Punjab State Board PSEB 6th Class Home Science Book Solutions Practical ਪੱਟੀ ਬੰਦ ਕਰਨ ਦੇ ਸਾਧਨ Notes.
PSEB 6th Class Home Science Practical ਪੱਟੀ ਬੰਦ ਕਰਨ ਦੇ ਸਾਧਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਟਿੱਚ ਬਟਨ ਕਿੱਥੇ ਲਾਇਆ ਜਾਂਦਾ ਹੈ !
ਉੱਤਰ-
ਇਹ ਬਟਨ ਹਮੇਸ਼ਾ ਉੱਥੇ ਲਾਉਣਾ ਚਾਹੀਦਾ ਹੈ ਜਿੱਥੇ ਪੱਟੀਆਂ ਉੱਪਰ ਥੱਲੇ ਬਣੀਆਂ ਹੋਣ।
ਪ੍ਰਸ਼ਨ 2.
ਹੱਕ ਅਤੇ ਆਈ ਕਿੱਥੇ ਮਿਲਦੇ ਹਨ ?
ਉੱਤਰ-
ਹੁੱਕ ਅਤੇ ਆਈ ਬਜ਼ਾਰ ਵਿਚ ਮਿਲਦੇ ਹਨ ।
ਪ੍ਰਸ਼ਨ 3.
ਕੋਟ ਬਟਨ ਕਿੱਥੇ ਲਾਇਆ ਜਾਂਦਾ ਹੈ ?
ਉੱਤਰ-
ਇਹ ਬਟਨ ਕੋਟ ਅਤੇ ਪੈਂਟਾਂ ‘ਤੇ ਲਾਇਆ ਜਾਂਦਾ ਹੈ ।
ਮਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੱਕ ਲਾਉਣ ਦੀ ਵਿਧੀ ਲਿਖੋ ।
ਉੱਤਰ-
- ਉੱਪਰ ਵਾਲੀ ਪੱਟੀ ਦੇ ਅੰਦਰ ਵਾਲੇ ਹਿੱਸੇ ਤੇ ਹੱਕ ਰੱਖ ਕੇ ਦੂਹਰੇ ਧਾਗੇ ਦੇ ਨਾਲ ਹੁੱਕ ਦੇ ਹੇਠਾਂ ਬਣੇ ਗੋਲ ਕੁੰਡਿਆਂ ਨੂੰ ਵਾਰੀ-ਵਾਰੀ ਨੱਥੀ ਕਰੋ ।
- ਹਰ ਇਕ ਟਾਂਕਾ ਭਰਨ ਦੇ ਸਮੇਂ ਕੱਪੜੇ ਦੇ ਦੋ-ਤਿੰਨ ਧਾਗੇ ਲੈਂਦੇ ਹਨ ।
- ਸੂਈ ਨੂੰ ਕੱਪੜੇ ਤੋਂ ਕੁੰਡੇ ਦੇ ਕੋਲ ਕੱਢ ਕੇ ਉਸ ਦੇ ਉੱਪਰ ਕੱਪੜਿਆਂ ਦੇ ਨਾਲ ਸੂਈ ਧਾਗੇ ਦੀ ਸਹਾਇਤਾ ਨਾਲ ਨੱਥੀ ਕਰਦੇ ਹਨ ।
ਪ੍ਰਸ਼ਨ
2. ਆਈ ਬਣਾਉਣ ਦੀ ਵਿਧੀ ਲਿਖੋ ।
ਉੱਤਰ-
ਸੂਈ ਵਿਚ ਦੁਹਰਾ ਧਾਗਾ ਪਾਉਂਦੇ ਹਨ । ਇਸ ਤੋਂ ਬਾਅਦ ਸੁਈ ਨੂੰ ਹੇਠਲੀ ਪੱਟੀ ਦੇ ਥੱਲਿਉਂ ਉੱਪਰ ਕੱਢਦੇ ਹਨ । ਹੁਣ ਦੋ ਸੈਂਟੀਮੀਟਰ ਥਾਂ ਛੱਡ ਕੇ ਸੂਈ ਨੂੰ ਕੱਪੜੇ ਦੇ ਹੇਠਾਂ ਕੱਢ ਕੇ ਧਾਗੇ ਦੇ ਕੋਲ ਕੱਢਦੇ ਹਨ । ਇਸ ਤਰ੍ਹਾਂ ਦੋ ਤਿੰਨ ਵਾਰ ਕੱਢਦੇ ਹਨ । ਟਾਂਕੇ ਇਕ ਧਾਗੇ ਦੇ ਅੰਤਰ ਨਾਲ ਹੀ ਸਮਾਨਾਂਤਰ ਕੱਢਣਾ ਚਾਹੀਦਾ ਹੈ । ਇਸ ਤੋਂ ਬਾਅਦ ਧਾਗਾ ਅੱਗੇ ਕਰਨਾ ਚਾਹੀਦਾ ਹੈ । ਸੂਈ ਨੂੰ ਇਕ ਪਾਸੇ ਤੋਂ ਇਨ੍ਹਾਂ ਧਾਗਿਆਂ ਦੇ ਥੱਲੇ ਤੋਂ ਕੱਪੜੇ ਦੇ ਵਿਚਕਾਰੋਂ ਕੱਢ ਕੇ ਦੂਜੇ ਪਾਸੇ ਕੱਢਦੇ ਹਨ । ਧਾਗਾ ਅੱਗੇ ਰਹਿਣਾ ਚਾਹੀਦਾ ਹੈ ਅਤੇ ਸੂਈ ਉਸ ਦੇ ਵਿਚਕਾਰੋਂ ਕੱਢਣੀ ਚਾਹੀਦੀ ਹੈ । ਇਸ ਪ੍ਰਕਾਰ ਇਕ ਜਾਂ ਦੋ ਸੈਂਟੀਮੀਟਰ ਦੇ ਧਾਗੇ ਨੂੰ ਸੱਜੇ ਤੋਂ ਖੱਬੇ ਨੱਥੀ ਕਰਨਾ ਚਾਹੀਦਾ ਹੈ । ਜਦੋਂ ਪੂਰਾ ਹੋ ਜਾਵੇ ਤਾਂ ਹੱਕ ਦੀ ਆਈ ਤਿਆਰ ਹੋ ਜਾਂਦੀ ਹੈ ।
ਪ੍ਰਸ਼ਨ 3.
ਕੋਟ ਬਟਨ ਬਾਰੇ ਤੁਸੀਂ ਕੀ ਜਾਣਦੇ ਹੋ, ਲਿਖੋ ।
ਉੱਤਰ-
ਇਸ ਬਟਨ ਨੂੰ ਕੋਟ ਅਤੇ ਪੈਂਟਾਂ ‘ਤੇ ਲਾਇਆ । ਜਾਂਦਾ ਹੈ। ਉਸ ਨੂੰ ਬੜੀ ਮਜ਼ਬੂਤੀ ਨਾਲ ਲਾਉਣਾ ਚਾਹੀਦਾ ਹੈ । ਇਹ ਬਟਨ ਦੂਸਰੇ ਬਟਨ ਦੀ ਅਪੇਖਿਆ ਮਹਿੰਗਾ ਵੀ ਹੁੰਦਾ ਹੈ ਅਤੇ ਰੋਜ਼-ਰੋਜ਼ ਲਾਇਆ ਵੀ ਨਹੀਂ ਜਾ ਸਕਦਾ। ਇਸ ਲਈ ਕੰਮ ਪੱਕਾ ਅਤੇ ਸਾਫ਼ ਹੋਣਾ ਚਾਹੀਦਾ ਹੈ।
ਪ੍ਰਸ਼ਨ 4.
ਹੇਠ ਲਿਖਿਆਂ ‘ਤੇ ਟਿੱਪਣੀ ਲਿਖੋ !
(ਉ) ਟਿੱਚ ਬਟਨ
(ਅ) ਹੁੱਕ ਆਈਂ ।
ਉੱਤਰ-
(ਉ), ਟਿੱਚ ਬਟਨ-ਇਹ ਬਟਨ ਹਮੇਸ਼ਾਂ ਉੱਥੇ ਲਾਉਣਾ ਚਾਹੀਦਾ ਹੈ ਜਿੱਥੇ ਦੋ ਪੱਟੀਆਂ ਉੱਪਰ ਹੇਠਾਂ ਬਣੀਆਂ ਹੋਣ। ਇਹ ਕਮੀਜ਼, ਫਰਾਕ, ਝਬਲੇ ਆਦਿ ਤੇ ਲਾਏ ਜਾਂਦੇ ਹਨ । ਕਈ ਲੋਕ ਬੱਚਿਆਂ ਦੇ ਪੱਟੀ ਵਾਲੇ ਸਵੈਟਰ ਬਣਾ ਕੇ ਉੱਥੇ ਵੀ ਲਾ ਦਿੰਦੇ ਹਨ । ਜਦੋਂ ਛੋਟੇ ਪੌਦਿਆਂ ਦੀਆਂ ਸਲਵਾਰਾਂ ਦਾ ਰਿਵਾਜ ਸੀ ਤਾਂ ਉੱਥੇ ਵੀ ਟਿੱਚ ਬਟਨ ਜਾਂ ਹੱਕ ਲਾਏ ਜਾਂਦੇ ਸਨ ।
(ਅ) ਹੱਕ ‘ਆਈਂ –ਹੁੱਕ ਅਤੇ ਇਸ ਦੀ ਆਈ ਬਜ਼ਾਰੋਂ ਅਸਾਨੀ ਨਾਲ ਮਿਲ ਜਾਂਦੇ ਹਨ। ਇਹ ਵੀ ਟਿੱਚ ਬਟਨਾਂ ਦੀ ਤਰ੍ਹਾਂ ਕਮੀਜ਼ ਦੀ ਵੱਖੀ (ਸਾਈਡ ਅਤੇ ਸਲਵਾਰ ਦੇ ਤੰਗ ਪੌਦਿਆਂ ਅਤੇ ਫਰਾਕ ਆਦਿ ‘ਤੇ ਲਾਏ ਜਾਂਦੇ ਹਨ । ਇਸ ਨੂੰ ਲਾਉਣ ਲਈ ਵੀ ਦੂਹਰਾ ਧਾਗਾ ਇਸਤੇਮਾਲ ਕੀਤਾ ਜਾਂਦਾ ਹੈ ।
ਪੱਟੀ ਬੰਦ ਕਰਨ ਦੇ ਸਾਧਨ PSEB 6th Class Home Science Notes
ਸੰਖੇਪ ਜਾਣਕਾਰੀ
- ਟਿੱਚ ਬਟਨ ਹਮੇਸ਼ਾਂ ਉੱਥੇ ਲਾਉਣਾ ਚਾਹੀਦਾ ਹੈ ਜਿੱਥੇ ਪੱਟੀਆਂ ਉੱਪਰ-ਥੱਲੇ ਬਣੀਆਂ ਹੋਣ। |
- ਸੂਈ ਵਿਚ ਕੱਪੜੇ ਦੇ ਰੰਗ ਦਾ ਦੁਹਰਾ ਧਾ ਪਾਉਣਾ ਚਾਹੀਦਾ ਹੈ ।
- ਬਟਨ ਨੂੰ ਕੋਟ ਅਤੇ ਪੈਂਟਾਂ ਤੇ ਲਾਉਣਾ ਚਾਹੀਦਾ ਹੈ ।