Punjab State Board PSEB 6th Class Punjabi Book Solutions Chapter 16 ਵਿਸਾਖੀ ਦਾ ਮੇਲਾ Textbook Exercise Questions and Answers.
PSEB Solutions for Class 6 Punjabi Chapter 16 ਵਿਸਾਖੀ ਦਾ ਮੇਲਾ (1st Language)
Punjabi Guide for Class 6 PSEB ਵਿਸਾਖੀ ਦਾ ਮੇਲਾ Textbook Questions and Answers
ਵਿਸਾਖੀ ਦਾ ਮੇਲਾ ਪਾਠ-ਅਭਿਆਸ
1. ਦੱਸੋ :
(ੳ) ਵਿਸਾਖੀ ਦੇ ਮੇਲੇ ਵਿੱਚ ਕਿੰਨੀ ਭੀੜ ਸੀ ਤੇ ਲੋਕ ਪਾਲ ਬੰਨ੍ਹ ਕੇ ਕਿੱਥੇ ਖੜੇ ਸਨ?
ਉੱਤਰ :
ਵਿਸਾਖੀ ਦੇ ਮੇਲੇ ਵਿਚ ਇੰਨੀ ਭੀੜ ਸੀ ਕਿ ਪੈਰ ਧਰਨ ਦੀ ਥਾਂ ਨਹੀਂ ਸੀ। ਲੋਕ ਪਾਲ ਬੰਨ੍ਹ ਕੇ ਲੱਡੂ – ਜਲੇਬੀਆਂ ਆਦਿ ਮਠਿਆਈਆਂ ਕੋਲ ਖੜ੍ਹੇ ਸਨ।
(ਅ) ਮੇਲੇ ਵਿੱਚ ਕਾਹਦਾ-ਕਾਹਦਾ ਜ਼ੋਰ ਸੀ?
ਉੱਤਰ :
ਮੇਲੇ ਵਿਚ ਸੀਟੀਆਂ, ਸਪੀਕਰਾਂ ਤੇ ਢੋਲ ਦਾ ਸ਼ੋਰ ਸੀ।
(ੲ) ਮੇਲੇ ਵਿੱਚ ਲੋਕਾਂ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਸਨ?
ਉੱਤਰ :
ਮੇਲੇ ਵਿਚ ਲੋਕਾਂ ਕਈ ਰੰਗਾਂ ਦੇ ਕੱਪੜੇ ਪਾਏ ਹੋਏ ਸਨ। ਉਨ੍ਹਾਂ ਦੇ ਕੁੜਤ ਚਾਦਰੇ ਕਈ ਤਰ੍ਹਾਂ ਦੇ ਸਨ।
(ਸ) ਮੇਲੇ ਵਿੱਚ ਲੋਕਾਂ ਨੂੰ ਕੀ-ਕੀ ਸਹਿਣਾ ਪੈਂਦਾ ਹੈ?
ਉੱਤਰ :
ਮੇਲੇ ਵਿਚ ਲੋਕਾਂ ਨੂੰ ਧੂੜ, ਧੁੱਪ ਤੇ ਧੱਕੇ ਸਹਿਣੇ ਪੈਂਦੇ ਹਨ।
2. ‘ਵਿਸਾਖੀ ਦੇ ਮੇਲੇ ਦਾ ਬਿਆਨ ਕੁਝ ਸਤਰਾਂ ਵਿੱਚ ਕਰੋ।
ਉੱਤਰ :
ਵਿਸਾਖੀ ਦਾ ਮੇਲਾ ਬਹੁਤ ਭਰਿਆ ਹੋਇਆ ਹੈ। ਭੀੜ ਇੰਨੀ ਹੈ ਕਿ ਬਜ਼ਾਰਾਂ ਵਿਚ ਪੈਰ ਧਰਨ ਦੀ ਥਾਂ ਨਹੀਂ ਹਟਵਾਣੀਆਂ ਨੇ ਬਹੁਤ ਸਾਰੀਆਂ ਦੁਕਾਨਾਂ ਪਾਈਆਂ ਹੋਈਆਂ ਹਨ। ਉਹ ਖੂਬ ਕਮਾਈ ਕਰ ਰਹੇ ਹਨ। ਮਠਿਆਈਆਂ ਖਾਣ ਦੇ ਸ਼ੌਕੀਨ ਲੱਡੂਆਂ – ਜਲੇਬੀਆਂ ਦੀਆਂ ਦੁਕਾਨਾਂ ਅੱਗੇ ਕਤਾਰਾਂ ਬੰਨ੍ਹ ਕੇ ਖੜੇ ਹਨ। ਲੋਕਾਂ ਨੇ ਤਰ੍ਹਾਂ – ਤਰ੍ਹਾਂ ਦੇ ਕੱਪੜੇ ਪਾਏ ਹੋਏ ਹਨ। ਸੀਟੀਆਂ ਤੇ ਸਪੀਕਰਾਂ ਨੇ ਖੂਬ ਸ਼ੋਰ ਪਾਇਆ ਹੋਇਆ ਹੈ।
ਕਿਧਰੇ ਕਵੀਸ਼ਰ ਗਾ ਰਹੇ ਹਨ ਤੇ ਕਿਧਰੇ ਢਾਡੀ ਵਾਰਾਂ ਗਾ ਰਹੇ ਹਨ। ਕਿਧਰੇ ਪੰਘੂੜੇ ਤੇ ਚੰਡੋਲ ਝੂਟੇ ਜਾ ਰਹੇ ਹਨ। ਬੱਸਾਂ ਤੇ ਲਾਰੀਆਂ ਵਿਚ ਵੀ ਬੇਅੰਤ ਭੀੜ ਹੈ।
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਬੋਲੀ, ਸ਼ੁਕੀਨ, ਗੁਲਾਬ, ਰੰਗਲਾ, ਪੰਜਾਬ
ਉੱਤਰ :
- ਬੇਲੀ ਸਾਥੀ, ਮਿੱਤਰ – ਸੁਰਿੰਦਰ, ਮੁਹਿੰਦਰ, ਪ੍ਰੀਤ ਤੇ ਜੀਤਾ ਪੱਕੇ ਬੇਲੀ ਹਨ।
- ਸ਼ੌਕੀਨ ਸ਼ੌਕ ਰੱਖਣ ਵਾਲੇ – ਮੇਲਾ ਦੇਖਣ ਦੇ ਸ਼ੌਕੀਨ ਢਾਣੀਆਂ ਬੰਨ੍ਹ ਕੇ ਆਏ ਹੋਏ ਸਨ।
- ਗੁਲਾਬ ਇਕ ਸੁੰਦਰ ਫੁੱਲ) – ਗੁਲਾਬ ਦੇ ਫੁੱਲ ਖੁਸ਼ਬੂਆਂ ਛੱਡ ਰਹੇ ਹਨ।
- ਰੰਗਲਾ ਰੰਗਦਾਰ) – ਮੇਲੇ ਦੇ ਸ਼ੌਕੀਨਾਂ ਨੇ ਰੰਗਲੇ ਕੱਪੜੇ ਪਾਏ ਹੋਏ ਸਨ।
- ਪੰਜਾਬ ਇਕ ਦੇਸ਼ – ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ !
- ਹੱਟੀ (ਦੁਕਾਨ) – ਸਾਡੇ ਘਰ ਦੇ ਸਾਹਮਣੇ ਮੁਨਿਆਰੀ ਦੀ ਹੱਟੀ ਹੈ
- ਮੁਲਖੱਈਆ ਦੁਨੀਆ, ਬਹੁਤ ਸਾਰੇ ਲੋਕ – ਮੇਲੇ ਵਿਚ ਐਨਾਂ ਮੁਲਖੱਈਆ ਆਇਆ ਸੀ ਕਿ ਕੋਈ ਹਿਸਾਬ – ਕਿਤਾਬ ਨਹੀਂ ਸੀ ਲਗਦਾ।
4. ਔਖੇ ਸ਼ਬਦਾਂ ਦੇ ਅਰਥ :
- ਮੁਲਖਈਆਂ : ਬਹੁਤ ਸਾਰੇ ਲੋਕ
- ਅਖਾੜਾ : ਘੁਲਨ ਦੀ ਥਾਂ, ਪਿੜ
- ਉੱਕਿਆ : ਖੁੰਝਿਆ, ਭੁੱਲਿਆ
- ਪੰਘੂੜਾ : ਛੋਟਾ ਮੰਜਾ, ਝੂਲਾ, ਪਾਲਣਾ
- ਚੰਡੋਲ : ਝੂਲਾ, ਜਿਸ ਵਿੱਚ ਬੈਠ ਕੇ ਝੂਟੇ ਲੈਂਦੇ ਹਨ
- ਲੋਰ : ਮਨ ਦੀ ਮੌਜ, ਮਸਤੀ
- ਢਾਡੀ : ਵਾਰਾਂ ਗਾਉਣ ਵਾਲਾ
- ਕਵੀਸ਼ਰ : ਕਵਿਤਾ ਕਹਿਣ ਵਾਲਾ
ਵਿਆਕਰਨ :
ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਫ਼ਰਕ ਪਤਾ ਲੱਗੇ ਉਸ ਨੂੰ ਵਚਨ ਆਖਦੇ ਹਨ। ਪੰਜਾਬੀ ਵਿੱਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ: ਇੱਕਵਚਨ ਅਤੇ ਬਹੁਵਚਨ
ਇੱਕਵਚਨ : ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਵਸਤੁ, ਸਥਾਨ ਆਦਿ ਦਾ ਗਿਆਨ ਹੋਵੇ, ਉਸ ਨੂੰ ਇੱਕਵਚਨ ਕਹਿੰਦੇ ਹਨ, ਜਿਵੇਂ- ਮੇਲਾ ਹੱਟੀ, ਬੋਲੀ, ਲੱਡੂ, ਜਲੇਬੀ, ਸਵਾਰੀ ਆਦਿ।
ਬਹੁਵਚਨ : ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਵਸਤਾਂ, ਸਥਾਨਾਂ ਆਦਿ ਦਾ ਗਿਆਨ ਹੋਵੇ, ਉਸ ਨੂੰ ਬਹੁਵਚਨ ਕਹਿੰਦੇ ਹਨ, ਜਿਵੇਂ- ਮੇਲੇ, ਹੱਟੀਆਂ, ਬੋਲੀਆਂ, ਲੱਡੂਆਂ, ਜਲੇਬੀਆਂ, ਸਵਾਰੀਆਂ ਆਦਿ।
ਵਚਨ ਬਦਲੋ :
ਬਜ਼ਾਰਾਂ, ਸੀਟੀਆਂ, ਸਪੀਕਰਾਂ, ਢਾਡੀਆਂ, ਫੁੱਲਾਂ, ਢੋਲ।
ਅਧਿਆਪਕ ਲਈ :
ਇਸ ਮੇਲੇ ਦੇ ਮੂਲ ਦ੍ਰਿਸ਼ਾਂ ਨੂੰ ਵਿਦਿਆਰਥੀ ਆਪਣੇ ਸ਼ਬਦਾਂ ‘ਚ ਵਾਰਤਕ ਰੂਪ ਵਿੱਚ ਲਿਖਣ।
PSEB 6th Class Punjabi Guide ਵਿਸਾਖੀ ਦਾ ਮੇਲਾ Important Questions and Answers
1. ਕਾਵਿ – ਟੋਟਿਆਂ ਦੇ ਸਰਲ ਅਰਥ
(ਉੱ) ਕਿੰਨਾ ਹੈ ਵਿਸਾਖੀ ਵਾਲਾ ਮੇਲਾ ਭਰਿਆ।
ਜਾਏ ਨਾ ਬਜ਼ਾਰਾਂ ਵਿਚ ਪੈਰ ਧਰਿਆ।
ਕਿੰਝ ਹਟਵਾਣੀਆਂ ਨੇ ਪਾਈਆਂ ਹੱਟੀਆਂ।
ਦੋਹੀਂ ਹੱਥੀ ਕਰਦੇ ਸਵਾਈਆਂ ਖੱਟੀਆਂ।
ਲੱਡੂਆਂ ਜਲੇਬੀਆਂ ਦੇ ਭਰੇ ਥਾਲ ਨੇ।
ਖਾਣ ਦੇ ਸ਼ੌਕੀਨ ਖੜੇ ਬੰਨ੍ਹ ਪਾਲ ਨੇ !
ਔਖੇ ਸ਼ਬਦਾਂ ਦੇ ਅਰਥ – ਧਰਿਆ – ਰੱਖਿਆ ! ਸਵਾਈਆਂ – ਬਹੁਤ ਜ਼ਿਆਦਾ ਹਟਵਾਣੀਆਂ ਹੱਟੀਆਂ ਵਾਲੇ ਨੂੰ ਪਾਲ – ਕਤਾਰ।
ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਵਿਸਾਖੀ ਦਾ ਮੇਲਾ ਕਿਸ ਤਰਾਂ ਦੇਖਣ ਵਾਲੇ ਲੋਕਾਂ ਨਾਲ ਭਰਿਆ ਹੋਇਆ ਹੈ। ਇੰਨੀ ਭੀੜ ਹੈ ਕਿ ਬਜ਼ਾਰਾਂ ਵਿਚ ਪੈਰ ਰੱਖਣ ਦੀ ਥਾਂ ਨਹੀਂ। ਕਿਸ ਤਰ੍ਹਾਂ ਹਰ ਪਾਸੇ ਹਟਵਾਣੀਆਂ ਨੇ ਹੱਟੀਆਂ ਪਾਈਆਂ ਹੋਈਆਂ ਹਨ ! ਉਹ ਦੋਹਾਂ ਹੱਥਾਂ ਨਾਲ ਬਹੁਤ ਜ਼ਿਆਦਾ ਕਮਾਈਆਂ ਕਰ ਰਹੇ ਹਨ। ਹਲਵਾਈਆਂ ਦੀਆਂ ਦੁਕਾਨਾਂ ਉੱਤੇ ਲੱਡੂਆਂ, ਜਲੇਬੀਆਂ ਦੇ ਥਾਲ ਭਰੇ ਹੋਏ ਹਨ, ਜਿਨ੍ਹਾਂ ਨੂੰ ਖਾਣ ਦੇ ਸ਼ੁਕੀਨ ਕਤਾਰਾਂ ਬੰਨ੍ਹ ਕੇ ਹੱਟੀਆਂ ਅੱਗੇ ਖੜੇ ਹਨ।
(ਅ) ਟੋਲੀਆਂ ਬਣਾਈਆਂ ਵੱਖੋ – ਵੱਖ ਮੇਲੀਆਂ
ਸੋਭਦੇ ਨੇ ਮੇਲੇ ਸਦਾ ਨਾਲ ਬੇਲੀਆਂ।
ਸੀਟੀਆਂ, ਸਪੀਕਰਾਂ ਨੇ ਪਾਇਆ ਸ਼ੋਰ ਹੈ।
ਸ਼ੋਰ ਨਾਲ ਮੇਲੇ ਵਿਚ ਆਉਂਦਾ ਲੋਰ ਹੈ।
ਕੱਪੜੇ ਨੇ ਪਾਏ ਲੋਕਾਂ ਰੰਗਾ – ਰੰਗ ਦੇ।
ਕੁੜਤੇ ਤੇ ਚਾਦਰੇ ਨੇ ਕਈ ਢੰਗ ਦੇ।
ਔਖੇ ਸ਼ਬਦਾਂ ਦੇ ਅਰਥ – ਮੇਲੀਆਂ – ਮੇਲਾ ਵੇਖਣ ਵਾਲਿਆਂ ਨੇ ਬੇਲੀਆਂ – ਮਿੱਤਰਾਂ, ਯਾਰਾਂ। ਲੋਰ – ਮਸਤੀ ( ਰੰਗਾ – ਰੰਗ – ਕਈ ਰੰਗਾਂ ਦੇ। ਚਾਦਰੇ – ਧੋਤੀਆਂ।
ਪ੍ਰਸ਼ਨ 2.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਮੇਲਾ ਦੇਖਣ ਦੇ ਸ਼ਕੀਨ ਵੱਖੋ – ਵੱਖ ਟੋਲੀਆਂ ਬਣਾ ਕੇ ਘੁੰਮ ਰਹੇ ਹਨ ਅਸਲ ਵਿਚ ਮੇਲੇ ਦਾ ਮਿੱਤਰਾਂ ਨਾਲ ਹੀ ਸੋਹਣੇ ਲਗਦੇ ਹਨ। ਇੱਥੇ ਸੀਟੀਆਂ ਤੇ ਸਪੀਕਰਾਂ ਨੇ ਬਹੁਤ ਰੌਲਾ ਪਾਇਆ ਹੋਇਆ ਹੈ। ਇਸ ਰੌਲੇ ਨਾਲ ਸਭ ਨੂੰ ਮਸਤੀ ਚੜ੍ਹ ਰਹੀ ਹੈ। ਲੋਕਾਂ ਨੇ ਰੰਗ – ਬਰੰਗੇ ਕੱਪੜੇ ਪਾਏ ਹੋਏ ਹਨ ਤੇ ਕਈ ਤਰ੍ਹਾਂ ਦੇ ਕੁੜਤੇ ਤੇ ਚਾਦਰੇ ਪਹਿਨੇ ਹੋਏ ਹਨ।
(ਈ) ਕੀਤੀ ਹੋਈ ਸ਼ੁਰੂ ਕਿਤੇ ‘ਵਾਰ ਢਾਡੀਆਂ।
ਗੱਲਾਂ ਨੇ ਸੁਣਾਉਂਦੇ ਸਾਡੀਆਂ ਤੁਹਾਡੀਆਂ।
ਕਿਧਰੇ ਪੰਘੂੜੇ ਤੇ ਚੰਡੋਲ ਕਿਧਰੇ।
ਸੁਣਦੇ ਕਵੀਸ਼ਰਾਂ ਦੇ ਬੋਲ ਕਿਧਰੇ !
ਆਥਣੇ ਅਖਾੜੇ ਵਿਚ ਢੋਲ ਵੱਜਦੇ।
ਸ਼ੇਰਾਂ ਵਾਂਗ ਮੱਲ ਨੇ ਅਖਾੜੀ ਗੱਜਦੇ।
ਔਖੇ ਸ਼ਬਦਾਂ ਦੇ ਅਰਥ – ਵਾਰ – ਯੋਧਿਆਂ ਦੀ ਬਹਾਦਰੀ ਦੀ ਕਵਿਤਾ ਚੰਡੋਲ – ਘੜੇ॥ ਕਵੀਸ਼ਰ – ਕਵੀ ਆਥਣੇ – ਸ਼ਾਮ ਵੇਲੇ ਅਖਾੜੇ – ਪਹਿਲਵਾਨਾਂ ਦੇ ਘੁਲਣ ਦੀ ਥਾਂ।
ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਮੇਲੇ ਵਿਚ ਕਿਸੇ ਪਾਸੇ ਢਾਡੀਆਂ ਨੇ ਯੋਧਿਆਂ ਦੀ ਵਾਰ ਸ਼ੁਰੂ ਕੀਤੀ ਹੋਈ ਹੈ। ਉਹ ਤੁਹਾਡੇ ਤੇ ਸਾਡੇ ਇਤਿਹਾਸ ਨਾਲ ਸੰਬੰਧਿਤ ਗੱਲਾਂ ਹੀ ਸੁਣਾ ਰਹੇ ਹਨ। ਕਿਧਰੇ ਪੰਘੂੜੇ ਤੇ ਚੰਡੋਲ ਘੁੰਮਦੇ ਦਿਖਾਈ ਦੇ ਰਹੇ ਹਨ ਤੇ ਕਿਧਰੇ ਕਵੀਸ਼ਰ ਕਵੀਸ਼ਰੀ ਸੁਣਾ ਰਹੇ ਹਨ ਸ਼ਾਮ ਵੇਲੇ ਅਖਾੜੇ ਵਿਚ ਢੋਲ ਵੱਜਣ ਲੱਗ ਪਏ ਹਨ ਤੇ ਉੱਥੇ ਘੁਲਣ ਲਈ ਆਏ ਪਹਿਲਵਾਨ ਸ਼ੇਰਾਂ ਵਾਂਗ ਗੱਜ ਰਹੇ ਹਨ।
(ਸ) ਐਨਾ ਮੁਲਖੱਈਆ ਮੇਲੇ ਵਿਚ ਢੱਕਿਆ।
ਲੱਭਦਾ ਨਹੀਂ ਬੰਦਾ ਸਾਥ ਨਾਲੋਂ ਉੱਕਿਆ
ਭੀੜ ਵਿੱਚੋਂ ਐਨੀ ਵਿਚ ਬੱਸਾਂ, ਲਾਰੀਆਂ।
‘ਤੋਬਾ – ਤੋਬਾ’ ਕਹਿਣ ਚੜ੍ਹ ਕੇ ਸਵਾਰੀਆਂ।
ਔਖੇ ਸ਼ਬਦਾਂ ਦੇ ਅਰਥ – ਮੁਲਖਈਆਂ – ਦੁਨੀਆ, ਲੋਕ।
ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਮੇਲੇ ਵਿਚ ਇੰਨੀ ਵੱਡੀ ਗਿਣਤੀ ਵਿਚ ਲੋਕ ਆਏ ਹਨ ਤੇ ਇੰਨੀ ਭੀੜ ਹੈ ਕਿ ਜੇਕਰ ਕੋਈ ਬੰਦਾ ਆਪਣੇ ਸਾਥ ਨਾਲੋਂ ਵਿਛੜ ਜਾਵੇ, ਤਾਂ ਉਹ ਲੱਭਦਾ ਹੀ ਨਹੀਂ।ਬੱਸਾਂ ਤੇ ਲਾਰੀਆਂ ਵਿਚ ਇੰਨੀ ਭੀੜ ਹੈ ਕਿ ਚੜ੍ਹਨ ਵਾਲੀਆਂ ਸਵਾਰੀਆਂ ਤੋਬਾ – ਤੋਬਾ ਕਰ ਰਹੀਆਂ ਹਨ।
(ਹ) ਧੁੱਪ, ਧੂੜ, ਧੱਕੇ ਜਿਹੜੇ ਜਰ ਸਕਦੇ।
ਮੇਲਿਆਂ ਦੀ ਸੈਰ ਸੋਈ ਕਰ ਸਕਦੇ।
ਫੁੱਲਾਂ ਵਿੱਚੋਂ ਫੁੱਲ ਸੋਭਦੇ ਗੁਲਾਬ ਦੇ।
ਮੇਲਿਆਂ ‘ਚੋਂ ਮੇਲੇ ਰੰਗਲੇ ਪੰਜਾਬ ਦੇ।
ਔਖੇ ਸ਼ਬਦਾਂ ਦੇ ਅਰਥ – ਜਰ – ਸਹਿ। ਸੋਈ – ਉ ਹੀ।
ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਮੇਲਿਆਂ ਦੀ ਸੈਰ ਉਹੋ ਲੋਕ ਹੀ ਕਰ ਸਕਦੇ ਹਨ, ਜਿਹੜੇ ਧੁੱਪ, ਧੂੜ ਤੇ ਧੱਕੇ ਸਹਿ ਸਕਦੇ ਹੋਣ। ਜਿਸ ਤਰ੍ਹਾਂ ਫੁੱਲਾਂ ਵਿਚ ਸਭ ਤੋਂ ਸੋਹਣੇ ਫੁੱਲ ਗੁਲਾਬ ਦੇ ਹੁੰਦੇ ਹਨ, ਇਸੇ ਤਰ੍ਹਾਂ ਮੇਲਿਆਂ ਵਿੱਚੋਂ ਸਭ ਤੋਂ ਰੰਗਲੇ ਮੇਲੇ ਪੰਜਾਬ ਦੇ ਹਨ।
2. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1.
ਵਚਨ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇਕ ਜੀਵ, ਵਸਤੁ, ਸਥਾਨ ਆਦਿ ਦੀ ਗਿਣਤੀ ਵਿਚ ਇਕ ਜਾਂ ਇਕ ਤੋਂ ਵੱਧ ਹੋਣ ਦਾ ਫ਼ਰਕ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ ! ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ : ਇਕ – ਵਚਨ ਅਤੇ ਬਹੁ – ਵਚਨ।
ਇਕ – ਵਚਨ – ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇਕ ਜੀਵ, ਵਸਤ, ਸਥਾਨ ਆਦਿ ਦਾ ਗਿਆਨ ਹੋਵੇ, ਉਸ ਨੂੰ ਇਕ – ਵਚਨ ਕਹਿੰਦੇ ਹਨ, ਜਿਵੇਂ – ਮੇਲਾ, ਹੱਟੀ, ਬੋਲੀ, ਲੱਡੂ, ਜਲੇਬੀ, ਸਵਾਰੀ ਆਦਿ।
ਬਹੁ – ਵਚਨ – ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਵਸਤਾਂ, ਸਬਾਨਾਂ ਆਦਿ ਦਾ ਗਿਆਨ ਹੋਵੇ, ਉਸ ਨੂੰ ਬਹੁ – ਵਚਨ ਕਹਿੰਦੇ ਹਨ, ਜਿਵੇਂ – ਮੇਲੇ, ਟੁੱਟੀਆਂ, ਬੋਲੀਆਂ, ਲੱਡੂਆਂ, ‘ਜਲੇਬੀਆਂ, ਸਵਾਰੀਆਂ ਆਦਿ।
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ ਬਜ਼ਾਰਾਂ, ਸੀਟੀਆਂ, ਸਪੀਕਰਾਂ, ਢਾਡੀਆਂ, ਫੁੱਲਾਂ, ਢੋਲ :
ਉੱਤਰ :
ਬਜ਼ਾਰ, ਸੀਟੀ, ਸਪੀਕਰ, ਢਾਡੀ, ਫੁੱਲ, ਢੋਲਾਂ।