Punjab State Board PSEB 6th Class Punjabi Book Solutions Chapter 3 ਸਮਾਜ ਸੇਵਕ Textbook Exercise Questions and Answers.
PSEB Solutions for Class 6 Punjabi Chapter 3 ਸਮਾਜ ਸੇਵਕ
I. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
(i) ਮੇਲਿਆਂ ਵਿੱਚ ਕਿਹੋ-ਜਿਹੀ ਵਰਦੀ ਵਾਲੇ ਮੁੰਡੇ ਨਜ਼ਰ ਆਉਂਦੇ ਹਨ ?
(ੳ) ਖ਼ਾਕੀ
(ਅ) ਸਫ਼ੈਦ
(ਈ) ਨੀਲੀ ।
ਉੱਤਰ :
(ਈ) ਨੀਲੀ । ✓
(ii) ਸਕਾਊਟ ਅਤੇ ਗਾਈਡ ਕੀ ਸਿੱਖ ਰਹੇ ਹੁੰਦੇ ਹਨ ?
(ਉ) ਨੌਕਰੀ ਲਈ ਸਿਖਲਾਈ ।
(ਅ) ਚੰਗੀ ਜੀਵਨ-ਜਾਚ
(ਈ) ਪੈਸੇ ਕਮਾਉਣੇ ॥
ਉੱਤਰ :
(ਅ) ਚੰਗੀ ਜੀਵਨ-ਜਾਚ ✓
(iii) ਸਕਾਊਟ ਅਤੇ ਗਾਈਡ ਸੇਵਾ ਕਰਨ ਬਦਲੇ ਕੀ ਲੈਂਦੇ ਹਨ ?
(ਉ) ਸੁਗਾਤਾਂ
(ਅ) ਨਕਦੀ
(ਇ) ਕੋਈ ਸੇਵਾ-ਫਲ ਨਹੀਂ ।
ਉੱਤਰ :
(ਇ) ਕੋਈ ਸੇਵਾ-ਫਲ ਨਹੀਂ । ✓
(iv) ਸਰ ਬੇਡਨ ਪਾਵੇਲ ਨੇ ਸਕਾਊਟ-ਲਹਿਰ ਬਾਰੇ ਪੁਸਤਕ ਕਦੋਂ ਲਿਖੀ ?
(ਉ) 1910
(ਅ) 1908
(ਈ) 1918.
ਉੱਤਰ :
(ਅ) 1908 ✓
(v) ਸਕੂਲਾਂ ਵਿਚ ਸਕਾਊਟਾਂ ਨੂੰ ਕੌਣ ਜਥੇਬੰਦ ਕਰਦਾ ਹੈ ?
(ਉ) ਡਰਿੱਲ-ਮਾਸਟਰ
(ਆ) ਸਕਾਊਟ-ਮਾਸਟਰ
(ਈ) ਲਾਇਬ੍ਰੇਰੀਅਨ ।
ਉੱਤਰ :
(ਆ) ਸਕਾਊਟ-ਮਾਸਟਰ ✓
II. ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਸੇ ਮੁਸਾਫ਼ਰ ਦੇ ਸੱਟ ਲੱਗਣ ‘ਤੇ ਸਕਾਉਟ ਅਤੇ ਗਾਈਡ ਕੀ ਕਰਦੇ ਹਨ ?
ਉੱਤਰ :
ਸਕਾਊਟਾਂ ਵਿਚੋਂ ਕੋਈ ਜ਼ਖ਼ਮੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਵਾਲੇ ਤੰਬੂ ਵਿਚ ਲੈ ਜਾਂਦਾ ਹੈ ।
ਪ੍ਰਸ਼ਨ 2.
ਸਕਾਊਟ ਅਤੇ ਗਾਈਡ ਦਾ ਕੀ ਧਰਮ ਹੈ ?
ਉੱਤਰ :
ਸਾਰਿਆਂ ਦੀ ਸਹਾਇਤਾ ਕਰਨਾ ।
ਪ੍ਰਸ਼ਨ 3.
ਸਕਾਉਟਾਂ ਅਤੇ ਗਾਈਡਾਂ ਨੇ ਕੀ ਸਹੁੰ ਚੁੱਕੀ ਹੁੰਦੀ ਹੈ ?
ਉੱਤਰ :
ਕਿ ਉਹ ਹਰ ਰੋਜ਼ ਘੱਟੋ-ਘੱਟ ਇੱਕ ਚੰਗਾ ਕੰਮ ਜ਼ਰੂਰ ਕਰਨਗੇ ।
ਪ੍ਰਸ਼ਨ 4.
ਸਕਾਊਟਾਂ ਅਤੇ ਗਾਈਡਾਂ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ?
ਉੱਤਰ :
ਦੁਜਿਆਂ ਦੀ ਸੇਵਾ ਕਰਨਾ ।
ਪ੍ਰਸ਼ਨ 5.
ਭਾਰਤ ਵਿਚ ਪਹਿਲੀ ਵਾਰ ਕਦੋਂ ਕੁੱਝ ਵਿਦਿਆਰਥੀ ਸਕਾਊਟ ਬਣੇ ?
ਉੱਤਰ :
1909 ਵਿਚ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇੱਕ ਸਕਾਉਟ ਦੇ ਕੀ-ਕੀ ਫ਼ਰਜ਼ ਹਨ ?
ਉੱਤਰ :
ਲੋੜਵੰਦਾਂ ਦੀ ਸਹਾਇਤਾ ਕਰਨਾ, ਹਰ ਰੋਜ਼ ਘੱਟੋ ਘੱਟ ਇਕ ਚੰਗਾ ਕੰਮ ਕਰਨਾ, ਕਿਸੇ ਨਾਲ ਭੇਦ-ਭਾਵ ਨਾ ਕਰਨਾ ਆਦਿ ਇਕ ਸਕਾਉਟ ਦੇ ਫ਼ਰਜ਼ ਹਨ !
ਪ੍ਰਸ਼ਨ 2.
ਸਕਾਉਟ ਕਿਨ੍ਹਾਂ ਗੱਲਾਂ ਦਾ ਭੇਦ-ਭਾਵ ਨਹੀਂ ਕਰਦੇ ?
ਉੱਤਰ :
ਸਕਾਊਟ ਧਰਮ, ਜਾਤ, ਰੰਗ, ਨਸਲ ਆਦਿ ਦਾ ਭੇਦ-ਭਾਵ ਨਹੀਂ ਕਰਦੇ ।
ਪ੍ਰਸ਼ਨ 3.
ਸਕਾਊਟ-ਕੈਂਪਾਂ ਵਿਚ ਸਕਾਊਟਾਂ ਨੂੰ ਕਿਸ ਤਰ੍ਹਾਂ ਅਤੇ ਕਿਸ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਹੈ ?
ਉੱਤਰ :
ਸਕਾਊਟ ਕੈਂਪ ਵਿਚ ਸਕਾਊਟਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਕਰਨੀ ਸਿਖਾਈ ਜਾਂਦੀ ਹੈ-ਖ਼ਾਸ ਕਰ ਅੱਗ ਲੱਗਣ, ਹੜਾਂ ਜਾਂ ਭੁਚਾਲਾਂ ਸਮੇਂ । ਕੈਂਪਾਂ ਵਿਚ ਰਾਤ ਵੇਲੇ ਸਕਾਊਟ ਤੇ ਲੀਡਰ ਅੱਗ ਬਾਲ ਕੇ ਆਪਣੇ ਤਜਰਬੇ ਸਾਂਝੇ ਕਰਦੇ ਹਨ ਤੇ ਇਕ-ਦੂਜੇ ਤੋਂ ਸਿੱਖਦੇ ਹਨ । ਉਹ ਚੁਟਕਲਿਆਂ, ਕਹਾਣੀਆਂ ਤੇ ਗੀਤ-ਸੰਗੀਤ ਨਾਲ ਆਪਣਾ ਮਨ-ਪਰਚਾਵਾ ਵੀ ਕਰਦੇ ਹਨ ਤੇ ਇਸ ਤਰ੍ਹਾਂ ਸਹਿਜ-ਸੁਭਾ ਚੰਗੀਆਂ ਗੱਲਾਂ ਆਪਣੇ ਮਨ ਵਿਚ ਵਸਾ ਕੇ ਉਹ ਸਮਾਜ-ਸੇਵਾ ਕਰਦੇ ਹਨ ।
ਪ੍ਰਸ਼ਨ 4.
ਸਕਾਊਟ-ਲਹਿਰ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਅਤੇ ਕਿਸ ਨੇ ਸ਼ੁਰੂ ਕੀਤੀ ?
ਉੱਤਰ :
ਸਕਾਉਟ ਲਹਿਰ ਸਭ ਤੋਂ ਪਹਿਲਾਂ ਇੰਗਲੈਂਡ ਦੇ ਇਕ ਫ਼ੌਜੀ ਅਫਸਰ ਸਰ ਬੇਡਨ ਪਾਵੇਲ ਨੇ 1908 ਵਿਚ ਇੰਗਲੈਂਡ ਵਿਚ ਹੀ ਸ਼ੁਰੂ ਕੀਤੀ ।
ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਸਹਾਇਤਾ, ਦੁਰਘਟਨਾ, ਸੁਭਾ, ਭੇਦ-ਭਾਵ, ਮੇਲਾ, ਰੁਚੀ ।
ਉੱਤਰ :
1. ਸਹਾਇਤਾ (ਮੱਦਦ) – ਸਾਨੂੰ ਲੋੜਵੰਦਾਂ ਦੀ ਬਿਨਾਂ ਭੇਦ-ਭਾਵ ਦੇ ਸਹਾਇਤਾ ਕਰਨੀ ਚਾਹੀਦੀ ਹੈ ।
2. ਦੁਰਘਟਨਾ ਮਾੜੀ ਘਟਨਾ, ਜਿਸ ਵਿਚ ਲੋਕ ਜ਼ਖ਼ਮੀ ਹੋ ਜਾਣ ਤੇ ਮਾਰੇ ਜਾਣ) – ਸਾਡੇ ਦੇਸ਼ ਵਿਚ ਹਰ ਰੋਜ਼ ਸੜਕ ਦੁਰਘਟਨਾਵਾਂ ਵਿਚ ਸੈਂਕੜੇ ਬੰਦੇ ਮਰ ਜਾਂਦੇ ਹਨ ।
3. ਸੁਭਾ (ਚਰਿੱਤਰ) – ਇਸ ਬਜ਼ੁਰਗ ਦਾ ਸੁਭਾ ਬਹੁਤ ਕੌੜਾ ਹੈ
4. ਭੇਦ-ਭਾਵ ਵਿਤਕਰਾ) – ਸਾਨੂੰ ਸਮਾਜ ਵਿਚ ਵਿਚਰਦਿਆਂ ਕਿਸੇ ਨਾਲ ਧਰਮ, ਜਾਤ, ਲਿੰਗ ਜਾਂ ਰੰਗ-ਨਸਲ ਦਾ ਭੇਦ-ਭਾਵ ਨਹੀਂ ਕਰਨਾ ਚਾਹੀਦਾ ।
5. ਮੇਲਾ (ਉਤਸਵ ਮਨਾਉਣ ਲਈ ਹੋਇਆ ਲੋਕਾਂ ਦਾ ਇਕੱਠ) – ਅਸੀਂ ਸਾਰੇ ਰਲ ਕੇ ਦੁਸਹਿਰੇ ਦਾ ਮੇਲਾ ਵੇਖਣ ਗਏ ।
6. ਰੁਚੀ ਦਿਲਚਸਪੀ) – ਮੇਰੀ ਹਿਸਾਬ ਵਿਚ ਰੁਚੀ ਬਹੁਤ ਘੱਟ ਹੈ ।
ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ :
(i) ਸਾਰਿਆਂ ਦੀ ਸਹਾਇਤਾ ਕਰਨਾ ਇਨ੍ਹਾਂ ਦਾ ……………… ਹੈ ।
(ii) ਲੋੜਵੰਦਾਂ ਦੀ ਸੇਵਾ ਕਰਨੀ ਇਹ ਆਪਣਾ ……………… ਸਮਝਦੇ ਹਨ ।
(iii) ਮੁੰਡਿਆਂ ਨੂੰ ………… ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ …………..।
(iv) ਸਕਾਉਟਾਂ ਅਤੇ ਗਾਈਡਾਂ ਨੇ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਘੱਟੋ-ਘੱਟ ਇੱਕ ……………… ਕੰਮ ਜ਼ਰੂਰ ਕਰਨਗੇ ।
(v) ਉਹ ਇਸ ਸੇਵਾ ਲਈ ਕੋਈ ……………… ਵੀ ਨਹੀਂ ਲੈਂਦੇ ।
ਉੱਤਰ :
(i) ਸਾਰਿਆਂ ਦੀ ਸਹਾਇਤਾ ਕਰਨਾ ਇਨ੍ਹਾਂ ਦਾ ਧਰਮ ਹੈ ।
(ii) ਲੋੜਵੰਦਾਂ ਦੀ ਸੇਵਾ ਕਰਨੀ ਇਹ ਆਪਣਾ ਫ਼ਰਜ਼ ਸਮਝਦੇ ਹਨ !
(iii) ਮੁੰਡਿਆਂ ਨੂੰ ਸਕਾਊਟ ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ ਗਾਈਡ ।
(iv) ਸਕਾਉਟਾਂ ਅਤੇ ਗਾਈਡਾਂ ਨੇ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਘੱਟੋ-ਘੱਟ ਇੱਕ ਚੰਗਾ ਕੰਮ ਜ਼ਰੂਰ ਕਰਨਗੇ ।
(v) ਉਹ ਇਸ ਸੇਵਾ ਲਈ ਕੋਈ ਸੇਵਾ-ਫਲ ਵੀ ਨਹੀਂ ਲੈਂਦੇ ।
ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਯਾਤਰੀ – ……… – …………
ਸਿੱਖਿਆ। – ………. – …………
ਫ਼ਰਜ਼ – ………… – ………….
ਮਨ-ਪਰਚਾਵਾਂ – ………….. – …………
ਸਮਾਜ-ਸੇਵਾ – …………….. – …………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਯਾਤਰੀ – यात्री – Traveler
ਸਿੱਖਿਆ – शिक्षा – Training
ਫ਼ਰਜ਼ – कर्तव्य – Duty
ਮਨ-ਪਰਚਾਵਾ – मनोरंजन – Entertainment
ਸਮਾਜ-ਸੇਵਾ – समाज-सेवा – Social-Service
ਪ੍ਰਸ਼ਨ 8.
ਹੇਠਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ : ਸਹਾਇਤਾ, ਸੰਸਥਾ, ਦੁਰਘਟਨਾ, ਲਹਿਰ, ਨਿਚੋੜ, ਸਹਿਜ-ਸੁਭਾਅ, ਜਥੇਬੰਦ ।
ਉੱਤਰ :
1. ਸਹਾਇਤਾ ਮਦਦ)-ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ।
2. ਸੰਸਥਾ (ਕਿਸੇ ਖ਼ਾਸ ਉਦੇਸ਼ ਲਈ ਬਣਿਆਂ ਸੰਗਠਨ)-ਸਕਾਊਟ ਇਕ ਸਮਾਜ-ਸੇਵੀ ਸੰਸਥਾ ਹੈ ।
3. ਦੁਰਘਟਨਾ ਮਾੜੀ ਘਟਨਾ, ਜਿਸ ਵਿਚ ਲੋਕ ਜ਼ਖ਼ਮੀ ਹੋ ਜਾਣ ਤੇ ਮਾਰੇ ਜਾਣ)-ਸਾਡੇ ਦੇਸ਼ ਵਿਚ ਹਰ ਰੋਜ਼ ਸੜਕ ਦੁਰਘਟਨਾਵਾਂ ਵਿਚ ਸੈਂਕੜੇ ਬੰਦੇ ਮਰ ਜਾਂਦੇ ਹਨ ।
4. ਲਹਿਰ (ਤਰੰਗ)-ਭਾਰਤ ਦੀ ਅਜ਼ਾਦੀ ਦੀ ਲਹਿਰ ਵਿਚ ਬਹੁਤ ਸਾਰੇ ਦੇਸ਼-ਭਗਤਾਂ ਨੇ ਹਿੱਸਾ ਲਿਆ
5. ਨਿਚੋੜ (ਸਾਰ, ਤੱਤ)-ਲੇਖ ਲਿਖਣ ਪਿਛੋਂ ਅੰਤਲੇ ਪੈਰੇ ਵਿਚ ਸਾਰੀ ਵਿਚਾਰ ਦਾ ਨਿਚੋੜ ਦੇਣਾ ਚਾਹੀਦਾ ਹੈ ।
6. ਸਹਿਜ-ਸੁਭਾਅ (ਸੁਤੇ-ਸਿੱਧ)-ਬੱਚਾ ਸਮਾਜ ਦੀਆਂ ਬਹੁਤ ਸਾਰੀਆਂ ਗੱਲਾਂ ਸਹਿਜਸੁਭਾਅ ਹੀ ਸਿੱਖ ਜਾਂਦਾ ਹੈ ।
7. ਜਥੇਬੰਦ (ਸਮੂਹ ਵਿਚ ਪਰੋਏ ਹੋਣਾ)-ਅਮਰੀਕਾ ਵਿਚ ਦੇਸ਼-ਭਗਤਾਂ ਨੇ ਜਥੇਬੰਦ ਹੋ ਕੇ ਗ਼ਦਰ ਪਾਰਟੀ ਦੀ ਨੀਂਹ ਰੱਖੀ ।
IV. ਵਿਆਕਰਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ : ਗਵਾਚੇ, ਇਛਨਾਨ, ਲੋੜਮੰਦ, ਲੈਹਰ, ਮੁਸਾਫ਼ਰ ।
ਉੱਤਰ :
ਅਸ਼ੁੱਧ –
ਗਵਾਚੇ – ਗੁਆਚੇ
ਇਛਨਾਨ – ਇਸ਼ਨਾਨ
ਲੋੜਮੰਦ – ਲੋੜਵੰਦ
ਲੈਹਰ – ਲਹਿਰ ।
ਮੁਸਾਫਰ – ਮੁਸਾਫ਼ਰ ।
ਪ੍ਰਸ਼ਨ 2.
ਇਕੱਠਵਾਚਕ ਨਾਂਵ ਕੀ ਹੁੰਦਾ ਹੈ ? ਉਦਾਹਰਨਾਂ ਸਹਿਤ ਦੱਸੋ ।
ਉੱਤਰ :
ਜਿਹੜੇ ਸ਼ਬਦ ਜਾਤੀਵਾਚਕ ਨਾਂਵ ਦੀਆਂ ਵਸਤੂਆਂ ਦੇ ਸਮੁੱਚੇ ਇਕੱਠ ਲਈ ਵਰਤੇ ਜਾਣ, ਉਹ ਇਕੱਠਵਾਚਕ ਨਾਂਵ ਅਖਵਾਉਂਦੇ ਹਨ , ਜਿਵੇਂ-ਸ਼੍ਰੇਣੀ, ਸੰਗਤ, ਪੰਚਾਇਤ, ਭੀੜ, ਕਤਾਰ, ਜਮਾਤ, ਮੇਲਾ, ਟੋਲੀ, ਸਭਾ ਆਦਿ ।
V. ਯੋਗਤਾ ਵਿਸਤਾਰ
ਪ੍ਰਸ਼ਨ 1.
ਆਪਣੇ ਸਕੂਲ ਵਿਚ ਕੰਮ ਕਰ ਰਹੀ ਸਕਾਉਟ-ਗਾਈਡ ਸੇਵਾ ਬਾਰੇ ਲਿਖੋ ।
ਉੱਤਰ :
ਸਾਡੇ ਸਕੂਲ ਵਿਚ ਸਾਂਝੀ ਵਿੱਦਿਆ ਹੈ । ਇਸ ਵਿਚ ਸਕਾਊਟ ਵੀ ਹਨ ਤੇ ਗਾਈਡ ਵੀ | ਸਕਾਉਟ ਜਥੇਬੰਦੀ ਵਿਚ 20 ਮੁੰਡੇ ਹਨ ਅਤੇ ਗਾਈਡ ਵਿਚ 10 ਕੁੜੀਆਂ । ਇਨ੍ਹਾਂ ਦੇ ਮਾਸਟਰ ਸਾਡੇ ਸਕੂਲ ਦੇ ਸਰੀਰਕ ਸਿੱਖਿਆ ਦੇ ਅਧਿਆਪਕ ਹਨ । ਉਹ ਸਕਾਊਟਾਂ ਤੇ ਗਾਈਡਾਂ ਨੂੰ ਕੈਂਪਾਂ ਵਿਚ ਲਿਜਾ ਕੇ ਉਨਾਂ ਨੂੰ ਸਿਖਲਾਈ ਦੁਆਉਂਦੇ ਰਹਿੰਦੇ ਹਨ । ਉਹ ਨੀਲੇ ਕੱਪੜੇ ਪਾਉਂਦੇ ਹਨ ਤੇ ਉਨ੍ਹਾਂ ਦੇ ਗਲ ਵਿਚ ਇਕ ਰੁਮਾਲ ਬੰਨਿਆ ਹੁੰਦਾ ਹੈ । ਉਨ੍ਹਾਂ ਨੇ ਆਪਣੀ ਕਮੀਜ਼ ਨਾਲ ਬੈਜ ਵੀ ਲਾਇਆ ਹੁੰਦਾ ਹੈ । ਉਹ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ । ਜੇਕਰ ਉਨ੍ਹਾਂ ਨੂੰ ਕੋਈ ਅੰਨ੍ਹਾ ਜਾਂ ਬਜ਼ੁਰਗ ਸੜਕ ਪਾਰ ਕਰਦਾ ਦਿਸ ਪਏ, ਤਾਂ ਉਨ੍ਹਾਂ ਵਿਚੋਂ ਕੋਈ ਦੌੜ ਕੇ ਉਸ ਦੇ ਕੋਲ ਪਹੁੰਚ ਜਾਂਦਾ ਹੈ ਤੇ ਉਸਦੀ ਬਾਂਹ ਫੜ ਕੇ ਸੜਕ ਪਾਰ ਕਰਾਉਂਦਾ ਹੈ । ਜੇਕਰ ਸਕੂਲ ਵਿਚ ਖੇਡਦਿਆਂ ਜਾਂ ਦੌੜਦਿਆਂ ਕਿਸੇ ਮੁੰਡੇ-ਕੁੜੀ ਦੇ ਸੱਟ ਲਗ ਜਾਵੇ, ਤਾਂ ਉਹ ਤੁਰੰਤ ਉਸਨੂੰ ਮੁਢਲੀ ਡਾਕਟਰੀ ਸਹਾਇਤਾ ਦੁਆਉਣ ਦਾ ਯਤਨ ਕਰਦੇ ਹਨ । ਕਈ ਵਾਰੀ ਉਹ ਬੱਸ ਅੱਡੇ ਜਾਂ ਰੇਲਵੇ ਦੀ ਟਿਕਟ ਲੈਂਦੇ ਵਿਅਕਤੀਆਂ ਨੂੰ ਕਿਉ ਵਿਚ ਖੜੇ ਹੋਣ ਦੀ ਮਹੱਤਤਾ ਦੱਸਦੇ ਹਨ । ਵਿਸਾਖੀ ਦੇ ਦਿਨ ਜਦੋਂ ਸਾਡੇ ਪਿੰਡ ਦੇ ਇਤਿਹਾਸਿਕ ਗੁਰਦੁਆਰੇ ਵਿਚ ਭਾਰੀ ਮੇਲਾ ਲਗਦਾ ਹੈ, ਤਾਂ ਉੱਥੋਂ ਦਾ ਬਹੁਤ ਸਾਰਾ ਪ੍ਰਬੰਧ ਉਹ ਆਪਣੇ ਹੱਥ ਲੈ ਲੈਂਦੇ ਹਨ । ਉਹ ਜ਼ਖ਼ਮੀਆਂ, ਬਿਮਾਰਾਂ ਤੇ ਬਜ਼ੁਰਗਾਂ ਦੀ ਸਹਾਇਤਾ ਕਰਦੇ ਹਨ । ਜੇਬ-ਕਤਰਿਆਂ ‘ਤੇ ਨਜ਼ਰ ਰੱਖਦੇ ਹਨ | ਭੀੜ ਉੱਤੇ ਕੰਟਰੋਲ ਕਰਨ ਲਈ ਰੱਸੀਆਂ ਆਦਿ ਬੰਨ੍ਹ ਦਿੰਦੇ ਹਨ । ਉਹ ਗੁਆਚੇ ਬੱਚਿਆਂ ਬਾਰੇ ਲਾਊਡ ਸਪੀਕਰ ਤੇ ਅਨਾਊਂਸ ਕਰ ਕੇ ਲੋਕਾਂ ਨੂੰ ਸੂਚਿਤ ਕਰਦੇ ਹਨ । ਇਸ ਪ੍ਰਕਾਰ ਉਹ ਬਿਨਾਂ ਕਿਸੇ ਲੋਭ-ਲਾਲਚ ਤੋਂ ਸਭ ਦੀ ਬਿਨਾਂ ਵਿਤਕਰੇ ਸਹਾਇਤਾ ਕਰਦੇ ਹਨ ।
ਸਮਾਜ ਸੇਵਕ Summary
ਸਮਾਜ ਸੇਵਕ ਪਾਠ ਸੰਖੇਪ
ਅਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ, ਮੁਕਤਸਰ ਵਿਚ ਮਾਘੀ ਦੇ ਮੇਲੇ, ਫ਼ਤਿਹਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ-ਮੇਲੇ ਜਾਂ ਕੁੰਭ ਦੇ ਮੇਲੇ ਵਿਚ ਨੀਲੀ ਵਰਦੀ ਵਾਲੇ ਮੁੰਡੇ-ਕੁੜੀਆਂ ਲੋਕਾਂ ਦੀ ਅਗਵਾਈ ਤੇ ਸਹਾਇਤਾ ਕਰਦੇ ਨਜ਼ਰ ਆਉਂਦੇ ਹਨ । ਉਹ ਮੇਲੇ ਦੇ ਪ੍ਰਬੰਧ ਵਿਚ ਹਿੱਸਾ ਪਾਉਂਦੇ ਹੋਏ ਜਖ਼ਮੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਲਈ ਤੰਬੂ ਵਿਚ ਲੈ ਜਾਂਦੇ ਹਨ ਜਾਂ ਭੁੱਲੇ-ਭਟਕਿਆਂ ਨੂੰ ਸਹੀ ਰਾਹ ਵੀ ਪਾਉਂਦੇ ਹਨ । ਉਹ ਗੁਆਚੇ ਬੱਚਿਆਂ ਬਾਰੇ ਲਾਉਡ ਸਪੀਕਰਾਂ ਰਾਹੀਂ ਲੋਕਾਂ ਨੂੰ ਦੱਸਦੇ ਹਨ · 1ਉਹ ਲੋਕਾਂ ਦੀ ਸਹਾਇਤਾ ਬਿਨਾਂ ਕਿਸੇ ਭੇਦ-ਭਾਵ ਤੋਂ ਆਪਣਾ ਫ਼ਰਜ਼ ਸਮਝ ਕੇ ਕਰਦੇ ਹਨ । ਇਹ ਮੁੰਡੇ-ਕੁੜੀਆਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਹੁੰਦੇ ਹਨ, ਜੋ ਵਿਹਲੇ ਸਮੇਂ ਲੋਕਾਂ ਦੀ ਸਹਾਇਤਾ ਕਰਦੇ ਹਨ । ਇਹ ਬੜੇ ਪਿਆਰ ਨਾਲ ਬੋਲਦੇ ਹਨ ਤੇ ਕਿਸੇ ਤੋਂ ਸ਼ਾਬਾਸ਼ ਦੀ ਆਸ ਵੀ ਨਹੀਂ ਕਰਦੇ । ਇਨ੍ਹਾਂ ਨੇ ਆਪਣੇ ਦੇਸ਼ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨ ਦਾ ਬਚਨ ਦਿੱਤਾ ਹੁੰਦਾ ਹੈ । ਇਨ੍ਹਾਂ ਵਿਚੋਂ ਮੁੰਡਿਆਂ ਨੂੰ ਸਕਾਉਟ ਤੇ ਕੁੜੀਆਂ ਨੂੰ ਗਾਈਡ ਕਿਹਾ ਜਾਂਦਾ ਹੈ । ਛੋਟੀ ਉਮਰ ਦੇ ਇਨ੍ਹਾਂ ਸਮਾਜ-ਸੇਵਕਾਂ ਨੂੰ ‘ਕਬ’ ਅਤੇ ‘ਬਲਬੁਲਾਂ ਕਿਹਾ ਜਾਂਦਾ ਹੈ । ਇਹ ਸਾਰੇ ਮੁੰਡੇ-ਕੁੜੀਆਂ ਅਸਲ ਵਿਚ ਚੰਗੀ ਜੀਵਨ-ਜਾਚ ਹੀ ਸਿੱਖ ਰਹੇ ਹੁੰਦੇ ਹਨ ।
ਇਨ੍ਹਾਂ ਨੇ ਸਹੁੰ ਖਾਧੀ ਹੁੰਦੀ ਹੈ ਕਿ ਹਰ ਰੋਜ਼ ਘੱਟੋ-ਘੱਟ ਇਕ ਚੰਗਾ ਕੰਮ ਜ਼ਰੂਰ ਕਰਨਾ ਹੈ । ਇਸ ਨੂੰ ਯਾਦ ਰੱਖਣ ਲਈ ਉਹ ਆਪਣੇ ਗਲ ਨਾਲ ਬੰਨ੍ਹੇ ਰੁਮਾਲ ਨੂੰ ਗੰਢ ਦੇ ਲੈਂਦੇ ਹਨ ਤੇ ਉਸਨੂੰ ਉਦੋਂ ਹੀ ਖੋਲ੍ਹਦੇ ਹਨ, ਜਦੋਂ ਉਹ ਕੋਈ ਚੰਗਾ ਕੰਮ ਕਰ ਲੈਣ । ‘ਸਕਾਉਟਾਂ ਤੇ ਗਾਈਡਾਂ’ ਦੀਆਂ ਵਰਦੀਆਂ ਵੱਖ-ਵੱਖ ਹੁੰਦੀਆਂ ਹਨ, ਪਰੰਤੂ ਉਨ੍ਹਾਂ ਦਾ ਕੰਮ ਇਕੋ ਹੀ ਹੁੰਦਾ ਹੈ-ਦੂਜਿਆਂ ਦੀ ਸੇਵਾ ਕਰਨਾ । : ਸਕਾਉਟ ਲਹਿਰ ਸਭ ਤੋਂ ਪਹਿਲਾਂ ਇੰਗਲੈਂਡ ਦੇ ਇਕ ਫ਼ੌਜੀ ਅਫ਼ਸਰ ਸਰ ਬੇਡਨ ਪਾਵੇਲ ਨੇ ਸ਼ੁਰੂ ਕੀਤੀ ਤੇ 1908 ਵਿਚ ਉਨ੍ਹਾਂ ਇਸ ਸੰਬੰਧੀ ਇਕ ਪੁਸਤਕ ਲਿਖੀ । ਇਸ ਤੋਂ ਪਹਿਲਾਂ ਉਹ ਇੱਕੀ ਮੁੰਡਿਆਂ ਦਾ ਇਕ ਸਕਾਉਟ ਕੈਂਪ ਲਾ ਚੁੱਕੇ ਸਨ ਤੇ ਇਹ ਪੁਸਤਕ ਉਨ੍ਹਾਂ ਦੇ ਤਜਰਬਿਆਂ ਦਾ ਨਿਚੋੜ ਸੀ ! ਇਸ ਪੁਸਤਕ ਨੂੰ ਪੜ੍ਹ ਕੇ ਹਜ਼ਾਰਾਂ ਮੁੰਡੇ-ਕੁੜੀਆਂ ਸਕਾਉਟ ਬਣਨ ਲਈ ਤਿਆਰ ਹੋ ਗਏ । ਭਾਰਤ ਵਿਚ 1909 ਵਿਚ ਪਹਿਲੀ ਵਾਰੀ ਕੁੱਝ ਵਿਦਿਆਰਥੀ ਸਕਾਊਟ ਬਣੇ । ਸਕਾਉਟਾਂ ਨੂੰ ਆਪਣਾ ਵਿਹਲਾ ਸਮਾਂ ਚੰਗੇ ਢੰਗ ਨਾਲ ਬਿਤਾਉਣ ਦੀ ਜਾਚ ਸਿਖਾਈ ਜਾਂਦੀ ਹੈ ਸਕਾਊਟ ਕੈਂਪ ਤੇ ਰੈਲੀਆਂ ਵਿਚ ਮਨ-ਪਰਚਾਵੇ ਤੋਂ ਇਲਾਵਾ ਡਾਕਟਰੀ ਸਹਾਇਤਾ ਕਰਨੀ ਵੀ ਸਿਖਾਈ ਜਾਂਦੀ ਹੈ । ਅੱਗ ਲੱਗਣ, ਹੜਾਂ ਤੇ ਭੁਚਾਲਾਂ ਆਦਿ ਮੁਸੀਬਤਾਂ ਸਮੇਂ ਲੋਕਾਂ ਦੀ ਮੱਦਦ ਕਰਨ ਦੇ ਤਰੀਕੇ ਦੱਸੇ ਜਾਂਦੇ ਹਨ ਅਜਿਹੀ ਸਥਿਤੀ ਵਿਚ ਸਕਾਉਟ ਸਭ ਤੋਂ ਪਹਿਲਾਂ ਪਹੁੰਚਦੇ ਹਨ | ਹਰ ਦੁੱਖ, ਤਕਲੀਫ ਵਿਚ ਕਿਸ ਤਰ੍ਹਾਂ ਖਿੜੇ ਮੱਥੇ ਰਿਹਾ ਜਾਵੇ, ਆਦਿ ਗੱਲਾਂ ਸਿੱਖ ਕੇ ਉਹ ਚੰਗੇ ਸ਼ਹਿਰੀ ਬਣਨ ਦੇ ਯੋਗ ਹੁੰਦੇ ਹਨ । ਇਨ੍ਹਾਂ ਕੈਂਪਾਂ ਵਿਚ ਸਕਾਉਟ ਤੇ ਲੀਡਰ ਰਾਤ ਨੂੰ ਅੱਗ ਦੁਆਲੇ ਬੈਠ ਕੇ ਆਪਣੇ ਤਜਰਬੇ ਸਾਂਝੇ ਕਰਦੇ ਹਨ । ਚੁਟਕਲਿਆਂ, ਕਹਾਣੀਆਂ ਤੇ ਗੀਤ-ਸੰਗੀਤ ਦਾ ਦੌਰ ਚਲਦਾ ਹੈ । ਇਸ ਤਰ੍ਹਾਂ ਮਨ-ਪਰਚਾਵਾ ਕਰਦੇ ਹੋਏ ਉਹ ਸਹਿਜ-ਸੁਭਾ ਚੰਗੀਆਂ ਗੱਲਾਂ ਸਿੱਖਦੇ ਹਨ ।
ਸਕੂਲਾਂ ਵਿਚ ਸਕਾਉਟ-ਮਾਸਟਰ ਬੱਚਿਆਂ ਨੂੰ ਜਥੇਬੰਦ ਕਰਦੇ ਹਨ । ਸਾਰੇ ਸਕੂਲਾਂ ਦੇ ਸਕਾਊਟ ਜ਼ਿਲ਼ਾ-ਪੱਧਰ ‘ਤੇ ਅਤੇ ਫਿਰ ਰਾਜ-ਪੱਧਰ ‘ਤੇ ਸਕਾਉਟ-ਸੰਸਥਾ ਰਾਹੀਂ ਜੁੜੇ ਹੁੰਦੇ ਹਨ । ਇਸ ਤਰ੍ਹਾਂ ਇਹ ਸੰਸਥਾ ਸਾਰੇ ਦੇਸ਼ ਵਿਚ ਫੈਲੀ ਹੁੰਦੀ ਹੈ, ਜੋ ਸਮੁੱਚੇ ਸੰਸਾਰ ਦੇ ਸਕਾਊਟਾਂ ਤੇ ਗਾਈਡਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੀ ਹੈ । ਇਹ ਸੰਸਾਰ ਵਿਚ ਸਮਾਜ-ਸੇਵਾ ਕਰਨ ਵਾਲੇ ਸਭ ਤੋਂ ਵਧੀਆ ਮਨੁੱਖ ਹਨ ।
ਔਖੇ ਸ਼ਬਦਾਂ ਦੇ ਅਰਥ :
ਕੁੰਭ ਦਾ ਮੇਲਾ = ਕੁੰਭ ਦਾ ਮੇਲਾ ਹਰ ਬਾਰਾਂ ਸਾਲਾਂ ਪਿੱਛੋਂ ਹਰਦੁਆਰ, ਅਲਾਹਾਬਾਦ, ਨਾਸਿਕ ਅਤੇ ਉਜੈਨ ਵਿਚ ਲਗਦਾ ਹੈ । ਇਨ੍ਹਾਂ ਦਿਨਾਂ ਵਿਚ ਹਿੰਦੂ ਲੋਕ ਹਰਦੁਆਰ ਵਿਖੇ ਗੰਗਾ, ਅਲਾਹਾਬਾਦ ਵਿਚ ਗੰਗਾ-ਜਮਨਾ-ਸਰਸਵਤੀ ਦੇ ਸੰਗਮ, ਨਾਸਿਕ ਵਿਚ ਗੋਦਾਵਰੀ ਤੇ ਉਜੈਨ ਵਿਚ ਸ਼ਪ ਨਦੀ ਵਿਚ ਇਸ਼ਨਾਨ ਕਰਦੇ ਹਨ । ਸੰਬੰਧੀ = ਰਿਸ਼ਤੇਦਾਰ । ਭੇਦ-ਭਾਵ = ਫ਼ਰਕ, ਵਿਤਕਰਾ, ਕਿਸੇ ਜਾਤ, ਧਰਮ, ਨਸਲ ਜਾਂ ਲਿੰਗ ਕਾਰਨ ਚੰਗਾ-ਮਾੜਾ ਜਾਂ ਉੱਚਾ-ਨੀਵਾਂ ਸਮਝਣਾ | ਧਰਮ = ਪਵਿੱਤਰ ਫ਼ਰਜ਼ | ਸ਼ਾਬਾਸ਼ = ਪ੍ਰਸੰਸਾ, ਹੱਲਾਸ਼ੇਰੀ | ਪ੍ਰਤਿ = ਲਈ, ਖ਼ਤਰਾ | ਵਚਨ = ਇਕਰਾਰ | ਕੱਬ = ਛੋਟੀ ਉਮਰ ਦੇ ਸਕਾਉਟ ਮੁੰਡੇ ਬੁਲਬੁਲ = ਛੋਟੀ ਉਮਰ ਦੀ ਸਕਾਉਟ ਕੁੜੀ । ਸੰਸਥਾ = ਕਿਸੇ ਖ਼ਾਸ ਉਦੇਸ਼ ਲਈ ਬਣਿਆਂ ਲੋਕਾਂ ਦਾ ਸਮੂਹ । ਸੇਵਾ-ਫਲ = ਸੇਵਾ ਕਰਨ ਦਾ ਇਵਜ਼, ਸੇਵਾ ਕਰਨ ਦੇ ਬਦਲੇ ਵਿਚ ਲਈ ਚੀਜ਼ । ਜਾਚ = ਤਰੀਕਾ ਰੈਲੀਆਂ = ਕਿਸੇ ਖ਼ਾਸ ਉਦੇਸ਼ ਲਈ ਹੋਇਆ ਲੋਕਾਂ ਦਾ ਇਕੱਠ । ਰੁਚੀ = ਦਿਲਚਸਪੀ । ਖਿੜੇ ਮੱਥੇ = ਖ਼ੁਸ਼ੀ ਨਾਲ 1 ਚੁਟਕਲਿਆਂ = ਲਤੀਫ਼ਿਆਂ, ਨਿੱਕੀਆਂ ਨਿੱਕੀਆਂ ਹਸਾਉਣੀਆਂ ਘਟਨਾਵਾਂ । ਦੌਰ ਚਲਣਾ = ਸਮਾਂ ਬਿਤਾਉਣਾ } ਸਹਿਜਸੁਭਾਅ = ਬਿਨਾਂ ਮਨ ਉੱਤੇ ਬੋਝ ਪਾਇਆਂ, ਸੁੱਤੇ-ਸਿੱਧ । ਜੱਥੇਬੰਦ ਕਰਨਾ = ਕਿਸੇ ਖ਼ਾਸ ਉਦੇਸ਼ ਲਈ ਲੋਕਾਂ ਨੂੰ ਇਕੱਠੇ ਕਰਨਾ ।