PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

Punjab State Board PSEB 6th Class Physical Education Book Solutions Chapter 5 ਸੁਰਖਿਆ-ਸਿੱਖਿਆ Textbook Exercise Questions and Answers.

PSEB Solutions for Class 6 Physical Education Chapter 5 ਸੁਰਖਿਆ-ਸਿੱਖਿਆ

Physical Education Guide for Class 6 PSEB ਸੁਰਖਿਆ-ਸਿੱਖਿਆ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸੁਰੱਖਿਆ ਸਿੱਖਿਆ ਕਿਸ ਨੂੰ ਆਖਦੇ ਹਨ ?
ਉੱਤਰ:
ਸੁਰੱਖਿਆ ਸਿੱਖਿਆ (Safety Education)-ਸੁਰੱਖਿਆ ਸਿੱਖਿਆ ਉਹ ਗਿਆਨ ਹੈ ਜਿਸ ਨਾਲ ਸਾਡੇ ਹਰ ਰੋਜ਼ ਦੇ ਜੀਵਨ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਦਾ ਪਤਾ ਚੱਲਦਾ ਹੈ । ਜੇਕਰ ਸਾਨੂੰ ਸੁਰੱਖਿਆ ਦੇ ਨਿਯਮਾਂ ਦਾ ਪਤਾ ਨਾ ਹੋਵੇ ਜਾਂ ਉਨ੍ਹਾਂ ਦਾ ਪਾਲਨ ਨਾ ਕਰੀਏ ਤਾਂ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਸਕਦੇ ਹਾਂ । ਸੁਰੱਖਿਆ ਸਿੱਖਿਆ ਉਹ ਸਿੱਖਿਆ ਹੈ ਜਿਹੜੀ ਸਾਨੂੰ ਦੁਰਘਟਨਾਵਾਂ ਅਤੇ ਟਕਰਾਉਣ ਤੋਂ ਬਚਾਉਂਦੀ ਹੈ | ਅੱਜ ਦੇ ਮਸ਼ੀਨੀ ਯੁਗ ਵਿਚ ਦੁਰਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ । ਅਖ਼ਬਾਰਾਂ ਵਿਚ ਹਰ ਰੋਜ਼ ਹੀ ਕਿਸੇ ਨਾ ਕਿਸੇ ਦੁਰਘਟਨਾ ਦੀ ਖ਼ਬਰ ਛਪਦੀ ਰਹਿੰਦੀ ਹੈ । ਇਸ ਲਈ ਸੁਰੱਖਿਆ ਸਿੱਖਿਆ ਦੀ ਬਹੁਤ ਹੀ ਜ਼ਿਆਦਾ ਲੋੜ ਹੈ : ਇਸ ਸਿੱਖਿਆ ਦੇ ਗਿਆਨ ਨਾਲ ਅਸੀਂ ਕਾਫ਼ੀ ਹੱਦ ਤਕ ਦੁਰਘਟਨਾਵਾਂ ਨੂੰ ਘੱਟ ਕਰ ਸਕਦੇ ਹਾਂ । ਜੇਕਰ ਅਸੀਂ ਸੁਰੱਖਿਆ ਸੰਬੰਧੀ ਨਿਯਮਾਂ ਦੀ ਪਾਲਣਾ ਕਰੀਏ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਬਣੀਏ । ਇਸ ਤਰ੍ਹਾਂ ਸੁਰੱਖਿਆ ਸਿੱਖਿਆ ਸਾਨੂੰ ਸੁਖੀ ਤੇ ਲੰਮਾ ਜੀਵਨ ਬਤੀਤ ਕਰਨ ਵਿਚ ਬਹੁਤ ਸਹਾਇਕ ਹੋ ਸਕਦੀ ਹੈ ।

ਪ੍ਰਸ਼ਨ 2.
ਸੁਰੱਖਿਆ ਸਿੱਖਿਆ ਦੀ ਕੀ ਲੋੜ ਹੈ ?
ਉੱਤਰ:
ਸੁਰੱਖਿਆ ਸਿੱਖਿਆ ਦੀ ਲੋੜ (Need for Safety Education)-
ਅੱਜ ਦਾ ਯੁੱਗ ਮਸ਼ੀਨਾਂ ਦਾ ਯੁੱਗ ਹੈ । ਅੱਜ ਆਵਾਜਾਈ ਦੇ ਸਾਧਨ ਬਹੁਤ ਹੀ ਵਿਕਸਿਤ ਤੇ ਤੇਜ਼ ਹਨ । ਸੜਕਾਂ ਉੱਤੇ ਟੈਫਿਕ ਦੀ ਭਰਮਾਰ ਹੁੰਦੀ ਹੈ । ਇਸ ਲਈ ਹਰ ਰੋਜ਼ ਅਨੇਕਾਂ ਦੁਰਘਟਨਾਵਾਂ ਹੁੰਦੀਆਂ ਹਨ । ਕੋਈ ਅਜਿਹਾ ਦਿਨ ਨਹੀਂ ਜਾਂਦਾ ਜਦੋਂ ਕਿ ਅਖ਼ਬਾਰਾਂ ਵਿਚ ਕਿਸੇ ਦੁਰਘਟਨਾ ਦਾ ਸਮਾਚਾਰ ਨਾ ਛਪੇ । ਕਿਤੇ ਦੋ ਕਾਰਾਂ ਦੀ ਟੱਕਰ ਹੁੰਦੀ ਹੈ । ਕਿਤੇ ਕਾਰ ਟਰੱਕ ਨਾਲ ਟਕਰਾਉਂਦੀ ਹੈ, ਕਿਤੇ ਬੱਸ ਕਿਸੇ ਖੱਡ ਵਿਚ ਡਿੱਗ ਜਾਂਦੀ ਹੈ ਅਤੇ ਕਿਤੇ ਸਕੂਲ ਜਾਂਦਾ ਬੱਚਾ ਕਾਰ ਜਾਂ ਟਰੱਕ ਹੇਠਾਂ ਆ ਜਾਂਦਾ ਹੈ । ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨਾਲ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ । ਇਹਨਾਂ ਦੁਰਘਟਨਾਵਾਂ ਤੋਂ ਬਚਣ ਦਾ ਇਕੋ-ਇਕ ਇਲਾਜ ਸੁਰੱਖਿਆ ਸਿੱਖਿਆ ਹੈ । ਸੁਰੱਖਿਆ ਸਿੱਖਿਆ ਦੁਆਰਾ ਸਾਨੂੰ ਅਜਿਹੇ ਨਿਯਮਾਂ ਦੀ ਜਾਣਕਾਰੀ ਹੋ ਜਾਵੇਗੀ ਜਿਨ੍ਹਾਂ ਦੀ ਪਾਲਣਾ ਕਰ ਕੇ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਨਹੀਂ ਹੋ ਸਕਦੇ ।

ਇਸ ਲਈ ਅੱਜ ਦੇ ਯੁੱਗ ਵਿਚ ਸੁਰੱਖਿਆ ਸਿੱਖਿਆ ਦੀ ਬਹੁਤ ਹੀ ਜ਼ਿਆਦਾ ਲੋੜ ਹੈ ।

  • ਸੁਰੱਖਿਆ ਸਿੱਖਿਆ ਨਾਲ ਸਾਨੂੰ ਹੋਰ ਰੋਜ਼ ਹੋਣ ਵਾਲੀਆਂ ਦੁਰਘਟਨਾਵਾਂ ਤੇ ਕਾਬੂ ਪਾਉਣ ਦਾ ਮੌਕਾ ਮਿਲਦਾ ਹੈ ।
  • ਸੁਰੱਖਿਆ ਸਿੱਖਿਆ ਸਾਨੂੰ ਸਰਲਤਾ ਨਾਲ ਸੜਕ ਪਾਰ ਕਰਨ ਵਿਚ ਸਹਾਇਤਾ ਕਰਦੀ
    ਹੈ ।
  • ਸੁਰੱਖਿਆ ਸਿੱਖਿਆ ਦੇ ਗਿਆਨ ਨਾਲ ਅਸੀਂ ਸੜਕ ਦੇ ਚੌਰਾਹੇ ਤੇ ਖੜੇ ਸਿਪਾਹੀ ਦੇ ਇਸ਼ਾਰਿਆਂ ਨੂੰ ਸਮਝ ਸਕਦੇ ਹਾਂ ਅਤੇ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ ।
  • ਸੁਰੱਖਿਆ ਦੇ ਗਿਆਨ ਕਰਕੇ ਅਸੀਂ ਸੜਕ ਦੇ ਹਮੇਸ਼ਾਂ ਖੱਬੇ ਹੱਥ ਚਲਾਂਗੇ ।
  • ਸੁਰੱਖਿਆ ਸਿੱਖਿਆ ਦੇ ਨਿਯਮਾਂ ਦੀ ਜਾਣਕਾਰੀ ਹੋਣ ਨਾਲ ਅਸੀਂ ਆਪਣੇ ਤੋਂ ਅੱਗੇ ਵਾਲੇ ਸਾਈਕਲ, ਕਾਰ, ਸਕੂਟਰ, ਰਿਕਸ਼ਾ ਆਦਿ ਦੇ ਅੱਗੇ ਹੋਣ ਤੇ ਅਸੀਂ ਉਸ ਦੇ ਸੱਜੇ ਪਾਸੇ ਤੋਂ ਅੱਗੇ ਨਿਕਲਾਂਗੇ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

ਪ੍ਰਸ਼ਨ 3.
ਘਰ ਜਾਂ ਸਕੂਲ ਵਿਚ ਸੱਟਾਂ ਲੱਗਣ ਦੇ ਕੀ ਕਾਰਨ ਹਨ ?
ਉੱਤਰ-
ਇਹ ਆਮ ਵੇਖਣ ਵਿਚ ਆਉਂਦਾ ਹੈ ਕਿ ਸਾਡੇ ਘਰਾਂ ਅਤੇ ਸਕੂਲਾਂ ਵਿਚ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ | ਘਰ ਜਾਂ ਸਕੂਲ ਵਿਚ ਸੱਟਾਂ ਲੱਗਣ ਦੇ ਵੱਖ-ਵੱਖ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ: ਘਰ ਵਿਚ ਸੱਟ ਲੱਗਣ ਦੇ ਕਾਰਨ (Causes of Injuries at Home-ਘਰਾਂ ਵਿਚ ਅਕਸਰ ਦੁਰਘਟਨਾਵਾਂ ਰਸੋਈ ਘਰ, ਗੁਸਲਖ਼ਾਨੇ, ਰਿਹਾਇਸ਼ੀ ਕਮਰਿਆਂ, ਪੌੜੀਆਂ ਜਾਂ ਵਿਹੜੇ ਵਿਚ ਹੁੰਦੀਆਂ ਹਨ ।

ਇਹਨਾਂ ਥਾਂਵਾਂ ਤੇ ਦੁਰਘਟਨਾਵਾਂ ਹੋਣ ਦੇ ਕਾਰਨ ਇਸ ਤਰ੍ਹਾਂ ਹਨ :

(ੳ) ਰਸੋਈ ਘਰ ਵਿਚ ਦੁਰਘਟਨਾ ਦੇ ਕਾਰਨ (Causes of Injuries at Kitchen)-

  • ਧੂੰਏਂ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ ।
  • ਰੌਸ਼ਨੀ ਦਾ ਉੱਚਿਤ ਪ੍ਰਬੰਧ ਨਾ ਹੋਣਾ ।
  • ਰਸੋਈ ਘਰ ਦੇ ਫ਼ਰਸ਼ ਦਾ ਵਧੇਰੇ ਤਿਲਕਵਾਂ ਹੋਣਾ ।
  • ਰਸੋਈ ਘਰ ਵਿਚ ਬਿਜਲੀ ਦੀਆਂ ਤਾਰਾਂ ਨੰਗੀਆਂ ਹੋਣਾ ।
  • ਅੱਗ ਭੜਕਾਉ ਕੱਪੜੇ ਪਹਿਨ ਕੇ ਰਸੋਈ ਵਿਚ ਕੰਮ ਕਰਨਾ ।
  • ਰਸੋਈ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਹੋਣਾ ।
  • ਚਾਕੂ, ਛੁਰੀਆਂ ਆਦਿ ਚੀਜ਼ਾਂ ਦਾ ਟਿਕਾਣੇ ਤੇ ਨਾ ਪਏ ਹੋਣਾ ।
  • ਬਲਦੀਆਂ ਹੋਈਆਂ ਲੱਕੜੀਆਂ ਅਤੇ ਕੋਲਿਆਂ ਦੇ ਪ੍ਰਤੀ ਲਾਪਰਵਾਹੀ ਵਰਤਣਾ ।
  • ਮਿੱਟੀ ਦੇ ਤੇਲ ਆਦਿ ਦਾ ਠੀਕ ਥਾਂ ਤੇ ਪਿਆ ਨਾ ਹੋਣਾ ।
  • ਰਸੋਈ ਵਿਚ ਸਾਬਣ, ਜੂਠੇ ਭਾਂਡਿਆਂ ਆਦਿ ਦਾ ਖਿਲਰੇ ਹੋਣਾ ।

(ਅ) ਗੁਸਲਖਾਨੇ ਵਿਚ ਦੁਰਘਟਨਾ ਦੇ ਕਾਰਨ (Causes of Injuries at Bathroom)

  • ਗੁਸਲਖਾਨੇ ਦੇ ਫ਼ਰਸ਼ ‘ਤੇ ਸਾਬਣ, ਤੇਲ ਆਦਿ ਖਿਲਾਰਨਾ |
  • ਗੁਸਲਖਾਨੇ ਦੀ ਜਗ੍ਹਾ ਤੰਗ ਹੋਣੀ ।
  • ਗੁਸਲਖਾਨੇ ਵਿਚ ਪਾਣੀ ਦੀ ਟੂਟੀ ਜਾਂ ਫੱਵਾਰੇ ਦਾ ਠੀਕ ਉੱਚਾਈ ਤੇ ਨਾ ਹੋਣਾ ।
  • ਗੁਸਲਖਾਨੇ ਵਿਚ ਬਲੇਡ, ਸੂਈ, ਪਿੰਨ, ਦਵਾਈ ਦੀ ਸ਼ੀਸ਼ੀ ਆਦਿ ਪਏ ਹੋਣਾ ।
  • ਗੁਸਲਖਾਨੇ ਵਿਚ ਕਿੱਲੀਆਂ ਦਾ ਠੀਕ ਥਾਂ ਤੇ ਲੱਗਾ ਨਾ ਹੋਣਾ ।
  • ਗੁਸਲਖਾਨੇ ਵਿਚ ਫ਼ਰਸ਼ ਉੱਤੇ ਕਾਈ ਆਦਿ ਦਾ ਜੰਮਣਾ ।

(ਇ) ਰਿਹਾਇਸ਼ੀ ਕਮਰੇ ਵਿਚ ਦੁਰਘਟਨਾ ਦੇ ਕਾਰਨ (Causes of Injuries at Living Room)

  • ਫ਼ਰਸ਼ ਤੇ ਬੱਚਿਆਂ ਦੇ ਖਿਡੌਣੇ ਖਿੱਲਰੇ ਹੋਣਾ ।
  • ਫ਼ਰਸ਼ ਤਿਲਕਵੇਂ ਹੋਣਾ ।
  • ਫ਼ਰਸ਼ ਤੇ ਵਿਛੇ ਦਰੀ ਅਤੇ ਗਲੀਚੇ ਦਾ ਮੜਿਆ ਹੋਣਾ ।
  • ਫ਼ਰਨੀਚਰ ਸਹੀ ਟਿਕਾਣੇ ਨਾ ਪਿਆ ਹੋਣਾ ।
  • ਸਿਗਰਟ, ਬੀੜੀ ਆਦਿ ਦੇ ਬਲਦੇ ਟੁਕੜਿਆਂ ਨੂੰ ਇਧਰ-ਉਧਰ ਫ਼ਰਸ਼ ਤੇ ਸੁੱਟਣਾ ।
  • ਕਮਰੇ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਨਾ ਹੋਣਾ ।
  • ਸਰਦੀਆਂ ਵਿਚ ਬਲਦੀ ਹੋਈ ਅੰਗੀਠੀ ਰੱਖ ਕੇ ਸੌਂ ਜਾਣਾ ।
  • ਤੁਰਨ ਫਿਰਨ ਵਿਚ ਰੁਕਾਵਟਾਂ ਦਾ ਹੋਣਾ ।
  • ਬੰਦੂਕ, ਪਿਸਤੌਲ ਅਤੇ ਕਿਰਪਾਨ ਦਾ ਸਹੀ ਟਿਕਾਣੇ ਤੇ ਨਾ ਪਿਆ ਹੋਣਾ ।
  • ਬਿਸਤਰਿਆਂ ਉੱਤੇ ਕੈਂਚੀ, ਚਾਕੂ ਆਦਿ ਪਏ ਹੋਣਾ ।

(ਸ) ਪੌੜੀਆਂ ਵਿਚ ਦੁਰਘਟਨਾ ਦੇ ਕਾਰਨ (Causes of Injuries on Stairs)-

  1. ਪੌੜੀਆਂ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਨਾ ਹੋਣਾ ।
  2. ਪੌੜੀਆਂ ਦਾ ਤੰਗ ਹੋਣਾ ।
  3. ਪੌੜੀਆਂ ਵਿਚ ਚੜ੍ਹਦੇ ਜਾਂ ਉਤਰਦੇ ਸਮੇਂ ਮਜ਼ਬੂਤ ਸਹਾਰੇ ਦਾ ਨਾ ਹੋਣਾ |
  4. ਆਖ਼ਰੀ ਜਾਂ ਪਹਿਲੀ ਪੌੜੀ ਦੀ ਖ਼ਾਸ ਨਿਸ਼ਾਨੀ ਨਾ ਹੋਣਾ ।
  5. ਪੌੜੀਆਂ ਵਿਚ ਮੰਜੇ, ਸਾਈਕਲ ਜਾਂ ਹੋਰ ਸਾਮਾਨ ਰੱਖਣਾ ।

(ਹ) ਵਿਹੜੇ ਵਿਚ ਦੁਰਘਟਨਾ ਦੇ ਕਾਰਨ (Causes of Injuries at Lawn)

  • ਵਿਹੜੇ ਦਾ ਸਮਤਲ ਨਾ ਹੋਣਾ ।
  • ਵਿਹੜੇ ਵਿਚ ਕੂੜਾ-ਕਰਕਟ ਖਿਲਰਿਆ ਹੋਣਾ ।
  • ਪਸ਼ੂਆਂ ਦਾ ਕਿੱਲਾ ਵਿਹੜੇ ਵਿਚ ਗੱਡਿਆ ਹੋਣਾ ।
  • ਬੱਚਿਆਂ ਦੁਆਰਾ ਖੇਡਦੇ ਸਮੇਂ ਵਿਹੜੇ ਵਿਚ ਟੋਏ ਪੁੱਟਣਾ ।
  • ਪਸ਼ੂਆਂ ਦਾ ਚਾਰਾ ਆਦਿ ਵਿਹੜੇ ਵਿਚ ਖਿਲਰਿਆ ਹੋਣਾ ।

ਸਕੂਲਾਂ ਵਿਚ ਦੁਰਘਟਨਾਵਾਂ ਦੇ ਕਾਰਨ (Causes of Injuries at School)ਦੁਰਘਟਨਾਵਾਂ ਸਿਰਫ਼ ਘਰਾਂ ਵਿਚ ਹੀ ਨਹੀਂ ਹੁੰਦੀਆਂ ਬਲਕਿ ਸਕੂਲਾਂ ਵਿਚ ਵੀ ਹੋ ਜਾਂਦੀਆਂ ਹਨ । ਸਕੂਲਾਂ ਵਿਚ ਦੁਰਘਟਨਾਵਾਂ ਦੇ ਹੇਠ ਲਿਖੇ ਕਾਰਨ ਹਨ: –

  • ਖੇਡਾਂ ਦੇ ਮੈਦਾਨ ਸਾਫ਼-ਸੁਥਰੇ ਅਤੇ ਪੱਧਰੇ ਨਾ ਹੋਣੇ ।
  • ਖੇਡ ਦੇ ਟੁੱਟੇ-ਫੁੱਟੇ ਸਾਮਾਨ ਦਾ ਇਧਰ-ਉਧਰ ਖਿਲਰੇ ਪਏ ਹੋਣਾ ।
  • ਸਕੂਲਾਂ ਦੇ ਫ਼ਰਸ਼ ਗੰਦੇ ਜਾਂ ਤਿਲਕਵੇਂ ਹੋਣਾ ।
  • ਬੱਚਿਆਂ ਦੁਆਰਾ ਕੇਲੇ, ਸੰਤਰੇ ਆਦਿ ਦੇ ਛਿਲਕੇ ਇਧਰ-ਉਧਰ ਸੁੱਟਣਾ ।
  • ਸਕੂਲਾਂ ਦੇ ਪਿਸ਼ਾਬਖਾਨੇ ਜਾਂ ਟੱਟੀ ਵਿਚ ਤਿਲ੍ਹਕਣ ਹੋਣਾ ।
  • ਖੇਡਾਂ ਵਿਚ ਅਨਾੜੀ ਖਿਡਾਰੀਆਂ ਦਾ ਹਿੱਸਾ ਲੈਣਾ ।
  • ਖੇਡਾਂ ਦੀ ਟ੍ਰੇਨਿੰਗ ਟਰੇਂਡ ਅਧਿਆਪਕਾਂ ਦੁਆਰਾ ਨਾ ਦੇਣਾ ।

ਪ੍ਰਸ਼ਨ 4.
ਘਰ ਵਿਚ ਸੱਟਾਂ ਤੋਂ ਬਚਾਅ ਦੇ ਕੀ-ਕੀ ਤਰੀਕੇ ਹਨ ?
ਉੱਤਰ-
ਘਰ ਵਿਚ ਬਚਾਅ ਦੇ ਤਰੀਕੇ (Methods of Safety at Home) -ਘਰਾਂ ਵਿਚ ਦੁਰਘਟਨਾਵਾਂ ਤੋਂ ਬਚਾਓ ਦੇ ਮੁੱਖ ਤਰੀਕੇ ਹੇਠਾਂ ਲਿਖੇ ਹਨ

  • ਘਰ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਕਰਨਾ ਚਾਹੀਦਾ ਹੈ ।
  • ਰਸੋਈ ਵਿਚ ਧੂੰਏਂ ਦੇ ਨਿਕਾਸ ਦਾ ਵੀ ਉੱਚਿਤ ਪ੍ਰਬੰਧ ਕਰਨਾ ਚਾਹੀਦਾ ਹੈ ।
  • ਘਰ ਵਿਚ ਬਿਜਲੀ ਦੀਆਂ ਤਾਰਾਂ ਨੰਗੀਆਂ ਨਹੀਂ ਰੱਖਣੀਆਂ ਚਾਹੀਦੀਆਂ ।
  • ਕਮਰਿਆਂ ਦੇ ਫ਼ਰਸ਼ ਦੀ ਖੂਬ ਚੰਗੀ ਤਰ੍ਹਾਂ ਸਫ਼ਾਈ ਰੱਖਣੀ ਚਾਹੀਦੀ ਹੈ ।
  • ਗੁਸਲਖ਼ਾਨੇ ਦੇ ਫ਼ਰਸ਼ ਤੇ ਕਾਈ ਨਹੀਂ ਜੰਮਣ ਦੇਣੀ ਚਾਹੀਦੀ ।
  • ਘਰ ਵਿਚ ਸਾਰਾ ਸਾਮਾਨ ਠੀਕ ਟਿਕਾਣੇ ਤੇ ਰੱਖਣਾ ਚਾਹੀਦਾ ਹੈ ।
  • ਫ਼ਰਸ਼ ਉੱਤੇ ਚਾਕੂ, ਕੈਂਚੀ ਆਦਿ ਨਹੀਂ ਰੱਖਣਾ ਚਾਹੀਦਾ । ਇਹਨਾਂ ਨੂੰ ਵਰਤਣ ਤੋਂ ਬਾਅਦ ਕਿਸੇ ਉੱਚੀ ਥਾਂ ਤੇ ਰੱਖ ਦੇਣਾ ਚਾਹੀਦਾ ਹੈ ।
  • ਰਸੋਈ ਵਿਚ ਅੱਗ ਭੜਕਾਉ ਕੱਪੜੇ ਪਾ ਕੇ ਕੰਮ ਨਹੀਂ ਕਰਨਾ ਚਾਹੀਦਾ ।
  • ਸਿਗਰਟ ਅਤੇ ਬੀੜੀਆਂ ਦੇ ਬਲਦੇ ਹੋਏ ਟੋਟੇ ਫ਼ਰਸ਼ ਤੇ ਇਧਰ-ਉਧਰ ਨਹੀਂ ਸੁੱਟਣੇ ਚਾਹੀਦੇ ।
  • ਸਰਦੀਆਂ ਵਿਚ ਬਲਦੀ ਹੋਈ ਅੰਗੀਠੀ ਕਮਰੇ ਵਿਚ ਰੱਖ ਕੇ ਨਹੀਂ ਸੌਣਾ ਚਾਹੀਦਾ ।
  • ਪੌੜੀਆਂ ਵਿਚ ਮੰਜੇ, ਸਾਈਕਲ ਆਦਿ ਸਾਮਾਨ ਨਹੀਂ ਰੱਖਣਾ ਚਾਹੀਦਾ ।
  • ਪੌੜੀਆਂ ਵਿਚ ਚੜ੍ਹਨ ਜਾਂ ਉਤਰਨ ਲਈ ਮਜ਼ਬੂਤ ਸਹਾਰੇ ਹੋਣੇ ਚਾਹੀਦੇ ਹਨ ।
  • ਘਰ ਦਾ ਵਿਹੜਾ ਸਾਫ਼ ਸੁਥਰਾ ਅਤੇ ਪੱਧਰਾ ਹੋਣਾ ਚਾਹੀਦਾ ਹੈ ।
  • ਪਸ਼ੂਆਂ ਦਾ ਚਾਰਾ ਤੇ ਹੋਰ ਸਾਮਾਨ ਵਿਹੜੇ ਵਿਚ ਖਿਲਰਿਆ ਨਹੀਂ ਹੋਣਾ ਚਾਹੀਦਾ ।
  • ਘਰ ਦਾ ਸਾਰਾ ਫ਼ਰਨੀਚਰ ਟਿਕਾਣੇ ਸਿਰ ਪਿਆ ਹੋਣਾ ਚਾਹੀਦਾ ਹੈ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

ਪ੍ਰਸ਼ਨ 5.
ਸੁਰੱਖਿਆ ਸਿੱਖਿਆ ਦੀ ਜ਼ਿੰਮੇਦਾਰੀ ਕਿਸ-ਕਿਸ ਦੀ ਹੈ ?
ਉੱਤਰ-
ਸੁਰੱਖਿਆ ਸਿੱਖਿਆ ਦੀ ਜ਼ਿੰਮੇਦਾਰੀ (Responsibility for Safety Education)-ਸੁਰੱਖਿਆ ਸਿੱਖਿਆ ਦੀ ਜ਼ਿੰਮੇਦਾਰੀ ਕਿਸੇ ਇਕ ਵਿਅਕਤੀ ਜਾਂ ਸੰਸਥਾ ਦੀ ਨਹੀਂ ਹੈ, ਇਹ ਤਾਂ ਮਾਪਿਆਂ, ਅਧਿਆਪਕਾਂ, ਨਗਰਪਾਲਿਕਾ, ਸਰਕਾਰ ਅਤੇ ਸਮਾਜ ਦੀ ਸਾਂਝੀ ਜ਼ਿੰਮੇਦਾਰੀ ਹੈ । ‘ ਘਰ ਨੂੰ ਮੁੱਢਲੀ ਪਾਠਸ਼ਾਲਾ ਕਿਹਾ ਜਾਂਦਾ ਹੈ । ਬੱਚਾ ਆਪਣਾ ਵਧੇਰੇ ਸਮਾਂ ਘਰ ਵਿਚ ਬਤੀਤ ਕਰਦਾ ਹੈ । ਇਸ ਲਈ ਮਾਤਾ-ਪਿਤਾ ਦੀ ਜ਼ਿੰਮੇਦਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੁਰੱਖਿਆ ਸੰਬੰਧੀ ਗਿਆਨ ਦੇਣ । ਇਸ ਨਾਲ ਬੱਚੇ ਦੁਰਘਟਨਾਵਾਂ ਦਾ ਸ਼ਿਕਾਰ ਨਹੀਂ ਹੋਣਗੇ । ਘਰ ਤੋਂ ਬਾਅਦ ਸਕੂਲ ਅਜਿਹੀ ਜਗ੍ਹਾ ਹੈ ਜਿੱਥੇ ਬੱਚਾ ਪੰਜ ਛੇ ਘੰਟੇ ਬਤੀਤ ਕਰਦਾ ਹੈ | ਸਕੂਲ ਵਿਚ ਅਧਿਆਪਕਾਂ ਦਾ ਫ਼ਰਜ਼ ਹੈ ਕਿ ਉਹ ਬੱਚਿਆਂ ਨੂੰ ਸੁਰੱਖਿਆ ਸਿੱਖਿਆ ਦੇਣ ਤਾਂ ਜੋ ਉਹ ਸਕੂਲ ਆਉਂਦੇ ਜਾਂਦੇ ਹੋਏ ਜਾਂ ਮੈਦਾਨ ਵਿਚ ਖੇਡਦੇ ਹੋਏ ਕਿਸੇ ਦੁਰਘਟਨਾ ਦਾ ਸ਼ਿਕਾਰ ਨਾ ਹੋਣ । ਇਸੇ ਤਰ੍ਹਾਂ ਨਗਰਪਾਲਿਕਾ ਅਤੇ ਸਰਕਾਰ ਦੀ ਵੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਸੁਰੱਖਿਆ ਸੰਬੰਧੀ ਜਾਣਕਾਰੀ ਦੇਵੇ । ਇਸ ਨਾਲ ਹਰ ਰੋਜ਼ ਹੋਣ ਵਾਲੀਆਂ ਦੁਰਘਟਨਾਵਾਂ ਵਿਚ ਕਮੀ ਆਵੇਗੀ । ਲੋਕ ਲੰਬੀ ਜ਼ਿੰਦਗੀ ਗੁਜ਼ਾਰ ਸਕਣਗੇ ।

ਪ੍ਰਸ਼ਨ 6.
ਸੁਰੱਖਿਆ ਲਈ ਕਿਹੜੇ-ਕਿਹੜੇ ਅਦਾਰੇ ਸਹਾਇਕ ਹੋ ਸਕਦੇ ਹਨ ਤੇ ਕਿਵੇਂ ?
ਉੱਤਰ-
ਸੁਰੱਖਿਆ ਲਈ ਸਹਾਇਕ ਅਦਾਰੇ-ਸੁਰੱਖਿਆ ਲਈ ਹੇਠ ਲਿਖੇ ਅਦਾਰੇ ਸਹਾਇਤਾ ਪ੍ਰਦਾਨ ਕਰ ਸਕਦੇ ਹਨ :

  1. ਸਕੂਲ ਅਤੇ ਕਾਲਜ (School and Colleges)-ਸਕੂਲਾਂ ਅਤੇ ਕਾਲਜਾਂ ਵਿਚ ਵੀ ਅਧਿਆਪਕ ਨੂੰ ਵਿਦਿਆਰਥੀਆਂ ਨੂੰ ਸੁਰੱਖਿਆ ਦੇ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ।
  2. ਨਗਰਪਾਲਿਕਾ (Municipal Committee-ਨਗਰਪਾਲਿਕਾ ਨੂੰ ਵੀ ਸਿਨਮੇ, ਸਲਾਈਡਾਂ ਅਤੇ ਨੁਮਾਇਸ਼ਾਂ ਦੁਆਰਾ ਸੁਰੱਖਿਆ ਸੰਬੰਧੀ ਨਿਯਮਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ ।
  3. ਸਮਾਜ (Society)-ਸਮਾਜ ਵੀ ਸੁਰੱਖਿਆ ਲਈ ਸਹਾਇਕ ਹੋ ਸਕਦਾ ਹੈ । ਸਮਾਜ ਨੂੰ ਲੋਕਾਂ ਨੂੰ ਸੁਰੱਖਿਆ ਸੰਬੰਧੀ ਕਰਤੱਵਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ । ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸੜਕਾਂ, ਗਲੀਆਂ ਆਦਿ ਵਿਚ ਛਿਲਕੇ ਨਾ ਸੁੱਟਣ ! ਜੇਕਰ ਸੜਕ ਤੇ ਕੋਈ ਰੁਕਾਵਟ ਹੋਵੇ ਤਾਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ।
  4. ਸਰਕਾਰ (Government)-ਸਰਕਾਰ ਵੀ ਲੋਕਾਂ ਦੀ ਸੁਰੱਖਿਆ ਵਿਚ ਬਹੁਤ ਜ਼ਿਆਦਾ ਸਹਾਇਤਾ ਕਰ ਸਕਦੀ ਹੈ । ਸਰਕਾਰ ਨੂੰ ਪੈਦਲ ਚੱਲਣ ਵਾਲਿਆਂ ਲਈ ਸੜਕ ਤੇ ਫੁਟਪਾਥ ਬਣਾਉਣੇ ਚਾਹੀਦੇ ਹਨ | ਸੜਕਾਂ ਅਤੇ ਗਲੀਆਂ ਵਿਚ ਰੌਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ।ਟੈਫਿਕ ਨੂੰ ਕਾਬੂ ਰੱਖਣ ਲਈ ਹਰ ਚੌਕ ਵਿਚ ਸਿਪਾਹੀ ਜਾਂ ਟੈਫਿਕ ਲਾਈਟ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।

ਪ੍ਰਸ਼ਨ 7.
ਜ਼ਹਿਰੀਲੀ ਗੈਸ ਤੋਂ ਹੋਣ ਵਾਲੇ ਨੁਕਸਾਨ ਲਿਖੋ ।
ਉੱਤਰ-
ਜ਼ਹਿਰੀਲੀ ਗੈਸ ਦੇ ਲੀਕ ਹੋਣ ਤੇ ਸਾਡੀ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ । ਕਈ ਵਾਰ ਅਸੀਂ ਪੱਥਰ ਦੀ ਅੰਗੀਠੀ ਆਦਿ ਬਾਲ ਕੇ ਆਪਣੇ ਸੌਣ ਵਾਲੇ ਕਮਰੇ ਵਿਚ ਰੱਖ ਕੇ ਸੌਂ ਜਾਂਦੇ ਹਾਂ ਅਤੇ ਇਹ ਅੰਗੀਠੀ ਪੱਥਰ ਦੇ ਕੋਲਿਆਂ ਦੀ ਹੁੰਦੀ ਹੈ । ਸਰਦੀ ਦੇ ਕਾਰਨ ਦਰਵਾਜ਼ੇ ਅਤੇ ਖਿੜਕੀਆਂ ਵੀ ਬੰਦ ਕਰ ਲੈਂਦੇ ਹਾਂ ਜਿਸ ਕਾਰਨ ਕਮਰੇ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਸਾਹ ਲੈਣਾ ਔਖਾ ਹੋ ਜਾਂਦਾ ਹੈ ਅਤੇ ਸਾਡਾ ਜੀਵਨ ਵੀ ਖ਼ਤਰੇ ਵਿਚ ਪੈ ਜਾਂਦਾ ਹੈ ।
ਬਚਾਓ (Safety-ਸੌਣ ਵਾਲਾ ਕਮਰਾ ਹਵਾਦਾਰ ਹੋਣਾ ਚਾਹੀਦਾ ਹੈ | ਕਮਰੇ ਵਿਚ ਤਾਜ਼ੀ ਹਵਾ ਦਾ ਖਾਸ ਇੰਤਜ਼ਾਮ ਹੋਣਾ ਚਾਹੀਦਾ ਹੈ, ਜਿਸ ਨਾਲ ਤਾਜ਼ੀ ਹਵਾ ਕਮਰੇ ਵਿਚ ਆਉਂਦੀ ਰਹੇ ਅਤੇ ਗੰਦੀ ਹਵਾ ਬਾਹਰ ਨਿਕਲਦੀ ਰਹੇ ਤੇ ਕਮਰੇ ਵਿਚ ਆਕਸੀਜਨ ਦੀ ਮਾਤਰਾ ਪੂਰੀ ਰਹੇ ।

PSEB 6th Class Physical Education Guide ਸੁਰਖਿਆ-ਸਿੱਖਿਆ Important Questions and Answers

ਪ੍ਰਸ਼ਨ 1.
ਸੁਰੱਖਿਆ-ਸਿੱਖਿਆ ਦੀ ਕੀ ਲੋੜ ਹੈ ?
(ਉ) ਸੁਰੱਖਿਆ ਸਿੱਖਿਆ ਨਾਲ ਹਰ ਰੋਜ਼ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾਂਦਾ ਹੈ।
(ਅ) ਸੁਰੱਖਿਆ ਦੇ ਗਿਆਨ ਕਰਕੇ ਅਸੀਂ ਸਕੂਲ ਦੇ ਖੱਬੇ ਪਾਸੇ ਚਲਦੇ ਹਾਂ ।
(ਈ) ਸੁਰੱਖਿਆ ਸਿੱਖਿਆ ਰਾਹੀਂ ਅਸੀਂ ਸੜਕ ਦੇ ਚੌਰਾਹੇ ਵਿਚ ਖੜ੍ਹੇ ਸਿਪਾਹੀ ਦੇ ਇਸ਼ਾਰਿਆਂ ਨੂੰ ਸਮਝ ਸਕਦੇ ਹਾਂ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਸੁਰੱਖਿਆ ਸਿੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ ?
(ਉ) ਮਾਪਿਆਂ ਦੀ
(ਅ) ਅਧਿਆਪਕਾਂ ਦੀ
(ਇ) ਨਗਰਪਾਲਿਕਾ ਅਤੇ ਸਰਕਾਰ ਦੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਸੁਰੱਖਿਆ ਲਈ ਕਿਹੜੇ-ਕਿਹੜੇ ਅਦਾਰੇ ਸਹਾਇਕ ਹੋ ਸਕਦੇ ਹਨ ?
(ੳ) ਸਕੂਲ ਅਤੇ ਕਾਲਜ
(ਅ) ਨਗਰਪਾਲਿਕਾ
(ਈ) ਸਮਾਜ ਅਤੇ ਸਰਕਾਰ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਕਿਹੜੀ ਸਿੱਖਿਆ ਸਾਨੂੰ ਦੁਰਘਟਨਾਵਾਂ ਤੋਂ ਬਚਣਾ ਸਿਖਾਉਂਦੀ ਹੈ ਇਸ ਨੂੰ ਕੀ ਕਹਿੰਦੇ ਹਨ ?
(ਉ) ਸੁਰੱਖਿਆ ਸਿੱਖਿਆ
(ਅ) ਖੇਡ ਸਿੱਖਿਆ
(ਇ) ਮਨੋਰੰਜਨ ਸਿੱਖਿਆ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਦੁਰਘਟਨਾਵਾਂ ਤੋਂ ਬਚਾਅ ਲਈ ਲੋਕਾਂ ਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ?
(ਉ) ਟੈਫਿਕ ਨਿਯਮਾਂ ਦਾ
(ਅ) ਘਰ ਦੇ ਨਿਯਮਾਂ ਦਾ
(ਇ) ਸਕੂਲ ਅਤੇ ਕਾਲਜ ਦੇ ਨਿਯਮਾਂ ਦਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਟੈਫਿਕ ਨਿਯਮਾਂ ਦਾ

ਪ੍ਰਸ਼ਨ 6.
ਸੜਕਾਂ ਉੱਤੇ ਦੁਰਘਟਨਾਵਾਂ ਹੋਣ ਦੇ ਕਾਰਨ ਲਿਖੋ ।
(ਉ) ਸ਼ਰਾਬ ਪੀ ਕੇ ਗੱਡੀ ਚਲਾਉਣਾ
(ਆ) ਚੌਂਕ ਵਿਚ ਖੜੇ ਸਿਪਾਹੀ ਦੇ ਸ਼ਾਰੇ ਦੀ ਪਰਵਾਹ ਨਾ ਕਰਨਾ
(ਈ) ਮੋੜ ਕੱਟਦੇ ਸਮੇਂ ਠੀਕ ਇਸ਼ਾਰਾ ਨਾ ਕਰਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਿਹੜੀ ਸਿੱਖਿਆ ਸਾਨੂੰ ਦੁਰਘਟਨਾਵਾਂ ਤੋਂ ਬਚਣਾ ਸਿਖਾਉਂਦੀ ਹੈ, ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਸੁਰੱਖਿਆ ਸਿੱਖਿਆ ।

ਪ੍ਰਸ਼ਨ 2.
ਕਿਸ ਸਿੱਖਿਆ ਦੀ ਸਹਾਇਤਾ ਨਾਲ ਅਸੀਂ ਦੁਰਘਟਨਾਵਾਂ ਨੂੰ ਘੱਟ ਕਰ ਸਕਦੇ ਹਾਂ ?
ਉੱਤਰ-
ਬਚਾਉ ਦੀ ਸਿੱਖਿਆ !

ਪ੍ਰਸ਼ਨ 3.
ਰਾਤ ਨੂੰ ਗੱਡੀ ਚਲਾਉਂਦੇ ਸਮੇਂ ਕਿਸ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਡਿਪਰ ਦੀ ।

ਪ੍ਰਸ਼ਨ 4.
ਕਿਸ ਹਾਲਤ ਵਿਚ ਗੱਡੀ ਚਲਾਉਣਾ ਖ਼ਤਰਨਾਕ ਹੈ ?
ਉੱਤਰ-
ਸ਼ਰਾਬ ਪੀ ਕੇ ।

ਪ੍ਰਸ਼ਨ 5.
ਸੜਕਾਂ ਉੱਤੇ ਪੈਦਲ ਚੱਲਣ ਵਾਲਿਆਂ ਲਈ ਕਿਹੜੀ ਚੀਜ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ?
ਉੱਤਰ-
ਫੁਟ-ਪਾਥਾਂ ਦਾ ।

ਪ੍ਰਸ਼ਨ 6.
ਚੌਕਾਂ ਵਿਚ ਟ੍ਰੈਫਿਕ ਨੂੰ ਕਾਬੂ ਕਰਨ ਲਈ ਕਿਹੜੀ ਚੀਜ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ?
ਉੱਤਰ-
ਸਿਪਾਹੀ ਜਾਂ ਟ੍ਰੈਫਿਕ ਦੀਆਂ ਬੱਤੀਆਂ ਦਾ ।

ਪ੍ਰਸ਼ਨ 7.
ਦੁਰਘਟਨਾਵਾਂ ਤੋਂ ਬਚਾਅ ਲਈ ਲੋਕਾਂ ਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਟ੍ਰੈਫਿਕ ਦੇ ਨਿਯਮਾਂ ਦਾ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

ਪ੍ਰਸ਼ਨ 8.
ਦੁਰਘਟਨਾਵਾਂ ਤੋਂ ਬਚਾਅ ਲਈ ਸਕੂਲ ਦਾ ਮੈਦਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਪੱਧਰਾ ਤੇ ਸਾਫ਼-ਸੁਥਰਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੜਕਾਂ ਉੱਤੇ ਦੁਰਘਟਨਾਵਾਂ ਹੋਣ ਦੇ ਕੋਈ ਪੰਜ ਕਾਰਨ ਲਿਖੋ ।
ਉੱਤਰ-

  • ਸ਼ਰਾਬ ਪੀ ਕੇ ਗੱਡੀ ਚਲਾਉਣਾ ।
  • ਚੌਕ ਵਿਚ ਖੜੇ ਸਿਪਾਹੀ ਦੇ ਇਸ਼ਾਰਿਆਂ ਦੀ ਪਰਵਾਹ ਨਾ ਕਰਨਾ ।
  • ਸੜਕ ਤੇ ਅੰਨ੍ਹੇਵਾਹ ਸਾਈਕਲ, ਸਕੂਟਰ ਅਤੇ ਕਾਰ ਚਲਾਉਣਾ ।
  • ਦੁਸਰੀ ਗੱਡੀ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਨਾ ।
  • ਮੋੜ ਆਦਿ ਕੱਟਦੇ ਹੋਏ ਠੀਕ ਇਸ਼ਾਰਾ ਨਾ ਕਰਨਾ ।

ਪ੍ਰਸ਼ਨ 2.
ਘਰਾਂ ਵਿਚ ਰਸੋਈ ਘਰ ਵਿਚ ਦੁਰਘਟਨਾਵਾਂ ਹੋਣ ਦੇ ਕੋਈ ਪੰਜ ਕਾਰਨ ਦੱਸੋ ।
ਉੱਤਰ-

  • ਰਸੋਈ ਦੇ ਫ਼ਰਸ਼ ਦਾ ਤਿਲਕਵਾਂ ਹੋਣਾ ।
  • ਰਸੋਈ ਵਿਚ ਧੂੰਏਂ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ ।
  • ਅੱਗ ਭੜਕਾਉ ਕੱਪੜੇ ਪਹਿਨ ਕੇ ਰਸੋਈ ਵਿਚ ਕੰਮ ਕਰਨਾ ।
  • ਸਾਬਣ, ਜੂਠੇ ਭਾਂਡਿਆਂ ਆਦਿ ਦਾ ਫ਼ਰਸ਼ ਤੇ ਖਿਲਰੇ ਪਏ ਹੋਣਾ ।
  • ਰਸੋਈ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਨਾ ਹੋਣਾ ।

ਪ੍ਰਸ਼ਨ 3.
ਗੁਸਲਖ਼ਾਨੇ ਵਿਚ ਦੁਰਘਟਨਾਵਾਂ ਹੋਣ ਦੇ ਕੋਈ ਪੰਜ ਕਾਰਨ ਲਿਖੋ ।
ਉੱਤਰ-

  1. ਸਾਬਣ ਜਾਂ ਤੇਲ ਆਦਿ ਫ਼ਰਸ਼ ਉੱਤੇ ਪਏ ਹੋਣਾ |
  2. ਪਾਣੀ ਦੀ ਟੂਟੀ ਜਾਂ ਫੱਵਾਰੇ ਦਾ ਠੀਕ ਉੱਚਾਈ ਤੇ ਨਾ ਹੋਣਾ ।
  3. ਗੁਸਲਖ਼ਾਨੇ ਵਿਚ ਕਾਈ ਆਦਿ ਜੰਮੀ ਹੋਣਾ |
  4. ਗੁਸਲਖ਼ਾਨਾ ਬਹੁਤ ਹੀ ਤੰਗ ਹੋਣਾ ।
  5. ਟੂਟੀਆਂ ਆਦਿ ਦਾ ਠੀਕ ਜਗਾ ਨਾ ਲੱਗੇ ਹੋਣਾ ।

ਪ੍ਰਸ਼ਨ 4.
ਰਿਹਾਇਸ਼ੀ ਕਮਰੇ ਵਿਚ ਦੁਰਘਟਨਾਵਾਂ ਹੋਣ ਦੇ ਕੋਈ ਪੰਜ ਕਾਰਨ ਲਿਖੋ ।
ਉੱਤਰ-

  • ਕਮਰੇ ਦਾ ਫ਼ਰਸ਼ ਤਿਲਕਵਾਂ ਹੋਣਾ ।
  • ਫ਼ਰਨੀਚਰ ਦਾ ਠੀਕ ਥਾਂ ਤੇ ਨਾ ਪਿਆ ਹੋਣਾ ।
  • ਰੌਸ਼ਨੀ ਦਾ ਉੱਚਿਤ ਪ੍ਰਬੰਧ ਨਾ ਹੋਣਾ ।
  • ਸਰਦੀਆਂ ਵਿਚ ਬਲਦੀ ਅੰਗੀਠੀ ਕਮਰੇ ਵਿਚ ਰੱਖ ਕੇ ਸੌਣਾ ।
  • ਕੈਂਚੀ, ਚਾਕੂ ਆਦਿ ਦਾ ਬਿਸਤਰਿਆਂ ਤੇ ਪਿਆ ਹੋਣਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੜਕ ਉੱਤੇ ਦੁਰਘਟਨਾਵਾਂ ਹੋਣ ਦੇ ਕਿਹੜੇ ਮੁੱਖ ਕਾਰਨ ਹਨ ?
ਉੱਤਰ-
ਸੜਕ ਤੇ ਦੁਰਘਟਨਾਵਾਂ ਹੋਣ ਦੇ ਕਾਰਨ ਹੇਠ ਲਿਖੇ ਹਨ

  • ਸੁਰੱਖਿਆ ਨਿਯਮਾਂ ਦੀ ਪਰਵਾਹ ਨਾ ਕਰਨੀ ।
  • ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ
  • ਸ਼ਰਾਬ ਜਾਂ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਕਰਕੇ ਡਰਾਈਵਿੰਗ ਕਰਨਾ ।
  • ਗੱਡੀਆਂ ਦੀਆਂ ਬੱਤੀਆਂ ਦੀ ਵਰਤੋਂ ਨਾ ਕਰਨੀ ।
  • ਮੋੜ ਕੱਟਣ ਲੱਗਿਆਂ ਠੀਕ ਇਸ਼ਾਰੇ ਦੀ ਵਰਤੋਂ ਨਾ ਕਰਨੀ ।
  • ਗੱਡੀਆਂ, ਸਕੂਟਰਾਂ, ਮੋਟਰਾਂ ਆਦਿ ਵਿਚ ਅਚਾਨਕ ਕਿਸੇ ਖ਼ਰਾਬੀ ਦਾ ਆ ਜਾਣਾ !
  • ਸੜਕਾਂ ਤੇ ਕੇਲੇ, ਸੰਤਰੇ ਆਦਿ ਦੇ ਛਿਲਕੇ ਸੁੱਟਣਾ ।
  • ਘੱਟ ਸਮਾਂ ਹੋਣ ਤੇ ਛੇਤੀ ਪਹੁੰਚਣ ਲਈ ਦੂਜੀ ਮੋਟਰ ਤੋਂ ਅੱਗੇ ਲੰਘਣ ਦਾ ਯਤਨ ਕਰਨਾ ।
  • ਚੌਕ ਵਿਚ ਖੜੇ ਸਿਪਾਹੀ ਦੇ ਇਸ਼ਾਰੇ ਦੀ ਉਲੰਘਣਾ ਕਰਨੀ ।
  • ਟੈਫਿਕ ਦੇ ਨਿਯਮਾਂ ਦੀ ਜਾਣਕਾਰੀ ਨਾ ਹੋਣਾ ।
  • ਸੜਕ ਦੇ ਆਲੇ-ਦੁਆਲੇ ਦੀ ਮਿੱਟੀ ਪੋਲੀ ਹੋਣੀ ਜਾਂ ਸੜਕ ਵਿਚ ਟੋਏ ਆਦਿ ਹੋਣਾ ।
  • ਡਰਾਈਵਰ ਦੀ ਨਜ਼ਰ ਕਮਜ਼ੋਰ ਹੋਣਾ ।
  • ਲੰਬੇ ਸਫ਼ਰ ਕਰਕੇ ਡਰਾਈਵਰਾਂ ਦਾ ਥੱਕੇ ਹੋਣਾ ।
  • ਕਿਸੇ ਡੰਗਰ ਜਾਂ ਬੱਚੇ ਆਦਿ ਦਾ ਅਚਾਨਕ ਸੜਕ ਤੇ ਆ ਜਾਣਾ ।
  • ਬੱਚਿਆਂ ਦਾ ਸੜਕਾਂ ਤੇ ਖੇਡਣਾ ।

ਪ੍ਰਸ਼ਨ 2.
ਸਕੂਲ ਵਿਚ ਬਚਾਓ ਦੇ ਕੀ-ਕੀ ਤਰੀਕੇ ਹਨ ?
ਉੱਤਰ-
ਸਕੂਲ ਵਿਚ ਬਚਾਓ ਦੇ ਤਰੀਕੇ (Methods of Safety at School)-ਸਕੂਲ ਵਿਚ ਦੁਰਘਟਨਾਵਾਂ ਤੋਂ ਬਚਾਓ ਦੇ ਹੇਠ ਲਿਖੇ ਤਰੀਕੇ ਹਨ:

  1. ਸਕੂਲ ਦੇ ਖੇਡ ਦਾ ਮੈਦਾਨ ਸਾਫ਼ ਸੁਥਰਾ ਤੇ ਪੱਧਰਾ ਹੋਣਾ ਚਾਹੀਦਾ ਹੈ ।
  2. ਸਕੂਲ ਵਿਚ ਖੇਡਾਂ ਦਾ ਟੁੱਟ-ਭੱਜਾ ਸਾਮਾਨ ਇਕ ਬੰਦ ਕਮਰੇ ਵਿਚ ਰੱਖਣਾ ਚਾਹੀਦਾ ਹੈ ।
  3. ਕਬੱਡੀ, ਕੁਸ਼ਤੀ ਆਦਿ ਖੇਡਦੇ ਸਮੇਂ ਬੱਚਿਆਂ ਨੂੰ ਅੰਗੂਠੀਆਂ ਜਾਂ ਕੋਈ ਤਿੱਖੀ ਚੀਜ਼ ਨਹੀਂ ਪਹਿਨਣੀ ਚਾਹੀਦੀ ।
  4. ਸਕੂਲ ਦੇ ਪਿਸ਼ਾਬ ਖਾਨੇ ਅਤੇ ਪਖਾਨੇ ਵਿਚ ਕਿਸੇ ਕਿਸਮ ਦੀ ਤਿਲ੍ਹਕਣ ਨਹੀਂ ਹੋਣੀ ਚਾਹੀਦੀ ।
  5. ਸਕੂਲ ਦੇ ਫ਼ਰਸ਼ ਸਾਫ਼ ਹੋਣੇ ਚਾਹੀਦੇ ਹਨ ।
  6. ਬੱਚਿਆਂ ਨੂੰ ਕੇਲੇ, ਸੰਤਰੇ ਆਦਿ ਦੇ ਛਿਲਕੇ ਇਧਰ-ਉਧਰ ਨਹੀਂ ਸੁੱਟਣੇ ਚਾਹੀਦੇ ।
  7. ਖੇਡਾਂ ਵਿਚ ਅਨਾੜੀ ਖਿਡਾਰੀਆਂ ਨੂੰ ਹਿੱਸਾ ਨਹੀਂ ਲੈਣ ਦੇਣਾ ਚਾਹੀਦਾ |
  8. ਖੇਡਾਂ ਦੀ ਟ੍ਰੇਨਿੰਗ ਟਰੇਂਡ ਅਧਿਆਪਕਾਂ ਦੁਆਰਾ ਦਿੱਤੀ ਜਾਣੀ ਚਾਹੀਦੀ ਹੈ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

ਪ੍ਰਸ਼ਨ 3.
ਵਧ ਰਹੀ ਜਨਸੰਖਿਆ ਕਾਰਨ ਵਧੇਰੇ ਦੁਰਘਟਨਾਵਾਂ ਹੁੰਦੀਆਂ ਹਨ । ਕਿਉਂ ?
ਉੱਤਰ-
ਜਨਸੰਖਿਆ ਦੇ ਵਧਣ ਕਾਰਨ ਵਧੇਰੇ ਲੋਕਾਂ ਨੂੰ ਭੱਜ-ਦੌੜ ਕਰਨੀ ਪੈਂਦੀ ਹੈ । ਆਪਣੇ ਕੰਮਾਂ-ਧੰਦਿਆਂ ਲਈ ਉਹਨਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪੈਂਦਾ ਹੈ । ਉਹਨਾਂ ਦੀ ਸੜਕਾਂ ਆਦਿ ਤੇ ਗਿਣਤੀ ਵਧ ਹੋਣ ਕਰਕੇ ਆਪਸ ਵਿਚ ਭਿੜ ਜਾਣਾ ਸੁਭਾਵਿਕ ਹੀ ਹੈ । ਦੁਸਰੇ ਇਸ ਦੇ ਫਲਸਰੂਪ ਸੜਕਾਂ ਤੇ ਮੋਟਰਾਂ, ਕਾਰਾਂ, ਸਕੂਟਰਾਂ, ਸਾਈਕਲਾਂ ਆਦਿ ਦੀ ਗਿਣਤੀ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ ਜਿਸ ਕਾਰਨ ਅਨੇਕਾਂ ਦੁਰਘਟਨਾਵਾਂ ਹੋ ਜਾਂਦੀਆਂ ਹਨ । ਇਸ ਤਰਾਂ ਵਧ ਰਹੀ ਜਨਸੰਖਿਆ ਕਾਰਨ ਵਧੇਰੇ ਦੁਰਘਟਨਾਵਾਂ ਹੁੰਦੀਆਂ ਹਨ । ਇਸ ਲਈ ਜਨਸੰਖਿਆ ਦੇ ਵਾਧੇ ‘ਤੇ ਰੋਕ ਲਾਉਣੀ ਬਹੁਤ ਜ਼ਰੂਰੀ ਹੈ ।
PSEB 6th Class Physical Education Solutions Chapter 5 ਸੁਰਖਿਆ-ਸਿੱਖਿਆ 1

ਪ੍ਰਸ਼ਨ 4.
ਸੜਕਾਂ ਤੇ ਹੋਣ ਵਾਲੀਆਂ ਦੁਰਘਟਨਾਵਾਂ ਦੇ ਕਾਰਨ ਲਿਖੋ ।
ਉੱਤਰ-
ਸੜਕਾਂ ਤੇ ਦੁਰਘਟਨਾਵਾਂ ਦੇ ਕਾਰਨ (Causes of Road accidents)

  • ਸੁਰੱਖਿਆ ਨਿਯਮਾਂ ਦੀ ਲਾਪਰਵਾਹੀ ਕਰਦੇ ਹੋਏ ਤੇਜ਼ ਰਫ਼ਤਾਰ ਨਾਲ ਕਾਰ, ਮੋਟਰ ਸਾਈਕਲ, ਸਕੂਟਰ ਆਦਿ ਚਲਾਣਾ ।
  • ਸ਼ਰਾਬ ਜਾਂ ਕੋਈ ਹੋਰ ਨਸ਼ੀਲੀਆਂ ਵਸਤੂਆਂ ਖਾ ਕੇ ਡਰਾਈਵਿੰਗ ਕਰਨਾ ।
  • ਗੱਡੀਆਂ ਦੀਆਂ ਲਾਈਟਾਂ ਆਦਿ ਦਾ ਠੀਕ ਇਸਤੇਮਾਲ ਨਾ ਕਰਨ ਨਾਲ ।
  • ਗੱਡੀਆਂ ਦੇ ਡਰਾਇਵਰਾਂ ਦਾ ਮੋੜ ਕਟਦੇ ਸਮੇਂ ਇਸ਼ਾਰੇ ਨਾ ਕਰਨ ਨਾਲ ।
  • ਸੜਕਾਂ ਤੇ ਕੇਲੇ, ਸੰਤਰੇ ਆਦਿ ਦੇ ਛਿਲੜ ਸੁੱਟਣ ਨਾਲ ।
  • ਸੜਕ ਤੇ ਡਿਉਟੀ ਕਰਦੇ ਹੋਏ ਸਿਪਾਹੀ ਦੇ ਇਸ਼ਾਰਿਆਂ ਵਲ ਕੋਈ ਧਿਆਨ ਨਾ ਦੇਣਾ ।
  • ਟਰੈਫਿਕ ਦੇ ਨਿਯਮਾਂ ਦਾ ਪਾਲਣ ਨਾ ਕਰਨਾ ਜਾਂ ਉਨ੍ਹਾਂ ਦਾ ਗਿਆਨ ਨਾ ਹੋਣ ਨਾਲ ।
  • ਸੜਕਾਂ ਵਿਚ ਟੋਏ ਆਦਿ ਹੋਣ ਨਾਲ ਜਾਂ ਸੜਕਾਂ ਟੁੱਟੀਆਂ ਫੁਟੀਆਂ ਹੋਣ ਨਾਲ ।
  • ਡਰਾਈਵਰ ਦੀ ਕਮਜ਼ੋਰ ਨਜ਼ਰ ਜਾਂ ਬਹੁਤ ਥੱਕੇ ਹੋਣ ਨਾਲ ।
  • ਅਚਾਨਕ ਕਿਸੇ ਕਾਰ, ਸਾਈਕਲ, ਮੋਟਰ ਜਾਂ ਪਸ਼ੂ ਦੇ ਸੜਕ ਵਿਚ ਆਉਣ ਨਾਲ ਉਸ ਨੂੰ ਬਚਾਉਂਦੇ ਹੋਏ ਗੱਡੀ ਦਾ ਕਿਸੇ ਨਾਲ ਟੱਕਰ ਮਾਰਨਾ ।

Leave a Comment