Punjab State Board PSEB 6th Class Punjabi Book Solutions Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ Textbook Exercise Questions and Answers.
PSEB Solutions for Class 6 Punjabi Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ
I. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਵਿਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
(i) ਸ਼ਹੀਦ ਕਾਂਸ਼ੀ ਰਾਮ ਕਿਹੜੇ ਇਲਾਕੇ ਦਾ ਸ਼ਹੀਦ ਮੰਨਿਆ ਜਾਂਦਾ ਹੈ ?
(ਉ) ਦੁਆਬੇ ਦਾ
(ਅ) ਮਾਝੇ ਦਾ
(ਇ) ਪੁਆਧ ਦਾ ।
ਉੱਤਰ :
(ਇ) ਪੁਆਧ ਦਾ । ✓
(ii) ਕਾਂਸ਼ੀ ਰਾਮ ਦਾ ਬੁੱਤ ਕਿੱਥੇ ਸਥਿਤ ਹੈ ?
(ਉ) ਫ਼ਿਰੋਜ਼ਪੁਰ ਵਿਖੇ
(ਅ) ਲੁਧਿਆਣਾ ਵਿਖੇ
(ਇ) ਮੜੌਲੀ ਕਲਾਂ ਵਿਖੇ ।
ਉੱਤਰ :
(ਇ) ਮੜੌਲੀ ਕਲਾਂ ਵਿਖੇ । ✓
(iii) ਕਾਂਸ਼ੀ ਰਾਮ ਦਾ ਜਨਮ ਕਦੋਂ ਹੋਇਆ ?
(ਉ) 12 ਅਕਤੂਬਰ, 1880 ਨੂੰ
(ਅ) 13 ਅਕਤੂਬਰ, 1883 ਨੂੰ
(ਇ) 20 ਅਕਤੂਬਰ, 1885 ਨੂੰ ।
ਉੱਤਰ :
(ਅ) 13 ਅਕਤੂਬਰ, 1883 ਨੂੰ ✓
(iv) ਸ਼ਹੀਦ ਕਾਂਸ਼ੀ ਰਾਮ ਨੂੰ ਫਾਂਸੀ ਕਿੱਥੇ ਦਿੱਤੀ ਗਈ ?
(ਉ) ਅਮਰੀਕਾ ਵਿਖੇ
(ਅ) ਆਸਟ੍ਰੇਲੀਆ ਵਿਖੇ
(ਇ) ਲਾਹੌਰ ਵਿਖੇ ।
ਉੱਤਰ :
(ਇ) ਲਾਹੌਰ ਵਿਖੇ । ✓
(v) ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਕਿੱਥੇ ਸਥਿਤ ਹੈ ?
(ਉ) ਖਰੜ
(ਅ) ਮੋਰਿੰਡਾ
(ਇ) ਭਾਗੂ ਮਾਜਰਾ ।
ਉੱਤਰ :
(ਇ) ਭਾਗੂ ਮਾਜਰਾ । ✓
II. ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸ਼ਹੀਦ ਕਾਂਸ਼ੀ ਰਾਮ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉੱਤਰ :
ਸ਼ਹੀਦ ਕਾਂਸ਼ੀ ਰਾਮ ਦਾ ਜਨਮ 13 ਅਕਤੂਬਰ, 1883 ਨੂੰ ਪਿੰਡ ਮੜੌਲੀ ਕਲਾਂ (ਨੇੜੇ ਮੋਰਿੰਡਾ) ਵਿਚ ਹੋਇਆ ।
ਪ੍ਰਸ਼ਨ 2.
ਕਾਂਸ਼ੀ ਰਾਮ ਦੇ ਪਿਤਾ ਦਾ ਕੀ ਨਾਂ ਸੀ ?
ਉੱਤਰ :
ਪੰਡਿਤ ਗੰਗਾ ਰਾਮ ।
ਪ੍ਰਸ਼ਨ 3.
ਕਾਂਸ਼ੀ ਰਾਮ ਨੇ ਮੁਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ?
ਉੱਤਰ :
ਪਿੰਡ ਮੜੌਲੀ ਕਲਾਂ ਦੇ ਪ੍ਰਾਇਮਰੀ ਸਕੂਲ ਤੋਂ ।
ਪ੍ਰਸ਼ਨ 4.
ਕਾਂਸ਼ੀ ਰਾਮ ਆਪਣੀ ਮਾਤਾ ਜੀ ਲਈ ਸਨਮਾਨ ਵਜੋਂ ਕੀ ਲਿਆਇਆ ?
ਉੱਤਰ :
ਇੱਕ ਦੁਪੱਟਾ ।
ਪ੍ਰਸ਼ਨ 5.
ਕਾਂਸ਼ੀ ਰਾਮ ਨੂੰ ਫਾਂਸੀ ਕਦੋਂ ਤੇ ਕਿੱਥੇ ਦਿੱਤੀ ਗਈ ?
ਉੱਤਰ :
27 ਮਾਰਚ, 1915 ਨੂੰ ਲਾਹੌਰ ਜੇਲ੍ਹ ਵਿਚ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸ਼ਹੀਦ ਕਾਂਸ਼ੀ ਰਾਮ ਕਿੱਥੇ ਨੌਕਰੀ ਕਰਦਾ ਸੀ ?
ਉੱਤਰ :
ਅੰਬਾਲੇ ਖ਼ਜ਼ਾਨੇ ਵਿਚ ।
ਪ੍ਰਸ਼ਨ 2.
ਗ਼ਦਰ ਪਾਰਟੀ ਦਾ ਮੁੱਢ ਕਿਵੇਂ ਬੱਝਿਆ ?
ਉੱਤਰ :
ਜਦੋਂ ਅਮਰੀਕਾ ਵਿਚ ਹਿੰਦੁਸਤਾਨੀਆਂ ਨੇ ਗੁਲਾਮੀ ਕਾਰਨ ਆਪਣੇ ਨਾਲ ਬੁਰਾ ਸਲੂਕ ਹੁੰਦਾ ਦੇਖਿਆ, ਤਾਂ ਉਨ੍ਹਾਂ ਅੰਗਰੇਜ਼ ਗੁਲਾਮੀ ਨੂੰ ਖ਼ਤਮ ਕਰਨ ਲਈ 1913 ਵਿਚ ਗ਼ਦਰ ਪਾਰਟੀ ਦਾ ਮੁੱਢ ਬੰਨ੍ਹਿਆ ।
ਪ੍ਰਸ਼ਨ 3.
ਸ਼ਹੀਦ ਕਾਂਸ਼ੀ ਰਾਮ’ਤੇ ਕਿਹੜੇ-ਕਿਹੜੇ ਗ਼ਦਰੀ ਯੋਧਿਆਂ ਦਾ ਅਸਰ ਪਿਆ ?
ਉੱਤਰ :
ਸ਼ਹੀਦ ਕਾਂਸ਼ੀ ਰਾਮ ਉੱਤੇ ਬਾਬਾ ਸੋਹਨ ਸਿੰਘ ਭਕਨਾ ਤੇ ਉਨ੍ਹਾਂ ਦੇ ਸਾਥੀ ਗ਼ਦਰੀਯੋਧਿਆਂ ਦਾ ਅਸਰ ਪਿਆ ।
ਪ੍ਰਸ਼ਨ 4.
ਗ਼ਦਰੀਆਂ ਨੇ ਕਿਸ ਤਰ੍ਹਾਂ ਹਿੰਦੁਸਤਾਨ ਵਲ ਕੂਚ ਕੀਤਾ ?
ਉੱਤਰ :
ਜਹਾਜ਼ਾਂ ਵਿਚ ਚੜ੍ਹ ਕੇ ।
ਪ੍ਰਸ਼ਨ 5.
ਸ਼ਹੀਦ ਕਾਂਸ਼ੀ ਰਾਮ ਦੀ ਯਾਦ ਵਿਚ ਮੈਮੋਰੀਅਲ ਕਾਲਜ ਦੀ ਸਥਾਪਨਾ ਕਦੋਂ ਤੇ ਕਿਵੇਂ ਕੀਤੀ ਗਈ ?
ਉੱਤਰ :
ਸ਼ਹੀਦ ਕਾਂਸ਼ੀ ਰਾਮ ਕਾਲਜ ਦੀ ਸਥਾਪਨਾ 1974 ਵਿਚ ਕਾਮਰੇਡ ਸ਼ਮਸ਼ੇਰ ਸਿੰਘ ਜੋਸ਼ ਦੇ ਯਤਨਾਂ ਨਾਲ ਹੋਈ । (ਨੋਟ : ਇਸ ਪ੍ਰਸ਼ਨ ਸੰਬੰਧੀ ਪਾਠ-ਪੁਸਤਕ ਵਿਚੋਂ ਕੋਈ ਉੱਤਰ ਨਹੀਂ ਮਿਲਦਾ ॥)
ਪ੍ਰਸ਼ਨ 6.
ਵਾਕਾਂ ਵਿਚ ਵਰਤੋ :
ਸੂਰਬੀਰ, ਹਕੂਮਤ, ਲੁੱਟ-ਖਸੁੱਟ, ਰਜਵਾੜਾਸ਼ਾਹੀ, ਢੁੱਕਵਾਂ, · ਸੂਹ ਮਿਲਨੀ, ਕੋਝੀ ।
ਉੱਤਰ :
1. ਸੂਰਬੀਰ (ਸੂਰਮਾ, ਬਹਾਦਰ) – ਪੰਜਾਬ ਸੂਰਬੀਰਾਂ ਦੀ ਧਰਤੀ ਹੈ ।
2. ਹਕੂਮਤ (ਸਰਕਾਰ) – ਭਾਰਤ ਵਿਚ ਲੰਮਾ ਸਮਾਂ ਕਾਂਗਰਸੀਆਂ ਦੀ ਹਕੂਮਤ ਰਹੀ ।
3. ਲੁੱਟ-ਖਸੁੱਟ (ਸੁੱਟਣ ਦਾ ਕੰਮ) -ਰਾਜਨੀਤਕ ਲੀਡਰ ਆਮ ਕਰਕੇ ਲੋਕ-ਸੇਵਾ ਦੀ ਥਾਂ ਲੁੱਟ-ਖਸੁੱਟ ਹੀ ਕਰਦੇ ਹਨ ।
4. ਢੁੱਕਵਾਂ (ਅਨੁਕੂਲ, ਸਹੀ) – ਇਹ ਇਸ ਪ੍ਰਸ਼ਨ ਦਾ ਢੁੱਕਵਾਂ ਉੱਤਰ ਨਹੀਂ !
5. ਸੂਹ ਮਿਲਨੀ ਖ਼ਬਰ ਮਿਲਨੀ) – ਮੁਖ਼ਬਰਾਂ ਨੇ ਅੰਗਰੇਜ਼ਾਂ ਨੂੰ ਗ਼ਦਰ ਪਾਰਟੀ ਦੇ ਸਾਰੇ ਪ੍ਰੋਗਰਾਮਾਂ ਦੀ ਸੂਹ ਦੇ ਦਿੱਤੀ ।
6. ਕੋਝੀ (ਭੱਦੀ, ਬੁਰੀ) – ਕਿਸੇ ਕਿਸੇ ਬੰਦੇ ਦੀ ਸ਼ਕਲ ਬੜੀ ਕੋਝੀ ਹੁੰਦੀ ਹੈ ।
ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋ :
ਪੰਡਿਤ ਗੰਗਾ ਰਾਮ, ਮੜੌਲੀ ਕਲਾਂ, ਗ਼ਦਰ ਪਾਰਟੀ, ਸ. ਪ੍ਰਤਾਪ ਸਿੰਘ ਕੈਰੋਂ, ਲਾਹੌਰ ਵਿਖੇ ॥
(i) ਸ਼ਹੀਦ ਕਾਂਸ਼ੀ ਰਾਮ ਦਾ ਜਨਮ …………….. ਦੇ ਘਰ ਪਿੰਡ …….. ਵਿਖੇ ਹੋਇਆ ।
(ii) 25 ਮਾਰਚ, 1913 ਨੂੰ ……………… ਦੀ ਸਥਾਪਨਾ ਹੋਈ ।
(iii) ਸ਼ਹੀਦ ਕਾਂਸ਼ੀ ਰਾਮ ਨੂੰ ………….. ਫਾਂਸੀ ਦਿੱਤੀ ਗਈ ।
(iv) ਪੰਜਾਬ ਸਰਕਾਰ ਦੇ ਤਤਕਾਲੀ ਮੁੱਖ-ਮੰਤਰੀ ……………… ਨੇ ਸਰਕਾਰੀ ਹਾਈ ਸਕੂਲ ਨੂੰ ਸ਼ਹੀਦ ਕਾਂਸ਼ੀ ਰਾਮ ਦਾ ਨਾਂ ਦਿੱਤਾ ।
ਉੱਤਰ :
(i) ਸ਼ਹੀਦ ਕਾਂਸ਼ੀ ਰਾਮ ਦਾ ਜਨਮ ਪੰਡਿਤ ਗੰਗਾ ਰਾਮ ਦੇ ਘਰ ਪਿੰਡ ਮੜੌਲੀ ਕਲਾਂ ਵਿਖੇ ਹੋਇਆ ।
(ii) 25 ਮਾਰਚ, 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਹੋਈ ।
(iii) ਸ਼ਹੀਦ ਕਾਂਸ਼ੀ ਰਾਮ ਨੂੰ ਲਾਹੌਰ ਵਿਖੇ ਫਾਂਸੀ ਦਿੱਤੀ ਗਈ ।
(iv) ਪੰਜਾਬ ਸਰਕਾਰ ਦੇ ਤਤਕਾਲੀ ਮੁੱਖ-ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਸਰਕਾਰੀ ਹਾਈ ਸਕੂਲ ਨੂੰ ਸ਼ਹੀਦ ਕਾਂਸ਼ੀ ਰਾਮ ਦਾ ਨਾਂ ਦਿੱਤਾ ।
ਪ੍ਰਸ਼ਨ 8.
ਹੇਠਾਂ ਦਿੱਤੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਪਾਰਟੀ – ………. – ……….
ਇਤਿਹਾਸ – ………. – ……….
ਸੂਰਬੀਰ – ………. – ……….
ਨੌਕਰੀ – ………. – ……….
ਸਨਮਾਨ – ………. – ……….
ਭਾਰਤੀ – ………. – ……….
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਪਾਰਟੀ – पार्टी – Party
ਇਤਿਹਾਸ – इतिहास – History
ਸੂਰਬੀਰ – शूरवीर – Brave
ਨੌਕਰੀ – नौकरी – Service
ਸਨਮਾਨ – सम्मान – Respect
ਭਾਰਤੀ – भारतीय – Indian
ਪ੍ਰਸ਼ਨ 9.
ਵਿਰੋਧੀ ਸ਼ਬਦ ਲਿਖੋ :
ਅਜ਼ਾਦ, ਨਫ਼ਰਤ, ਕਾਮਯਾਬ, ਸਨਮਾਨ, ਭਰਪੂਰ, ਨਜ਼ਦੀਕ ।
ਉੱਤਰ :
ਅਜ਼ਾਦ – ਗੁਲਾਮ
ਨਫ਼ਰਤ – ਪਿਆਰ
ਕਾਮਯਾਬ – ਨਾਕਾਮਯਾਬ
ਸਨਮਾਨ – ਅਪਮਾਨ
ਭਰਪੂਰ – ਸੱਖਣਾ
ਨਜ਼ਦੀਕ – ਦੂਰ !
ਪ੍ਰਸ਼ਨ 10.
ਸ਼ੁੱਧ ਕਰ ਕੇ ਲਿਖੋ :
ਇਤੀਹਾਸ, ਸਹੀਦ, ਪਰੀਵਾਰ, ਪ੍ਰੀਭਾਸ਼ਾਲੀ, ਕਾਮਜਾਬ, ਲੂਟ-ਖਸੂਟ ।
ਉੱਤਰ :
ਇਤੀਹਾਸ – ਇਤਿਹਾਸ
ਸ਼ਹੀਦ – ਸ਼ਹੀਦ
ਪਰੀਵਾਰ – ਪਰਿਵਾਰ
ਪ੍ਰਤੀਸ਼ਾਲੀ – ਪ੍ਰਤਿਭਾਸ਼ਾਲੀ
ਕਾਮਜਾਤ – ਕਾਮਯਾਬ
ਲੁੱਟ-ਖਸੂਟ – ਲੁੱਟ-ਖਸੁੱਟ ।
IV. ਵਿਦਿਆਰਥੀਆਂ ਲਈ
ਪ੍ਰਸ਼ਨ 1.
ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਓ ।
ਉੱਤਰ :
(ਨੋਟ : ਸ਼ਹੀਦ ਭਗਤ ਸਿੰਘ ਬਾਰੇ ਜਾਣਨ ਲਈ ਦੇਖੋ ਅਗਲੇ ਸਫ਼ਿਆਂ ਵਿਚ ਲੇਖ-ਰਚਨਾ ਵਾਲਾ ਭਾਗ )
ਔਖੇ ਸ਼ਬਦਾਂ ਦੇ ਅਰਥ :
ਸੰਘਰਸ਼ਮਈ = ਸੰਘਰਸ਼ ਭਰਿਆ, ਘੋਲਾਂ ਵਾਲਾ । ਅਦੁੱਤੀ = ਲਾਸਾਨੀ । ਅੱਖਾਂ ਖੋਲ੍ਹਣ ਵਾਲੀਆਂ = ਅਸਲੀਅਤ ਸਾਹਮਣੇ ਲਿਆਉਣ ਵਾਲੀਆਂ ਰਜਵਾੜਾਸ਼ਾਹੀ = ਰਾਜੇ ਦੀ ਨਿਰੰਕੁਸ਼ ਹਕੂਮਤ 1 ਮਨ ਉਕਤਾ ਗਿਆ = ਮਨ ਉਚਾਟ ਹੋ ਗਿਆ; ਦਿਲਚਸਪੀ ਨਾ ਰਹੀ ਤਿੱਖੀ ਬੁੱਧੀ = ਤੇਜ਼ ਦਿਮਾਗ਼ । ਜੁਆਲਾ = ਅੱਗ । ਸੁਲਘ ਰਹੀ = ਅੱਗ ਦੇ ਭੜਕਣ ਤੋਂ ਪਹਿਲਾਂ ਦੀ ਹਾਲਤ, ਜਦੋਂ ਅਜੇ ਧੂੰਆਂ ਹੀ ਨਿਕਲ ਰਿਹਾ ਹੁੰਦਾ ਹੈ । ਮੰਦਾ = ਬੁਰਾ । ਸੰਪਰਕ = ਸੰਬੰਧਿਤ । ਇਨਕਲਾਬੀਆਂ = ਕ੍ਰਾਂਤੀਕਾਰੀਆਂ । ਖ਼ਜ਼ਾਨਚੀ = ਪੈਸਿਆਂ ਦਾ ਹਿਸਾਬਕਿਤਾਬ ਰੱਖਣ ਵਾਲਾ । ਕੂਚ ਕਰ ਦਿੱਤਾ = ਚਲ ਪਿਆ । ਸੂਹ = ਖ਼ਬਰ । ਪਰਲੋਕ ਸਿਧਾਰ ਜਾਣਾ = ਮਰ ਜਾਣਾ । ਸਬਰ = ਧੀਰਜ 1 ਅਲਵਿਦਾ ਆਖੀ = ਛੱਡ ਦਿੱਤਾ ! ਜੂਲਾ = ਪੰਜਾਲੀ, ਬੰਧਨ । ਅਸਲਾਖ਼ਾਨਾ = ਹਥਿਆਰਘਰ ਨਜ਼ਦੀਕ = ਨੇੜੇ 1 ਮੁੱਠ-ਭੇੜ = ਆਪਸੀ ਲੜਾਈ । ਤੁਲੀ ਹੋਈ ਸੀ = ਕੁੱਝ ਮਾੜਾ ਕਰਨ ਲਈ ਤਿਆਰ । ਢੋਂਗ = ਦਿਖਾਵਾ, ਸਾਂਗ । ਈਨ ਨਾ ਮੰਨੀ = ਹਾਰ ਨਾ ਮੰਨੀ । ਕੋਝੀ = ਭੱਦੀ, ਬੁਰੀ । ਲਾਸਾਨੀ = ਬੇਮਿਸਾਲ ।
ਪੁਆਧ ਦਾ ਮਹਾਨ ਸ਼ਹੀਦ-ਕਾਂਸ਼ੀ ਰਾਮ Summary
ਪੁਆਧ ਦਾ ਮਹਾਨ ਸ਼ਹੀਦ-ਕਾਂਸ਼ੀ ਰਾਮ ਪਾਠ ਦਾ ਸਾਰ
ਕਾਂਸ਼ੀ ਰਾਮ ਗ਼ਦਰ ਪਾਰਟੀ ਦਾ ਮਹਾਨ ਸ਼ਹੀਦ ਸੀ । ਉਸਦਾ ਜਨਮ 13 ਅਕਤੂਬਰ, 1883 ਨੂੰ ਪੰਡਿਤ ਗੰਗਾ ਰਾਮ ਦੇ ਘਰ ਪਿੰਡ ਮੜੌਲੀ ਕਲਾਂ (ਨੇੜੇ ਮੋਰਿੰਡਾ) ਵਿਚ ਹੋਇਆ । ਉਸਨੇ ਪ੍ਰਾਇਮਰੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ ਅੱਠਵੀਂ ਮੋਰਿੰਡਾ ਦੇ ਸਕੂਲ ਤੋਂ ਪਾਸ ਕੀਤੀ । ਜਦੋਂ ਉਹ ਪਟਿਆਲੇ ਦੇ ਮਹਿੰਦਰਾ ਹਾਈ ਸਕੂਲ ਵਿਖੇ ਦਸਵੀਂ ਵਿਚ ਪੜ੍ਹਦਾ ਸੀ, ਤਾਂ ਉਸਦੇ ਮਨ ਵਿਚ ਰਜਵਾੜਾਸ਼ਾਹੀ ਤੇ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਨਫ਼ਰਤ ਪੈਦਾ ਹੋ ਗਈ । ਫਿਰ ਅੰਬਾਲੇ ਵਿਚ ਖ਼ਜ਼ਾਨੇ ਦੀ ਨੌਕਰੀ ਕਰਦਿਆਂ ਉਸਦਾ ਮਨ ਹੋਰ ਉਕਤਾ ਗਿਆ ।ਉਹ ਨੌਕਰੀ ਛੱਡ ਕੇ ਪਹਿਲਾਂ ਦਿੱਲੀ ਰਿਹਾ ਤੇ ਫਿਰ ਆਸਟ੍ਰੇਲੀਆ ਹੁੰਦਾ ਹੋਇਆ ਅਮਰੀਕਾ ਪਹੁੰਚ ਗਿਆ । ਇੱਥੇ ਗੁਲਾਮ ਭਾਰਤੀਆਂ ਨਾਲ ਹੁੰਦਾ ਬੁਰਾ ਸਲੂਕ ਦੇਖ ਕੇ ਉਸਦਾ ਮਨ ਤੜਫ ਉੱਠਿਆ ਤੇ ਉਸ ਦਾ ਸੰਬੰਧ ਬਾਬਾ ਸੋਹਨ ਸਿੰਘ ਭਕਨਾ ਨਾਲ ਜੁੜ ਗਿਆ । 25 ਮਾਰਚ, 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਹੋਈ । ਬਾਬਾ ਸੋਹਨ ਸਿੰਘ ਭਕਨਾ ਪ੍ਰਧਾਨ, ਲਾਲਾ ਹਰਦਿਆਲ ਜਨਰਲ ਸਕੱਤਰ ਅਤੇ ਕਾਂਸ਼ੀ ਰਾਮ ਖ਼ਜ਼ਾਨਚੀ ਚੁਣੇ ਗਏ । ਇਹ ਤਿੰਨੇ ‘ਗੁਪਤ ਮਿਸ਼ਨ’ ਦੇ ਮੈਂਬਰ ਵੀ ਸਨ । ਉਸ ਸਮੇਂ ਅੰਗਰੇਜ਼ਾਂ ਨੂੰ ਪਹਿਲੀ ਸੰਸਾਰ ਜੰਗ ਵਿਚ ਉਲਝੇ ਦੇਖ ਕੇ ਗ਼ਦਰ ਪਾਰਟੀ ਨੇ ਇਸ ਸਮੇਂ ਨੂੰ ਅੰਗਰੇਜ਼ਾਂ ਵਿਰੁੱਧ ਕਾਰਵਾਈ ਕਰਨ ਲਈ ਢੁੱਕਵਾਂ ਮੌਕਾ ਸਮਝਿਆ । (ਨੋਟ: ਬੋਰਡ ਦੀ ਪਾਠ-ਪੁਸਤਕ ਵਿਚ ਗ਼ਲਤ ਲਿਖਿਆ ਹੈ ਕਿ ਗ਼ਦਰੀਆਂ ਨੇ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਹਿੰਦੁਸਤਾਨ ਵਲ ਕੂਚ ਕੀਤਾ ।
ਕਾਮਾਗਾਟਾ ਮਾਰੂ ਤਾਂ 376 ਪੰਜਾਬੀਆਂ ਨੂੰ ਲੈ ਕੇ 4 ਮਾਰਚ, 1914 ਨੂੰ ਕੈਨੇਡਾ ਪੁੱਜਾ ਸੀ, ਜਿਸਨੂੰ ਕੈਨੇਡਾ ਸਰਕਾਰ ਨੇ ਕੰਢੇ ਨਹੀਂ ਸੀ ਲੱਗਣ ਦਿੱਤਾ ਤੇ ਕੁੱਝ ਮਹੀਨੇ ਸਮੁੰਦਰ ਵਿਚ ਖੜਾ ਰੱਖ ਕੇ ਵਾਪਸ ਭੇਜ ਦਿੱਤਾ ਸੀ । 27 ਸਤੰਬਰ, 1914 ਦੇ ਦਿਨ ਜਦ ਉਹ ਜਹਾਜ਼ ਕਲਕੱਤੇ ਨੇੜੇ ਬਜਬਜ ਘਾਟ ਉੱਤੇ ਪੁੱਜਾ, ਤਾਂ ਅੰਗਰੇਜ਼ੀ ਪੁਲਿਸ ਨੇ ਗੋਲੀਆਂ ਚਲਾ ਕੇ ਬਹੁਤ ਸਾਰੇ ਮੁਸਾਫ਼ਿਰ ਮਾਰ ਦਿੱਤੇ ਸਨ । ਗ਼ਦਰੀਆਂ ਨੇ ਕਾਮਾਗਾਟਾ ਮਾਰੂ ਦੇ ਮੁਸਾਫ਼ਿਰਾਂ ਦੀ ਮੱਦਦ ਕੀਤੀ ਸੀ, ਪਰ ਇਸ ਵਿਚ ਸਵਾਰ ਨਹੀਂ ਸਨ ਹੋਏ । ਇਸ ਘਟਨਾ ਨੇ ਗ਼ਦਰੀਆਂ ਦੇ ਮਨ ਵਿਚ ਅੰਗਰੇਜ਼ਾਂ ਵਿਰੁੱਧ ਗੁੱਸਾ ਹੋਰ ਭੜਕਾ ਦਿੱਤਾ ਸੀ ਤੇ ਇਸ ਪਿੱਛੋਂ ਉਹ ਸਭ ਕੁੱਝ ਛੱਡ ਕੇ ਜਹਾਜ਼ਾਂ ‘ਤੇ ਚੜ੍ਹ ਕੇ ਹਿੰਦੁਸਤਾਨ ਵਿਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਤੁਰ ਪਏ ਸਨ ) ਗ਼ਦਰੀਆਂ ਦੇ ਹਿੰਦੁਸਤਾਨ ਵਲ ਤੁਰਨ ਦੀ ਸੂਹ ਅੰਗਰੇਜ਼ਾਂ ਨੂੰ ਲੱਗ ਗਈ । ਉਨ੍ਹਾਂ ਨੇ ਬਹੁਤ ਸਾਰਿਆਂ ਨੂੰ ਜਹਾਜ਼ਾਂ ਤੋਂ ਉੱਤਰਦਿਆਂ ਹੀ ਫੜ ਲਿਆ, ਪਰੰਤੂ ਬਹੁਤ ਸਾਰੇ ਬਚ ਗਏ ! ਕਾਂਸ਼ੀ ਰਾਮ ਵੀ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਪਹੁੰਚ ਗਿਆ । ਕਿਹਾ ਜਾਂਦਾ ਹੈ ਕਿ ਉਹ ਆਪਣੀ ਮਾਤਾ ਜੀ ਲਈ ਇਕ ਦੁਪੱਟਾ ਲੈ ਕੇ ਆਇਆ ਸੀ, ਪਰ ਜਦੋਂ ਉਹ ਉਸਨੂੰ ਮਿਲਣ ਲਈ ਘਰ ਪੁੱਜਾ, ਤਾਂ ਉਹ ਪਰਲੋਕ ਸਿਧਾਰ ਚੁੱਕੀ ਸੀ ।
ਗ਼ਦਰੀਆਂ ਦਾ ਮੁੱਖ ਕੰਮ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣਾ ਸੀ । ਉਨ੍ਹਾਂ ਦੀ ਯੋਜਨਾ ਫ਼ੌਜੀ ਛਾਉਣੀਆਂ ਦੇ ਅਸਲ੍ਹਖਾਨਿਆਂ ਉੱਤੇ ਕਬਜ਼ਾ ਕਰ ਕੇ ਹਥਿਆਰ ਪ੍ਰਾਪਤ ਕਰਨਾ ਸੀ । ਇਸ ਮਕਸਦ ਲਈ ਜਦੋਂ ਉਨ੍ਹਾਂ ਫ਼ਿਰੋਜ਼ਪੁਰ ਛਾਉਣੀ ਵਲ ਕੂਚ ਕੀਤਾ, ਤਾਂ ਰਸਤੇ ਵਿਚ ਮਿਸਰੀ ਵਾਲੇ ਦੇ ਨੇੜੇ ਉਨ੍ਹਾਂ ਦੀ ਪੁਲਿਸ ਨਾਲ ਮੁੱਠ-ਭੇੜ ਹੋ ਗਈ ਤੇ ਉਹ ਫੜੇ ਗਏ ! ਅੰਗਰੇਜ਼ ਸਰਕਾਰ ਨੇ ਮੁਕੱਦਮੇ ਦਾ ਢੋਂਗ ਰਚਾ ਕੇ 27 ਮਾਰਚ, 1915 ਨੂੰ ਕਾਂਸ਼ੀ ਰਾਮ ਤੇ ਉਸਦੇ ਸਾਥੀਆਂ ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ।
1961 ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਕਾਂਸ਼ੀ ਰਾਮ ਦੇ ਪਿੰਡ ਮੜੌਲੀ ਦੇ ਸਰਕਾਰੀ ਹਾਈ ਸਕੂਲ ਨੂੰ ਕਾਂਸ਼ੀ ਰਾਮ ਦਾ ਨਾਂ ਦਿੱਤਾ ਤੇ ਉੱਥੇ ਉਸਦਾ ਬੁੱਤ ਲੁਆਇਆ ।ਉਨ੍ਹਾਂ ਦੀ ਯਾਦ ਵਿਚ ਹੀ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੁ ਮਾਜਰਾ ਸਥਾਪਿਤ ਕੀਤਾ ਗਿਆ । ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਲੱਬ, ਮੜੌਲੀ ਕਲਾਂ ਲਗਪਗ ਪਿਛਲੇ ਕਈ ਸਾਲਾਂ ਤੋਂ ਇਸ ਮਹਾਨ ਸ਼ਹੀਦ ਦੀ ਯਾਦ ਵਿਚ ਟੂਰਨਾਮੈਂਟ, ਨਾਟਕ ਤੇ ਹੋਰ ਸਮਾਗਮ ਕਰਾਉਂਦੀ ਹੈ ।