Punjab State Board PSEB 6th Class Punjabi Book Solutions Chapter 19 ਤਿੰਨ ਸਵਾਲ Textbook Exercise Questions and Answers.
PSEB Solutions for Class 6 Punjabi Chapter 19 ਤਿੰਨ ਸਵਾਲ (1st Language)
Punjabi Guide for Class 6 PSEB ਤਿੰਨ ਸਵਾਲ Textbook Questions and Answers
ਤਿੰਨ ਸਵਾਲ ਪਾਠ-ਅਭਿਆਸ
1. ਦੱਸੋ :
(ਉ) ਰਾਜੇ ਨੇ ਤਿੰਨ ਸਵਾਲ ਕਿਉਂ ਪੁੱਛੇ ਸਨ?
ਉੱਤਰ :
ਰਾਜੇ ਨੇ ਆਪਣੇ ਰਾਜ – ਪ੍ਰਬੰਧ ਨੂੰ ਹੋਰ ਠੀਕ ਤਰ੍ਹਾਂ ਚਲਾਉਣ ਲਈ ਤਿੰਨ ਸਵਾਲ ਪੁੱਛੇ।
(ਅ) ਤਿੰਨ ਸਵਾਲ ਕਿਹੜੇ-ਕਿਹੜੇ ਸਨ?
ਉੱਤਰ :
ਰਾਜ ਦੇ ਤਿੰਨ ਸਵਾਲ ਇਹ ਸਨ
- ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ?
- ਵਰਤਾਉ ਲਈ ਚੰਗੇ ਆਦਮੀ ਕਿਹੜੇ ਹਨ?
- ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ?
(ੲ) ਜਦੋਂ ਰਾਜੇ ਦੀ ਤਿੰਨ ਸਵਾਲਾਂ ਦੇ ਉੱਤਰਾਂ ਨਾਲ ਤਸੱਲੀ ਨਾ ਹੋਈ ਤਾਂ ਰਾਜੇ ਨੇ ਕੀ ਕੀਤਾ?
ਉੱਤਰ :
ਰਾਜੇ ਨੇ ਬੁਧੀਮਾਨਾਂ ਪਾਸੋਂ ਆਪਣੇ ਤਿੰਨ ਸਵਾਲਾਂ ਦੇ ਜਵਾਬ ਪੁੱਛੇ, ਪਰ ਉਸ ਦੀ ਤਸੱਲੀ ਨਾ ਹੋਈ। ਹਰ ਇਕ ਨੇ ਆਪਣੀ – ਆਪਣੀ ਸਮਝ ਦੇ ਹਿਸਾਬ ਨਾਲ ਉੱਤਰ ਦਿੱਤਾ ! ਅਖੀਰ ਰਾਜਾ ਜੰਗਲ ਵਿਚ ਕੁਟੀਆ ਵਿਚ ਰਹਿ ਰਹੇ ਇਕ ਤਪੀਸ਼ਰ ਕੋਲ ਆਪਣੇ ਸਵਾਲਾਂ ਦੇ ਉੱਤਰ ਲੈਣ ਲਈ ਗਿਆ।
(ਸ) ਰਾਜੇ ਨੇ ਤਪੀਸ਼ਰ ਪਾਸ ਜਾ ਕੇ ਕੀਤਾ?
ਉੱਤਰ :
ਰਾਜੇ ਨੇ ਤਪੀਸ਼ਰ ਕੋਲ ਜਾ ਕੇ ਪ੍ਰਣਾਮ ਕੀਤਾ। ਇਸ ਤੋਂ ਮਗਰੋਂ ਉਸ ਨੇ ਤਪੀਸ਼ਰ ਦੀ ਕਿਆਰੀ ਕਹੀ ਨਾਲ ਪੁੱਟੀ। ਇਸ ਤੋਂ ਮਗਰੋਂ ਉਸ ਨੇ ਜ਼ਖ਼ਮੀ ਨੌਜਵਾਨ ਦੀ ਮੱਲ੍ਹਮ ਪੱਟੀ ਕੀਤੀ।
(ਹ) ਤਪੀਸ਼ਰ ਨੇ ਰਾਜੇ ਨੂੰ ਉਸ ਦੀਆਂ ਪੁੱਛਾਂ ਦਾ ਉੱਤਰ ਕਿਵੇਂ ਦਿੱਤਾ?
ਉੱਤਰ :
ਤਪੀਸ਼ਰ ਨੇ ਰਾਜੇ ਨੂੰ ਦੱਸਿਆ, ਕਿ –
- ਕੰਮ ਸ਼ੁਰੂ ਕਰਨ ਲਈ ਸਭ ਤੋਂ ਚੰਗਾ ਵਰਤਮਾਨ ਕਾਲ ਹੈ। ਇਸ ਵੇਲੇ ਜੋ ਨੇਕੀ ਹੋ ਸਕੇ, ਉਹ ਕਰ ਲੈਣੀ ਚਾਹੀਦੀ ਹੈ ਕਿਉਂਕਿ ਸਮਾਂ ਇਕ ਵਾਰੀ ਬੀਤਿਆ ਮੁੜ ਹੱਥ ਨਹੀਂ ਆਉਂਦਾ।
- ਲੋੜਵੰਦਾਂ ਨਾਲ ਚੰਗਾ ਵਿਹਾਰ ਕਰਨਾ ਠੀਕ ਹੈ।
- ਸਭ ਤੋਂ ਜ਼ਰੂਰੀ ਕੰਮ ਕਿਸੇ ਦਾ ਭਲਾ ਕਰਨਾ ਹੈ ਆਦਮੀ ਨੂੰ ਇਸੇ ਲਈ ਦੁਨੀਆ ਵਿਚ ਭੇਜਿਆ ਗਿਆ ਹੈ ਕਿ ਉਹ ਕਿਸੇ ਦਾ ਕੁੱਝ ਸੁਆਰ ਕਰੇ। ਕਿਸੇ ਦਾ ਭਲਾ ਕਰਨ ਨਾਲ ਆਪਣਾ ਵੀ ਭਲਾ ਹੁੰਦਾ ਹੈ।
2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਨੌਂਡੀ ਪਿਟਾਉਣੀ, ਮਾਲਾ-ਮਾਲ ਕਰਨਾ, ਬਣ-ਬਣ ਦੀ ਲੱਕੜੀ, ਤਪੀਸ਼ਰ, ਚਰਨ-ਸੇਵਕ
ਉੱਤਰ :
- ਡੰਡੀ ਪਿਟਵਾਉਣੀ ਖੜਕਾ ਕਰ ਕੇ ਆਮ ਲੋਕਾਂ ਨੂੰ ਸੂਚਨਾ ਸੁਣਾਉਣੀ ਅੰਗਰੇਜ਼ੀ ਰਾਜ ਵੇਲੇ ਚੌਕੀਦਾਰ ਪਿੰਡਾਂ ਵਿਚ ਡੱਡੀ ਪਿੱਟ ਕੇ ਲੋਕਾਂ ਨੂੰ ਸਰਕਾਰੀ ਹੁਕਮ ਸੁਣਾਉਂਦੇ ਸਨ।
- ਮਾਲਾ ਮਾਲ ਕਰਨਾ (ਅਮੀਰ ਬਣਾ ਦੇਣਾ) – ਦੇਸ਼ ਵਿਚ ਪਸਰੇ ਭ੍ਰਿਸ਼ਟਾਚਾਰ ਨੇ ਕਈਆਂ ਨੂੰ ਮਾਲਾ ਮਾਲ ਕਰ ਦਿੱਤਾ ਹੈ।
- ਬਣ ਬਣ ਦੀ ਲੱਕੜੀ ਵੱਖਰੇ – ਵੱਖਰੇ ਥਾਂਵਾਂ ਤੋਂ ਆਏ ਲੋਕ) – ਇਸ ਮੁਹੱਲੇ ਵਿਚ ਬਣ ਬਣ ਦੀ ਲੱਕੜੀ ਹੈ। ਇਸੇ ਕਰਕੇ ਕਿਸੇ ਨਾਲ ਦਿਲੀ ਸਾਂਝ ਨਹੀਂ ਬਣਦੀ।
- ਤਪੀਸ਼ਰ (ਕਠਿਨ ਭਗਤੀ ਕਰਨ ਵਾਲਾ) – ਜੰਗਲ ਵਿਚ ਇਕ ਤਪੀਸ਼ਰ ਸਮਾਧੀ ਲਾ ਕੇ ਬੈਠਾ ਸੀ !
- ਚਰਨ – ਸੇਵਕ (ਅਧੀਨਗੀ ਨਾਲ ਸੇਵਾ ਕਰਨ ਵਾਲਾ) – ਗੁਰੂ ਜੀ ਆਪਣੇ ਚਰਨ – ਸੇਵਕਾਂ ਵਿਚ ਬੈਠੇ ਸਨ।
3. ਔਖੇ ਸ਼ਬਦਾਂ ਦੇ ਅਰਥ:
- ਇਤਰਾਜ਼ : ਸ਼ੰਕਾ, ਵਿਰੋਧ
- ਮਸ਼ਵਰਾ : ਰਾਏ, ਸਲਾਹ
- ਤਪੀਸ਼ਰ : ਤਪ ਕਰਨ ਵਾਲਾ
- ਕੁਟੀਆ : ਸਾਧੂਆਂ ਦੀ ਝੁੱਗੀ ਜਾਂ ਝੌਪੜੀ
- ਬਿਰਧ : ਵਡੇਰੀ ਉਮਰ ਦਾ ਆਦਮੀ, ਬਜ਼ੁਰਗ
- ਨਿਢਾਲ : ਨਿਸਤਾ
- ਵਰਤਾਅ : ਵਿਹਾਰ, ਵਤੀਰਾ
ਵਿਆਕਰਨ :
ਜਿਹੜਾ ਸ਼ਬਦ ਵਾਕ ਵਿੱਚ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦਾ ਹੈ, ਉਸ ਨੂੰ ਸੰਬੰਧਕ ਕਹਿੰਦੇ ਹਨ, ਜਿਵੇਂ ਦਾ, ਨੇ, ਲਈ, ਤੋਂ, ਨੂੰ, ਵਿੱਚ ਆਦਿ।
ਹੈ! ਅਜੇ ਸੰਭਾਲ਼ ਇਸ ‘ਸਮੇਂ ਨੂੰ ਕਰ ਸਫ਼ਲ ਉਡੰਦਾ ਜਾਂਵਦਾ ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਂਵਦਾ।
PSEB 6th Class Punjabi Guide ਤਿੰਨ ਸਵਾਲ Important Questions and Answers
ਪ੍ਰਸ਼ਨ –
“ਤਿੰਨ ਸਵਾਲ ਪਾਠ ਦਾ ਸਾਰ ਲਿਖੋ
ਜਾਂ
‘ਤਿੰਨ ਸਵਾਲ ਕਹਾਣੀ ਨੂੰ ਸੰਖੇਪ ਕਰ ਕੇ ਲਿਖੋ !
ਉੱਤਰ :
ਇਕ ਰਾਜਾ ਸੀ। ਉਸ ਨੂੰ ਆਪਣੇ ਰਾਜ ਪ੍ਰਬੰਧ ਨੂੰ ਚੰਗਾ ਕਰਨ ਦਾ ਫਿਕਰ ਰਹਿੰਦਾ ਸੀ ਇਕ ਦਿਨ ਉਸ ਨੇ ਸੋਚਿਆ, “ਜੇ ਮੈਨੂੰ ਮੇਰੇ ਤਿੰਨਾਂ ਸਵਾਲਾਂ ਦਾ ਜਵਾਬ ਮਿਲ ਜਾਵੇਂ ਤਾਂ ਮੈਂ ਰਾਜ ਪ੍ਰਬੰਧ ਵਿਚ ਕੋਈ ਗਲਤੀ ਨਾ ਕਰਾਂ। ਉਹ ਸਵਾਲ ਇਹ ਸਨ !
- ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ?
- ਵਰਤਾਉ ਲਈ ਚੰਗੇ ਆਦਮੀ ਕਿਹੜੇ ਹਨ?
- ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ?
ਰਾਜੇ ਨੇ ਢੰਡੋਰਾ ਫੇਰ ਦਿੱਤਾ ਕਿ ਜਿਹੜਾ ਮਨੁੱਖ ਇਨ੍ਹਾਂ ਸਵਾਲਾਂ ਦਾ ਠੀਕ ਉੱਤਰ ਦੇਵੇਗਾ ਉਸ ਨੂੰ ਧਨ ਪਦਾਰਥ ਨਾਲ ਮਾਲਾ – ਮਾਲ ਕਰ ਦਿੱਤਾ ਜਾਵੇਗਾ। ਹਰੇਕ ਵਿਅਕਤੀ ਨੇ ਆਪਣੀ ਸਮਝ ਅਨੁਸਾਰ ਪ੍ਰਸ਼ਨਾਂ ਦਾ ਉੱਤਰ ਦਿੱਤਾ, ਪਰ ਠੀਕ ਅਤੇ ਸਹੀ ਉੱਤਰ ਕੋਈ ਵੀ ਨਾ ਦੇ ਸਕਿਆ ਲਾਗਲੇ ਜੰਗਲ ਵਿਚ ਇਕ ਤਪੀਸ਼ਰ ਰਹਿੰਦਾ ਸੀ। ਇਕ ਦਿਨ ਰਾਜਾ ਉਸ ਕੋਲ ਗਿਆ ਅਤੇ ਉਸ ਨੂੰ ਜਾ ਕੇ ਉਪਰੋਕਤ ਤਿੰਨੇ ਪ੍ਰਸ਼ਨ ਕੀਤੇ ਤੇ ਤਪੀਸ਼ਰ ਆਪਣੀ ਕਿਆਰੀ ਨੂੰ ਕਹੀ ਨਾਲ ਪੁੱਟ ਰਿਹਾ ਸੀ। ਉਹ ਚੁੱਪ – ਚਾਪ ਕੰਮ ਵਿਚ ਲੱਗਾ ਰਿਹਾ।
ਫੇਰ ਰਾਜਾ ਉਸ ਤੋਂ ਕਹੀ ਲੈ ਕੇ ਸ਼ਾਮ ਤਕ ਖੇਤ ਨੂੰ ਪੁੱਟਦਾ ਰਿਹਾ ਸ਼ਾਮ ਵੇਲੇ ਕੁਟੀਆ ਵਿਚ ਇਕ ਆਦਮੀ ਆਇਆ ਜਿਸ ਦੀ ਵੱਖੀ ਵਿਚੋਂ ਖੂਨ ਨਿਕਲ ਰਿਹਾ ਸੀ। ਰਾਜੇ ਨੇ ਉਸ ਦਾ ਜ਼ਖ਼ਮ ਸਾਫ਼ ਕਰ ਕੇ ਪੱਟੀ ਕਰ ਦਿੱਤੀ। ਰਾਜਾ ਉਸ ਆਦਮੀ ਸਮੇਤ ਕੁੱਟੀਆ ਵਿਚ ਸੌਂ ਗਿਆ ਸਵੇਰ ਨੂੰ ਉਸ ਆਦਮੀ ਨੇ ਰਾਜੇ ਨੂੰ ਦੱਸਿਆ ਕਿ ਉਹ ਉਸ ਤੋਂ ਆਪਣੇ ਭਰਾ ਦਾ ਬਦਲਾ ਲੈਣ ਲਈ ਮਾਰਨ ਦੀ ਨੀਅਤ ਨਾਲ ਆਇਆ ਸੀ ਕਿ ਅੱਗੋਂ ਰਾਜੇ ਦੇ ਆਦਮੀਆਂ ਨੇ ਉਸ ਨੂੰ ਪਛਾਣ ਕੇ ਬੁਰੀ ਤਰ੍ਹਾਂ ਮਾਰਿਆ ! ਉਸ ਨੇ ਰਾਜੇ ਤੋਂ ਖ਼ਿਮਾ ਮੰਗ ਕੇ ਸੁਲਾਹ ਕਰ ਲਈ।
ਫਿਰ ਰਾਜੇ ਨੇ ਤਪੀਸ਼ਰ ਤੋਂ ਆਪਣੇ ਸਵਾਲਾਂ ਬਾਰੇ ਪੁੱਛਿਆ ਤਪੀਸ਼ਰ ਨੇ ਰਾਜੇ ਨੂੰ ਕਿਹਾ ਕਿ ਚੇਤੇ ਰੱਖੋ ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਵਰਤਮਾਨ ਦਾ ਹੈ। ਇਸ ਵੇਲੇ ਜੋ ਨੇਕੀ ਹੋ ਸਕੇ, ਕਰ ਲੈਣੀ ਚਾਹੀਦੀ ਹੈ। ਇਹ ਵੇਲਾ ਸਾਡੇ ਹੱਥ ਵਿਚ ਹੈ, ਇਹੀ ਜ਼ਰੂਰੀ ਵੇਲਾ ਹੈ। ਵਰਤਾਉ ਲਈ ਉਹ ਚੰਗਾ ਆਦਮੀ ਹੈ ਜਿਹੜਾ ਕਿ ਤੁਹਾਡੇ ਕੋਲ ਹੋਵੇ, ਪਤਾ ਨਹੀਂ ਹੋਰ ਕਿਸੇ ਨਾਲ ਸਾਡਾ ਵਾਹ ਪੈਣਾ ਵੀ ਹੈ ਕਿ ਨਹੀਂ? ਸਭ ਤੋਂ ਜ਼ਰੂਰੀ ਕੰਮ ਇਹ ਹੈ ਕਿ ਉਸ ਆਦਮੀ ਦਾ ਭਲਾ ਕੀਤਾ ਜਾਵੇ, ਕਿਉਂ ਜੋ ਮਨੁੱਖ ਦੇ ਦੁਨੀਆ ਵਿਚ ਆਉਣ ਦਾ ਮਨੋਰਥ ਇਹ ਇੱਕੋ ਹੀ ਹੈ।
ਔਖੇ ਸ਼ਬਦਾਂ ਦੇ ਅਰਥ – ਮਾਲਾ – ਮਾਲ – ਅਮੀਰ, ਖੁਸ਼ਹਾਲ। ਕੌਂਸਲ – ਸਭਾ ਡੱਡੀ ਢੰਡੋਰਾ ! ਤਪੀ – ਤੱਪ ਕਰਨ ਵਾਲਾ। ਭਵਿੱਖ – ਆਉਣ ਵਾਲਾ ਸਮਾਂ। ਸ਼ਾਹੀ – ਸਰਕਾਰੀ ! ਰਾਜਨ – ਰਾਜਾ।
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1.
ਰਾਜੇ ਪਾਸੋਂ ਗੱਭਰੂ ਨੇ ਮੁਆਫ਼ੀ ਕਿਉਂ ਮੰਗੀ ਸੀ?
ਉੱਤਰ :
ਰਾਜੇ ਨੇ ਕਿਸੇ ਦੇਸ਼ ਵਿਚ ਉਸ ਨੌਜਵਾਨ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਤੇ ਉਸ ਦੀ ਜਾਇਦਾਦ ਜ਼ਬਤ ਕਰ ਲਈ ਸੀ। ਇਸ ਉੱਤੇ ਉਸ ਗੱਭਰੂ ਨੂੰ ਬਹੁਤ ਕ੍ਰੋਧ ਆਇਆ ਤੇ ਉਸ ਨੇ ਰਾਜੇ ਨੂੰ ਕਤਲ ਕਰਨ ਦਾ ਇਰਾਦਾ ਕਰ ਲਿਆ। ਉਸ ਨੂੰ ਪਤਾ ਲੱਗਾ ਕਿ ਰਾਜਾ ਇਕੱਲਾ ਜੰਗਲ ਵਿਚ ਗਿਆ ਹੈ। ਉਹ ਉਸ ਨੂੰ ਮਾਰਨ ਲਈ ਨਿਕਲ ਤੁਰਿਆ। ਰਾਜੇ ਦੇ ਆਦਮੀਆਂ ਨੇ ਗੱਭਰੂ ਪਛਾਣ ਲਿਆ ਤੇ ਜ਼ਖ਼ਮੀ ਕਰ ਦਿੱਤਾ। ਉਹ ਨੌਜਵਾਨ ਤਪੀਸ਼ਰ ਦੀ ਕੁਟੀਆ ਵਿਚ ਆ ਪਹੁੰਚਿਆ।
ਰਾਜੇ ਨੇ ਉਸ ਦੇ ਜ਼ਖ਼ਮ ਦਾ ਇਲਾਜ ਕੀਤਾ ਤੇ ਉਸ ਦਾ ਖੂਨ ਵਹਿਣਾ ਬੰਦ ਹੋ ਗਿਆ ! ਰਾਜੇ ਦੇ ਨੇਕੀ ਭਰਪੂਰ ਸਲੂਕ ਤੋਂ ਪ੍ਰਭਾਵਿਤ ਹੋ ਕੇ ਗੱਭਰੂ ਨੇ ਰਾਜੇ ਪਾਸੋਂ ਮੁਆਫ਼ੀ ਮੰਗੀ।
ਪ੍ਰਸ਼ਨ 2.
ਵਾਕਾਂ ਵਿਚ ਵਰਤੋ ਇਤਰਾਜ਼, ਵਰਤਾਓ, ਬਿਰਧ, ਅਸ਼ੀਰਵਾਦ, ਇਰਾਦਾ, ਵਰਤਮਾਨ, ਮੰਤਵ !
ਉੱਤਰ :
- ਤੁਸੀਂ ਜੋ ਮਰਜ਼ੀ ਕਰੋ, ਮੈਨੂੰ ਕੋਈ ਇਤਰਾਜ਼ ਨਹੀਂ।
- ਗੁਆਂਢੀਆਂ ਨਾਲ ਚੰਗਾ ਵਰਤਾਓ ਕਰੋ।
- ਮੇਰੇ ਬਾਬਾ ਜੀ ਬੜੇ ਬਿਰਧ ਹਨ।
- ਪੁੱਤਰ ਨੂੰ ਮਾਂ ਨੇ ਅਸ਼ੀਰਵਾਦ ਦਿੱਤਾ।
- ਮੇਰਾ ਇਰਾਦਾ ਹੈ ਕਿ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਾਂ।
- ਵਰਤਮਾਨ ਸਮੇਂ ਦੀ ਕਦਰ ਕਰੋ।
- ਤੁਹਾਡਾ ਸਕੂਲ ਵਿਚ ਆਉਣ ਦਾ ਕੀ ਮੰਤਵ ਹੈ?
2. ਵਿਆਕਰਨ
ਪ੍ਰਸ਼ਨ 1.
ਸੰਬੰਧਕ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਜਿਹੜਾ ਸ਼ਬਦ ਵਾਕ ਵਿਚ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦਾ ਹੈ, ਉਸ ਨੂੰ ਸੰਬੰਧਕ ਕਹਿੰਦੇ ਹਨ : ਜਿਵੇਂ – ਦਾ, ਦੇ, ਦੀ, ਕੋਲ, ਤੋਂ, ਨੂੰ, ਉੱਤੇ, ਵਿਚ, ਨਾਲ, ਵਲ ਆਦਿ।
ਪ੍ਰਸ਼ਨ 2.
ਇਸ ਪਾਠ ਵਿਚੋਂ ਦਸ ਸੰਬੰਧਕ ਚੁਣੋ।
ਉੱਤਰ :
ਦੇ, ਵਿਚ, ਲਈ, ਨਾਲ, ਤੋਂ, ਬਿਨਾਂ, ਨੂੰ, ਨੇ, ‘ਤੇ, ਤਕ
3. ਪੈਰਿਆਂ ਸੰਬੰਧੀ ਪ੍ਰਸ਼ਨ?
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ –
ਤਪੀਸ਼ਰ ਨੇ ਕਿਹਾ, “ਰਾਜਨ ! ਵੇਖ ਜੇ ਤੂੰ ਮੇਰੇ ਉੱਤੇ ਦਇਆ ਕਰ ਕੇ ਕਿਆਰੀ ਨਾ ਪੁੱਟਦਾ ਅਤੇ ਛੇਤੀ ਵਾਪਸ ਮੁੜ ਜਾਂਦਾ, ਤਾਂ ਇਹ ਆਦਮੀ ਤੇਰੇ ਉੱਤੇ ਹਮਲਾ ਕਰ ਕੇ ਤੈਨੂੰ ਕਤਲ ਕਰ ਦਿੰਦਾ ਸੋ ਸਭ ਤੋਂ ਚੰਗਾ ਸਮਾਂ ਉਹ ਸੀ, ਜਦ ਤੂੰ ਕਿਆਰੀ ਪੁੱਟਦਾ ਸੀ। ਮੈਂ ਉਸ ਵੇਲੇ ਦੇ ਵਰਤਾਅ ਲਈ ਤੇਰੇ ਲਈ ਚੰਗਾ ਪੁਰਸ਼ ਸਾਂ ਅਤੇ ਮੇਰੇ ਨਾਲ ਨੇਕੀ ਕਰਨਾ ਤੇ ਮੇਰੀ ਮਦਦ ਕਰਨਾ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ। ਫਿਰ ਉਸ ਤੋਂ ਪਿੱਛੋਂ ਜਦ ਇਹ ਗੱਭਰੂ ਦੌੜਦਾ ਆਇਆ, ਤਾਂ ਸਭ ਤੋਂ ਚੰਗਾ ਸਮਾਂ ਉਹ ਸੀ, ਜਦੋਂ ਤੂੰ ਉਸ ਦੀ ਪੱਟੀ ਕੀਤੀ।
ਜੇ ਤੂੰ ਇਉਂ ਨਾ ਕਰਦਾ, ਤਾਂ ਇਹ ਆਦਮੀ ਮਰ ਜਾਂਦਾ। ਉਸ ਵੇਲੇ ਵਰਤਾਅ ਲਈ ਓਹੀ ਜ਼ਰੂਰੀ ਆਦਮੀ ਸੀ ਅਤੇ ਜੋ ਭਲਾ ਤੂੰ ਉਸ ਨਾਲ ਕੀਤਾ, ਉਹ ਹੀ ਜ਼ਰੂਰੀ ਕੰਮ ਸੀ ” ਕੁੱਝ ਕੁ ਰੁਕ ਕੇ ਤਪੀਸ਼ਰ ਫਿਰ ਕਹਿਣ ਲੱਗਾ, “ਯਾਦ ਰੱਖੋ, ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਵਰਤਮਾਨ ਦਾ ਹੈ। ਇਸ ਵੇਲੇ ਜੋ ਨੇਕੀ ਹੋ ਸਕੇ, ਕਰ ਲਓ। ਇਹ ਵੇਲਾ ਸਾਡੇ ਹੱਥ ਵਿੱਚ ਹੈ, ਇਹੋ ਜ਼ਰੂਰੀ ਵੇਲਾ ਹੈ।
ਵਰਤਾਅ ਲਈ ਉਹੋ ਹੀ ਚੰਗਾ ਆਦਮੀ ਹੁੰਦਾ ਹੈ, ਜਿਹੜਾ ਉਸ ਘੜੀ ਸਾਡੇ ਕੋਲ ਹੋਵੇ, ਪਤਾ ਨਹੀਂ ਹੋਰ ਕਿਸੇ ਵੇਲੇ ਕਿਸੇ ਨਾਲ ਸਾਡਾ ਵਾਹ ਹੀ ਨਾ ਪਏ ਤੇ ਬੰਦਾ ਇਸ ਜਹਾਨ ਤੋਂ ਕੂਚ ਕਰ ਜਾਵੇ ’’ ‘‘ਤੇ ਅਸਲ ਵਿੱਚ ਕੰਮਾਂ ਵਿੱਚੋਂ ਸਭ ਤੋਂ ਅਹਿਮ, ਉੱਚਾ ਤੇ ਜ਼ਰੂਰੀ ਕੰਮ ਇਹੋ ਹੈ ਕਿ ਹਰ ਕਿਸੇ ਆਦਮੀ ਦਾ ਭਲਾ ਕੀਤਾ ਜਾਵੇ, ਕਿਉਂਕਿ ਮਨੁੱਖ ਦੇ ਦੁਨੀਆ ਵਿੱਚ ਆਉਣ ਦਾ ਮੰਤਵ ਇਹ ਇੱਕੋ ਹੀ ਹੈ।’ ਤਪੀਸ਼ਰ ਵਲੋਂ ਦਿੱਤੇ ਸਵਾਲਾਂ ਦੇ ਸਹੀ ਜਵਾਬਾਂ ਨਾਲ ਰਾਜੇ ਦੀ ਤਸੱਲੀ ਹੋ ਗਈ। ਉਹ ਤਪੀਸ਼ਰ ਦਾ ਧੰਨਵਾਦ ਕਰਦਾ ਹੋਇਆ ਖ਼ੁਸ਼ੀ – ਖੁਸ਼ੀ ਵਾਪਸ ਪਰਤ ਗਿਆ।
1. ਰਾਜੇ ਨੇ ਤਪੀਸ਼ਰ ਉੱਤੇ ਦਇਆ ਕਰ ਕੇ, ਕਿਹੜਾ ਕੰਮ ਕੀਤਾ ਸੀ?
(ਉ) ਕਿਆਰੀ ਪੁੱਟਣ ਦਾ
(ਅ) ਹਮਲਾ ਕਰਨ ਦਾ
(ਈ) ਛੇਤੀ ਮੁੜਨ
(ਸ) ਦਾਸ ਕੋਲ ਬੈਠਣ ਦਾ !
ਉੱਤਰ :
(ਉ) ਕਿਆਰੀ ਪੁੱਟਣ ਦਾ
2. ਕਿਸ ਨੇ ਹਮਲਾ ਕਰਕੇ ਰਾਜੇ ਨੂੰ ਕਤਲ ਕਰ ਦੇਣਾ ਸੀ?
(ੳ) ਤਪੀਸ਼ਰ ਨੇ।
(ਅ) ਗੱਭਰੂ ਆਦਮੀ ਨੇ
(ਈ) ਸਿਪਾਹੀ ਨੇ
(ਸ) ਨੌਕਰ ਨੇ।
ਉੱਤਰ :
(ਅ) ਗੱਭਰੂ ਆਦਮੀ ਨੇ
3. ਤਪੀਸ਼ਰ ਨੇ ਸਭ ਤੋਂ ਚੰਗਾ ਕਿਸ ਸਮੇਂ ਨੂੰ ਦੱਸਿਆ?
(ਉ) ਜਦੋਂ ਰਾਜਾ ਕਿਆਰੀ ਪੁੱਟਦਾ ਸੀ।
(ਅ) ਜਦੋਂ ਰਾਜਾ ਜੰਗਲ ਵਿਚ ਸੀ।
(ਈ) ਜਦੋਂ ਰਾਜਾ ਵਿਹਲਾ ਬੈਠਾ ਸੀ।
(ਸ) ਜਦੋਂ ਰਾਜੇ ਉੱਤੇ ਹਮਲਾ ਹੋਇਆ ਸੀ।
ਉੱਤਰ :
(ਉ) ਜਦੋਂ ਰਾਜਾ ਕਿਆਰੀ ਪੁੱਟਦਾ ਸੀ।
4. ਉਸ ਵੇਲੇ ਰਾਜੇ ਲਈ ਕਿਹੜਾ ਪੁਰਸ਼ ਸਭ ਤੋਂ ਚੰਗਾ ਸੀ?
(ੳ) ਸਿਪਾਹੀ
(ਅ) ਆਦਮੀ
(ਇ) ਤਸ਼ਰ
(ਸ) ਨੌਕਰ !
ਉੱਤਰ :
(ੳ) ਸਿਪਾਹੀ
5. ਉਸ ਸਮੇਂ ਤਪੀਰ ਦੀ ਮਦਦ ਕਰਨਾ ਕਿਹੋ ਜਿਹਾ ਕੰਮ ਸੀ?
(ਉ) ਸਭ ਤੋਂ ਜ਼ਰੂਰੀ
(ਅ) ਮਾੜਾ
(ਈ) ਗੈਰਜ਼ਰੂਰੀ
(ਸ) ਚੰਗਾ।
ਉੱਤਰ :
(ਉ) ਸਭ ਤੋਂ ਜ਼ਰੂਰੀ
6. ਉਸ ਸਮੇਂ ਸਭ ਤੋਂ ਚੰਗਾ ਕੰਮ ਕਿਹੜਾ ਸੀ, ਜਦੋਂ ਗੱਭਰੂ ਦੌੜਦਾ ਆਇਆ ਸੀ?
(ਉ) ਉਸ ਨੂੰ ਮਾਰਨਾ
(ਅ) ਉਸਦੀ ਪੱਟੀ ਕਰਨਾ
(ਇ) ਉਸ ਵੱਲ ਧਿਆਨ ਨਾ ਦੇਣਾ
(ਸ) ਉਸ ਤੋਂ ਬਦਲਾ ਨਾ ਲੈਣਾ।
ਉੱਤਰ :
(ਅ) ਉਸਦੀ ਪੱਟੀ ਕਰਨਾ
7. ਜੇਕਰ ਰਾਜਾ ਵੀ ਗੱਭਰੂ ਦੀ ਪੱਟੀ ਨਾ ਕਰਦਾ, ਤਾਂ ਕੀ ਹੁੰਦਾ?
(ੳ) ਉਹ ਤੜਫਦਾ ਰਹਿੰਦਾ
(ਅ) ਉਹ ਮਰ ਜਾਂਦਾ
(ਇ) ਉਹ ਹੋਰ ਥਾਂ ਜਾਂਦਾ
(ਸ) ਉਹ ਡਿੱਗ ਪੈਂਦਾ
ਉੱਤਰ :
(ਅ) ਉਹ ਮਰ ਜਾਂਦਾ
8. ਸਭ ਤੋਂ ਜ਼ਰੂਰੀ ਸਮਾਂ ਕਿਹੜਾ ਹੈ?
(ਉ) ਵਰਤਮਾਨ
(ਅ) ਭੂਤ
(ਇ) ਭਵਿੱਖ
(ਸ) ਜਦੋਂ ਵਿਹਲ ਹੋਵੇ।
ਉੱਤਰ :
(ਉ) ਵਰਤਮਾਨ
9. ਵਰਤਾਓ ਲਈ ਕਿਹੜਾ ਬੰਦਾ ਚੰਗਾ ਹੁੰਦਾ ਹੈ?
(ਉ) ਜਿਹੜਾ ਸਾਡੇ ਕੋਲ ਹੋਵੇ
(ਅ) ਕੋਈ ਵੀ
(ਈ) ਦੁਸ਼ਟ
(ਸ) ਮਿੱਤਰ।
ਉੱਤਰ :
(ਉ) ਜਿਹੜਾ ਸਾਡੇ ਕੋਲ ਹੋਵੇ
ਪ੍ਰਸ਼ਨ :
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਸੁਣੋ
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ !
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ !
ਉੱਤਰ :
(i) ਰਾਜਨ, ਤਪੀਸ਼ਰ, ਦਇਆ, ਕਿਆਰੀ, ਆਦਮੀ }
(ii) ਤੂੰ, ਮੇਰੇ, ਤੇਰੇ, ਤੈਨੂੰ, ਮੈਂ !
(iii) ਜ਼ਰੂਰੀ, ਚੰਗਾ, ਅਹਿਮ, ਉੱਚਾ, ਇੱਕੋ।
(iv) ਪੁੱਟਦਾ, ਪੱਟੀ ਕੀਤੀ, ਕੀਤਾ ਕਹਿਣ ਲੱਗਾ, ਹੁੰਦਾ ਹੈ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –
(i) “ਆਦਮੀਂ ਸ਼ਬਦ ਦਾ ਲਿੰਗ ਬਦਲੋ
(ਉ) ਤੀਵੀਂ
(ਅ) ਇਸਤਰੀ
(ਈ) ਔਰਤ
(ਸ) ਰੰਨ।
ਉੱਤਰ :
(ਉ) ਤੀਵੀਂ
(ii) ਹੇਠ ਲਿਖੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਤੇ ਸਵਾਲ
(ਅ) ਜਵਾਬ
(ਈ) ਸਹੀ
(ਸ) ਤਸੱਲੀ।
ਉੱਤਰ :
(ਈ) ਸਹੀ
(iii) ਦੁਨੀਆ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਸੰਸਾਰ
(ਅ) ਲੋਕ
(ਈ) ਬੰਦੇ
(ਸ) ਕੁਦਰਤ ਨੂੰ
ਉੱਤਰ :
(ਉ) ਸੰਸਾਰ
4. ਉਪਰਕੋਤ ਪਰ ਵਚ ਕਈ
ਪ੍ਰਬਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(ii) ਦੋਹਰੇ ਪੁੱਠੇ ਕਾਮੇ
(iv) ਬਿੰਦੀ ਕਾਮਾ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਦੋਹਰੇ ਪੁੱਠੇ ਕਾਮੇ (” “)
(iv) ਬਿੰਦੀ ਕਾਮਾ (:)
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :