Punjab State Board PSEB 6th Class Punjabi Book Solutions Chapter 21 ਪਿੰਡ ਇਉਂ ਬੋਲਦੈ Textbook Exercise Questions and Answers.
PSEB Solutions for Class 6 Punjabi Chapter 21 ਪਿੰਡ ਇਉਂ ਬੋਲਦੈ (1st Language)
Punjabi Guide for Class 6 PSEB ਪਿੰਡ ਇਉਂ ਬੋਲਦੈ Textbook Questions and Answers
ਪਿੰਡ ਇਉਂ ਬੋਲਦੈ ਪਾਠ-ਅਭਿਆਸ
1. ਦੱਸੋ :
(ੳ) ਪਿੰਡ ਵਿੱਚ ਦੀਪ ਦੇ ਕਿਹੜੇ-ਕਿਹੜੇ ਰਿਸ਼ਤੇਦਾਰ ਰਹਿੰਦੇ ਸਨ?
ਉੱਤਰ :
ਪਿੰਡ ਵਿਚ ਦੀਪ ਦਾ ਦਾਦਾ, ਦਾਦੀ, ਤਾਇਆ, ਤਾਈ ਤੇ ਉਨ੍ਹਾਂ ਦੇ ਬੱਚੇ ਰਹਿੰਦੇ ਸਨ।
(ਅ) ਦੀਪ ਦੇ ਦੋਸਤ ਕਿੱਥੇ-ਕਿੱਥੇ ਘੁੰਮਣ ਜਾ ਰਹੇ ਸਨ?
ਉੱਤਰ :
ਦੀਪ ਦਾ ਦੋਸਤ ਰਮਨ ਸੈਰ ਕਰਨ ਲਈ ਜੈਪੁਰ ਜਾ ਰਿਹਾ ਸੀ ਤੇ ਏਕਮ ਲੰਡਨ ਜਾ ਰਿਹਾ ਸੀ।
(ੲ) ਪਿੰਡ ਵਿੱਚ ਗੋਹੇ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ?
ਉੱਤਰ :
ਪਿੰਡ ਵਿਚ ਸਾਰੇ ਪਿੰਡ ਦਾ ਗੋਹਾ ਗੋਬਰ ਗੈਸ ਪਲਾਂਟ ਦੇ ਕੋਲ ਇਕੱਠਾ ਕਰ ਕੇ ਉਸ ਦੀ ਗੈਸ ਬਣਾਈ ਜਾਂਦੀ ਹੈ।
(ਸ) ਪਿੰਡਾਂ ਨੇ ਕਿਹੋ-ਜਿਹੀ ਤਰੱਕੀ ਕੀਤੀ ਹੈ?
ਉੱਤਰ :
ਪਿੰਡਾਂ ਵਿਚ ਸੜਕਾਂ ਪੱਕੀਆਂ ਬਣ ਗਈਆਂ ਹਨ। ਗੋਬਰ ਗੈਸ ਪਲਾਂਟ ਲੱਗ ਗਏ ਹਨ। ਖੇਤੀ ਯੂਨੀਵਰਿਸਟੀ ਦੇ ਮਾਹਿਰਾਂ ਦੀ ਰਾਏ ਅਨੁਸਾਰ ਫ਼ਸਲਾਂ ਅਤੇ ਫਲਦਾਰ ਬੂਟੇ ਬੀਜੇ ਜਾਂਦੇ ਹਨ। ਇਸ ਤੋਂ ਇਲਾਵਾ ਉੱਥੇ ਪਣ – ਚੱਕੀਆਂ ਤੇ ਤੇਲ ਕੱਢਣ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ ਤੇ ਸਾਫ਼ – ਸੁਥਰੇ, ਪੋਲਟਰੀ ਫਾਰਮ ਬਣੇ ਹੋਏ ਹਨ।
(ਹ) ਦੀਪ ਦੇ ਤਾਇਆ ਜੀ ਕਿਸ ਦੀਆਂ ਹਿਦਾਇਤਾਂ ਅਨੁਸਾਰ ਖੇਤੀ ਕਰਦੇ ਸਨ?
ਉੱਤਰ :
ਦੀਪ ਦੇ ਤਾਇਆ ਜੀ ਖੇਤੀ – ਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਹਦਾਇਤਾਂ ਅਨੁਸਾਰ ਖੇਤੀ ਕਰਦੇ ਹਨ।
(ਕ) ਦੀਪ ਨੇ ਦਰਿਆ ਉੱਤੇ ਕੀ-ਕੀ ਦੇਖਿਆ?
ਉੱਤਰ :
ਦੀਪ ਨੇ ਦਰਿਆ ਉੱਤੇ ਪਣ – ਚੱਕੀ ਤੇ ਤੇਲ ਕੱਢਣ ਦੀ ਚੱਕੀ ਦੇਖੀ।
(ਖ) ਦਾਦੀ ਜੀ ਨੇ ਗੱਡੀ ਵਿੱਚ ਕੀ ਕੁਝ ਰਖਵਾਇਆ?
ਉੱਤਰ :
ਦਾਦੀ ਜੀ ਨੇ ਗੱਡੀ ਵਿਚ ਗੰਨੇ, ਸਾਗ, ਮੱਕੀ ਦਾ ਆਟਾ, ਦਾਲਾਂ ਤੇ ਕਣਕ ਆਦਿ ਰਖਵਾ ਦਿੱਤੇ।
2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਤਰੱਕੀ, ਘੁਮਸੁਮਾ, ਇੰਤਜ਼ਾਮ, ਟਪੂਸੀਆਂ, ਸਰਸਰਾਹਟ, ਜੈਵਿਕ
ਉੱਤਰ :
- ਤਰੱਕੀ ਵਿਕਾਸ, ਉੱਨਤੀ – ਅਜ਼ਾਦੀ ਪਿੱਛੋਂ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ।
- ਘੁਸਮੁਸਾ ਸ਼ਾਮ ਵੇਲੇ ਘੱਟ ਹਨੇਰੇ ਦਾ ਸਮਾਂ – ਅਸੀਂ ਸਵੇਰ ਦੇ ਤੁਰੇ ਸ਼ਾਮੀਂ ਘੁਸਮੁਸੇ ਪਿੰਡ ਪਹੁੰਚੇ !
- ਇੰਤਜ਼ਾਮ (ਪ੍ਰਬੰਧ) – ਇੱਥੇ ਪੀਣ ਲਈ ਸਾਫ਼ ਪਾਣੀ ਦਾ ਇੰਤਜ਼ਾਮ ਹੈ।
- ਟਪੂਸੀਆਂ (ਛਾਲਾਂ) – ਛੱਪੜ ਕੰਢੇ ਡੱਡੂ ਟਪੂਸੀਆਂ ਮਾਰ ਰਹੇ ਹਨ।
- ਸਰਸਰਾਹਟ ਰੁੱਖਾਂ ਦੀ ਟਹਿਣੀਆਂ ਜਾਂ ਉੱਠੀਆਂ ਫ਼ਸਲਾਂ ਵਿਚੋਂ ਹਵਾ ਦੇ ਲੰਘਣ ਦੀ ਅਵਾਜ਼) – ਵਗਦੀ ਹਵਾ ਕਾਰਨ ਬਾਜਰੇ ਦੇ ਖੇਤ ਵਿਚ ਸਰਸਰਾਹਟ ਹੋ ਰਹੀ ਸੀ।
- ਇੰਤਜ਼ਾਮ (ਪ੍ਰਬੰਧ) – ਮੇਲੇ ਵਿਚ ਪੁਲਿਸ ਦਾ ਇੰਤਜ਼ਾਮ ਬਹੁਤ ਵਧੀਆ ਸੀ।
- ਜੈਵਿਕ ਬਨਸਪਤੀ ਜਾਂ ਜੀਵ ਸੰਬੰਧੀ) – ਅੱਜ – ਕਲ੍ਹ ਜੈਵਿਕ ਖੇਤੀ ਦਾ ਰੁਝਾਨ ਵਧ ਰਿਹਾ ਹੈ !
3. ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :
(ੳ) “ਬੇਟਾ! ਮੈਂ ਸੋਚਦਾ ਹਾਂ ਐਤਕੀਂ ਤੁਹਾਨੂੰ ਪਿੰਡ ਦੀ ਸੈਰ ਕਰਵਾਈ ਜਾਵੇ।
(ਅ) “ਅੱਜ-ਕੱਲ ਪਿੰਡਾਂ ਨੇ ਤਾਂ ਬਹੁਤ ਤਰੱਕੀ ਕਰ ਲਈ ਏ।
(ੲ) “ਆਪਾਂ ਸਵੇਰੇ-ਸਵੇਰੇ ਨਹਿਰ ਤੇ ਜਾਵਾਂਗੇ। ਉੱਖੇ ਖੂਬ ਮੌਜ ਮਸਤੀ ਕਰਾਂਗੇ।”
(ਸ) “ਅਜੇ ਤਾਂ ਹੋਰ ਵੀ ਕਈ ਕੁਝ ਦੇਖਣ ਵਾਲਾ ਰਹਿ ਗਿਆ ਏ ਤੇ ਨਾਲੇ ਹੁਣ ਤਾਂ ਸ਼ਹਿਰ ਜਾਣ ਨੂੰ ਵੀ ਦਿਲ ਨਹੀਂ ਕਰਦਾ।
ਉੱਤਰ :
(ੳ) ਇਹ ਸ਼ਬਦ ਪਾਪਾ ਨੇ ਦੀਪ ਨੂੰ ਕਹੇ।
(ਆ) ਇਹ ਸ਼ਬਦ ਦੀਪ ਦੀ ਭੈਣ ਰਾਣੋ ਨੇ ਪਾਪਾ ਨੂੰ ਕਹੇ।
(ਏ) ਇਹ ਸ਼ਬਦ ਰੇਨੁ ਤੇ ਰਾਜ ਨੇ ਦੀਪ ਤੇ ਰਾਣੇ ਨੂੰ ਕਹੇ।
(ਸ) ਇਹ ਸ਼ਬਦ ਦੀਪ ਨੇ ਪਾਪਾ ਨੂੰ ਕਹੇ।
ਵਿਆਕਰਨ :
ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਨੇ ਦਾ ਭੇਦ ਪਤਾ ਲੱਗਦਾ ਹੈ, ਉਸ ਨੂੰ ਲਿਗ ਕਹਿੰਦੇ ਹਨ। ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ :
(1) ਪੁਲਿੰਗ
(2) ਇਸਤਰੀ-ਲਿੰਗ
ਪਾਪਾ, ਦਾਦਾ, ਦੋਸਤ, ਕੀੜਾ, ਤਾਇਆ, ਆਦਿ ਪੁਲਿੰਗ ਸ਼ਬਦ ਹਨ।
ਭੈਣ, ਮਾਸੀ, ਦਾਦੀ, ਮਾਤਾ ਜੀ, ਬੇਟੀ, ਤਾਈ, ਕੁਕੜੀਆਂ ਇਸਤਰੀ-ਲਿੰਗ ਸ਼ਬਦ ਹਨ।
4. ਪੁਲਿੰਗ ਤੇ ਇਸਤਰੀ-ਲਿੰਗ ਠੀਕ ਢੰਗ ਨਾਲ ਆਪਸ ਵਿੱਚ ਜੋੜੋ :
ਪਾਪਾ – ਸਹੇਲੀ
ਦਾਦਾ – ਕੀੜੀ
ਦੋਸਤ – ਮੰਮੀ
ਦਾਦੀ – ਕੀੜਾ
ਤਾਇਆ – ਕੁਕੜੀ
ਭੈਣ – ਤਾਈ
ਕੁੱਕੜ – ਭਰਾ
ਉੱਤਰ :
ਪੁਲਿੰਗ – ਦੀਪ, ਸਕੂਲ, ਤਾਇਆ, ਘਰ, ਪਾਪਾ।
ਇਸਤਰੀ ਲਿੰਗ – ਮਾਸੀ, ਕੰਚੂ, ਭੈਣ, ਤਾਈ, ਦਾਦੀ।
ਅਧਿਆਪਕ ਲਈ :
ਅਧਿਆਪਕ ਵਿਦਿਆਰਥੀਆਂ ਨੂੰ ਹੋਰ ਪੁਲਿੰਗ ਤੇ ਇਸਤਰੀ-ਲਿੰਗ ਸ਼ਬਦ ਲਿਖਣ ਲਈ ਪ੍ਰੇਰਿਤ ਕਰੇਗਾ।
ਵਿਦਿਆਰਥੀਆਂ ਨੂੰ ਪਿੰਡ ਦੀਆਂ ਵਿਸ਼ੇਸ਼ਤਾਵਾਂ ਦਰਸਾਉਂਦਾ ਲੇਖ ਲਿਖਣ ਲਈ ਉਤਸ਼ਾਹਿਤ ਕੀਤਾ ਜਾਵੇ।
PSEB 6th Class Punjabi Guide ਪਿੰਡ ਇਉਂ ਬੋਲਦੈ Important Questions and Answers
ਪ੍ਰਸ਼ਨ –
ਪਿੰਡ ਇਉਂ ਬੋਲਦੈ ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਦੀਪ ਨੂੰ ਸਕੂਲ ਵਿਚ ਛੁੱਟੀਆਂ ਹੋ ਗਈਆਂ ਸਨ। ਉਸ ਦਾ ਇਕ ਦੋਸਤ ਰਮਨ ਜੈਪੁਰ ਤੇ ਦੂਜਾ ਏਕਮ ਲੰਡਨ ਸੈਰ ਕਰਨ ਜਾ ਰਿਹਾ ਸੀ ਤੇ ਉਹ ਵੀ ਕਿਸੇ ਵੱਡੇ ਸ਼ਹਿਰ ਦੀ ਸੈਰ ਕਰਨ ਜਾਣਾ ਚਾਹੁੰਦਾ ਸੀ ਪਰ ਉਸ ਦੇ ਪਿਤਾ ਜੀ ਨੇ ਕਿਹਾ ਕਿ ਐਤਕੀਂ ਉਹ ਉਨ੍ਹਾਂ ਨੂੰ ਸ਼ਹਿਰ ਦੀ ਸੈਰ ਕਰਨ ਲਈ ਲਿਜਾਣਗੇ। ਦੀਪ ਪਿੰਡ ਨਹੀਂ ਸੀ ਜਾਣਾ ਚਾਹੁੰਦਾ ਕਿਉਂਕਿ ਉਸ ਦੀ ਮਾਸੀ ਦੀ ਬੇਟੀ ਕੰਦੂ ਨੇ ਦੱਸਿਆ ਸੀ ਕਿ ਪਿੰਡ ਵਿਚ ਤਾਂ ਗੋਹੇ ਦੀ ਬਦਬੂ ਹੁੰਦੀ ਹੈ। ਪਿਤਾ ਜੀ ਨੇ ਦੱਸਿਆ ਕਿ ਹੁਣ ਪਿੰਡਾਂ ਵਿਚ ਗੋਹੇ ਦੀ ਬਦਬੂ ਨਹੀਂ ਹੁੰਦੀ ਕਿਉਂਕਿ ਹੁਣ ਸਾਰੇ ਪਿੰਡ ਦਾ ਗੋਹਾ ਗੋਬਰ ਗੈਸ ਪਲਾਂਟ ਕੋਲ ਗੈਸ ਬਣਾਉਣ ਲਈ ਇਕੱਠਾ ਕਰ ਲਿਆ ਜਾਂਦਾ ਹੈ। ਇਸ ਸਮੇਂ ਦੀਪ ਦੀ ਭੈਣ ਰਾਣੋ ਨੇ ਵੀ ਪਿੰਡ ਜਾਣ ਦੀ ਹਾਮੀ ਭਰੀ।
ਦੀਪ ਦੀ ਮਾਤਾ ਜੀ ਨੇ ਪਿੰਡ ਜਾਣ ਦੀ ਤਿਆਰੀ ਆਰੰਭ ਕਰ ਦਿੱਤੀ। ਅਗਲੇ ਦਿਨ ਉਹ ਆਪਣੀ ਕਾਰ ਵਿਚ ਘੁਸਮੁਸੇ ਤਕ ਪਿੰਡ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਦੀਪ ਦੇ ਦਾਦਾ – ਦਾਦੀ, ਤਾਇਆ – ਤਾਈ ਅਤੇ ਰੇਨੂੰ ਤੇ ਰਾਜ ਬਹੁਤ ਖੁਸ਼ ਹੋਏ। ਦੇਖਦਿਆਂ – ਦੇਖਦਿਆਂ ਸਾਰਾ ਵਿਹੜਾ ਲੋਕਾਂ ਨਾਲ ਭਰ ਗਿਆ। ਸਾਰੇ ਉਨ੍ਹਾਂ ਦਾ ਹਾਲ – ਚਾਲ ਪੁੱਛ ਰਹੇ ਸਨ ਤੇ ਬੱਚਿਆਂ ਨੂੰ ਪਿਆਰ ਦੇ ਰਹੇ ਸਨ। ਭੈਣ ਨੇ ਦੀਪ ਨੂੰ ਦੱਸਿਆ ਕਿ ਪਿੰਡਾਂ ਵਿਚ ਸ਼ਹਿਰਾਂ ਦੇ ਮੁਕਾਬਲੇ ਆਂਢ – ਗੁਆਂਢ ਦਾ ਬਹੁਤ ਪਿਆਰ ਹੁੰਦਾ ਹੈ।
ਰਾਤ ਨੂੰ ਗੱਲਾਂ ਕਰਦੇ ਉਹ ਸੌਂ ਗਏ ਅਗਲੇ ਦਿਨ ਚਿੜੀਆਂ ਦੀ ਚੀਂ – ਚੀਂ, ਰੁੱਖਾਂ ਦੀ ਸਰਸਰਾਹਟ ’ਤੇ ਗਲੈਹਰੀਆਂ ਦੀਆਂ ਟਪੂਸੀਆਂ ਨੇ ਉਨ੍ਹਾਂ ਨੂੰ ਸਵੇਰੇ ਹੀ ਜਗਾ ਦਿੱਤਾ ਰਾਤੀਂ ਰੇਨੂੰ ਤੇ ਰਾਜ ਦੇ ਬਣਾਏ ਪ੍ਰੋਗਰਾਮ ਅਨੁਸਾਰ ਉਹ ਨਹਿਰ ਵਲ ਨੂੰ ਸੈਰ ਕਰਨ ਲਈ ਚਲੇ ਗਏ। ਥੱਕ – ਟੁੱਟ ਕੇ ਜਦੋਂ ਉਹ ਵਾਪਸ ਮੁੜੇ, ਤਾਂ ਉਨ੍ਹਾਂ ਦੀ ਦਾਦੀ ਜੀ ਨੇ ਉਨ੍ਹਾਂ ਨੂੰ ਮਿੱਠੀਆਂ ਰੋਟੀਆਂ, ਤਾਜ਼ੀ ਲੱਸੀ ਤੇ ਮੱਖਣ ਖਾਣ ਲਈ ਦਿੱਤੇ। ਦੀਪ ਨੂੰ ਮਿੱਸੀ ਰੋਟੀ ਬਹੁਤ ਸੁਆਦ ਲੱਗੀ। ਦਿਨ ਵੇਲੇ ਉਨ੍ਹਾਂ ਦੇ ਤਾਇਆ ਜੀ ਉਨ੍ਹਾਂ ਨੂੰ ਫ਼ਾਰਮ ਉੱਤੇ ਲੈ ਗਏ।
ਉੱਥੇ ਫਲਾਂ ਨਾਲ ਲੱਦੇ ਬੂਟੇ ਸਨ। ਇਕ ਬੂਟੇ ਨੂੰ ਬਹੁਤ ਸਾਰੇ ਅਮਰੂਦ ਲੱਗੇ ਹੋਏ ਸਨ, ਜਿਨ੍ਹਾਂ ਵਿਚ ਕੀੜਾ ਨਹੀਂ ਸੀ ਪੈਂਦਾ ਕਿਉਂਕਿ ਬੂਟੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਹਿਦਾਇਤਾਂ ਅਨੁਸਾਰ ਲਾਏ ਗਏ ਸਨ। ਉਨ੍ਹਾਂ ਅਨੁਸਾਰ ਹੀ ਹੁਣ ਉੱਥੇ ਆਰਗੈਨਿਕ ਖੇਤੀ ਦਾ ਰੁਝਾਨ ਵਧ ਰਿਹਾ ਸੀ ਤੇ ਕਣਕ ਦਾ ਝਾੜ ਵਧ ਗਿਆ ਸੀ। ਰਾਹੀਂ ਉਨ੍ਹਾਂ ਨੇ ਬੜੇ ਸੁਆਦ ਨਾਲ ਸਾਗ ਤੇ ਮੱਕੀ ਦੀ ਰੋਟੀ ਖਾਧੀ। ਅਗਲੇ ਦਿਨ ਉਨ੍ਹਾਂ ਦਰਿਆ ਵਿਚ ਪਣ – ਚੱਕੀ ਤੇ ਤੇਲ ਕੱਢਣ ਵਾਲੀ ਚੱਕੀ ਦੇਖੀ ਉੱਥੇ ਨੇੜੇ ਹੀ ਇਕ ਪੋਲਟਰੀ ਫਾਰਮ ਸੀ, ਜਿੱਥੇ ਕੁੱਕੜੀਆਂ ਆਂਡੇ ਦਿੰਦੀਆਂ ਸਨ। ਉਨ੍ਹਾਂ ਕੁੱਕੜੀਆਂ ਦੀ ਖੁਰਾਕ ਤੇ ਸਾਫ਼ ਸਫ਼ਾਈ ਤੇ ਇੰਤਜ਼ਾਮ ਬਾਰੇ ਸਭ ਕੁੱਝ ਦੇਖਿਆ।
ਇਸ ਪ੍ਰਕਾਰ ਹਫ਼ਤਾ ਲੰਘ ਗਿਆ ਤੇ ਉਨ੍ਹਾਂ ਦਾ ਦਿਲ ਪਿੰਡ ਤੋਂ ਵਾਪਸ ਆਉਣ ਨੂੰ ਨਹੀਂ ਸੀ ਕਰਦਾ ਅਗਲੇ ਦਿਨ ਜਦੋਂ ਉਹ ਵਾਪਸ ਮੁੜਨ ਲੱਗੇ ਤਾਂ ਗੰਨੇ, ਸਾਗ, ਮੱਕੀ ਦਾ ਆਟਾ ਦਾਲਾਂ ਤੇ ਕਣਕ ਆਦਿ ਦਾਦੀ ਜੀ ਨੇ ਪਹਿਲਾਂ ਹੀ ਗੱਡੀ ਵਿਚ ਰਖਵਾ ਦਿੱਤੀਆਂ ਸਨ। ਹੁਣ ਦੀਪ ਕਹਿ ਰਿਹਾ ਸੀ ਕਿ ਉਹ ਹਰ ਵਾਰ ਛੁੱਟੀਆਂ ਵਿਚ ਪਿੰਡ ਆਇਆ ਕਰਨਗੇ। ਔਖੇ ਸ਼ਬਦਾਂ ਦੇ ਅਰਥ – ਘੁਸਮੁਸੇ ਤਕ – ਥੋੜਾ ਹਨੇਰਾ ਹੋਣ ਤਕ ਸਰਸਰਾਹਟ – ਰੁੱਖਾਂ ਜਾਂ ਫ਼ਸਲਾਂ ਵਿਚੋਂ ਲੰਘਦੀ ਹਵਾ ਦੀ ਅਵਾਜ਼ !
ਗਲੈਹਰੀ – ਕਾਟੋ। ਟਪੂਸੀਆਂ – ਛਾਲਾਂ, ਛੜੱਪੇ। ਆਰਗੈਨਿਕ ਖੇਤੀ – ਕੁਦਰਤੀ ਖਾਦਾਂ ਦੀ ਵਰਤੋਂ ਵਾਲੀ ਖੇਤੀ ਮਾਹਿਰ – ਕਿਸੇ ਕੰਮ ਦਾ ਪੂ ਜਾਣਕਾਰ ਪਣਚੱਕੀ – ਪਾਣੀ ਦੀ ਸ਼ਕਤੀ ਨਾਲ ਚੱਲਣ ਵਾਲੀ ਚੱਕੀ। ਇੰਤਜ਼ਾਮ – ਪ੍ਰਬੰਧ !
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1. ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਰੋ
(ਉ) ਦੀਪ ਨੂੰ ਸਕੂਲ ਵਿਚ …………………………………….. ਹੋ ਗਈਆਂ ਸਨ।
(ਆ) ਮੈਂ ਸੋਚਦਾ ਹਾਂ ਕਿ …………………………………….. ਤੁਹਾਨੂੰ ਪਿੰਡ ਦੀ ਸੈਰ ਕਰਾਈ ਜਾਵੇ।
(ਇ) ਹੁਣ ਪਿੰਡ ਵਿਚ ਗੋਹੇ ਦੀ …………………………………….. ਨਹੀਂ ਆਉਂਦੀ।
(ਸ) ਦੇਖਦਿਆਂ – ਦੇਖਦਿਆਂ ਪਿੰਡ ਦਾ …………………………………….. ਲੋਕਾਂ ਨਾਲ ਭਰ ਗਿਆ।
(ਹ) ਦੀਪ ਨੂੰ …………………………………….. ਰੋਟੀ ਬਹੁਤ ਸੁਆਦ ਲੱਗੀ।
(ਕ) …………………………………….. ਦੇ ਸੁਝਾਵਾਂ ਅਨੁਸਾਰ ਹੁਣ ਆਰਗੈਨਿਕ ਖੇਤੀ ਦਾ ਵੀ ਰੁਝਾਨ ਹੋ ਗਿਆ ਹੈ।
(ਖ) ਸਾਰਿਆਂ ਨੇ ਬੜੇ ਸੁਆਦ ਨਾਲ …………………………………….. ਤੇ ਮੱਕੀ ਦੀ ਰੋਟੀ ਖਾਧੀ !
(ਗ) ਸਭ ਨੇ ਰਲ ਕੇ ਖੂਬ …………………………………….. ਕੀਤੀ।
ਉੱਤਰ :
(ੳ) ਛੁੱਟੀਆਂ,
(ਅ) ਐਤਕੀਂ,
(ਇ) ਬਦਬੂ,
(ਸ) ਵਿਹੜਾ,
(ਹ) ਮਿੱਸੀ,
(ਕ) ਯੂਨੀਵਰਸਿਟੀ,
(ਖ) ਸਾਗ,
(ਗ) ਮੌਜ ਮਸਤੀ।
ਨੋਟ – ਵਿਦਿਆਰਥੀ ਆਪ ਹੀ ਲਿਖਣ
2. ਵਿਆਕਰਨ
ਪ੍ਰਸ਼ਨ 1.
ਲਿੰਗ ਕੀ ਹੁੰਦਾ ਹੈ? ਇਸਦੀਆਂ ਕਿਸਮਾਂ ਦੱਸੋ।
ਉੱਤਰ :
ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਨੇ ਦਾ ਭੇਦ ਪਤਾ ਲਗਦਾ ਹੈ, ਉਸ ਨੂੰ ਲਿਤਾ fਖਦੇ ਹਨ। ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ – ਪਾਪਾ, ਦਾਦਾ, ਦੋਸਤ, ਕੀੜਾ, ਪਿਤਾ, ਤਾਇਆ, ਚਾਚਾ, ਕੁੱਕੜ, ਤੋਤਾ, ਝੋਟਾ ਆਦਿ ਸ਼ਬਦ ਪੁਲਿੰਗ ਹਨ। ਭੈਣ, ਮਾਸੀ, ਦਾਦੀ, ਮਾਤਾ, ਬੇਟੀ, ਚਾਚੀ, ਤਾਈ, ਸਹੇਲੀ, ਤੋੜੀ, ਮੱਝ, ਕੁਕੜੀ ਆਦਿ ਸ਼ਬਦ ਇਸਤਰੀ ਲਿੰਗ ਹਨ।
3. ਪੈਰਿਆਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ –
ਦੀਪੂ ਨੂੰ ਸਕੂਲ ਵਿੱਚ ਛੁੱਟੀਆਂ ਹੋ ਗਈਆਂ ਸਨ। ਉਹ ਮਾਡਲ ਸਕੂਲ ਵਿੱਚ ਪੜ੍ਹਦਾ ਸੀ। ਉਸ ਦੇ ਦੋਸਤ ਕਿਧਰੇ ਨਾ ਕਿਧਰੇ ਸੈਰ ਕਰਨ ਜਾ ਰਹੇ ਸਨ। ਉਹ ਵੀ ਚਾਹੁੰਦਾ ਸੀ ਕਿ ਕਿਸੇ ਵੱਡੇ ਸ਼ਹਿਰ – ਜੈਪੁਰ, ਜੋਧਪੁਰ, ਪਾਲਮਪੁਰ ਜਾਂ ਬੈਂਗਲੁਰੂ ਜਾਵੇ ਸਕੂਲੋਂ ਘਰ ਪਹੁੰਚਦਿਆਂ ਹੀ ਉਸ ਨੇ ਆਪਣੇ ਪਾਪਾ ਨੂੰ ਪੁੱਛਿਆ, “ਪਾਪਾ, ਅਸੀਂ ਛੁੱਟੀਆਂ ਵਿੱਚ ਘੁੰਮਣ ਕਿੱਥੇ ਜਾਵਾਂਗੇ? ਛੁੱਟੀਆਂ ਤਾਂ ਅੱਜ ਤੋਂ ਹੀ ਹੋ ਗਈਆਂ ਹਨ।” ਪਾਪਾ ਉਸ ਦੀ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, “ਬੇਟਾ !
ਮੈਂ ਸੋਚਦਾ ਹਾਂ ਕਿ ਐਤਕੀਂ ਤੁਹਾਨੂੰ ਪਿੰਡ ਦੀ ਸੈਰ ਕਰਾਈ ਜਾਵੇ। ਪਿੰਡ, ਜਿੱਥੇ ਤੇਰੇ ਦਾਦਾ, ਦਾਦੀ ਤੇ ਤਾਇਆ, ਤਾਈ ਰਹਿੰਦੇ ਹਨ। “ਲੈ ਬਸ ! ਪਿੰਡ ਹੀ, ਮੇਰਾ ਦੋਸਤ ਰਮਨ ਤਾਂ ਜੈਪੁਰ ਜਾ ਰਿਹਾ ਹੈ ਤੇ ਏਕਮ ਤਾਂ ਲੰਡਨ ਕੇਵਲ ਸੈਰ ਕਰਨ ਹੀ ਜਾ ਰਿਹੈ ਤੇ ਮੈਂ ਪਿੰਡ ਉਸ ਨੇ ਗੁੱਸੇ ਹੁੰਦੇ ਕਿਹਾ। “ਬੇਟਾ ! ਤੂੰ ਪਿੰਡ ਜਾ ਕੇ ਦੇਖੀ ਤਾਂ ਸਹੀ, ਤੈਨੂੰ ਕਿੰਨਾ ਚੰਗਾ ਲੱਗੇਗਾ “ਨਹੀਂ ! ਨਹੀਂ, ਮੈਂ ਪਿੰਡ ਨਹੀਂ ਜਾਣਾ ਮਾਸੀ ਜੀ ਦੀ ਬੇਟੀ ਕੰਚੁ ਦੱਸਦੀ ਸੀ ਕਿ ਪਿੰਡ ਵਿੱਚ ਤਾਂ ਗੋਹੇ ਦੀ ਬਦਬੋ ਆਉਂਦੀ ਰਹਿੰਦੀ ਏ !”
1. ਦੀਪੂ ਕਿਹੜੇ ਸਕੂਲ ਵਿਚ ਪੜ੍ਹਦਾ ਸੀ?
(ੳ) ਮਿਡਲ ਸਕੂਲ
(ਆ) ਮਾਡਲ ਸਕੂਲ
(ਇ) ਮਾਡਰਨ ਸਕੂਲ
(ਸ) ਪਬਲਿਕ ਸਕੂਲ
ਉੱਤਰ :
(ਆ) ਮਾਡਲ ਸਕੂਲ
2. ਕੌਣ ਕਿਧਰੇ ਨਾ ਕਿਧਰੇ ਸੈਰ ਕਰਨ ਜਾ ਰਹੇ ਸਨ?
(ਉ) ਦੀਪੂ ਦੇ ਦੋਸਤ
(ਅ) ਦੀਪੂ ਦੇ ਸਹਿਪਾਠੀ
(ਇ) ਦੀਪੂ ਦੇ ਗੁਆਂਢੀ
(ਸ) ਦੀਪੂ ਦੇ ਚਚੇਰੇ ਭਰਾ॥
ਉੱਤਰ :
(ਉ) ਦੀਪੂ ਦੇ ਦੋਸਤ
3. ਦੀਪੂ ਨੇ ਘਰ ਜਾ ਕੇ ਕਿਸਨੂੰ ਪੁੱਛਿਆ ਕਿ ਉਹ ਛੁੱਟੀਆਂ ਵਿਚ ਘੁੰਮਣ ਕਿੱਥੇ ਜਾਣਗੇ?
(ਉ) ਪਾਪਾ ਨੂੰ
(ਅ) ਮੰਮੀ ਨੂੰ
(ਇ) ਭਰਾ ਨੂੰ
(ਸ) ਭੈਣ ਨੂੰ।
ਉੱਤਰ :
(ਉ) ਪਾਪਾ ਨੂੰ
4. ਪਿਤਾ ਜੀ ਨੇ ਦੀਪੂ ਨੂੰ ਸੈਰ ਲਈ ਕਿੱਥੇ ਲਿਜਾਣ ਬਾਰੇ ਕਿਹਾ?
(ਉ) ਪਾਲਮਪੁਰ
(ਅ) ਬੈਂਗਲੁਰੂ
(ਇ) ਪਿੰਡ
(ਸ) ਸ਼ਹਿਰ।
ਉੱਤਰ :
(ਇ) ਪਿੰਡ
5. ਦੀਪੂ ਦਾ ਦੋਸਤ ਰਮਨ ਕਿੱਥੇ ਜਾ ਰਿਹਾ ਸੀ?
(ਉ) ਜੈਪੁਰ
(ਅ) ਪਾਲਮਪੁਰ
(ਇ) ਜੋਧਪੁਰ
(ਸ) ਚੰਡੀਗੜ੍ਹ।
ਉੱਤਰ :
(ਉ) ਜੈਪੁਰ
6. ਏਕਮ ਕਿੱਥੇ ਸੈਰ ਕਰਨ ਲਈ ਜਾ ਰਿਹਾ ਸੀ?
(ਉ) ਜੈਪੁਰ
(ਅ) ਜੋਧਪੁਰ
(ਇ) ਪਾਲਮਪੁਰ
(ਸ) ਲੰਡਨ।
ਉੱਤਰ :
(ਸ) ਲੰਡਨ।
7. ਮਾਸੀ ਦੀ ਬੇਟੀ ਦਾ ਨਾਂ ਕੀ ਸੀ?
(ੳ) ਰੰਜੂ
(ਅ) ਮੰਜੂ।
(ਇ) ਕੰਚੁ
(ਸ) ਤਨੂ !
ਉੱਤਰ :
(ਇ) ਕੰਚੁ
8. ਪਿੰਡ ਵਿਚ ਕਿਸਦੀ ਬਦਬੋ ਆਉਂਦੀ ਰਹਿੰਦੀ ਹੈ?
(ਉ) ਪਸ਼ੂਆਂ ਦੀ
(ਅ) ਢੇਰਾਂ ਦੀ
(ਇ) ਫ਼ਸਲਾਂ ਦੀ
(ਸ) ਗੋਹੇ ਦੀ।
ਉੱਤਰ :
(ਸ) ਗੋਹੇ ਦੀ।
9. ਦੀਪੂ ਦੇ ਪਾਪਾ ਕਿਸ ਥਾਂ ਦੀ ਸੈਰ ਚੰਗੀ ਸਮਝਦੇ ਹਨ?
(ਉ) ਸ਼ਹਿਰ ਦੀ
(ਆ) ਪਿੰਡ ਦੀ।
(ਇ) ਲੰਡਨ ਦੀ
(ਸ) ਜੈਪੁਰ ਦੀ।
ਉੱਤਰ :
(ਆ) ਪਿੰਡ ਦੀ।
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਦੀਪੂ, ਸਕੂਲ, ਛੁੱਟੀਆਂ, ਦੋਸਤ, ਲੰਡਨ।
(ii) ਅਸੀਂ, ਮੈਂ, ਉਸ, ਤੂੰ, ਤੈਨੂੰ।
(iii) ਮਾਡਲ, ਵੱਡੇ, ਤੇਰੇ, ਮੇਰਾ।
(iv) ਹੋ ਗਈਆਂ ਸਨ, ਜਾ ਰਹੇ ਸਨ, ਪੁੱਛਿਆ, ਜਾਵਾਂਗੇ, ਰਹਿੰਦੇ ਹਨ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਤਾਇਆ ਸ਼ਬਦ ਦਾ ਲਿੰਗ ਬਦਲੋ
(ਉ) ਤਾਈ
(ਆ) ਤਾਊ
(ਇ) ਤਾਈਆਂ
(ਸ) ਤਾਇਆ।
ਉੱਤਰ :
(ਉ) ਤਾਈ
(ii) ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਵੱਡੇ
(ਅ) ਵਡਾਰੂ
(ਈ) ਸ਼ਹਿਰ
ਉੱਤਰ :
(ਉ) ਵੱਡੇ
(iii) ‘ਬਦਬੋ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?
(ਉ) ਬੋ
(ਅ) ਸੜਿਆਂਦ
(ਈ) ਮਹਿਕ
(ਸ) ਖ਼ੁਸ਼ਬੋ।
ਉੱਤਰ :
(ਅ) ਸੜਿਆਂਦ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਦੋਹਰੇ ਪੁੱਠੇ ਕਾਮੇ
(iv) ਵਿਸਮਿਕ ਚਿੰਨ੍ਹ
(v) ਜੋੜਨੀ
(vi) ਡੈਸ਼।
(vii) ਬੈਕਟ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਦੋਹਰੇ ਪੁੱਠੇ ਕਾਮੇ (” “)
(iv) ਵਿਸਮਿਕ ਚਿੰਨ੍ਹ (!)
(v) ਜੋੜਨੀ (-)
(vi) ਡੈਸ਼ (-)
(vii) ਬੈਕਟ {( )}
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :
ਪ੍ਰਸ਼ਨ 2.
ਹੇਠ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ : ਦੀਪ ਦੇ ਮਾਤਾ ਜੀ ਨੇ ਪਿੰਡ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਦੂਜੇ ਦਿਨ ਉਹ ਆਪਣੀ ਕਾਰ ਰਾਹੀਂ ਪਿੰਡ ਨੂੰ ਤੁਰ ਪਏ ਤੇ ਸ਼ਾਮ ਦੇ ਘੁਸਮੁਸੇ ਤੱਕ ਪਿੰਡ ਪਹੁੰਚ ਗਏ। ਉਹਨਾਂ ਨੂੰ ਦੇਖ ਕੇ ਦੀਪ ਦੇ ਦਾਦਾ – ਦਾਦੀ ਤੇ ਤਾਇਆ – ਤਾਈ ਤੇ ਉਹਨਾਂ ਦੇ ਬੱਚੇ ਰੇਨੂੰ ਤੇ ਰਾਜ ਬਹੁਤ ਖ਼ੁਸ਼ ਹੋਏ। ਦੇਖਦਿਆਂ – ਦੇਖਦਿਆਂ ਪਿੰਡ ਦਾ ਵਿਹੜਾ ਲੋਕਾਂ ਨਾਲ ਭਰ ਗਿਆ ! ਸਾਰੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਸਨ ਬੱਚਿਆਂ ਦੇ ਸਿਰਾਂ ‘ਤੇ ਹੱਥ ਰੱਖ ਪਿਆਰ ਦੇ ਰਹੇ ਸਨ ਦੀਪ ਆਪਣੀ ਭੈਣ ਨੂੰ ਕਹਿਣ ਲੱਗਾ, “ਭੈਣ ਸ਼ਹਿਰ ਵਿੱਚ ਤਾਂ ਮੈਂ ਕਦੀ ਨਹੀਂ ਹੁੰਦਾ।’’ ਭੈਣ ਨੇ ਸਮਝਾਇਆ, ‘‘ਦੀਪ !
ਇਹੀ ਤਾਂ ਫ਼ਰਕ ਹੈ ਪਿੰਡਾਂ ਤੇ ਸ਼ਹਿਰਾਂ ਦਾ, ਇੱਥੇ ਆਪਸ ਵਿੱਚ ਆਂਢ – ਗੁਆਂਢ ਦਾ ਬਹੁਤ ਪਿਆਰ ਹੁੰਦਾ ਏ।” ਇੰਨੇ ਨੂੰ ਰੇਨੂੰ ਤੇ ਰਾਜ ਭੱਜੇ – ਭੱਜੇ ਉਹਨਾਂ ਕੋਲ ਆਏ ਤੇ ਕੰਨ ਵਿੱਚ ਕਹਿਣ ਲੱਗੇ, ‘ਆਪਾਂ ਸਵੇਰੇ – ਸਵੇਰੇ ਨਹਿਰ ‘ਤੇ ਜਾਵਾਂਗੇ। ਉੱਥੇ ਖੂਬ ਮੌਜ – ਮਸਤੀ ਕਰਾਂਗੇ। ਉੱਥੇ ਨੇੜੇ ਹੀ ਬੋਹੜ ਉੱਤੇ ਅਸੀਂ ਪੀਂਘ ਵੀ ਪਾਈ ਹੋਈ ਹੈ, ਝੂਟੇ ਲਵਾਂਗੇ। ਗੱਲਾਂ ਕਰਦੇ – ਕਰਦੇ ਉਹ ਰਾਤ ਨੂੰ ਸੌਂ ਗਏ ਸਵੇਰੇ ਚਿੜੀਆਂ ਦੀ ਚੀਂ – ਚੀਂ ਨੇ, ਰੁੱਖਾਂ ਦੀ ਸਰਸਰਾਹਟ ਨੇ, ਗਾਲ੍ਹੜਾਂ ਦੀਆਂ ਟਪੂਸੀਆਂ ਨੇ ਉਹਨਾਂ ਨੂੰ ਆਪਣੇ – ਆਪ ਹੀ ਜਗਾ ਦਿੱਤਾ ਤੇ ਉਹ ਸਾਰੇ ਨਹਿਰ ਵਲ ਨੂੰ ਸੈਰ ਕਰਨ ਤੁਰ ਪਏ।
1. ਦੀਪ ਦੇ ਮਾਤਾ ਜੀ ਨੇ ਕਿੱਥੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ?
(ਉ) ਪਿੰਡ
(ਆ) ਸ਼ਹਿਰ
(ਈ) ਜੈਪੁਰ
(ਸ) ਪਾਲਮਪੁਰ।
ਉੱਤਰ :
(ਉ) ਪਿੰਡ
2. ਦੀਪ ਹੋਰੀਂ ਕਿਸ ਤਰ੍ਹਾਂ ਪਿੰਡ ਪਹੁੰਚੇ?
(ਉ) ਸਾਈਕਲਾਂ ਉੱਤੇ
(ਅ) ਬੱਸ ਵਿਚ
(ਈ) ਕਾਰ ਰਾਹੀਂ
(ਸ) ਗੱਡੇ ਵਿਚ।
ਉੱਤਰ :
(ਈ) ਕਾਰ ਰਾਹੀਂ
3. ਦੀਪ ਹੋਰੀਂ ਕਿਸ ਕੁ ਵੇਲੇ ਪਿੰਡ ਪਹੁੰਚੇ?
(ੳ) ਰਾਤੀਂ
(ਅ) ਦੁਪਹਿਰੇ
(ਇ) ਸ਼ਾਮ ਦੇ ਘੁਸਮੁਸੇ
(ਸ) ਸਵੇਰੇ – ਸਵੇਰੇ !
ਉੱਤਰ :
(ਇ) ਸ਼ਾਮ ਦੇ ਘੁਸਮੁਸੇ
4. ਦੀਪ ਹੋਰਾਂ ਨੂੰ ਪਿੰਡ ਆਏ ਦੇਖ ਕੇ ਖੁਸ਼ ਹੋਣ ਵਾਲਿਆਂ ਵਿਚ ਕੌਣ ਸ਼ਾਮਲ ਸਨ?
(ਉ) ਦਾਦਾ – ਦਾਦੀ/ਤਾਇ
(ਆ) ਤਾਈ ਅ ਚਾਚਾ – ਚਾਚੀ
(ਇ) ਨਾਨਾ – ਨਾਨੀ
(ਸ) ਮਾਮਾ – ਮਾਮੀ।
ਉੱਤਰ :
(ਉ) ਦਾਦਾ – ਦਾਦੀ/ਤਾਇ
5. ਵਿਹੜਾ ਕਿਸ ਚੀਜ਼ ਨਾਲ ਭਰ ਗਿਆ?
(ੳ) ਖ਼ੁਸ਼ੀ ਨਾਲ
(ਅ) ਰੌਣਕ ਨਾਲ
(ਈ) ਚਾਵਾਂ ਨਾਲ
(ਸ) ਲੋ ਨਾਲ।
ਉੱਤਰ :
(ਈ) ਚਾਵਾਂ ਨਾਲ
6. ਭੈਣ ਨੇ ਦੀਪ ਨੂੰ ਕਿਹੜੀ ਗੱਲ ਸਮਝਾਈ?
(ਉ) ਭੈਣ ਤੇ ਭਰਾ ਦਾ ਫ਼ਰਕ
(ਅ) ਦਾਦੇ – ਦਾਦੀ ਦਾ ਫ਼ਰਕ
(ਈ) ਤਾਏ – ਤਾਈ ਦਾ ਫ਼ਰਕ
(ਸ) ਤੇ ਸ਼ਹਿਰ ਦਾ ਫ਼ਰਕ।
ਉੱਤਰ :
(ਸ) ਤੇ ਸ਼ਹਿਰ ਦਾ ਫ਼ਰਕ।
7. ਪਿੰਡਾਂ ਵਿਚ ਕਿਨ੍ਹਾਂ ਦਾ ਆਪਸ ਵਿਚ ਬਹੁਤ ਪਿਰ ਹੁੰਦਾ ਹੈ?
(ਉ) ਆਂਢ – ਗੁਆਂਢ ਦਾ
(ਅ) ਭੈਣਾਂ – ਭਰਾਵਾਂ ਦਾ।
(ਇ) ਭਰਾਵਾਂ – ਭਰਾਵਾਂ ਦਾ
(ਸ) ਭੈਣਾਂ – ਭੈਣਾਂ ਦਾ।
ਉੱਤਰ :
(ਉ) ਆਂਢ – ਗੁਆਂਢ ਦਾ
8. ਰੇਨੂੰ ਤੇ ਰਾਜ ਨੇ ਸਵੇਰੇ – ਸਵੇਰੇ ਕਿੱਥੇ ਜਾਣ ਦੀ ਗੱਲ ਕੀਤੀ?
(ੳ) ਖੇਤਾਂ ਵਿਚ
(ਅ) ਬਾਗ਼ ਵਿਚ
(ਇ) ਗਲੀਆਂ ਵਿਚ
(ਸ) ਨਹਿਰ ਉੱਤੇ।
ਉੱਤਰ :
(ਸ) ਨਹਿਰ ਉੱਤੇ।
9. ਪੀਘ ਕਿੱਥੇ ਪਾਈ ਹੋਈ ਸੀ?
(ਉ) ਪਿੱਪਲ ਉੱਤੇ
(ਅ) ਬੋਹੜ ਉੱਤੇ
(ਈ) ਸ਼ਰੀਂਹ ਉੱਤੇ
(ਸ) ਤੂਤ ਉੱਤੇ।
ਉੱਤਰ :
(ਅ) ਬੋਹੜ ਉੱਤੇ
10. ਸਵੇਰੇ – ਸਵੇਰੇ ਦੀਪੂ ਹੋਰਾਂ ਨੂੰ ਜਗਾਉਣ ਵਾਲੀਆਂ ਚੀਜ਼ਾਂ ਵਿੱਚੋਂ ਇਕ ਕਿਹੜੀ ਸੀ?
(ਉ) ਚਿੜੀਆਂ ਦੀ ਚੀਂ – ਚੀਂ
(ਅ) ਕਾਵਾਂ ਦਾ ਬੋਲਣਾ
(ਈ) ਗਿੱਦੜਾਂ ਦਾ ਹਵਾਕਣਾ
(ਸ) ਖੂਹਾਂ ਦੀ ਟਿੱਚ – ਟਿੱਚ।
ਉੱਤਰ :
(ਉ) ਚਿੜੀਆਂ ਦੀ ਚੀਂ – ਚੀਂ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ !
(iv) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਦੀਪ, ਮਾਤਾ, ਪਿੰਡ, ਦਾਦਾ, ਤਾਇਆ !
(ii) ਉਹ, ਉਹਨਾਂ, ਸਾਰੇ, ਆਪਾਂ, ਅਸੀਂ।
(iii) ਦੂਜੇ, ਬਹੁਤ, ਖੂਬ, ਆਪਣੀ, ਸਾਰੇ।
(iv) ਕਰ ਦਿੱਤੀ, ਤੁਰ ਪਏ, ਹੋਏ, ਹੁੰਦਾ ਏ, ਲਵਾਂਗੇ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ :
(i) ‘ਭੈਣ ਸ਼ਬਦ ਦਾ ਲਿੰਗ ਬਦਲੋ
(ਉ) ਬਹਿਨ
(ਅ) ਦੀਦੀ
(ਇ) ਭਰਾ
(ਸ) ਬੀਬਾ।
ਉੱਤਰ :
(ਇ) ਭਰਾ
(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ੳ) ਖੂਬ
(ਅ) ਨਹਿਰ
(ਈ) ਸੈਰ
(ਸ) ਪੀਂਘ।
ਉੱਤਰ :
(ੳ) ਖੂਬ
(iii) ‘ਭਰਾ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਬਾਬਾ
(ਅ) ਵੀਰ/ਭਾਈ
(ਈ) ਬਾਉ
(ਸ) ਕਾਕਾ
ਉੱਤਰ :
(ਅ) ਵੀਰ/ਭਾਈ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੀ
(ii) ਕਾਮਾ।
(iii) ਜੋੜਨੀ
(iv) ਦੋਹਰੇ ਪੁੱਠੇ ਕਾਮੇ
(v) ਛੁੱਟ – ਮਰੋੜੀ
ਉੱਤਰ :
(i) ਡੰਡੀ ( । )
(ii) ਕਾਮਾ ( , )
(iii) ਜੋੜਨੀ ( – )
(iv) ਦੋਹਰੇ ਪੁੱਠੇ ਕਾਮੇ (” “)
(v) ਛੁੱਟ – ਮਰੋੜੀ ( ‘ )
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :