Punjab State Board PSEB 6th Class Punjabi Book Solutions Chapter 1 ਪੰਜਾਬ ਦੀ ਮਿੱਟੀ Textbook Exercise Questions and Answers.
PSEB Solutions for Class 6 Punjabi Chapter 1 ਪੰਜਾਬ ਦੀ ਮਿੱਟੀ
ਪਾਠ-ਅਭਿਆਸ ਪ੍ਰਸ਼ਨ-ਉੱਤਰ
1. ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਪੰਜਾਬ ਦੀ ਮਿੱਟੀ ਕਵਿਤਾ ਵਿਚ ਕਿਸ ਪੁੱਤ ਦਾ ਜ਼ਿਕਰ ਹੈ ?
ਉੱਤਰ :
ਪੰਜਾਬ ਦਾ ।
ਪ੍ਰਸ਼ਨ 2.
“ਪੰਜਾਬ ਦੀ ਮਿੱਟੀ ਕਵਿਤਾ ਦਾ ਕਵੀ ਕੌਣ ਹੈ ?
ਉੱਤਰ :
ਸਰਦਾਰ ਅੰਜੁਮ ।
2. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੀ ਕਾਵਿ-ਸਤਰ ਦਾ ਭਾਵ-ਅਰਥ ਲਿਖੋ :
‘ਇਹ ਮਿੱਟੀ ’ਤੇ ਘਰ-ਘਰ ਜਾ ਕੇ ਪਿਆਰ ਦਾ ਬੂਟਾ ਲਾਵੇ ।
ਉੱਤਰ :
ਪੰਜਾਬੀ ਲੋਕਾਂ ਦਾ ਮੁਢਲਾ ਸੁਭਾ ਸਾਰੀ ਮਨੁੱਖਤਾ ਵਿਚ ਪਿਆਰ ਦਾ ਪਸਾਰ ਕਰਨ ਵਾਲਾ ਹੈ ।
ਪ੍ਰਸ਼ਨ 2.
‘ਪੰਜਾਬ ਦੀ ਮਿੱਟੀ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ ।
ਉੱਤਰ :
ਇਹਦਾ ਰੰਗ ਸੰਧੂਰੀ ਹੈ, ਇਹ ਗੋਰੀ ਚਿੱਟੀ ਹੈ ।
ਇਹਨੂੰ ਮੈਲੀ ਨਾ ਕਰਨਾ, ਮੇਰੇ ਪੰਜਾਬ ਦੀ ਮਿੱਟੀ ਹੈ ।
ਇਸ ਮਿੱਟੀ ਵਿਚ ਕੋਈ ਕੁੜੱਤਣ, ਕਿੱਦਾਂ ਕੋਈ ਉਗਾਵੇ ।
ਇਹ ਮਿੱਟੀ ‘ਤੇ ਘਰ-ਘਰ ਜਾ ਕੇ ਪਿਆਰ ਦਾ ਬੂਟਾ ਲਾਵੇ ।
ਪ੍ਰਸ਼ਨ 3.
“ਪੰਜਾਬ ਦੀ ਮਿੱਟੀ ਕਵਿਤਾ ਨੂੰ ਟੋਲੀ ਬਣਾ ਕੇ ਆਪਣੀ ਜਮਾਤ ਵਿਚ ਗਾਓ ।
ਉੱਤਰ:
(ਨੋਟ :-ਵਿਦਿਆਰਥੀ ਆਪ ਕਰਨ ।)
3. ਅਧਿਆਪਕ ਲਈ
ਪ੍ਰਸ਼ਨ 1.
ਪੰਜਾਬ ਦੀ ਮਹਾਨਤਾ ਬਾਰੇ ਬੱਚਿਆਂ ਨੂੰ ਹੋਰ ਜਾਣਕਾਰੀ ਦਿੱਤੀ ਜਾਵੇ ।
ਉੱਤਰ :
ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ । 1947 ਵਿਚ ਇਹ ਭਾਰਤੀ ਪੰਜਾਬ ਤੇ ਪੰਜਾਬ ਦੀ ਮਿੱਟੀ ਪਾਕਿਸਤਾਨੀ ਪੰਜਾਬ ਵਿਚ ਵੰਡੀ ਗਈ ਹੈ , ਜਿਸ ਕਰਕੇ ਹੁਣ ਢਾਈ ਦਰਿਆ, ਸਤਲੁਜ, ਬਿਆਸ ਤੇ ਅੱਧਾ ਰਾਵੀ ਇਧਰ ਰਹਿ ਗਏ ਹਨ ਤੇ ਢਾਈ ਦਰਿਆ ਚਨਾਬ, ਜਿਹਲਮ ਤੇ ਅੱਧਾ ਰਾਵੀ ਉਧਰ । ਇਹ ਦਸ ਗੁਰੂ ਸਾਹਿਬਾਨ ਤੇ ਸੂਫ਼ੀ ਫ਼ਕੀਰਾਂ ਦੀ ਧਰਤੀ ਹੈ । ਇਸੇ ਧਰਤੀ ਉੱਤੇ ਸਿੱਖ ਧਰਮ ਦਾ ਜਨਮ ਹੋਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ । ਸੰਸਾਰ ਦੇ ਸਭ ਤੋਂ ਪੁਰਾਤਨ ਧਰਮ ਗੰਥ ਰਿਗਵੇਦ ਦੀ ਰਚਨਾ ਇੱਥੇ ਹੀ ਹੋਈ, । ਮਹਾਂਭਾਰਤ ਦਾ ਯੁੱਧ ਤੇ ਸੀ । ਮਦ ਭਗਵਦ ਗੀਤਾ ਦੀ ਰਚਨਾ ਵੀ ਪੁਰਾਤਨ ਪੰਜਾਬ ਦੀ ਧਰਤੀ ‘ਤੇ ਹੀ ਹੋਈ ।ਇਸਦੀ ਬੋਲੀ ਪੰਜਾਬੀ ਹੈ । ਅਜੋਕੇ ਪੰਜਾਬ ਦੇ ਪੱਛਮੀ ਪਾਸੇ ਪਾਕਿਸਤਾਨ ਲਗਦਾ ਹੈ । ਉੱਤਰੀ ਪਾਸੇ ਕਸ਼ਮੀਰ, ਪੂਰਬੀ ਪਾਸੇ ਹਿਮਾਚਲ, ਦੱਖਣ-ਪੂਰਬੀ ਪਾਸੇ ਹਰਿਆਣਾ ਤੇ ਦੱਖਣ-ਪੱਛਮੀ ਪਾਸੇ ਰਾਜਸਥਾਨ ਲਗਦੇ ਹਨ । ਇਸਦਾ ਖੇਤਰਫਲ 50,362 ਵਰਗ ਕਿਲੋਮੀਟਰ ਹੈ । ਕਣਕ ਤੇ ਝੋਨਾ ਇਸਦੀਆਂ ਮੁੱਖ ਫ਼ਸਲਾਂ ਹਨ । ਇਸਦੇ 22 ਜ਼ਿਲ੍ਹੇ ਹਨ । ਇਸਦੀ ਆਬਾਦੀ 2 ਕਰੋੜ 80 ਲੱਖ ਹੈ । ਪੰਜਾਬੀ ਲੋਕ ਆਪਣੇ ਖੁੱਲ੍ਹੇ-ਡੁੱਲੇ, ਮਿਹਨਤੀ ਤੇ ਅਣਖੀਲੇ ਸੁਭਾ ਕਰਕੇ ਸੰਸਾਰ ਭਰ ਵਿਚ ਪ੍ਰਸਿੱਧ ਹਨ । ਉਹ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਵਿਚ ਵਿਸ਼ਵਾਸ ਰੱਖਦੇ ਹਨ । ਅਫ਼ਸੋਸ ਕਿ ਅੱਜ ਦੀ ਨੌਜਵਾਨ ਪੀੜੀ ਖੇਡਾਂ ਵਿਚ ਨਾਮਣਾ ਕਮਾਉਣ ਤੇ ਸਰੀਰ ਪਾਲਣ ਦੇ ਸ਼ੌਕ ਛੱਡ ਕੇ ਨਸ਼ਿਆਂ ਵਿਚ ਗ਼ਰਕ ਹੋ ਚੁੱਕੀ ਹੈ ।
ਪਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ :
(ਉ) ਇਹਦਾ ਰੰਗ ਸੰਧੂਰੀ ਹੈ ਇਹ ਗੋਰੀ ਚਿੱਟੀ ਹੈ ।
ਇਹਨੂੰ ਮੈਲੀ ਨਾ ਕਰਨਾ, ਮੇਰੇ ਪੰਜਾਬ ਦੀ ਮਿੱਟੀ ਹੈ ।
ਉੱਤਰ :
ਕਵੀ ਅੰਜੁਮ ਕਹਿੰਦਾ ਹੈ ਕਿ ਪੰਜਾਬ ਦੀ ਮਿੱਟੀ ਦਾ ਰੰਗ ਦਿਲ-ਖਿਚਵਾਂ ਸੰਧੂਰੀ ਹੈ । ਇਹ ਮਿੱਟੀ ਗੋਰੀ-ਚਿੱਟੀ ਅਰਥਾਤ ਸਾਫ਼-ਸੁਥਰੀ ਹੈ । ਸਾਡਾ ਸਭ ਦਾ ਫ਼ਰਜ਼ ਹੈ ਕਿ ਪੰਜਾਬ ਦੀ ਇਸ ਸਾਫ਼-ਸੁਥਰੀ ਮਿੱਟੀ ਨੂੰ ਕਿਸੇ ਤਰ੍ਹਾਂ ਵੀ ਮੈਲੀ ਨਾ ਕਰੀਏ ।
ਔਖੇ ਸ਼ਬਦਾਂ ਦੇ ਅਰਥ-ਸੰਧੂਰੀ = ਸੰਧੂਰ ਦੇ ਰੰਗ ਵਰਗੀ ।
ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ :
(ਅ) ਇਸ ਮਿੱਟੀ ਵਿਚ ਕੋਈ ਕੁੜੱਤਣ, ਕਿੱਦਾਂ ਕੋਈ ਉਗਾਵੇ ।
ਇਹ ਮਿੱਟੀ ’ਤੇ ਘਰ-ਘਰ ਜਾ ਕੇ, ਪਿਆਰ ਦਾ ਬੂਟਾ ਲਾਵੇ ।
ਉੱਤਰ :
ਕਵੀ ਅੰਜੁਮ ਕਹਿੰਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਮੇਰੇ ਪੰਜਾਬ ਦੀ ਮਿੱਟੀ ਵਿਚ ਫ਼ਿਰਕੂਪੁਣੇ ਦੀ ਕੁੜੱਤਣ ਪੈਦਾ ਕਰ ਦੇਵੇ, ਜਦਕਿ ਇਹ ਮਿੱਟੀ ਤਾਂ ਘਰ-ਘਰ ਜਾ ਕੇ ਆਪਸੀ ਪਿਆਰ ਦਾ ਬੂਟਾ ਲਾਉਣ ਦਾ ਕੰਮ ਕਰਦੀ ਹੈ, ਅਰਥਾਤ ਪੰਜਾਬੀ ਲੋਕਾਂ ਦਾ ਮੁਢਲਾ ਸੁਭਾ ਸਾਰੀ ਮਨੁੱਖਤਾ ਵਿਚ ਆਪਸੀ ਪਿਆਰ ਦਾ ਪਸਾਰਾ ਕਰਨ ਵਾਲਾ ਹੈ ।
ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ :
(ਈ) ਪੁੱਛ ਲਓ ਫ਼ਕੀਰਾਂ ਤੋਂ, ਇਹਦੀ ਬਾਣੀ ਮਿੱਠੀ ਹੈ ।
ਇਹਨੂੰ ਮੈਲੀ ਨਾ ਕਰਨਾ, ਮੇਰੇ ਪੰਜਾਬ ਦੀ ਮਿੱਟੀ ਹੈ ।
ਉੱਤਰ :
ਕਵੀ ਅੰਜੁਮ ਕਹਿੰਦਾ ਹੈ ਕਿ ਇਹ ਗੱਲ ਸੂਫ਼ੀ ਫ਼ਕੀਰਾਂ ਤੇ ਗੁਰੂ ਸਾਹਿਬਾਂ ਤੋਂ ਪੁੱਛ ਕੇ ਸਮਝੀ ਜਾ ਸਕਦੀ ਹੈ ਕਿ ਪੰਜਾਬ ਦੀ ਬੋਲੀ ਬਹੁਤ ਮਿੱਠੀ ਹੈ, ਇਸੇ ਕਰਕੇ ਹੀ ਉਨ੍ਹਾਂ ਨੇ ਆਪਣੇ ਭਾਵਾਂ ਤੇ ਵਿਚਾਰਾਂ ਦਾ ਪ੍ਰਗਟਾਵਾ ਇਸ ਬੋਲੀ ਵਿਚ ਕੀਤਾ ਹੈ । ਜਿਸ ਪੰਜਾਬ ਦੀ ਧਰਤੀ ਉੱਤੇ ਇਹ ਬੋਲੀ ਬੋਲੀ ਜਾਂਦੀ ਹੈ, ਉਸਦੀ ਮਿੱਟੀ ਨੂੰ ਕਿਸੇ ਤਰ੍ਹਾਂ ਵੀ ਮੈਲੀ ਨਹੀਂ ਕਰਨਾ ਚਾਹੀਦਾ
ਔਖੇ ਸ਼ਬਦਾਂ ਦੇ ਅਰਥ-ਬਾਣੀ = ਬੋਲੀ ।
ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ :
(ਸ) ਕਰੋ ਦੁਆ ਕਦੇ ਇਸ ਮਿੱਟੀ ’ਤੇ ਉਹ ਮੌਸਮ ਨਾ ਆਵੇ।
ਇਸ ਤੇ ਉੱਗਿਆ ਹਰ ਕੋਈ ਸੂਰਜ, ਕਾਲਖ਼ ਹੀ ਬਣ ਜਾਵੇ ।
ਉੱਤਰ :
ਕਵੀ ਅੰਜੁਮ ਸਾਨੂੰ ਸਭ ਨੂੰ ਰੱਬ ਅੱਗੇ ਇਹ ਅਰਦਾਸ ਕਰਨ ਲਈ ਕਹਿੰਦਾ ਹੈ ਕਿ ਪੰਜਾਬ ਦੀ ਧਰਤੀ ਦੀ ਮਿੱਟੀ ਉੱਤੇ ਕਦੇ ਵੀ ਫ਼ਿਰਕੂ ਜ਼ਹਿਰ ਨਾਲ ਭਰਿਆ ਉਹ ਮੌਸਮ ਨਾ ਆਵੇ ਕਿ ਇਸ ਉੱਤੇ ਉੱਗਿਆ ਹਰ ਇਕ ਸੁਰਜ ਭਾਵ ਇਸ ਉੱਤੇ ਚੜ੍ਹਨ ਵਾਲਾ ਹਰ ਦਿਨ ਚਾਨਣ ਦੀ ਥਾਂ ਨਫ਼ਰਤ ਦੀ ਕਾਲਖ਼ ਦਾ ਪਸਾਰ ਕਰ ਦੇਵੇ ।
ਔਖੇ ਸ਼ਬਦਾਂ ਦੇ ਅਰਥ-ਦੁਆ = ਬੇਨਤੀ, ਅਰਦਾਸ ।
ਪ੍ਰਸ਼ਨ 5.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ :
(ਹ) ਰੱਬ ਦੇ ਘਰ ਤੋਂ ਅੰਜੁਮ, ਆਈ ਇਹ ਚਿੱਠੀ ਹੈ ।
ਇਹਨੂੰ ਮੈਲੀ ਨਾ ਕਰਨਾ, ਮੇਰੇ ਪੰਜਾਬ ਦੀ ਮਿੱਟੀ ਹੈ ।
ਉੱਤਰ :
ਕਵੀ ਅੰਜੁਮ ਕਹਿੰਦਾ ਹੈ ਕਿ ਰੱਬ ਦੇ ਘਰ ਤੋਂ ਵੀ ਸਾਨੂੰ ਚਿੱਠੀ ਰਾਹੀਂ ਇਹ ਸੰਦੇਸ਼ ਪੁੱਜਾ ਹੈ ਕਿ ਅਸੀਂ ਆਪਣੇ ਪੰਜਾਬ ਦੀ ਸਾਫ਼-ਸੁਥਰੀ ਮਿੱਟੀ ਨੂੰ ਨਫ਼ਰਤ ਦੀ ਜ਼ਹਿਰ ਭਰ ਕੇ ਇਸਨੂੰ ਮੈਲੀ ਨਾ ਕਰੀਏ, ਸਗੋਂ ਸਾਫ਼-ਸੁਥਰੀ ਹੀ ਰਹਿਣ ਦੇਈਏ ।. ਔਖੇ ਸ਼ਬਦਾਂ ਦੇ ਅਰਥ-ਅੰਜੁਮ = ਕਵੀ ਦਾ ਨਾਂ, ਸਰਦਾਰ ਅੰਜੁਮ ॥