Punjab State Board PSEB 6th Class Punjabi Book Solutions Chapter 2 ਚਿੱਟਾ ਮੇਮਣਾ Textbook Exercise Questions and Answers.
PSEB Solutions for Class 6 Punjabi Chapter 2 ਚਿੱਟਾ ਮੇਮਣਾ
1. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ ( ✓ )ਦਾ ਨਿਸ਼ਾਨ ਲਾਓ :
(i) ਚਿੱਟਾ ਮੇਮਣਾ ਸਾਰਾ ਦਿਨ ਕਿਨ੍ਹਾਂ ਨਾਲ ਖੇਡਦਾ ਸੀ ?
(ਉ ਸਾਥੀ ਮੇਮਣਿਆਂ ਨਾਲ
(ਅ) ਤਿਤਲੀਆਂ ਅਤੇ ਫੁੱਲਾਂ ਨਾਲ
(ਈ) ਬਾਂਦਰਾਂ ਨਾਲ ।
ਉੱਤਰ :
(ਅ) ਤਿਤਲੀਆਂ ਅਤੇ ਫੁੱਲਾਂ ਨਾਲ ✓
(ii) ਚਿੱਟਾ ਮੇਮਣਾ ਕੀ ਚਾਹੁੰਦਾ ਸੀ ?
(ਉ) ਘਾਹ ਚੁਗਣਾ
(ਅ) ਦੁੱਧ ਪੀਣਾ
(ਇ) ਪਹਾੜ ਦੀ ਟੀਸੀ ਉੱਤੇ ਚੜ੍ਹਨਾ ।
ਉੱਤਰ :
(ਇ) ਪਹਾੜ ਦੀ ਟੀਸੀ ਉੱਤੇ ਚੜ੍ਹਨਾ । ✓
(iii) ਜੰਗਲ ਵਿੱਚ ਚਿੱਟੇ ਮੇਮਣੇ ਨੇ ਕਿਸ ਦੀ ਘੁਰ-ਘੁਰ ਸੁਣੀ ?
(ਉ) ਰਿੱਛ
(ਅ) ਯਾਕ
(ਇ) ਬਾਂਦਰ ।
ਉੱਤਰ :
(ੳ) ਰਿੱਛ ✓
(iv) ਉੱਪਰਲੇ ਪਹਾੜਾਂ ਉੱਤੇ ਕੀ ਸੀ ?
(ਉ) ਬਰਫ਼ ਹੀ ਬਰਫ਼
(ਅ) ਸੰਘਣੇ ਰੁੱਖ
(ਈ) ਚਟਾਨਾਂ ।
ਉੱਤਰ :
(ਉ) ਬਰਫ਼ ਹੀ ਬਰਫ਼ ✓
(v) ਮੰਜ਼ਲ ਉੱਤੇ ਪਹੁੰਚ ਕੇ ਚਿੱਟਾ ਮੇਮਣਾ ਕੀ ਬੋਲਿਆ ?
(ਉ) ਓ-ਹੋ
(ਅ) ਹਾਏ-ਹਾਏ
(ਇ) ( ਬੱਲੇ ! ਬੱਲੇ …. )
ਉੱਤਰ :
(ਈ) ਬੱਲੇ ! ਬੱਲੇ …. ✓
2. ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਚਿੱਟੇ ਮੇਮਣੇ ਨੇ ਕਿਸ ਨੂੰ ਆਪਣੀ ਇੱਛਾ ਦੱਸੀ ?
ਉੱਤਰ :
ਆਪਣੀ ਬੱਕਰੀ-ਮਾਂ ਨੂੰ ।
ਪ੍ਰਸ਼ਨ 2.
ਚਿੱਟਾ ਮੇਮਣਾ ਕਿੱਧਰ ਤੁਰ ਪਿਆ ?
ਉੱਤਰ :
ਪਹਾੜਾਂ ਵਲ ।
ਪ੍ਰਸ਼ਨ 3.
ਨਦੀ ਵਿੱਚ ਕਿਹੜੇ ਜੀਵ ਤਰ ਰਹੇ ਸਨ ?
ਉੱਤਰ :
ਮੱਛੀਆਂ, ਬੱਤਖਾਂ ਤੇ ਡੱਡੂ ।
ਪ੍ਰਸ਼ਨ 4.
ਚਿੱਟਾ ਮੇਮਣਾ ਕਿਉਂ ਕੰਬਣ ਲੱਗ ਪਿਆ ?
ਉੱਤਰ :
ਠੰਢ ਕਾਰਨ ।
ਪ੍ਰਸ਼ਨ 5.
ਚਿੱਟਾ ਮੇਮਣਾ ਸਾਰੇ ਜੀਵਾਂ ਦਾ ਕੀ ਬਣ ਗਿਆ ਸੀ ?
ਉੱਤਰ :
ਨਾਇਕ ॥
3. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚਿੱਟੇ ਮੇਮਣੇ ਦਾ ਸੁਭਾ ਕਿਹੋ-ਜਿਹਾ ਸੀ ?
ਉੱਤਰ :
ਚਿੱਟੇ ਮੇਮਣੇ ਦਾ ਸੁਭਾ ਮਨਮੌਜੀ, ਜਗਿਆਸਾ ਭਰਪੁਰ, ਨਿਡਰ ਤੇ ਪੱਕੇ ਇਰਾਦੇ ਵਾਲਾ ਸੀ ।
ਪ੍ਰਸ਼ਨ 2.
ਬੱਕਰੀ-ਮਾਂ ਨੇ ਮੇਮਣੇ ਨੂੰ ਕੀ ਕਿਹਾ ?
ਉੱਤਰ :
ਬੱਕਰੀ-ਮਾਂ ਨੇ ਮੇਮਣੇ ਨੂੰ ਝਿੜਕਦਿਆਂ ਕਿਹਾ ਕਿ ਪਹਾੜ ਦੀ ਟੀਸੀ ਉੱਤੇ ਕੋਈ ਨਹੀਂ ਜਾਂਦਾ ਤੇ ਉਧਰ ਦਾ ਰਾਹ ਖ਼ਤਰਿਆਂ ਭਰਿਆਂ ਹੈ ।
ਪ੍ਰਸ਼ਨ 3.
ਚਿੱਟੇ ਮੇਮਣੇ ਨੇ ਨਦੀ ਕਿਵੇਂ ਪਾਰ ਕੀਤੀ ?
ਉੱਤਰ :
ਚਿੱਟੇ ਮੇਮਣੇ ਨੇ ਪੱਥਰਾਂ ਉੱਤੇ ਟਪੂਸੀਆਂ ਮਾਰ-ਮਾਰ ਕੇ ਨਦੀ ਪਾਰ ਕਰ ਲਈ ।
ਪਸ਼ਨ 4.
ਚਿੱਟੇ ਮੇਮਣੇ ਨੂੰ ਯਾਕ ਨੇ ਕੀ ਕਿਹਾ ?
ਉੱਤਰ :
ਯਾਕ ਨੇ ਚਿੱਟੇ ਮੇਮਣੇ ਨੂੰ ਕਿਹਾ, “ਮੇਮਣਿਆਂ ! ਤੂੰ ਹਿੰਮਤ ਨਾ ਹਾਰੀਂ, ਬੱਸ ਤੁਰਦਾ ਰਹੀਂ ।”
ਪ੍ਰਸ਼ਨ 5.
ਚਿੱਟੇ ਮੇਮਣੇ ਨੇ ਸਾਰੇ ਜੀਵਾਂ ਦਾ ਦਿਲ ਕਿਵੇਂ ਜਿੱਤਿਆ ?
ਉੱਤਰ :
ਚਿੱਟਾ ਮੇਮਣਾ ਉਸ ਪਹਾੜ ਦੀ ਟੀਸੀ ਉੱਤੇ ਚੜ੍ਹ ਗਿਆ, ਜਿਸ ਉੱਤੇ ਕੋਈ ਡਰਦਾ ਨਹੀਂ ਸੀ ਚੜ੍ਹਦਾ । ਇਸ ਤਰ੍ਹਾਂ ਉਸ ਨੇ ਖ਼ਤਰਿਆਂ ਭਰਪੂਰ ਕੰਮ ਕਰ ਕੇ ਸਾਰੇ ਜੀਵਾਂ ਦਾ ਦਿਲ ਜਿੱਤ ਲਿਆ ।
ਪ੍ਰਸ਼ਨ 6.
ਵਾਕਾਂ ਵਿੱਚ ਵਰਤੋ :
ਮਨਮੌਜੀ, ਇੱਛਾ, ਸੰਘਣਾ, ਮੰਜ਼ਲ, ਦ੍ਰਿੜ੍ਹ ਇਰਾਦਾ, ਸੁਗਾਤ ।
ਉੱਤਰ :
1. ਮਨਮੌਜੀ (ਬੇਪਰਵਾਹ, ਆਪਣੀ ਮਰਜ਼ੀ ਕਰਨ ਵਾਲਾ) – ਮੇਮਣਾ ਮਨਮੌਜੀ ਸੁਭਾ ਦਾ ਹੋਣ ਕਰਕੇ ਸਾਰਾ ਦਿਨ ਤਿਤਲੀਆਂ ਨਾਲ ਖੇਡਦਾ ਰਹਿੰਦਾ ਸੀ ।
2. ਇੱਛਾ (ਚਾਹ, ਮਨ ਦੀ ਗੱਲ) – ਮੇਰੀ ਇੱਛਾ ਹੈ ਕਿ ਮੈਂ ਜ਼ਿੰਦਗੀ ਵਿਚ ਇੰਜੀਨੀਅਰ ਬਣਾ ।
3. ਸੰਘਣਾ (ਗਾੜਾ, ਘਣਾ, ਬਹੁਤਾਤ ਵਾਲਾ) – ਰਸਤੇ ਵਿਚ ਸੰਘਣਾ ਜੰਗਲ ਸੀ, ਜਿਸ ਵਿਚ ਜੰਗਲੀ ਜਾਨਵਰ ਰਹਿੰਦੇ ਸਨ
4. ਮੰਜ਼ਲ (ਪਹੁੰਚਣ ਦੀ ਥਾਂ, ਸੀਮਾ) – ਆਖ਼ਰ ਖ਼ਰਗੋਸ਼ ਹੌਲੀ-ਹੌਲੀ ਤੁਰਦਾ ਆਪਣੀ ਮੰਜ਼ਲ ਉੱਤੇ ਪਹੁੰਚ ਗਿਆ ।
5. ਦ੍ਰਿੜ੍ਹ ਇਰਾਦਾ (ਪੱਕਾ ਇਰਾਦਾ) – ਚਿੱਟਾ ਮੇਮਣਾ ਦ੍ਰਿੜ੍ਹ ਇਰਾਦੇ ਕਰਕੇ ਹੀ ਪਹਾੜ ਦੀ ਟੀਸੀ ਉੱਤੇ ਪਹੁੰਚ ਗਿਆ ।
6. ਸੁਗਾਤ (ਤੋਹਫ਼ਾ) – ਮੇਰੇ ਚਾਚਾ ਜੀ ਨੇ ਮੇਰੇ ਜਨਮ) ਦਿਨ ਉੱਤੇ ਇਕ ਮੋਬਾਈਲ ਫ਼ੋਨ ਸੁਗਾਤ ਵਜੋਂ ਦਿੱਤਾ ।
ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋ :
(i) ਚਿੱਟੇ ਮੇਮਣੇ ਦੀ ਮਾਂ …………….. ਅਰਾਮ ਕਰ ਰਹੀ ਸੀ ।
(ii) ਇੱਕ ਦਿਨ ਭੇਡਾਂ ਅਤੇ ………… ਘਾਹ ਚਰ ਰਹੀਆਂ ਸਨ
(iii) ਜੰਗਲ ਵਿੱਚ ਪਹੁੰਚ ਕੇ ਚਿੱਟੇ ਮੇਮਣੇ ਨੇ ਰੁੱਖਾਂ ਉੱਤੇ ……………… ਦੇਖੇ ।
(iv) ਬੱਦਲਾਂ ਨੂੰ ਪਿੱਛੇ ਛੱਡਦਾ ਉਹ ……………… ਚੜ੍ਹਦਾ ਗਿਆ ।
(v) ਚਿੱਟਾ ਮੇਮਣਾ ……………… ਹਾਸਲ ਕਰ ਕੇ ਮੁੜਿਆ ।
ਉੱਤਰ :
(i) ਚਿੱਟੇ ਮੇਮਣੇ ਦੀ ਮਾਂ ਬੱਕਰੀ ਅਰਾਮ ਕਰ ਰਹੀ ਸੀ ।
(ii) ਇੱਕ ਦਿਨ ਭੇਡਾਂ ਅਤੇ ਬੱਕਰੀਆਂ ਘਾਹ ਚਰ ਰਹੀਆਂ ਸਨ ।
(iii) ਜੰਗਲ ਵਿੱਚ ਪਹੁੰਚ ਕੇ ਚਿੱਟੇ ਮੇਮਣੇ ਨੇ ਰੁੱਖਾਂ ਉੱਤੇ ਬਾਂਦਰ ਦੇਖੇ ।
(iv) ਬੱਦਲਾਂ ਨੂੰ ਪਿੱਛੇ ਛੱਡਦਾ ਉਹ ਤਿੱਖੀਆਂ ਚੜ੍ਹਾਈਆਂ ਚੜ੍ਹਦਾ ਗਿਆ
(v) ਚਿੱਟਾ ਮੇਮਣਾ ਸ਼ਾਨਦਾਰ ਜਿੱਤ ਹਾਸਲ ਕਰ ਕੇ ਮੁੜਿਆ ।
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜੰਗਲ – ……… – ………..
ਘਾਹ – ……… – ………..
ਰੁੱਖ – ……… – ………..
ਨਾਇਕ – ……… – ………..
ਚਿੱਟਾ – ……… – ………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜੰਗਲ – वन – Forest
ਘਾਹ – घास – Grass
ਰੁੱਖ – वृक्ष – Tree
ਨਾਇਕ – नायक – Hero
ਚਿੱਟਾ – सफेद – White
4. ਵਿਆਕਰਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ :
ਆਰਾਮ, ਠੰਡ, ਮੰਜਲ, ਪਰਸੰਸਾ, ਦਰਿੜਤਾ ।
ਉੱਤਰ – ਅਸ਼ੁੱਧ
ਆਰਾਮ – ਅਰਾਮ
ਠੰਡ – ਠੰਢ
ਮੰਜਲ – ਮੰਜ਼ਲ
ਪਰਸੰਸਾ – ਪ੍ਰਸੰਸਾ
ਦਰਿੜਤਾ – ਦਿਤਾ ।
5. ਅਧਿਆਪਕ ਲਈ
‘ਪ੍ਰਸ਼ਨ 1.
ਦਿੜ੍ਹ ਇਰਾਦੇ ਤੇ ਨਿਸ਼ਾਨਾ ਮਿੱਥ ਕੇ ਚਲਣ ਦੀ ਪ੍ਰੇਰਨਾ ਦੇਣ ਵਾਲੀ ਕਹਾਣੀ ਲਿਖੋ ।
ਉੱਤਰ :
ਅੰਗਰੇਜ਼ੀ ਰਾਜ ਸਮੇਂ ਉਨ੍ਹਾਂ ਨੇ ਆਪਣੇ ਰਾਜ ਦਾ ਵਿਸਥਾਰ ਅਫ਼ਗਾਨਿਸਤਾਨ ਤਕ ਕਰ ਲਿਆ ਅਫ਼ਗਾਨੀ ਸਰਹੱਦ ਉੱਤੇ ਸਾਰਾਗੜ੍ਹੀ ਦੇ ਸਥਾਨ ਉੱਤੇ ਅੰਗਰੇਜ਼ਾਂ ਦੀ ਇਕ ਫ਼ੌਜੀ ਚੌਂਕੀ ਸੀ, ਜਿਸਦੀ ਰਾਖੀ ਸਿੱਖ ਰੈਜਮੈਂਟ ਦੇ ਕੇਵਲ 21 ਸਿੱਖ ਫ਼ੌਜੀ ਕਰ ਰਹੇ ਸਨ । ਇਸ ਉੱਤੇ 12 ਸਤੰਬਰ 1899 ਨੂੰ ਹਜ਼ਾਰਾਂ ਕਬਾਇਲੀਆਂ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ ! ਅੰਗਰੇਜ਼ ਕਰਨਲ ਹਾਗਟਨ ਨੇ ਗੜੀ ਦੀ ਰਾਖੀ ਕਰ ਰਹੇ ਸਿੱਖ ਫ਼ੌਜੀਆਂ ਨੂੰ ਕਿਹਾ ਕਿ ਉਹ ਗੜੀ ਛੱਡ ਕੇ ਵਾਪਸ ਆ ਜਾਣ, ਪਰੰਤੂ ਸਿੱਖ ਫ਼ੌਜੀਆਂ ਨੇ ਪਿੱਛੇ ਭੱਜਣ ਦੀ ਥਾਂ ਮੁਕਾਬਲਾ ਕਰਨ ਦਾ ਦ੍ਰਿੜ ਇਰਾਦਾ ਕਰ ਲਿਆ ਤੇ ਜਿੱਤ ਨੂੰ ਆਪਣੀ ਮੰਜ਼ਲ ਬਣਾ ਲਿਆ । ਬੱਸ ਫਿਰ ਕੀ ਸੀ ਲਹੂ-ਵੀਟਵੀਂ ਲੜਾਈ ਹੋਈ, ਜਿਸ ਵਿਚ ਇੱਕੀ ਦੇ ਇੱਕ ਸਿੱਖ ਫ਼ੌਜੀ ਸ਼ਹਾਦਤ ਦੇ ਗਏ, ਪਰ ਪਿੱਛੇ ਨਾ ਹਟੇ । ਉਧਰ ਕਬਾਇਲੀਆਂ ਵਿਚ ਭਾਜੜ ਮਚ ਗਈ ਤੇ ਜਿੱਤ ਸਿੱਖ ਫ਼ੌਜੀਆਂ ਦੀ ਹੋਈ । ਇਸ ਤਰ੍ਹਾਂ ਉਨ੍ਹਾਂ ਸੂਰਬੀਰਾਂ ਨੇ ਦੁਸ਼ਮਣ ਨੂੰ ਪਿੱਠ ਦਿਖਾਉਣ ਦੀ ਥਾਂ ਦਿੜ੍ਹ ਇਰਾਦੇ ਨਾਲ ਆਪਣੀ ਮੰਜ਼ਲ ਨੂੰ ਪ੍ਰਾਪਤ ਕੀਤਾ । ਇਨ੍ਹਾਂ ਫ਼ੌਜੀਆਂ ਨੂੰ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ ਮੈਰਿਟ’ ਦਿੱਤਾ ਗਿਆ । ਇਸ ਲੜਾਈ ਨੂੰ ਸੰਸਾਰ ਵਿਚ ਹੋਈਆਂ ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ ਗਿਆ ਹੈ । ਇੰਗਲੈਂਡ ਦੀ ਪਾਰਲੀਮੈਂਟ ਵਿਚ ਸਾਰਿਆਂ ਨੇ ਖੜੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ । ਇਸ ਕਹਾਣੀ ਤੋਂ ਸਾਨੂੰ ਦਿੜ ਇਰਾਦਾ ਧਾਰ ਕੇ ਆਪਣੀ ਮੰਜ਼ਲ ਦੀ ਪ੍ਰਾਪਤੀ ਦੀ ਪ੍ਰੇਰਨਾ ਮਿਲਦੀ ਹੈ ।
ਔਖੇ ਸ਼ਬਦਾਂ ਦੇ ਅਰਥ :
ਮੇਮਣਾ = ਬੱਕਰੀ ਦਾ ਬੱਚਾ, ਛੇਲਾ । ਮਨਮੌਜੀ = ਬੇਪਰਵਾਹ; ਆਪਣੀ ਮਰਜ਼ੀ ਕਰਨ ਵਾਲਾ { ਅੱਖਾਂ ਮੀਚੀ = ਅੱਖਾਂ ਮੀਟ ਕੇ । ਇੱਛਾ = ਚਾਹ, ਮਰਜ਼ੀ, ਮਨ ਦੀ ਗੱਲ । ਟੀਸੀ = ਸਿਖਰ, ਪਹਾੜ ਦਾ ਸਿਖਰ । ਜੋਸ਼ = ਉਤਸ਼ਾਹ, ਕੁੱਝ ਕਰਨ ਦੀ ਜ਼ੋਰਦਾਰ ਇੱਛਾ । ਟਪੂਸੀਆਂ = ਛੜੱਪੇ । ਉੱਛਲ = ਉਛਲ ਕੇ ਤੁਰਨਾ | ਘੁਰ-ਘੁਰ = ਰਿੱਛ ਆਦਿ ਜਾਨਵਰ ਦੇ ਹੌਲੀ-ਹੌਲੀ ਬੋਲਣ ਦੀ ਅਵਾਜ਼ ਯਾਕ = ਇਕ ਪਹਾੜੀ ਬਲਦ, ਜਿਸ ਦੇ ਸਰੀਰ ਉੱਤੇ ਲੰਮੀ ਲੰਮੀ ਜੱਤ ਹੁੰਦੀ ਹੈ ।ਦਿਤ =ਪੱਕਾ ਮੰਜ਼ਲ = ਪਹੁੰਚਣ ਦੀ ਥਾਂ ਅੰਬਰ = ਅਸਮਾਨ ਨੂੰ ਖੂਬ = ਬਹੁਤ ਹੀ ਪ੍ਰਸੰਸਾ =ਤਾਰੀਫ਼, ਵਡਿਆਈ ! ਜੀਵਾਂ = ਪਸ਼ੂਆਂ, ਪੰਛੀਆਂ । ਨਾਇਕ = ਸਿਰਕੱਢ ਵਿਅਕਤੀ, ਵੱਡੇ ਕੰਮ ਜਾਂ ਕੁਰਬਾਨੀ ਕਰਨ ਵਾਲਾ ਬੰਦਾ ਸੁਗਾਤਾਂ = ਤੋਹਫ਼ੇ ਦਿਤਾ ਭਰੇ = ਪੱਕੇ ਇਰਾਦੇ ਵਾਲੇ ਕਾਰਨਾਮੇ = ਔਖੇ ਕੰਮ । ਦਿਲ ਜਿੱਤ ਲਿਆ = ਸਭ ਉੱਤੇ ਆਪਣਾ ਚੰਗਾ ਅਸਰ ਪਾ ਲਿਆ ।