Punjab State Board PSEB 6th Class Punjabi Book Solutions Chapter 10 ਕੀੜੀ Textbook Exercise Questions and Answers.
PSEB Solutions for Class 6 Punjabi Chapter 10 ਕੀੜੀ (1st Language)
Punjabi Guide for Class 6 PSEB ਕੀੜੀ Textbook Questions and Answers
ਕੀੜੀ ਪਾਠ-ਅਭਿਆਸ
1. ਦੱਸੋ :
(ਉ) ਕੀੜੀ ਕਿਹੋ ਜਿਹੀ ਦਿਸਦੀ ਹੈ?
ਉੱਤਰ :
ਕੀੜੀ ਨਿੱਕੀ ਜਿਹੀ ਦਿਸਦੀ ਹੈ। ਉਸ ਉੱਤੇ ਮਾਸ ਜਾਂ ਖੱਲ ਨਹੀਂ ਦਿਸਦੀ।
(ਅ) ਕੀੜੀ ਦੇ ਕੰਮ ਤੇ ਉਸ ਦੀ ਲਗਨ ਕਿਹੋ-ਜਿਹੀ ਹੈ?
ਉੱਤਰ :
ਕੀੜੀ ਦੇ ਕੰਮ ਅਜਿਹੇ ਹਨ, ਜੋ ਸਭ ਦਾ ਧਿਆਨ ਖਿੱਚਦੇ ਹਨ। ਉਸ ਦੀ ਲਗਨ ਅਟੁੱਟ ਹੈ। ਉਹ ਲਗਾਤਾਰ ਤੁਰਦੀ ਰਹਿੰਦੀ ਹੈ ਤੇ ਕੰਮ ਵਿਚ ਰੁੱਝੀ ਰਹਿੰਦੀ ਹੈ। ਉਹ ਕਿਸੇ ਔਕੜ ਦੀ ਪਰਵਾਹ ਨਹੀਂ ਕਰਦੀ।
(ਇ) ਕੀੜੀਆਂ ਦਾ ਦਲ ਰਲ-ਮਿਲ ਕੇ ਕਿਸ ਤਰ੍ਹਾਂ ਰਹਿੰਦਾ ਹੈ?
ਉੱਤਰ :
ਕੀੜੀਆਂ ਦਾ ਦਲ ਰਲ-ਮਿਲ ਕੇ ਰਹਿੰਦਾ ਤੇ ਖਾਂਦਾ-ਪੀਂਦਾ ਹੈ। ਉਹ ਇਕ-ਦੂਜੇ ਦਾ ਸਹਾਰਾ ਬਣਦੀਆਂ ਹਨ।
(ਸ) ਕੀੜੀਆਂ ਗੱਲਾਂ ਕਿਵੇਂ ਕਰਦੀਆਂ ਹਨ?
ਉੱਤਰ :
ਕੀੜੀਆਂ ਇਕ-ਦੂਜੀ ਦੇ ਮੂੰਹ ਨਾਲ ਮੂੰਹ ਲਾ ਕੇ ਗੱਲਾਂ ਕਰਦੀਆਂ ਹਨ।
(ਹ) ਕੀੜੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਕੀੜੀਆਂ ਤੋਂ ਸਾਨੂੰ ਸਿਦਕ, ਲਗਨ ਤੇ ਮਿਹਨਤ ਨਾਲ ਕੰਮ ਕਰਨ ਤੇ ਰਲ-ਮਿਲ ਕੇ ਰਹਿਣ ਦੀ ਸਿੱਖਿਆ ਮਿਲਦੀ ਹੈ।
(ਕ) ਕੀੜੀਆਂ ਆਪਸ ਵਿੱਚ ਕਿਵੇਂ ਰਹਿੰਦੀਆਂ ਹਨ?
ਉੱਤਰ :
ਕੀੜੀਆਂ ਆਪਸ ਵਿਚ ਰਲ-ਮਿਲ ਕੇ ਰਹਿੰਦੀਆਂ ਹਨ।
(ਖ) ਕਵੀ ਨੇ ਇਸ ਕਵਿਤਾ ਵਿੱਚ ਕੀ ਸੰਦੇਸ਼ ਦਿੱਤਾ ਹੈ?
ਉੱਤਰ :
ਕਵੀ ਨੇ “ਕੀੜੀ ਕਵਿਤਾ ਵਿਚ ਰਲ-ਮਿਲ ਕੇ ਰਹਿਣ, ਲਗਨ ਤੇ ਮਿਹਨਤ ਨਾਲ ਕੰਮ ਕਰਨ ਅਤੇ ਸਿਦਕ ਦਾ ਸੰਦੇਸ਼ ਦਿੱਤਾ ਹੈ।
2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਤਨ, ਜੀਵਨ, ਧਰਤੀ, ਕਰਾਰਾ, ਭਰੋਸਾ
ਉੱਤਰ :
- ਤਨ (ਸਰੀਰ)-ਦੇਸ਼-ਭਗਤਾਂ ਨੇ ਤਨ, ਮਨ, ਧਨ ਨਾਲ ਦੇਸ਼ ਸੇਵਾ ਕੀਤੀ।
- ਜੀਵਨ (ਜ਼ਿੰਦਗੀ)-ਮਨੁੱਖ ਨੂੰ ਆਪਣੇ ਜੀਵਨ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ।
- ਧਰਤੀ (ਜ਼ਮੀਨ-ਧਰਤੀ ਸੂਰਜ ਦੁਆਲੇ ਘੁੰਮਦੀ ਹੈ।
- ਕਰਾਰਾ ਤਿੱਖਾ)-ਮਸਾਲਾ ਭੋਜਨ ਨੂੰ ਕਰਾਰਾ ਕਰ ਦਿੰਦਾ ਹੈ।
- ਭਰੋਸਾ (ਵਿਸ਼ਵਾਸ-ਰੱਬ ਵਿਚ ਭਰੋਸਾ ਰੱਖੋ।
- ਇਤਬਾਰ ਯਕੀਨ, ਵਿਸ਼ਵਾਸ-ਝੂਠੇ ਉੱਤੇ ਕੋਈ ਇਤਬਾਰ ਨਹੀਂ ਕਰਦਾ।
- ਚੁਫੇਰੇ ਚਾਰੇ ਪਾਸੇ)-ਸਾਡੇ ਘਰ ਦੇ ਚੁਫ਼ੇਰੇ ਉੱਚੀ-ਉੱਚੀ ਕੰਧ ਹੈ।
3. ਔਖੇ ਸ਼ਬਦਾਂ ਦੇ ਅਰਥ :
- ਔਕੜ : ਔਖ, ਬਿਪਤਾ, ਮੁਸ਼ਕਲ
- ਹੁੰਗਾਰਾ : ਗੱਲ ਦੇ ਜਵਾਬ ਵਿੱਚ ਹਾਂ-ਹਾਂ ਜਾਂ ‘ਹੁੰ-ਹੈ’ ਕਰਨਾ, ਹਾਂ ਕਰਨਾ
- ਸਾਹਸ : ਹੌਸਲਾ, ਦਲੇਰੀ, ਹਿੰਮਤ
- ਲਗਨ : ਧੁਨ, ਸ਼ੌਕ, ਰੂਚੀ, ਲਿਵ
- ਅਜੂਬਾ : ਅਜੀਬ ਚੀਜ਼, ਅਨੋਖੀ ਗੱਲ
- ਇਤਬਾਰ : ਭਰੋਸਾ, ਯਕੀਨ, ਵਿਸ਼ਵਾਸ
- ਸੁਰਜੀਤ : ਜ਼ਿੰਦਾ, ਜਿਊਂਦਾ (ਪਰ ਇਸ ਕਵਿਤਾ ‘ਚ ‘ਸੁਰਜੀਤ’ ਤੋਂ ਭਾਵ ਸ਼ਾਇਰ ਦਾ ਉਪਨਾਮ ਹੈ।
4. ਇਸ ਕਵਿਤਾ ਵਿੱਚ ਆਏ ਇੱਕੋ ਲੈਆ ਵਾਲੇ ਹਰ ਸ਼ਬਦ ਲਿਖੋ, ਜਿਵੇਂ ਕਿ ਉਦਾਹਰਨ ਵਿੱਚ ਦੱਸਿਆ ਗਿਆ ਹੈ :
ਉਦਾਹਰਨ- ਮਹਿਕਣ-ਟਹਿਕਣ
ਉੱਤਰ :
ਮਹਿਕਣ-ਟਹਿਕਣ; ਦੁਰਕਾਰੋ-ਸਤਿਕਾਰੋ; ਖੱਲ-ਗੱਲ ; ਹੁੰਗਾਰਾ-ਸਾਰਾ; ਅੱਗੇ-ਲੱਗੇ ਰਹਿੰਦੀ-ਕਹਿੰਦੀ; ਹੁਲਾਰਾ-ਕਰਾਰਾ; ਜਾਪੇ-ਨਾਪੇ; ਭਾਰਾ-ਸਹਾਰਾ; ਖਾਵਣ-ਪਾਵਣ, ਆਈ-ਚਾਈ; ਆਵੇ-ਜਾਵੇ; ਛੁਹਾਵਣ-ਪੁਚਾਵਣ, ਖਲੇਰੇ-ਚੁਫ਼ੇਰੇ; ਵੰਡਾਈਏ-ਬਣਾਈਏ।
ਵਿਆਕਰਨ :
ਇਸ ਕਵਿਤਾ ਵਿੱਚੋਂ ਵਿਸ਼ੇਸ਼ਣ ਸ਼ਬਦ ਚੁਣ ਕੇ ਆਪਣੀ ਕਾਪੀ ਵਿੱਚ ਲਿਖੋ।
ਉੱਤਰ :
ਨਿੱਕੀ, ਨਿੱਕਾ-ਨਿੱਕਾ, ਵੱਡੀ, ਇੱਕੋ, ਥੋੜ੍ਹੀ-ਥੋੜ੍ਹੀ, ਭਾਰਾ, ਕੁੱਝ, ਕੋਈ, ਮਿੱਠੀਆਂ, ਏਡਾ।
PSEB 6th Class Punjabi Guide ਕੀੜੀ Important Questions and Answers
1. ਕਾਵਿ-ਟੋਟਿਆਂ ਦੇ ਸਰਲ ਅਰਥ
(ਉ) ਕੀੜੀ ਕੀੜੀ ਕਹਿ ਕੇ ਉਸ ਨੂੰ, ਐਵੇਂ ਨਾ ਦੁਰਕਾਰੋ !
ਕੀੜੀ ਭਾਵੇਂ ਨਿੱਕੀ ਦਿਸਦੀ, ਪਰ ਉਸ ਨੂੰ ਸਤਿਕਾਰੇ।
ਨਾ ਉਸ ਦੇ ਵਿਚ ਮਾਸ ਹੈ ਲੱਗਦਾ, ਨਾ ਦਿਸਦੀ ਹੈ ਖੱਲ॥
ਨਿੱਕਾ-ਨਿੱਕਾ ਤਨ ਹੈ ਉਸ ਦਾ, ਵੱਡੀ ਉਸ ਦੀ ਗੱਲ।
ਨਾ ਕੁੱਝ ਸਾਨੂੰ ਬੋਲ ਸੁਣਾਵੇ, ਨਾ ਕੋਈ ਭਰੇ ਹੁੰਗਾਰਾ।
ਪਰ ਉਸ ਦੇ ਨੇ ਕੰਮ ਅਜਿਹੇ, ਧਿਆਨ ਜੋ ਖਿੱਚਣ ਸਾਰਾ।
ਔਖੇ ਸ਼ਬਦਾਂ ਦੇ ਅਰਥ-ਦੁਰਕਾਰੋ – ਨਫ਼ਰਤ ਨਾਲ ਪਰਾਂ ਕਰਨਾ ਸਤਿਕਾਰੋ – ਸਤਿਕਾਰ ਕਰੋ ! ਖੱਲ – ਮਾਸ। ਤਨ – ਸਰੀਰ ਹੁੰਗਾਰਾ – ਗੱਲ ਦੇ ਜਵਾਬ ਵਿਚ, “ਤੂੰ”, “ਹਾਂ” ‘ਜਾਂ’ ‘ਹੁੰ-ਚੂੰ ਕਰਨਾ।
ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੋ ਦੇ ਸਰਲ ਅਰਥ ਲਿਖੋ। :
ਉੱਤਰ :
ਕੀੜੀ ਨੂੰ ਕੀੜੀ ਕਹਿ ਕੇ ਅਰਥਾਤ ਤੁੱਛ ਜਿਹੀ ਚੀਜ਼ ਸਮਝ ਕੇ ਐਵੇਂ ਦੁਰਕਾਰੋ ਨਾ। ਬੇਸ਼ਕ ਉਹ ਦਿਸਣ ਵਿਚ ਨਿੱਕੀ ਹੈ, ਪਰ ਤੁਸੀਂ ਉਸ ਦਾ ਸਤਿਕਾਰ ਕਰੋ। ਬੇਸ਼ਕ ਉਸ ਉੱਤੇ ਨਾ ਮਾਸ ਦਿਸਦਾ ਹੈ, ਨਾ ਉਸ ਦੀ ਕੋਈ ਚਮੜੀ ਦਿਸਦੀ ਤੇ ਉਸਦਾ ਸਰੀਰ ਵੀ ਨਿੱਕਾ ਜਿਹਾ ਹੈ, ਪਰ ਉਹ ਕੰਮ ਬਹੁਤ ਵੱਡਾ ਕਰਦੀ ਹੈ। ਨਾ ਉਹ ਸਾਨੂੰ ਬੋਲ ਕੇ ਕੋਈ ਗੱਲ ਕਹਿੰਦੀ ਹੈ ਤੇ ਨਾ ਹੀ ਸਾਡੀ ਗੱਲ ਦਾ ਕੋਈ ਹੁੰਗਾਰਾ ਭਰਦੀ ਹੈ, ਪਰ ਉਸ ਦੇ ਕੰਮ ਅਜਿਹੇ ਹਨ, ਜਿਨ੍ਹਾਂ ਕਰਕੇ ਉਹ ਸਾਡਾ ਸਾਰਾ ਧਿਆਨ ਖਿੱਚਦੀ ਹੈ !
(ਅ) ਇੱਕੋ ਤੋਰ ਤੁਰੀ ਉਹ ਜਾਵੇ, ਬੱਸ ਅੱਗੇ ਤੋਂ ਅੱਗੇ।
ਉਸ ਦਾ ਤੁਰਨਾ ਜੀਵਨ ਜਾਪੇ, ਖੜਨਾ ਮਰਨਾ ਲੱਗੇ।
ਹਰ ਵੇਲੇ ਹੀ ਕਿਸੇ ਕੰਮ ਵਿਚ, ਉਹ ਰੁੱਝੀ ਹੈ ਰਹਿੰਦੀ।
ਜੇ ਰੁੱਝ ਜਾਈਏ ਉਸ ਦੇ ਵਾਂਗ, ਔਕੜ ਕੁੱਝ ਨਾ ਕਹਿੰਦੀ।
ਉਸ ਦਾ ਸਾਹਸ, ਲਗਨ ਜਦ ਤੱਕੀਏ, ਜਿੰਦ ਨੂੰ ਆਏ ਹੁਲਾਰਾ।
ਡਿੱਗਦਾ-ਡਿੱਗਦਾ ਮਨ ਜੇ ਹੋਵੇ, ਫਿਰ ਤੋਂ ਹੋਏ ਕਰਾਰਾਂ।
ਔਖੇ ਸ਼ਬਦਾਂ ਦੇ ਅਰਥ-ਰੁਝੀ-ਕੰਮ ਵਿਚ ਲੱਗੀ ਹੋਈ ! ਸਾਹਸਹੌਸਲਾ ਲਗਨ-ਧੁਨ, ਸ਼ੌਕ ਤੱਕੀਏ-ਦੇਖੀਏ ਹੁਲਾਰਾ-ਉਛਾਲਾ। ਕਰਾਰਾ-ਤਿੱਖਾ, ਤੇਜ਼।
ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ !
ਉੱਤਰ :
ਕੀੜੀ ਬੇਸ਼ੱਕ ਬਹੁਤ ਨਿੱਕੀ ਹੈ ਪਰ ਉਹ ਇੱਕੋ ਤੋਰ ਅੱਗੇ ਹੀ ਅੱਗੇ ਤੁਰਦੀ ਜਾਂਦੀ ਹੈ। ਜਾਪਦਾ ਹੈ ਕਿ ਤੁਰਨ ਨੂੰ ਉਹ ਜੀਵਨ ਸਮਝਦੀ ਹੈ ਤੇ ਰੁਕਣ ਨੂੰ ਮੌਤ। ਉਹ ਹਰ ਸਮੇਂ ਕਿਸੇ ਨਾ ਕਿਸੇ ਕੰਮ ਵਿਚ ਰੁੱਝੀ ਰਹਿੰਦੀ ਹੈ। ਜੇਕਰ ਅਸੀਂ ਵੀ ਉਸ ਦੇ ਵਾਂਗ ਕੰਮ ਵਿਚ ਰੁੱਝ ਕੀੜੀ ਜਾਈਏ, ਤਾਂ ਸਾਡੇ ਅੱਗੇ ਵੀ ਕੋਈ ਔਕੜ ਨਹੀਂ ਰਹਿੰਦੀ। ਜਦੋਂ ਅਸੀਂ ਉਸ ਦੀ ਹਿੰਮਤ ਤੇ ਲਗਨ ਨੂੰ ਦੇਖਦੇ ਹਾਂ ਤਾਂ ਸਾਰੇ ਸਰੀਰ ਵਿਚ ਇਕ ਹੁਲਾਰਾ ਜਿਹਾ ਆਉਂਦਾ ਹੈ ਤੇ ਸਾਡਾ ਡਿਗਦਾ-ਢਹਿੰਦਾ ਮਨ ਇਕ ਦਮ ਮੁੜ ਕਾਇਮ ਹੋ ਜਾਂਦਾ ਹੈ।
(ਈ) ਉਸ ਦੀ ਲੋੜ ਜਦੋਂ ਮੈਂ ਤੱਕੀ, ਥੋੜ੍ਹੀ-ਥੋੜ੍ਹੀ ਜਾਪੇ।
ਬੰਦਿਆਂ ਵਾਂਗ ਨਾ ਧਰਤੀ ਨੂੰ ਉਹ, ਗਿੱਨਾਂ ਦੇ ਵਿਚ ਨਾਪੇ।
ਇਕ-ਇਕ ਕਰਕੇ ਦਲ ਬਣ ਜਾਂਦਾ, ਦਲ ਬਣ ਜਾਂਦਾ ਭਾਰਾ।
ਆਪਸ ਵਿਚ ਹੀ ਇਕ ਦੂਜੇ ਦਾ, ਬਣਦੀਆਂ ਹੋਣ ਸਹਾਰਾ
ਜਦ ਕੁੱਝ ਖਾਵਣ, ਜੋ ਕੁੱਝ ਖਾਵਣ, ਰਲ-ਮਿਲ ਕੇ ਹੀ ਖਾਵਣ।
ਬੰਦਿਆਂ ਵਾਂਗ ਨਾ ਦਲ ਕੀੜੀ ਦੇ, ਵੰਡੀਆਂ ਥਾਂ-ਥਾਂ ਪਾਵਣ !
ਔਖੇ ਸ਼ਬਦਾਂ ਦੇ ਅਰਥ-ਨਾਪੇ-ਮਿਣੇ। ਦਲ-ਟੋਲੀ, ਇਕੱਠ, ਫ਼ੌਜ। ਹੈਣ-ਹਨ।
ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਜਦੋਂ ਮੈਂ ਸਾਰਾ ਦਿਨ ਕੰਮ ਵਿਚ ਰੁੱਝੀ ਰਹਿਣ ਵਾਲੀ ਕੀੜੀ ਦੀ ਲੋੜ ਦੇਖੀ, ਤਾਂ ਉਹ ਮੈਨੂੰ ਬਹੁਤ ਹੀ ਥੋੜ੍ਹੀ ਜਾਪੀ। ਉਹ ਲਾਲਚ ਵਿਚ ਬੰਦਿਆਂ ਵਾਂਗ ਧਰਤੀ ਨੂੰ ਗਿੱਠਾਂ ਵਿਚ ਨਹੀਂ ਮਾਪਦੀ, ਸਗੋਂ ਉਹ ਥੋੜ੍ਹੀ ਥਾਂ ਵਿਚ ਹੀ ਗੁਜ਼ਾਰਾ ਕਰਦੀ ਹੈ। ਇਕ-ਇਕ ਕਰ ਕੇ ਉਨ੍ਹਾਂ ਦਾ ਇਕ ਭਾਰਾ ਦਲ ਬਣ ਜਾਂਦਾ ਹੈ ਤੇ ਉਹ ਆਪਸ ਵਿਚ ਇਕ-ਦੂਜੀ ਦਾ ਸਹਾਰਾ ਬਣ ਕੇ ਰਹਿੰਦੀਆਂ ਹਨ। ਉਹ ਜੋ ਕੁੱਝ ਵੀ ਖਾਂਦੀਆਂ ਹਨ, ਰਲ-ਮਿਲ ਕੇ ਖਾਂਦੀਆਂ ਹਨ ਕੀੜੀਆਂ ਦੇ ਦਲ ਬੰਦਿਆਂ ਵਾਂਗ ਥਾਂ-ਥਾਂ ਵੰਡੀਆਂ ਪਾ ਕੇ ਆਪੋ ਵਿਚ ਪਾਟੇ ਨਹੀਂ ਰਹਿੰਦੇ, ਸਗੋਂ ਉਹ ਮਿਲ ਕੇ ਰਹਿੰਦੇ ਹਨ।
(ਸ) ਇਕ ਵਿਸ਼ਵਾਸ, ਭਰੋਸਾ ਲੈ ਕੇ, ਕੀੜੀ ਖੁੱਡ ਤੋਂ ਆਈ।
ਖਾਂਦੇ-ਖਾਂਦੇ ਜੋ ਕੁਝ ਬਚਿਆ, ਉਸ ਦੀ ਪੰਡ ਨਾ ਚਾਈ !
ਬਾਹਰ ਤੋਂ ਫਿਰ ਜੋ ਕੁਝ ਲੱਭਿਆ, ਫਿਰ ਖੁੱਡ ਵਿਚ ਲੈ ਆਵੇ।
ਆਪਸ ਦੇ ਇਤਬਾਰ ਦੇ ਉੱਤੇ, ਲੱਭ ਧਰ, ਤੁਰ ਜਾਵੇ।
ਕਦੇ ਕਦਾਈਂ ਆਉਂਦੇ ਜਾਂਦੇ, ਮੁੱਖ ਨਾਲ ਮੁੱਖ ਛੁਹਾਵਣ ਨੂੰ
ਇਉਂ ਲਗਦੈ ਜਿਉਂ ਇਕ ਦੂਜੇ ਨੂੰ,
ਗੱਲ ਉਹ ਕੋਈ ਪੁਚਾਵਣ।
ਔਖੇ ਸ਼ਬਦਾਂ ਦੇ ਅਰਥਚਾਈ-ਚੁੱਕੀ।ਇਤਬਾਰ-ਯਕੀਨ ਲੱਭ-ਲੱਭੀ ਚੀਜ਼ – ਰੱਖ ਕੇ।
ਪ੍ਰਸ਼ਨ 4.
ਉੱਪਰ ਲਿਖੇ ਕਾਵਿ-ਟੋਟੋ ਦੇ ਸਰਲ ਅਰਥ ਲਿਖੋ।
ਉੱਤਰ :
ਇਕ ਕੀੜੀ ਆਪਣੀ ਖੁੱਡ ਤੋਂ ਵਿਸ਼ਵਾਸ ਤੇ ਭਰੋਸਾ ਲੈ ਕੇ ਬਾਹਰ ਆਉਂਦੀ ਹੈ। ਉੱਥੇ ਖਾਂਦਿਆਂ-ਖਾਂਦਿਆਂ ਜੋ ਕੁੱਝ ਬਚ ਜਾਂਦਾ ਹੈ, ਉਹ ਉਸਦੀ ਪੰਡ ਚੁੱਕ ਕੇ ਨਾਲ ਨਹੀਂ ਲਿਆਉਂਦੀ, ਸਗੋਂ ਜੋ ਕੁੱਝ ਉਸ ਨੂੰ ਬਾਹਰ ਲੱਭਦਾ ਹੈ, ਉਸ ਨੂੰ ਚੁੱਕ ਕੇ ਖੁੱਡ ਵਿਚ ਲੈ ਆਉਂਦੀ ਹੈ। ਉਹ ਇਕ-ਦੂਜੀ ਦੇ ਯਕੀਨ ਉੱਤੇ ਆਪਣੀ ਲੱਭਤ ਨੂੰ ਛੱਡ ਕੇ ਤੁਰ ਜਾਂਦੀਆਂ ਹਨ ਕਦੀ-ਕਦੀ ਉਹ ਆਉਂਦੀਆਂ-ਜਾਂਦੀਆਂ ਇਕ-ਦੂਜੀ ਦੇ ਮੂੰਹ ਨਾਲ ਮੂੰਹ ਲਾਉਂਦੀਆਂ ਹਨ। ਇਸ ਸਮੇਂ ਇੰਝ ਲਗਦਾ ਹੈ, ਜਿਵੇਂ ਇਕ ਜਣੀ ਦੂਜੀ ਨੂੰ ਕੋਈ ਗੱਲ ਦੱਸ ਰਹੀ ਹੋਵੇ।
(ਹ) ਜਦ ਮਿੱਠੀਆਂ ਖੁਸ਼ਬੋਆਂ ਭਰੀਆਂ, ਸ਼ੈਅ ਕਿੱਧਰੇ ਮਹਿਕਣ,
ਕੀੜੀਆਂ ਉੱਥੇ ਸੰਗ ਸਹੇਲੀਆਂ, ਕਲੀਆਂ ਵਾਂਗੂ ਟਹਿਕਣ।
ਏਡਾ ਪਿਆਰ ਨਾ ਦਿਸਿਆ ਕਿਧਰੇ, ਮਹਿਕਾਂ ਦੂਰ ਖਲੇਰੇ,
ਦੇਸ ਪਿਆਰ ਦਾ ਕੇਹਾ ਅਜੂਬਾ, ਵੰਡੇ ਖ਼ੁਸ਼ੀ ਚੁਫੇਰੇ।
ਆਉ ਰਲ ਕੇ ਕੀੜੀ ਵਾਂਗੂ, ਰੁੱਝੀਏ ਪਿਆਰ ਵੰਡਾਈਏ,
ਸਿਦਕ, ਲਗਨ ਸੰਗ ਮਿਹਨਤ ਕਰੀਏ, ਜੱਗ ਸੁਰਜੀਤ ਬਣਾਈਏ।
ਔਖੇ ਸ਼ਬਦਾਂ ਦੇ ਅਰਥ- ਸ਼ੈਆਂ-ਚੀਜ਼ਾਂ। ਸੰਗ-ਸਾਥੀ। ਅਜੂਬਾ-ਹੈਰਾਨ ਕਰਨ ਵਾਲੀ ਚੀਜ਼ ਸੁਰਜੀਤ-ਜ਼ਿੰਦਾ, ਨਰੋਆ।
ਪ੍ਰਸ਼ਨ 5.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਜਦੋਂ ਕਿਧਰੇ ਮਿੱਠੀਆਂ ਖੁਸ਼ਬੋਆਂ ਭਰੀਆਂ ਚੀਜ਼ਾਂ ਦੀ ਕਿਧਰੋਂ ਮਹਿਕ ਆਉਂਦੀ ਹੈ, ਤਾਂ ਕੀੜੀਆਂ ਉੱਥੇ ਸਹੇਲੀਆਂ ਵਾਂਗ ਪਹੁੰਚ ਕੇ ਕਲੀਆਂ ਵਾਂਗ ਟਹਿਕਣ ਲੱਗ ਪੈਂਦੀਆਂ ਹਨ। ਇਨ੍ਹਾਂ ਜਿੰਨਾ ਪਿਆਰ ਕਿਧਰੇ ਨਹੀਂ ਦਿਸਦਾ। ਇਨ੍ਹਾਂ ਦਾ ਪਿਆਰ ਦੂਰ-ਦੂਰ ਤਕ ਆਪਣੀਆਂ ਮਹਿਕਾਂ ਖਿਲਾਰਦਾ ਹੈ। ਇਨ੍ਹਾਂ ਦਾ ਦੇਸ਼-ਪਿਆਰ ਇਕ ਅਦਭੁਤ ਅਜਬਾ ਹੈ, ਜੋ ਚੁਫ਼ੇਰੇ ਖ਼ਸ਼ੀ ਖਿਲਾਰਦਾ ਹੈ ਆਓ, ਅਸੀਂ ਵੀ ਸਾਰੇ ਕੀੜੀ ਵਾਂਗ ਰਲ ਕੇ ਕੰਮ ਵਿਚ ਰੁੱਝ ਜਾਈਏ ਤੇ ਚੁਫ਼ੇਰੇ ਪਿਆਰ ਵੰਡੀਏ। ਆਓ, ਉਸ ਵਾਂਗ ਹੀ ਅਸੀਂ ਸਿਦਕ ਤੇ ਲਗਨ ਨਾਲ ਮਿਹਨਤ ਕਰੀਏ ਤੇ ਦੁਨੀਆ ਨੂੰ ਨਰੋਈ ਬਣਾਈਏ।
2. ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਇਸ ਪਾਠ ਵਿਚੋਂ 10 ਨਾਂਵ ਚੁਣੋ
ਉੱਤਰ :
ਕੀੜੀ, ਮਾਸ, ਖੱਲ, ਤਨ, ਗੱਲ, ਹੁੰਗਾਰਾ, ਕੰਮ, ਧਿਆਨ, ਜੀਵਨ, ਔਕੜ।