Punjab State Board PSEB 6th Class Punjabi Book Solutions Chapter 13 ਭਗਤ ਕਬੀਰ ਜੀ Textbook Exercise Questions and Answers.
PSEB Solutions for Class 6 Punjabi Chapter 13 ਭਗਤ ਕਬੀਰ ਜੀ (1st Language)
Punjabi Guide for Class 6 PSEB ਭਗਤ ਕਬੀਰ ਜੀ Textbook Questions and Answers
ਭਗਤ ਕਬੀਰ ਜੀ ਪਾਠ-ਅਭਿਆਸ
1. ਦੱਸੋ :
(ਉ) ਕਬੀਰ ਜੀ ਦੇ ਪੈਦਾ ਹੋਣ ਸਮੇਂ ਨੀਵੀਂਆਂ ਸਮਝੀਆਂ ਜਾਂਦੀਆਂ ਜਾਤਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ?
ਉੱਤਰ :
ਇਨ੍ਹਾਂ ਜਾਤਾਂ ਦਾ ਜੀਵਨ ਬੜੀ ਨਮੋਸ਼ੀ ਵਾਲਾ ਸੀ। ਇਨ੍ਹਾਂ ਨੂੰ ਪੜ੍ਹਾਈ-ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ। ਕੋਈ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਤਿਆਰ ਨਹੀਂ ਸੀ।
(ਅ) ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਕਿਸ ਨੂੰ ਬਣਾਇਆ ਤੇ ਕਿਉਂ?
ਉੱਤਰ :
ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਪੰਡਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਬਣਾਇਆ ! ਉਹ ਇਸ ਕਰਕੇ ਕਿਉਂਕਿ ਉਸ ਸਮੇਂ ਉਹ ਹੀ ਬਹੁਤ ਵੱਡੇ ਵਿਦਵਾਨ ਤੇ ਜਾਤ-ਪਾਤ ਨੂੰ ਵੀ ਖ਼ਤਮ ਕਰਨਾ ਚਾਹੁੰਦੇ ਸਨ।
(ੲ) ਕਬੀਰ ਜੀ ਅਨੁਸਾਰ ਸੂਰਮਾ ਕੋਣ ਹੈ?
ਉੱਤਰ :
ਕਬੀਰ ਜੀ ਅਨੁਸਾਰ ਚੰਗੇ ਅਸੂਲਾਂ ਉੱਤੇ ਦ੍ਰਿੜ ਰਹਿਣ ਵਾਲਾ ਆਦਮੀ ਹੀ ਅਸਲ ਸੂਰਮਾ ਹੈ।
(ਸ) ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਕੀ ਸਿੱਖਿਆ ਦਿੱਤੀ?
ਉੱਤਰ :
ਕਬੀਰ ਜੀ ਨੇ ਨੇਕੀ ਕਰਨੀ ਤੇ ਰੱਬ ਵਿਚ ਭਰੋਸਾ ਰੱਖਣ ਦੀ ਸਿੱਖਿਆ ਦਿੱਤੀ। ਆਪ ਨੇ ਕਿਹਾ ਕਿ ਮਨੁੱਖ ਨੂੰ ਹੱਥਾਂ-ਪੈਰਾਂ ਦੀ ਕਿਰਤ ਕਰਨੀ ਚਾਹੀਦੀ ਹੈ। ਆਪਣਾ ਮਨ ਰੱਬ ਵਲ ਜੋੜਨਾ ਚਾਹੀਦਾ ਹੈ। ਸਚਾਈ ਦੇ ਰਸਤੇ ਉੱਤੇ ਚੱਲਦਿਆਂ ਜਾਨ ਤਕ ਵਾਰ ਦੇਣੀ ਚਾਹੀਦੀ ਹੈ !
2. ਖਾਲੀ ਥਾਵਾਂ ਭਰੋ :
(ਉ) ਕਬੀਰ ਜੀ ਦੇ ਮਾਤਾ-ਪਿਤਾ ਬੁਣਨ ਦਾ ਕੰਮ ਕਰਦੇ ਸਨ।
(ਅ) ਕਾਸ਼ੀ ਵਿਚ ਪੰਡਤ …………………………….. ਬੜੇ ਵੱਡੇ ਵਿਦਵਾਨ ਸਨ।
(ੲ) “ਉੱਠ ਭਾਈ! ……………………………..?
(ਸ) ਰਾਮਾਨੰਦ ਜੀ ਕਬੀਰ ਜੀ ਦੀ …………………………….. ਤੋਂ ਬਾਹਰ ਪ੍ਰਭਾਵਿਤ ਹੋਏ।
(ਹ) ਕਬੀਰ ਜੀ ਨੇ ਹਮੇਸ਼ਾਂ ਹੀ ਕਰਨੀ ਅਤੇ ਰੱਬ ਵਿੱਚ …………………………….. ਰੱਖਣ ਦਾ ਉਪਦੇਸ਼ ਦਿੱਤਾ।
ਉੱਤਰ :
(ਉ) ਕੱਪੜਾ,
(ਅ) ਰਾਮਾ ਨੰਦ ਜੀ,
(ਈ) ਰਾਮ ਕਹ,
(ਸ) ਲਗਨ, ਸ਼ਰਧਾ,
(ਹ) ਨੇਕ , ਭਰੋਸਾ,
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਗਿਆਨ, ਸੂਰਮਾ, ਵਿਦਵਾਨ, ਸ਼ਗਿਰਦ, ਉਪਦੇਸ਼
ਉੱਤਰ :
- ਗਿਆਨ ਜਾਣਕਾਰੀ)-ਮੈਨੂੰ ਤੇਰੀਆਂ ਸਮੱਸਿਆਵਾਂ ਦਾ ਕੋਈ ਗਿਆਨ ਨਹੀਂ !
- ਸੂਰਮਾ (ਬਹਾਦਰ)-ਰਾਣਾ ਪ੍ਰਤਾਪ ਇਕ ਸੂਰਮਾ ਰਾਜਪੂਤ ਸੀ।
- ਵਿਦਵਾਨ ਬਹੁਤ ਗਿਆਨ ਰੱਖਣ ਵਾਲਾ)-ਭਾਈ ਗੁਰਦਾਸ ਇਕ ਵਿਦਵਾਨ ਗੁਰਸਿੱਖ ਸਨ।
- ਸ਼ਾਗਿਰਦ (ਸ਼ਿਸ਼-ਬੁੱਲ੍ਹੇ ਸ਼ਾਹ ਇਨਾਇਤ ਸ਼ਾਹ ਕਾਦਰੀ ਦਾ ਸ਼ਾਗਿਰਦ ਸੀ।
- ਉਪਦੇਸ਼ (ਸਿੱਖਿਆ-ਕਬੀਰ ਜੀ ਨੇ ਮਨੁੱਖ ਨੂੰ ਰੱਬ ਵਿਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ।
- ਨਮੋਸ਼ੀ ਸ਼ਰਮਸਾਰੀ, ਨਿਰਾਦਰੀ)-ਪੁੱਤਰ ਦੇ ਫੇਲ੍ਹ ਹੋਣ ਕਾਰਨ ਮਾਪੇ ਬਹੁਤ ਨਮੋਸ਼ੀ ਮਹਿਸੂਸ ਕਰਦੇ ਹਨ।
- ਇਨਕਾਰ (ਨਾਂਹ-ਸਾਡੇ ਦਫ਼ਤਰ ਦੇ ਅਫ਼ਸਰ ਨੇ ਮੈਨੂੰ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ
- ਅਸੂਲ ਨਿਯਮ-ਬੰਦੇ ਨੂੰ ਆਪਣੇ ਅਸੂਲਾਂ ਉੱਤੇ ਕਾਇਮ ਰਹਿਣਾ ਚਾਹੀਦਾ ਹੈ।
- ਦ੍ਰਿੜ ਪੱਕਾ-ਦ੍ਰਿੜ ਇਰਾਦੇ ਨਾਲ ਹੀ ਮਨੁੱਖ ਨੂੰ ਜੀਵਨ ਵਿਚ ਸਫਲਤਾ ਮਿਲਦੀ ਹੈ।
- ਦੇਹਾਂਤ ਮੌਤ-ਭਗਤ ਕਬੀਰ ਦਾ ਦੇਹਾਂਤ ਮਗਹਰ ਵਿਚ ਹੋਇਆ।
4. ਔਖੇ ਸ਼ਬਦਾਂ ਦੇ ਅਰਥ :
- ਨਮੋਸ਼ੀ : ਨਿਰਾਦਰੀ, ਬਦਨਾਮੀ, ਨਿੰਦਿਆ
- ਲਾਲਸਾ : ਇੱਛਾ, ਚਾਹਤ, ਕਾਮਨਾ
- ਅਨੋਖਾ : ਅਜੀਬ
- ਲਗਨ : ਸ਼ੌਕ, ਰੁਚੀ, ਲਿਵ
- ਸ਼ਰਧਾ : ਭਰੋਸਾ, ਵਿਸ਼ਵਾਸ, ਵੱਡੇ ਤੇ ਪ੍ਰਤਿ ਮਨ ਵਿਚ ਪੈਦਾ ਹੋਣ ਵਾਲਾ ਆਦਰ
- ਕਿਰਤ : ਕੰਮ-ਕਾਜ, ਪੇਸ਼ਾ
- ਦਿੜ੍ਹ : ਪੱਕਾ
- ਰਹਿਨੁਮਾਈ : ਰਸਤਾ ਦਿਖਾਉਣਾ
ਵਿਆਕਰਨ :
ਹੇਠ ਲਿਖੇ ਪੈਰੇ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ-ਸ਼ਬਦ ਚੁਣ ਕੇ ਵੱਖਰੇ-ਵੱਖਰੇ ਲਿਖੇ : ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿੱਚ ਹੋਇਆ। ਆਪ ਦੇ ਮਾਤਾ-ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਜਾਤ-ਪਾਤ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ। ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ। ਇਹਨਾਂ ਨੂੰ ਪੜ੍ਹਾਈ-ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ। ਨਾ ਹੀ ਕੋਈ ਇਹਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਸੀ।
5. ਹੇਠ ਲਿਖੇ ਵਾਕਾਂ ਵਿੱਚ ਠੀਕ/ਗ਼ਲਤ ਦੀ ਚੋਣ ਕਰੋ :
(ਉ) ਕਬੀਰ ਜੀ ਦੇ ਮਾਤਾ-ਪਿਤਾ ਦੁਕਾਨਦਾਰ ਸਨ।
(ਅ) ਕਾਸ਼ੀ ਵਿੱਚ ਪੰਡਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ।
(ੲ) ਕਬੀਰ ਜੀ ਨੇ ਆਪਣੇ-ਆਪ ਨੂੰ ਰਾਮਾਨੰਦ ਜੀ ਦਾ ਸ਼ਗਿਰਦ ਕਹਿਣਾ ਸ਼ੁਰੂ ਕਰ ਦਿੱਤਾ।
ਉੱਤਰ :
(ਉ) ✗
(ਆ) ✓
(ਇ) ✓
ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਭਗਤ ਕਬੀਰ ਜੀ ਬਾਰੇ ਕੋਈ ਪੁਸਤਕ ਲੇ ਕੇ ਪੜ੍ਹੋ।
PSEB 6th Class Punjabi Guide ਭਗਤ ਕਬੀਰ ਜੀ Important Questions and Answers
ਪ੍ਰਸ਼ਨ –
“ਭਗਤ ਕਬੀਰ ਜੀ ਪਾਠ ਦਾ ਸਾਰ ਲਿਖੋ।
ਉੱਤਰ :
ਭਗਤ ਕਬੀਰ ਦਾ ਜਨਮ 15ਵੀਂ ਸਦੀ ਵਿਚ ਹੋਇਆ ਆਪ ਦੇ ਮਾਤਾ-ਪਿਤਾ ਕੱਪੜਾ ਬਣਨ ਦਾ ਕੰਮ ਕਰਦੇ ਸਨ। ਉਸ ਸਮੇਂ ਜਾਤ-ਪਾਤ ਦਾ ਜ਼ੋਰ ਸੀ ਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਨਾ ਪੜ੍ਹਾਈ-ਲਿਖਾਈ ਕਰਨ ਦਿੱਤੀ ਜਾਂਦੀ ਸੀ ਤੇ ਨਾ ਹੀ ਉਨ੍ਹਾਂ ਨੂੰ ਕੋਈ ਸਿੱਖਿਆ ਦੇਣ ਲਈ ਤਿਆਰ ਸੀ। ਗਿਆਨ ਪ੍ਰਾਪਤ ਕਰਨ ਦੀ ਇੱਛਾ ਨਾਲ ਕਬੀਰ ਜੀ ਕਾਸ਼ੀ ਵਿਚ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਪੰਡਿਤ ਰਾਮਾਨੰਦ ਜੀ ਕੋਲ ਗਏ। ਪਰ ਉਨ੍ਹਾਂ ਵੀ ਉਨ੍ਹਾਂ ਨੂੰ ਸਿੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਇਕ ਦਿਨ ਕਬੀਰ ਜੀ ਮੁੰਹ ਹਨੇਰੇ ਗੰਗਾ ਇਸ਼ਨਾਨ ਕਰ ਕੇ ਆਉਂਦੇ ਰਾਮਾਨੰਦ ਜੀ ਦੇ ਰਾਹ ਵਿਚ ਲੇਟ ਗਏ। ਰਾਮਾਨੰਦ ਜੀ ਜਦੋਂ ਉੱਥੇ ਪੁੱਜੇ, ਤਾਂ ਉਨ੍ਹਾਂ ਕਬੀਰ ਜੀ ਨੂੰ ਬਿਨਾਂ ਪਛਾਣੇ ਕਿਹਾ, “ਉੱਠ ਭਾਈ ! ਰਾਮ ਕਹੁ ‘ ਇਸ ਪਿੱਛੋਂ ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਦਾ ਸ਼ਾਗਿਰਦ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਰਾਮਾਨੰਦ ਜੀ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਨ੍ਹਾਂ ਕਬੀਰ ਜੀ ਨੂੰ ਬੁਲਾਇਆ ਤੇ ਪੁੱਛਿਆ ਕਿ ਉਨ੍ਹਾਂ ਨੇ ਉਨ੍ਹਾਂ ਤੋਂ ਕਦੋਂ ਗਿਆਨ ਪ੍ਰਾਪਤ ਕੀਤਾ ਹੈ। ਕਬੀਰ ਜੀ ਨੇ ਰਾਹ ਵਿਚ ਲੇਟਣ ਵਾਲੀ ਗੱਲ ਸੁਣਾਈ।
ਰਾਮਾਨੰਦ ਜੀ ਕਬੀਰ ਜੀ ਦੀ ਲਗਨ ਤੇ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਕਬੀਰ ਜੀ ਨੇ ਸਾਰੀ ਉਮਰ ਆਪਣੇ ਹੱਥੀਂ ਕਿਰਤ ਕੀਤੀ ਆਪ ਨੇ ਸਦਾ ਨੇਕ ਕਰਨੀ ਅਤੇ ਰੱਬ ਵਿਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ। ਆਪ ਸਚਾਈ ਦੇ ਰਸਤੇ ਉੱਤੇ ਚਲਣ ਲਈ ਆਪਣੀ ਜਾਨ ਤਕ ਵਾਰ ਦੇਣ ਦਾ ਉਪਦੇਸ਼ ਦਿੰਦੇ ਸਨ। ਆਪ ਅਨੁਸਾਰ ਚੰਗੇ ਅਸੂਲਾਂ ਉੱਤੇ ਦ੍ਰਿੜ੍ਹ ਰਹਿਣ ਵਾਲਾ ਆਦਮੀ ਹੀ ਅਸਲ ਸੂਰਮਾ ਹੈ :
ਸੂਰਾ ਸੋ ਪਹਿਚਾਨੀਏ ਜੁ ਲਰੈ ਦੀਨ ਕੇ ਹੇਤੁ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।
ਉਸ ਸਮੇਂ ਕਿਹਾ ਜਾਂਦਾ ਸੀ ਕਿ ਜਿਹੜਾ ਕਾਸ਼ੀ ਵਿਚ ਮਰਦਾ ਹੈ, ਉਹ ਸਵਰਗ ਨੂੰ ਜਾਂਦਾ ਹੈ ਤੇ ਜਿਹੜਾ ਮਗਹਰ ਵਿਚ ਮਰਦਾ ਹੈ, ਉਹ ਨਰਕ ਨੂੰ ਜਾਂਦਾ ਹੈ। ਭਗਤ ਕਬੀਰ ਜੀ ਸਾਰੀ ਧਰਤੀ ਨੂੰ ਇੱਕੋ ਜਿਹੀ ਸਮਝਦੇ ਸਨ। ਇਸ ਕਰਕੇ ਵਡੇਰੀ ਉਮਰ ਵਿਚ ਆਪ ਮਗਹਰ ਵਿਚ ਚਲੇ ਗਏ ਤੇ ਇੱਥੇ ਹੀ ਆਪ ਦਾ ਦੇਹਾਂਤ ਹੋਇਆ। ਕਬੀਰ ਜੀ ਨੂੰ ਹਿੰਦੂ ਤੇ ਮੁਸਲਮਾਨ ਇੱਕੋ ਜਿਹਾ ਪਿਆਰ ਕਰਦੇ ਸਨ। ਇੱਥੋਂ ਤਕ ਕਿ ਮੁਸਲਮਾਨ ਆਪਦੇ ਮਿਰਤਕ ਸਰੀਰ ਨੂੰ ਦਫ਼ਨਾਉਣਾ ਚਾਹੁੰਦੇ ਸਨ ਪਰੰਤੂ ਹਿੰਦੂ ਅਗਨ ਭੇਟ ਕਰਨਾ। ਉਨ੍ਹਾਂ ਦਾ ਉਪਦੇਸ਼ ਸੀ।
ਜਾਤ ਪਾਤ ਨਾ ਪੁਛੇ ਕੋਇ।
ਹਰ ਕੋ ਭਜੇ ਸੋ ਹਰ ਕਾ ਹੋਇ॥
ਔਖੇ ਸ਼ਬਦਾਂ ਦੇ ਅਰਥ-ਨਮੋਸ਼ੀ-ਨਿਰਾਦਰੀ 1 ਲਾਲਸਾ-ਤੀਬਰ ਇੱਛਾ, ਪ੍ਰਬਲ ਖ਼ਾਹਸ਼। ਅਨੋਖਾ ਵੱਖਰਾ, ਨਿਰਾਲਾ, ਅਚਰਜ ਤੋਂ ਸ਼ਰਧਾ-ਨਿਸ਼ਚਾ, ਵਿਸ਼ਵਾਸ ! ਕਿਰਤ-ਕੰਮ, ਮਿਹਨਤ। ਦਿਤ-ਪੱਕਾ, ਅਡੋਲ 1 ਨਿਬਾਨੇ-ਨਿਸ਼ਾਨੇ ਉੱਤੇ ਆਓਜ਼ਖ਼ਮ। ਮਾਂਡਿਓ-ਸ਼ਿੰਗਾਰਿਆ। ਲਰੈ-ਲੜੇ ਦੀਨ-ਧਰਮ ਹੇਤੂ-ਖ਼ਾਤਰ 1 ਪੁਰਜਾ-ਪੁਰਜਾ-ਟੁਕੜੇ-ਟੁਕੜੇ। ਕਬਹੂ ਨ-ਕਦੀ ਵੀ ਨਹੀ ! ਖੇਤੁ-ਮੈਦਾਨ। ਦੇਹਾਂਤ-ਮੌਤ, ਸਵਰਗਵਾਸ , ਮਿਤਕ-ਮੁਰਦਾ। ਦਫ਼ਨਾਉਣਾ ਦੱਬਣਾ, ਕਬਰ ਬਣਾਉਣਾ ਨੂੰ ਅਗਨੀ ਭੇਂਟ-ਅੱਗ ਵਿਚ ਸਾੜਨਾ।
1. ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ
(ਉ) ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ………………………… ਵਾਲਾ ਜੀਵਨ ਗੁਜ਼ਾਰਨਾ ਪੈਂਦਾ ਸੀ।
(ਅ) ਅਖ਼ੀਰ ਕਬੀਰ ਜੀ ਨੇ ਸਿੱਖਿਆ ਪ੍ਰਾਪਤ ਕਰਨ ਦਾ ਹੋਰ ………………………… ਰਾਹ ਲੱਭਿਆ।
(ਈ) ਇਸ ਤੋਂ ਬਾਅਦ ਕਬੀਰ ਜੀ ਨੇ ਆਪਣੇ ਆਪ ਨੂੰ ………………………… ਜੀ ਦਾ ਸ਼ਾਗਿਰਦ ਕਹਿਣਾ ਸ਼ੁਰੂ ਕਰ ਦਿੱਤਾ
(ਸ) ਰਾਮਾਨੰਦ ਜੀ ਕਬੀਰ ਜੀ ਦੀ ਲਗਨ ਤੇ …………. ਪ੍ਰਭਾਵਿਤ ਹੋਏ।
ਉੱਤਰ :
(ਉ) ਪੰਦਰਵੀਂ
(ਅ) ਨਮੋਸ਼ੀ
(ਈ) ਅਨੋਖਾ
(ਸ) ਰਾਮਾਨੰਦ
(ਹ) ਸ਼ਰਧਾ ਤੋਂ
2. ਵਿਆਕਰਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼ਬਦ ਚੁਣ ਕੇ ਵੱਖਰੇ-ਵੱਖਰੇ ਲਿਖੋ –
ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ। ਆਪ ਦੇ ਮਾਤਾ-ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਜਾਤ-ਪਾਤ ਵਿਚ ਵਿਸ਼ਵਾਸ ਕੀਤਾ ਜਾਂਦਾ ਸੀ। ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ ! ਇਹਨਾਂ ਨੂੰ ਪੜ੍ਹਾਈ-ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ। ਨਾ ਹੀ ਕੋਈ ਇਹਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਸੀ।
ਉੱਤਰ :
ਨਾਂਵ-ਕਬੀਰ ਜੀ, ਜਨਮ, ਸਦੀ, ਮਾਤਾ-ਪਿਤਾ, ਕੱਪੜਾ, ਕੰਮ, ਸਮਾਂ, ਜਾਤ ਪਾਤ, ਵਿਸ਼ਵਾਸ, ਜਾਤਾਂ, ਲੋਕਾਂ, ਨਮੋਸ਼ੀ, ਜੀਵਨ, ਪੜ੍ਹਾਈ-ਲਿਖਾਈ, ਸਿੱਖਿਆ।
ਪੜਨਾਂਵ-ਆਪ, ਇਹ, ਉਹ, ਇਹਨਾਂ ਨੂੰ, ਕੋਈ, ਇਹਨਾਂ।
ਵਿਸ਼ੇਸ਼ਣ-ਪੰਦਰਵੀਂ, ਉਹ, ਨੀਵੀਆਂ, ਬੜੀ।
ਕਿਰਿਆ-ਹੋਇਆ, ਬੁਣਨ, ਕਰਦੇ ਸਨ, ਸੀ, ਕੀਤਾ ਜਾਂਦਾ ਸੀ, ਕਰਨਾ ਪੈਂਦਾ ਸੀ, ਸੀ ਕਰਨ ਦਿੱਤੀ ਜਾਂਦੀ ਸੀ, ਹੋਣ, ਸੀ।
ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ
ਕਬੀਰ ਜੀ ਦਾ ਕਥਨ ਹੈ ਕਿ ਜਾਤ-ਪਾਤ ਨਾਲ ਕੋਈ ਉੱਚਾ ਜਾਂ ਨੀਵਾਂ ਨਹੀਂ ਹੈ। ਜੋ ਵਿਅਕਤੀ ਪਰਮਾਤਮਾ ਦਾ ਨਾਮ ਲੈਂਦਾ ਹੈ, ਉਹ ਸਭ ਤੋਂ ਉੱਪਰ ਹੈ।
ਉੱਤਰ :
ਨੋਟ-ਵਿਦਿਆਰਥੀ ਆਪ ਹੀ ਲਿਖਣ i
3. ਪੈਰਿਆਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ‘ ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ ਆਪ ਦੇ ਮਾਤਾ-ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਜਾਤ-ਪਾਤ ਵਿਚ ਵਿਸ਼ਵਾਸ ਕੀਤਾ ਜਾਂਦਾ ਸੀ। ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ। ਇਹਨਾਂ ਨੂੰ ਪੜ੍ਹਾਈ-ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ। ਨਾ ਹੀ ਕੋਈ ਇਹਨਾਂ ਨੂੰ ਸਿੱਖਿਆ ਦੇਣ ਨੂੰ ਤਿਆਰ ਸੀ। ਕਬੀਰ ਜੀ ਜਦੋਂ ਵੱਡੇ ਹੋਏ ਤਾਂ ਉਹਨਾਂ ਦੇ ਮਨ ਵਿਚ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਜਾਗੀ ਪਰ ਕੋਈ ਵਿਦਵਾਨ ਉਹਨਾਂ ਦਾ ਗੁਰੂ ਬਣਨ ਲਈ ਤਿਆਰ ਨਹੀਂ ਸੀ ਕਿਉਂਕਿ ਕਬੀਰ ਜੀ ਦੀ ਜਾਤ ਨੀਵੀਂ ਸਮਝੀ ਜਾਂਦੀ ਸੀ।
ਉਹਨਾਂ ਦਿਨਾਂ ਵਿੱਚ ਕਾਸ਼ੀ ਵਿੱਚ ਪੰਡਿਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ। ਉਹ ਜਾਤ-ਪਾਤ ਨੂੰ ਖ਼ਤਮ ਕਰਨ ਦਾ ਵੀ ਪ੍ਰਚਾਰ ਕਰਦੇ ਸਨ। ਜਦੋਂ ਕਬੀਰ ਜੀ ਨੇ ਉਹਨਾਂ ਕੋਲੋਂ ਸਿੱਖਿਆ ਲੈਣੀ ਚਾਹੀ, ਤਾਂ ਉਹ ਵੀ ਕਬੀਰ ਜੀ ਨੂੰ ਸਿੱਖਿਆ ਦੇਣ ਤੋਂ ਇਨਕਾਰ ਕਰ ਗਏ ਅਖ਼ੀਰ ਕਬੀਰ ਜੀ ਨੇ ਸਿੱਖਿਆ ਪ੍ਰਾਪਤ ਕਰਨ ਦਾ ਇਕ ਅਨੋਖਾ ਰਾਹ ਲੱਭਿਆ।
1. ਕਬੀਰ ਜੀ ਦਾ ਜਨਮ ਕਦੋਂ ਹੋਇਆ?
(ਉ) ਚੌਦਵੀਂ ਸਦੀ ਵਿਚ
(ਅ) ਪੰਦਰਵੀਂ ਸਦੀ ਵਿਚ
(ਬ) ਸੋਲ੍ਹਵੀਂ ਸਦੀ ਵਿਚ
(ਸ) ਸਤਾਰਵੀਂ ਸਦੀ ਵਿਚ।
ਉੱਤਰ :
(ਅ) ਪੰਦਰਵੀਂ ਸਦੀ ਵਿਚ
2. ਆਪ ਦੇ ਮਾਤਾ-ਪਿਤਾ ਕੀ ਕੰਮ ਕਰਦੇ ਸਨ?
(ਉ) ਕੱਪੜੇ ਵੇਚਣ ਦਾ
(ਅ) ਕੱਪੜੇ ਧੋਣ ਦਾ
(ਈ) ਕੱਪੜੇ ਸਿਉਣ
(ਸ) ਕੱਪੜਾ ਬੁਣਨ ਦਾ।
ਉੱਤਰ :
(ਸ) ਕੱਪੜਾ ਬੁਣਨ ਦਾ।
3. ਉਸ ਸਮੇਂ ਕਿਸ ਚੀਜ਼ ਵਿਚ ਵਿਸ਼ਵਾਸ ਕੀਤਾ ਜਾਂਦਾ ਸੀ?
(ਉ) ਬਾਲ ਵਿਆਹ ਵਿੱਚ
(ਅ) ਜਾਤ-ਪਾਤ ਵਿੱਚ
(ਈ) ਸਤੀ ਪ੍ਰਥਾ ਵਿੱਚ
(ਸ) ਛੂਤ-ਛਾਤ ਵਿੱਚ।
ਉੱਤਰ :
(ਅ) ਜਾਤ-ਪਾਤ ਵਿੱਚ
4. ਨੀਵੀਆਂ ਜਾਤਾਂ ਦੇ ਲੋਕਾਂ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਪੈਂਦਾ ਸੀ?
(ਉ) ਬੜੀ ਖ਼ੁਸ਼ੀ ਵਾਲਾਅ
(ਅ) ਬੜੀ ਚਿੰਤਾ ਵਾਲਾ
(ਇ) ਬੜੀ ਨਮੋਸ਼ੀ ਵਾਲਾ।
(ਸ) ਬੜੀ ਉਦਾਸੀ ਵਾਲਾ।
ਉੱਤਰ :
(ਇ) ਬੜੀ ਨਮੋਸ਼ੀ ਵਾਲਾ।
5. ਨੀਵੀਆਂ ਜਾਤਾਂ ਦੇ ਲੋਕਾਂ ਨੂੰ ਕੀ ਨਹੀਂ ਸੀ ਕਰਨ ਦਿੱਤੀ ਜਾਂਦੀ?
(ਉ) ਪੜਾਈ-ਲਿਖਾਈ
(ਅ) ਕਢਾਈ-ਬੁਣਾਈ।
(ਇ) ਕੜਾਈ-ਗੁੰਦਾਈ
(ਸ) ਸਿਲਾਈ-ਸਿਵਾਈ॥
ਉੱਤਰ :
(ਉ) ਪੜਾਈ-ਲਿਖਾਈ
6. ਕਬੀਰ ਜੀ ਜਦੋਂ ਵੱਡੇ ਹੋਏ, ਤਾਂ ਉਹਨਾਂ ਦੇ ਮਨ ਵਿਚ ਕੀ ਕਰਨ ਦੀ ਲਾਲਸਾ ਜਾਗੀ?
(ਉ) ਅਮੀਰ ਬਣਨ ਦੀ
(ਅ) ਜਿੱਤ ਪ੍ਰਾਪਤ ਕਰਨ ਦੀ
(ਈ) ਗਿਆਨ ਪ੍ਰਾਪਤ ਕਰਨ ਦੀ
(ਸ) ਰਾਜ ਕਰਨ ਦੀ।
ਉੱਤਰ :
(ਈ) ਗਿਆਨ ਪ੍ਰਾਪਤ ਕਰਨ ਦੀ
7. ਕੋਈ ਵਿਦਵਾਨ ਕਬੀਰ ਜੀ ਦਾ ਗੁਰੂ ਬਣਨ ਲਈ ਕਿਉਂ ਤਿਆਰ ਨਹੀਂ ਸੀ?
(ਉ) ਨੀਵੀਂ ਜਾਤ ਕਰਕੇ
(ਅ) ਅਲੱਗ ਧਰਮ ਕਰਕੇ
(ਇ) ਅਲੱਗ ਫਿਰਕਾ ਕਰਕੇ
(ਸ) ਅਲੱਗ ਨਸਲ ਕਰਕੇ।
ਉੱਤਰ :
(ਉ) ਨੀਵੀਂ ਜਾਤ ਕਰਕੇ
8. ਉਹਨਾਂ ਦਿਨਾਂ ਵਿੱਚ ਕਾਸ਼ੀ ਵਿਚ ਕੌਣ ਬੜੇ ਵੱਡੇ ਵਿਦਵਾਨ ਸਨ?
(ਉ) ਪੰਡਤ ਜਵਾਹਰ ਲਾਲ ਨਹਿਰੂ
(ਅ) ਪੰਡਤ ਰਾਮਾਨੰਦ ਜੀ
(ਈ) ਪੰਡਤ ਪਰਮਹੰਸ ਜੀ
(ਸ) ਪੰਡਤ ਸਚਾਨੰਦ ਜੀ।
ਉੱਤਰ :
(ਅ) ਪੰਡਤ ਰਾਮਾਨੰਦ ਜੀ
9. ਰਾਮਾਨੰਦ ਜੀ ਕਿਸ ਨੂੰ ਖ਼ਤਮ ਕਰਨ ਦਾ ਵੀ ਪ੍ਰਚਾਰ ਕਰਦੇ ਸਨ?
(ੳ) ਛੂਤ-ਛਾਤ ਨੂੰ
(ਆ) ਜਾਤ-ਪਾਤ ਨੂੰ
(ਈ) ਨਸਲਵਾਦ ਨੂੰ
(ਸ) ਪਰਿਵਾਰਵਾਦ ਨੂੰ !
ਉੱਤਰ :
(ਆ) ਜਾਤ-ਪਾਤ ਨੂੰ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਲਿਖੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕਿਰਿਆ ਸ਼ਬਦ ਚੁਣੋ।
ਉੱਤਰ :
(i) ਕਬੀਰ, ਜਨਮ, ਮਾਤਾ-ਪਿਤਾ, ਕੰਮ, ਕੱਪੜਾ !
(ii) ਆਪ, ਇਹ, ਇਹਨਾਂ, ਕੋਈ, ਉਹ 1
(iii) ਪੰਦਰਵੀਂ, ਬੜੀ, ਵੱਡੇ, ਨੀਵੀਂ, ਅਨੋਖਾ
(iv) ਹੋਇਆ, ਕਰਦੇ ਸਨ, ਜਾਗੀ ਭਿਆ, ਕਰ ਗਏ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ‘ਮਾਤਾ ਸ਼ਬਦ ਦਾ ਲਿੰਗ ਬਦਲੋ
(ਉ) ਮਾਮੀ
(ਅ) ਦਾਦੀ
(ਇ) ਪਿਤਾ
(ਸ) ਨਾਨੀ।
ਉੱਤਰ :
(ਇ) ਪਿਤਾ
(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਵਿਸ਼ਵਾਸ
(ਅ) ਜ਼ਰੂਰ
(ਇ) ਵੱਡੇ
(ਸ) ਕਬੀਰ !
ਉੱਤਰ :
(ਇ) ਵੱਡੇ
(ii) ਹੇਠ ਲਿਖਿਆਂ ਵਿੱਚੋਂ ਭਾਲਸਾ ਖ਼ਬਦ ਦਾ ਸਮਾਨਾਰਥੀ ਕਿਹੜਾ ਹੈ?
(ਉ) ਲਾਲਚ
(ਅ) ਇੱਛਾ
(ਈ) ਮਰਜ਼ੀ
(ਸ) ਦਿਲਚਸਪੀ ਨੂੰ
ਉੱਤਰ :
(ਅ) ਇੱਛਾ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ।
(i) ਡੰਡੀ
(ii) ਕਾਮਾ
(iii) ਜੋੜਨੀ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਜੋੜਨੀ (-)
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :