Punjab State Board PSEB 6th Class Punjabi Book Solutions Chapter 14 ਹਰਿਆਵਲ Textbook Exercise Questions and Answers.
PSEB Solutions for Class 6 Punjabi Chapter 14 ਹਰਿਆਵਲ
I. ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਨੀ ਤੇ ਕਰਨ ਕਿਸ ਸਕੂਲ ਵਿੱਚ ਪੜ੍ਹਦੇ ਸਨ ?
ਉੱਤਰ :
ਇੱਕੋ ਸਕੂਲ ਵਿਚ ।
ਪ੍ਰਸ਼ਨ 2.
ਕਿਸ ਦਾ ਜਨਮ-ਦਿਨ ਪਹਿਲਾਂ ਆਇਆ ?
ਉੱਤਰ :
ਕਰਨ ਦਾ ।
ਪ੍ਰਸ਼ਨ 3.
ਮਨੀ ਦਾ ਜਨਮ-ਦਿਨ ਕਿਸ ਤਰੀਕ ਨੂੰ ਸੀ ?
ਉੱਤਰ :
21 ਜੁਲਾਈ ਨੂੰ ।
ਪ੍ਰਸ਼ਨ 4.
ਸਕੂਲ ਵਿਚ ਕਿਹੜਾ ਉਤਸਵ ਮਨਾਇਆ ਜਾਣਾ ਸੀ ?
ਉੱਤਰ :
ਵਣ-ਮਹਾਂਉਤਸਵ ।
ਪ੍ਰਸ਼ਨ 5.
ਮਨੀ ਨੇ ਆਪਣੇ ਜਨਮ-ਦਿਨ ‘ਤੇ ਸਕੂਲ ਵਿਚ ਕੀ ਲਿਜਾਣ ਦਾ ਫ਼ੈਸਲਾ ਕੀਤਾ ?
ਉੱਤਰ :
ਪੌਦੇ ।
II. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚ ਠੀਕ (✓) ਤੇ ਗ਼ਲਤ (×) ਦਾ ਨਿਸ਼ਾਨ ਲਾਓ :
(i) ਮਨੀ ਤੇ ਕਰਨ ਵੱਖ-ਵੱਖ ਸਕੂਲਾਂ ਵਿਚ ਪੜ੍ਹਦੇ ਸਨ ।
(ii) ਕਰਨ ਨੇ ਆਪਣਾ ਜਨਮ-ਦਿਨ ਨਹੀਂ ਮਨਾਇਆ ਸੀ ।
(iii) ਮਨੀ ਨੇ ਸਕੂਲ ਵਿੱਚ ਰੁੱਖਾਂ ਬਾਰੇ ਇਕ ਕਵਿਤਾ ਪੜਨੀ ਸੀ ।
(iv) ਰੁੱਖਾਂ ਦਾ ਸਾਡੇ ਜੀਵਨ ਵਿਚ ਕੋਈ ਮਹੱਤਵ ਨਹੀਂ ।
(v) ਮਨੀ ਤੇ ਕਰਨ ਸਕੂਲ ਵਿਚ ਹਰੇ-ਭਰੇ ਪੌਦੇ ਲਾਉਣ ਗਏ
ਉੱਤਰ :
(i) ਮਨੀ ਤੇ ਕਰਨ ਵੱਖ-ਵੱਖ ਸਕੂਲਾਂ ਵਿਚ ਪੜ੍ਹਦੇ ਸਨ । (×)
(ii) ਕਰਨ ਨੇ ਆਪਣਾ ਜਨਮ-ਦਿਨ ਨਹੀਂ ਮਨਾਇਆ ਸੀ । (×)
(iii) ਮਨੀ ਨੇ ਸਕੂਲ ਵਿੱਚ ਰੁੱਖਾਂ ਬਾਰੇ ਇਕ ਕਵਿਤਾ ਪੜਨੀ ਸੀ । (✓)
(iv) ਰੁੱਖਾਂ ਦਾ ਸਾਡੇ ਜੀਵਨ ਵਿਚ ਕੋਈ ਮਹੱਤਵ ਨਹੀਂ । (×)
(v) ਮਨੀ ਤੇ ਕਰਨ ਸਕੂਲ ਵਿਚ ਹਰੇ-ਭਰੇ ਪੌਦੇ ਲਾਉਣ ਗਏ (✓)
ਪ੍ਰਸ਼ਨ 2.
ਕਰਨ ਨੇ ਆਪਣਾ ਜਨਮ-ਦਿਨ ਕਿਵੇਂ ਮਨਾਇਆ ?
ਉੱਤਰ :
ਕਰਨ ਨੇ ਆਪਣਾ ਜਨਮ-ਦਿਨ ਮਨਾਉਣ ਲਈ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਖੂਬ ਮੌਜ-ਮਸਤੀ ਕੀਤੀ ਅਤੇ ਕੇਕ-ਪੇਸਟਰੀਆਂ, ਚਾਕਲੇਟ ਤੇ ਹੋਰ ਚੀਜ਼ਾਂ ਖਾਧੀਆਂ-ਪੀਤੀਆਂ ।
ਪ੍ਰਸ਼ਨ 3.
ਮਨੀ ਆਪਣੇ ਜਨਮ-ਦਿਨ ਨੂੰ ਲੈ ਕੇ ਕਿਸ ਤਰ੍ਹਾਂ ਉਤਸੁਕ ਸੀ ?
ਉੱਤਰ :
ਮਨੀ ਚਾਹੁੰਦੀ ਸੀ ਕਿ ਉਹ ਵੀ ਕਰਨ ਵਾਂਗ ਆਪਣਾ ਜਨਮ-ਦਿਨ ਧੂਮ-ਧਾਮ ਨਾਲ ਮਨਾਵੇ । ਉਹ ਵੀ ਆਪਣੀਆਂ ਸਹੇਲੀਆਂ ਨੂੰ ਬੁਲਾ ਕੇ ਮੌਜ-ਮਸਤੀ ਕਰੇਗੀ ਤੇ ਕੇਕ-ਪੇਸਟਰੀਆਂ ਉਡਾਵੇਗੀ ।
ਪ੍ਰਸ਼ਨ 4.
ਅਧਿਆਪਕ ਗੁਰਦੀਪ ਜੀ ਨੇ ਆਪਣੇ ਭਾਸ਼ਨ ਵਿਚ ਰੁੱਖਾਂ ਦੀ ਕੀ ਮਹੱਤਤਾ ਦੱਸੀ ?
ਉੱਤਰ :
ਅਧਿਆਪਕ ਗੁਰਦੀਪ ਜੀ ਨੇ ਦੱਸਿਆ ਕਿ ਰੁੱਖਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ । ਇਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ । ਇਹ ਸਾਨੂੰ ਫਲ ਤੇ ਠੰਢੀਆਂ ਛਾਵਾਂ ਦਿੰਦੇ ਹਨ । ਉਹ ਲੋਕ ਬੇਸਮਝ ਹਨ, ਜੋ ਇਨ੍ਹਾਂ ਨੂੰ ਵੱਢਦੇ ਹਨ ਸਾਨੂੰ ਆਪਣੇ ਜਨਮ-ਦਿਨ ‘ਤੇ ਇਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ, ਜਿਸ ਨਾਲ ਆਉਂਦੀਆਂ ਪੀੜੀਆਂ ਨੂੰ ਸ਼ੁੱਧ ਵਾਤਾਵਰਨ ਮਿਲੇਗਾ ।
ਪ੍ਰਸ਼ਨ 5.
ਮਨੀ ਨੇ ਆਪਣਾ ਜਨਮ-ਦਿਨ ਕਿਸ ਤਰ੍ਹਾਂ ਮਨਾਉਣ ਦੀ ਸੋਚੀ ?
ਉੱਤਰ :
ਮਨੀ ਨੇ ਆਪਣਾ ਜਨਮ-ਦਿਨ ਸਹੇਲੀਆਂ ਨਾਲ ਮੌਜ-ਮਸਤੀ ਕਰਨ ਦੀ ਥਾਂ ਰੁੱਖ ਲਾ ਕੇ ਮਨਾਉਣ ਦੀ ਸੋਚੀ ।
ਪ੍ਰਸ਼ਨ 6.
ਮਨੀ ਦੇ ਪਾਪਾ ਨੇ ਮਨੀ ਨੂੰ ਸ਼ਾਬਾਸ਼ ਦਿੰਦਿਆਂ ਕੀ ਕਿਹਾ ?
ਉੱਤਰ :
ਮਨੀ ਦੇ ਪਾਪਾ ਨੇ ਉਸਨੂੰ “ਸ਼ਾਬਾਸ਼’ ਦਿੰਦਿਆਂ ਕਿਹਾ |ਵਾਹ ਪੁੱਤਰਾ ! ਜੇਕਰ ਤੇਰੇ ਵਾਂਗ ਹਰ ਇਕ ਬੱਚਾ ਆਪੋ-ਆਪਣੇ ਜਨਮ-ਦਿਨ ‘ਤੇ ਇਕ-ਇਕ ਪੌਦਾ ਲਾਉਣ ਦਾ ਪ੍ਰਣ ਕਰ ਲਵੇ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਡੀ ਧਰਤੀ ‘ਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਵੇਗੀ ।
ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ : ਧੂਮ-ਧਾਮ, ਪ੍ਰਣ, ਫ਼ਜੂਲ, ਗਤੀਵਿਧੀ, ਉਤਸਵ, ਸੁਆਗਤ
ਉੱਤਰ :
1. ਧੂਮ-ਧਾਮ (ਜ਼ੋਰ-ਸ਼ੋਰ) – ਭਾਰਤ ਵਿਚ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ।
2. ਪ੍ਰਣ (ਪੱਕਾ ਇਰਾਦਾ) – ਮੈਂ ਦਸਵੀਂ ਫ਼ਸਟ ਡਿਵੀਜ਼ਨ ਲੈ ਕੇ ਪਾਸ ਕਰਨ ਦਾ ਪ੍ਰਣ ਕਰ ਲਿਆ ਹੈ ।
3. ਫ਼ਜ਼ੂਲ (ਵਿਅਰਥ) – ਸਾਨੂੰ ਰਸਮਾਂ-ਰੀਤਾਂ ਉੱਤੇ ਫ਼ਜ਼ੂਲ ਖ਼ਰਚੀ ਕਰਨ ਤੋਂ ਬਚਣਾ ਚਾਹੀਦਾ ਹੈ ।
4. ਗਤੀਵਿਧੀ (ਸਰਗਰਮੀ) – ਇਸ ਮੁਹੱਲੇ ਵਿਚ ਪੁਲਿਸ ਚੋਰਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਹੀ ਹੈ ।
5. ਉਤਸਵ (ਖ਼ੁਸ਼ੀ ਦਾ ਦਿਨ) – ਦੀਵਾਲੀ ਖ਼ੁਸ਼ੀਆਂ ਭਰਿਆ ਉਤਸਵ ਹੈ ।
6. ਸੁਆਗਤ (ਆਉ-ਭਗਤ) – ਅਸੀਂ ਜਦੋਂ ਨਵੇਂ ਬਣੇ ਰਿਸ਼ਤੇਦਾਰਾਂ ਦੇ ਘਰ ਪਹੁੰਚੇ, ਤਾਂ ਉਨ੍ਹਾਂ ਬੜੀ ਗਰਮ-ਜੋਸ਼ੀ ਨਾਲ ਸਾਡਾ ਸੁਆਗਤ ਕੀਤਾ ।
ਪ੍ਰਸ਼ਨ 8.
ਹੇਠ ਲਿਖੇ ਸ਼ਬਦ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭੈਣ – ………… – …………….
ਚੀਜ਼ਾਂ – ………….. – ……………
ਮੋਮਬੱਤੀ – ………….. – …………….
ਪੌਦਾ – …………… – ……………
ਹਰਾ – …………… – …………….
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭੈਣ – बहन – Sister
ਚੀਜ਼ਾਂ – वस्तुएं – Items
ਮੋਮਬੱਤੀ – मोमबत्ती – Candle
ਪੌਦਾ – पौधा- Plant
ਹਰਾ – हरा – Green
III. ਵਿਆਕਰਨ
ਪ੍ਰਸ਼ਨ 1.
ਵਾਕਾਂ ਵਿਚ ਆਏ ਸ਼ਬਦਾਂ ਵਿਚੋਂ ਕਿਰਿਆ-ਸ਼ਬਦ ਚੁਣੋ :
(i) ਮਨੀ ਦੀ ਮੰਮੀ ਰਸੋਈ ਵਿਚ ਕੰਮ ਕਰਦੀ ਸੀ ।
(ii) ਮੈਂ ਪਾਪਾ ਨਾਲ ਗੱਲ ਕਰਾਂਗੀ ।
(iii) ਮੈਂ ਵੀ ਰੁੱਖਾਂ ਬਾਰੇ ਇਕ ਕਵਿਤਾ ਪੜ੍ਹਨੀ ਹੈ ।
(iv) ਮਨੀ ਤੇ ਕਰਨ ਆਪਣੀਆਂ ਜਮਾਤਾਂ ਵਿਚ ਚਲੇ ਗਏ ।
(v) ਬੇਸਮਝ ਲੋਕ ਰੁੱਖਾਂ ਨੂੰ ਕੱਟਦੇ ਹਨ ।
ਉੱਤਰ :
(i) ਕਰਦੀ ਸੀ ।
(ii) ਕਰਾਂਗੀ ।
(iii) ਪੜ੍ਹਨੀ ਹੈ ।
(iv) ਚਲੇ ਗਏ ।
(v) ਕੱਟਦੇ ਹਨ !
ਪ੍ਰਸ਼ਨ 2.
ਸ਼ੁੱਧ ਕਰ ਕੇ ਲਿਖੋ :
ਵਾਤਾਵਰਣ, ਕੋਸ਼ਿਸ਼, ਠੰਡੀਆਂ, ਕਾਗਜ, ਪੜਦਿਆਂ ।
ਉੱਤਰ :
ਅਸ਼ੁੱਧ – ਸ਼ੁੱਧ
ਵਾਤਾਵਰਣ – ਵਾਤਾਵਰਨ
ਕੋਸ਼ਿਸ਼ -ਕੋਸ਼ਸ਼
ਠੰਡੀਆਂ – ਠੰਢੀਆਂ
ਕਾਗਜ – ਕਾਗਜ਼
ਪੜਦਿਆਂ – ਪੜ੍ਹਦਿਆਂ ।
ਔਖੇ ਸ਼ਬਦਾਂ ਦੇ ਅਰਥ :
ਅਵਲ = ਪਹਿਲੇ ਨੰਬਰ ‘ਤੇ, ਫ਼ਸਟ । ਅਕਸਰ = ਆਮ ਕਰਕੇ । ਨਜ਼ਰ-ਅੰਦਾਜ਼ = ਧਿਆਨ ਨਾ ਕਰਨਾ । ਚੋਚਲੇ = ਖ਼ਰਚੀਲੇ ਦਿਲ-ਪਰਚਾਵੇ । ਹੋਮਵਰਕ = ਸਕੂਲ ਤੋਂ ਘਰ ਕਰਨ ਲਈ ਮਿਲਿਆ ਕੰਮ । ਵਣ-ਮਹਾਂਉਤਸਵ = ਰੁੱਖ ਲਾਉਣ ਲਈ ਮਨਾਇਆ ਜਾਣ ਵਾਲਾ ਦਿਨ । ਗਤੀਵਿਧੀ = ਸਰਗਰਮੀ, ਕੀਤਾ ਜਾ ਰਿਹਾ ਕੰਮ । ਪ੍ਰਵੇਸ਼ ਕੀਤਾ = ਅੰਦਰ ਆਈ । ਸੁਆਗਤ = ਆਉ-ਭਗਤ ਕਰਨੀ, ਘਰ ਆਉਣ ਵਾਲੇ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆਉਣਾ । ਅਧੂਰਾ = ਜੋ ਪੂਰਾ ਨਾ ਹੋਵੇ । ਧ = ਸਾਫ਼ ਵਾਤਾਵਰਨ = ਹਵਾ-ਪਾਣੀ, ਆਲਾ-ਦੁਆਲਾ । ਲਿਸਟ = ਸੂਚੀ । ਗੰਭੀਰ = ਜਿਸ ਤੋਂ ਕੋਈ ਭਾਵ ਜਾਂ ਰੁਚੀ ਪ੍ਰਗਟ ਨਾ ਹੋਵੇ । ਣ = ਪੱਕਾ ਇਰਾਦਾ ।
ਹਰਿਆਵਲ Summary
ਹਰਿਆਵਲ ਪਾਠ ਦਾ ਸਾਰ
ਮਨੀ ਤੇ ਕਰਨ ਦੋਵੇਂ ਭੈਣ-ਭਰਾ ਇੱਕੋ ਸਕੂਲ ਵਿਚ ਪੜ੍ਹਦੇ ਸਨ । ਮਨੀ ਛੇਵੀਂ ਵਿਚ ਪੜਦੀ ਸੀ, ਪਰੰਤੂ ਕਰਨ ਚੌਥੀ ਵਿਚ । ਕਰਨ ਪੜ੍ਹਾਈ ਵਿਚ ਕਮਜ਼ੋਰ ਪਰ ਸ਼ਰਾਰਤੀ ਸੀ ।ਮਨੀ ਵੀ ਸ਼ਰਾਰਤੀ ਸੀ, ਪਰੰਤੂ ਉਹ ਪੜ੍ਹਾਈ ਵਿਚ ਹੁਸ਼ਿਆਰ ਸੀ । ਦੋਵੇਂ ਭੈਣ-ਭਰਾ ਨਿੱਕੀ-ਨਿੱਕੀ ਗੱਲ ਉੱਤੇ ਝਗੜਦੇ ਰਹਿੰਦੇ ਸਨ, ਪਰੰਤੂ ਛੇਤੀ ਹੀ ਇਕੱਠੇ ਵੀ ਹੋ ਜਾਂਦੇ ਸਨ ।
ਪਿਛਲੇ ਹਫ਼ਤੇ ਕਰਨ ਦਾ ਜਨਮ-ਦਿਨ ਸੀ । ਉਸਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਖੂਬ ਮੌਜ-ਮਸਤੀ ਕੀਤੀ ਅਤੇ ਕੇਕ-ਪੇਸਟਰੀਆਂ ਤੇ ਚਾਕਲੇਟ ਆਦਿ ਖਾਧੇ । ਇਹ ਦੇਖ ਕੇ ਮਨੀ ਨੇ ਆਪਣੀ ਮੰਮੀ ਨੂੰ ਕਿਹਾ ਕਿ ਉਹ ਵੀ ਆਪਣਾ ਜਨਮ-ਦਿਨ ਧੂਮ-ਧਾਮ ਨਾਲ ਮਨਾਵੇਗੀ । ਮੰਮੀ ਨੇ ਕਿਹਾ ਕਿ ਇਹ ਅਮੀਰਾਂ ਦੇ ਚੋਚਲੇ ਤੇ ਫ਼ਜ਼ੂਲ-ਖ਼ਰਚੀ ਹੈ । ਇਹ ਸੁਣ ਕੇ ਮਨੀ ਨੇ ਕਿਹਾ ਕਿ ਉਸਦੀ ਵਾਰੀ ਉਨ੍ਹਾਂ ਨੂੰ ਇਹ ਚੀਜ਼ਾਂ ਫ਼ਜ਼ਲ ਲਗਦੀਆਂ ਹਨ । ਉਸਨੇ ਨਰਾਜ਼ ਹੁੰਦਿਆਂ ਕਿਹਾ ਕਿ ਉਹ ਆਪਣੇ ਪਾਪਾ ਨਾਲ ਗੱਲ ਕਰੇਗੀ । ਜਦੋਂ ਪਾਪਾ ਘਰ ਆਏ ਤੇ ਮਨੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਵੀ ਕਰਨ ਵਾਂਗ ਹੀ ਆਪਣਾ ਜਨਮ-ਦਿਨ ਮਨਾਏਗੀ ਤੇ ਆਪਣੀਆਂ ਹੇਲੀਆਂ ਨੂੰ ਘਰ ਬੁਲਾਏਗੀ । ਪਾਪਾ ਨੇ ਕਿਹਾ ਕਿ ਜਦੋਂ ਉਸਦਾ ਜਨਮ-ਦਿਨ ਆਵੇਗਾ, ਉਹ ਉਦੋਂ ਦੇਖਣਗੇ । ਮਨੀ ਨੇ ਕਿਹਾ ਇੱਕੀ ਜੁਲਾਈ ਦਾ ਦਿਨ ਹੁਣ ਦੂਰ ਨਹੀਂ ।
ਕੁੱਝ ਦਿਨਾਂ ਮਗਰੋਂ ਸਕੂਲ ਜਾਂਦੀ ਮਨੀ ਨੇ ਆਪਣੇ ਪਾਪਾ ਨੂੰ ਦੱਸਿਆ ਕਿ ਕਲ੍ਹ ਨੂੰ ਉਨ੍ਹਾਂ ਦੇ ਸਕੂਲ ਵਿਚ ਵਣ-ਮਹਾਂਉਤਸਵ ਮਨਾਇਆ ਜਾਣਾ ਹੈ ਤੇ ਉੱਥੇ ਉਸਨੇ ਵੀ ਰੁੱਖਾਂ ਬਾਰੇ ਇਕ ਕਵਿਤਾ ਪੜ੍ਹਨੀ ਹੈ । ਇਸ ਲਈ ਉਸਨੂੰ ਪੰਜਾਬੀ ਦੇ ਅਧਿਆਪਕ ਨੇ ਕਿਹਾ ਹੈ । ਉਸਦੇ ਪਾਪਾ । ਨੇ ਉਸਨੂੰ “ਸਾਬਾਸ਼ ਦਿੰਦਿਆਂ ਸਕੂਲ ਤੋਰਿਆ । ਸਕੂਲ ਵਿਚ ਅਧਿਆਪਕ ਗੁਰਦੀਪ ਜੀ ਨੇ ਮਨੀ ਦੀ ਕਲਾਸ ਵਿਚ ਆ ਕੇ ਦੱਸਣਾ ਸ਼ੁਰੂ ਕੀਤਾ ਕਿ ਕੱਲ੍ਹ ਉਹ ਆਪਣੇ ਸਕੂਲ ਵਿਚ ਵਣ-ਮਹਾਂਉਤਸਵ ਮਨਾ ਰਹੇ ਹਨ । ਇਸ ਦਿਨ ਉਨ੍ਹਾਂ ਨੇ ਵੱਧ ਤੋਂ ਵੱਧ ਰੁੱਖ ਲਾਉਣੇ ਹਨ । ਉਨ੍ਹਾਂ ਕਿਹਾ ਕਿ ਰੁੱਖਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ । ਇਹ ਸਾਨੂੰ ਫਲ ਤੇ ਠੰਢੀਆਂ ਛਾਵਾਂ ਦਿੰਦੇ ਹਨ ਉਹ ਲੋਕ ਬੇਸਮਝ ਹਨ, ਜਿਹੜੇ ਰੁੱਖਾਂ ਨੂੰ ਵੱਢਦੇ ਹਨ । ਸਾਨੂੰ ਸਾਰਿਆਂ ਨੂੰ ਆਪਣੇ ਜਨਮ-ਦਿਨ ਉੱਤੇ ਇਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ | ਇਸ ਨਾਲ ਸਾਡੀਆਂ ਆਉਂਦੀਆਂ ਪੀੜੀਆਂ ਨੂੰ ਸ਼ੁੱਧ ਵਾਤਾਵਰਨ ਮਿਲੇਗਾ । ਇਸ ਪਿੱਛੋਂ ਮਨੀ ਨੇ ਰੁੱਖਾਂ ਬਾਰੇ ਆਪਣੀ ਕਵਿਤਾ ਪੇਸ਼ ਕੀਤੀ ਤੇ ਅਧਿਆਪਕ ਨੇ ਉਸਨੂੰ ਸਾਬਾਸ਼ ਦਿੱਤੀ ।
ਵੀਹ ਜੁਲਾਈ ਨੂੰ ਰਾਤੀਂ ਖਾਣੇ ਦੇ ਮੇਜ਼ ਉੱਤੇ ਬੈਠਿਆਂ ਮਨੀ ਦੇ ਪਾਪਾ ਨੇ ਮਨੀ ਨੂੰ ਕਿਹਾ ਕਿ ਕਲ ਇੱਕੀ ਜੁਲਾਈ ਹੈ, ਪਰ ਉਸਨੇ ਉਸਨੂੰ ਸਮਾਨ ਦੀ ਲਿਸਟ ਨਹੀਂ ਦਿੱਤੀ । ਕੀ ਉਸਨੂੰ ਆਪਣਾ ਜਨਮ-ਦਿਨ ਯਾਦ ਨਹੀਂ । ਮਨੀ ਨੇ ਆਪਣੇ ਬੈਗ਼ ਵਿਚੋਂ ਕਾਗਜ਼ ਦਾ ਇਕ ਟੁਕੜਾ ਕੱਢ ਕੇ ਪਾਪਾ ਦੇ ਹੱਥ ਉੱਤੇ ਰੱਖਿਆ, ਜਿਸ ਉੱਤੇ ਰੁੱਖਾਂ ਦੇ ਨਾਂ ਲਿਖੇ ਹੋਏ ਸਨ । ਉਸਨੇ ਪਾਪਾ ਨੂੰ ਕਿਹਾ ਕਿ ਉਸਨੂੰ ਟਾਫੀਆਂ ਚਾਕਲੇਟ ਨਹੀਂ, ਸਗੋਂ ਪੌਦੇ ਚਾਹੀਦੇ ਹਨ । ਉਹ ਆਪਣੇ ਜਨਮਦਿਨ ਉੱਤੇ ਸਕੂਲ ਵਿਚ ਇਨ੍ਹਾਂ ਪੌਦਿਆਂ ਨੂੰ ਹੀ ਲਾਵੇਗੀ ।
ਇਹ ਸੁਣ ਕੇ ਪਾਪਾ ਨੇ ਉਸਨੂੰ ਗਲਵਕੜੀ ਪਾ ਕੇ ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਜੇਕਰ ਹਰ ਇਕ ਬੱਚਾ ਆਪਣੇ ਜਨਮ-ਦਿਨ ਉੱਤੇ ਇਕ-ਇਕ ਪੌਦਾ ਲਾਉਣ ਦਾ ਪ੍ਰਣ ਕਰ ਲਵੇ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਧਰਤੀ ਉੱਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਵੇਗੀ । ਅਗਲੇ ਦਿਨ ਮਨੀ ਤੇ ਕਰਨ ਘਰੋਂ ਹਰੇ-ਭਰੇ ਪੌਦੇ ਲੈ ਕੇ ਸਕੂਲ ਵਿਚ ਲਾਉਣ ਲਈ ਤੁਰ ਪਏ ।