍ਰਸ਼ਨ 28.
ਰੇਸ਼ਮੀ ਕੱਪੜਿਆਂ ਤੇ ਕੜਾਪਨ ਲਿਆਉਣ ਲਈ ਅਖ਼ੀਰਲੇ ਖੰਗਾਲ ਦੇ ਪਾਣੀ ਵਿਚ ਕੀ ਮਿਲਾਉਣਾ ਚਾਹੀਦਾ ਹੈ ?
ਉੱਤਰ-
ਸਿਰਕੇ ਜਾਂ ਨਿੰਬੂ ਦਾ ਰਸ ।

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਪ੍ਰਸ਼ਨ 29.
ਰੇਸ਼ਮੀ ਕੱਪੜਿਆਂ ‘ਤੇ ਕੜਾਪਨ ਲਿਆਉਣ ਲਈ ਕਿਸ ਘੋਲ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਗੂੰਦ ਦੇ ਪਾਣੀ ਦਾ ਗਮ ਵਾਟਰ) ।

ਪ੍ਰਸ਼ਨ 30.
ਰੇਸ਼ਮੀ ਕੱਪੜਿਆਂ ਨੂੰ ਧੁੱਪ ਵਿਚ ਕਿਉਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਧੁੱਪ ਵਿਚ ਸੁਕਾਉਣ ਨਾਲ ਰੇਸ਼ਮੀ ਕੱਪੜੇ ਪੀਲੇ ਪੈ ਜਾਂਦੇ ਹਨ ਅਤੇ ਰੰਗਦਾਰ ਕੱਪੜਿਆਂ ਦਾ ਰੰਗ ਫਿੱਕਾ ਪੈ ਜਾਂਦਾ ਹੈ ।

ਪ੍ਰਸ਼ਨ 31.
ਥੋੜੀ ਨਮੀ ਦੀ ਸਥਿਤੀ ਵਿਚ ਹੀ ਰੇਸ਼ਮੀ ਕੱਪੜਿਆਂ ਤੇ ਪ੍ਰੈਸ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਪੂਰੀ ਤਰ੍ਹਾਂ ਸੁੱਕੇ ਰੇਸ਼ਮੀ ਕੱਪੜਿਆਂ ਤੇ ਪ੍ਰੈਸ ਕਰਨ ਨਾਲ ਰੇਸ਼ੇ ਢਿੱਲੇ ਪੈ ਜਾਂਦੇ ਹਨ ।

ਪ੍ਰਸ਼ਨ 32.
ਉੱਨ ਦਾ ਤੰਤੂ ਆਪਸ ਵਿਚ ਕਿਨ੍ਹਾਂ ਕਾਰਨਾਂ ਨਾਲ ਜੁੜ ਜਾਂਦਾ ਹੈ ?
ਉੱਤਰ-
ਨਮੀ, ਖਾਰ, ਦਬਾਅ ਅਤੇ ਗਰਮੀ ਕਾਰਨ ।

ਪ੍ਰਸ਼ਨ 33.
ਉੱਨ ਦੇ ਤੰਤੂਆਂ ਦੀ ਸਤ੍ਹਾ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਖੁਰਦਰੀ ।

ਪ੍ਰਸ਼ਨ 34.
ਉੱਨ ਦੇ ਰੇਸ਼ਿਆਂ ਦੀ ਸੜਾ ਖੁਰਦਰੀ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਉੱਨ ਦੀ ਸੜਾ ‘ਤੇ ਪਰਸਪਰ ਵਿਆਪੀ ਸ਼ਲਕ ਹੁੰਦੇ ਹਨ ।

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਪ੍ਰਸ਼ਨ 35.
ਉੱਨ ਦੇ ਰੇਸ਼ਿਆਂ ਦੀ ਸੜਾ ਦੇ ਸ਼ਲਕਾਂ ਦੀ ਪ੍ਰਕਿਰਤੀ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਲਿਸਸੀ, ਜਿਸ ਨਾਲ ਸ਼ਲਕ ਜਦੋਂ ਪਾਣੀ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਫੁੱਲ ਕੇ ਨਰਮ ਹੋ ਜਾਂਦੇ ਹਨ ।

ਪ੍ਰਸ਼ਨ 36.
ਉੱਨ ਦੇ ਰੇਸ਼ਿਆਂ ਦੇ ਦੁਸ਼ਮਣ ਕੀ ਹਨ ?
ਉੱਤਰ-
ਨਮੀ, ਤਾਪ ਅਤੇ ਖਾਰ।

ਪ੍ਰਸ਼ਨ 37.
ਤਾਪ ਦੇ ਅਨਿਸਚਿਤ ਪਰਿਵਰਤਨ ਨਾਲ ਰੇਸ਼ਿਆਂ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਰੇਸ਼ਿਆਂ ਵਿਚ ਜਮਾਓ ਜਾਂ ਸੁੰਗੜਨ ਹੋ ਜਾਂਦੀ ਹੈ ।

ਪ੍ਰਸ਼ਨ 38.
ਉੱਨੀ ਕੱਪੜਿਆਂ ਨੂੰ ਕਿਸ ਪ੍ਰਕਾਰ ਦੇ ਸਾਬਣ ਨਾਲ ਧੋਣਾ ਚਾਹੀਦਾ ਹੈ ?
ਉੱਤਰ-
ਕੋਮਲ ਪ੍ਰਕਿਰਤੀ ਦੇ ਸ਼ੁੱਧ ਖਾਰ ਰਹਿਤ ਸਾਬਣ ਨਾਲ ।

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਟਾਰਚ ਜਾਂ ਕਲਫ਼ ਕੀ ਹੁੰਦਾ ਹੈ ?
ਉੱਤਰ-
ਸਟਾਰਚ ਜਾਂ ਕਲਫ਼ ਦਾ ਪ੍ਰਯੋਗ ਧੋਤੇ ਹੋਏ ਕੱਪੜਿਆਂ ਤੇ ਕੜਾਪਨ ਲਿਆਉਣ ਲਈ ਕੀਤਾ ਜਾਂਦਾ ਹੈ । ਸਟਾਰਚ ਦਾ ਪ੍ਰਯੋਗ ਵਿਸ਼ੇਸ਼ ਰੂਪ ਨਾਲ ਸੂਤੀ ਕੱਪੜਿਆਂ ਦੇ ਲਈ ਹੀ ਕੀਤਾ ਜਾਂਦਾ ਹੈ | ਸੂਤੀ ਕੱਪੜੇ ਧੋਣ ਨਾਲ ਲੁਸਲੁਸੇ ਹੋ ਜਾਂਦੇ ਹਨ | ਕਲਫ਼ ਲਾਉਣ ਨਾਲ ਉਨ੍ਹਾਂ ਵਿਚ ਕੜਾਪਨ ਆ ਜਾਂਦਾ ਹੈ ਅਤੇ ਪ੍ਰੈਸ ਦੇ ਬਾਅਦ ਉਨ੍ਹਾਂ ਵਿਚ ਸੁੰਦਰਤਾ ਤੇ ਤਾਜ਼ਗੀ ਵਿਖਾਈ ਦਿੰਦੀ ਹੈ।

ਪ੍ਰਸ਼ਨ 2.
ਧੁਲਾਈ ਵਿਚ ਨੀਲ ਦਾ ਕੀ ਮਹੱਤਵ ਹੈ ?
ਉੱਤਰ-
ਸੂਤੀ ਕੱਪੜਿਆਂ ਦੀ ਸਫੈਦੀ ਵਧਾਉਣ ਲਈ ਨੀਲ ਲਾਇਆ ਜਾਂਦਾ ਹੈ । ਸਫੈਦ ਕੱਪੜੇ ਪਹਿਣਨ ਜਾਂ ਧੋਣ ਪਿੱਛੋਂ ਪੀਲੇ ਪੈ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਸਫੈਦੀ ਜਾਂਦੀ ਰਹਿੰਦੀ ਹੈ। ਇਸ ਪੀਲੇ ਰੰਗ ਨੂੰ ਦੂਰ ਕਰਨ ਲਈ ਨੀਲ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਨਾਲ ਕੱਪੜੇ ਵਿਚ ਸਫੈਦੀ ਤੇ ਨਵੀਨਤਾ ਮੁੜ ਆ ਜਾਂਦੀ ਹੈ ।

ਪ੍ਰਸ਼ਨ 3.
ਕੱਪੜਿਆਂ ਤੇ ਪ੍ਰੈਸ ਕਰਨ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-
ਕੱਪੜਿਆਂ ਦੀ ਧੁਆਈ ਪਿੱਛੋਂ ਸਾਰੇ ਕੱਪੜਿਆਂ ਤੇ ਸਿਲਵਟਾਂ ਪੈ ਜਾਂਦੀਆਂ ਹਨ । ਕੁਝ ਕੱਪੜੇ ਅਜਿਹੇ ਵੀ ਹੁੰਦੇ ਹਨ ਜੋ ਮੈਲੇ ਨਾ ਹੁੰਦੇ ਹੋਏ ਵੀ ਸਿਲਵਟਾਂ ਦੇ ਕਾਰਨ ਪਹਿਣਨ ਯੋਗ ਨਹੀਂ ਹੁੰਦੇ । ਅਜਿਹੇ ਕੱਪੜਿਆਂ ਨੂੰ ਮੂਲ ਰੂਪ ਵਿਚ ਆਕਰਸ਼ਣ ਦੇਣ ਲਈ ਇਹਨਾਂ ਤੇ ਪ੍ਰੈਸ ਕਰਨ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 4.
ਕੱਪੜਿਆਂ ਦੀ ਰੰਗਾਈ ਦਾ ਕੀ ਮਹੱਤਵ ਹੈ ?
ਉੱਤਰ-
ਰੰਗਾਈ ਦੁਆਰਾ ਫਿੱਕੇ ਪਏ ਹੋਏ ਕੱਪੜਿਆਂ ਨੂੰ ਫਿਰ ਤੋਂ ਆਕਰਸ਼ਕ ਤੇ ਸੁੰਦਰ ਬਣਾਇਆ ਜਾ ਸਕਦਾ ਹੈ । ਕਿਸੇ ਵੀ ਕੱਪੜੇ ਨੂੰ ਇੱਛਿਤ ਰੰਗ ਵਿਚ ਬਦਲਿਆ ਜਾ ਸਕਦਾ
ਹੈ ।

ਪ੍ਰਸ਼ਨ 5.
ਰੇਆਨ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭੌਤਿਕ ਵਿਸ਼ੇਸ਼ਤਾਵਾਂ-ਰੇਆਨ ਦਾ ਤੰਤੂ ਭਾਗ, ਸਖ਼ਤ ਅਤੇ ਘੱਟ ਲਚਕਦਾਰ ਹੁੰਦਾ ਹੈ । ਜਦੋਂ ਰੇਆਨ ਦੇ ਧਾਗੇ ਨੂੰ ਜਲਾਇਆ ਜਾਂਦਾ ਹੈ ਤਾਂ ਸਰਲਤਾ ਨਾਲ ਜਲ ਜਾਂਦਾ ਹੈ । ਸੁਖਮਦਰਸ਼ੀ ਯੰਤਰ ਨਾਲ ਵੇਖਣ ਤੇ ਇਸ ਦੇ ਤੰਤੁ ਲੰਬਕਾਰ, ਚਿਕਨੇ ਅਤੇ ਗੋਲਾਕਾਰ ਵਿਖਾਈ ਦਿੰਦੇ ਹਨ । ਰੇਆਨ ਵਿਚ ਪਾਕਿਰਤਕ ਸਖਤਾਈ ਨਹੀਂ ਹੁੰਦੀ ਹੈ । ਇਹ ਕੱਪੜੇ ਰਗੜਨ ਨਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਇਸ ਦੀ ਚਮਕ ਨਸ਼ਟ ਹੋ ਜਾਂਦੀ ਹੈ । ਜੇਕਰ ਧੋਣ ਸਮੇਂ ਕੱਪੜੇ ਨੂੰ ਰਗੜਿਆ ਜਾਵੇ ਤਾਂ ਛੇਕ ਹੋਣ ਦਾ ਡਰ ਰਹਿੰਦਾ ਹੈ | ਪਾਣੀ ਨਾਲ ਰੇਆਨ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ । ਜਦੋਂ ਰੇਆਨ ਸੁੱਕ ਜਾਂਦਾ ਹੈ ਤਾਂ ਮੁੜ ਆਪਣੀ ਸ਼ਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ ।

ਰੇਆਨ ਤਾਪ ਦਾ ਚੰਗਾ ਸੁਚਾਲਕ ਹੈ । ਇਹ ਗਰਮੀ ਨੂੰ ਛੇਤੀ ਨਿਕਲਣ ਦਿੰਦਾ ਹੈ ਇਸ ਲਈ ਇਹ ਠੰਢਾ ਹੁੰਦਾ ਹੈ ।
PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ 1
ਤਾਪ ਦੇ ਪ੍ਰਭਾਵ ਨਾਲ ਰੇਆਨ ਦੇ ਤੰਤੂ ਪਿਘਲ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਨਸ਼ਟ ਹੋ ਜਾਂਦੀ ਹੈ । ਧੁੱਪ ਰੇਆਨ ਦੀ ਸ਼ਕਤੀ ਨੂੰ ਨਸ਼ਟ ਕਰਦੀ ਹੈ ।

ਰਸਾਇਣਿਕ ਵਿਸ਼ੇਸ਼ਤਾਵਾਂ – ਰੇਆਨ ਦੀਆਂ ਰਸਾਇਣਿਕ ਵਿਸ਼ੇਸ਼ਤਾਵਾਂ ਕੁਝ-ਕੁਝ ਰੂੰ ਵਰਗੀਆਂ ਹਨ । ਖਾਰ ਦੇ ਪ੍ਰਯੋਗ ਨਾਲ ਰੇਆਨ ਦੀ ਚਮਕ ਨਸ਼ਟ ਹੋ ਜਾਂਦੀ ਹੈ । ਵ ਤੇਜ਼ਾਬ ਜਾਂ ਅਮਲੀ ਖਾਰ ਦਾ ਰੇਆਨ ਤੇ ਪ੍ਰਯੋਗ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਰੇਆਨ ਨੂੰ ਕੋਈ ਹਾਨੀ ਨਹੀਂ ਪਹੁੰਚਾਉਂਦਾ ।

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਪ੍ਰਸ਼ਨ 6.
ਟੈਰਾਲੀਨ ਦੀਆਂ ਭੌਤਿਕ ਅਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੱਸੋ ?
ਉੱਤਰ-
ਭੌਤਿਕ ਵਿਸ਼ੇਸ਼ਤਾਵਾਂ – ਟੈਰਾਲੀਨ ਦੇ ਤੰਤੂ ਭਾਰੇ ਅਤੇ ਮਜ਼ਬੂਤ ਹੁੰਦੇ ਹਨ ।
ਸੁਖਮਦਰਸ਼ੀ ਯੰਤਰ ਦੁਆਰਾ ਵੇਖਿਆ ਜਾਵੇ ਤਾਂ ਇਹ ਰੇਆਨ ਅਤੇ ਨਾਈਲੋਨ ਦੇ ਤੰਤੂਆਂ ਦੀ ਤਰ੍ਹਾਂ ਵਿਖਾਈ ਦਿੰਦੇ ਹਨ । ਇਹ ਤੰਤੂ ਸਿੱਧੇ, ਚੀਕਣੇ ਅਤੇ ਚਮਕਦਾਰ ਹੁੰਦੇ ਹਨ । ਟੈਰਾਲੀਨ ਵਿਚ ਨਮੀ ਨੂੰ ਸੋਖਣ ਦੀ ਸ਼ਕਤੀ ਨਹੀਂ ਹੁੰਦੀ, ਇਸ ਲਈ ਪਾਣੀ ਨਾਲ ਇਸ ਦੇ ਰੂਪ ਵਿਚ ਕੋਈ ਪਰਿਵਰਤਨ ਨਹੀਂ ਆਉਂਦਾ ।

ਟੈਰਾਲੀਨ ਰੇਸ਼ਾ ਜਲਾਉਣ ਤੇ ਹੌਲੀ-ਹੌਲੀ ਬਲਦੇ ਹਨ ਤੇ ਹੌਲੀ-ਹੌਲੀ ਪਿਘਲਦੇ ਵੀ ਹਨ । ਇਹ ਪ੍ਰਕਾਸ਼-ਅਵਰੋਧਕ ਹੁੰਦੇ ਹਨ ।
ਟੈਰਾਲੀਨ ਦੇ ਕੱਪੜੇ ਨੂੰ ਧੋਣ ਤੇ ਉਸ ਵਿਚ ਸੁੰਗੜਨ ਨਹੀਂ ਆਉਂਦੀ ਹੈ।
ਰਸਾਇਣਿਕ ਵਿਸ਼ੇਸ਼ਤਾਵਾਂ-ਟੈਰਾਲੀਨ ਤੇ ਤੇਜ਼ਾਬ ਦਾ ਪ੍ਰਭਾਵ ਹਾਨੀਕਾਰਕ ਨਹੀਂ ਹੁੰਦਾ । ਪਰ ਜ਼ਿਆਦਾ ਅਮਲੀ ਕਿਰਿਆ ਕੱਪੜੇ ਨੂੰ ਨਸ਼ਟ ਕਰ ਦਿੰਦੀ ਹੈ । ਖਾਰ ਦਾ ਇਸ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ । ਕਿਸੇ ਵੀ ਪ੍ਰਕਾਰ ਦੇ ਰੰਗ ਵਿਚ ਇਨ੍ਹਾਂ ਨੂੰ ਰੰਗਿਆ ਜਾ ਸਕਦਾ ਹੈ ।

ਪ੍ਰਸ਼ਨ 7.
ਆਰਲਾਨ ਤੰਤੂਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸੁਖਮਦਰਸ਼ੀ ਯੰਤਰ ਨਾਲ ਵੇਖਣ ਤੇ ਇਹ ਹੱਡੀ ਦੇ ਸਮਾਨ ਵਿਖਾਈ ਦਿੰਦੇ ਹਨ । ਆਲਾਨ ਵਿਚ ਉੱਨ ਅਤੇ ਤੋਂ ਘੱਟ ਅਪਘਰਸ਼ਣ ਪ੍ਰਤੀਰੋਧ ਸ਼ਕਤੀ ਹੁੰਦੀ ਹੈ । ਆਰਲਾਨ ਵਿਚ ਉੱਚ ਸ਼੍ਰੇਣੀ ਦੀ ਸਥਾਈ ਬਿਜਲਈ ਸ਼ਕਤੀ ਹੁੰਦੀ ਹੈ । ਜਲਾਉਣ ‘ਤੇ ਇਹ ਬਲਦਾ ਹੈ। ਤੇ ਨਾਲ-ਨਾਲ ਪਿਘਲਦਾ ਵੀ ਹੈ।

ਆਰਲਾਨ ਦਾ ਰੇਸ਼ਾ ਆਸਾਨੀ ਨਾਲ ਨਹੀਂ ਰੰਗਿਆ ਜਾ ਸਕਦਾ । ਰੰਗ ਦੀ ਪਕਿਆਈ ਰੰਗਾਈ ਦੀ ਵਿਧੀ ‘ਤੇ ਅਤੇ ਵਸਤੂ ਦੀ ਬਣਾਵਟ ‘ਤੇ ਨਿਰਭਰ ਕਰਦੀ ਹੈ । ਇਸ ਤੰਤੁ ਨੂੰ ਰੰਗਣ ਲਈ ਤਾਂਬਾ-ਲੋਹਾ ਵਿਧੀ ਬਹੁਤ ਸਫਲ ਹੋਈ ਹੈ । ਕੱਪੜੇ ਸੁੰਗੜਨਾ ਉਸ ਦੀ ਬਣਾਵਟ ‘ਤੇ ਨਿਰਭਰ ਕਰਦਾ ਹੈ ।
ਆਰਲਾਨ ਦੇ ਕੱਪੜੇ ਨੂੰ ਧੋਣ ਪਿੱਛੋਂ ਪੈਸ ਕਰਨ ਦੀ ਲੋੜ ਨਹੀਂ ਰਹਿੰਦੀ ਹੈ । ਇਹ ਛੇਤੀ ਨਾਲ ਸੁੱਕ ਜਾਂਦੇ ਹਨ। ਇਹਨਾਂ ਕੱਪੜਿਆਂ ਵਿਚ ਟਿਕਾਊਪਣ ਜ਼ਿਆਦਾ ਹੁੰਦਾ ਹੈ।

ਪ੍ਰਸ਼ਨ 8.
ਉੱਨੀ ਬੁਣੇ ਹੋਏ ਸਵੈਟਰ ਦੀ ਧੁਆਈ ਕਿਸ ਤਰ੍ਹਾਂ ਕਰੋਗੇ ?
ਉੱਤਰ-
ਉੱਨੀ ਬੁਣੇ ਹੋਏ ਸਵੈਟਰ ਤੇ ਅਕਸਰ ਬਟਨ ਲੱਗੇ ਹੁੰਦੇ ਹਨ | ਜੇਕਰ ਕੁਝ ਫੈਂਸੀ ਬਟਨ ਹੋਣ ਜਿਨ੍ਹਾਂ ਨੂੰ ਧੋਣ ਨਾਲ ਖ਼ਰਾਬ ਹੋਣ ਦੀ ਸੰਭਾਵਨਾ ਹੋਵੇ ਤਾਂ ਉਤਾਰ ਲੈਂਦੇ ਹਾਂ । ਜੇ ਸਵੈਟਰ ਕਿਸੇ ਥਾਂ ਤੋਂ ਫਟਿਆ ਹੋਵੇ ਤਾਂ ਸੀ ਲੈਂਦੇ ਹਾਂ । ਹੁਣ ਸਵੈਟਰ ਦਾ ਖਾਕਾ ਤਿਆਰ ਕਰ ਲੈਂਦੇ ਹਾਂ। ਇਸ ਤੋਂ ਬਾਅਦ ਕੋਸੇ ਪਾਣੀ ਵਿਚ ਲੋੜ ਅਨੁਸਾਰ ਲੋਕਸ ਦਾ ਚੂਰਾ ਜਾਂ ਰੀਠੇ ਦਾ ਘੋਲ ਮਿਲਾ ਕੇ ਹਲਕੇ ਦਬਾਓ ਵਿਧੀ ਨਾਲ ਧੋ ਲੈਂਦੇ ਹਾਂ । ਇਸ ਤੋਂ ਬਾਅਦ ਗੁਣਗੁਣੇ ਸਾਫ਼ ਪਾਣੀ ਨਾਲ ਤਦ ਤਕ ਧੋਦੇ ਹਾਂ ਜਦ ਤਕ ਸਾਰਾ ਸਾਬਣ ਨਾ ਨਿਕਲ ਜਾਵੇ ਉੱਨੀ ਕੱਪੜਿਆਂ ਲਈ ਪਾਣੀ ਦਾ ਤਾਪਮਾਨ ਇਕੋ ਜਿਹਾ ਰੱਖਦੇ ਹਾਂ ਅਤੇ ਉੱਨੀ ਕੱਪੜਿਆਂ ਨੂੰ ਪਾਣੀ ਵਿਚ ਜ਼ਿਆਦਾ ਦੇਰ ਤਕ ਨਹੀਂ ਕਿਉਂਣਾ ਚਾਹੀਦਾ, ਨਹੀਂ ਤਾਂ ਇਨ੍ਹਾਂ ਦੇ ਸੁੰਗੜਨ ਦਾ ਡਰ ਹੋ ਸਕਦਾ ਹੈ । ਇਸ ਤੋਂ ਬਾਅਦ ਇਕ ਬੁਰਦਾਰ (ਟਰਕਿਸ਼ ਤੌਲੀਏ ਵਿਚ ਰੱਖ ਕੇ ਉਸ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਪਾਣੀ ਕੱਢ ਦਿੰਦੇ ਹਨ । ਫਿਰ ਖਾਕੇ ਵਿਚ ਰੱਖ ਕੇ ਕਿਸੇ ਸਮਤਲ ਥਾਂ ਤੇ ਛਾਂ ਵਿਚ ਸੁਕਾ ਲੈਂਦੇ ਹਾਂ ।
PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ 2

ਪ੍ਰਸ਼ਨ 9.
ਰੇਸ਼ਮੀ ਤੇ ਉੱਨੀ ਕੱਪੜਿਆਂ ਦੀ ਧੁਆਈ ਕਰਨ ਵਿਚ ਕੀ ਅੰਤਰ ਹੈ ? ਕਾਰਨ ਸਹਿਤ ਦੱਸੋ।
ਉੱਤਰ-
ਰੇਸ਼ਮੀ ਤੇ ਉੱਨੀ ਕੱਪੜਿਆਂ ਦੀ ਧੁਆਈ ਵਿਚ ਹੇਠ ਲਿਖੇ ਅੰਤਰ ਹਨ :-

ਰੇਸ਼ਮੀ ਕੱਪੜਿਆਂ ਦੀ ਧੁਆਈ ਉੱਨੀ ਕੱਪੜਿਆਂ ਦੀ ਧੁਆਈ
1. ਪਾਣੀ ਗੁਣਗੁਣਾ ਹੋਣਾ ਚਾਹੀਦਾ ਹੈ । ਪੌਂਦੇ ਸਮੇਂ ਪਾਣੀ ਦਾ ਤਾਪਮਾਨ ਬਦਲਣ ਨਾਲ ਕੋਈ ਹਾਨੀ ਨਹੀਂ ਹੁੰਦੀ । ਆਖਰੀ ਵਾਰੀ ਇਸ ਨੂੰ ਜ਼ਰੂਰ ਹੀ ਠੰਢੇ ਪਾਣੀ ਵਿਚੋਂ ਕੱਢਣਾ ਚਾਹੀਦਾ ਹੈ । ਜੇ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਜਿਹੜੀ ਗੂੰਦ ਰੇਸ਼ਮ ਵਿਚ ਹੁੰਦੀ ਹੈ ਉਹ ਉੱਪਰਲੀ ਸੜਾ ਤੇ ਆ ਜਾਂਦੀ ਹੈ । 1. ਪਾਣੀ ਤਾਂ ਗੁਣਗੁਣਾ ਹੋਣਾ ਹੀ ਚਾਹੀਦਾ ਹੈ ਪਰ ਧੋਣ ਸਮੇਂ ਪਾਣੀ ਦਾ ਤਾਪਮਾਨ ਇਕੋ ਜਿਹਾ ਹੀ ਹੋਣਾ ਚਾਹੀਦਾ ਹੈ । ਜੇ ਅਜਿਹਾ ਨਾ ਕੀਤਾ ਜਾਵੇ ਤਾਂ ਉੱਨ ਦੇ ਤੰਤੂ ਸੁੰਗੜ ਜਾਂਦੇ ਹਨ।
2. ਧੋਣ ਤੋਂ ਪਹਿਲਾਂ ਖਾਕਾ ਬਣਾਉਣ ਦੀ ਕੋਈ ਲੋੜ ਨਹੀਂ ਹੁੰਦੀ। 2. ਧੋਣ ਤੋਂ ਪਹਿਲਾਂ ਕੱਪੜੇ ਦਾ ਖਾਕਾ  ਤਿਆਰ ਕਰ ਲੈਣਾ ਚਾਹੀਦਾ ਹੈ । ਇਸ ਨਾਲ ਕੱਪੜੇ ਦਾ ਆਕਾਰ ਬਣਿਆ ਰਹਿੰਦਾ ਹੈ ।
3. ਹਲਕੇ ਦਬਾਅ ਵਿਧੀ ਨਾਲ ਧੋਣਾ ਚਾਹੀਦਾ ਹੈ । 3. ਹਲਕੇ ਦਬਾਅ ਵਿਧੀ ਨਾਲ ਛੇਤੀ ਤੋਂ ਛੇਤੀ ਧੋਣਾ ਚਾਹੀਦਾ ਹੈ ਜਿਸ ਨਾਲ ਕੱਪੜਾ ਸੁੰਗੜੇ ਨਾ ।
4. ਕਲਫ਼ ਲਾਉਣ ਲਈ ਗੂੰਦ ਦਾ ਘੋਲ ਪ੍ਰਯੋਗ ਕੀਤਾ ਜਾਂਦਾ ਹੈ । 4. ਕਲਫ਼ ਲਾਉਣ ਦੀ ਲੋੜ ਨਹੀਂ ਰਹਿੰਦੀ ।
5. ਹਲਕੇ ਦਬਾਅ ਨਾਲ ਨਿਚੋੜਨਾ ਚਾਹੀਦਾ ਹੈ । 5. ਸੁੱਕੇ ਬੁਰਦਾਰ ਤੌਲੀਏ ਵਿਚ ਲਪੇਟ ਕੇ ਹਲਕੇ ਹੱਥਾਂ ਨਾਲ ਦਬਾਉਣਾ ਚਾਹੀਦਾ ਹੈ।
6. ਕੱਪੜੇ ਨੂੰ ਉਲਟਾ ਕਰਕੇ ਛਾਂ ਵਿਚ ਸੁਕਾਉਣਾ ਚਾਹੀਦਾ ਹੈ । 6. ਰੇਖਾਂਕਿਤ ਥਾਵਾਂ ‘ਤੇ ਕੱਪੜੇ ਦੇ ਸਿਰੇ ਰੱਖ ਕੇ ਛਾਂ ਵਿਚ ਉਲਟਾ ਕਰਕੇ ਸਮਤਲ ਸਥਾਨ ਤੇ ਮੁਕਾਉਣਾ ਚਾਹੀਦਾ ਹੈ ਜਿੱਥੇ ਚਾਰੇ ਪਾਸਿਆਂ ਤੋਂ ਕੱਪੜੇ ਤੇ ਹਵਾ ਲੱਗੇ ।
7. ਜਦੋਂ ਕੱਪੜੇ ਵਿਚ ਥੋੜ੍ਹੀ ਨਮੀ ਰਹਿ ਜਾਵੇ। ਤਾਂ ਉਸ ਤੇ ਹਲਕੀ ਪ੍ਰੈਸ ਕਰਨੀ ਚਾਹੀਦੀ ਹੈ। 7. ਜੇਕਰ ਰੇਖਾਂਕਿਤ ਸਥਾਨਾਂ ਤੇ ਕੱਪੜੇ ਨੂੰ ਠੀਕ ਤਰ੍ਹਾਂ ਨਾਲ ਸੁਕਾਇਆ ਜਾਵੇ ਤਾਂ ਪੇਸ ਦੀ ਲੋੜ ਨਹੀਂ ਰਹਿੰਦੀ।

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਪੜਿਆਂ ਨੂੰ ਧੋਣ ਦੇ ਲਈ ਕਿਸ-ਕਿਸ ਸਮਾਨ ਦੀ ਲੋੜ ਹੁੰਦੀ ਹੈ ?
ਉੱਤਰ-
ਕੱਪੜਿਆਂ ਨੂੰ ਧੋਣ ਲਈ ਹੇਠ ਲਿਖੇ ਸਾਮਾਨ ਦੀ ਲੋੜ ਹੁੰਦੀ ਹੈ :-
1. ਚਿਰਮਚੀ, ਟੱਬ, ਬਾਲਟੀਆਂ – ਇਹ ਕੱਪੜੇ ਧੋਣ ਦੀ ਵਰਤੋਂ ਵਿਚ ਆਉਂਦੇ ਹਨ । ਇਨ੍ਹਾਂ ਦਾ ਆਕਾਰ ਇੰਨਾ ਵੱਡਾ ਹੋਣਾ ਚਾਹੀਦਾ ਹੈ ਕਿ ਪੰਜ ਛੇ ਕੱਪੜੇ ਆਸਾਨੀ ਨਾ ਧੁਲ ਸਕਣ । ਇਸ ਦਾ ਪ੍ਰਯੋਗ ਪਾਣੀ ਭਰਨ, ਸਾਬਣ ਦਾ ਝੱਗ ਬਣਾਉਣ, ਕੱਪੜਿਆਂ ਨੂੰ ਧੋਣ, ਖੰਗਾਲਣ, ਨੀਲ ਤੇ ਮਾਇਆ ਲਾਉਣ ਵਿਚ ਵੀ ਕੀਤਾ ਜਾਂਦਾ ਹੈ । ਇਹ ਬਰਤਨ ਪਲਾਸਟਿਕ ਜਾਂ ਚੀਨੀ ਦੇ ਹੋਣੇ ਚਾਹੀਦੇ ਹਨ ਤਾਂ ਜੋ ਬਰਤਨ ਦੀ ਧਾਤੁ ਦਾ ਕੱਪੜੇ ਤੇ ਕੋਈ ਪ੍ਰਭਾਵ ਨਾ ਪਵੇ । ਬਾਲਟੀ ਅਤੇ ਟੱਬ ਪਲਾਸਟਿਕ ਦੇ ਹੀ ਚੰਗੇ ਹੁੰਦੇ ਹਨ ।

2. ਸਿੰਕ – ਕੱਪੜੇ ਧੋਣ ਲਈ ਸਿੰਕ ਚੰਗਾ ਰਹਿੰਦਾ ਹੈ । ਧੋਣ ਦਾ ਕੰਮ ਸਿੰਕ ਵਿਚ ਬੜੀ ਸੌਖ ਨਾਲ ਹੁੰਦਾ ਹੈ, ਮਿਹਨਤ ਘੱਟ ਲਗਦੀ ਹੈ । ਸਿੰਕ ਦੀ ਆਕਿਰਤੀ, ਆਕਾਰ, ਉਚਾਈ, ਸਮਾਈ ਅਤੇ ਸਥਿਤੀ ਸਾਰੇ ਧੁਆਈ ਨੂੰ ਸੁਵਿਧਾਜਨਕ ਅਤੇ ਘੱਟ ਸਮੇਂ ਤੇ ਮਿਹਨਤ ਵਿਚ ਕਰਨ ਵਿਚ ਯੋਗਦਾਨ ਦਿੰਦੇ ਹਨ । 36 ਇੰਚ ਉੱਚੇ, 20 ਇੰਚ ਲੰਮੇ, 20 ਇੰਚ ਚੌੜੇ ਤੇ 12 ਇੰਚ ਗਹਿਰੇ ਸਿੰਕ ਚੰਗੇ ਹੁੰਦੇ ਹਨ ।

3. ਤਾਮ ਚੀਨੀ ਦੇ ਕੱਪ – ਇਸ ਦਾ ਪ੍ਰਯੋਗ ਨਾਲ ਜਾਂ ਸਟਾਰਚ ਘੋਲਣ ਲਈ ਕੀਤਾ ਜਾਂਦਾ ਹੈ । ਧੱਬੇ ਛੁਡਾਉਂਦੇ ਸਮੇਂ ਵੀ ਅਜਿਹੇ ਕੱਪਾਂ ਦੀ ਲੋੜ ਹੁੰਦੀ ਹੈ ।

4. ਲੱਕੜੀ ਜਾਂ ਧਾਤੂ ਦੇ ਚਮਚ – ਨੀਲ ਘੋਲਣ ਲਈ ਜਾਂ ਸਟਾਰਚ ਬਣਾਉਣ ਲਈ ਵਰਤੋਂ ਵਿਚ ਆਉਂਦੇ ਹਨ ।

5. ਬੁਰਸ਼ – ਕੱਪੜੇ ‘ਤੇ ਜਿੱਥੇ ਜ਼ਿਆਦਾ ਗੰਦਗੀ ਲੱਗੀ ਹੋਵੇ, ਬੁਰਸ਼ ਨਾਲ ਸਾਫ਼ ਕੀਤੀ ਜਾਂਦੀ ਹੈ ।

6. ਸਬਿੰਗ ਬੋਰਡ ਜਾਂ ਰਗੜਨ ਦਾ ਪਟੜਾ – ਪੱਥਰ ‘ਤੇ ਕੱਪੜੇ ਰਗੜਨ ਦੀ ਬਜਾਇ ਕੱਪੜੇ ਨੂੰ ਰਗੜਨ ਲਈ ਲੱਕੜੀ ਦਾ ਪਟੜਾ ਰੱਖਣਾ ਚਾਹੀਦਾ ਹੈ ! ਇਸ ਤਖਤੇ ‘ਤੇ ਕੱਪੜਾ ਹਨ ਨਾਲ ਮੈਲ ਛੇਤੀ ਨਾਲ ਨਿਕਲ ਜਾਂਦੀ ਹੈ । ਸਬਿੰਗ ਬੋਰਡ ਲੱਕੜੀ ਤੋਂ ਇਲਾਵਾ ਜ਼ਿੰਕ, ਸ਼ੀਸ਼ੇ ਅਤੇ ਸਟੀਲ ਦੇ ਵੀ ਬਣਦੇ ਹਨ ਪਰ ਲੱਕੜੀ ਦੇ ਹੀ ਸਭ ਤੋਂ ਚੰਗੇ ਰਹਿੰਦੇ ਹਨ ।

7. ਸਕਸ਼ਨ ਵਾਸ਼ਰ – ਇਸ ਦਾ ਹੇਠਲਾ ਭਾਗ ਧਾਤੂ ਦਾ ਤੇ ਹੈਂਡਲ ਲੱਕੜੀ ਦਾ ਬਣਿਆ ਹੁੰਦਾ ਹੈ । ਇਸ ਨਾਲ ਭਾਰੇ ਕੱਪੜੇ ਜਿਵੇਂ-ਦਰੀ, ਸੂਟ ਆਦਿ ਧੋਣ ਵਿਚ ਆਸਾਨੀ ਹੁੰਦੀ ਹੈ ।

8. ਸਾਈਫਨ ਨਰ – ਇਹ ਵਾਸ਼ਿੰਗ ਮਸ਼ੀਨ ਵਿਚ ਪਾਣੀ ਭਰਨ ਦੇ ਕੰਮ ਆਉਂਦਾ ਹੈ । ਇਸ ਦੁਆਰਾ ਮਸ਼ੀਨ ਵਿਚੋਂ ਪਾਣੀ ਕੱਢਿਆ ਜਾਂਦਾ ਹੈ।

9. ਕੱਪੜੇ ਸੁਕਾਉਣ ਦਾ ਰੈਕ – ਬਹੁਤ ਸਾਰੇ ਅਜਿਹੇ ਮਕਾਨ ਜਿੱਥੇ ਕੱਪੜੇ ਸੁਕਾਉਣ ਦੀ ਸਹੂਲਤ ਨਹੀਂ ਹੁੰਦੀ ਹੈ, ਲੱਕੜੀ ਦੇ ਰੈਕ ਵਰਤੋਂ ਵਿਚ ਲਿਆਏ ਜਾਂਦੇ ਹਨ । ਇਹ ਕਮਰੇ ਜਾਂ ਬਰਾਂਡੇ ਵਿਚ ਰੱਖੇ ਜਾ ਸਕਦੇ ਹਨ । ਛੋਟੇ ਮਕਾਨਾਂ ਵਿਚ ਰੈਕ ਘਰਾਂ ਦੀ ਛੱਤ ਤੇ ਲਟਕਾ ਦਿੱਤੇ ਦੇ ਹਨ ਜਿਨ੍ਹਾਂ ਨੂੰ ਰੱਸੀ ਦੁਆਰਾ ਉੱਪਰ ਥੱਲੇ ਕੀਤਾ ਜਾ ਸਕਦਾ ਹੈ ।

10. ਸਾਬਣਦਾਨੀ – ਇਹ ਚਿਰਮਚੀ ਦੇ ਉੱਪਰ ਇਕ ਪਾਸੇ ਰੱਖੀ ਜਾਂਦੀ ਹੈ ।

11. ਕੱਪੜੇ ਧੋਣ ਦੀ ਮਸ਼ੀਨ (ਵਾਸ਼ਿੰਗ ਮਸ਼ੀਨ) – ਇਹ ਮਸ਼ੀਨ ਕਈ ਪ੍ਰਕਾਰ ਦੀ ਹੁੰਦੀ ਹੈ । ਸਾਰੀਆਂ ਇਕ ਹੀ ਸਿਧਾਂਤ ਤੇ ਬਣੀਆਂ ਹਨ । ਇਸ ਵਿਚ ਸਾਬਣ ਦੇ ਘੋਲ ਵਿਚ ਬਿਜਲੀ ਦੁਆਰਾ ਕੰਪਨ ਪੈਦਾ ਕਰਕੇ ਕੱਪੜਿਆਂ ਦੀ ਧੁਆਈ ਕੀਤੀ ਜਾਂਦੀ ਹੈ । ਮਸ਼ੀਨ ਦੇ ਨਾਲ ਨਿਚੋੜਨ ਵੀ ਲੱਗਾ ਹੁੰਦਾ ਹੈ । ਮਸ਼ੀਨ ਵਿਚ ਪਾਣੀ ਅਤੇ ਸਾਬਣ ਦਾ ਘੋਲ ਤਿਆਰ ਕਰ ਲਿਆ ਜਾਂਦਾ ਹੈ । ਪੰਜ ਤੋਂ ਦਸ ਮਿੰਟ ਤਕ ਚਲਾਉਂਦੇ ਹਨ । ਜਦੋਂ ਕੱਪੜਿਆਂ ਦੀ ਮੈਲ ਨਿਕਲ ਜਾਂਦੀ ਹੈ ਤਾਂ ਕੱਪੜਿਆਂ ਨੂੰ ਨਿਚੋੜਕ ਵਿਚੋਂ ਕੱਢਿਆ ਜਾਂਦਾ ਹੈ। ਇਸ ਤੋਂ ਬਾਅਦ ਕੱਪੜਿਆਂ ਨੂੰ ਸਾਫ਼ ਪਾਣੀ ਨਾਲ ਖੰਗਾਲਣਾ ਚਾਹੀਦਾ ਹੈ । ਉਪਯੋਗ ਤੋਂ ਬਾਅਦ ਮਸ਼ੀਨ ਨੂੰ ਸੁੱਕਾ ਰੱਖਣਾ ਚਾਹੀਦਾ ਹੈ ।

12. ਪ੍ਰੈਸ (ਇਸਤਰੀ) – ਬਿਜਲੀ ਜਾਂ ਕੋਇਲੇ ਦੀ ਪ੍ਰੈਸ ਕੱਪੜੇ ਪ੍ਰੈਸ ਕਰਨ ਲਈ ਪ੍ਰਯੋਗ ਵਿਚ ਲਿਆਂਦੀ ਜਾਂਦੀ ਹੈ । ਬਿਜਲੀ ਦੀ ਪ੍ਰੈਸ ਦੀ ਵਰਤੋਂ ਕੋਇਲੇ ਦੀ ਪ੍ਰੈਸ ਨਾਲੋਂ ਸੁਵਿਧਾਜਨਕ ਹੈ । ਇਸ ਵਿਚ ਵੱਖ-ਵੱਖ ਪ੍ਰਕਾਰ ਦੇ ਤੰਤੂਆਂ ਤੋਂ ਬਣੇ ਕੱਪੜਿਆਂ ਨੂੰ ਪੇਸ਼ ਕਰਦੇ ਸਮੇਂ ਲੋੜ ਅਨੁਸਾਰ ਤਾਪ ਦਾ ਕੰਟਰੋਲ ਕੀਤਾ ਜਾ ਸਕਦਾ ਹੈ । ਬਿਜਲੀ ਦੀ ਪੈਸ ਨਾਲ ਗੰਦਗੀ ਵੀ ਨਹੀਂ ਫੈਲਦੀ ।

13. ਪ੍ਰੈਸ ਕਰਨ ਦੀ ਮੇਜ਼ – ਇਸ ਮੇਜ਼ ਦੀ ਬਨਾਵਟ ਪੇਸ਼ ਕਰਨ ਦੀ ਸਹੂਲਤ ਦੇ ਅਨੁਕੂਲ ਹੁੰਦੀ ਹੈ। ਜਿਸ ਵਿਚ ਗੱਦੇਦਾਰ ਕਰਨ ਲਈ ਫਲਾਲੈਣ ਜਾਂ ਕੰਬਲ ਲੱਗਾ ਹੁੰਦਾ ਹੈ । ਇਸ ਉੱਪਰ ਇਕ ਚਾਦਰ ਫੈਲਾ ਦਿੱਤੀ ਜਾਂਦੀ ਹੈ ।

14. ਬਾਂਹ ਪ੍ਰੈਸ ਕਰਨ ਦਾ ਤਖਤਾ – ਇਹ ਅੱਗਿਉਂ ਘੱਟ ਚੌੜਾ ਅਤੇ ਪਿੱਛੇ ਜ਼ਿਆਦਾ ਚੌੜਾ ਹੁੰਦਾ ਹੈ । ਇਹ ਕੋਟ ਦੀ ਬਾਂਹ ਅਤੇ ਗੋਲ ਚੀਜ਼ਾਂ ‘ਤੇ ਪੈਸ ਕਰਨ ਦੇ ਕੰਮ ਆਉਂਦਾ ਹੈ।

PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ

ਪ੍ਰਸ਼ਨ 2.
ਕੱਪੜਿਆਂ ਦੀ ਧੁਆਈ ਵਿਚ ਲੋੜੀਂਦੇ ਸਾਬਣ ਅਤੇ ਹੋਰ ਸਹਾਇਕ ਪਦਾਰਥਾਂ ਦਾ ਵਰਣਨ ਕਰੋ ।
ਉੱਤਰ-
1. ਸਾਬਣ – ਧੂੜ ਦੇ ਕਣ ਜੋ ਚਿਕਨਾਈ ਦੇ ਮਾਧਿਅਮ ਨਾਲ ਕੱਪੜਿਆਂ ਤੇ ਚਿੰਬੜੇ ਹੁੰਦੇ ਹਨ, ਸਾਬਣ ਲਾਉਣ ਨਾਲ ਹੀ ਦੂਰ ਹੁੰਦੇ ਹਨ | ਸਾਬਣ ਪਾਉਡਰ, ਤਰਲ ਅਤੇ ਠੋਸ ਰੂਪਾਂ ਵਿਚ ਮਿਲਦਾ ਹੈ । ਚੰਗਾ ਸਾਬਣ ਨਰਮ ਹੁੰਦਾ ਹੈ ਅਤੇ ਬਹੁਤ ਝੱਗ ਦਿੰਦਾ ਹੈ । ਵਧੀਆ ਸਾਬਣ ਹਲਕੇ ਰੰਗ ਦਾ ਹੁੰਦਾ ਹੈ ਅਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਹੈ । ਡਿਟਰਜੈਂਟ ਸਾਬਣ ਕੱਪੜਿਆਂ ਦੀ ਧੁਆਈ ਲਈ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ।
PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ 3
PSEB 6th Class Home Science Practical ਨਿਜੀ ਕੱਪੜਿਆਂ ਨੂੰ ਧੋਣਾ 4
2. ਰੀਠੇ – ਰੀਠਿਆਂ ਦਾ ਘੋਲ ਬਣਾਉਣ ਲਈ ਰੀਠਿਆਂ ਨੂੰ ਤੋੜ ਕੇ ਉਨ੍ਹਾਂ ਦੀ ਗੁਠਲੀ ਕੱਢ ਦਿੱਤੀ ਜਾਂਦੀ ਹੈ । ਉਸ ਤੋਂ ਬਾਅਦ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਿਆ ਜਾਂਦਾ ਹੈ। ਇਸ ਪਾਊਡਰ ਨੂੰ ਪਾਣੀ ਦੇ ਨਾਲ ਉਬਾਲ ਲਿਆ ਜਾਂਦਾ ਹੈ । ਫਿਰ ਇਹ ਘੋਲ ਕੱਪੜੇ ਧੋਣ ਦੇ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ ਇਹ ਰੇਸ਼ਮੀ ਤੇ ਉੱਨੀ ਕੱਪੜਿਆਂ ਨੂੰ ਧੋਣ ਦੇ ਕੰਮ ਆਉਂਦਾ ਹੈ । ਇਕ ਪਿੰਟ ਪਾਣੀ ਵਿਚ ਅੱਠ ਔਸ ਰੀਠਾ ਲੈਣਾ ਚਾਹੀਦਾ ਹੈ ।

3. ਸ਼ਿਕਾਕਾਈ – ਇਹ ਵੀ ਰੀਠੇ ਵਰਗਾ ਹੁੰਦਾ ਹੈ । ਇਸ ਦੀ ਸਹਾਇਤਾ ਨਾਲ ਸੂਤੀ, ਉੱਨੀ ਤੇ ਰੇਸ਼ਮੀ ਕੱਪੜਿਆਂ ਤੇ ਜੋ ਚਿਕਨਾਈ ਲੱਗੀ ਹੁੰਦੀ ਹੈ, ਸੌਖਿਆਈ ਨਾਲ ਹਟਾਈ ਜਾ ਸਕਦੀ ਹੈ । ਸ਼ਿਕਾਕਾਈ ਦਾ ਵੀ ਰੀਠੇ ਦੀ ਤਰ੍ਹਾਂ ਮਹੀਨ ਪਾਊਡਰ ਬਣਾ ਲਿਆ ਜਾਂਦਾ ਹੈ । ਇਕ ਚਮਚ ਸ਼ਿਕਾਕਾਈ ਨੂੰ ਪਿੰਟ ਪਾਣੀ ਵਿਚ ਘੋਲ ਕੇ ਉਬਾਲਿਆ ਜਾਂਦਾ ਹੈ । ਇਸੇ ਘੋਲ ਨੂੰ ਕੱਪੜਿਆਂ ਦੀ ਧੁਲਾਈ ਵਿਚ ਵਰਤਿਆ ਜਾਂਦਾ ਹੈ।

4. ਸਟਾਰਚ (ਕਲਫ਼) – ਕਲਫ਼ ਬਣਾਉਣ ਲਈ ਆਮਤੌਰ ਤੇ ਚੌਲ, ਮੈਦਾ, ਅਰਾਰੋਟ ਅਤੇ ਸਾਬੂਦਾਨੇ ਦੀ ਵਰਤੋਂ ਕੀਤੀ ਜਾਂਦੀ ਹੈ | ਵਸਤੂ ਦੇ ਅਨੁਪਾਤ ਵਿਚ ਪਾਣੀ ਪਾ ਕੇ ਉਬਾਲਦੇ ਹਨ । ਜਦੋਂ ਪੱਕ ਜਾਂਦਾ ਹੈ ਤਾਂ ਛਾਣਨੀ ਵਿਚ ਛਾਣ ਕੇ ਵਰਤੋਂ ਵਿਚ ਲਿਆਉਂਦੇ ਹਨ ।

ਕਲਫ਼ ਨਾਲ ਕੱਪੜੇ ਵਿਚ ਸਖ਼ਤ ਜਾਂ ਕੜਾਪਨ ਆ ਜਾਂਦਾ ਹੈ । ਇਹ ਧਾਗਿਆਂ ਦੇ ਵਿਚਲੇ ਖਾਲੀ ਸਥਾਨਾਂ ਦੀ ਪੂਰਤੀ ਕਰਦਾ ਹੈ । ਕੱਪੜੇ ਵਿਚ ਧੂੜ ਜਾਂ ਗੰਦਗੀ ਨਹੀਂ ਲੱਗਣ ਦਿੰਦਾ ਹੈ। ਇਸ ਦੀ ਵਰਤੋਂ ਨਾਲ ਕੱਪੜੇ ਵਿਚ ਚਮਕ ਅਤੇ ਨਵੀਨਤਾ ਆ ਜਾਂਦੀ ਹੈ।

5. ਨੀਲ – ਬਾਰ-ਬਾਰ ਧੁਆਈ ਨਾਲ ਸਫੈਦ ਕੱਪੜੇ ਪੀਲੇ ਪੈ ਜਾਂਦੇ ਹਨ | ਅਜਿਹੇ ਕੱਪੜਿਆਂ ਵਿਚ ਸਫੈਦੀ ਲਿਆਉਣ ਲਈ ਨੀਲ ਲਗਾਇਆ ਜਾਂਦਾ ਹੈ । ਨੀਲ ਬਜ਼ਾਰ ਵਿਚ ਬਣਿਆ ਬਣਾਇਆ ਮਿਲਦਾ ਹੈ ।

6. ਟੀਨੋਪਾਲ – ਸਫੈਦ ਕੱਪੜਿਆਂ ਵਿਚ ਜ਼ਿਆਦਾ ਚਮਕ ਲਿਆਉਣ ਲਈ ਟੀਨੋਪਾਲ ਦੀ ਵਰਤੋਂ ਕੀਤੀ ਜਾਂਦੀ ਹੈ ।

7. ਧੱਬੇ ਛੁਡਾਉਣ ਦੇ ਰਸਾਇਣ-ਬੈਨਜ਼ੀਨ, ਪੈਟਰੋਲ, ਪੈਰਾਫੀਨ, ਜੇਵਲੀ ਦਾ ਘੋਲ ਅਤੇ ਹੋਰ ਬਹੁਤ ਸਾਰੇ ਰਸਾਇਣ ਕੱਪੜਿਆਂ ਤੇ ਪਏ ਦਾਗ-ਧੱਬੇ ਛੁਡਾਉਣ ਦੇ ਕੰਮ ਆਉਂਦੇ ਹਨ ।

Leave a Comment