Punjab State Board PSEB 6th Class Physical Education Book Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ Textbook Exercise Questions and Answers.
PSEB Solutions for Class 6 Physical Education Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ
Physical Education Guide for Class 6 PSEB ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਮੇਜਰ ਧਿਆਨ ਚੰਦ ਦਾ ਜਨਮ ਕਦੋਂ ਹੋਇਆ ?
ਉੱਤਰ-
ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਈ: ਨੂੰ ਅਲਾਹਾਬਾਦ ਵਿਖੇ ਪਿਤਾ ਸਮੇਸਵਰ ਦੱਤ ਦੇ ਘਰ ਹੋਇਆ ।
ਪ੍ਰਸ਼ਨ 2.
ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਉਲੰਪਿਕ ਖੇਡਾਂ ਵਿੱਚ ਕਦੋਂ ਭਾਗ ਲਿਆ ? ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕਿਹੜਾ ਤਮਗਾ ਹਾਸਲ ਕੀਤਾ ?
ਉੱਤਰ-
1928 ਈ: ਵਿੱਚ ਐਮਸਟਰਡਮ ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰੀ ਭਾਰਤੀ ਟੀਮ ਨੇ ਭਾਗ ਲਿਆ । ਇਹਨਾਂ ਉਲੰਪਿਕ ਖੇਡਾਂ ਵਿੱਚ ਭਾਰਤ ਨੇ ਸੋਨੇ ਦਾ ਤਗਮਾ ਜਿੱਤਿਆ।
ਪ੍ਰਸ਼ਨ 3.
ਮੇਜਰ ਧਿਆਨ ਚੰਦ ਦੇ ਜੀਵਨ ਨਾਲ ਜੁੜੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਵਰਣਨ ਕਰੋ ।
ਉੱਤਰ-
ਇਸ ਮਹਾਨ ਖਿਡਾਰੀ ਨਾਲ ਕਈ ਤਰ੍ਹਾਂ ਦੀਆਂ ਦੰਦ-ਕਥਾਵਾਂ ਜੁੜੀਆਂ ਹੋਈਆਂ ਹਨ । ਇਕ ਵਾਰ ਹਾਲੈਂਡ ਵਿੱਚ ਧਿਆਨ ਚੰਦ ਦੀ ਹਾਕੀ ਤੋੜ ਕੇ ਵੇਖੀ ਗਈ ਕਿ ਕਿਤੇ ਇਸ ਖਿਡਾਰੀ ਨੇ ਆਪਣੀ ਸਟਿੱਕ ਵਿੱਚ ਕੋਈ ਚੁੰਬਕ ਜਿਹੀ ਚੀਜ਼ ਨਾ ਫਿੱਟ ਕੀਤੀ ਹੋਵੇ । ਅਸਲ ਵਿੱਚ ਧਿਆਨ ਚੰਦ ਦਾ ਗੇਂਦ ਤੇ ਬਹੁਤ ਕਾਬੁ ਸੀ । ਉਸ ਦੀ ਗੇਂਦ ਉਸ ਦੀ ਹਾਕੀ ਤੋਂ ਅਲੱਗ ਨਹੀਂ ਹੁੰਦੀ ਸੀ । ਕਈ ਲੋਕ ਮੰਨਦੇ ਸੀ ਕਿ ਉਸ ਦੀ ਹਾਕੀ ਇੱਕ ਜਾਦੂਈ ਹਾਕੀ ਹੈ ।
ਮੇਜਰ ਧਿਆਨ ਚੰਦ ਨੇ ਆਪਣੀ ਕਮਾਲ ਦੀ ਖੇਡ ਨਾਲ ਜਰਮਨੀ ਦੇ ਤਾਨਾਸ਼ਾਹ ਹਿਟਲਰ ਦਾ ਵੀ ਦਿਲ ਜਿੱਤ ਲਿਆ ਸੀ । ਹਿਟਲਰ ਨੇ ਧਿਆਨ ਚੰਦ ਨੂੰ ਜਰਮਨੀ ਵੱਲੋਂ ਖੇਡਣ ਦੀ ਪੇਸ਼ਕਸ਼ ਕੀਤੀ ਸੀ ਅਤੇ ਫ਼ੌਜ ਵਿੱਚ ਵੱਡਾ ਅਹੁਦਾ ਦੇਣ ਦਾ ਲਾਲਚ ਵੀ ਦਿੱਤਾ । ਮੇਜਰ ਧਿਆਨ ਚੰਦ ਨੇ ਭਾਰਤ ਵੱਲੋਂ ਖੇਡਣਾ ਹੀ ਆਪਣਾ ਗੌਰਵ ਸਮਝਿਆ।
ਪ੍ਰਸ਼ਨ 4.
ਮੇਜਰ ਧਿਆਨ ਚੰਦ ਨੇ ਪਹਿਲਾ ਅੰਤਰ-ਰਾਸ਼ਟਰੀ ਮੈਚ ਕਦੋਂ ਅਤੇ ਕਿੱਥੇ ਖੇਡਿਆ ?
ਉੱਤਰ-
ਉਸਨੇ 13 ਮਈ, 1926 ਵਿੱਚ ਨਿਊਜ਼ੀਲੈਂਡ ਵਿਚ ਪਹਿਲੇ ਅੰਤਰ-ਰਾਸ਼ਟਰੀ ਮੈਚ ਵਿੱਚ ਭਾਗ ਲਿਆ । ਜਿਸ ਵਿੱਚ 18 ਮੈਚ ਭਾਰਤੀ ਟੀਮ ਨੇ ਮੇਜਰ ਧਿਆਨ ਚੰਦ ਦੀ ਬੇਹਤਰੀਨ ਖੇਡ ਸਦਕਾ ਜਿੱਤੇ ।
ਪ੍ਰਸ਼ਨ 5.
ਮੇਜਰ ਧਿਆਨ ਚੰਦ ਦਾ ਬੁੱਤ ਕਿਹੜੇ ਦੇਸ਼ ਵਿੱਚ ਲੱਗਿਆ ਹੋਇਆ ਹੈ ?
ਉੱਤਰ-
ਮੇਜਰ ਧਿਆਨ ਚੰਦ ਦਾ ਬੁੱਤ ਅਸਟਰੀਆ ਦੇ ਸ਼ਹਿਰ ਬਿਆਨਾ ਵਿੱਚ ਲੱਗਿਆ ਹੋਇਆ ਹੈ । ਇਸ ਬੁੱਤ ਦੇ ਚਾਰ ਹੱਥ ਬਣਾਏ ਗਏ ਹਨ ਤੇ ਚਾਰੇ ਹੱਥਾਂ ਵਿੱਚ ਚਾਰ ਹਾਕੀਆਂ ਫੜਾਈਆਂ ਹੋਈਆਂ ਹਨ । ਇਹ ਬੁੱਤ ਉਸਦੀ ਅਨੋਖੀ ਖੇਡ ਦਾ ਪ੍ਰਤੀਕ ਹੈ ।
ਪ੍ਰਸ਼ਨ 6.
ਮੇਜਰ ਧਿਆਨ ਚੰਦ ਦੀ ਜੀਵਨੀ ਬਾਰੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਮੇਜਰ ਧਿਆਨ ਚੰਦ ਭਾਰਤ ਦਾ ਹਾਕੀ ਦਾ ਇੱਕ ਪ੍ਰਸਿੱਧ ਖਿਡਾਰੀ ਸੀ । ਜਿਸਨੇ ਆਪਣੀ ਖੇਡ ਸ਼ੈਲੀ ਕਰਕੇ ਭਾਰਤ ਦਾ ਨਾਂ ਦੁਨੀਆਂ ਵਿੱਚ ਚਮਕਾਇਆ । ਹਾਕੀ ਵਿੱਚ ਮੇਜਰ ਧਿਆਨ ਚੰਦ ਨੇ ਅੰਤਰ-ਰਾਸ਼ਟਰੀ ਪੱਧਰ ਤੇ ਸੋਨੇ ਤੇ ਚਾਂਦੀ ਦੇ ਤਮਗੇ ਜਿੱਤੇ । ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਈ: ਨੂੰ ਅਲਾਹਾਬਾਦ ਵਿਖੇ ਪਿਤਾ ਸਮੇਸਵਰ ਦੱਤ ਦੇ ਘਰ ਹੋਇਆ । ਧਿਆਨ ਚੰਦ ਦੇ ਪਿਤਾ ਅਤੇ ਵੱਡਾ ਭਰਾ ਰੂਪ ਸਿੰਘ ਵੀ ਹਾਕੀ ਦੇ ਉੱਘੇ ਖਿਡਾਰੀ ਸਨ । ਇਸ ਤਰ੍ਹਾਂ ਧਿਆਨ ਚੰਦ ਨੂੰ ਹਾਕੀ ਦੀ ਖੇਡ ਵਿਰਾਸਤ ਵਿੱਚੋਂ ਮਿਲੀ । ਇਸ ਦੇ ਪਿਤਾ ਜੀ ਬਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਸਨ । ਮੇਜਰ ਧਿਆਨ ਚੰਦ 16 ਸਾਲਾਂ ਦੀ ਉਮਰ ਵਿੱਚ ਫ਼ੌਜ ਵਿੱਚ ਭਰਤੀ ਹੋਏ ਅਤੇ ਉੱਥੇ ਸੂਬੇਦਾਰ ਮੇਜਰ ਤਿਵਾੜੀ ਨੇ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ । ਉੱਥੇ ਫ਼ੌਜ ਦੀ ਡਿਉਟੀ ਕਰਨ ਤੋਂ ਬਾਅਦ ਦੇਰ ਰਾਤ ਤੱਕ ਚੰਨ ਦੀ ਰੋਸ਼ਨੀ ਵਿੱਚ ਪੈਕਟਿਸ ਕਰਦੇ ਸਨ । 1922 ਤੋਂ ਲੈ ਕੇ 1926 ਤੱਕ ਸੈਨਾ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ । ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਧਿਆਨ ਚੰਦ ਦੀ ਖੇਡ ਦੀ ਬਹੁਤ ਪ੍ਰਸ਼ੰਸਾ ਹੋਈ । 13 ਮਈ, 1926 ਵਿੱਚ ਨਿਊਜ਼ੀਲੈਂਡ ਵਿੱਚ ਪਹਿਲਾਂ ਅੰਤਰ-ਰਾਸ਼ਟਰੀ ਖੇਡ ਵਿੱਚ ਭਾਗ ਲਿਆ ’ਤੇ ਜਿੱਤ ਹਾਸਲ ਕੀਤੀ ।
1928 ਈ: ਵਿੱਚ ਐਮਸਟਰਡਮ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਤੇ ਸੋਨੇ ਦਾ ਤਗਮਾ ਜਿੱਤਿਆ । 1932 ਵਿੱਚ ਲਾਸ ਏਂਜਲਸ ਉਲੰਪਿਕ ਵਿੱਚ ਧਿਆਨ ਚੰਦ ਨੇ ਭਾਗ ਲਿਆ ’ਤੇ ਸੈਂਟਰ ਫਾਰਵਰਡ ਦੇ ਰੂਪ ਵਿੱਚ ਅਹਿਮਭੂਮਿਕਾ ਨਿਭਾਈ । ਫਾਈਨਲ ਮੈਚ ਜੋ ਅਮਰੀਕਾ ਨਾਲ ਹੋਇਆ । ਧਿਆਨ ਚੰਦ ਨੇ ਨਿੱਜੀ 8 ਗੋਲ ਕੀਤੇ ਤੇ ਮੈਚ 24-1 ਗੋਲ ਨਾਲ ਜਿੱਤ ਲਿਆ । ਇਸ ਉਲੰਪਿਕ ਵਿੱਚ ਭਾਰਤੀ ਟੀਮ ਨੇ 262 ਗੋਲ ਕੀਤੇ । ਜਿਸ ਵਿੱਚੋਂ 101 ਗੋਲ ਧਿਆਨ ਚੰਦ ਨੇ ਕੀਤੇ ਸਨ। ਜਿਸ ਦੇ ਸਦਕਾ ਧਿਆਨ ਚੰਦ ਦਾ ਨਾਂ ਹਾਕੀ ਦੇ ਖੇਤਰ ਵਿੱਚ ਚੋਟੀ ਦੇ ਖਿਡਾਰੀਆਂ ਵਿੱਚ ਸ਼ਾਮਿਲ ਹੋਇਆ । ਮੇਜਰ ਧਿਆਨ ਚੰਦ ਜੀ ਨੂੰ ਭਾਰਤ ਸਰਕਾਰ ਨੇ 1956 ਈ: ਵਿੱਚ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ । ਇੰਡੀਅਨ ਉਲੰਪਿਕ ਐਸੋਸੀਏਸ਼ਨ ਵਲੋਂ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਘੋਸ਼ਿਤ ਕੀਤਾ ਗਿਆ । ਹੁਣ ਮੇਜਰ ਧਿਆਨ ਚੰਦ ਜੀ ਦਾ ਜਨਮ ਬਤੌਰ ਨੈਸ਼ਨਲ ਸਪੋਰਟ ਡੇ ਦੇ ਤੌਰ ਤੇ ਭਾਰਤ ਵਿਚ ਮਨਾਇਆ ਜਾਂਦਾ ਹੈ । ਇਸ ਮਹਾਨ ਖਿਡਾਰੀ ਦੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਇੰਝ ਜਾਪਦਾ ਹੈ ਕਿ ਉਨ੍ਹਾਂ ਦਾ ਜਨਮ ਹਾਕੀ ਖੇਡਾਂ ਲਈ ਹੋਇਆ ਸੀ ਅਤੇ ਆਪਣੇ ਜੀਵਨ ਵਿਚ ਕਈ ਮੀਲ ਪੱਥਰ ਗੱਡੇ ਹਨ ਅਤੇ ਖੇਡ ਜੀਵਨ ਵਿੱਚ 1000 ਤੋਂ ਵੱਧ ਗੋਲ ਕੀਤੇ । ਜਿਸ ਵਿੱਚੋਂ 400 ਗੋਲ ਅੰਤਰ-ਰਾਸ਼ਟਰੀ ਪੱਧਰ ਤੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਵਿਰੁੱਧ ਕੀਤੇ ਗਏ । ਜਿਸ ਦੇ ਸਦਕਾ ਉਨ੍ਹਾਂ ਨੂੰ ਫ਼ੌਜ ਵਿੱਚ ਵੀ ਤਰੱਕੀ ਮਿਲਦੀ ਗਈ ।
ਮੇਜਰ ਧਿਆਨ ਚੰਦ ਜੀ ਨੂੰ ਨੈਸ਼ਨਲ ਇਨਸਟੀਚਿਊਟ ਆਫ਼ ਪਟਿਆਲਾ ਦੇ ਚੀਫ਼ ਕੋਚ ਹੋਣ ਦਾ ਮਾਨ ਪ੍ਰਾਪਤ ਕੀਤਾ । 3 ਦਸੰਬਰ, 1979 ਵਿੱਚ ਮੇਜਰ ਧਿਆਨ ਚੰਦ ਦਾ ਦੇਹਾਂਤ ਹੋ ਗਿਆ । ਭਾਰਤੀ ਡਾਕ ਵਿਭਾਗ ਨੇ ਉਸਦੀ ਯਾਦ ਵਿੱਚ ਇਕ ਡਾਕ ਟਿਕਟ ਵੀ ਜਾਰੀ ਕੀਤਾ ਸੀ ਅਤੇ ਦਿੱਲੀ ਵਿੱਚ ਅੰਤਰ-ਰਾਸ਼ਟਰੀ ਖੇਡ ਸਟੇਡੀਅਮ ਉਹਨਾਂ ਦੇ ਨਾਂ ਤੇ ਬਣਾਇਆ ਗਿਆ । ਸਾਰੇ ਖਿਡਾਰੀਆਂ ਦੀ ਦਿਲੋਂ ਖਾਹਿਸ਼ ਹੈ ਕਿ ਉਹਨਾਂ ਨੂੰ ਮਰਨ ਉਪਰੰਤ ‘ਭਾਰਤ ਰਤਨ’ ਦਿੱਤਾ ਜਾਵੇ ।
ਪ੍ਰਸ਼ਨ 7.
ਭਾਰਤ ਸਰਕਾਰ ਵੱਲੋਂ ਮੇਜਰ ਧਿਆਨ ਚੰਦ ਦੀ ਯਾਦ ਨੂੰ ਸਮਰਪਿਤ ਕੀ ਉਪਰਾਲੇ ਕੀਤੇ ਗਏ ?
ਉੱਤਰ-
- ਭਾਰਤ ਸਰਕਾਰ ਦੁਆਰਾ ਮੇਜਰ ਧਿਆਨ ਚੰਦ ਦੀ ਅਨੋਖੀ ਖੇਡ ਪ੍ਰਤਿਭਾ ਨੂੰ ਵੇਖਦਿਆਂ, ਉਸਨੂੰ 1956 ਈ: ਵਿਚ ਪਦਮ ਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ ।
- ਧਿਆਨ ਚੰਦ ਜੀ ਦਾ ਜਨਮ ਬਤੌਰ ਨੈਸ਼ਨਲ ਸਪੋਰਟਸ ਡੇ ਦੇ ਤੌਰ ਤੇ ਭਾਰਤ ਵਿੱਚ ਮਨਾਇਆ ਜਾਂਦਾ ਹੈ ।
- ਭਾਰਤੀ ਡਾਕ ਵਿਭਾਗ ਨੇ ਉਸਦੀ ਯਾਦ ਵਿੱਚ ਇਕ ਡਾਕ ਟਿਕਟ ਵੀ ਜਾਰੀ ਕੀਤਾ ਸੀ ।
- ਭਾਰਤ ਸਰਕਾਰ ਨੇ ਦਿੱਲੀ ਵਿੱਚ ਅੰਤਰ-ਰਾਸ਼ਟਰੀ ਖੇਡ ਸਟੇਡੀਅਮ ਉਨ੍ਹਾਂ ਦੇ ਨਾਂ ਤੇ ਬਣਾਇਆ ਹੈ ।
PSEB 6th Class Physical Education Guide ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ Important Questions and Answers
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਮੇਜਰ ਧਿਆਨ ਚੰਦ ਜੀ ਦਾ ਜਨਮ ਕਦੋਂ ਹੋਇਆ ?
(ਉ) 1905 ਵਿਚ
(ਅ) 1910 ਵਿਚ
(ੲ) 1912 ਵਿਚ
(ਸ) 1915 ਵਿਚ ।
ਉੱਤਰ-
(ਉ) 1905 ਵਿਚ
ਪ੍ਰਸ਼ਨ 2.
ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਉਲੰਪਿਕ ਖੇਡਾਂ ਵਿੱਚ ਕਦੋਂ ਭਾਗ ਲਿਆ ?
(ਉ) 1928 ਵਿਚ
(ਅ) 1932 ਵਿਚ
(ੲ) 1936 ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) 1928 ਵਿਚ
ਪ੍ਰਸ਼ਨ 3.
ਮੇਜਰ ਧਿਆਨ ਚੰਦ ਜੀ ਨੇ ਪਹਿਲਾ ਅੰਤਰ-ਰਾਸ਼ਟਰੀ ਮੈਚ ਕਦੋਂ ਖੇਡਿਆ ?
(ਉ) 1926
(ਅ) 1928
(ੲ) 1932
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) 1926
ਪ੍ਰਸ਼ਨ 4.
ਧਿਆਨ ਚੰਦ ਜੀ ਦਾ ਬੁੱਤ ਕਿਹੜੇ ਦੇਸ਼ ਵਿਚ ਲੱਗਿਆ ਹੋਇਆ ਹੈ ?
(ੳ) ਆਸਟਰੀਆ ਦੇ ਸ਼ਹਿਰ ਵਿਆਨਾ ਵਿਚ
(ਅ) ਅਮਰੀਕਾ ਵਿਚ
(ੲ) ਨਿਊਜ਼ੀਲੈਂਡ ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ੳ) ਆਸਟਰੀਆ ਦੇ ਸ਼ਹਿਰ ਵਿਆਨਾ ਵਿਚ
ਪ੍ਰਸ਼ਨ 5.
ਭਾਰਤ ਸਰਕਾਰ ਵਲੋਂ ਮੇਜਰ ਧਿਆਨ ਚੰਦ ਜੀ ਨੂੰ ਕੀ ਸਨਮਾਨ ਮਿਲਿਆ ?
(ਉ) 1956 ਵਿਚ ਪਦਮ ਭੂਸ਼ਣ
(ਅ) ਭਾਰਤੀ ਡਾਕ ਵਿਭਾਗ ਨੇ ਉਸਦੀ ਯਾਦ ਵਿਚ ਡਾਕ ਟਿਕਟ ਜਾਰੀ ਕੀਤਾ
(ੲ) ਭਾਰਤ ਸਰਕਾਰ ਨੇ ਦਿੱਲੀ ਵਿਚ ਅੰਤਰ-ਰਾਸ਼ਟਰੀ ਖੇਡ ਸਟੇਡੀਅਮ ਉਨ੍ਹਾਂ ਦੇ ਨਾਂ ਬਣਾਇਆ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 6.
ਮੇਜਰ ਧਿਆਨ ਚੰਦ ਕਿਸ ਖੇਡ ਨਾਲ ਜੁੜੇ ਸਨ ?
(ਉ) ਫੁਟਬਾਲ
(ਅ) ਹਾਕੀ
(ਸ) ਕ੍ਰਿਕਟ
(ਸ) ਬੈਡਮਿੰਟਨ ।
ਉੱਤਰ-
(ਅ) ਹਾਕੀ
ਪ੍ਰਸ਼ਨ 7.
ਧਿਆਨ ਚੰਦ ਜੀ ਨੇ ਹਾਕੀ ਕਿੱਥੇ ਖੇਲ੍ਹਣਾ ਸ਼ੁਰੂ ਕੀਤਾ ?
(ਉ) ਘਰ ਵਿਚ
(ਅ) ਫ਼ੌਜ ਵਿਚ
(ੲ) ਸਕੂਲ ਵਿਚ
(ਸ) ਕਾਲਜ ਵਿਚ ।
ਉੱਤਰ-
(ਅ) ਫ਼ੌਜ ਵਿਚ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮੇਜਰ ਧਿਆਨ ਚੰਦ ਕਿਸ ਖੇਡ ਨਾਲ ਜੁੜੇ ਹੋਏ ਸਨ ?
ਉੱਤਰ-
ਮੇਜਰ ਧਿਆਨ ਚੰਦ ‘ਹਾਕੀ ਨਾਲ ਜੁੜੇ ਹੋਏ ਸਨ ?
ਪ੍ਰਸ਼ਨ 2.
ਧਿਆਨ ਚੰਦ ਨੇ ਹਾਕੀ ਕਿੱਥੇ ਖੇਡਣਾ ਸ਼ੁਰੂ ਕੀਤਾ ?
ਉੱਤਰ-
ਧਿਆਨ ਚੰਦ ਨੇ ਹਾਕੀ ‘ਫ਼ੌਜ’ ਵਿੱਚ ਖੇਡਣਾ ਸ਼ੁਰੂ ਕੀਤਾ ।
ਪ੍ਰਸ਼ਨ 3.
ਹਾਕੀ ਦਾ ਜਾਦੂਗਰ ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ-
ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਨੂੰ ਕਿਹਾ ਜਾਂਦਾ ਹੈ ।
ਪ੍ਰਸ਼ਨ 4.
ਮੇਜਰ ਧਿਆਨ ਚੰਦ ਦਾ ਜਨਮ ਕਦੋਂ ਹੋਇਆ ?
ਉੱਤਰ-
ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਵਿੱਚ ਅਲਾਹਾਬਾਦ ਵਿੱਚ ਹੋਇਆ ।
ਪ੍ਰਸ਼ਨ 5.
ਮੇਜਰ ਧਿਆਨ ਚੰਦ ਦੇ ਪਿਤਾ ਦਾ ਕੀ ਨਾਂ ਸੀ ?
ਉੱਤਰ-
ਮੇਜਰ ਧਿਆਨ ਚੰਦ ਦੇ ਪਿਤਾ ਦਾ ਨਾਂ ‘ਸਮੇਸਵਰ ਦੱਤ ਸੀ ।
ਪ੍ਰਸ਼ਨ 6.
ਕੀ ਉਨ੍ਹਾਂ ਦੇ ਵੱਡੇ ਭਰਾ ‘ਰੂਪ ਸਿੰਘ’ ਹਾਕੀ ਦੇ ਖਿਡਾਰੀ ਸਨ ?
ਉੱਤਰ-
ਰੂਪ ਸਿੰਘ ਵੀ ਆਪਣੇ ਪਿਤਾ ਦੀ ਤਰ੍ਹਾਂ ਹਾਕੀ ਦੇ ਖਿਡਾਰੀ ਸਨ ।
ਪਸ਼ਨ 7.
ਮੇਜਰ ਧਿਆਨ ਚੰਦ ਜੀ ਦੇ ਪਿਤਾ ਕਿੱਥੇ ਨੌਕਰੀ ਕਰਦੇ ਸਨ ?
ਉੱਤਰ-
ਉਨ੍ਹਾਂ ਦੇ ਪਿਤਾ ਜੀ ‘ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਸਨ ।
ਪ੍ਰਸ਼ਨ 8.
ਮੇਜਰ ਧਿਆਨ ਚੰਦ ਨੇ ਕਿਸ ਉਮਰ ਵਿੱਚ ਫ਼ੌਜ ਦੀ ਨੌਕਰੀ ਸ਼ੁਰੂ ਕੀਤੀ ?
ਉੱਤਰ-
ਇਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਫ਼ੌਜ ਦੀ ਨੌਕਰੀ ਸ਼ੁਰੂ ਕੀਤੀ ।
ਪ੍ਰਸ਼ਨ 9.
ਪਹਿਲੀ ਵਾਰ ਮੇਜਰ ਧਿਆਨ ਚੰਦ ਜੀ ਨੇ ਕਿਸੇ ਅੰਤਰ-ਰਾਸ਼ਟਰੀ ਮੈਚ ਵਿੱਚ ਭਾਗ ਲਿਆ ?
ਉੱਤਰ-
13 ਮਈ, 1926 ਵਿੱਚ ਨਿਊਜ਼ੀਲੈਂਡ ਵਿੱਚ ਭਾਗ ਲਿਆ ।
ਪ੍ਰਸ਼ਨ 10.
ਧਿਆਨ ਚੰਦ ਜੀ ਨੇ ਕਿਸ ਉਲੰਪਿਕ ਵਿੱਚ ਪਹਿਲੀ ਵਾਰ ਭਾਗ ਲਿਆ ?
ਉੱਤਰ-
1928 ਵਿੱਚ ਐਮਸਟਰਡਮ ਵਿੱਚ ਭਾਗ ਲਿਆ |
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮੇਜਰ ਧਿਆਨ ਚੰਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਅਤੇ ਉਨ੍ਹਾਂ ਦਾ ਦੇਹਾਂਤ ਕਦੋਂ ਹੋਇਆ ?
ਉੱਤਰ-
ਮੇਜਰ ਧਿਆਨ ਚੰਦ ਜੀ ਦਾ ਜਨਮ 29 ਅਗਸਤ, 1905 ਵਿੱਚ ਅਲਾਹਾਬਾਦ ਵਿੱਚ ਹੋਇਆ । 3 ਦਸੰਬਰ, 1979 ਈ: ਵਿੱਚ ਮੇਜਰ ਧਿਆਨ ਚੰਦ ਦਾ ਦੇਹਾਂਤ ਹੋ ਗਿਆ ।
ਪ੍ਰਸ਼ਨ 2.
ਹਾਕੀ ਖੇਡ ਜੀਵਨ ਵਿੱਚ ਧਿਆਨ ਚੰਦ ਜੀ ਨੇ ਆਪਣੇ ਵਿਰੋਧੀਆਂ ਵਿਰੁੱਧ ਕਿੰਨੇ ਗੋਲ ਕੀਤੇ ?
ਉੱਤਰ-
ਧਿਆਨ ਚੰਦ ਜੀ ਨੇ ਆਪਣੇ ਵਿਰੋਧੀਆਂ ਵਿਰੁੱਧ 1000 ਗੋਲ ਕੀਤੇ ।
ਪ੍ਰਸ਼ਨ 3.
ਅੰਤਰ-ਰਾਸ਼ਟਰੀ ਮੈਚਾਂ ਵਿੱਚ ਕਿੰਨੇ ਗੋਲ ਕੀਤੇ ?
ਉੱਤਰ-ਅੰਤਰ-ਰਾਸ਼ਟਰੀ ਮੈਚਾਂ ਵਿੱਚ ਧਿਆਨ ਚੰਦ ਜੀ ਨੇ 400 ਗੋਲ ਕੀਤੇ ।
ਪ੍ਰਸ਼ਨ 4.
ਧਿਆਨ ਚੰਦ ਜੀ ਨੇ ਹਾਕੀ ਖੇਡਣਾ ਕਿੱਥੇ ਸ਼ੁਰੂ ਕੀਤਾ ?
ਉੱਤਰ-
ਧਿਆਨ ਚੰਦ ਜੀ ਨੇ ਹਾਕੀ ਖੇਡਣਾ ਫ਼ੌਜ ਵਿੱਚ ਸ਼ੁਰੂ ਕੀਤਾ ।
ਪ੍ਰਸ਼ਨ 5.
ਧਿਆਨ ਚੰਦ ਨੂੰ ਹਿਟਲਰ ਨੇ ਕੀ ਕਿਹਾ ਸੀ ?
ਉੱਤਰ-
ਉਸਨੂੰ ਜਰਮਨੀ ਵਲੋਂ ਖੇਡਣ ਲਈ ਕਿਹਾ ਸੀ ।
ਪ੍ਰਸ਼ਨ 6.
ਜਰਮਨੀ ਦੇ ਹਿਟਲਰ ਨੇ ਮੇਜਰ ਧਿਆਨ ਚੰਦ ਨੂੰ ਜਰਮਨੀ ਦੀ ਫ਼ੌਜ ਵਿੱਚ ਆਉਣ ਤੇ ਕਿਹੜਾ ਅਹੁਦਾ ਦੇਣ ਲਈ ਕਿਹਾ ?
ਉੱਤਰ-
ਵੱਡਾ ਅਹੁਦਾ ਦੇਣ ਲਈ ਕਿਹਾ ।
ਪ੍ਰਸ਼ਨ 7.
ਬਰੈਡਮੈਨ ਨੇ ਧਿਆਨ ਚੰਦ ਨੂੰ ਕੀ ਪੁੱਛਿਆ ਸੀ ?
ਉੱਤਰ-
ਹਾਕੀ ਨਾਲ ਉਹ ਇੰਨੇ ਗੋਲ ਕਿਵੇਂ ਕਰ ਲੈਂਦੇ ਹਨ ।
ਪ੍ਰਸ਼ਨ 8.
ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕਰਨ ਮਗਰੋਂ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਕਿਸ ਅਹੁਦੇ ਨਾਲ ਨਵਾਜਿਆ ?
ਉੱਤਰ-
ਸ਼ਤਾਬਦੀ ਦਾ ਸਰਵੋਤਮ ਖਿਡਾਰੀ ਐਲਾਨ ਕੀਤਾ ।
ਪ੍ਰਸ਼ਨ 9.
ਧਿਆਨ ਚੰਦ ਜੀ ਦਾ ਬੁੱਤ ਕਿਹੜੇ ਦੇਸ਼ ਵਿੱਚ ਹੈ ?
ਉੱਤਰ-
ਅਸਟਰੀਆ ਦੇ ਸ਼ਹਿਰ ਵਿਆਨਾ ਵਿੱਚ ਹੈ ।
ਪ੍ਰਸ਼ਨ 10.
ਧਿਆਨ ਚੰਦ ਦੀ ਹਾਕੀ ਕਿਉਂ ਤੋੜੀ ਗਈ ਸੀ ?
ਉੱਤਰ-
ਇਹ ਦੇਖਣ ਲਈ ਕਿ ਉਸਦੀ ਹਾਕੀ ਵਿੱਚ ਕੋਈ ਚੁੰਬਕ ਤੇ ਨਹੀਂ ਲੱਗਿਆਂ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮੇਜਰ ਧਿਆਨ ਚੰਦ ਦੇ ਜੀਵਨ ਨਾਲ ਜੁੜੀ ਕਹਾਣੀ ਦਾ ਵਰਣਨ ਕਰੋ ।
ਉੱਤਰ-
ਮੇਜਰ ਧਿਆਨ ਚੰਦ ਨੇ ਮਹਾਨ ਕ੍ਰਿਕੇਟਰ ਡਾਨ ਬਰੈਡਮੈਨ ਨੂੰ ਵੀ ਆਪਣਾ ਪ੍ਰਸ਼ੰਸਕ ਬਣਾ ਲਿਆ | ਬਰੈਡਮੈਨ ਨੇ ਧਿਆਨ ਚੰਦ ਨੂੰ ਸਵਾਲ ਕੀਤਾ ਕੀ ਉਹ ਇੰਨੇ ਗੋਲ ਕਿਵੇਂ ਕਰ ਲੈਂਦਾ ਹੈ ? ਧਿਆਨ ਚੰਦ ਨੇ ਕਿਹਾ ਕਿ ਜਿਵੇਂ ਬੱਲੇ ਨਾਲ ਦੌੜਾਂ ਬਣ ਜਾਂਦੀਆਂ ਹਨ, ਇਸੇ ਤਰ੍ਹਾਂ ਸਟਿੱਕ ਨਾਲ ਗੋਲ ਹੋ ਜਾਂਦੇ ਹਨ ।
ਪ੍ਰਸ਼ਨ 2.
ਧਿਆਨ ਚੰਦ ਨੇ ਆਪਣੇ ਖੇਡ ਜੀਵਨ ਵਿੱਚ ਕੀ-ਕੀ ਉਪਲੱਬਧੀਆਂ ਹਾਸਲ ਕੀਤੀਆਂ ?
ਉੱਤਰ-
ਭਾਰਤ ਸਰਕਾਰ ਨੇ ਧਿਆਨ ਚੰਦ ਨੂੰ 1956 ਈ: ਵਿਚ ਪਦਮ ਭੂਸ਼ਣ ਦੇ ਕੇ ਸਨਮਾਨਿਤ ਕੀਤਾ । ਇੰਡੀਅਨ ਉਲੰਪਿਕ ਐਸੋਸੀਏਸ਼ਨ ਵਲੋਂ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਐਲਾਨਿਆਂ ਗਿਆ ਅਤੇ ਉਨ੍ਹਾਂ ਦਾ ਜਨਮ ਬਤੌਰ ਨੈਸ਼ਨਲ ਸਪੋਰਟ ਡੇ ਦੇ ਤੌਰ ਤੇ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ । ਧਿਆਨ ਚੰਦ ਦੇ ਸਪੁੱਤਰ ਅਸ਼ੋਕ ਕੁਮਾਰ ਨੇ ਭਾਰਤੀ ਹਾਕੀ ਟੀਮ ਨੂੰ ਵਰਲਡ ਕੱਪ ਉਲੰਪਿਕ ਅਤੇ ਏਸ਼ੀਅਨ ਖੇਡਾਂ ਵਿੱਚ ਬਹੁਤ ਸਾਰੇ ਤਗਮੇ ਦਵਾਏ ਸਨ । ਧਿਆਨ ਚੰਦ ਦਾ ਸਤਿਕਾਰ ਸਾਰੀ ਦੁਨੀਆਂ ਵਿੱਚ ਹੋਇਆ ।
ਪ੍ਰਸ਼ਨ 3.
ਧਿਆਨ ਚੰਦ ਨੇ ਪਹਿਲਾਂ ਅੰਤਰ-ਰਾਸ਼ਟਰੀ ਮੈਚ ਕਦੋਂ ਖੇਡਿਆ ? 1928 ਵਿੱਚ ਕਿਹੜੇ-ਕਿਹੜੇ ਉਲੰਪਿਕ ਖੇਡਾਂ ਵਿੱਚ ਭਾਗ ਲਿਆ ?
ਉੱਤਰ-
13 ਮਈ, 1926 ਨੂੰ ਪਹਿਲਾਂ ਅੰਤਰ-ਰਾਸ਼ਟਰੀ ਮੈਚ ਖੇਡਿਆ । 1928 ਈ: ਵਿੱਚ ਐਮਸਟਰਡਮ ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰੀ ਭਾਰਤੀ ਟੀਮ ਨੇ ਭਾਗ ਲਿਆ । ਇਨ੍ਹਾਂ ਉਲੰਪਿਕ ਖੇਡਾਂ ਵਿਚ ਸ਼ੁਰੂਆਤੀ ਮੈਚ ਜਿੱਤਣ ਤੋਂ ਬਾਅਦ ਭਾਰਤ ਨੇ ਆਸਟਰੇਲੀਆ ਨੂੰ 60, ਬੈਲਜ਼ੀਅਮ ਨੂੰ 90, ਡੈਨਮਾਰਕ ਨੂੰ 5-0, ਸਵਿਟਰਲੈਂਡ ਨੂੰ 6-0 ਅਤੇ ਫਾਈਨਲ ਮੈਚ ਵਿੱਚ ਹਾਲੈਂਡ ਨੂੰ 3-0 ਗੋਲਾਂ ਨਾਲ ਹਰਾਇਆ ਅਤੇ ਭਾਰਤ ਉਲੰਪਿਕ ਖੇਡਾਂ ਵਿੱਚ ਹਾਕੀ ਦਾ ਚੈਪੀਅਨ ਬਣਿਆ । ਇਸ ਫਾਈਨਲ ਮੈਚ ਵਿੱਚ 3 ਗੋਲਾਂ ਚੋਂ 2 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ ।
ਪ੍ਰਸ਼ਨ 4.
1932 ਈ: ਵਿੱਚ ਉਲੰਪਿਕ ਖੇਡਾਂ ਵਿੱਚ ਧਿਆਨ ਚੰਦ ਜੀ ਦੀਆਂ ਉਪਲੱਬਧੀਆਂ ਦਾ ਵੇਰਵਾ ਦਿਉ ।
ਉੱਤਰ-
1932 ਈ: ਵਿੱਚ ਲਾਸ ਏਂਜਲਸ ਉਲੰਪਿਕ ਵਿੱਚ ਭਾਰਤੀ ਟੀਮ ਨੇ ਭਾਗ ਲਿਆ । ਧਿਆਨ ਚੰਦ ਨੇ ਸੈਂਟਰ ਫਾਰਵਰਡ ਦੇ ਰੂਪ ਵਿੱਚ ਅਹਿਮ ਭੂਮਿਕਾ ਨਿਭਾਈ । ਇਨ੍ਹਾਂ ਉਲੰਪਿਕ ਖੇਡਾਂ ਵਿੱਚ ਫਾਈਨਲ ਮੈਚ ਅਮਰੀਕਾ ਅਤੇ ਭਾਰਤ ਵਿਚਕਾਰ ਹੋਇਆ । ਜਿਸ ਵਿੱਚ ਭਾਰਤ ਨੇ ਅਮਰੀਕਾ ਦੀ ਟੀਮ ਨੂੰ 24-1 ਗੋਲਾਂ ਨਾਲ ਹਰਾਇਆ । ਇਹਨਾਂ 24 ਗੋਲਾਂ ਵਿੱਚੋਂ 8 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ । ਅਮਰੀਕਾ ਦੀ ਇਸ ਸ਼ਰਮਨਾਕ ਹਾਰ ਤੇ ਅਮਰੀਕਾ ਦੇ ਹੀ ਇੱਕ ਅਖ਼ਬਾਰ ਨੇ ਛਾਪਿਆ ਕਿ ਭਾਰਤੀ ਹਾਕੀ ਟੀਮ ਤਾਂ ਪੂਰਬ ਤੋਂ ਆਇਆ ਤੂਫ਼ਾਨ ਸੀ । ਇਹਨਾਂ ਉਲੰਪਿਕ ਖੇਡਾਂ ਦੌਰਾਨ ਭਾਰਤੀ ਟੀਮ ਨੇ ਕੁੱਲ 262 ਗੋਲ ਕੀਤੇ । ਜਿਨ੍ਹਾਂ ਵਿੱਚੋਂ 101 ਗੋਲ ਇਕੱਲੇ ਧਿਆਨ ਚੰਦ ਨੇ ਦਾਗੇ । ਇਹਨਾਂ ਖੇਡਾਂ ਤੋਂ ਬਾਅਦ ਮੇਜਰ ਧਿਆਨ ਚੰਦ ਦਾ ਨਾਂ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ।
ਪ੍ਰਸ਼ਨ 5.
ਮੇਜਰ ਧਿਆਨ ਚੰਦ ਜੀ ਦੇ ਪਰਿਵਾਰ ਬਾਰੇ ਦੋ ਲਾਈਨਾਂ ਲਿਖੋ ।
ਉੱਤਰ-
ਮੇਜਰ ਧਿਆਨ ਚੰਦ ਜੀ ਦਾ ਜਨਮ 29 ਅਗਸਤ, 1905 ਈ: ਵਿੱਚ ਅਲਾਹਾਬਾਦ ਵਿੱਚ ਹੋਇਆ । ਇਨ੍ਹਾਂ ਦੇ ਪਿਤਾ ਦਾ ਨਾਂ ਸਮੇਸਵਰ ਦੱਤ ਸੀ ਅਤੇ ਵੱਡਾ ਭਰਾ ਰੂਪ ਸਿੰਘ ਸੀ, ਜੋ ਹਾਕੀ ਦੇ ਉੱਘੇ ਖਿਡਾਰੀ ਸਨ । ਇਸ ਤਰ੍ਹਾਂ ਧਿਆਨ ਚੰਦ ਜੀ ਨੂੰ ਹਾਕੀ ਦੀ ਖੇਡ ਵਿਰਾਸਤ ਵਿੱਚ ਮਿਲੀ । ਉਨ੍ਹਾਂ ਦੇ ਪਿਤਾ ਜੀ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਸਨ । ਧਿਆਨ ਚੰਦ ਜੀ ਦੇ ਸੁਪੱਤਰ ਅਸ਼ੋਕ ਕੁਮਾਰ ਜੀ ਨੇ ਵੀ ਭਾਰਤੀ ਹਾਕੀ ਵਿੱਚ ਟੀਮ ਵਰਲਡ ਕੱਪ ਤੇ ਉਲੰਪਿਕ ਤੇ ਏਸ਼ੀਅਨ ਖੇਡਾਂ ਵਿੱਚ ਵੀ ਤਗਮੇ ਜਿੱਤ ਕੇ ਦਿੱਤੇ । ਇਸ ਤਰ੍ਹਾਂ ਧਿਆਨ ਚੰਦ ਜੀ ਦਾ ਸਾਰਾ ਪਰਿਵਾਰ ਹਾਕੀ ਨਾਲ ਜੁੜਿਆ ਹੋਇਆ ਸੀ ।