Punjab State Board PSEB 6th Class Home Science Book Solutions Practical ਸਿਲਾਈ ਦੇ ਸਾਦਾ ਟਾਂਕੇ Notes.
PSEB 6th Class Home Science Practical ਸਿਲਾਈ ਦੇ ਸਾਦਾ ਟਾਂਕੇ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਦੇ ਟਾਂਕੇ ਦਾ ਪ੍ਰਯੋਗ ਕਦੋਂ ਕੀਤਾ ਜਾਂਦਾ ਹੈ ?
ਉੱਤਰ-
ਸਾਦੇ ਟਾਂਕੇ ਦਾ ਪ੍ਰਯੋਗ ਆਮ ਤੌਰ ਤੇ ਦੋ ਕੱਪੜਿਆਂ ਨੂੰ ਆਪਸ ਵਿਚ ਜੋੜਨ ਦੇ ਲਈ ਕੀਤਾ ਜਾਂਦਾ ਹੈ ।
ਪ੍ਰਸ਼ਨ 2.
ਸਾਦੇ ਟਾਂਕੇ ਕਰਨ ਦਾ ਕੀ ਮਹੱਤਵ ਹੈ ?
ਉੱਤਰ-
ਸਾਦੇ ਟਾਂਕੇ ਲਾਉਣ ਨਾਲ ਸਥਾਈ ਅੰਤਿਮ ਸਲਾਈ ਸੌਖਿਆਈ ਨਾਲ ਅਤੇ ਉੱਤਮ ਹੁੰਦੀ ਹੈ ।
ਪ੍ਰਸ਼ਨ 3.
ਬਰਾਬਰ ਦੇ ਸਾਦੇ ਟਾਂਕੇ ਕਿਸ ਕੰਮ ਵਿਚ ਲਾਏ ਜਾਂਦੇ ਹਨ ?
ਉੱਤਰ-
ਇਕ ਲਾਈਨ ਵਿਚ ਕੋਟ ਆਦਿ ਦਾ ਕਿਨਾਰਾ ਜਮਾਉਣ ਅਤੇ ਕਈ ਲਾਈਨ ਵਿਚ ਫਰਾਕ, ਝਬਲੇ ਆਦਿ ਵਿਚ ਸਮੋਕਿੰਗ ਦਾ ਆਧਾਰ ਬਣਾਉਣ ਲਈ ।
ਪ੍ਰਸ਼ਨ 4.
ਤਿਰਛਾ ਸਾਦਾ ਟਾਂਕਾ ਕਿਸ ਕੰਮ ਵਿਚ ਲਾਇਆ ਜਾਂਦਾ ਹੈ ?
ਉੱਤਰ-ਅਸਤਰ ਆਦਿ ਜੋੜਨ ਲਈ ।
ਪ੍ਰਸ਼ਨ 5.
ਬਖੀਆ ਕਿਨ੍ਹਾਂ ਕੰਮਾਂ ਵਿਚ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਪਾਟੇ ਕੱਪੜਿਆਂ ਦੀ ਮੁਰੰਮਤ ਵਿਚ, ਆਟਰੇਸ਼ਨ ਦੇ ਸਮੇਂ ਅਤੇ ਜੋ ਹਿੱਸੇ ਮਸ਼ੀਨ ਦੇ ਪੈਰ ਦੇ ਥੱਲੇ ਨਹੀਂ ਦਬਾਏ ਜਾ ਸਕਦੇ ਉੱਥੇ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਿਲਾਈ ਦਾ ਸਾਦਾ ਟਾਂਕਾ ਕੀ ਹੁੰਦਾ ਹੈ ? ਇਸ ਨੂੰ ਚਿਤਰ ਦੁਆਰਾ ਸਮਝਾਓ ।
ਉੱਤਰ-
ਇਹ ਅਸਥਾਈ ਟਾਂਕਾ ਹੈ । ਇਸ ਟਾਂਕੇ ਦੀ ਵਰਤੋਂ ਜ਼ਿਆਦਾਤਰ ਤਹਿ ਅਤੇ ਅਸਤਰ ਜਮਾਉਣ ਲਈ ਅਤੇ ਵਾਇਲ ਦੇ ਲਈ ਸਾਦਾ ਸਿਲਾਈ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ । ਸਾਦੇ ਟਾਂਕੇ ਲਾਉਣ ਨਾਲ ਸਥਾਈ ਅੰਤਿਮ ਸਿਲਾਈ ਸਰਲਤਾ ਨਾਲ ਅਤੇ ਵਧੀਆ ਹੁੰਦੀ ਹੈ। ਇਸ ਵਿਚ ਦੂਰ-ਦੂਰ ਸੂਈ ਵਿਚ ਥੋੜ੍ਹਾ ਕੱਪੜਾ ਲੈ ਕੇ ਬਾਕੀ ਧਾਗਾ ਛੱਡ ਦਿੱਤਾ ਜਾਂਦਾ ਹੈ । ਧਾਗੇ ਨੂੰ ਗੰਢ ਦੇ ਕੇ ਕੱਪੜੇ ਨੂੰ ਸੱਜੇ ਪਾਸਿਉਂ ਖੱਬੇ ਪਾਸੇ ਅਤੇ ਸੀਤਾ ਜਾਂਦਾ ਹੈ । ਇਹ ਟਾਂਕਾ 1/2 ਸੈਂ: ਮੀ: ਤੋਂ 1 ਸੈਂ:ਮੀ ਲੰਮਾ ਹੋ ਸਕਦਾ ਹੈ ।
ਪ੍ਰਸ਼ਨ 2.
ਟਾਂਕੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਟਾਂਕੇ ਤਾਂ ਬਹੁਤ ਪ੍ਰਕਾਰ ਦੇ ਹੁੰਦੇ ਹਨ, ਪਰ ਬਹੁਤ ਹੀ ਜ਼ਰੂਰੀ ਅਤੇ ਸਧਾਰਨ ਪ੍ਰਕਾਰ ਦੇ ਟਾਂਕੇ ਹੇਠ ਲਿਖੇ ਹਨ :
- ਸਾਦਾ ਟਾਂਕਾ
- ਬਖੀਆ ਜਾਂ ਬੈਕ ਟਾਂਕਾ
- ਉਲ਼ੇੜੀ ।
ਪ੍ਰਸ਼ਨ 3.
ਕੱਪੜੇ ‘ਤੇ ਸਾਦਾ ਟਾਂਕਾ ਨਾ ਲਾਉਣ ਦੇ ਕੀ ਬੁਰੇ ਨਤੀਜੇ ਹੋ ਸਕਦੇ ਹਨ ?
ਉੱਤਰ-
ਕੱਪੜੇ ਤੇ ਸਾਦਾ ਟਾਂਕਾ ਨਾ ਲਾਉਣ ਨਾਲ ਸਿਲਾਈ ਟੇਢੀ-ਮੇਢੀ ਹੁੰਦੀ ਹੈ ਅਤੇ ਖ਼ਾਸ ਕਰਕੇ ਰੇਸ਼ਮੀ ਕੱਪੜਿਆਂ ਦਾ ਢਿੱਲਾਪਨ ਹੁੰਦਾ ਹੈ । ਜਿਸ ਨਾਲ ਸਿਲਾਈ ਠੀਕ ਤਰ੍ਹਾਂ ਨਾਲ ਨਹੀਂ ਹੁੰਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਦਾ ਟਾਂਕਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ ? ਇਸ ਦਾ ਪ੍ਰਯੋਗ ਕਿੱਥੇ-ਕਿੱਥੇ ਕੀਤਾ ਜਾਂਦਾ ਹੈ ?
ਉੱਤਰ-
ਸਾਦਾ ਟਾਂਕਾ ਕਈ ਪ੍ਰਕਾਰ ਦਾ ਹੁੰਦਾ ਹੈ ।
1. ਬਰਾਬਰ ਦਾ ਸਾਦਾ ਟਾਂਕਾ ਟਾਂਕਾ ਅਤੇ ਜਗ੍ਹਾ ਬਰਾਬਰ
2. ਟਾਂਕਾ ਜਗਾ ਤੋਂ ਦੁਗਣਾ
3. ਜਗਾ ਟਾਂਕੇ ਤੋਂ ਦੁਗਣੀ
4. ਅਸਮਾਨ ਸਾਦਾ ਟਾਂਕਾ (ਛੋਟਾ ਵੱਡਾ ਸਾਦਾ)
5. ਛੋਟਾ ਸਾਦਾ ਟਾਂਕਾ
6. ਤਿਰਛਾ ਸਾਦਾ ਟਾਂਕਾ
ਸਾਦੇ ਟਾਂਕਿਆਂ ਦਾ ਪ੍ਰਯੋਗ ਹੇਠ ਲਿਖੇ ਕੰਮਾਂ ਲਈ ਕੀਤਾ ਜਾਂਦਾ ਹੈ :
- ਆਮ ਤੌਰ ਤੇ ਦੋ ਕੱਪੜਿਆਂ ਨੂੰ ਆਪਸ ਵਿਚ ਜੋੜਨ ਲਈ ।
- ਤਹਿ ਅਤੇ ਅਸਤਰ ਜਮਾਉਣ ਲਈ ਅਤੇ ਵਾਇਲ ਦੇ ਲਈ ਕੱਚੀ ਸਿਲਾਈ ਦੇ ਰੂਪ ਵਿਚ ।
- ਕੋਟ ਆਦਿ ਦਾ ਕਿਨਾਰਾ ਜਮਾਉਣ ਲਈ ।
- ਫਰਾਕ, ਝਬਲੇ ਆਦਿ ਵਿਚ ਸਮੋਕਿੰਗ ਦਾ ਆਧਾਰ ਬਣਾਉਣ ਲਈ ।
ਪ੍ਰਸ਼ਨ 2.
ਬਖੀਆ ਤੇ ਉਲੇੜੀ ਕਿਸ ਪ੍ਰਕਾਰ ਕੀਤੀ ਜਾਂਦੀ ਹੈ ?
ਉੱਤਰ-
ਦੁਖੀਆ (ਬੈਕ ਸਟਿਚ) – ਇਹ ਸਥਾਈ ਟਾਂਕਾ ਹੈ । ਇਹ ਬਹੁਤ ਮਹੀਨ ਹੁੰਦਾ ਹੈ, ਇਸ ਲਈ ਇਸ ਵਿਚ ਕਾਫ਼ੀ ਸਮਾਂ ਲਗਦਾ ਹੈ । ਇਹ ਦੋ ਭਾਗਾਂ ਨੂੰ ਸਥਾਈ ਰੂਪ ਨਾਲ ਜੋੜਨ ਦੇ ਕੰਮ ਆਉਂਦਾ ਹੈ, ਜਿਵੇਂ ਮੋਢੇ ਦੀ ਸਿਲਾਈ, ਪੇਟੀਕੋਟ ਜਾਂ ਸਲਵਾਰ ਦੇ ਵੱਖ-ਵੱਖ ਭਾਗਾਂ ਨੂੰ ਆਪਸ ਵਿਚ ਜੋੜਨ ਲਈ। ਇਹ ਟਾਂਕਾ ਸੱਜੇ ਪਾਸਿਉਂ ਸ਼ੁਰੂ ਹੁੰਦਾ ਹੈ । ਇਨ੍ਹਾਂ ਟਾਂਕਿਆਂ ਵਿਚਕਾਰ ਜਗਾ ਬਿਲਕੁਲ ਨਹੀਂ ਛੱਡੀ ਜਾਂਦੀ। ਇਸ ਵਿਚ ਸੂਈ ਤੇ ਇਕ ਵਾਰੀ ਵਿਚ ਇਕ ਟਾਂਕਾ ਅਤੇ ਟਾਂਕੇ ਬਰਾਬਰ ਹੋਣੇ ਚਾਹੀਦੇ ਹਨ । ਸੂਈ ਜਿੱਥੋਂ ਕੱਢੀ ਗਈ ਹੋਵੇ ਉੱਥੋਂ ਹੀ ਇਕ ਵਾਰ ਫਿਰ ਪਿੱਛੇ ਵਲ ਡੋਰਾ ਕੱਢ ਕੇ ਅੱਗੇ ਵਧਣਾ ਚਾਹੀਦਾ ਹੈ । ਇਹ ਟਾਂਕਾ ਮਸ਼ੀਨ ਨਾਲ ਵੀ ਲਾਇਆ ਜਾ ਸਕਦਾ ਹੈ ।
ਉਲੇੜੀ (ਹੈਮਿੰਗ ਸਟਿੱਚ)-ਕਿਸੇ ਵੀ ਕੱਪੜੇ ਦੇ ਘੇਰੇ ਤੇ, ਮੋਹਰੀ ਦੇ ਹੇਠਲੇ ਬਾਡਰ ਮੋੜਨ ਲਈ ਅਤੇ ਔਰਤਾਂ, ਬੱਚਿਆਂ ਦੇ ਕੱਪੜਿਆਂ ਵਿਚ ਪੱਟੀਆਂ ਆਦਿ ਦੀ ਸਫਾਈ ਸੁੰਦਰਤਾ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਦਾ ਪ੍ਰਯੋਗ ਤਦ ਵੀ ਕੀਤਾ ਜਾਂਦਾ ਹੈ ਜਦੋਂ ਕੱਪੜੇ ਦੇ ਧਾਗੇ ਨਿਕਲਣ ਵਾਲੇ ਕਿਨਾਰਿਆਂ ਨੂੰ ਬੰਦ ਕਰਨਾ ਹੋਵੇ । ਇਹ ਕੱਪੜੇ ਦੇ ਉਲਟੇ ਪਾਸੇ ਲਾਇਆ ਜਾਂਦਾ ਹੈ । ਇਸ ਟਾਂਕੇ ਵਿਚ ਇਹ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਦੂਜੇ ਪਾਸੇ ਅਰਥਾਤ ਕੱਪੜੇ ਦੇ ਸਿੱਧੇ ਪਾਸੇ ਵੀ ਟਾਂਕੇ ਇਕੋ ਜਿਹੀ ਦੂਰੀ ਤੇ ਛੋਟੇ ਅਤੇ ਸੁੰਦਰ ਹੋਣ ਉਲੇੜੀ ਦੇ ਟਾਂਕੇ ਤਿੰਨ ਤਰ੍ਹਾਂ ਨਾਲ ਲਾਏ ਜਾਂਦੇ ਹਨ ।
ਸਿੱਧੇ, ਘੱਟ ਤਿਰਛੇ ਅਤੇ ਜ਼ਿਆਦਾ ਤਿਰਛੇ। ਜ਼ਿਆਦਾਤਰ ਸੁਤੀ ਅਤੇ ਰੇਸ਼ਮੀ ਕੱਪੜਿਆਂ ਵਿਚ ਘੱਟ ਤਿਰਛੇ ਟੇਢੇ ਟਾਂਕੇ ਹੀ ਚਲਦੇ ਹਨ । ਸਿੱਧੇ ਟਾਂਕੇ ਕੋਟਿੰਗ ਆਦਿ ਵਿਚ ਮਜ਼ਬੂਤੀ ਦੇ ਲਈ ਲਾਏ ਜਾਂਦੇ ਹਨ । ਜ਼ਿਆਦਾ ਤਿਰਛੇ ਟਾਂਕੇ ਮਸਤੇ ਵਪਾਰਕ ਕੰਮਾਂ ਵਿਚ ਉਪਯੋਗ ਕੀਤੇ ਜਾਂਦੇ ਹਨ | ਖੂਬਸਰਤ ਉਲੇੜੀ ਦੇ ਲਈ ਸੂਈ ਵਿਚ ਬਹੁਤ ਘੱਟ ਕੱਪੜਾ ਲੈਣਾ ਚਾਹੀਦਾ ਹੈ ਤਾਂ ਜੋ ਪਿਛਲੇ ਪਾਸੇ ਤੋਂ ਵੀ ਵੱਡੇ ਵਿਖਾਈ ਨਾ ਦੇਣ
ਉਲ਼ੇੜੀ ਨੂੰ ਸ਼ੁਰੂ ਕਰਨ ਲਈ ਸੂਈ ਨੂੰ ਕੱਪੜੇ ਵਿਚੋਂ ਇਸ ਪ੍ਰਕਾਰ ਕੱਢਦੇ ਹਨ ਕਿ ਥੋੜਾ ਜਿਹਾ ਧਾਗਾ ਪਿੱਛੇ ਬਚਿਆ ਰਹੇ । ਇਸੇ ਧਾਗੇ ਨੂੰ ਮੋੜ ਕੇ ਅੰਦਰ ਦਬਾ ਕੇ ਸੱਜੇ ਪਾਸੇ ਤੋਂ ਖੱਬੇ ਪਾਸੇ ਵਲ ਨੂੰ ਉਲੇੜੀ ਕਰਦੇ ਹਨ | ਮੋੜੇ ਹੋਏ ਹਿੱਸੇ ਨੂੰ ਹਮੇਸ਼ਾਂ ਉੱਪਰ ਵਲ ਰੱਖਦੇ ਹਨ ਕੇ ਸਾਦੇ ਦੀ ਤਰ੍ਹਾਂ ਸਿੱਧੇ ਹੋ ਕੇ ਅੱਗੇ-ਪਿੱਛੇ ਦੋਹੀਂ ਪਾਸੀਂ ਤਿਰਛੇ, ਛੋਟੇ ਤੇ ਬਰਾਬਰ ਹੋਣੇ ਚਾਹੀਦੇ ਹਨ । ਉਲ਼ੇੜੀ ਨੂੰ ਬੰਦ ਕਰਦੇ ਸਮੇਂ ਆਖਰੀ ਟਾਂਕੇ ਨੂੰ ਦੁਹਰਾਉਂਦੇ ਹਨ । ਇਸ ਪ੍ਰਕਾਰ ਇਹ ਵਾਂਕਾ ਅੰਗਰੇਜ਼ੀ ਅੱਖਰ ‘V` ਦੇ ਸਮਾਨ ਬਣ ਜਾਂਦਾ ਹੈ । ਫਿਰ ਸੂਈ ਨੂੰ 1 ਜਾਂ 2 ਸੈਂਟੀਮੀਟਰ ਉੱਪਰ ਕੱਢ ਕੇ ਧਾਗੇ ਨੂੰ ਕੈਂਚੀ ਨਾਲ ਕੱਟ ਦਿੰਦੇ ਹਨ।
ਸਿਲਾਈ ਦੇ ਸਾਦਾ ਟਾਂਕੇ PSEB 6th Class Home Science Notes
ਸੰਖੇਪ ਜਾਣਕਾਰੀ
- ਕੱਪੜਿਆਂ ਦੀ ਸਿਲਾਈ ਲਈ ਜਾਂ ਉਨ੍ਹਾਂ ਦੀ ਸੁੰਦਰਤਾ ਵਧਾਉਣ ਲਈ ਟਾਂਕਿਆਂ ਦਾ ਇਸਤੇਮਾਲ ਕਰਦੇ ਹਨ ।
- ਸਿਲਾਈ ਕੱਪੜੇ ਦੇ ਦੋ ਟੁੱਕੜਿਆਂ ਨੂੰ ਜੋੜਨ ਲਈ ਜਾਂ ਕੱਪੜੇ ਦੇ ਕਿਨਾਰਿਆਂ ਤੋਂ । ਧਾਗਿਆਂ ਨੂੰ ਬਾਹਰ ਕੱਢਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ ।
- ਕਈ ਟਾਂਕੇ ਸਜਾਵਟ ਲਈ ਇਸਤੇਮਾਲ ਕੀਤੇ ਜਾਂਦੇ ਹਨ ਜਿਵੇਂ-ਚੇਨ ਸਟਿੱਚ, । ਦਸਤੀ ਆਦਿ।
- ਸਾਦਾ ਟਾਂਕਾ ਉਲੇੜੀ, ਬਖੀਆ ਆਦਿ ਸਾਰੇ ਟਾਂਕਿਆਂ ਨਾਲੋਂ ਆਸਾਨ ਹੁੰਦਾ ਹੈ ।
- ਬਖੀਆ ਟਾਂਕਾ ਸਾਦੇ ਅਤੇ ਉਲੇੜੀ ਵਾਲੇ ਟਾਂਕੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ ।
- ਉਲੇੜੀ ਟਾਂਕਾ ਕਿਨਾਰਿਆਂ ਤੋਂ ਧਾਗਿਆਂ ਨੂੰ ਬਾਹਰ ਨਿਕਲਣ ਤੋਂ ਰੋਕਣ ਲਈ । ਕੀਤਾ ਜਾਂਦਾ ਹੈ ।
- ਚੇਨ ਜਾਂ ਸੰਗਲੀ ਟਾਂਕਾ-ਚੇਨ ਜਾਂ ਸੰਗਲੀ ਟਾਂਕਾ ਸਜਾਵਟ ਜਾਂ ਨਮੂਨੇ ਦੇ ਕਿਨਾਰੇ । ਬਣਾਉਣ ਲਈ ਇਸਤੇਮਾਲ ਕੀਤੇ ਜਾਂਦੇ ਹਨ ।