Punjab State Board PSEB 6th Class Punjabi Book Solutions Chapter 17 ਝੀਲ, ਪਸ਼ੂ-ਪੰਛੀ ਅਤੇ ਬੱਚੇ Textbook Exercise Questions and Answers.
PSEB Solutions for Class 6 Punjabi Chapter 17 ਝੀਲ, ਪਸ਼ੂ-ਪੰਛੀ ਅਤੇ ਬੱਚੇ (1st Language)
Punjabi Guide for Class 6 PSEB ਝੀਲ, ਪਸ਼ੂ-ਪੰਛੀ ਅਤੇ ਬੱਚੇ Textbook Questions and Answers
ਝੀਲ, ਪਸ਼ੂ-ਪੰਛੀ ਅਤੇ ਬੱਚੇ ਪਾਠ-ਅਭਿਆਸ
1. ਦੱਸੋ :
(ਉ) ਬੱਚੇ ਝੀਲ ਉੱਤੇ ਜਾ ਕੇ ਕੀ ਕਰਦੇ ਸਨ?
ਉੱਤਰ :
ਬੱਚੇ ਝੀਲ ਉੱਤੇ ਜਾ ਕੇ ਨਿੱਕੀਆਂ – ਨਿੱਕੀਆਂ ਬੇੜੀਆਂ ਵਿਚ ਬੈਠ ਕੇ ਚੱਪੂ ਚਲਾਉਂਦੇ ਤੇ ਪਾਣੀ ਨਾਲ ਅਠਖੇਲੀਆਂ ਕਰਦੇ ਸਨ।
(ਅ) ਬੱਚਿਆਂ ਨੇ ਝੀਲ ‘ਤੇ ਜਾ ਕੇ ਕੀ ਦੇਖਿਆ ਤੇ ਉਦਾਸ ਹੋ ਕੇ ਝੀਲ ਤੋਂ ਕੀ ਪੁੱਛਿਆ?
ਉੱਤਰ :
ਇਕ ਦਿਨ ਬੱਚਿਆਂ ਨੇ ਝੀਲ ‘ਤੇ ਜਾ ਕੇ ਦੇਖਿਆ ਕਿ ਉਹ ਮਰ ਰਹੀ ਸੀ ਉਸ ਵਿਚ ਹੁਣ ਬਹੁਤ ਹੀ ਥੋੜ੍ਹਾ ਪਾਣੀ ਰਹਿ ਗਿਆ ਸੀ। ਹੁਣ ਉੱਥੇ ਨਾ ਪੰਛੀ ਆਉਂਦੇ ਸਨ ਤੇ ਨਾ ਹੀ ਕਿਸ਼ਤੀਆਂ ਚੱਲਦੀਆਂ ਸਨ। ਉਨ੍ਹਾਂ ਉਦਾਸ ਹੋ ਕੇ ਝੀਲ ਤੋਂ ਪੁੱਛਿਆ ਕਿ ਉਸ ਦੇ ਸੋਹਣੇ ਪੰਛੀ ਕਿੱਥੇ ਗਏ ਤੇ ਉਸ ਦਾ ਠੰਢਾ ਪਾਣੀ ਕਿੱਥੇ ਗਿਆ ਹੈ?
(ੲ) ਝੀਲ ਨੇ ਬੱਚਿਆਂ ਨੂੰ ਕੀ ਜਵਾਬ ਦਿੱਤਾ?
ਉੱਤਰ :
ਝੀਲ ਨੇ ਬੱਚਿਆਂ ਨੂੰ ਉੱਤਰ ਦਿੰਦਿਆਂ ਦੱਸਿਆ ਕਿ ਉਸ ਦੇ ਪੰਛੀ ਨਾ ਉੱਡਦੇ ਤੇ ਪਾਣੀ ਨਾ ਸੁੱਕਦਾ ਜੇਕਰ ਮਨੁੱਖ ਕੁਹਾੜਾ ਫੜ ਕੇ ਰੁੱਖਾਂ ਨੂੰ ਨਾ ਵੱਢਦਾ। ਇਸ ਮਨੁੱਖ ਦੇ ਰੁੱਖ ਵੱਢਣ ਕਰ ਕੇ ਪਰਬਤ ਰੁੱਸ ਗਏ ਹਨ ਤੇ ਉਸ ਨੂੰ ਪਾਣੀ ਨਹੀਂ ਦਿੰਦੇ।
(ਸ) ਜਦੋਂ ਬੱਚੇ ਪਰਬਤ ਵੱਲ ਤੁਰੇ ਤਾਂ ਉਹਨਾਂ ਨੂੰ ਕਿਹੜੇ-ਕਿਹੜੇ ਪੰਛੀ ਤੇ ਜਾਨਵਰ ਮਿਲੇ?
ਉੱਤਰ :
ਪਰਬਤ ਵਲ ਜਾਂਦੇ ਬੱਚਿਆਂ ਨੂੰ ਚਿੜੀਆਂ, ਕਾਂ, ਘੁੱਗੀਆਂ, ਕਬੂਤਰ, ਹਿਰਨ, ਸਾਂਬਰ, ਬਘਿਆੜ ਅਤੇ ਰਿੱਛ ਆਦਿ ਪੰਛੀ ਤੇ ਜਾਨਵਰ ਮਿਲੇ।
(ਹ) ਮਨੁੱਖ ਨੇ ਬੱਚਿਆਂ, ਜਾਨਵਰਾਂ ਤੇ ਪੰਛੀਆਂ ਤੋਂ ਕਿਸ ਗੱਲ ਲਈ ਮਾਫ਼ੀ ਮੰਗੀ ਸੀ?
ਉੱਤਰ :
ਮਨੁੱਖ ਨੇ ਬੱਚਿਆਂ, ਜਾਨਵਰਾਂ ਤੇ ਪੰਛੀਆਂ ਤੋਂ ਰੁੱਖ ਵੱਢਣ ਦੀ ਮਾਫ਼ੀ ਮੰਗੀ ਸੀ।
(ਕ) ਪੰਛੀਆਂ ਤੇ ਜਾਨਵਰਾਂ ਨੇ ਮਨੁੱਖ ਦੀ ਮਦਦ ਕਿਸ ਰੂਪ ਵਿੱਚ ਕੀਤੀ?
ਉੱਤਰ :
ਮਨੁੱਖ ਨੇ ਬੂਟੇ ਬੀਜੇ ਤਾਂ ਪੰਛੀਆਂ ਨੇ ਉਨ੍ਹਾਂ ਨੂੰ ਆਪਣੀਆਂ ਚੁੰਝਾਂ ਵਿਚ ਪਾਣੀ ਲਿਆ ਕੇ ਪਾਇਆ ਤੇ ਜਾਨਵਰਾਂ ਨੇ ਉਨ੍ਹਾਂ ਦੀ ਰਾਖੀ ਕੀਤੀ।
(ਖ) ਧਰਤੀ ਉੱਤੇ ਰੁੱਖ-ਬੂਟੇ ਬੀਜਣ ਤੋਂ ਬਾਅਦ ਕੀ ਵਾਪਰਿਆ?
ਉੱਤਰ :
ਧਰਤੀ ਉੱਤੇ ਰੁੱਖ – ਬੂਟੇ ਬੀਜਣ ਤੋਂ ਬਾਅਦ ਬੱਦਲ ਉਨ੍ਹਾਂ ਨੂੰ ਪਾਣੀ ਦੇਣ ਲਈ ਆ ਗਿਆ ਝਾੜੀਆਂ ਤੇ ਘਾਹ ਆਪੇ ਹੀ ਉੱਗ ਪਏ। ਰੰਗਲੇ ਪੰਛੀਆਂ ਨੇ ਰੁੱਖਾਂ ਉੱਤੇ ਆਲ੍ਹਣੇ ਪਾ ਲਏ। ਪੰਛੀ ਗੀਤ ਗਾਉਣ ਤੇ ਮੋਰ ਪੈਲਾਂ ਪਾਉਣ ਲੱਗੇ। ਸ਼ੇਰ ਤੇ ਰਿੱਛ ਆਪਣਾ ਕੁਦਰਤੀ ਸ਼ਿਕਾਰ ਖਾਣ ਲੱਗੇ ਤੇ ਨਦੀਆਂ ਨਾਲਿਆਂ ਦਾ ਪਾਣੀ ਪੀਂਦੇ। ਝੀਲ ਪਾਣੀ ਨਾਲ ਨੱਕੋ – ਨੱਕ ਭਰੀ ਰਹਿੰਦੀ ਤੇ ਸੁੰਦਰ ਬੱਚੇ ਉੱਥੇ ਆ ਕੇ ਹੱਸਦੇ – ਖੇਡਦੇ ਤੇ ਕਿਸ਼ਤੀਆਂ ਚਲਾਉਂਦੇ।
2. ਖ਼ਾਲੀ ਥਾਵਾਂ ਭਰੋ :
(ੳ) ਇੱਕ ਦਿਨ ਬੱਚਿਆਂ ਨੇ ਦੇਖਿਆ ਕਿ ਝੀਲ …………………………………… ਰਹੀ ਸੀ।
(ਅ) ਹੁਣ …………………………………… ਵੀ ਉੱਥੇ ਨਾ ਆਉਂਦੇ।ਨਾ ਹੀ ਉਸ ਵਿੱਚ …………………………………… ਚੱਲਦੀਆਂ।
(ੲ) ਬੱਚੇ …………………………………… ਵੱਲ ਨੂੰ ਤੁਰ ਪਏ।
(ਸ) ਪਹਾੜ-ਪਹਾੜ ! ਤੇਰੇ …………………………………… ਕੀਹਨੇ ਵੱਢ ਲਏ।
(ਹ) ਮੈਨੂੰ ……………….. ਦਿਓ। ਗ਼ਲਤੀ ਮੇਰੀ ਹੈ। ਮੈਂ ਸਾਰੇ …………………………………… ਵੱਢ ਲਏ।
ਉੱਤਰ :
(ੳ) ਮਰ,
(ਅ) ਪੰਛੀ, ਕਿਸ਼ਤੀਆਂ,
(ਬ) ਪਰਬਤ,
(ਸ) ਰੁੱਖ,
(ਹ) ਬਖ਼ਸ਼, ਰੁੱਖ,
3. ਔਖੇ ਸ਼ਬਦਾਂ ਦੇ ਅਰਥ :
- ਅਠਖੇਲੀਆਂ : ਮਸਤੀ ਭਰੀ ਚਾਲ, ਮਸਤਾਨੀ ਚਾਲ
- ਅਕ੍ਰਿਤਘਣ : ਜੋ ਕੀਤਾ ਨਾ ਜਾਣੇ, ਕੀਤੇ ਉਪਕਾਰ ਨੂੰ ਭੁੱਲ ਜਾਣਾ ਵਾਲਾ
- ਪ੍ਰਬਤ : ਪਹਾੜ
- ਨੀਰ : ਪਾਣੀ, ਜਲ
- ਗਦ-ਗਦ ਹੋਣਾ : ਖ਼ੁਸ਼ ਹੋਣਾ
ਵਿਆਕਰਨ :
ਕੁਝ ਸ਼ਬਦ ਦੂਜੇ ਸ਼ਬਦਾਂ ਦੇ ਅੱਗੇ ਜੁੜ ਜਾਂਦੇ ਹਨ ਜਿਸ ਨਾਲ ਉਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਫ਼ਰਕ ਪੈ ਜਾਂਦਾ ਹੈ। ਇਹਨਾਂ ਜੁੜਨ ਵਾਲੇ ਸ਼ਬਦਾਂ ਨੂੰ ਅਗੇਤਰ ਕਹਿੰਦੇ ਹਨ, ਜਿਵੇਂ ਕਿ : ਬੇਮੁੱਖ।
ਹੁਣ ਤੱਕ ਪੜ੍ਹੇ ਪਾਠਾਂ ਵਿੱਚੋਂ ਅਗੇਤਰ ਲੱਗੇ ਸ਼ਬਦ ਚੁਣ ਕੇ ਲਿਖੋ।
ਅਧਿਆਪਕ ਲਈ :
ਵਿਦਿਆਰਥੀਆਂ ਨੂੰ ਕਿਸੇ ਨੇੜੇ ਦੀ ਝੀਲ ਦੀ ਸੈਰ ਕਰਵਾਈ ਜਾਵੇ, ਜਿੱਥੇ ਪੰਛੀਆਂ ਦੀ ਆਮਦ ਹੋਵੇ।
ਵਿਦਿਆਰਥੀਆਂ ਨੂੰ ਲੋਪ ਹੋ ਰਹੇ ਪੰਛੀਆਂ ਬਾਰੇ ਦੱਸਦਿਆਂ ਆਪਣੇ ਘਰਾਂ ਤੇ ਆਲੇ-ਦੁਆਲੇ ‘ਚ ਵਿਚਰਨ ਵਾਲੇ ਪੰਛੀਆਂ ਲਈ ਪਾਣੀ ਤੇ ਚੋਗੇ ਦੇ ਪ੍ਰਬੰਧ ਲਈ ਪ੍ਰੇਰਨਾ ਦਿੱਤੀ ਜਾਵੇ।
PSEB 6th Class Punjabi Guide ਝੀਲ, ਪਸ਼ੂ-ਪੰਛੀ ਅਤੇ ਬੱਚੇ Important Questions and Answers
ਪ੍ਰਸ਼ਨ –
‘ਝੀਲ, ਪਸ਼ੂ – ਪੰਛੀ ਅਤੇ ਬੱਚੇ ਪਾਠ ਦਾ ਸਾਰ ਲਿਖੋ।
ਉੱਤਰ :
ਕਦੇ ਝੀਲ ਉੱਤੇ ਕਈ ਤਰ੍ਹਾਂ ਦੇ ਪੰਛੀ ਆਉਂਦੇ ਤੇ ਪਾਣੀ ਵਿਚ ਤਰਦੇ। ਉਹ ਮੱਛੀਆਂ ਫੜਦੇ, ਕੁੱਝ ਸਮੇਂ ਲਈ ਅਰਾਮ ਕਰਦੇ ਤੇ ਉੱਡ ਜਾਂਦੇ। ਇਸੇ ਤਰ੍ਹਾਂ ਨਿੱਕੇ – ਨਿੱਕੇ ਬੱਚੇ ਵੀ ਝੀਲ ਉੱਤੇ ਸੈਰ ਕਰਨ ਜਾਂਦੇ। ਉਹ ਨਿੱਕੀਆਂ – ਨਿੱਕੀਆਂ ਬੇੜੀਆਂ ਵਿਚ ਬੈਠ ਕੇ ਚੱਪੂ ਚਲਾਉਂਦੇ ਤੇ ਪਾਣੀ ਨਾਲ ਅਠਖੇਲੀਆਂ ਕਰਦੇ ਘਰ ਨੂੰ ਪਰਤ ਜਾਂਦੇ।
ਇਕ ਦਿਨ ਬੱਚਿਆਂ ਨੇ ਦੇਖਿਆ ਕਿ ਝੀਲ ਦਾ ਪਾਣੀ ਘਟ ਰਿਹਾ ਸੀ ਉੱਥੇ ਨਾ ਪੰਛੀ ਆਉਂਦੇ ਸਨ ਤੇ ਨਾ ਹੀ ਕਿਸ਼ਤੀਆਂ ਚਲਦੀਆਂ ਸਨ ਬੱਚਿਆਂ ਦੇ ਪੁੱਛਣ ਤੇ ਝੀਲ ਨੇ ਦੱਸਿਆ ਕਿ ਜੇਕਰ ਮਨੁੱਖ ਸਾਉ ਰਹਿੰਦਾ, ਤਾਂ ਉਸ ਦਾ ਪਾਣੀ ਨਾ ਸੁੱਕਦਾ। ਮਨੁੱਖ ਨੇ ਕੁਹਾੜਾ ਫੜ ਕੇ ਸਾਰੇ ਰੁੱਖ ਵੱਢ ਦਿੱਤੇ ਹਨ। ਇਸ ਕਰਕੇ ਪਰਬਤ ਰੁੱਸ ਗਏ ਹਨ ਤੇ ਉਹ ਮੈਨੂੰ ਪਾਣੀ ਨਹੀਂ ਦਿੰਦੇ।
ਬੱਚੇ ਪਰਬਤ ਵਲ ਤੁਰ ਪਏ, ਤਾਂ ਅੱਗੋਂ ਚਿੜੀਆਂ, ਕਾਂ, , ਘੁੱਗੀਆਂ ਤੇ ਕਬੁਤਰ ਮਿਲ ਪਏ। ਉਨ੍ਹਾਂ ਕੋਲ ਖਾਣ ਲਈ ਦਾਣੇ ਨਹੀਂ ਸਨ ਤੇ ਨਾ ਹੀ ਆਣੇ ਪਾਉਣ ਲਈ ਤੀਲੇ ਸਨ ਬੱਚੇ ਹੋਰ ਅੱਗੇ ਗਏ, ਤਾਂ ਉਨ੍ਹਾਂ ਨੂੰ ਤੇਹ ਦੇ ਮਾਰੇ ਹਿਰਨ, ਸਾਂਬਰ, ਬਘਿਆੜ ਤੇ ਹੱਢ ਮਿਲੇ। ਉਹ ਵੀ ਉਨ੍ਹਾਂ ਨਾਲ ਤੁਰ ਪਏ ! ਉਹ ਭੁੱਖੇ ਤੇ ਤਿਹਾਏ ਸਨ : ਪਹਾੜੀ ਨਾਲਿਆਂ ਵਿਚ ਪਾਣੀ ਸੁੱਕ ਗਿਆ ਸੀ ਪਰ ਹੁਣ ਪਰਬਤ ਉੱਤੇ ਨਾ ਰੁੱਖ ਸਨ, ਨਾ ਝਾੜੀਆਂ।
ਜਦੋਂ ਉਨ੍ਹਾਂ ਪਰਬਤ ਨੂੰ ਉਸ ਦੀ ਇਸ ਹਾਲਤ ਬਾਰੇ ਪੁੱਛਿਆ, ਤਾਂ ਉਸ ਨੇ ਕਿਹਾ ਨ 15ਖ ਨੇ ਨਾ ਝਾੜੀਆਂ ਬਟੇ ਛੱਡੇ ਹਨ ਤੇ ਨਾ ਹੀ ਰੁੱਖ। ਇਸ ਕਰਕੇ ਬੱਦਲ ਹੱਸ ਹੁਏ ਨ ਦੇਣ ਮੈਨੂੰ ਪਾਣੀ ਨਹੀਂ ਦਿੰਦੇ। ਸਭ ਨੇ ਅਸਮਾਨ ਵਲ ਧਿਆਨ ਮਾਰਿਆ, ਜਿੱਥੇ ਬੱਦਲ ਸਨ, ਪਰ ਉਹ ਵਰੁ ਨਹੀਂ ! ਰਹੇ। ਸਾਰਿਆਂ ਨੇ ਬੱਦਲ ਨੂੰ ਪੁੱਛਿਆ ਕਿ ਉਹ ਪਹਾੜ ਨੂੰ ਪਾਣੀ ਕਿਉਂ ਨਹੀਂ ਦੇ ਰਿਹਾ 1 ਬੱਲ ਨੇ ਉਦਾਸ ਹੋ ਕੇ ਕਿਹਾ ਕਿ ਸਭ ਰੁੱਖ ਬੂਟੇ ਵੱਢ ਦਿੱਤੇ ਗਏ ਹਨ। ਕੋਈ ਘਾਹ ਪੱਤਾ ਰਿਹਾ ਨਹੀਂ, ਉਹ ਪਾਣੀ ਕਿਸ ਨੂੰ ਦੇਵੇ।
ਬੱਚੇ, ਘੁੱਗੀਆਂ, ਕਾਂ, ਚਿੜੀਆਂ, ਰਿੱਛ ਤੇ ਬਾਂਦਰ ਬਾਰੇ ਮੁੜ ਪਹਾੜ ਕੋਲ ਗਏ ਅਤੇ ਪੱ: ਅਗੇ ਕਿ ਉਸ ਦੇ ਰੁੱਖ ਕਿਸ ਨੇ ਵੱਢੇ ਹਨ ਤੇ ਘਾਹ ਕਿੱਧਰ ਗਿਆ ਹੈ? .. ੩ ਨੇ ਗੁੱਸੇ ਨਾਲ ਕਿਹਾ ਕਿ ਉਸ ਨੂੰ ਕੋਈ ਪਸ਼ੂ – ਪੰਛੀ ਕੋਈ ਦੁੱਖ ਨਹੀਂ ਦਿੰਦਾ, ਕੇਵਲ ਆ? ਮਨੁੱਖ ਹੀ ਮੇਰੇ ਤੋਂ ਬੇਮੁੱਖ ਹੋ ਗਿਆ ਹੈ। ਬੱਚੇ, ਘੁੱਗੀਆਂ, ਕਾਂ, ਚਿੜੀਆਂ, ਰਿੱਛ ਤੇ ਬਾਂਦਰ ਸਾਰੇ ਮਨੁੱਖ ਦੇ ਕੋਲ ਗਏ ਅਤੇ ਉਨ੍ਹਾਂ ਉਸ ਨੂੰ ਰੁੱਖ ਵੱਢਣ ਦਾ ਕਾਰਨ ਪੁੱਛਿਆ। ਉਨ੍ਹਾਂ ਉਸ ਨੂੰ ਮੁੜ ਕੇ ਰੁੱਖ ਬੀਜਣ ਲਈ ਕਿਹਾ, ਨਹੀਂ ਤਾਂ ਪੰਛੀ ਉਸ ਨੇ ਚੰਝਾਂ ਮਾਰ – ਮਾਰ ਕੇ ਖਾ ਜਾਣਗੇ। ਸ਼ੇਰ ਤੇ ਹਾਥੀ ਉਸ ਨੂੰ ਮਾਰ ਕੇ ਸੁੱਟ ਦੇਣਗੇ !
ਇਹ ਸੁਣ ਕੇ ਮਨੁੱਖ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਮਾਫ਼ ਕਰ ਦੇਣ।ਉਸ ਦੇ ਖੇਤਾਂ ਵਿੱਚ ਤੇੜਾਂ ਪੈ ਗਈਆਂ ਹਨ। ਉਸ ਕੋਲ ਅੰਨ ਨਹੀਂ, ਪਾਣੀ ਨਹੀਂ। ਉਹ ਪਾਪੀ ਹੈ। ਉਹ ਉਸ ਨੂੰ ਜਿਹੜੀ ਮਰਜ਼ੀ ਸਜ਼ਾ ਦੇਣ। ਉਹ ਰੋਣ ਲੱਗ ਪਿਆ ਉਸ ਨੇ ਅਵਾਜ਼ਾਂ ਦੇ ਕੇ ਬਹੁਤ ਸਾਰੇ ਬੰਦਿਆਂ ਨੂੰ ਇਕੱਠੇ ਕਰ ਲਿਆ। ਉਨ੍ਹਾਂ ਦੇ ਮੋਢਿਆਂ ਉੱਤੇ ਕਹੀਆਂ ਤੇ ਬੇਲਚੇ ਸਨ ਮਗਰ – ਮਗਰ ਬੱਚੇ, ਪੰਛੀ ਤੇ ਪਸ਼ੂ ਤੁਰ ਪਏ।
ਮਨੁੱਖ ਨੇ ਧਰਤੀ ਪੁੱਟਣੀ ਸ਼ੁਰੂ ਕੀਤੀ ਤੇ ਬੂਟੇ ਬੀਜ ਦਿੱਤੇ ! ਪੰਛੀਆਂ ਨੇ ਆਪਣੀਆਂ ਚੁੰਝਾਂ ਨਾਲ ਪਾਣੀ ਲਿਆ ਕੇ ਪਾਇਆ। ਸ਼ੇਰਾਂ, ਚੀਤਿਆਂ ਤੇ ਬਘਿਆੜਾਂ ਨੇ ਰਾਖੀ ਕੀਤੀ ਅਚਾਨਕ ਇਕ ਦਿਨ ਬੱਦਲ ਆਇਆ ਤੇ ਉਹ ਪਾਣੀ ਦੇਣ ਲੱਗ ਪਿਆ। ਹੁਣ ਰੁੱਖ ਵੱਡੇ ਹੋ ਗਏ। ਝਾੜੀਆਂ ਤੇ ਘਾਹ ਆਪੇ ਉੱਗ ਪਏ। ਪੰਛੀਆਂ ਨੇ ਉਨ੍ਹਾਂ ਉੱਤੇ ਆਣੇ ਪਾ ਲਏ ਪੰਛੀ ਗੀਤ ਗਾਉਣ ਤੇ ਮੋਰ ਪੈਲਾਂ ਪਾਉਣ ਲੱਗੇ। ਸ਼ੇਰ ਤੇ ਰਿੱਛ ਆਪਣਾ ਕੁਦਰਤੀ ਸ਼ਿਕਾਰ ਖਾਂਦੇ।
ਸ਼ਹਿਰ ਵਾਲੀ ਝੀਲ ਹੁਣ ਪਾਣੀ ਨਾਲ ਨੱਕੋ – ਨੱਕ ਭਰੀ ਰਹਿੰਦੀ। ਉੱਥੇ ਸੁੰਦਰ ਬੱਚੇ ਆਉਂਦੇ ਉਹ ਹੱਸਦੇ – ਖੇਡਦੇ, ਖਾਂਦੇ – ਪੀਂਦੇ, ਕਿਸ਼ਤੀਆਂ ਵਿਚ ਸੈਰ ਕਰਦੇ ਤੇ ਖਿੜ – ਖਿੜ ਹੱਸਦੇ। ਝੀਲ ਦੇ ਨਾਲ ਹੀ ਇਕ ਹਰਾ – ਭਰਾ ਜੰਗਲ ਸ਼ੁਰੂ ਹੋ ਜਾਂਦਾ ਸੀ, ਜਿੱਥੇ ਬੱਚੇ ਜਾਂਦੇ ਤੇ ਪੰਛੀਆਂ ਨੂੰ ਵੇਖ – ਵੇਖ ਕੇ ਖੁਸ਼ ਹੁੰਦੇ।
ਔਖੇ ਸ਼ਬਦਾਂ ਦੇ ਅਰਥ – ਪਰਾਂ – ਖੰਡਾਂ ਤੈਰਦੇ – ਤੁਰਦੇ। ਸੁਸਤਾਉਂਦੇ – ਅਰਾਮ ਕਰਦੇ। ਅਠਖੇਲੀਆਂ ਕਰਦੇ – ਮਸਤੀ ਕਰਦੇ। ਠੰਢੜਾ – ਠੰਡਾ ਨੀਰ – ਪਾਣੀ ਸਾਉ – ਭਲਾਮਾਣਸ। ਬੇਮੁਖ – ਬੇਧਿਆਨ। ਕੀਹਨੇ – ਕਿਸ ਨੇ। ਅਕ੍ਰਿਤਘਣ – ਕੀਤੀ ਨਾਂ ਜਾਣਨ ਵਾਲਾ। ਦਰਾੜਾਂ ਤੇੜਾਂ। ਬੇਲਚਾ – ਮਿੱਟੀ ਪੁੱਟਣ ਤੇ ਚੁੱਕਣ ਵਾਲਾ ਔਜ਼ਾਰ। ਨੱਕੋ – ਨੱਕ – ਕੰਢਿਆ ਤਕ। ਗਦ ਗਦ ਹੁੰਦੇ – ਬਹੁਤ ਖ਼ੁਸ਼ ਹੁੰਦੇ।
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ
(ੳ) …………………………………… ਤੁਰ ਪਏ।
(ਅ) ਅਸਮਾਨ ਵਿਚ …………………………………… ਤਾਂ ਸਨ, ਪਰ ਵਰੁ ਨਹੀਂ ਸਨ ਰਹੇ।
(ਬ) ਮੇਰੀ ਜਾਨ ਬਖ਼ਸ਼ ਦਿਓ ! …………………………………… ਮੇਰੀ ਹੈ।
(ਸ) ਮੇਰੇ ਖੇਤਾਂ ਵਿਚ …………………………………… ਨਾਲ ਦਰਾੜਾਂ ਪੈ ਗਈਆਂ ਹਨ।
(ਹ) ਸ਼ਹਿਰ ਵਾਲੀ …………………………………… ਹੁਣ ਪਾਣੀ ਨਾਲ ਨੱਕੋ – ਨੱਕ ਭਰੀ ਰਹਿੰਦੀ।
ਉੱਤਰ :
(ੳ) ਪਰਬਤ
(ਅ) ਬੱਦਲ
(ਬ) ਗ਼ਲਤੀ
(ਸ) ਸੋਕੇ
(ਹ) ਝੀਲ
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸੋ ਤੇ ਇਨ੍ਹਾਂ ਦੀ ਵਾਕਾਂ ਵਿਚ ਵਰਤੋਂ ਕਰੋ –
ਅਠਖੇਲੀਆਂ, ਅਕ੍ਰਿਤਘਣ, ਪਰਬਤ, ਨੀਰ, ਗਦ – ਗਦ ਹੋਣਾ, ਅਫ਼ਸੋਸ
ਉੱਤਰ :
- ਅਠਖੇਲੀਆਂ (ਨਖ਼ਰੇ ਭਰੀ ਚਾਲ, ਮਸਤਾਨੀ ਚਾਲ – ਨਦੀ ਦਾ ਪਾਣੀ ‘ ਅਠਖੇਲੀਆਂ ਕਰਦਾ ਜਾ ਰਿਹਾ ਸੀ।
- ਅਕ੍ਰਿਤਘਣ ਜੋ ਕੀਤਾ ਨਾ ਜਾਣੇ, ਕੀਤੇ ਉਪਕਾਰ ਨੂੰ ਭੁੱਲ ਜਾਣ ਵਾਲਾ) – ਅਕ੍ਰਿਤਘਣ ਦੋਸਤਾਂ ਤੋਂ ਬਚ ਕੇ ਰਹੋ।
- ਪਰਬਤ – ਮੈਂ ਪਰਬਤ ਦੀ ਚੋਟੀ ਉੱਤੇ ਚੜ੍ਹ ਗਿਆ।
- ਨੀਰ ਜਲ – ਨਦੀ ਦਾ ਨੀਰ ਬਹੁਤ ਠੰਢਾ ਹੈ
- ਗਦ – ਗਦ ਹੋਣਾ ਖੁਸ਼ ਹੋਣਾ – ਇਨਾਮ ਪ੍ਰਾਪਤ ਕਰ ਕੇ ਬੱਚਾ ਗਦ – ਗਦ ਹੋ ਗਿਆ !
- ਅਫ਼ਸੋਸ ਦੁਖ – ਮੈਂ ਆਪਣੇ ਮਿੱਤਰ ਕੋਲ ਉਸਦੇ ਪਿਤਾ ਜੀ ਦੀ ਮੌਤ ਦਾ ਅਫ਼ਸੋਸ
ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ –
ਪਰ, ਸਮਤਾਉਣਾ, ਕਿਸ਼ਤੀ, ਪਰਬਤ, ਅਸਮਾਨ, ਬਖ਼ਸ਼ਣਾ, ਗਲਤੀ, ਨੱਕੋ – ਨੱਕ, ਰੰਗਲੇ, ਕੁਦਰਤੀ !
ਉੱਤਰ :
- ਪਰ (ਖੰਭ) – ਪੰਛੀ ਆਪਣੇ ਪਰਾਂ ਨਾਲ ਉੱਡਦੇ ਹਨ।
- ਸੁਸਤਾਉਣਾ ਅਰਾਮ ਕਰਨਾ) – ਥੱਕੇ ਹੋਏ ਮੁਸਾਫ਼ਿਰ ਕੁੱਝ ਦੇਰ ਰੁੱਖਾਂ ਦੀ ਠੰਢੀ ਛਾਂ ਹੇਨਾਂ ਸੁਸਤਾ ਕੇ ਫੇਰ ਅੱਗੇ ਚੱਲ ਪਏ।
- ਕਿਸ਼ਤੀ (ਬੇੜੀ) – ਉਨ੍ਹਾਂ ਕਿਸ਼ਤੀ ਵਿਚ ਬੈਠ ਕੇ ਦਰਿਆ ਪਾਰ ਕੀਤਾ !
- ਪਰਬਤ ਪਹਾੜ) – ਭਾਰਤ ਦੇ ਉੱਤਰ ਵਲ ਹਿਮਾਲਾ ਪਰਬਤ ਹੈ !
- ਅਸਮਾਨ ਅਕਾਸ਼ – ਅਸਮਾਨ ਵਿਚ ਤਾਰੇ ਚਮਕ ਰਹੇ ਹਨ।
- ਬਖ਼ਸ਼ਣਾ (ਮਾਫ਼ ਕਰਨਾ) – ਨੇਕ ਕੰਮ ਕਰਨ ਵਾਲੇ ਹੀ ਰੱਬ ਦੀ ਦਰਗਾਹ ਵਿਚ ਬਖ਼ਸ਼ੇ ਜਾਣਗੇ।
- ਗਲਤੀ ਉਕਾਈ – ਮੇਰੀ ਇਕ ਗ਼ਲਤੀ ਨਾਲ ਹੀ ਸਾਰਾ ਸਵਾਲ ਗ਼ਲਤ ਹੋ ਗਿਆ।
- ਨੱਕੋ – ਨੱਕ ਕੰਢਿਆਂ ਤੀਕ – ਝੀਲ ਪਾਣੀ ਨਾਲ ਨੱਕੋ – ਨੱਕ ਭਰੀ ਹੋਈ ਹੈ।
- ਰੰਗਲੇ ਰੰਗਦਾਰ) – ਪੰਛੀਆਂ ਦੇ ਖੰਭ ਰੰਗਲੇ ਹਨ।
- ਕੁਦਰਤੀ ਪ੍ਰਕ੍ਰਿਤਕ – ਸਾਹਮਣੇ ਦਿਸਦਾ ਕੁਦਰਤੀ ਨਜ਼ਾਰਾ ਬਹੁਤ ਸੁੰਦਰ ਹੈ।
2. ਵਿਆਕਰਨ
ਪ੍ਰਸ਼ਨ 1.
ਅਗੇਤਰ ਕੀ ਹੁੰਦਾ ਹੈ? ਇਸ ਦੀ ਵਰਤੋਂ ਨਾਲ ਕੀ ਹੁੰਦਾ ਹੈ?
ਉੱਤਰ :
ਕੁੱਝ ਸ਼ਬਦ ਦੂਜੇ ਸ਼ਬਦਾਂ ਦੇ ਅੱਗੇ ਜੁੜ ਜਾਂਦੇ ਹਨ, ਜਿਸ ਨਾਲ ਉਹਨਾਂ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਪੈ ਜਾਂਦਾ ਹੈ। ਇਨ੍ਹਾਂ ਜੁੜਨ ਵਾਲੇ ਸ਼ਬਦਾਂ ਨੂੰ ਅਗੇਤਰ ਕਹਿੰਦੇ ਹਨ, ਜਿਵੇਂ ਕਿ – ਬੇਮੁਖ, ਅਕ੍ਰਿਤਘਣੇ, ਅਡੋਲ, ਕੁਕਰਮ, ਅਣਥੱਕ, ਕੁਚਾਲ, ਕੁਰਾਹਾ, ਪਰਉਪਕਾਰ ਆਦਿ।
ਪ੍ਰਸ਼ਨ 2.
ਇਸ ਪਾਠ ਵਿਚੋਂ ਅਗੇਤਰ ਲੱਗੇ ਸ਼ਬਦ ਚੁਣੋ।
ਉੱਤਰ :
ਅਕ੍ਰਿਤਘਣ।
3. ਪੈਰਿਆਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਵਾਂ ਵਿਚੋਂ ਸਹੀ ਉੱਤਰ ਚੁਣੋ –
ਮਨੁੱਖ ਨੇ ਬੂਟੇ ਲਾ ਦਿੱਤੇ। ਪੰਛੀ ਚੁੰਝਾਂ ਵਿੱਚ ਪਾਣੀ ਲੈ ਆਉਂਦੇ।ਉਹ ਰੁੱਖਾਂ ਨੂੰ ਸਿੰਜਦੇ। ਸ਼ੇਰ, ਚੀਤੇ, ਬਘਿਆੜ ਉਨ੍ਹਾਂ ਦੀ ਰਾਖੀ ਕਰਦੇ। ਅਚਾਨਕ ਇੱਕ ਦਿਨ ਬਦਲ ) ,ਇਆ ਅਤੇ ਕਹਿਣ ਲੱਗਿਆ, “ਮੈਂ ਤੁਹਾਡੇ ਬੂਟਿਆਂ ਅਤੇ ਰੁੱਖਾਂ ਨੂੰ ਪਾਣੀ ਦੇਵਾਂਗਾ ! ਮੈਂ ਤੁਹਾਡੇ ‘ਤੇ ਬਹੁਤ ਖੁਸ਼ ਹਾਂ।’ ‘ਰੁੱਖ ਵੱਡੇ ਹੋਣ ਲੱਗੇ ਝਾੜੀਆਂ ਅਤੇ ਘਾਹ ਆਪੇ ਹੀ ਉੱਗ ਪਏ !, ਰੰਗਲੇ ਪੰਛੀਆਂ ਨੇ ਰੁੱਖਾਂ ਉੱਤੇ ਆਲ੍ਹਣੇ ਪਾ ਲਏ ਪੰਛੀ ਗੀਤ ਗਾਉਂਦੇ। ਮੋਰ ਪੈਲਾਂ ਪਾਉਂਦੇ।
ਸ਼ੇਰ ਅਤੇ ਰਿੱਛ ਆਪਣਾ ਕੁਦਰਤੀ ਸ਼ਿਕਾਰ ਖਾਂਦੇ ਉਹ ਸਭ ਨਦੀ – ਨਾਲਿਆਂ ਵਿੱਚੋਂ ਠੰਢਾ ਪਾਣੀ ਪੀਂਦੇ ਅਤੇ ਆਪਣੇ ਬੱਚਿਆਂ ਨਾਲ ਖੇਡਦੇ। ਸ਼ਹਿਰ ਵਾਲੀ ਝੀਲ ਹੁਣ ਪਾਣੀ ਨਾਲ ਨੱਕੋ – ਨੱਕ ਭਰੀ ਰਹਿੰਦੀ। ਉੱਥੇ ਸੁੰਦਰ – ਸੁੰਦਰ ਬੱਚੇ ਆਉਂਦੇ ! ਹੱਸਦੇ – ਖੇਡਦੇ, ਖਾਂਦੇ – ਪੀਂਦੇ, ਕਿਸ਼ਤੀਆਂ ਵਿੱਚ ਸੈਰ ਕਰਦੇ, ਖਿੜ – ਖਿੜ ਹੱਸਦੇ। ਝੀਲ ਦੇ ਨਾਲ ਹੀ ਇੱਕ ਹਰਿਆ – ਭਰਿਆ ਜੰਗਲ ਸ਼ੁਰੂ ਹੋ ਜਾਂਦਾ ਸੀ। ਬੱਚੇ ਉਸ ਜੰਗਲ ਵਿੱਚ ਜਾਂਦੇ, ਰੰਗਲੇ ਪੰਛੀਆਂ ਨੂੰ ਵੇਖ – ਵੇਖ ਖੁਸ਼ ਹੁੰਦੇ, ਪੈਲਾਂ ਪਾਉਂਦੇ ਮੋਰਾਂ ਨੂੰ ਵੇਖ ਗਦ – ਗਦ ਹੁੰਦੇ।
1. ਬੂਟੇ ਕਿਸ ਨੇ ਲਾਏ?
(ਉ) ਮਨੁੱਖ ਨੇ
(ਅ) ਪੰਛੀਆਂ ਨੇ
(ੲ) ਪਸ਼ੂਆਂ ਨੇ
(ਸ) ਕਿਸੇ ਨੇ ਵੀ ਨਹੀਂ
ਉੱਤਰ :
(ਉ) ਮਨੁੱਖ ਨੇ
2. ਪੰਛੀ ਪਾਣੀ ਕਿਸ ਤਰ੍ਹਾਂ ਲਿਆਉਂਦੇ?
(ਉ) ਖੰਭਾਂ ਵਿੱਚ।
(ਅ) ਚੁੰਝਾਂ ਵਿੱਚ।
(ੲ) ਪੰਜਿਆਂ ਵਿੱਚ।
(ਸ) ਪੱਤਿਆਂ ਉੱਤੇ !
ਉੱਤਰ :
(ਅ) ਚੁੰਝਾਂ ਵਿੱਚ।
3. ਸ਼ੇਰ, ਚੀਤੇ ਤੇ ਬਘਿਆੜ ਕਿਸ ਦੀ ਰਾਖੀ ਕਰਦੇ?
(ਉ) ਜੰਗਲ ਦੀ
(ਅ) ਬੂਟਿਆਂ ਦੀ
(ੲ) ਬੱਚਿਆਂ ਦੀ
(ਸ) ਸਾਥੀਆਂ ਦੀ
ਉੱਤਰ :
(ਅ) ਬੂਟਿਆਂ ਦੀ
4. ਇਕ ਦਿਨ ਪਾਣੀ ਦੇਣ ਲਈ ਕੌਣ ਆਇਆ?
(ਉ) ਕਿਸਾਨ
(ਅ) ਖੂਹ
(ਇ) ਬੱਦਲ’
(ਸ) ਮਾਸ਼ਕੀ।
ਉੱਤਰ :
(ਇ) ਬੱਦਲ’
5. ਕਿਹੜੇ ਪੌਦੇ ਆਪੇ ਹੀ ਉੱਗ ਪਏ?
(ਉ) ਪਿੱਪਲ
(ਅ) ਬੋਹੜ
(ਈ) ਨਿੰਮਾ
(ਸ) ਝਾੜੀਆਂ ਤੇ ਘਾਹ।
ਉੱਤਰ :
(ਸ) ਝਾੜੀਆਂ ਤੇ ਘਾਹ।
6. ਕਿਹੜੇ ਪੰਛੀਆਂ ਨੇ ਰੁੱਖਾਂ ਉੱਤੇ ਆਲ੍ਹਣੇ ਬਣਾਏ?
(ਉ) ਪਰਵਾਸੀ
(ਆ) ਰੰਗਲੇ
(ਇ) ਨਿੱਕੇ – ਨਿੱਕੇ
(ਸ) ਵੱਡੇ – ਵੱਡੇ।
ਉੱਤਰ :
(ਆ) ਰੰਗਲੇ
7. ਮੋਰ ਕੀ ਕਰਦੇ ਸਨ?
(ਉ) ਪੈਲਾਂ ਪਾਉਂਦੇ ਸਨ
(ਆ) ਬੋਲਦੇ ਸਨ
(ਈ) ਦੌੜਦੇ ਸਨ
(ਸ) ਉੱਡਦੇ ਸਨ।
ਉੱਤਰ :
(ਉ) ਪੈਲਾਂ ਪਾਉਂਦੇ ਸਨ
8. ਸ਼ੇਰ ਤੇ ਰਿੱਛ ਕਿਹੋ ਜਿਹਾ ਸ਼ਿਕਾਰ ਖਾਂਦੇ ਸਨ?
(ਉ) ਤਾਜ਼ਾ
(ਅ) ਬੇਹਾ
(ਈ) ਨਕਲੀ
(ਸ) ਕੁਦਰਤੀ।
ਉੱਤਰ :
(ਸ) ਕੁਦਰਤੀ।
9. ਨਦੀਆਂ ਨਾਲਿਆਂ ਵਿਚ ਕੀ ਸੀ?
(ਉ) ਪੰਛੀ
(ਅ) ਠੰਢਾ ਪਾਣੀ
(ਇ) ਜਾਲਾ
(ਸ) ਮੱਛੀਆਂ।
ਉੱਤਰ :
(ਅ) ਠੰਢਾ ਪਾਣੀ
10. ਕਿਹੜੀ ਬਾਲ ਨੱਕੋ – ਨੱਕ ਭਰੀ ਰਹਿੰਦੀ ਸੀ?
(ਉ) ਸ਼ਹਿਰ ਵਾਲੀ
(ਆ) ਪਿੰਡ ਵਾਲੀ
(ਈ) ਜੰਗਲ ਵਿਚਲੀ
(ਸ) ਪਹਾੜਾਂ ਵਿਚਲੀ !
ਉੱਤਰ :
(ਉ) ਸ਼ਹਿਰ ਵਾਲੀ
11. ਝੀਲ ਵਿਚ ਕੌਣ ਆ ਕੇ ਹੱਸਦੇ – ਖੇਡਦੇ ਸਨ?
(ਉ) ਪੰਛੀ
(ਅ) ਮੱਛੀਆਂ
(ਈ) ਬੱਚੇ
(ਸ) ਪੰਛੀ॥
ਉੱਤਰ :
(ਈ) ਬੱਚੇ
12. ਜੰਗਲ ਵਿੱਚ ਕੀ ਸੀ?
(ਉ) ਰੰਗਲੇ ਪੰਛੀ
(ਅ) ਸ਼ੇਰ – ਚੀਤੇ
(ਇ) ਦਲਦਲ
(ਸ) ਸੁੱਕੇ ਰੁੱਖ।
ਉੱਤਰ :
(ਉ) ਰੰਗਲੇ ਪੰਛੀ
ਪ੍ਰਸ਼ਨ 13.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਮਨੁੱਖ, ਬੂਟੇ, ਪੰਛੀ, ਚੁੰਝਾਂ, ਪਾਣੀ॥
(ii) ਉਹ, ਉਨ੍ਹਾਂ, ਤੁਹਾਡੇ, ਆਪੇ, ਮੈਂ।
(iii) ਇਕ, ਬਹੁਤ, ਵੱਡੇ, ਸਭ, ਠੰਢਾ
(iv) ਲਾ ਦਿੱਤੇ, ਲੈ ਆਉਂਦੇ, ਸਿੰਜਦੇ, ਦੇਵਾਂਗਾ, ਉੱਗ ਪਏ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ‘ਬਘਿਆੜ’ ਸ਼ਬਦ ਦਾ ਲਿੰਗ ਬਦਲੋ
(ਉ) ਬਘਿਆੜੀ
(ਅ) ਬਘਿਆੜਨ
(ਇ) ਬਘਿਆੜਨੀ।
(ਸ) ਬਘਿਆੜਾ।
ਉੱਤਰ :
(ਉ) ਬਘਿਆੜੀ
(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਹਰਿਆ – ਭਰਿਆ।
(ਅ) ਜੰਗਲ
(ਇ) ਝੀਲ
(ਸ) ਮੋਰ।
ਉੱਤਰ :
(ਉ) ਹਰਿਆ – ਭਰਿਆ।
(iii) ਕਿਸ਼ਤੀਆਂ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਕਿਸ਼ਤਾਂ
(ਅ) ਕਸਰਤਾਂ
(ਈ) ਬੇੜੀਆਂ
(ਸ) ਬੋਹਿਥਾ !
ਉੱਤਰ :
(ਈ) ਬੇੜੀਆਂ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਦੋਹਰੇ ਪੁੱਠੇ ਕਾਮੇ
(iv) ਛੁੱਟ – ਮਰੋੜੀ
(v) ਜੋੜਨੀ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਦੋਹਰੇ ਪੁੱਠੇ ਕਾਮੇ (” “)
(iv) ਛੁੱਟ – ਮਰੋੜੀ (‘)
(v) ਜੋੜਨੀ (-)
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :