Punjab State Board PSEB 6th Class Punjabi Book Solutions Chapter 18 ਨਕਲ ਕਰੋ ਪਰ ਕੀਹਦੀ? Textbook Exercise Questions and Answers.
PSEB Solutions for Class 6 Punjabi Chapter 18 ਨਕਲ ਕਰੋ ਪਰ ਕੀਹਦੀ?
I. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਸਹੀ ਵਿਕਲਪ ਚੁਣੋ :
(i) ਮੁੱਖ ਅਧਿਆਪਕ ਜੀ ਨੇ ਸਵੇਰ ਦੀ ਸਭਾ ਵਿਚ ਕਿੰਨੀਆਂ ਉਦਾਹਰਨਾਂ ਦਿੱਤੀਆਂ ?
(ੳ) ਇੱਕ
(ਅ) ਤਿੰਨ
(ਈ) ਪੰਜ ।
ਉੱਤਰ :
(ਈ) ਪੰਜ ।
(ii) ਪਹਿਲਾਂ ਪ੍ਰਕਾਸ਼ ਨੇ ਸੋਹਣੇ ਫੁਲਕੇ ਬਣਾਉਂਦਿਆਂ ਕਿਸ ਨੂੰ ਦੇਖਿਆ ?
(ੳ) ਮਾਮੀ ਨੂੰ ।
(ਅ) ਦਾਦੀ ਨੂੰ
(ਈ) ਰੀਤਇੰਦਰ ਨੂੰ ।
ਉੱਤਰ :
(ਅ) ਦਾਦੀ ਨੂੰ
(iii) ਚੰਗੇ ਕਵੀਸ਼ਰਾਂ ਦੀ ਕਿਹੜੀ ਗੱਲ ਚੰਗੀ ਲਗਦੀ ਸੀ ?
(ੳ) ਉਨ੍ਹਾਂ ਨੂੰ ਸੁਣਨਾ
(ਅ) ਦੇਖਣਾ
(ਈ) ਉਨ੍ਹਾਂ ਦੀ ਨਕਲ ਕਰਨਾ ।
ਉੱਤਰ :
(ਈ) ਉਨ੍ਹਾਂ ਦੀ ਨਕਲ ਕਰਨਾ ।
(iv) ਸੰਸਾਰ-ਪ੍ਰਸਿੱਧ ਭਲਵਾਨ ਕਿਹੜਾ ਸੀ ?
(ੳ) ਵਰਿਆਮ ਸਿੰਘ ਸੰਧੂ
(ਅ) ਕਰਤਾਰ ਸਿੰਘ
(ਇ) ਹਤੀਰਥ ।
ਉੱਤਰ :
(ਅ) ਕਰਤਾਰ ਸਿੰਘ
(v) ਮੁੱਖ ਅਧਿਆਪਕ ਜੀ ਨੇ ਵਿਦਿਆਰਥੀਆਂ ਨੂੰ ਕਿਸ ਗੱਲ ਤੋਂ ਵਰਜਿਆ ?
(ਉ) ਇਧਰ-ਉਧਰ ਝਾਕਣ ਤੋਂ
(ਅ) ਇਮਤਿਹਾਨ ਦੇਣ ਤੋਂ ।
(ਇ) ਨਕਲ ਕਰਨ ਤੋਂ
ਉੱਤਰ :
(ਇ) ਨਕਲ ਕਰਨ ਤੋਂ
II. ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੀਤਇੰਦਰ ਨੇ ਕਵੀਸ਼ਰੀ ਦੇ ਗੁਣ ਕਿੱਥੋਂ ਸਿੱਖੇ ਸਨ ?
ਉੱਤਰ :
ਕਵੀਸ਼ਰਾਂ ਤੋਂ।
ਪ੍ਰਸ਼ਨ 2.
ਉਦਾਹਰਨ ਨੰਬਰ ਤਿੰਨ ਵਿਚ ਲੇਖਕ ਦੀ ਕੀ ਰੁਚੀ ਸੀ ?
ਉੱਤਰ :
ਚੰਗੇ ਤੋਂ ਚੰਗਾ ਲਿਖਣ ਦੀ ।
ਪ੍ਰਸ਼ਨ 3.
ਸੰਸਾਰ-ਪ੍ਰਸਿੱਧ ਭਲਵਾਨ ਦਾ ਕੀ ਨਾਂ ਹੈ ?
ਉੱਤਰ :
ਕਰਤਾਰ ਸਿੰਘ ॥
ਪ੍ਰਸ਼ਨ 4.
ਕਰਤਾਰ ਸਿੰਘ ਦੀ ਜੀਵਨੀ ਕਿਸ ਕਹਾਣੀਕਾਰ ਨੇ ਲਿਖੀ ਹੈ ?
ਉੱਤਰ :
ਵਰਿਆਮ ਸੰਧੂ ਨੇ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਸੀਂ ਕੰਮ ਕਰਨਾ ਕਿਵੇਂ ਸਿੱਖ ਸਕਦੇ ਹਾਂ ?
ਉੱਤਰ :
ਦੁਜਿਆਂ ਨੂੰ ਦੇਖ ਕੇ ਉਨ੍ਹਾਂ ਦੇ ਗੁਣ ਗ੍ਰਹਿਣ ਕਰ ਕੇ ਤੇ ਉਨ੍ਹਾਂ ਦੀ ਨਕਲ ਕਰ ਕੇ ॥
ਪ੍ਰਸ਼ਨ 2.
ਰੀਤਇੰਦਰ ਦੀ ਟੀਮ ਫ਼ਸਟ ਆਉਣ ਦਾ ਕੀ ਕਾਰਨ ਸੀ ?
ਉੱਤਰ :
ਰੀਤਇੰਦਰ ਨੇ ਟੀ.ਵੀ., ਰੇਡੀਓ ਤੇ ਦੀਵਾਨਾਂ ਵਿਚ ਕਵੀਸ਼ਰਾਂ ਦੇ ਸਟੇਜ ਉੱਤੇ ਭਰੋਸੇ ਨਾਲ ਖੜੇ ਹੋਣ ਦੇ ਤਰੀਕੇ, ਆਪਸੀ ਤਾਲ-ਮੇਲ, ਅਵਾਜ਼ ਦੀ ਤਾਕਤ ਤੇ ਉਸ ਉੱਤੇ ਲੋੜੀਂਦਾ ਕਾਬੂ ਰੱਖਣ ਦੇ ਹੁਨਰ ਨੂੰ ਚੰਗੀ ਤਰ੍ਹਾਂ ਹਿਣ ਕੀਤਾ ਸੀ । ਇਸ ਤਰ੍ਹਾਂ ਉਨ੍ਹਾਂ ਦੀ ਨਕਲ ਕਰਨ ਕਰਕੇ ਤੇ ਉਸ ਵਿਚ ਆਪਣਾ ਰੰਗ ਭਰਨ ਕਰਕੇ ਉਹ ਫ਼ਸਟ ਰਹੀ ਸੀ ।
ਪ੍ਰਸ਼ਨ 3.
ਲੇਖਕ ਨੇ ਆਪਣੀ ਲਿਖਾਈ ਕਿਵੇਂ ਸੁੰਦਰ ਬਣਾਈ ਸੀ ?
ਉੱਤਰ :
ਲੇਖਕ ਦੀ ਲਿਖਾਈ ਸੋਹਣੀ ਨਹੀਂ ਸੀ । ਉਹ ਉਸਨੂੰ ਸੋਹਣੀ ਬਣਾਉਣ ਲਈ ਦੂਜਿਆਂ ਦੀ ਸੁੰਦਰ ਲਿਖਾਈ ਦੇ ਨਮੂਨੇ ਦੇਖਦਾ ਤੇ ਉਨ੍ਹਾਂ ਵਰਗੇ ਅੱਖਰ ਪਾਉਣ ਦੇ ਯਤਨ ਕਰਦਾ । ਇਸ ਤਰ੍ਹਾਂ ਹੋਲੀ-ਹੌਲੀ ਉਸਦੀ ਲਿਖਾਈ ਸੁੰਦਰ ਬਣ ਗਈ ।
ਪ੍ਰਸ਼ਨ 4.
ਵਰਿਆਮ ਸਿੰਘ ਸੰਧੂ ਦੀ ਲਿਖਣ ਦੀ ਕਲਾ ਕਿਹੋ-ਜਿਹੀ ਹੈ ?
ਉੱਤਰ :
ਵਰਿਆਮ ਸੰਧੂ ਦੀ ਲਿਖਣ ਕਲਾ ਕਮਾਲ ਦੀ ਹੈ । ਸਾਨੂੰ ਉਸਦੀ ਰੀਸ ਕਰਦਿਆਂ ਉਸ ਜਿਹਾ ਲਿਖਣਾ ਚਾਹੀਦਾ ਹੈ । ਉਸਦੀ ਨਕਲ ਕਰਨ ਨਾਲ ਸਾਡੀ ਲੇਖਣੀ ਵੀ ਕਮਾਲ ਦੀ ਬਣ ਸਕਦੀ ਹੈ ।
ਪ੍ਰਸ਼ਨ 5.
ਮੁੱਖ ਅਧਿਆਪਕ ਜੀ ਦੀ ਕਿਹੜੀ ਗੱਲ ‘ਤੇ ਸਵੇਰ ਦੀ ਸਭਾ ਤਾੜੀਆਂ ਨਾਲ ਗੂੰਜ ਉੱਠੀ ?
ਉੱਤਰ :
ਜਦੋਂ ਮੁੱਖ ਅਧਿਆਪਕ ਜੀ ਨੇ ਵਿਦਿਆਰਥੀਆਂ ਨੂੰ ਪੰਜ ਉਦਾਹਰਨਾਂ ਦੇ ਕੇ ਇਹ ਦੱਸਿਆ ਕਿ ਸਾਨੂੰ ਹਰ ਚੰਗੀ ਗੱਲ ਤੇ ਚੰਗੇ ਬੰਦੇ ਦੀ ਨਕਲ ਕਰਨੀ ਚਾਹੀਦੀ ਹੈ, ਪਰੰਤੂ ਇਮਤਿਹਾਨ ਵਿਚ ਨਕਲ ਨਹੀਂ ਕਰਨੀ ਚਾਹੀਦੀ ਹੈ । ਇਸ ਤੋਂ ਬਚਣ ਲਈ ਸਾਨੂੰ ਸਾਲ ਦੇ ਪਹਿਲੇ ਦਿਨ ਤੋਂ ਹੀ ਮਿਹਨਤ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਨਕਲ ਬਾਰੇ ਸੋਚਣਾ ਵੀ ਨਹੀਂ ਚਾਹੀਦਾ । ਅਜਿਹਾ ਕਰਨ ਨਾਲ ਉਨ੍ਹਾਂ ਦੇ ਸਕੂਲ ਹੋਰਨਾਂ ਸਕੂਲਾਂ ਲਈ ਇਕ ਮਿਸਾਲ ਬਣ ਜਾਵੇਗਾ । ਉਨ੍ਹਾਂ ਦੀਆਂ ਇਹ ਗੱਲਾਂ ਸੁਣ ਕੇ ਸਵੇਰ ਦੀ ਸਭਾ ਤਾੜੀਆਂ ਨਾਲ ਗੂੰਜ ਉੱਠੀ ।
ਪ੍ਰਸ਼ਨ 6.
ਵਾਕਾਂ ਵਿਚ ਵਰਤੋਨੀਝ ਨਾਲ ਤੱਕਣਾ, ਸਿਖਾਂਦਰੂ, ਤਾਲ-ਮੇਲ, ਰੀਸ, ਮਿਹਨਤ, ਇਕਾਗਰ ।
ਉੱਤਰ :
1. ਨੀਝ ਨਾਲ ਤੱਕਣਾ (ਧਿਆਨ ਟਿਕਾ ਕੇ ਦੇਖਣਾ) – ਜ਼ਰਾ ਨੀਝ ਨਾਲ ਦੇਖੇਂਗਾ, ਤਾਂ ਸੁਈ ਲੱਭ ਜਾਵੇਗੀ । ਐਥੇ ਹੀ ਹੈ ਕਿਤੇ ।
2. ਸਿਖਾਂਦਰੂ (ਸਿੱਖਣ ਵਾਲੇ) – ਮਨਜੀਤ ਤਾਂ ਅਜੇ ਸਿਖਾਂਦਰੂ ਮੋਟਰ-ਮਕੈਨਿਕ ਹੀ ਹੈ, ਜਦ ਕਿ ਗੁਣਵੰਤ ਮਾਹਿਰ ।
3. ਤਾਲ-ਮੇਲ (ਜੋੜ-ਮੇਲ) – ਵੱਖ-ਵੱਖ ਜ਼ਿੰਦੇ ਆਪਣੇ-ਆਪਣੇ ਸਾਜ਼ ਇਕ-ਦੂਜੇ ਨਾਲ ਤਾਲ-ਮੇਲ ਬਿਠਾ ਕੇ ਵਜਾਉਂਦੇ ਹਨ ।
4. ਰੀਸ (ਨਕਲ ਕਰਨੀ) – ਬੱਚੇ ਇਕ ਦੂਜੇ ਦੀ ਰੀਸ ਨਾਲ ਹੀ ਬਹੁਤ ਕੁੱਝ ਸਿੱਖ ਜਾਂਦੇ ਹਨ ।
5. ਮਿਹਨਤ (ਕਿਰਤ, ਮਜ਼ਦੂਰੀ) – ਮਿਹਨਤ ਕਰਨ ਵਾਲੇ ਨੂੰ ਹੀ ਸਫਲਤਾ ਮਿਲਦੀ ਹੈ ।
6. ਇਕਾਗਰ (ਧਿਆਨ ਟਿਕਾ ਕੇ) – ਕਲਾਸ ਵਿਚ ਇਕਾਗਰ ਹੋ ਕੇ ਪੜ੍ਹਾ ਰਹੇ ਅਧਿਆਪਕ ਦੀ ਗੱਲ ਸੁਣੋ ।
ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋਨੀਝ ਨਾਲ, ਹੁਨਰ, ਸੰਗਤ, ਸੁੰਦਰ, ਕਮਾਲ ।
(i) ਮੈਂ ਆਪਣੀ ਦਾਦੀ ਨੂੰ ਕੰਮ ਕਰਦੀ ਨੂੰ …….. ਦੇਖਦੀ ਰਹਿੰਦੀ ।
(ii) ਚੰਗੇ ਲੋਕਾਂ ਦੇ ……….. ਨੂੰ ਹਿਣ ਕਰਨਾ ਚਾਹੀਦਾ ਹੈ ।
(iii) ਚੰਗੀਆਂ ਪੁਸਤਕਾਂ ਦੀ ……… ਕਰੋ ।
(iv) ਮੇਰੀ ਲਿਖਾਈ ਬਹੁਤ ………… ਹੈ ।
(v) ਲੇਖਕ ਦੀ ਲਿਖਣ-ਕਲਾ ਬਹੁਤ …………. ਦੀ ਸੀ ।
ਉੱਤਰ :
(i) ਮੈਂ ਆਪਣੀ ਦਾਦੀ ਨੂੰ ਕੰਮ ਕਰਦੀ ਨੂੰ ਨੀਝ ਨਾਲ ਦੇਖਦੀ ਰਹਿੰਦੀ ।
(ii) ਚੰਗੇ ਲੋਕਾਂ ਦੇ ਹੁਨਰ ਨੂੰ ਗ੍ਰਿਣ ਕਰਨਾ ਚਾਹੀਦਾ ਹੈ ।
(iii) ਚੰਗੀਆਂ ਪੁਸਤਕਾਂ ਦੀ ਸੰਗਤ ਕਰੋ ।
(iv) ਮੇਰੀ ਲਿਖਾਈ ਬਹੁਤ ਸੁੰਦਰ ਹੈ ।
(v) ਲੇਖਕ ਦੀ ਲਿਖਣ-ਕਲਾ ਬਹੁਤ ਕਮਾਲ ਦੀ ਸੀ ।
ਪ੍ਰਸ਼ਨ 8.
ਹੇਠਾਂ ਦਿੱਤੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ –
ਪੰਜਾਬੀ – ਹਿੰਦੀ – ਅੰਗਰੇਜ਼ੀ
ਟੀਮ – ……….. – ……………
ਸੁੰਦਰ – ………… – …………..
ਕਵੀ – ………… – …………..
ਅਧਿਆਪਕ – ………… – …………..
ਵਿਦਿਆਰਥੀ – ………… – …………..
ਸਕੂਲ – ………… – …………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਟੀਮ – टीम – Team
ਸੁੰਦਰ – सुन्दर – Beautiful
ਕਵੀ – कवि – Poet
ਅਧਿਆਪਕ – अध्यापक – Teacher
ਵਿਦਿਆਰਥੀ – विद्यार्थी – Student
ਸਕੂਲ – पाठशाला – School
IV. ਵਿਆਕਰਨ
ਪ੍ਰਸ਼ਨ 1.
ਵਿਰੋਧੀ ਸ਼ਬਦ ਲਿਖੋ : ਉਸਤਾਦ, ਸਵਰਗ, ਸੁੰਦਰ, ਸਫਲ, ਲਾਇਕ ।
ਉੱਤਰ :
ਉਸਤਾਦ – ਸ਼ਗਿਰਦ
ਸਵਰਗ – ਨਰਕ
ਸੁੰਦਰ – ਭੱਦਾ
ਸਫਲ – ਅਸਫਲ
ਲਾਇਕ – ਨਲਾਇਕ ।
ਪ੍ਰਸ਼ਨ 2.
ਇਕ ਵਚਨ/ਬਹੁਵਚਨ ਬਣਾਓਕਵੀ, ਵਿਦਿਆਰਥੀ, ਲੜਕੀ, ਮਾਪੇ, ਤਾੜੀ ।
ਉੱਤਰ :
ਕਵੀ – ਕਵੀਆਂ
ਵਿਦਿਆਰਥੀ – ਵਿਦਿਆਰਥੀਆਂ
ਲੜਕੇ – ਲੜਕੀਆਂ
ਮਾਪੇ – ਮਾਪੇ/ਮਾਪਿਆਂ
ਤਾੜੀ – ਤਾੜੀਆਂ
V. ਅਧਿਆਪਕ ਲਈ
ਅਧਿਆਪਕ ਵਿਦਿਆਰਥੀਆਂ ਨੂੰ ਸੁੰਦਰ ਲਿਖਣ ਦਾ ਅਭਿਆਸ ਕਰਾਉਣ ।
ਔਖੇ ਸ਼ਬਦਾਂ ਦੇ ਅਰਥ :
ਡਾਇੰਗ ਦੀ ਪ੍ਰਕਾਰ-ਡਾਇੰਗ ਦਾ ਇਕ ਯੰਤਰ, ਜਿਸ ਨਾਲ ਗੋਲ ਦਾਇਰੇ ਵਾਹੇ ਜਾਂਦੇ ਹਨ । ਰੜੇ ਹੋਏ-ਖ਼ਸਤਾ, ਪੱਕੇ ਹੋਏ । ਨੀਝ ਨਾਲ-ਨਜ਼ਰ ਟਿਕਾ ਕੇ ਰੀਝ ਨਾਲ-ਚਾਅ ਨਾਲ ।ਉਸਤਾਦ-ਗੁਰੂ, ਸਿਖਾਉਣ ਵਾਲਾ । ਸਿਖਾਂਦਰੂ-ਸਿੱਖਣ ਵਾਲਾ । ਕਵੀਸ਼ਰੀਕਵਿਤਾ ਜੋੜਨੀ ਤੇ ਬੋਲਣੀ ਫ਼ਸਟ-ਪਹਿਲੇ ਨੰਬਰ ‘ਤੇ । ਗੁਰ-ਤਰੀਕੇ, ਨਿਯਮ । ਉੱਘੇਮਸ਼ਹੁਰ ਦਿਵਾਨ-ਉਹ ਮਕਾਨ, ਜਿੱਥੇ ਬਾਦਸ਼ਾਹ ਅਹੁਦੇਦਾਰਾਂ ਨਾਲ ਬੈਠ ਕੇ ਸਲਾਹ-ਮਸ਼ਵਰਾ ਕਰੇ ਜਾਂ ਜਿੱਥੇ ਸੰਗਤ ਵਿਚ ਧਾਰਮਿਕ ਵਿਖਿਆਨ ਹੋਣ । ਪੱਲੇ ਬੰਨ੍ਹਣਾ-ਯਾਦ ਰੱਖਣਾ, ਅਪਣਾ ਲੈਣਾ । ਟੀਮ-ਟੋਲੀ । ਸ਼ਬਦ-ਭੰਡਾਰ-ਸ਼ਬਦਾਂ ਦਾ ਖ਼ਜ਼ਾਨਾ । ਜਾਚ-ਤਰੀਕਾ । ਰੀਸ-ਨਕਲ । ਸੰਗਤ ਕਰਨਾ-ਕਿਸੇ ਬੰਦੇ ਜਾਂ ਟੋਲੀ ਨਾਲ ਮਿਲ-ਜੁਲ ਕੇ ਰਹਿਣਾ । ਡਾਢੀ-ਬਹੁਤ । ਸਾਬਤ ਸਿੱਧ । ਚਿਤ-ਮਨ । ਇਕਾਗਰ ਕਰ ਕੇ-ਟਿਕਾ ਕੇ । ਝਾਕਣ-ਵੇਖਣ । ਮਿਸਾਲ-ਉਦਾਹਰਨ ।
ਨਕਲ ਕਰੋ ਪਰ ਕੀਹਦੀ? Summary
ਨਕਲ ਕਰੋ ਪਰ ਕੀਹਦੀ? ਪਾਠ ਦਾ ਸਾਰ
ਮੁੱਖ ਅਧਿਆਪਕ ਜੀ ਨੇ ਸਾਲ ਦੇ ਪਹਿਲੇ ਹੀ ਦਿਨ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੰਜ ਉਦਾਹਰਨਾਂ ਦਿੰਦੇ ਹਨ ਉਹ ਧਿਆਨ ਨਾਲ ਸੁਣਨ । ਪਹਿਲੀ ਇਹ ਕਿ ਕੋਈ ਸਿਆਣੀ ਔਰਤ ਪ੍ਰਕਾਸ਼ ਦੇ ਬਣਾਏ ਹੋਏ ਫੁਲਕਿਆਂ ਦੀ ਸਿਫ਼ਤ ਕਰਦਿਆਂ ਕਹਿ ਰਹੀ ਸੀ ਕਿ ਉਹ ਬਹੁਤ ਹੀ ਪਤਲੇ-ਪਤਲੇ, ਸੁੰਦਰ ਤੇ ਗੋਲ ਫੁਲਕੇ ਬਣਾ ਰਹੀ ਹੈ । ਪ੍ਰਕਾਸ਼ ਨੇ ਦੱਸਿਆ ਕਿ ਉਸਨੇ ਫੁਲਕੇ ਬਣਾਉਣੇ ਪਹਿਲਾਂ ਆਪਣੀ ਦਾਦੀ ਜੀ ਤੋਂ ਤੇ ਫਿਰ . ਆਪਣੀ ਮਾਂ ਤੋਂ ਉਨ੍ਹਾਂ ਦੀ ਨਕਲ ਕਰ ਕੇ ਤੇ ਨਾਲ ਆਪਣੀ ਅਕਲ ਵਰਤ ਕੇ ਸਿੱਖੇ ਹਨ । ਸਿਆਣੀ ਔਰਤ ਨੇ ਕਿਹਾ ਕਿ ਉਹ ਠੀਕ ਕਹਿ ਰਹੀ ਹੈ ।
ਇਹ ਸਿਖਲਾਈ ਕੇਂਦਰ ਤਾਂ ਹੁਣ ਖੁੱਲ੍ਹੇ ਹਨ । ਪਹਿਲਾਂ ਦੂਜਿਆਂ ਨੂੰ ਚੰਗਾ ਕੰਮ ਕਰਦਿਆਂ ਵੇਖ ਕੇ ਅਰਥਾਤ ਉਨ੍ਹਾਂ ਦੀ ਨਕਲ ਕਰ ਕੇ ਹੀ ਸਿੱਖਿਆ ਜਾਂਦਾ ਸੀ । ਇਸ ਤਰ੍ਹਾਂ ਪਿਤਾ ਕੋਲੋਂ ਪੁੱਤਰ ਤੇ ਮਾਂ ਕੋਲੋਂ ਧੀ ਅਤੇ ਉਸਤਾਦ ਕੋਲੋਂ ਸਿਖਾਂਦਰੂ ਸਿੱਖ ਲੈਂਦੇ ਸਨ । ਦੂਜੀ ਗੱਲ ਇਹ ਕਿ ਜਦੋਂ ਕਵੀਸ਼ਰੀ ਗਾਇਨ-ਮੁਕਾਬਲੇ ਵਿਚ ਰੀਤਇੰਦਰ ਦੀ ਟੀਮ ਫ਼ਸਟ ਆਈ, ਤਾਂ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਉੱਘੇ ਕਵੀਸ਼ਰਾਂ ਨੂੰ ਸੁਣਦੀ ਰਹਿੰਦੀ ਹੈ । ਇਹ ਪ੍ਰੋਗਰਾਮ ਭਾਵੇਂ ਟੀ. ਵੀ. ਉੱਤੇ ਹੋਵੇ, ਰੇਡੀਓ ਉੱਤੇ ਜਾਂ ਕਿਸੇ ਦੀਵਾਨ ਵਿਚ, ਉਹ ਉਨ੍ਹਾਂ ਦਾ ਸਟੇਜ ਉੱਤੇ ਭਰੋਸੇ ਨਾਲ ਖੜਾ ਹੋਣਾ, ਆਪਸੀ ਤਾਲ-ਮੇਲ, ਅਵਾਜ਼ ਦੀ ਤਾਕਤ ਤੇ ਲੋੜੀਂਦਾ ਕਾਬੂ ਆਦਿ ਨੂੰ ਪੱਲੇ ਬੰਨ੍ਹ ਲੈਂਦੀ ਹੈ ਤੇ ਉਨ੍ਹਾਂ ਦੇ ਹੁਨਰ ਨੂੰ ਅਪਣਾਉਣ ਦਾ ਯਤਨ ਕਰਦੀ ਹੈ । ਉਨ੍ਹਾਂ ਦੀ ਨਕਲ ਕਰਨਾ ਉਸਨੂੰ ਚੰਗਾ ਲਗਦਾ ਹੈ । ਫਿਰ ਉਨ੍ਹਾਂ ਦੀ ਟੀਮ ਵਿਚ ਆਪਣਾ ਰੰਗ ਉੱਭਰਦਾ ਹੈ ।
ਤੀਜੀ ਗੱਲ ਇਹ ਕਿ ਕਿਸੇ ਲੇਖਕ ਨੇ ਕਿਹਾ ਸੀ ਕਿ ਉਸਦੀ ਰੀਝ ਚੰਗੇ ਤੋਂ ਚੰਗਾ ਲਿਖ ਸਕਣ ਦੀ ਸੀ । ਉਹ ਚੰਗੇ ਲੇਖਕਾਂ ਦੀਆਂ ਪੁਸਤਕਾਂ ਨੂੰ ਪੜ੍ਹਦਾ ਤੇ ਉਨ੍ਹਾਂ ਦੇ ਲਿਖਣ ਦੇ ਢੰਗ ਨੂੰ ਸਮਝਦਾ । ਉਹ ਦੇਖਦਾ ਸੀ ਕਿ ਕਿਸੇ ਕੋਲ ਬਹੁਤਾ ਸ਼ਬਦ-ਭੰਡਾਰ ਸੀ ਤੇ ਕਿਸੇ ਨੂੰ ਗੱਲ ਕਰਨ ਦੀ ਅਨੋਖੀ ਜਾਚ ਸੀ । ਕਈਆਂ ਦੇ ਵਿਚਾਰ ਨਵੇਂ ਸਨ ।ਉਹ ਉਨ੍ਹਾਂ ਦੀ ਰੀਸ ਅਰਥਾਤ ਨਕਲ ਕਰਨ ਦਾ ਯਤਨ ਕਰਦਾ । ਜਦੋਂ ਉਹ ਆਪ ਲਿਖਣ ਲਗਦਾ, ਤਾਂ ਉਹ ਬਿਲਕੁਲ ਵੱਖਰਾ ਤੇ ਸੋਹਣਾ ਲਿਖਦਾ । ਇਹ ਮਹਾਨ ਲੇਖਕਾਂ ਦੀਆਂ ਪੁਸਤਕਾਂ ਪੜ੍ਹ ਕੇ ਹੀ ਹੋਇਆ । ਚੌਥੀ ਗੱਲ ਇਹ ਕਿ ਇਕ ਬੰਦੇ ਨੇ ਕਿਹਾ ਉਸਦੀ ਲਿਖਾਈ ਸੋਹਣੀ ਨਹੀਂ ਸੀ । ਉਹ ਕਿਸੇ ਦੀ ਸੋਹਣੀ ਲਿਖਾਈ ਦੇਖ ਕੇ ਉਸ ਵਰਗੇ ਸੋਹਣੇ ਅੱਖਰ ਲਿਖਣ ਦੀ ਕੋਸ਼ਿਸ਼ ਕਰਦਾ । ਇਸ ਤਰ੍ਹਾਂ ਉਸਦੀ ਲਿਖਾਈ ਸੋਹਣੀ ਹੋਣ ਲੱਗੀ । ਫਿਰ ਤੇਜ਼ ਲਿਖਦਿਆਂ ਵੀ ਉਹ ਸੋਹਣੀ ਹੋਣ ਲੱਗੀ । ਇਸ ਨਾਲ ਉਸਨੂੰ ਬਹੁਤ ਖ਼ੁਸ਼ੀ ਮਿਲਦੀ ਤੇ ਹੋਰਨਾਂ ਨੂੰ ਵੀ ਉਹ ਚੰਗੀ ਲਗਦੀ ।
ਪੰਜਵੀਂ ਗੱਲ ਇਹ ਕਿ ਸੰਸਾਰ ਪ੍ਰਸਿੱਧ ਭਲਵਾਨ ਕਰਤਾਰ ਸਿੰਘ ਦੀ ਜੀਵਨੀ ਵਿਚ ਕਰਤਾਰ ਸਿੰਘ ਦੀ ਕਹੀ ਇਕ ਗੱਲ ਧਿਆਨ-ਯੋਗ ਹੈ, “ਅਸਲ ਵਿਚ ਮੈਂ ਹਰ ਥਾਂ ਤੋਂ, ਹਰ ਭਲਵਾਨ ਤੋਂ ਹਰ ਵੇਲੇ ਕੁੱਝ ਨਾ ਕੁੱਝ ਸਿੱਖਣ ਵਲ ਧਿਆਨ ਦਿੰਦਾ ਆਇਆ ਹਾਂ । ਜਿਸ ਤੋਂ ਵੀ ਮੈਂ ਕੁੱਝ ਸਿੱਖਿਆ ਹੈ, ਉਹ ਮੇਰਾ ਗੁਰੂ ਹੈ । ਇਹ ਜੀਵਨੀ ਪ੍ਰਸਿੱਧ ਲੇਖਕ ਵਰਿਆਮ ਸੰਧੂ ਦੀ ਲਿਖੀ ਹੋਈ ਹੈ । ਉਸ ਦੀ ਲਿਖਣ-ਕਲਾ ਵੀ ਨਕਲ ਕਰਨ ਵਾਲੀ ਹੈ ।
ਇਹ ਗੱਲਾਂ ਕਹਿ ਕੇ ਮੁੱਖ ਅਧਿਆਪਕ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਕੋਈ ਦੱਸੇ ਕਿ ਉਨ੍ਹਾਂ ਵਲੋਂ ਦਿੱਤੀਆਂ ਇਨ੍ਹਾਂ ਉਦਾਹਰਨਾਂ ਤੋਂ ਸਿੱਧ ਹੁੰਦਾ ਹੈ ।
ਇਹ ਸੁਣ ਕੇ ਦਸਵੀਂ ਦੇ ਸਮਝਦਾਰ ਵਿਦਿਆਰਥੀ ਹਰਤੀਰਬ ਨੇ ਕਿਹਾ ਕਿ ਇਨ੍ਹਾਂ ਗੱਲਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਹਮੇਸ਼ਾ ਚੰਗੀਆਂ ਗੱਲਾਂ ਤੇ ਚੰਗੇ ਬੰਦਿਆਂ ਦੀ ਨਕਲ ਕਰੋ । ਇਹ ਨਕਲ ਮਾੜੀ ਨਹੀਂ । ਇਹ ਸੁਣ ਕੇ ਅਧਿਆਪਕ ਨੇ ਉਸਨੂੰ “ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਸਦੀ ਗੱਲ ਠੀਕ ਹੈ, ਪਰੰਤੂ ਇਮਤਿਹਾਨ ਵਿਚ ਨਕਲ ਕਰਨੀ ਠੀਕ ਨਹੀਂ । ਇਮਤਿਹਾਨ ਦਾ ਸਮਾਂ ਅਕਲ ਵਰਤਣ ਦਾ ਸਮਾਂ ਹੁੰਦਾ ਹੈ । ਇਕਾਗਰ-ਚਿੱਤ ਹੋ ਕੇ ਹਰ ਪ੍ਰਸ਼ਨ ਦਾ ਸਹੀ ਉੱਤਰ ਦੇਣ ਦਾ ਯਤਨ ਕਰਨਾ ਚਾਹੀਦਾ ਹੈ । ਇਧਰ-ਉਧਰ ਝਾਕਣ ਨਾਲ ਆਪਣਾ ਯਾਦ ਕੀਤਾ ਵੀ ਭੁੱਲ ਜਾਂਦਾ ਹੈ । ਉਨ੍ਹਾਂ ਹੋਰ ਕਿਹਾ ਕਿ ਅੱਜ ਪੜ੍ਹਾਈ ਦੇ ਸਾਲ ਦਾ ਪਹਿਲਾ ਦਿਨ ਹੈ । ਸਭ ਨੂੰ ਖੂਬ ਮਿਹਨਤ ਕਰਨੀ ਚਾਹੀਦੀ ਹੈ ਤੇ ਇਮਤਿਹਾਨ ਵਿਚ ਨਕਲ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੀਦਾ ।