Punjab State Board PSEB 6th Class Punjabi Book Solutions Chapter 20 ਧਰਤੀ ਦਾ ਗੀਤ Textbook Exercise Questions and Answers.
PSEB Solutions for Class 6 Punjabi Chapter 20 ਧਰਤੀ ਦਾ ਗੀਤ (1st Language)
Punjabi Guide for Class 6 PSEB ਧਰਤੀ ਦਾ ਗੀਤ Textbook Questions and Answers
ਧਰਤੀ ਦਾ ਗੀਤ ਪਾਠ-ਅਭਿਆਸ
1. ਦੱਸੋ :
(ਉ) ਸੂਰਜ ਧਰਤੀ ਦਾ ਮੁਖੜਾ ਕਿਵੇਂ ਰੁਸ਼ਨਾਉਂਦਾ ਹੈ?
ਉੱਤਰ :
ਸੂਰਜ ਆਪਣੀਆਂ ਕਿਰਨਾਂ ਨਾਲ ਧਰਤੀ ਦਾ ਮੁੱਖੜਾ ਰੁਸ਼ਨਾਉਂਦਾ ਹੈ !
(ਅ) ਚੰਨ ਦੀ ਚਾਨਣੀ ਪੈਣ ਨਾਲ ਧਰਤੀ ਕਿਸ ਤਰ੍ਹਾਂ ਲੱਗਦੀ ਹੈ?
ਉੱਤਰ :
ਚੰਨ ਦੀ ਚਾਨਣੀ ਪੈਣ ਨਾਲ ਧਰਤੀ ਸ਼ਿੰਗਾਰੀ ਹੋਈ ਲਗਦੀ ਹੈ।
(ੲ) ਧਰਤੀ ਦੀ ਸ਼ਾਨ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਵਾਧਾ ਕਰਦੀਆਂ ਹਨ?
ਉੱਤਰ :
ਸੂਰਜ ਦੀਆਂ ਰਿਸ਼ਮਾਂ, ਚੰਨ ਦੀ ਚਾਨਣੀ, ਬੱਦਲਾਂ ਵਿਚੋਂ ਛਮ – ਛਮ ਵਦੀ ਵਰਖਾ, ਰੁੱਖ, ਬੂਟੇ ਤੇ ਫੁੱਲ, ਬਰਫ਼ਾਂ ਲੱਦੇ ਉੱਚੇ ਪਹਾੜ, ਦਰਿਆਵਾਂ ਵਿਚ ਕਲ – ਕਲ ਕਰਦਾ ਪਾਣੀ ਤੇ ਵਾਦੀਆਂ ਵਿਚੋਂ ਰੁਮਕਦੀ ਪੌਣ ਸਭ ਚੀਜ਼ਾਂ ਧਰਤੀ ਦੀ ਸ਼ਾਨ ਵਿਚ ਵਾਧਾ ਕਰਦੀਆਂ ਹਨ।
(ਸ) ਧਰਤੀ ਦੀ ਕੁੱਖ ਵਿੱਚੋਂ ਕੀ-ਕੀ ਮਿਲਦਾ ਹੈ?
ਉੱਤਰ :
ਧਰਤੀ ਦੀ ਕੁੱਖ ਵਿਚੋਂ ਸੋਨਾ, ਚਾਂਦੀ ਆਦਿ ਧਾਤਾਂ ਰੂਪ ਸੁਗਾਤਾਂ ਮਿਲਦੀਆਂ ਹਨ।
2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :
(ਉ) ਸੂਰਜ ਕਿਰਨਾਂ ਦੇ ਸੰਗ ਤੇਰੇ
…………………………………………
(ਅ) ਉੱਚੇ ਪਰਬਤ ਬਰਫ਼ਾਂ ਕੱਜੇ
…………………………………………
(ੲ) ਦਰਿਆਵਾਂ ਦਾ ਕਲ-ਕਲ ਕਰਦਾ
…………………………………………
ਉੱਤਰ :
(ੳ) ਸੂਰਜ ਕਿਰਨਾਂ ਦੇ ਸੰਗ ਤੇਰੇ,
ਮੁੱਖੜੇ ਨੂੰ ਰੁਸਨਾਵੇ।
(ਅ) ਉੱਚੇ ਪਰਬਤ ਬਰਫ਼ਾਂ ਕੱਜੇ,
ਤੇਰੀ ਸ਼ਾਨ ਵਧਾਉਂਦੇ।
(ਇ) ਦਰਿਆਵਾਂ ਦਾ ਕਲ – ਕਲ ਕਰਦਾ,
ਪਾਣੀ ਗੀਤ ਸੁਣਾਵੇ।
3. ਔਖੇ ਸ਼ਬਦਾਂ ਦੇ ਅਰਥ :
- ਬਲਿਹਾਰ : ਕੁਰਬਾਨ, ਸਦਕੇ
- ਪਰਬਤ : ਪਹਾੜ
- ਰਿਸ਼ਮਾਂ : ਕਿਰਨਾਂ
- ਹਿਮੰਡ : ਸਾਰੀ ਦੁਨੀਆਂ, ਆਲਮ
- ਮਹਿਮਾ : ਸੋਭਾ, ਉਸਤਤ, ਵਡਿਆਈ
- ਖ਼ਲਕਤ : ਦੁਨੀਆਂ, ਸੰਸਾਰ ਦੇ ਲੋਕ
- ਭੰਡਾਰ : ਖ਼ਜ਼ਾਨਾ, ਸੰਹਿ
- ਕਲ-ਕਲ : ਸ਼ੋਰ, ਰੌਲਾ
- ਅਪਰਅਪਾਰ : ਅਪਾਰ, ਜਿਸ ਦੀ ਕੋਈ ਹੱਦ ਨਹੀਂ
ਵਿਆਕਰਨ :
ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਸ਼ਬਦਾਂ ਅਤੇ ਕਿਰਿਆ ਸ਼ਬਦਾਂ ਨੂੰ ਵੱਖ ਵੱਖ ਕਰਕੇ ਲਿਖੋ : ਜੈ-ਜੈਕਾਰ, ਰੁਸ਼ਨਾਵੇ, ਛਮ-ਛਮ, ਦੇਣ ਸ਼ਿੰਗਾਰ, ਵਧਾਉਂਦੇ, ਸਜਾਉਂਦੇ, ਕਲ-ਕਲ, ਰੁਮਕਦੀ, ਬਹਿਲਾਵੇ, ਮਹਿਮਾ, ਮਿਲਦੀਆਂ, ਸੁੱਖਾਂ, ਅੱਡ-ਅੱਡ , ਵੰਨ-ਸੁਵੰਨੇ, ਰੱਜ-ਰੱਜ, ਲਾਇਆ।
ਦੁਹਰਾਅ-ਸੂਚਕ ਸ਼ਬਦ
ਛਮ-ਛਮ, ਅੱਡ-ਅੱਡ, ਰੱਜ-ਰੱਜ
ਅਧਿਆਪਕ ਲਈ :
ਵਿਦਿਆਰਥੀਆਂ ਨੂੰ ਆਮ ਬੋਲ-ਚਾਲ ਦੌਰਾਨ ਪ੍ਰਯੋਗ ਹੁੰਦੇ ਕੁਝ ਹੋਰ ਦੁਹਰਾਅ ਸੂਚਕ ਸ਼ਬਦ ਲਿਖਣ ਲਈ ਆਖਿਆ ਜਾਵੇ।
PSEB 6th Class Punjabi Guide ਧਰਤੀ ਦਾ ਗੀਤ Important Questions and Answers
1. ਕਾਵਿ – ਟੋਟਿਆਂ ਦੇ ਸਰਲ ਅਰਥ
(ਉ) ਧਰਤੀ ਤੇਰੀ ਜੈ – ਜੈਕਾਰ
ਤੇਰੇ ਤੋਂ ਜਾਈਏ ਬਲਿਹਾਰ॥
ਸੂਰਜ ਕਿਰਨਾਂ ਦੇ ਸੰਗ ਤੇਰੇ
ਮੁੱਖੜੇ ਨੂੰ ਰੁਸ਼ਨਾਵੇ।
ਬੱਦਲਾਂ ਵਿੱਚੋਂ ਛਮ – ਛਮ ਵਰਖਾ
ਤੈਨੂੰ ਆਣ ਨੁਹਾਵੇ।
ਰੰਗ – ਬਰੰਗੇ ਲੱਖਾਂ ਹੀ ਫੁੱਲ
ਤੈਨੂੰ ਦੇਣ ਸ਼ਿੰਗਾਰ।
ਔਖੇ ਸ਼ਬਦਾਂ ਦੇ ਅਰਥ – ਬਲਿਹਾਰ – ਕੁਰਬਾਨ। ਸੰਗ – ਨਾਲ ! ਮੁੱਖੜੇ – ਚਿਹਰੇ। ਛਮ ਛਮ – ਮੀਂਹ ਦਾ ਲਗਾਤਾਰ ਵਰਨਾ।
ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਬ ਲਿਖੋ।
ਉੱਤਰ :
ਹੇ ਧਰਤੀ ! ਅਸੀਂ ਤੇਰੀ ਜੈ – ਜੈਕਾਰ ਕਰਦੇ ਹਾਂ। ਤੇਰੇ ਤੋਂ ਕੁਰਬਾਨ ਜਾਂਦੇ ਹਾਂ। ਹਰ ਸਵੇਰੇ ਸੂਰਜ ਆਪਣੀਆਂ ਕਿਰਨਾਂ ਨਾਲ ਤੇਰੇ ਮੂੰਹ ਨੂੰ ਰੌਸ਼ਨ ਕਰਦਾ ਹੈ। ਬੱਦਲਾਂ ਵਿੱਚ ਛਮ – ਛਮ ਕਰ ਕੇ ਵਦੀ ਵਰਖਾ ਆ ਕੇ ਤੈਨੂੰ ਨੁਹਾਉਂਦੀ ਹੈ। ਫਿਰ ਲੱਖਾਂ ਰੰਗ – ਬਰੰਗੇ ਫੁੱਲ ਖਿੜ ਕੇ ਤੈਨੂੰ ਸ਼ਿੰਗਾਰ ਦਿੰਦੇ ਹਨ।
(ਆ) ਉੱਚੇ ਪਰਬਤ ਬਰਫ਼ਾਂ ਕੱਜੇ
ਤੇਰੀ ਸ਼ਾਨ ਵਧਾਉਂਦੇ।
ਰੁੱਖ – ਬੂਟੇ ਸਭ ਤੇਰਾ ਚਿਹਰਾ
ਰਹਿੰਦੇ ਨਿੱਤ ਸਜਾਉਂਦੇ।
ਰਾਤੀ ਚੰਨ ਦੀਆਂ ਰਿਸ਼ਮਾਂ ਤੇਰਾ
ਦੇਵਣ ਰੂਪ ਸ਼ਿੰਗਾਰ।
ਔਖੇ ਸ਼ਬਦਾਂ ਦੇ ਅਰਥ – ਪਰਬਤ – ਪਹਾੜ। ਰਿਸ਼ਮਾਂ – ਕਿਰਨਾਂ।
ਪ੍ਰਸ਼ਨ 2.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਹੇ ਧਰਤੀ ! ਉੱਚੇ – ਉੱਚੇ ਪਰਬਤ ਤੇਰੀ ਸ਼ਾਨ ਨੂੰ ਵਧਾਉਂਦੇ ਹਨ। ਰੁੱਖ ਤੇ ਬੂਟੇ ਸਾਰੇ ਹਰ ਰੋਜ਼ ਤੇਰੇ ਚਿਹਰੇ ਨੂੰ ਸਜਾਉਂਦੇ ਰਹਿੰਦੇ ਹਨ। ਰਾਤ ਨੂੰ ਚੰਦ ਦੀਆਂ ਰਿਸ਼ਮਾਂ ਆ ਕੇ ਤੇਰੇ ਰੂਪ ਨੂੰ ਸ਼ਿੰਗਾਰਦੀਆਂ ਹਨ।
ਦਰਿਆਵਾਂ ਦਾ ਕਲ – ਕਲ ਕਰਦਾ
ਪਾਣੀ ਗੀਤ ਸੁਣਾਵੇ।
ਵਾਦੀਆਂ ਵਿੱਚੋਂ ਪੌਣ ਰੁਮਕਦੀ
ਦਿਲ ਸਾਡਾ ਬਹਿਲਾਵੇ।
ਪੂਰੇ ਬ੍ਰਹਿਮੰਡ ਦੇ ਵਿੱਚ ਤੇਰੀ
ਮਹਿਮਾ ਅਪਰਅਪਾਰ
ਔਖੇ ਸ਼ਬਦਾਂ ਦੇ ਅਰਥ – ਵਾਦੀਆਂ – ਦੋ ਪਹਾੜਾਂ ਵਿਚਕਾਰਲਾ ਮੈਦਾਨ ਬਹਿਲਾਵੇ – ਪਰਚਾਵੇ। ਬ੍ਰਹਿਮੰਡ – ਸਾਰਾ ਸੰਸਾਰ ਮਹਿਮਾ – ਵਡਿਆਈ, ਪ੍ਰਸੰਸਾ ਅਪਰ – ਅਪਾਰ – ਬੇਅੰਤ।
ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ !
ਉੱਤਰ :
ਹੇ ਧਰਤੀ ! ਤੇਰੇ ਉੱਤੇ ਚਲਦੇ ਦਰਿਆਵਾਂ ਦਾ ਕਲ – ਕਲ ਕਰ ਕੇ ਚਲਦਾ ਪਾਣੀ ਮਿੱਠੇ ਗੀਤ ਗਾਉਂਦਾ ਹੈ। ਵਾਦੀਆਂ ਵਿਚੋਂ ਰੁਮਕਦੀ ਹੋਈ ਹਵਾ ਸਾਡਾ ਮਨ ਪਰਚਾਉਂਦੀ ਹੈ। ਹੈ ਧਰਤੀ : ਸਾਹੇ ਬ੍ਰਹਿਮੰਡ ਵਿੱਚ ਤੇਰੀ ਵਡਿਆਈ ਦਾ ਕੋਈ ਅੰਤ ਨਹੀਂ !
(ਸ) ਤੇਰੇ ਸੀਨੇ ਵਿੱਚ ਨੇ ਪਈਆਂ
ਸੋਨਾ, ਚਾਂਦੀ, ਧਾਤਾਂ
ਨੂੰ ਤੇਰੀ ਕੁੱਖ ਦੇ ਵਿੱਚੋਂ ਸਾਨੂੰ
ਮਿਲਦੀਆਂ ਕਈ ਸੁਗਾਤਾਂ !
ਖ਼ਲਕਤ ਖ਼ਾਤਰ ਧਰਤੀ ਮਾਂ ਨੂੰ
ਸੁੱਖਾਂ ਦਾ ਭੰਡਾਰ।’
ਔਖੇ ਸ਼ਬਦਾਂ ਦੇ ਅਰਥ – ਸੀਨੇਛਾਤੀ ; ਕੁੱਖ – ਪੇਟ। ਖ਼ਲਕਤ – ਦੁਨੀਆ !
ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਹੇ ਧਰਤੀ ! ਤੇਰੋ ਸੀਨੇ ਵਿਚ, ਸੋਨਾ, ਚਾਂਦੀ ਆਦਿ ਧਾਤਾਂ ਪਈਆਂ ਹਨ। ਤੇਰੀ ਕੁੱਖ ਵਿਚੋਂ ਸਾਨੂੰ ਬਹੁਤ ਸਾਰੀਆਂ ਸੁਗਾਤਾਂ ਮਿਲਦੀਆਂ ਹਨ। ਹੇ ਧਰਤੀ ! ਤੂੰ ਦੁਨੀਆ ਲਈ ਤਾਂ ਸੁੱਖਾਂ ਦਾ ਭੰਡਾਰ ਹੈਂ
(ਹ) ਅੱਡ – ਅੱਡ ਥਾਂਵਾਂ ਉੱਤੇ ਵੱਖਰਾ
ਪੰਣ ਤੇ ਪਾਣੀ ਤੇਰਾ।
ਵੰਨ – ਸੁਵੰਨੇ ਲੱਖਾਂ ਜੀਵਾਂ
ਲਾਇਆ ਏਥੇ ਡੇਰਾ।
ਸਾਰੇ ਜੀਵ – ਪਾਣੀ ਰੱਜ – ਰੱਜ
ਤੈਨੂੰ ਕਰਨ ਪਿਆਰ !
ਧਰਤੀ ਤੇਰੀ ਜੈ – ਜੈਕਾਰ
ਤੇਰੇ ਤੋਂ ਜਾਈਏ ਬਲਿਹਾਰ।
ਔਖੇ ਸ਼ਬਦਾਂ ਦੇ ਅਰਥ – ਵੰਨ – ਸੁਵੰਨੇ – ਭਿੰਨ – ਭਿੰਨ ਰੰਗਾਂ ਦੇ। ਬਹਾਰ – ਕੁਰਬਾਨ।
ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੋ ਦੇ ਸਰਲ ਅਰਥ ਲਿਖੋ।
ਉੱਤਰ :
ਹੇ ਧਰਤੀ ! ਤੇਰੇ ਵੱਖ – ਵੱਖ ਥਾਂਵਾਂ ਉੱਤੇ ਵੱਖਰਾ – ਵੱਖਰਾ ਪੌਣ – ਪਾਣੀ ਹੈ। ਤੇਰੇ ਉੱਤੇ ਕਈ ਤਰ੍ਹਾਂ ਦੇ ਲੱਖਾਂ ਜੀਵਾਂ ਨੇ ਡੇਰਾ ਲਾਇਆ ਹੋਇਆ ਹੈ। ਸਾਰੇ ਜੀਵ – ਜੰਤੁ ਤੈਨੂੰ ਰੋਜ਼ ਰੱਜ ਕੇ ਪਿਆਰ ਕਰਦੇ ਹਨ। ਹੇ ਧਰਤੀ ਅਸੀਂ ਸਦਾ ਤੇਰੀ ਜੈ – ਜੈਕਾਰ ਬੁਲਾਉਂਦੇ ਹਾਂ ਤੇ ਤੇਰੇ ਤੋਂ ਕੁਰਬਾਨ ਜਾਂਦੇ ਹਾਂ।
2. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1.
ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼ਬਦਾਂ ਨੂੰ ਵੱਖ – ਵੱਖ ਕਰ ਕੇ ਲਿਖੋ
ਜੈ – ਜੈਕਾਰ, ਰੁਸ਼ਨਾਵੇ, ਛਮ – ਛਮ, ਦੇਣ ਸ਼ਿੰਗਾਰ, ਵਧਾਉਂਦੇ, ਸਜਾਉਂਦੇ, ਸੂਰਜ, ਬੱਦਲ, ਕਲ – ਕਲ, ਰੁਮਕਦੀ, ਬਹਿਲਾਵੇ, ਮਹਿਮਾ, ਮਿਲਦੀਆਂ, ਸੁੱਖਾਂ, ਅੱਡ – ਅੱਡ, ਵੰਨ – ਸੁਵੰਨੇ, ਰੱਜ ਰੱਜ ਲਾਇਆ, ਰੰਗ – ਬਰੰਗੇ, ਲੱਖਾਂ ਹੀ, ਅਪਰ – ਅਪਾਰ, ਕਈ।
ਉੱਤਰ :
ਨਾਂਵ – ਜੈ – ਜੈਕਾਰ, ਸੂਰਜ, ਬੱਦਲ, ਮਹਿਮਾ, ਸੁੱਖਾਂ। ਵਿਸ਼ੇਸ਼ਣ – ਅੱਛ – ਅੱਛ, ਵੰਨ – ਸੁਵੰਨੇ, ਰੰਗ – ਬਰੰਗੇ, ਲੱਖਾਂ ਹੀ, ਅਪਰ – ਅਪਾਰ, ਕਈ।
ਕਿਰਿਆ – ਰੁਸ਼ਨਾਵੇ, ਦੇਣ ਸ਼ਿੰਗਾਰ, ਵਧਾਉਂਦੇ, ਸਜਾਉਂਦੇ, ਰੁਮਕਦੀ, ਬਹਿਲਾਵੇ, ਮਿਲਦੀਆਂ, ਲਾਇਆ।
ਕਿਰਿਆ ਵਿਸ਼ੇਸ਼ਣ – ਛਮ ਛਮ, ਕਲ – ਕਲ, ਰੱਜ ਰੱਜ।