Punjab State Board PSEB 6th Class Punjabi Book Solutions Chapter 14 ਆਲੋਕ ਮੁਖੀ, ਗੁਆਂਢੀ ਦੁਖੀ ! ਨਾ ਬਈ ਨਾ! Textbook Exercise Questions and Answers.
PSEB Solutions for Class 6 Punjabi Chapter 14 ਆਲੋਕ ਮੁਖੀ, ਗੁਆਂਢੀ ਦੁਖੀ ! ਨਾ ਬਈ ਨਾ! (1st Language)
Punjabi Guide for Class 6 PSEB ਆਲੋਕ ਮੁਖੀ, ਗੁਆਂਢੀ ਦੁਖੀ ! ਨਾ ਬਈ ਨਾ! Textbook Questions and Answers
ਆਲੋਕ ਮੁਖੀ, ਗੁਆਂਢੀ ਦੁਖੀ ! ਨਾ ਬਈ ਨਾ! ਪਾਠ-ਅਭਿਆਸ
1. ਦੋਸ :
(ਉ) ਆਲੋਕ, ਇਕਬਾਲ ਦੇ ਘਰ ਕਿਉਂ ਗਿਆ ਸੀ?
ਉੱਤਰ :
ਆਲੋਕ ਇਕਬਾਲ ਦੇ ਘਰ ਸਕੂਲ ਦਾ ਕੰਮ ਪੁੱਛਣ ਲਈ ਗਿਆ ਸੀ।
(ਅ) ਆਲੋਕ ਨੂੰ ਬਿਲਕੁਲ ਕੋਲ਼ ਬੈਠਿਆ ਕਿਸ ਗੱਲ ਦੀ ਚਿੰਤਾ ਹੋ ਰਹੀ ਸੀ?
ਉੱਤਰ :
ਆਲੈਂਕ ਨੂੰ ਇਸ ਗੱਲ ਦੀ ਚਿੰਤਾ ਹੋ ਰਹੀ ਸੀ ਕਿ ਇਕਬਾਲ ਦੇ ਘਰ ਆਉਣ ਤੋਂ ਪਹਿਲਾਂ ਉਹ ਆਪਣੇ ਕਮਰੇ ਦੀ ਬੱਤੀ ਬਝਾਉਣੀ ਭੁੱਲ ਗਿਆ ਸੀ ਤੇ ਉਹ ਜਗਦੀ ਰਹਿ ਗਈ ਸੀ।
(ਇ) ਆਲੋਕ ਫ਼ਜੂਲ-ਖ਼ਰਚੀ ਦੇ ਨਾਲ-ਨਾਲ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਦਾ ਸੀ?
ਉੱਤਰ :
ਆਲੋਕ ਫ਼ਜ਼ੂਲ-ਖ਼ਰਚੀ ਦੇ ਨਾਲ-ਨਾਲ ਦੂਜਿਆਂ ਦੇ ਸੁਖ ਦਾ ਖ਼ਿਆਲ ਵੀ ਰੱਖਦਾ ਸੀ ਤੇ ਨਾਲ ਹੀ ਆਪਣਾ ਸਕੂਲ ਦਾ ਕੰਮ ਪਛੜਨ ਨਹੀਂ ਸੀ ਦਿੰਦਾ।
(ਸ) ਆਲੋਕ ਦੇ ਕਮਰੇ ਵਿੱਚ ਜਗਦੀ ਬੱਤੀ ਕਾਰਨ ਕਿਸ-ਕਿਸ ਨੂੰ ਪਰੇਸ਼ਾਨੀ ਹੁੰਦੀ ਸੀ?
ਉੱਤਰ :
ਆਲੋਕ ਦੇ ਕਮਰੇ ਦੀ ਜਗਦੀ ਬੱਤੀ ਇਕਬਾਲ ਤੇ ਉਸ ਦੀ ਦਾਦੀ ਦੋਹਾਂ ਨੂੰ ਪਰੇਸ਼ਾਨ ਕਰਦੀ ਸੀ !
(ਹ) ਆਲੋਕ ਨੇ ਆਪਣੇ ਗੁਆਂਢੀਆਂ ਦੀ ਪਰੇਸ਼ਾਨੀ ਦਾ ਕੀ ਹੱਲ ਲੱਭਿਆ?
ਉੱਤਰ :
ਆਲੋਕ ਨੇ ਆਪਣੇ ਗੁਆਂਢੀਆਂ ਦੀ ਪਰੇਸ਼ਾਨੀ ਦੂਰ ਕਰਨ ਲਈ ਆਪਣੇ ਕਮਰੇ ਦੀ ਖਿੜਕੀ ਮੂਹਰੇ ਪਰਦਾ ਤਾਣ ਦਿੱਤਾ, ਤਾਂ ਜੋ ਉਸ ਦੇ ਕਮਰੇ ਦੀ ਰੌਸ਼ਨੀ ਬਾਹਰ ਨਾ ਦਿਸੇ।
(ਕ) ਇਸ ਪਾਠ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁਆਂਢੀਆਂ ਦੇ ਸੁਖ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਫ਼ਜ਼ੂਲ-ਖ਼ਰਚੀ ਨਹੀਂ ਕਰਨੀ ਚਾਹੀਦੀ ਤੇ ਸਕੂਲ ਦਾ ਕੰਮ ਵੀ ਪਛੜਨ ਨਹੀਂ ਦੇਣਾ ਚਾਹੀਦਾ
2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਇਸ਼ਾਰਾ, ਮੰਜ਼ਲ, ਰੋਸ਼ਨੀ, ਰੇਸ਼ਾਨ, ਨੁਕਸਾਨ, ਪ੍ਰਬੰਧ
ਉੱਤਰ :
- ਇਸ਼ਾਰਾ (ਸੰਕੇਤ)-ਜਦੋਂ ਤੂੰ ਮੀਟਿੰਗ ਵਿਚੋਂ ਉੱਠਣਾ ਹੋਵੇ, ਮੈਨੂੰ ਇਸ਼ਾਰਾ ਕਰ ਦੇਵੀਂ
- ਮੰਜ਼ਿਲ ਮਿੱਥਿਆ ਉਦੇਸ਼-ਮਿਹਨਤ ਕਰੋਗੇ, ਤਾਂ ਤੁਹਾਨੂੰ ਮੰਜ਼ਿਲ ਜ਼ਰੂਰ ਪ੍ਰਾਪਤ ਹੋਵੇਗੀ।
- ਰੌਸ਼ਨੀ (ਚਾਨਣ-ਬਲਬ ਜਗਣ ਨਾਲ ਸਾਰੇ ਕਮਰੇ ਵਿਚ ਰੌਸ਼ਨੀ ਫੈਲ ਗਈ।
- ਪਰੇਸ਼ਾਨ ਦੁਖੀ-ਮੈਂ ਤੇਰੇ ਵਤੀਰੇ ਤੋਂ ਬਹੁਤ ਪਰੇਸ਼ਾਨ ਹਾਂ।
- ਨੁਕਸਾਨ ਹਾਨੀ-ਦੰਗਿਆਂ ਕਾਰਨ ਲੋਕਾਂ ਦਾ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ।
- ਪਬੰਧ (ਇੰਤਜ਼ਾਮ-ਮੇਲੇ ਵਿਚ ਪੁਲਿਸ ਦਾ ਪ੍ਰਬੰਧ ਸਲਾਹਣਯੋਗ ਸੀ।
- ਜਮਾਤੀ (ਸਹਿਪਾਠੀ)-ਆਲੋਕ ਤੇ ਇਕਬਾਲ ਜਮਾਤੀ ਸਨ।
- ਫ਼ਜ਼ੂਲ-ਖ਼ਰਚੀ (ਜਿਸ ਖ਼ਰਚ ਦਾ ਕੋਈ ਲਾਭ ਨਾ ਹੋਵੇ)-ਸਾਨੂੰ ਕਿਸੇ ਪ੍ਰਕਾਰ ਦੀ ਵੀ ਫ਼ਜ਼ੂਲ-ਖ਼ਰਚੀ ਨਹੀਂ ਕਰਨੀ ਚਾਹੀਦੀ।
- ਚਿੰਤਾ (ਫ਼ਿਕਰ-ਚਿੰਤਾ ਚਿਖਾ ਬਰਾਬਰ ਹੁੰਦੀ ਹੈ। ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
3 . ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :
(ੳ) ਆਪਣੇ ਗੱਲਾਂ ਕਰਨ ਨਾਲ ਦਾਦੀ ਜੀ ਦੀ ਨੀਂਦ ਖ਼ਰਾਬ ਤਾਂ ਨਹੀਂ ਹੁੰਦੀ
(ਅ) ‘ਓ-ਹੋ! ਮੈਂ ਤਾਂ ਆਪਣੇ ਕਮਰੇ ਦੀ ਬੱਤੀ ਜਗਦੀ ਛੱਡ ਆਇਆ।”
(ਈ) ‘ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਹੈ?”
(ਸ) “ਨੁਕਸਾਨ ਕਾਹਦਾ ਦਾਦੀ ਜੀ! ਮੈਂ ਕੋਈ ਹੋਰ ਪ੍ਰਬੰਧ ਕਰ ਲੈਣਾ ਸੀ।
ਉੱਤਰ :
(ੳ) ਆਲੋਕ ਨੇ ਇਕਬਾਲ ਨੂੰ ਕਹੇ।
(ਅ) ਆਲੋਕ ਨੇ ਇਕਬਾਲ ਨੂੰ ਕਹੇ।
(ਈ) ਆਲੋਕ ਨੇ ਇਕਬਾਲ ਨੂੰ ਕਹੇ।
(ਸ) ਆਲੋਕ ਨੇ ਦਾਦੀ ਜੀ ਨੂੰ ਕਹੇ।
ਵਿਆਕਰਨ :
ਇੱਕ ਦਿਨ ਆਲੋਕ ਨੂੰ ਹਲਕਾ ਜਿਹਾ ਬੁਖ਼ਾਰ ਚੜ੍ਹ ਗਿਆ। ਉਹਨੇ ਸਕੂਲੋਂ ਛੁੱਟੀ ਲੈ ਲਈ। ਉਹ ਜਿਸ ਦਿਨ ਵੀ ਛੁੱਟੀ ਲੈਂਦਾ ਸ਼ਾਮ ਨੂੰ ਇਕਬਾਲ ਕੋਲੋਂ ਜਾਂ ਅਗਲੇ ਦਿਨ ਕਿਸੇ ਜਮਾਤੀ ਕੋਲੋਂ ਸਕੂਲੋਂ ਮਿਲਿਆ ਕੰਮ ਪੁੱਛ ਲੈਂਦਾ। ਉਹ ਸਕੂਲੋਂ ਮਿਲਨ ਵਾਲਾ ਹਰੇਕ ਕੰਮ ਪੂਰਾ ਕਰਦਾ ਸੀ ਤਾਂ ਜੋ ਪੜ੍ਹਾਈ ਵਿੱਚ ਬਾਕੀ ਜਮਾਤ ਤੋਂ ਪਿੱਛੇ ਨਾ ਰਹਿ ਜਾਵੇ। ਉਸ ਦਿਨ ਸ਼ਾਮ ਤੱਕ ਉਸ ਦਾ ਬੁਖ਼ਾਰ ਉੱਤਰ ਗਿਆ। ਉਹ ਸਕੂਲ ਦਾ ਕੰਮ ਪੁੱਛਣ ਵਾਸਤੇ ਇਕਬਾਲ ਦੇ ਘਰ ਵੱਲ ਤੁਰ ਪਿਆ।
– ਉੱਪਰ ਦਿੱਤੇ ਪੈਰ ਵਿੱਚੋਂ ਕਿਰਿਆ-ਸ਼ਬਦ ਚੁਣੇ ਅਤੇ ਆਪਣੀ ਕਾਪੀ ਵਿੱਚ ਲਿਖੇ।
PSEB 6th Class Punjabi Guide ਆਲੋਕ ਮੁਖੀ, ਗੁਆਂਢੀ ਦੁਖੀ ! ਨਾ ਬਈ ਨਾ! Important Questions and Answers
ਪ੍ਰਸ਼ਨ –
“ਆਲੋਕ ਸੁਖੀ, ਗੁਆਂਢ ਦੁਖੀ ! ਨਾ ਬਈ ਨਾਂ ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਇਕ ਦਿਨ ਆਲੋਕ ਹਲਕਾ ਜਿਹਾ ਬੁਖ਼ਾਰ ਚੜਨ ਕਰ ਕੇ ਸਕੂਲ ਨਾ ਗਿਆ। ਸ਼ਾਮ ਵੇਲੇ ਬੁਖ਼ਾਰ ਉਤਰਨ ‘ਤੇ ਉਹ ਸਕੂਲ ਦਾ ਕੰਮ ਪੁੱਛਣ ਲਈ ਇਕਬਾਲ ਦੇ ਘਰ ਗਿਆ, ਜੋ ਕਿ ਉਸ ਦੇ ਘਰ ਦੇ ਸਾਹਮਣੇ ਹੀ ਸੀ। ਕਾਹਲੀ ਵਿਚ ਆਲੋਕ ਆਪਣੇ ਕਮਰੇ ਦੀ ਬੱਤੀ ਬੁਝਾਉਣੀ ਭੁੱਲ ਗਿਆ ਸੀ। ‘ ਰਾਤ ਦੇ ਅੱਠ ਵਜੇ ਸਨ। ਆਲੋਕ ਤੇ ਇਕਬਾਲ ਦੋਵੇਂ ਮੰਜੇ ਉੱਤੇ ਬੈਠ ਕੇ ਸਕੂਲ ਦੀਆਂ ਗੱਲਾਂ ਕਰਨ ਲੱਗ ਪਏ। ਨੇੜੇ ਹੀ ਦਾਦੀ ਜੀ ਨੂੰ ਮੰਜੇ ਉੱਪਰ ਲੇਟੀ ਦੇਖ ਕੇ ਉਸ ਨੇ ਇਕਬਾਲ ਨੂੰ ਪੁੱਛਿਆ ਕਿ ਕੀ ਕਿਤੇ ਉਨ੍ਹਾਂ ਦੀਆਂ ਗੱਲਾਂ ਨਾਲ ਦਾਦੀ ਜੀ ਦੀ ਨੀਂਦ ਖ਼ਰਾਬ ਤਾਂ ਨਹੀਂ ਹੁੰਦੀ। ਉਧਰੋਂ ਦਾਦੀ ਨੇ ਉੱਤਰ ਦਿੱਤਾ ਕਿ ਉਹ ਗੱਲਾਂ ਕਰੀ ਜਾਣ, ਉਸ ਨੂੰ ਤਾਂ ਅੱਧੀ ਰਾਤ ਤਕ ਉਂਝ ਹੀ ਨੀਂਦ ਨਹੀਂ ਆਉਂਦੀ।
ਗੱਲਾਂ ਕਰਦਿਆਂ ਆਲੋਕ ਦਾ ਧਿਆਨ ਆਪਣੇ ਕਮਰੇ ਦੀ ਬਲਦੀ ਬੱਤੀ ਵਲ ਗਿਆ, ਜੋ ਕਿ ਇਕਬਾਲ ਦੇ ਵਿਹੜੇ ਵਿਚੋਂ ਚੰਗੀ ਤਰ੍ਹਾਂ ਨਜ਼ ਆਉਂਦਾ ਸੀ। ਉਹ ਬੱਤੀ ਦਾ ਫ਼ਿਕਰ ਕਰ ਕੇ ਇਕ ਦਮ ਉੱਠ ਪਿਆ ਕਿਉਂਕਿ ਉਹ ਇਸ ਗੱਲ ਦਾ ਬਹੁਤ ਖਿਆਲ ਰੱਖਦਾ ਸੀ ਕਿ ਕਿਧਰੇ ਕੋਈ ਫ਼ਜ਼ੂਲ-ਖ਼ਰਚੀ ਨਾ ਹੋਵੇ ਆਲੋਕ ਨੂੰ ਇਸ ਗੱਲ ਦੀ ਵੀ ਪਰੇਸ਼ਾਨੀ ਸੀ ਕਿ ਉਹਦੇ ਕਮਰੇ ਦੀ ਰੋਸ਼ਨੀ ਇਕਬਾਲ ਦੀਆਂ ਅੱਖਾਂ ਵਿਚ ਪੈ ਰਹੀ ਸੀ ਕਿਉਂਕਿ ਉਸਦਾ ਮੰਜਾ ਉਸਦੇ ਬਿਲਕੁਲ ਸਾਹਮਣੇ ਸੀ। ਪੁੱਛਣ ਤੇ ਇਕਬਾਲ ਨੇ ਦੱਸਿਆ ਕਿ ਜਗਦੀ ਬੱਤੀ ਕਾਰਨ ਉਹ ਤਾਂ ਔਖਾ-ਸੌਖਾ ਸੌਂ ਜਾਂਦਾ ਹੈ ਪਰ ਦਾਦੀ ਜੀ ਨੂੰ ਜ਼ਰੂਰ ਪਰੇਸ਼ਾਨੀ ਹੁੰਦੀ ਹੈ ਪਰ ਉਸ ਨੂੰ ਇਸ ਕਰਕੇ ਕੁੱਝ ਨਹੀਂ ਕਹਿੰਦੇ ਕਿਉਂਕਿ ਉਸ ਨੂੰ ਰਾਤ ਨੂੰ ਪੜ੍ਹਨ ਦੀ ਆਦਤ ਹੈ।
ਆਲੋਕ ਨੇ ਇਸ ਗੱਲ ਦੀ ਦਾਦੀ ਜੀ ਤੋਂ ਮਾਫ਼ੀ ਮੰਗੀ ਤੇ ਕਿਹਾ ਕਿ ਜੇਕਰ ਇਕਬਾਲ ਪਹਿਲਾਂ ਦੱਸ ਦਿੰਦਾ, ਤਾਂ ਉਨ੍ਹਾਂ ਨੂੰ ਇੰਨੀ ਵੀ ਤਕਲੀਫ਼ ਨਾ ਹੁੰਦੀ, ਪਰੰਤੂ ਦਾਦੀ ਜੀ ਨੇ ਕਿਹਾ ਕਿ ਉਨ੍ਹਾਂ ਉਸ ਦੀ ਬੱਤੀ ਬੰਦ ਕਰਾ ਕੇ ਉਸ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਸੀ ਕਰਨਾ।
ਆਲੋਕ ਇਕਬਾਲੇ ਤੋਂ ਸਕੂਲ ਦਾ ਕੰਮ ਪੁੱਛ ਕੇ ਗਿਆ ਤੇ ਆਪਣੇ ਕਮਰੇ ਵਿਚ ਜਾ ਕੇ ਉਨ੍ਹਾਂ ਵਲ ਦੀ ਖਿੜਕੀ ਬੰਦ ਕਰ ਦਿੱਤੀ। ਅਗਲੇ ਦਿਨ ਉਸ ਨੇ ਖਿੜਕੀ ਮੋਹਰੇ ਪਰਦਾ ਤਾਣ ਦਿੱਤਾ ਔਖੇ ਸ਼ਬਦਾਂ ਦੇ ਅਰਥ-ਹਲਕਾ ਜਿਹਾ-ਥੋੜਾ ਜਿਹਾ ਜਮਾਤੀ-ਸਹਿਪਾਠੀ। ਮੰਜ਼ਿਲ-ਉਦੇਸ਼, ਨਿਸ਼ਾਨਾ। ਉਸਲਵੱਟੇ-ਸੌਣ ਲਈ ਪਾਸੇ ਮਾਰਨੇ।
1. ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ੳ) ਇਕ ਦਿਨ ਆਲੋਕ ਨੂੰ ਹਲਕਾ …………………………………… ਚੜ੍ਹ ਗਿਆ।
(ਅ) ਕਾਹਲੀ ਵਿਚ ਆਲੋਕ ਆਪਣੇ …………………………………… ਦੀ ਬੱਤੀ ਬੁਝਾਉਣੀ ਭੁੱਲ ਗਿਆ।
(ਇ) ਹੀਂ ਪੁੱਤਰ, ਤੁਸੀਂ ਕਰੋ ……………………………………।
(ਮ) ਉਹ ਹਮੇਸ਼ਾ ਇਸ ਗੱਲ ਦਾ ਖ਼ਿਆਲ ਰੱਖਦਾ ਸੀ ਕਿ ਕੋਈ …………………………………… ਨਾ ਹੋਵੇ।
(ਹ) ਕਿਤੇ ਮੇਰੇ ਕਮਰੇ ਦੀ …………………………………… ਤੇਰੀ ਨੀਂਦ ਖ਼ਰਾਬ ਤਾਂ ਨਹੀਂ ਕਰਦੀ।
(ਕ) ਜਿੰਨਾ ਚਿਰ ਤੂੰ ਬੱਤੀ ਜਗਾਈ ਰੱਖਦਾ ਹੈਂ, ਦਾਦੀ ਜੀ …………………………………… ਲੈਂਦੇ ਰਹਿੰਦੇ ਹਨ !
(ਖ) ਨਾਲੇ ਬੱਤੀ ਬੰਦ ਕਰਵਾ ਕੇ ਤੇਰੀ …………………………………… ਦਾ ਨੁਕਸਾਨ ਤਾਂ ਨਹੀਂ ਸੀ ਕਰਨਾ !
ਉੱਤਰ :
(ੳ) ਬੁਖ਼ਾਰ,
(ਅ) ਕਮਰੇ,
(ਈ) ਗੱਲਾਂ-ਬਾਤਾਂ,
(ਸ) ਫ਼ਜ਼ੂਲ-ਖ਼ਰਚੀ,
(ਹ) ਰੌਸ਼ਨੀ,
(ਕ) ਉੱਸਲਵੱਟੇ,
(ਖ) ਪੜ੍ਹਾਈ।
2. ਵਿਆਕਰਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਵਿਚੋਂ ਕਿਰਿਆ ਸ਼ਬਦ ਚੁਣੋ :
ਇੱਕ ਦਿਨ ਆਲੋਕ ਨੂੰ ਹਲਕਾ ਜਿਹਾ ਬੁਖ਼ਾਰ ਚੜ੍ਹ ਗਿਆ। ਉਹਨੇ ਸਕੂਲੋਂ ਛੁੱਟੀ ਲੈ ਲਈ। ਉਹ ਜਿਸ ਦਿਨ ਵੀ ਛੁੱਟੀ ਲੈਂਦਾ, ਸ਼ਾਮ ਨੂੰ ਇਕਬਾਲ ਕੋਲੋਂ ਜਾਂ ਅਗਲੇ ਦਿਨ ਕਿਸੇ ਜਮਾਤੀ ਕੋਲੋਂ ਸਕੂਲੋਂ ਮਿਲਿਆ ਕੰਮ ਪੁੱਛ ਲੈਂਦਾ। ਉਹ ਸਕੂਲੋਂ ਮਿਲਣ ਵਾਲਾ ਕੰਮ ਪੂਰਾ ਕਰਦਾ ਸੀ, ਤਾਂ ਜੋ ਪੜ੍ਹਾਈ ਵਿਚ ਬਾਕੀ ਜਮਾਤ ਤੋਂ ਪਿੱਛੇ ਨਾ ਰਹਿ ਜਾਵੇ। ਉਸ ਦਿਨ ਸ਼ਾਮ ਤੱਕ ਉਸ ਦਾ ਬੁਖਾਰ ਉਤਰ ਗਿਆ। ਉਹ ਸਕੂਲ ਦਾ ਕੰਮ ਪੁੱਛਣ ਵਾਸਤੇ ਇਕਬਾਲ ਦੇ ਘਰ ਵੱਲ ਤੁਰ ਪਿਆ।
ਉੱਤਰ :
ਚੜ੍ਹ ਗਿਆ, ਲੈ ਲਈ, ਲੈਂਦਾ, ਮਿਲਿਆ, ਪੁੱਛ ਲੈਂਦਾ, ਕਰਦਾ ਸੀ, ਰਹਿ
ਜਾਵੇ, ਉੱਤਰ ਗਿਆ, ਪੁੱਛਣ, ਤੁਰ ਪਿਆ।
ਪ੍ਰਸ਼ਨ 2.
ਇਸ ਪਾਠ ਵਿਚੋਂ ਦਸ ਨਾਂਵ ਸ਼ਬਦ ਚੁਣੋ
ਉੱਤਰ :
ਆਲੋਕ, ਗੁਆਂਢੀ, ਬੁਖ਼ਾਰ, ਸਕੂਲੋਂ, ਛੁੱਟੀ, ਕੰਮ, ਜਮਾਤ, ਪੜ੍ਹਾਈ, ਇਕਬਾਲ, ਗੱਲਾਂ-ਬਾਤਾਂ।
3. ਪੈਰਿਆਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ –
ਇਕਬਾਲ ਨੇ ਦੱਸਿਆ, “ਮੈਂ ਤਾਂ ਔਖਾ-ਸੌਖਾ ਸੌਂ ਜਾਂਦਾ ਹੈ। ਦਾਦੀ ਜੀ ਨੂੰ ਪਰੇਸ਼ਾਨੀ ਹੁੰਦੀ ਹੈ। ਜਿੰਨਾ ਚਿਰ ਉਹ ਬੱਤੀ ਜਗਾਈ ਰੱਖਦਾ ਹੈ, ਦਾਦੀ ਜੀ ਉਸਲਵੱਟੇ ਲੈਂਦੇ ਰਹਿੰਦੇ ਹਨ ਤੈਨੂੰ ਏਸ ਕਰਕੇ ਨਹੀਂ ਆਖਿਆ ਕਿ ਤੈਨੂੰ ਰਾਤ ਨੂੰ ਪੜ੍ਹਨ ਦੀ ਆਦਤ ਹੈ। ਆਲੋਕ ਨੇ ਇਕਬਾਲ ਨੂੰ ਗੁੱਸੇ ਨਾਲ ਆਖਿਆ, “ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ।” ਫੇਰ ਉਹਨੇ ਦਾਦੀ ਜੀ ਤੋਂ ਮਾਫ਼ੀ ਮੰਗਦਿਆਂ ਕਿਹਾ, “ਦਾਦੀ ਜੀ ਇਕਬਾਲ ਮੈਨੂੰ ਪਹਿਲਾਂ ਦੱਸ ਦਿੰਦਾ, ਤਾਂ ਤੁਹਾਨੂੰ ਏਨੇ ਦਿਨ ਤਕਲੀਫ਼ ਨਾ ਹੁੰਦੀ। ‘‘ਨਹੀਂ ਪੁੱਤਰ।
ਮੈਨੂੰ ਤਾਂ ਉਂਝ ਵੀ ਨੀਂਦ ਨਹੀਂ ਆਉਂਦੀ, ਨਾਲੇ ਬੱਤੀ ਬੰਦ ਕਰਵਾ ਕੇ ਤੇਰੀ ਪੜ੍ਹਾਈ ਦਾ ਨੁਕਸਾਨ ਤਾਂ ਨਹੀਂ ਨਾ ਕਰਨਾ। ‘‘ਨੁਕਸਾਨ ਕਾਹਦਾ, ਦਾਦੀ ਜੀ। ਮੈਂ ਕੋਈ ਹੋਰ ਪ੍ਰਬੰਧ ਕਰ ਲੈਣਾ ਸੀ ‘ ਤੇ ਆਲੋਕ ਨੇ ਛੇਤੀ-ਛੇਤੀ ਆਪਣੀ ਗੱਲ ਮੁਕਾਈ। ਇਕਬਾਲ ਤੋਂ ਸਕੂਲ ਦਾ ਕੰਮ ਪੁੱਛਿਆ ਅਤੇ ਆਪਣੇ ਕਮਰੇ ਵਿਚ ਆ ਗਿਆ। ਆਉਂਦਿਆਂ ਹੀ ਉਹਨੇ ਉਹ ਖਿੜਕੀ ਬੰਦ ਕਰ ਦਿੱਤੀ, ਜਿਸ ਵਿੱਚ ਦੀ ਰੌਸ਼ਨੀ ਇਕਬਾਲ ਦੇ ਵਿਹੜੇ ਵਿਚ ਜਾਂਦੀ ਸੀ ਅਤੇ ਅੱਖਾਂ ਵਿਚ ਪੈ ਕੇ ਨੀਂਦ ਖ਼ਰਾਬ ਕਰਦੀ ਸੀ।
ਅਗਲੇ ਦਿਨ ਉਹਨੇ ਖਿੜਕੀ ਮੁਹਰੇ ਇਕ ਪਰਦਾ ਤਾਣ ਦਿੱਤਾ। ਹੁਣ ਜੇ ਖਿੜਕੀ ਖੁੱਲੀ ਵੀ ਰਹੇ, ਤਾਂ ਬੱਤੀ ਜਗਣ ਨਾਲ ਕਿਸੇ ਦੀ ਨੀਂਦ ਖ਼ਰਾਬ ਨਹੀਂ ਸੀ ਹੁੰਦੀ।
1. ਕੌਣ ਔਖਾ-ਸੌਖਾ ਸੌਂ ਜਾਂਦਾ ਹੈ?
(ੳ) ਇਕਬਾਲ .
(ਅ) ਆਲੋਕ
(ਇ) ਦਾਦੀ
(ਸ) ਗੁਆਂਢੀ।
ਉੱਤਰ :
(ੳ) ਇਕਬਾਲ
2. ਕਿਸਨੂੰ ਪਰੇਸ਼ਾਨੀ ਹੁੰਦੀ ਹੈ?
(ਉ) ਇਕਬਾਲ ਨੂੰ
(ਅ) ਆਲੋਕ ਨੂੰ
(ਇ) ਦਾਦੀ ਨੂੰ
(ਸ) ਗੁਆਂਢੀਆਂ ਨੂੰ !
ਉੱਤਰ :
(ਇ) ਦਾਦੀ ਨੂੰ
3. ਕੌਣ ਬੱਤੀ ਜਗਾਈ ਰੱਖਦਾ ਹੈ?
(ੳ) ਇਕਬਾਲ
(ਅ) ਆਲੋਕ
(ਈ) ਦਾਦੀ
(ਸ) ਗੁਆਂਢੀ।
ਉੱਤਰ :
(ਅ) ਆਲੋਕ
4. ਕਿਸਨੂੰ ਰਾਤ ਨੂੰ ਪੜ੍ਹਨ ਦੀ ਆਦਤ ਹੈ?
(ਉ) ਇਕਬਾਲ ਨੂੰ
(ਅ) ਆਲੋਕ ਨੂੰ
(ਈ) ਦਾਦੀ ਨੂੰ
(ਸ) ਗੁਆਂਢੀ ਨੂੰ।
ਉੱਤਰ :
(ਅ) ਆਲੋਕ ਨੂੰ
5. ਕਿਸਨੇ ਦਾਦੀ ਜੀ ਤੋਂ ਮੁਆਫ਼ੀ ਮੰਗੀ?
(ਉ) ਇਕਬਾਲ ਨੇ
(ਅ) ਆਲੋਕ ਨੇ
(ਇ) ਗੁਆਂਢੀ ਨੇ
(ਸ) ਪੁੱਤਰ ਨੇ।
ਉੱਤਰ :
(ਅ) ਆਲੋਕ ਨੇ
6. ਦਾਦੀ ਬੱਤੀ ਬੰਦ ਕਰਾ ਕੇ ਆਲੋਕ ਦੀ ਕਿਸ ਚੀਜ਼ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੀ?
(ਉ) ਕਾਰੋਬਾਰ ਦਾ
(ਅ) ਪੜ੍ਹਾਈ ਦਾ
(ਇ) ਲਿਖਾਈ ਦਾ
(ਸ) ਸਿਖਲਾਈ ਦਾ
ਉੱਤਰ :
(ਅ) ਪੜ੍ਹਾਈ ਦਾ
7. ਆਲੋਕ ਨੇ ਕਿਸ ਤੋਂ ਸਕੂਲ ਦਾ ਕੰਮ ਪੁੱਛਿਆ?
(ੳ) ਇਕਬਾਲ ਤੋਂ
(ਅ) ਭਰਾ ਤੋਂ
(ਈ) ਗੁਆਂਢੀ ਤੋਂ
(ਸ) ਦਾਦੀ ਤੋਂ।
ਉੱਤਰ :
(ੳ) ਇਕਬਾਲ ਤੋਂ
8. ਆਲੋਕ ਨੇ ਕਮਰੇ ਵਿਚ ਆ ਕੇ ਕੀ ਬੰਦ ਕੀਤਾ?
(ਉ) ਦਰਵਾਜ਼ਾ
(ਅ) ਖਿੜਕੀ
(ਈ ਬੱਤੀ
(ਸ) ਟੂਟੀ।
ਉੱਤਰ :
(ਅ) ਖਿੜਕੀ
9. ਅਗਲੇ ਦਿਨ ਆਲੋਕ ਨੇ ਖਿੜਕੀ ਮੂਹਰੇ ਕੀ ਲਾ ਦਿੱਤਾ?
(ਉ) ਪਰਦਾ
(ਅ) ਅਖ਼ਬਾਰ
(ਈ) ਕਾਲਾ ਰੰਗ
(ਸ) ਇਸ਼ਤਿਹਾਰ।
ਉੱਤਰ :
(ਉ) ਪਰਦਾ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਇਕਬਾਲ, ਦਾਦੀ, ਬੱਤੀ, ਆਲੋਕ, ਨੀਂਦ।
(ii) ਮੈਂ, ਤੂੰ, ਮੈਨੂੰ, ਉਹ, ਕਿਸੇ ਨੂੰ
(iii) ਏਨੇ, ਕੋਈ ਹੋਰ, ਆਪਣੇ, ਅਗਲੇ, ਇਕ।
(iv) ਦੱਸਿਆ, ਸੌਂ ਜਾਂਦਾ ਹਾਂ, ਆਖਿਆ, ਦੱਸਿਆ, ਮੁਕਾਈ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਦਾਦੀ ਸ਼ਬਦ ਦਾ ਲਿੰਗ ਬਦਲੋ
(ਉ) ਦਾਦਾ
(ਅ) ਪਿਓ
(ਇ) ਨਾਨਾ
(ਸ) ਬਾਪੂ
ਉੱਤਰ :
(ਉ) ਦਾਦਾ
(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਸ਼ਬਦ ਕਿਹੜਾ ਹੈ?
(ਉ) ਅਗਲੇ
(ਅ) ਕਿਸੇ
(ਈ) ਅੱਖਾਂ
(ਸ) ਪ੍ਰਬੰਧ।
ਉੱਤਰ :
(ਉ) ਅਗਲੇ
(iii) ‘ਤਕਲੀਫ਼ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਦੁੱਖ
(ਅ) ਸੁਖ
(ਇ) ਮੰਗ।
(ਸ) ਇੱਛਾ।
ਉੱਤਰ :
(ਉ) ਦੁੱਖ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ :
(i) ਡੰਡੀ
(ii) ਕਾਮਾ
(ii) ਦੋਹਰੇ ਪੁੱਠੇ ਕਾਮੇ
(iv) ਪ੍ਰਸ਼ਨਿਕ ਚਿੰਨ੍ਹ
(v) ਜੋੜਨੀ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਦੋਹਰੇ ਪੁੱਠੇ ਕਾਮੇ (” “)
(iv) ਪ੍ਰਸ਼ਨਿਕ ਚਿੰਨ੍ਹ (?)
(v) ਜੋੜਨੀ (-)
ਪਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :