Punjab State Board PSEB 6th Class Punjabi Book Solutions Chapter 13 ਬਾਲਾਂ ਲਈ ਸਿੱਖਿਆ Textbook Exercise Questions and Answers.
PSEB Solutions for Class 6 Punjabi Chapter 13 ਬਾਲਾਂ ਲਈ ਸਿੱਖਿਆ
I. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
(i) ਥਿੰਧੇ ਪਾਪੜੇ, ਖੱਟੇ ਛੋਲੇ ਖਾ ਕੇ ਸਾਨੂੰ :
(ੳ) ਖੁਰਕ ਹੋ ਜਾਂਦੀ ਹੈ ।
(ਆ) ਖੰਘ ਲੱਗ ਜਾਂਦੀ ਹੈ
(ਈ) ਪੇਟ-ਦਰਦ ਹੋਣ ਲੱਗ ਜਾਂਦਾ ਹੈ ।
ਉੱਤਰ :
(ਆ) ਖੰਘ ਲੱਗ ਜਾਂਦੀ ਹੈ ✓
(ii) ਕਿਹੜੀਆਂ ਚੀਜ਼ਾਂ ਦੀ ਵਰਤੋਂ ਸਾਨੂੰ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ?
(ਉ) ਦੁੱਧ ਤੇ ਦਹੀਂ ਦੀ
(ਅ) ਤਾਜ਼ੇ ਫਲਾਂ ਦੀ
(ਈ) ਗਲੇ-ਸੜੇ ਜਾਂ ਕੱਚੇ ਫਲਾਂ ਦੀ ।
ਉੱਤਰ :
(ਈ) ਗਲੇ-ਸੜੇ ਜਾਂ ਕੱਚੇ ਫਲਾਂ ਦੀ । ✓
(iii) ਸਾਨੂੰ ਕਿਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ?
(ਉ) ਮੈਲੇ ਕੱਪੜੇ
(ਅ) ਸਾਫ਼-ਸੁਥਰੇ ਕੱਪੜੇ
(ਈ) ਸੂਤੀ ਕੱਪੜੇ ।
ਉੱਤਰ :
(ਉ) ਮੈਲੇ ਕੱਪੜੇ ✓
II. ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਬਾਲਾਂ ਲਈ ਸਿੱਖਿਆ ਕਵਿਤਾ ਵਿਚ ਕਵੀ ਤੰਦਰੁਸਤ ਰਹਿਣ ਲਈ ਕਿਹੜੀਆਂ ਚੀਜ਼ਾਂ ਨੂੰ ਖਾਣ ਤੋਂ ਰੋਕਦਾ ਹੈ ?
ਉੱਤਰ :
ਪਾਪੜ, ਖੱਟੇ ਛੋਲੇ ਤੇ ਕੱਚੇ ਫਲ, ਖੱਟੀਆਂ ਚੀਜ਼ਾਂ, ਮਿਰਚਾਂ ਤੇ ਬਨਸਪਤੀ ਘਿਓ ।
ਪ੍ਰਸ਼ਨ 2.
ਮੱਖੀਆਂ ਨਾਲ ਕਿਹੜਾ ਰੋਗ ਫੈਲਦਾ ਹੈ ?
ਉੱਤਰ :
ਹੈਜ਼ਾ ।
ਪ੍ਰਸ਼ਨ 3.
ਮੱਛਰ ਦੁਆਰਾ ਡੰਗ ਮਾਰਨ ‘ਤੇ ਕਿਹੜਾ ਰੋਗ ਫੈਲਦਾ ਹੈ ?
ਉੱਤਰ :
ਤੇਈਆ ਤਾਪ ।
ਪ੍ਰਸ਼ਨ 4.
ਪਲੇਗ ਕਿਸ ਜਾਨਵਰ ਕਰਕੇ ਫੈਲਦੀ ਹੈ ?
ਉੱਤਰ :
ਚੂਹੇ ਕਰਕੇ ।
ਪ੍ਰਸ਼ਨ 5.
ਸਵੇਰੇ ਉੱਠ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ :
ਸੈਰ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠ ਦਿੱਤੀਆਂ ਕਾਵਿ-ਸਤਰਾਂ ਪੂਰੀਆਂ ਕਰੋ :
(i) ਜੋ ਕੁੱਝ ਖਾਓ ਤਾਜ਼ਾ ਖਾਓ …… ।
(ii) ਦੁੱਧ, ਦਹੀਂ, ਲੱਸੀ ਤੇ ਮੱਖਣ,
(iii) …………. ………… ; ਘਰ ਵਿਚ ਕਦੇ ਟਿਕਾਓ ਨਾ ।
(iv) ……….. ਚੀਜ਼ਾਂ ਨੂੰ ਮੂੰਹ ਲਾਓ ਨਾ ।
ਉੱਤਰ :
(i) ਜੋ ਕੁੱਝ ਖਾਓ ਤਾਜ਼ਾ ਖਾਓ ; ਬਾਸੀ ’ਤੇ ਜੀ ਭਰਮਾਓ ਨਾ ।
(ii) ਦੁੱਧ, ਦਹੀਂ, ਲੱਸੀ ਤੇ ਮੱਖਣ, ਦੇਹ ਨੂੰ ਨਵਾਂ-ਨਰੋਆ ਰੱਖਣ ।
(iii) ਚੂਹੇ ਨਾਲ ਪਲੇਗ ਫੈਲਦੀ, ਘਰ ਵਿਚ ਕਦੇ ਟਿਕਾਓ ਨਾ ।
(iv) ਖੱਟਾ, ਮਿਰਚ, ਵਲੈਤੀ ਘਿਉ ਦੀਆਂ, ਚੀਜ਼ਾਂ ਨੂੰ ਮੂੰਹ ਲਾਓ ਨਾ ।
ਪ੍ਰਸ਼ਨ 2.
ਵਾਕਾਂ ਵਿੱਚ ਵਰਤੋ : ਨਰੋਆ, ਤੁਰੰਤ, ਵਰਜਸ਼, ਤੰਦਰੁਸਤ, ਬਾਸੀ, ਦੇਹ, ਤਾਪ, ਬਜ਼ਾਰੀ ॥
ਉੱਤਰ :
1. ਨਰੋਆ (ਤੰਦਰੁਸਤ) – ਪੰਜਾਬੀ ਜਵਾਨਾਂ ਦਾ ਮੱਖਣਾਂ ਨਾਲ ਪਾਲਿਆ ਸਰੀਰ ਨਰੋਆ ਹੁੰਦਾ ਹੈ ।
2. ਤੁਰੰਤ (ਝੱਟਪੱਟ) – ਜਦੋਂ ਉਸ ਨੂੰ ਦਿਲ ਦਾ ਦੌਰਾ ਪਿਆ, ਤਾਂ ਅਸੀਂ ਤੁਰੰਤ ਹੀ ਡਾਕਟਰ ਨੂੰ ਬੁਲਾ ਲਿਆ ।
3. ਵਰਜਿਸ਼ (ਕਸਰਤ) – ਸਿਹਤ ਨੂੰ ਠੀਕ ਰੱਖਣ ਲਈ ਸਾਨੂੰ ਹਰ ਰੋਜ਼ ਵਰਜਿਸ਼ ਕਰਨੀ ਚਾਹੀਦੀ ਹੈ ।
4. ਤੰਦਰੁਸਤ (ਅਰੋਗ) – ਤੰਦਰੁਸਤ ਰਹਿਣ ਲਈ ਸਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ।
5. ਬਾਸੀ (ਬੇਹਾ) – ਤੁਸੀਂ ਬਾਸੀ ਰੋਟੀ ਨਾ ਖਾਓ, ਸਗੋਂ ਤਾਜ਼ੀ ਖਾਓ ।
6. ਦੇਹ (ਸਰੀਰ) – ਕਸਰਤ ਦੇਹ ਨੂੰ ਅਰੋਗ ਰੱਖਦੀ ਹੈ ।
7. ਤਾਪ (ਬੁਖ਼ਾਰ) – ਪਿਛਲੇ ਮਹੀਨੇ ਮੈਂ ਦੋ ਹਫ਼ਤੇ ਮਿਆਦੀ ਤਾਪ ਦਾ ਸ਼ਿਕਾਰ ਰਿਹਾ ।
8. ਬਜ਼ਾਰੀ (ਘਰ ਤੋਂ ਬਾਹਰਲੀ, ਬਜ਼ਾਰ ਵਿਚ ਵਿਕਣ ਵਾਲੀ) – ਸਾਨੂੰ ਕੋਈ ਵੀ ਬਜ਼ਾਰੀ ਚੀਜ਼ ਨਹੀਂ ਖਾਣੀ ਚਾਹੀਦੀ ।
ਪ੍ਰਸ਼ਨ 3.
ਵਿਰੋਧੀ ਸ਼ਬਦ ਲਿਖੋ : ਤਾਜ਼ਾ, ਨਵਾਂ, ਮੈਲਾਂ, ਕੱਚਾ, ਤੰਦਰੁਸਤ ।
ਉੱਤਰ :
ਤਾਜ਼ਾ – ਬੇਹਾ
ਨਵਾਂ – ਪੁਰਾਣਾ
ਮੈਲਾ – ਧੋਤਾ
ਕੱਚਾ – ਪੱਕਾ
ਤੰਦਰੁਸਤ – ਬਿਮਾਰ !
ਪ੍ਰਸ਼ਨ 4.
ਬਾਲਾਂ ਲਈ ਸਿੱਖਿਆ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ ।
ਉੱਤਰ :
ਤੰਦਰੁਸਤ ਜੇ ਰਹਿਣਾ ਹੈ ਤਾਂ, ਚੀਜ਼ ਬਜ਼ਾਰੀ ਖਾਓ ਨਾ,
ਥਿੰਧੇ ਪਾਪੜ, ਖੱਟੇ ਛੋਲੇ ਖਾ ਕੇ ਖੰਘ ਲਗਾਓ ਨਾ ।
ਜੋ ਕੁਝ ਖਾਓ, ਤਾਜ਼ਾ ਖਾਓ; ਬਾਸੀ ਤੇ ਜੀ ਭਰਮਾਓ ਨਾ,
ਸੜੇ, ਗਲੇ ਜਾਂ ਕੱਚੇ ਫਲ ਦੇ, ਲਾਗੇ ਭੁੱਲ ਕੇ ਜਾਓ ਨਾ ।
IV. ਰਚਨਾਤਮਿਕ ਕਾਰਜ
ਪ੍ਰਸ਼ਨ 1.
ਤੰਦਰੁਸਤ ਰਹਿਣ ਲਈ ਅਪਣਾਈਆਂ ਜਾ ਸਕਣ ਵਾਲੀਆਂ ਆਦਤਾਂ ਦੀ ਸੂਚੀ . ਬਣਾਓ ।
ਉੱਤਰ :
1. ਖੁਸ਼ ਰਹਿਣਾ, ਮਨ ਨੂੰ ਡਰ, ਚਿੰਤਾ ਤੇ ਕ੍ਰੋਧ ਤੋਂ ਮੁਕਤ ਰੱਖਣਾ ਅਤੇ ਆਸ਼ਾਵਾਦੀ ਰਹਿਣਾ ।
2. ਸਵੇਰੇ ਉੱਠ ਕੇ ਖੁੱਲ੍ਹੀ ਹਵਾ ਵਿਚ ਸੈਰ ਤੇ ਕਸਰਤ ਕਰਨੀ ।
3. ਸਰੀਰ ਦੀ ਸਫ਼ਾਈ ਰੱਖਣੀ, ਨਹਾਉਣਾ-ਧੋਣਾ, ਬੁਰਸ਼ ਕਰਨਾ ਤੇ ਸਾਫ਼ ਕੱਪੜੇ ਪਹਿਨਣਾ ।
4. ਤਾਜ਼ੀਆਂ ਚੀਜ਼ਾਂ ਤੇ ਫਲ ਖਾਣਾ, ਦੁੱਧ-ਦਹੀਂ ਤੇ ਲੱਸੀ ਦੀ ਵਰਤੋਂ ਕਰਨਾ । ਜੰਕ ਫੂਡ ਤੇ ਫਾਸਟ ਫੂਡ ਤੋਂ ਦੂਰ ਰਹਿਣਾ ।
5. ਸਮੇਂ ਸਿਰ ਜਾਗਣਾ, ਸੌਣਾ ਤੇ ਭੋਜਨ ਖਾਣਾ ।
ਪ੍ਰਸ਼ਨ 2.
ਤੰਦਰੁਸਤ ਰਹਿਣ ਲਈ ਨਾ ਕੀਤੇ ਜਾਣ ਵਾਲੇ ਕੰਮਾਂ ਜਾਂ ਬੁਰੀਆਂ ਆਦਤਾਂ ਦੀ ਸੂਚੀ ਬਣਾਓ ।
ਉੱਤਰ :
1. ਖਿਝੂ, ਸੜੀਅਲ, ਗ਼ਮਗੀਨ, ਕੋਧੀ ਅਤੇ ਨਿਰਾਸ਼ਾਵਾਦੀ ਰਹਿਣਾ ।
2. ਨਾ ਸਵੇਰੇ ਸਮੇਂ ਸਿਰ ਜਾਗਣਾ, ਨਾ ਸਮੇਂ ਸਿਰ ਸੌਣਾ ਤੇ ਨਾ ਭੋਜਨ ਖਾਣਾ ।
3. ਸੈਰ ਤੇ ਕਸਰਤ ਨਾ ਕਰਨਾ ।
4. ਸਰੀਰ ਤੇ ਕੱਪੜਿਆਂ ਦੀ ਸਫ਼ਾਈ ਨਾ ਰੱਖਣਾ ।
5. ਬੇਹੀਆਂ ਤੇ ਅਣਚੱਕੀਆਂ ਚੀਜ਼ਾਂ, ਜੰਕ ਤੇ ਫਾਸਟ ਫੂਡ ਖਾਣਾ ਅਤੇ ਦੁੱਧ-ਦਹੀਂ ਤੇ ਮੱਖਣ ਤੋਂ ਨੱਕ ਵੱਟਣਾ ।
ਪ੍ਰਸ਼ਨ 3.
‘ਬਾਲਾਂ ਲਈ ਸਿੱਖਿਆ’ ਕਵਿਤਾ ਨੂੰ ਯਾਦ ਕਰੋ ਤੇ ਆਪਣੇ ਸਹਿਪਾਠੀਆਂ ਨਾਲ ਮਿਲ ਕੇ ਗਾਓ ।
ਉੱਤਰ :
(ਨੋਟ : ਵਿਦਿਆਰਥੀ ਆਪੇ ਕਰਨ ….)
ਔਖੇ ਸ਼ਬਦਾਂ ਦੇ ਅਰਥ :
ਬਜ਼ਾਰੀ = ਬਜ਼ਾਰ ਵਿਚ ਵਿਕਣ ਵਾਲੀ । ਬਿੰਧੇ = ਘਿਓ ਜਾਂ ਤੇਲ ਵਾਲੇ । ਬਾਸੀ = ਬੋਹਾ । ਨਾ ਜੀ ਭਰਮਾਓ = ਦਿਲ ਨਾ ਲਲਚਾਓ । ਨਵਾਂ-ਨਰੋਆ = ਅਰੋਗ, ਤੰਦਰੁਸਤ । ਦੇਹ = ਸਰੀਰ । ਵਲੈਤੀ ਘਿਓ = ਬਨਸਪਤੀ ਤੇਲਾਂ ਤੋਂ ਬਣਿਆ ਘਿਓ । ਹੈਜ਼ਾ = ਦਸਤ ਤੇ ਉਲਟੀਆਂ ਲਾਉਣ ਤੇ ਸਰੀਰ ਦਾ ਪਾਣੀ ਘਟਾਉਣ ਵਾਲੀ ਇਕ ਬਹੁਤ ਹੀ ਘਾਤਕ ਬਿਮਾਰੀ । ਤੁਰੰਤ = ਝਟਪਟ । ਤੇਈਆ-ਤਾਪ = ਇਕ ਦਿਨ ਛੱਡ ਕੇ ਚੜ੍ਹਨ ਵਾਲਾ ਬੁਖ਼ਾਰ । ਤਾਪ = ਬੁਖ਼ਾਰ । ਪਲੇਗ = ਚੂਹਿਆਂ ਤੋਂ ਹੋਣ ਵਾਲੀ ਇਕ ਭਿਆਨਕ ਬਿਮਾਰੀ । ਵਰਜਿਸ਼ = ਕਸਰਤ ।
ਕਾਵਿ-ਟੋਟਿਆਂ ਦੇ ਸਰਲ ਅਰਥ
(ਉ) ਤੰਦਰੁਸਤ ਜੇ ਰਹਿਣਾ ਹੈ ਤਾਂ, ਚੀਜ਼ ਬਜ਼ਾਰੀ ਖਾਓ ਨਾ,
ਥਿੰਧੇ ਪਾਪੜ, ਖੱਟੇ ਛੋਲੇ, ਖਾ ਕੇ ਖੰਘ ਲਗਾਓ ਨਾ ।
ਪ੍ਰਸ਼ਨ 1.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ !
ਉੱਤਰ :
ਕਵੀ ਕਹਿੰਦਾ ਹੈ, ਬੱਚਿਓ, ਜੇਕਰ ਤੰਦਰੁਸਤ ਰਹਿਣਾ ਹੈ, ਤਾਂ ਤੁਸੀਂ ਕਦੇ ਵੀ ਬਜ਼ਾਰ ਵਿਚ ਵਿਕਦੀ ਚੀਜ਼ ਲੈ ਕੇ ਨਾ ਖਾਓ । ਤੁਹਾਨੂੰ ਤੇਲ ਵਾਲੇ ਪਾਪੜ ਤੇ ਖੱਟੇ ਛੋਲੇ ਨਹੀਂ ਖਾਣੇ ਚਾਹੀਦੇ, ਕਿਉਂਕਿ ਇਨ੍ਹਾਂ ਨਾਲ ਖੰਘ ਲੱਗ ਜਾਂਦੀ ਹੈ।
(ਅ) ਜੋ ਕੁੱਝ ਖਾਓ, ਤਾਜ਼ਾ ਖਾਓ; ਬਾਸੀ ’ਤੇ ਨਾ ਹੀ ਭਰਮਾਓ,
ਸੜੇ, ਗਲੇ ਜਾਂ ਕੱਚੇ ਫਲ ਦੇ, ਲਾਗੇ ਭੁੱਲ ਕੇ ਜਾਓ ਨਾ ।
ਪ੍ਰਸ਼ਨ 2.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
ਉੱਤਰ :
ਕਵੀ ਕਹਿੰਦਾ ਹੈ, ਬੱਚਿਓ ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ, ਤਾਂ ਜੋ ਕੁੱਝ ਵੀ ਖਾਣਾ ਹੋਵੇ, ਤਾਜ਼ਾ ਖਾਓ । ਤੁਹਾਨੂੰ ਬੇਹੀਆਂ ਚੀਜ਼ਾਂ ਲਈ ਮਨ ਨੂੰ ਲਲਚਾਉਣਾ ਨਹੀਂ ਚਾਹੀਦਾ । ਤੁਹਾਨੂੰ ਗਲੇ-ਸੜੇ ਜਾਂ ਕੱਚੇ ਫਲਾਂ ਦੇ ਭੁੱਲ ਕੇ ਵੀ ਨੇੜੇ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਚੀਜ਼ਾਂ ਸਿਹਤ ਵਿਚ ਵਿਗਾੜ ਪੈਦਾ ਕਰਦੀਆਂ ਹਨ ।
(ਇ) ਦੁੱਧ, ਦਹੀਂ, ਲੱਸੀ ਤੇ ਮੱਖਣ ਦੇਹ ਨੂੰ ਨਵਾਂ-ਨਰੋਆ ਰੱਖਣ,
ਖੱਟਾ, ਮਿਰਚ, ਵਲੈਤੀ ਘਿਉ ਦੀਆਂ ; ਚੀਜ਼ਾਂ ਨੂੰ ਮੂੰਹ ਲਾਓ ਨਾ !
ਪ੍ਰਸ਼ਨ 3.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
ਉੱਤਰ :
ਕਵੀ ਕਹਿੰਦਾ ਹੈ, ਬੱਚਿਓ, ਤੁਹਾਨੂੰ ਦੁੱਧ, ਦਹੀਂ, ਲੱਸੀ ਤੇ ਮੱਖਣ ਹੀ ਖਾਣੇ ਚਾਹੀਦੇ ਹਨ, ਕਿਉਂਕਿ ਇਹ ਸਰੀਰ ਨੂੰ ਤੰਦਰੁਸਤ ਰੱਖਣ ਵਾਲੀਆਂ ਚੀਜ਼ਾਂ ਹਨ । ਤੁਹਾਨੂੰ ਕਦੇ ਵੀ ਖੱਟੀਆਂ ਚੀਜ਼ਾਂ, ਮਿਰਚ ਅਤੇ ਬਨਸਪਤੀ ਘਿਓ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ, ਕਿਉਂਕਿ ਇਹ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ ।
(ਸ) ਮੱਖੀ ਹੈਜ਼ਾ ਤੁਰਤ ਫੈਲਾਏ, ਮੱਛਰ ਤੇਈਆ-ਤਾਪ ਚੜ੍ਹਾਏ,
ਚੂਹੇ ਨਾਲ ਪਲੇਗ ਫੈਲਦੀ, ਘਰ ਵਿੱਚ ਕਦੇ ਟਿਕਾਓ ਨਾ !
ਪ੍ਰਸ਼ਨ 4.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
ਉੱਤਰ :
ਕਵੀ ਕਹਿੰਦਾ ਹੈ, ਬੱਚਿਓ, ਮੱਖੀ ਇਕ ਦਮ ਹੈਜ਼ਾ ਫੈਲਾਉਂਦੀ ਹੈ, ਇਸ ਕਰਕੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਇਸ ਤੋਂ ਬਚਾ ਕੇ ਰੱਖੋ । ਮੱਛਰ ਲੜਨ ਨਾਲ ਤੇਈਆ-ਤਾਪ ਹੋ ਜਾਂਦਾ ਹੈ । ਇਸ ਕਰਕੇ ਮੱਛਰਾਂ ਤੋਂ ਵੀ ਬਚਣਾ ਚਾਹੀਦਾ ਹੈ । ਚੂਹਿਆਂ ਤੋਂ ਪਲੇਗ ਫੈਲਦੀ ਹੈ, ਇਸ ਕਰਕੇ ਇਨ੍ਹਾਂ ਨੂੰ ਕਦੇ ਵੀ ਘਰ ਵਿਚ ਟਿਕਣ ਨਾ ਦਿਓ ।
(ਹ) ਤੜਕੇ ਜਾਗ, ਸੈਰ ਨੂੰ ਜਾਣਾ, ਦਾਤਣ ਕਰਨੀ, ਮਲ ਕੇ ਨਾਣਾ,
ਵਰਜ਼ਸ਼ ਕਰੋ, ਸਫ਼ਾਈ ਰੱਖੋ, ਮੈਲੇ ਕੱਪੜੇ ਪਾਓ ਨਾ ।
ਪ੍ਰਸ਼ਨ 5.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
ਉੱਤਰ :
ਕਵੀ ਕਹਿੰਦਾ ਹੈ, ਬੱਚਿਓ, ਜੇਕਰ ਤੁਸੀਂ ਤੰਦਰੁਸਤ ਰਹਿਣਾ ਹੈ, ਤਾਂ ਤੁਹਾਨੂੰ ਸਵੇਰੇ ਉੱਠ ਕੇ ਸੈਰ ਕਰਨ ਲਈ ਜਾਣਾ ਚਾਹੀਦਾ ਹੈ । ਫਿਰ ਦਾਤਣ ਕਰ ਕੇ ਮਲ-ਮਲ ਕੇ ਨਹਾਉਣਾ ਚਾਹੀਦਾ ਹੈ । ਇਸਦੇ ਨਾਲ ਹੀ ਤੁਹਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ, ਹਰ ਤਰ੍ਹਾਂ ਸਫ਼ਾਈ ਰੱਖਣੀ ਚਾਹੀਦੀ ਹੈ ਤੇ ਮੈਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਹਨ ।