Punjab State Board PSEB 6th Class Punjabi Book Solutions Chapter 3 ਮਹਾਤਮਾ ਗਾਂਧੀ Textbook Exercise Questions and Answers.
PSEB Solutions for Class 6 Punjabi Chapter 3 ਮਹਾਤਮਾ ਗਾਂਧੀ (1st Language)
Punjabi Guide for Class 6 PSEB ਮਹਾਤਮਾ ਗਾਂਧੀ Textbook Questions and Answers
ਮਹਾਤਮਾ ਗਾਂਧੀ ਪਾਠ-ਅਭਿਆਸ
1. ਦੱਸੋ :
(ਉ) ਮਹਾਤਮਾ ਗਾਂਧੀ ਜੀ ਦਾ ਪੂਰਾ ਨਾਂ ਕੀ ਹੈ?
ਉੱਤਰ :
ਮੋਹਨ ਦਾਸ ਕਰਮਚੰਦ ਗਾਂਧੀ।
(ਅ) ਮਹਾਤਮਾ ਗਾਂਧੀ ਜੀ ਨੇ ਕਿਹੜਾ ਮਾਰਗ ਚੁਣਿਆ?
ਉੱਤਰ :
ਅਹਿੰਸਾ ਦਾ ਮਾਰਗ।
(ੲ) ਮਹਾਤਮਾ ਗਾਂਧੀ ਜੀ ਨੇ ਬਚਪਨ ਵਿੱਚ ਕਿਹੜਾ ਨਾਟਕ ਦੇਖਿਆ ਸੀ ਤੇ ਉਹਨਾਂ ਦੇ ਮਨ ਉੱਤੇ ਉਸ ਨਾਟਕ ਦਾ ਕਿਹੋ-ਜਿਹਾ ਪ੍ਰਭਾਵ ਪਿਆ ਸੀ?
ਉੱਤਰ :
ਜੀ ਨੇ ਬਚਪਨ ਵਿਚ ਹਰੀਸ਼ਚੰਦਰ ਨਾਟਕ ਦੇਖਿਆ ਹਰੀਸ਼ ਚੰਦਰ ਦੇ ਸਤਿਆਵਾਦੀ ਸੁਭਾ ਦਾ ਗਾਂਧੀ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਸ ਦੀ ਸਚਾਈ ਉਨ੍ਹਾਂ ਲਈ ਪ੍ਰੇਰਨਾ-ਸ੍ਰੋਤ ਬਣ ਗਈ ਤੇ ਉਨ੍ਹਾਂ ਨੇ ਸਚਾਈ ਦਾ ਲੜ ਸਾਰੀ ਉਮਰ ਫੜੀ ਰੱਖਿਆ।
(ਸ) ਗਾਂਧੀ ਜੀ ਦੇ ਮਨ ਉੱਤੇ ਸਰਵਣ ਦੀ ਪਿਤਰੀ-ਭਗਤੀ ਦਾ ਕੀ ਅਸਰ ਹੋਇਆ?
ਉੱਤਰ :
ਸਰਵਣ ਦੀ ਪਿੱਤਰੀ-ਭਗਤੀ ਦੇ ਪ੍ਰਭਾਵ ਕਾਰਨ ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਪਰਮ-ਧਰਮ ਮੰਨਦੇ ਸਨ।
(ਗ) ਗਾਂਧੀ ਜੀ ਨੇ ਸਕੂਲ ਵਿੱਚ ਨਕਲ ਕਿਉਂ ਨਹੀਂ ਕੀਤੀ?
ਉੱਤਰ :
ਇਸ ਦਾ ਕਾਰਨ ਇਹ ਸੀ ਕਿ ਗਾਂਧੀ ਜੀ ਨਕਲ ਨੂੰ ਬੁਰਾ ਸਮਝਦੇ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਨਕਲ ਕਰ ਕੇ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ।
(ਕ) ਮਹਾਤਮਾ ਗਾਂਧੀ ਜੀ ਨੇ ਆਪਣੀ ਮਾਂ ਨੂੰ ਕਿਹੜਾ ਵਚਨ ਦਿੱਤਾ ਸੀ
ਉੱਤਰ :
ਜੀ ਨੇ ਆਪਣੀ ਮਾਤਾ ਨੂੰ ਵਚਨ ਦਿੱਤਾ ਸੀ ਕਿ ਉਹ ਇੰਗਲੈਂਡ ਜਾ ਕੇ ਕਦੇ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਗੇ।
(ਖ) ਮਹਾਤਮਾ ਗਾਂਧੀ ਜੀ ਦੇ ਤਿੰਨ ਬਾਂਦਰ ਕੀ ਸਿੱਖਿਆ ਦਿੰਦੇ ਹਨ
ਉੱਤਰ :
ਗਾਂਧੀ ਜੀ ਦਾ ਪਹਿਲਾ ਬਾਂਦਰ ਬੁਰਾ ਨਾ ਬੋਲਣ ਦਾ, ਦੂਜਾ ਬੁਰਾ ਨਾ ਸੁਣਨ ਦਾ ਤੇ ਤੀਜਾ ਬੁਰਾ ਨਾ ਦੇਖਣ ਦਾ ਸੰਦੇਸ਼ ਦਿੰਦਾ ਹੈ।
2. ਖਾਲੀ ਥਾਵਾਂ ਭਰੋ :
(ਉ) ਗਾਂਧੀ ਜੀ ਦੇ ਵਿਚਾਰ ਬੜੇ ……………….. ਤੇ ……………….. ਸਨ।
(ਅ) ਉਹਨਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ……………….. ਹੈ।
(ੲ) ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਧਰਮ ……… ……….. ਮੰਨਦੇ ਸਨ।
(ਸ) ਗਾਂਧੀ ਜੀ ਆਪਣੇ ਅਸੂਲਾਂ ਦੇ ਬੜੇ ……………….. ਸਨ।
(ਹ) ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ……………….. ਦਾ ਮਾਰਗ ਚੁਣਿਆ।
ਉੱਤਰ :
(ਉ) ਉੱਚੇ ਤੇ ਸੁੱਚੇ,
(ਆ) ਰੱਬ, ਇ ਧਰਮ,
(ਸ) ਪੱਕੇ,
(ਹ) ਅਹਿੰਸਾ,
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਅਹਿੰਸਾ, ਮੁਸੀਬਤ, ਗੁਲਾਮ, ਵਹਿੰਗੀ, ਸਹਿਪਾਠੀ, ਅਧਿਆਪਕ
ਉੱਤਰ :
- ਅਹਿੰਸਾ ਜੀਵਾਂ ਨੂੰ ਨਾ ਮਾਰਨਾ)-ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ‘ ਲਈ ਅਹਿੰਸਾ ਦਾ ਮਾਰਗ ਚੁਣਿਆ।
- ਮੁਸੀਬਤ ਦੁੱਖ ਤੇ ਪ੍ਰੇਸ਼ਾਨੀ ਦੀ ਸਥਿਤੀ-ਮਨੁੱਖ ਨੂੰ ਮੁਸੀਬਤ ਸਮੇਂ ਹਿੰਮਤ ਨਹੀਂ ਹਾਰਨੀ ਚਾਹੀਦੀ।
- ਗੁਲਾਮ ਅਧੀਨ-147 ਤੋਂ ਪਹਿਲਾਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ।
- ਵਹਿੰਗੀ (ਮੋਢੇ ਤੇ ਸਮਾਨ ਚੁੱਕਣ ਲਈ ਤਕੜੀ ਵਰਗੀ ਚੀਜ਼-ਸਰਵਣ ਨੇ ਵਹਿੰਗੀ ਦੇ ਦੋਹਾਂ ਛਾਬਿਆਂ ਵਿਚ ਆਪਣੇ ਮਾਤਾ-ਪਿਤਾ ਨੂੰ ਬਿਠਾ ਕੇ ਚੁੱਕ ਲਿਆ।
- ਸਹਿਪਾਠੀ (ਇੱਕੋ ਜਮਾਤ ਵਿਚ ਪੜ੍ਹਨ ਵਾਲੇ)-ਕ੍ਰਿਸ਼ਨ ਤੇ ਸੁਦਾਮਾ ਬਚਪਨ ਵਿਚ ਸਹਿਪਾਠੀ ਸਨ।
- ਅਧਿਆਪਕ ਪੜ੍ਹਾਉਣ ਵਾਲਾ, ਟੀਚਰ)-ਸਾਡੇ ਸਕੂਲ ਵਿਚ 15 ਅਧਿਆਪਕ ਹਨ।
- ਭਾਵਨਾ ਵਿਚਾਰ, ਖ਼ਿਆਲ)–ਮੇਰੇ ਮਨ ਵਿਚ ਤੇਰੇ ਲਈ ਕੋਈ ਬੁਰੀ ਭਾਵਨਾ ਨਹੀਂ।
- ਚਰਿੱਤਰ (ਚਾਲ-ਚਲਣ-ਬੰਦੇ ਨੂੰ ਆਪਣਾ ਚਰਿੱਤਰ ਉੱਚਾ ਰੱਖਣਾ ਚਾਹੀਦਾ ਹੈ।
- ਸਤਿਆਵਾਦੀ ਸੱਚ ਉੱਤੇ ਚੱਲਣ ਵਾਲਾ)-ਹਰੀਸ਼ ਚੰਦਰ ਇਕ ਸਤਿਆਵਾਦੀ ਰਾਜਾ ਸੀ।
- ਵਿਸ਼ਵਾਸ (ਭਰੋਸਾ)-ਸ਼ੈ-ਵਿਸ਼ਵਾਸ ਨਾਲ ਕੰਮ ਕਰੋ, ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।
- ਸੰਦੇਸ਼ ਸੁਨੇਹਾ)-ਗਾਂਧੀ ਜੀ ਨੇ ਸੰਸਾਰ ਨੂੰ ਅਹਿੰਸਾ ਦਾ ਸੰਦੇਸ਼ ਦਿੱਤਾ।
- ਵਿਸ਼ਵ ਸੰਸਾਰ-1939 ਵਿਚ ਦੂਜੀ ਵਿਸ਼ਵ ਜੰਗ ਛਿੜ ਗਈ।
- ਤੀਰਥ (ਧਰਮ ਅਸਥਾਨ)-ਹਰਦੁਆਰ ਹਿੰਦੂ ਧਰਮ ਦਾ ਇੱਕ ਵੱਡਾ ਤੀਰਥ ਅਸਥਾਨ ਹੈ।
4. ਵਿਰੋਧੀ ਸ਼ਬਦ
- ਵਿਰੋਧੀ – ਸ਼ਬਦ
- ਹਿੰਸਾ – ਅਹਿੰਸਾ
- ਸ਼ਾਰਥ – ਨਿਰਸ਼ਾਰਥ
- ਵਿਦੇਸ਼ੀ – ਦੇਸੀ
ਉੱਤਰ :
- ਵਿਰੋਧੀ – ਸ਼ਬਦ
- ਹਿੰਸਾ – ਅਹਿੰਸਾ
- ਸ਼ਾਰਥ – ਨਿਰਸ਼ਾਰਥ
- ਵਿਦੇਸੀ – ਦੇਸੀ
ਵਿਆਕਰਨ
ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਉਹ ਸ਼ਬਦ ਹੁੰਦਾ ਹੈ ਜੋ ਕਿਸੇ ਜਾਤੀ ਦੀ ਹਰ ਇੱਕ ਵਸਤੂ ਲਈ ਸਾਂਝਾ ਵਰਤਿਆ ਜਾ ਸਕੇ।
ਉਦਾਹਰਨ ਵੇਖੋ :
- ਆਮ ਨਾਂਵ – ਖ਼ਾਸ ਨਾਂਵ
- ਦੇਸ – ਭਾਰਤ, ਇੰਗਲੈਂਡ
- ਨਾਟਕ – ਹਰੀਸ਼ਚੰਦਰ ਦਾ ਨਾਟਕ
- ਬਾਂਦਰ – ਗਾਂਧੀ ਜੀ ਦੇ ਤਿੰਨ ਬਾਂਦਰ
- ਮਾਰਗ – ਅਹਿੰਸਾ ਦਾ ਮਾਰਗ
- ਰਾਸ਼ਟਰ – ਸੰਯੁਕਤ ਰਾਸ਼ਟਰ
- ਜਨਮ-ਸਥਾਨ – ਪੋਰਬੰਦਰ (ਗੁਜਰਾਤ)
ਉੱਪਰ ਸੂਚੀ ਵਿੱਚ ਦੇਸ, ਨਾਟਕ, ਬਾਂਦਰ, ਮਾਰਗ, ਵਸਤਾਂ, ਰਾਸ਼ਟਰ ਆਦਿ ਸ਼ਬਦ ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਹਨ। ਇਹਨਾਂ ਦੇ ਸਾਮਣੇ ਵਾਲੇ ਸ਼ਬਦ ਖ਼ਾਸ ਨਾਂਵ ਹਨ। ਖ਼ਾਸ ਨਾਂਵ ਸ਼ਬਦ ਕੇਵਲ ਇੱਕ ਖ਼ਾਸ ਜੀਵ, ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ। – ‘ਮਹਾਤਮਾ ਗਾਂਧੀ ਪਾਠ ਵਿੱਚੋਂ ਆਮ ਨਾਂਵ ਅਤੇ ਖ਼ਾਸ ਨਾਂਵ ਚੁਣੋ।
ਅਧਿਆਪਕ ਲਈ :
ਭਾਰਤ ਦੀ ਅਜ਼ਾਦੀ ਚ ਹਿੱਸਾ ਪਾਉਣ ਵਾਲੇ ਕੁਝ ਹੋਰ ਅਹਿਮ ਵਿਅਕਤੀਆਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ।
PSEB 6th Class Punjabi Guide ਮਹਾਤਮਾ ਗਾਂਧੀ Important Questions and Answers
ਪ੍ਰਸ਼ਨ-
“ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਰਾਸ਼ਟਰ-ਪਿਤਾ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ। ਉਨ੍ਹਾਂ ਦਾ ਜਨਮ 2 ਅਕਤੂਬਰ, 1869 ਨੂੰ ਪੋਰਬੰਦਰ (ਗੁਜਰਾਤ) ਵਿਚ ਹੋਇਆ। ਗਾਂਧੀ ਜੀ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਉਣ ਲਈ ਦੇਸ਼ ਦੀ ਅਗਵਾਈ ਕੀਤੀ। ਉਹ ਉੱਚੇ-ਸੁੱਚੇ ਵਿਚਾਰਾਂ ਵਾਲੇ ਸਨ ਤੇ ਕਹਿਣੀ ਕਰਨੀ ਦੇ ਪੂਰੇ ਸਨ। ਉਹ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਦੇ ਸਨ। ਉਨ੍ਹਾਂ ਨੇ ਸਚਾਈ ਤੇ ਅਹਿੰਸਾ ਦਾ ਮਾਰਗ ਚੁਣਿਆ ਤੇ ਆਪਣੇ ਮਹਾਨ ਵਿਚਾਰਾਂ ਕਰਕੇ ਮਹਾਤਮਾ ਬਣੇ ਸਾਰਾ ਦੇਸ਼ ਅੱਜ ਵੀ ਉਨ੍ਹਾਂ ਨੂੰ “ਬਾਪੂ’ ਦੇ ਨਾਂ ਨਾਲ ਯਾਦ ਕਰਦਾ ਹੈ। ਬਚਪਨ ਵਿਚ ਗਾਂਧੀ ਜੀ ਹਰੀਸ਼ਚੰਦਰ ਨਾਟਕ ਤੋਂ ਬਹੁਤ ਪ੍ਰਭਾਵਿਤ ਹੋਏ।
ਰਾਜਾ ਹਰੀਸ਼ਚੰਦਰ ਦੇ ਸਤਿਆਵਾਦੀ ਸੁਭਾ ਦਾ ਉਨ੍ਹਾਂ ਦੇ ਮਨ ਉੱਤੇ ਡੂੰਘਾ ਅਸਰ ਹੋਇਆ ਤੇ ਉਸ ਦੀ ਸਚਾਈ ਗਾਂਧੀ ਜੀ ਲਈ ਪ੍ਰੇਰਨਾ ਸ੍ਰੋਤ ਬਣ ਗਈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ਰੱਬ ਹੈ। ਗਾਂਧੀ ਜੀ ਉੱਤੇ ਸਰਵਣ ਦੀ ਪਿੱਤਰੀ-ਭਗਤੀ ਦਾ ਵੀ ਬਹੁਤ ਪ੍ਰਭਾਵ ਪਿਆ, ਜਿਸ ਨੇ ਮਾਪਿਆਂ ਦੀ ਤੀਰਥ-ਯਾਤਰਾ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨੂੰ ਵਹਿੰਗੀ ਵਿਚ ਬਿਠਾ ਕੇ ਚੁੱਕ ਲਿਆ ਤੇ ਤੀਰਥਾਂ ‘ਤੇ ਚਲ ਪਿਆ। ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਪਰਮ-ਧਰਮ ਸਮਝਦੇ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਬੱਚਿਆਂ ਨੂੰ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਤੋਂ ਪੇਰਨਾ ਲੈਣੀ ਚਾਹੀਦੀ ਹੈ।
ਜਦੋਂ ਗਾਂਧੀ ਜੀ ਸਕੂਲ ਪੜ੍ਹਦੇ ਸਨ, ਤਾਂ ਉਨ੍ਹਾਂ ਦੇ ਸਕੂਲ ਵਿਚ ਇੰਸਪੈਕਟਰ ਨਿਰੀਖਣ ਕਰਨ ਆਏ ਉਨ੍ਹਾਂ ਨੇ ਬੱਚਿਆਂ ਨੂੰ ਕੁੱਝ ਸ਼ਬਦ-ਜੋੜ ਲਿਖਣ ਲਈ ਕਿਹਾ। ਗਾਂਧੀ ਜੀ ਨੇ ਪੰਜ ਸ਼ਬਦ-ਜੋੜਾਂ ਵਿਚੋਂ ਇਕ ਗ਼ਲਤ ਲਿਖਿਆ ਤੇ ਉਨ੍ਹਾਂ ਦੇ ਅਧਿਆਪਕ ਨੇ ਉਨ੍ਹਾਂ ਨੂੰ ਨਾਲ ਦੇ ਸਹਿਪਾਠੀ ਦੇ ਸ਼ਬਦ-ਜੋੜਾਂ ਦੀ ਨਕਲ ਕਰ ਕੇ ਗ਼ਲਤੀ ਠੀਕ ਕਰਨ ਦਾ ਇਸ਼ਾਰਾ ਕੀਤਾ ਪਰ ਗਾਂਧੀ ਜੀ ਨੇ ਅਜਿਹਾ ਨਾ ਕੀਤਾ।
ਉਹ ਸਮਝਦੇ ਸਨ ਕਿ ਨਕਲ ਕਰ ਕੇ ਅਸੀਂ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹਾਂ ਗਾਂਧੀ ਜੀ ਆਪਣੇ ਅਸੂਲਾਂ ਦੇ ਪੱਕੇ ਤੇ ਦ੍ਰਿੜ੍ਹ ਸਨ। ਜਦੋਂ ਗਾਂਧੀ ਜੀ ਇੰਗਲੈਂਡ ਜਾਣ ਲੱਗੇ, ਤਾਂ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਤੋਂ ਬਚਨ ਲਿਆ ਕਿ ਉੱਥੇ ਜਾ ਕੇ ਉਹ ਨਾ ਸ਼ਰਾਬ ਪੀਣਗੇ ਤੇ ਨਾ ਹੀ ਮਾਸ ਖਾਣਗੇ। ਗਾਂਧੀ ਜੀ ਉੱਥੇ ਜਾ ਕੇ ਕਦੇ ਵੀ ਆਪਣੇ ਇਸ ਬਚਨ ਤੋਂ ਥਿੜਕੇ ਨਾ।
ਗਾਂਧੀ ਜੀ ਕੋਲ ਤਿੰਨ ਬਾਂਦਰਾਂ ਦੀਆਂ ਮੂਰਤੀਆਂ ਸਨ। ਪਹਿਲੇ ਬਾਂਦਰ ਨੇ ਆਪਣੇ ਮੂੰਹ ਉੱਤੇ ਹੱਥ ਰੱਖੇ ਹੋਏ ਸਨ ਦੂਜੇ ਨੇ ਆਪਣੀਆਂ ਅੱਖਾਂ ਉੱਤੇ ਹੱਥ ਰੱਖੇ ਹੋਏ ਤੇ ਤੀਜੇ ਨੇ ਆਪਣੇ ਕੰਨਾਂ ਉੱਤੇ ਹੱਥ ਰੱਖੇ ਹੋਏ ਸਨ ਪਹਿਲਾਂ ਬਾਂਦਰ ਬੁਰਾ ਨਾ ਬੋਲਣ ਦਾ, ਦੂਜਾ ਬੁਰਾ ਨਾ ਦੇਖਣ ਦਾ ਤੇ ਤੀਜਾ ਬੁਰਾ ਨਾ ਸੁਣਨ ਦਾ ਸੰਦੇਸ਼ ਦਿੰਦਾ ਸੀ। ਗਾਂਧੀ ਜੀ ਵੀ ਜੀਵਨ ਭਰ ਕਿਸੇ ਦੇ ਦੋਸ਼ ਸੁਣਨ, ਦੇਖਣ ਜਾਂ ਬੋਲਣ ਲਈ ਤਿਆਰ ਨਾ ਹੋਏ। ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਅਹਿੰਸਾ ਦਾ ਮਾਰਗ ਚੁਣਿਆ।
ਉਨ੍ਹਾਂ ਸਤਿਆਗ੍ਰਹਿ ਕੀਤੇ, ਵਿਦੇਸ਼ੀ ਮਾਲ ਦਾ ਤਿਆਗ ਕੀਤਾ ਤੇ ਦੇਸੀ ਵਸਤਾਂ ਵਰਤਣ ਦਾ ਅੰਦੋਲਨ ਚਲਾਇਆ। ਉਨ੍ਹਾਂ ਨੇ ਨਿਰਸੁਆਰਥ ਦੇਸ਼ ਸੇਵਾ ਕੀਤੀ ਤੇ ਰਾਸ਼ਟਰ-ਪਿਤਾ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਨੂੰ ਵਿਸ਼ਵ-ਪੱਧਰ ਦੇ ਅਹਿੰਸਾਵਾਦੀ ਹੋਣ ਦਾ ਮਾਣ ਦਿੰਦਿਆਂ 2 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵਲੋਂ ‘ਕੌਮਾਂਤਰੀ ਅਹਿੰਸਾ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਔਖੇ ਸ਼ਬਦਾਂ ਦੇ ਅਰਥ-ਅੰਗਰੇਜ਼ – ਇੰਗਲੈਂਡ ਦੇ ਰਹਿਣ ਵਾਲੇ ਗੋਰੇ ਲੋਕ। ਗੁਲਾਮ – ਪਰਅਧੀਨ ਕਹਿਣੀ – ਜੋ ਕਿਹਾ ਜਾਵੇ ਕਰਨੀ – ਜੋ ਕੀਤਾ ਜਾਵੇ। ਇਕ ਸਮਾਨ – ਬਰਾਬਰ। ਅਹਿੰਸਾ – ਜੀਵਾਂ ਨੂੰ ਦੁੱਖ ਨਾ ਦੇਣਾ ਮਹਾਤਮਾ – ਉੱਚੀ ਆਤਮਾ ! ਚਰਿੱਤਰ – ਆਚਰਨ ਪ੍ਰਭਾਵਿਤ – ਜਿਸ ਉੱਤੇ ਅਸਰ ਹੋਇਆ ਹੋਵੇ।ਸਤਿਆਵਾਦੀ — ਸੱਚ ਉੱਤੇ ਚੱਲਣ ਵਾਲਾ। ਪ੍ਰੇਰਨਾ ਸ੍ਰੋਤ – ਪ੍ਰੇਰਨਾ ਦਾ ਸੋਮਾ। ਪਿਤਰੀ – ਪਿਤਾ ਦੀ, ਮਾਤਾ-ਪਿਤਾ ਦੀ ਆਗਿਆਕਾਰੀ – ਕਿਹਾ ਮੰਨਣ ਵਾਲਾ। ਵਹਿੰਗੀ – ਤੱਕੜੀ-ਨੁਮਾ ਚੀਜ਼, ਜਿਸ ਦੇ ਛਾਬਿਆਂ ਵਿਚ ਸਮਾਨ ਪਾ ਕੇ ਮੋਢੇ ਉੱਤੇ ਭਾਰ ਚੁੱਕਿਆ ਜਾਂਦਾ ਹੈ। ਬਿਰਧ – ਬੁੱਢੇ। ਨੇਤਰਹੀਣ – ਅੰਨੇ ! ਤੀਰਥ – ਧਰਮ ਅਸਥਾਨ। ਇੱਛਾ – ਚਾਹ। ਪਰਮ-ਧਰਮ – ਸਭ ਤੋਂ ਵੱਡਾ ਫ਼ਰਜ਼। ਮਤ — ਵਿਚਾਰ ਤੋਂ ਪ੍ਰੇਰਨਾ – ਸੇਧ ਦ੍ਰਿੜ੍ਹ – ਪੱਕਾ। ਸੇਵਨ – ਖਾਣਾ। ਥਿੜਕੇ – ਨਾ ਟਿਕੇ। ਸੰਦੇਸ਼ – ਸੁਨੇਹਾ ਸਿਧਾਂਤ – ਨਿਯਮ ਵਸਤਾਂ – ਚੀਜ਼ਾਂ ਤਿਆਗ ਕੀਤਾ – ਛੱਡ ਦਿੱਤਾ ਨਿਰਸੁਆਰਥ – ਸੁਆਰਥ ਤੋਂ ਬਿਨਾਂ। ਵਿਸ਼ਵ – ਸਾਰਾ ਸੰਸਾਰ। ਅਹਿੰਸਾਵਾਦੀ – ਜੋ ਮਾਰ-ਵੱਢ ਨਾ ਕਰੇ। ਕੌਮਾਂਤਰੀ – ਵਿਸ਼ਵ-ਵਿਆਪੀ 1 ਦਿਵਸ – ਦਿਨ। ਚਾਨਣ-ਮੁਨਾਰਾ – ਰੌਸ਼ਨੀ ਦੇਣ ਵਾਲਾ ਸਤੰਭ। ਪੂਰਨਿਆਂ – ਪੈਰ-ਚਿੰਨ੍ਹਾਂ।
1. ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 8.
ਖ਼ਾਲੀ ਥਾਂਵਾਂ ਭਰੋ
(ਉ) ਰਾਸ਼ਟਰ-ਪਿਤਾ …………………………………. ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਹੈ
(ਆ) ਸਾਰਾ ਦੇਸ਼ ਅੱਜ ਵੀ ਉਹਨਾਂ ਨੂੰ …………………………………. ਦੇ ਨਾਂ ਨਾਲ ਯਾਦ ਕਰਦਾ ਹੈ।
(ਸ) ਗਾਂਧੀ ਜੀ …………………………………. ਦੇ ਚਰਿੱਤਰ ਤੋਂ ਬਹੁਤ ਪ੍ਰਭਾਵਿਤ ਹੋਏ।
(ਹ) ਗਾਂਧੀ ਜੀ ਦੇ ਮਨ ‘ਤੇ …………………………………. ਦੀ ਪਿੱਤਰੀ-ਭਗਤੀ ਦਾ ਵੀ ਬਹੁਤ ਪ੍ਰਭਾਵ ਹੋਇਆ।
(ਕ) ਗਾਂਧੀ ਜੀ ਨੇ ਆਪਣੇ ਕੋਲ ਤਿੰਨ ਬਾਂਦਰਾਂ ਦੀਆਂ …………………………………. ਰੱਖੀਆਂ ਹੋਈਆਂ ਸਨ।
ਉੱਤਰ :
(ਉ) ਮਹਾਤਮਾ
(ਆ) ਬਾਪੂ
(ਸ) ਹਰੀਸ਼ਚੰਦਰ
(ਹ) ਸਰਵਣ
(ਕ) ਮੂਰਤੀਆਂ
2. ਵਿਆਕਰਨ
ਪ੍ਰਸ਼ਨ 1.
ਆਮ ਨਾਂਵ ਜਾਂ ਜਾਤੀਵਾਚਕ ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਆਮ ਨਾਂਵ ਜਾਂ ਜਾਤੀਵਾਚਕ ਨਾਂਵ) ਉਹ ਸ਼ਬਦ ਹੁੰਦਾ ਹੈ, ਜੋ ਕਿਸੇ ਜਾਤੀ ਦੀ ਹਰ ਇਕ ਚੀਜ਼ ਲਈ ਸਾਂਝਾ ਵਰਤਿਆਂ ਜਾ ਸਕੇ; ਜਿਵੇਂ-ਮੁੰਡਾ, ਆਦਮੀ, ਪਿੰਡ, ਸ਼ਹਿਰ, ਦੇਸ਼, ਦਰਿਆ, ਪਸ਼ੂ, ਪੰਛੀ, ਨਾਟਕ, ਵਸਤੂ, ਰਾਸ਼ਟਰ ਆਦਿ।
ਪ੍ਰਸ਼ਨ 2.
ਖਾਸ ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ?
ਉੱਤਰ :
ਖ਼ਾਸ ਨਾਂਵ ਸ਼ਬਦ ਉਹ ਹੁੰਦੇ ਹਨ, ਜੋ ਕੇਵਲ ਇਕ ਖ਼ਾਸ ਜੀਵ, ਵਸਤੂ ਜਾਂ ਸਥਾਨ ਲਈ ਵਰਤੇ ਜਾਂਦੇ ਹਨ , ਜਿਵੇਂ-ਮਨਜੀਤ, ਤਰਸੇਮ ਲਾਲ, ਜੰਡਿਆਲਾ, ਭੋਗਪੁਰ, ਪਾਕਿਸਤਾਨ, ਸਤਲੁਜ, ਅਫ਼ਰੀਕਾ, ਸੂਰਜ, ਹਰੀਸ਼ ਚੰਦਰ, ਗਾਂਧੀ ਜੀ, ਸੰਯੁਕਤ ਰਾਸ਼ਟਰ।
ਪ੍ਰਸ਼ਨ 3.
ਪਾਠ ਵਿਚੋਂ ਕੁੱਝ ਆਮ ਨਾਂਵ ਤੇ ਕੁੱਝ ਖਾਸ ਨਾਂਵ ਚੁਣੋ।
ਉੱਤਰ :
ਆਮ ਨਾਂਵ-ਪਿਤਾ, ਰਾਸ਼ਟਰ, ਦੇਸ਼, ਮਹਾਤਮਾ, ਮਾਂ, ਬਾਪ, ਤੀਰਥ, ਸਹਿਪਾਠੀ, ਬਾਂਦਰ, ਇਨਸਪੈਕਟਰ, ਅਧਿਆਪਕ। ਖ਼ਾਸ ਨਾਂਵ-ਮਹਾਤਮਾ, ਮੋਹਨ ਦਾਸ ਕਰਮਚੰਦ ਗਾਂਧੀ, ਗੁਜਰਾਤ, ਪੋਰਬੰਦਰ, ਭਾਰਤ, ਹਰੀਸ਼ ਚੰਦਰ, ਅਕਤੂਬਰ, ਸਰਵਣ।
3. ਪੈਰਿਆਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ ਰਾਸ਼ਟਰ ਪਿਤਾ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ।ਉਹਨਾਂ ਦਾ ਜਨਮ 2 ਅਕਤੂਬਰ, 1869 ਈ: ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ। ਜਦੋਂ ਉਹਨਾਂ ਦਾ ਜਨਮ ਹੋਇਆ, ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ। ਗਾਂਧੀ ਜੀ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਦੇਸ਼ ਦੀ ਅਗਵਾਈ ਕੀਤੀ। ਉਹਨਾਂ ਦੇ ਵਿਚਾਰ ਬੜੇ ਉੱਚੇ ਤੇ ਸੁੱਚੇ ਸਨ। ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ।
ਉਹ ਸਭ ਮਨੁੱਖਾਂ ਨੂੰ ਇੱਕ ਸਮਾਨ ਸਮਝਦੇ ਸਨ। ਉਹਨਾਂ ਦੇ ਮਨ ਵਿੱਚ ਕਿਸੇ ਧਰਮ ਬਾਰੇ, ਕਿਸੇ ਜਾਤ ਬਾਰੇ ਕੋਈ ਬੁਰੀ ਭਾਵਨਾ ਨਹੀਂ ਸੀ।ਉਹਨਾਂ ਨੇ ਸਚਾਈ ਤੇ ਅਹਿੰਸਾ ਦਾ ਮਾਰਗ ਚੁਣਿਆ ਅਤੇ ਜੀਵਨ ਭਰ ਇਸ ਹੀ ਰਸਤੇ ‘ਤੇ ਚੱਲਦੇ ਰਹੇ। ਆਪਣੇ ਮਹਾਨ ਵਿਚਾਰਾਂ ਕਰਕੇ ਹੀ ਉਹ ਮਹਾਤਮਾ ਬਣੇ। ਸਾਰਾ ਦੇਸ਼ ਅੱਜ ਵੀ ਉਹਨਾਂ ਨੂੰ ਬਾਪੂ ਦੇ ਨਾਂ ਨਾਲ ਯਾਦ ਕਰਦਾ ਹੈ।
1. ਦਾ ਪੂਰਾ ਨਾਂ ਕੀ ਸੀ?
(ਉ) ਕਰਮ ਚੰਦ ਮੋਹਨ ਦਾਸ ਗਾਂਧੀ
(ਅ) ਮੋਹਨ ਦਾਸ ਕਰਮਚੰਦ ਗਾਂਧੀ
(ਇ) ਕਰਮ ਚੰਦਰ ਮੋਹਨ ਦਾਸ ਗਾਂਧੀ
(ਸ) ਕਰਮ ਚੰਦਰ ਮੋਹਨ ਲਾਲ ਗਾਂਧੀ।
ਉੱਤਰ :
(ਅ) ਮੋਹਨ ਦਾਸ ਕਰਮਚੰਦ ਗਾਂਧੀ
2. ਦਾ ਜਨਮ ਕਦੋਂ ਹੋਇਆ?
(ਉ) 1 ਅਕਤੂਬਰ, 1869
(ਅ) 2 ਅਕਤੂਬਰ, 1869
(ਇ) 2 ਅਕਤੂਬਰ 1969
(ਸ) 11 ਅਕਤੂਬਰ, 1869.
ਉੱਤਰ :
(ਅ) 2 ਅਕਤੂਬਰ, 1869
3. ਭਾਰਤ ਕਿਸ ਦਾ ਗੁਲਾਮ ਸੀ?
(ਉ) ਫ਼ਰਾਂਸੀਸੀਆਂ ਦਾ
(ਅ) ਮੁਗ਼ਲਾਂ ਦਾ
(ਈ) ਅੰਗਰੇਜ਼ਾਂ ਦਾ
(ਸ) ਪੁਰਤਗਾਲੀਆਂ ਦਾ
ਉੱਤਰ :
(ਈ) ਅੰਗਰੇਜ਼ਾਂ ਦਾ
4. ਭਾਰਤ ਨੂੰ ਅਜ਼ਾਦ ਕਰਾਉਣ ਲਈ ਅਗਵਾਈ ਕਿਸਨੇ ਕੀਤੀ?
(ਉ) ਗਾਂਧੀ ਜੀ ਨੇ
(ਅ) ਅੰਗਰੇਜ਼ਾਂ ਨੇ
(ਇ) ਲੋਕਾਂ ਨੇ।
(ਸ) ਕਿਸੇ ਨੇ ਵੀ ਨਹੀਂ।
ਉੱਤਰ :
(ਉ) ਗਾਂਧੀ ਜੀ ਨੇ
5. ਗਾਂਧੀ ਜੀ ਦੇ ਵਿਚਾਰ ਕਿਹੋ-ਜਿਹੇ ਸਨ?
(ੳ) ਮੌਲਿਕ
(ਅ) ਧਾਰਮਿਕ
(ਬ) ਉੱਚੇ ਤੇ ਸੁੱਚੇ
(ਸ) ਨਵੇਂ।
ਉੱਤਰ :
(ਈ) ਉੱਚੇ ਤੇ ਸੁੱਚੇ
6. ਗਾਂਧੀ ਜੀ ਦੀ ਕਹਿਣੀ ਤੇ ਕਰਨੀ ਵਿਚ ਕੀ ਨਹੀਂ ਸੀ?
(ਉ) ਅੰਤਰ
(ਅ) ਅੰਤਰਮੁਖਤਾ
(ਈ) ਡੂੰਘਾਈ
(ਸ) ਦ੍ਰਿੜ੍ਹਤਾ।
ਉੱਤਰ :
(ਉ) ਅੰਤਰ
7. ਗਾਂਧੀ ਜੀ ਦੇ ਮਨ ਵਿਚ ਕਿਸ ਚੀਜ਼ ਬਾਰੇ ਬੁਰੀ ਭਾਵਨਾ ਨਹੀਂ ਸੀ?
(ਉ) ਅੰਗਰੇਜ਼ਾਂ ਬਾਰੇ
(ਅ) ਧਰਮ ਬਾਰੇ/ਜਾਤ ਬਾਰੇ
(ਈ) ਪਾਰਟੀਆਂ ਬਾਰੇ
(ਸ) ਸਿਆਸਤ ਬਾਰੇ।
ਉੱਤਰ :
(ਅ) ਧਰਮ ਬਾਰੇ/ਜਾਤ ਬਾਰੇ
8. ਗਾਂਧੀ ਜੀ ਜੀਵਨ ਭਰ ਕਿਹੜੇ ਰਸਤੇ ਉੱਤੇ ਚਲਦੇ ਰਹੇ?
(ਉ) ਸਚਾਈ ਤੇ ਅਹਿੰਸਾ ਦੇ
(ਅ) ਹਿੰਸਾ ਦੇ
(ਇ) ਇਨਕਲਾਬ
(ਸ) ਸੁਧਾਰਕ !
ਉੱਤਰ :
(ਉ) ਸਚਾਈ ਤੇ ਅਹਿੰਸਾ ਦੇ
9. ‘ਰਾਸ਼ਟਰ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ?
(ਉ) ਨੂੰ
(ਅ) ਨਹਿਰੂ ਨੂੰ
(ਇ) ਸਰਦਾਰ ਪਟੇਲ ਨੂੰ
(ਸ) ਡਾ: ਰਜਿੰਦਰ ਪ੍ਰਸਾਦ ਨੂੰ।
ਉੱਤਰ :
(ਉ) ਨੂੰ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆਵਾਂ ਸ਼ਬਦ ਚੁਣੋ।
ਉੱਤਰ :
(i) ਭਾਰਤ, ਅੰਗਰੇਜ਼ਾਂ, ਮਹਾਤਮਾ ਗਾਂਧੀ, ਅਕਤੂਬਰ, ਧਰਮ।
(ii) ਉਹਨਾਂ, ਉਹ, ਸਭ, ਕੋਈ, ਇਸ।
(iii) ਪੂਰਾ, ਗੁਲਾਮ, ਬੜੇ ਉੱਚੇ, ਬੁਰੀ, ਮਹਾਨ।
(iv) ਹੋਇਆ, ਕੀਤੀ, ਸਮਝਦੇ ਸਨ, ਚੱਲਦੇ ਰਹੇ, ਬਣੇ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ :
(i) ‘ਬਾਪੂ’ ਸ਼ਬਦ ਦਾ ਲਿੰਗ ਬਦਲੋ
(ਉ) ਬੇਬੇ
(ਆ) ਮਾਂ
(ਇ) ਮੰਮੀ
(ਸ) ਮਾਤਾ !
ਉੱਤਰ :
(ਉ) ਬੇਬੇ
(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਤੇ ਬੁਰੀ
(ਅ) ਅੱਜ
(ਇ) ਸਾਗ
(ਸ) ਯਾਦ !
ਉੱਤਰ :
(ਉ) ਤੇ ਬੁਰੀ
(iii) ਹੇਠ ਲਿਖਿਆਂ ਵਿੱਚੋਂ “ਮਨੁੱਖਾਂ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਮਰਦਾਂ
(ਅ) ਤੇ ਪੁਰਸ਼ਾਂ
(ਈ) ਬੰਦਿਆਂ/ਆਦਮੀਆਂ
(ਸ) ਮਨਮੁਖਾ
ਉੱਤਰ :
(ਈ) ਬੰਦਿਆਂ/ਆਦਮੀਆਂ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਛੁੱਟ-ਮਰੋੜੀ
ਉੱਤਰ :
(i) ਡੰਡੀ (।);
(ii) ਕਾਮਾ (,);
(iii) ਛੁੱਟ-ਮਰੋੜੀ (‘)
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :
ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਹਿੰਸਾ ਦਾ ਮਾਰਗ ਚੁਣਿਆ। ਉਹਨਾਂ ਨੇ ਸੱਤਿਆਗ੍ਰਹਿ ਕੀਤੇ, ਵਿਦੇਸ਼ੀ ਵਸਤਾਂ ਦਾ ਤਿਆਗ ਕੀਤਾ ਅਤੇ ਦੇਸੀ ਵਸਤਾਂ ਵਰਤਣ ਦਾ ਅੰਦੋਲਨ ਚਲਾਇਆ ਆਪਣੇ ਇਹਨਾਂ ਗੁਣਾਂ ਕਰਕੇ ਹੀ ਗਾਂਧੀ ਜੀ ਨੂੰ ਸਫਲਤਾ ਪ੍ਰਾਪਤ ਹੋਈ। ਉਹਨਾਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ, ਨਿਰਸਵਾਰਥ ਦੇਸ਼ ਦੀ ਸੇਵਾ ਕਰ ਕੇ ਰਾਸ਼ਟਰ ਪਿਤਾ ਹੋਣ ਦਾ ਮਾਣ ਪ੍ਰਾਪਤ ਕੀਤਾ।
ਗਾਂਧੀ ਜੀ ਦੀਆਂ ਨੀਤੀਆਂ ਨੂੰ ਹੁਣ ਸਾਰਾ ਵਿਸ਼ਵ ਮਾਣ ਸਨਮਾਨ ਦੇ ਰਿਹਾ ਹੈ। ਉਹਨਾਂ ਨੂੰ ਵਿਸ਼ਵ-ਪੱਧਰ ‘ਤੇ ਅਹਿੰਸਾਵਾਦੀ ਹੋਣ ਦਾ ਮਾਣ ਦਿੰਦਿਆਂ ਹੋਇਆਂ, ਉਨ੍ਹਾਂ ਦੀ ਜਨਮ ਮਿਤੀ 2 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵਲੋਂ “ਕੌਮਾਂਤਰੀ ਅਹਿੰਸਾ ਦਿਵਸ ਵਜੋਂ ਮਨਾਉਣਾ ਐਲਾਨਿਆ ਗਿਆ ਹੈ। ਗਾਂਧੀ ਜੀ ਭਾਰਤ ਦਾ ਚਾਨਣ-ਮੁਨਾਰਾ ਹਨ। ਸਾਨੂੰ ਉਹਨਾਂ ਦੇ ਪੂਰਨਿਆਂ ‘ਤੇ ਚੱਲਣਾ ਚਾਹੀਦਾ ਹੈ।
1. ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਕਿਹੜਾ ਰਾਹ ਚੁਣਿਆ?
(ਉ ਹਿੰਸਾ
(ਅ) ਅਹਿੰਸਾ
(ਇ) ਯਰਕਾਉ
(ਸ) ਭੜਕਾਉ
ਉੱਤਰ :
(ਅ) ਅਹਿੰਸਾ
2. ਗਾਂਧੀ ਜੀ ਨੇ ਸੱਤਿਆਗ੍ਰਹਿ ਕਿਸ ਲਈ ਕੀਤੇ?
(ਉ) ਦੇਸ਼ ਦੀ ਅਜ਼ਾਦੀ ਲਈ
(ਅ) ਲੋਕਾਂ ਦੀ ਭਲਾਈ ਲਈ
(ਇ) ਕਿਰਤੀ ਕਿਸਾਨਾਂ ਲਈ
(ਸ) ਅੰਗਰੇਜ਼ਾਂ ਲਈ।
ਉੱਤਰ :
(ਉ) ਦੇਸ਼ ਦੀ ਅਜ਼ਾਦੀ ਲਈ
3. ਗਾਂਧੀ ਜੀ ਨੇ ਕਿਨ੍ਹਾਂ ਵਸਤਾਂ ਦਾ ਤਿਆਗ ਕੀਤਾ?
(ਉ) ਦੇਸੀ
(ਅ) ਵਿਦੇਸ਼ੀ
(ਇ) ਗੈਰ-ਮਿਆਰੀ
(ਸ) ਸਮਿਆਰੀ।
ਉੱਤਰ :
(ਅ) ਵਿਦੇਸ਼ੀ
4. ਗਾਂਧੀ ਜੀ ਨੇ ਕਿਨ੍ਹਾਂ ਵਸਤਾਂ ਨੂੰ ਵਰਤਣ ਲਈ ਅੰਦੋਲਨ ਚਲਾਇਆ?
(ਉ) ਵਿਦੇਸ਼ੀ
(ਅ) ਦੇਸੀ
(ਇ) ਮਿਆਰੀ
(ਸ) ਸਸਤੀਆਂ।
ਉੱਤਰ :
(ਅ) ਦੇਸੀ
5. ਗਾਂਧੀ ਜੀ ਨੇ ਕਿਸ ਦੇ ਦਿਲਾਂ ਉੱਤੇ ਰਾਜ ਕੀਤਾ?
(ਉ) ਲੋਕਾਂ ਦੇ
(ਅ) ਅੰਗਰੇਜ਼ਾਂ ਦੇ
(ਈ) ਕਿਰਤੀਆਂ ਦੇ
(ਸ) ਅਮੀਰਾਂ ਦੇ।
ਉੱਤਰ :
(ਉ) ਲੋਕਾਂ ਦੇ
6. ਗਾਂਧੀ ਜੀ ਨੇ ਨਿਰਸਵਾਰਥ ਦੇਸ਼ ਦੀ ਸੇਵਾ ਕਰ ਕੇ ਕਿਹੜਾ ਮਾਣ ਪ੍ਰਾਪਤ ਕੀਤਾ?
(ਉ) ਰਾਸ਼ਟਰ-ਪਿਤਾ ਦਾ
(ਅ) ਰਾਸ਼ਟਰ ਗੌਰਵ ਦਾ
(ਇ) ਰਾਸ਼ਟਰ-ਪ੍ਰੇਮੀ
(ਸ) ਦਾਸ ਰਾਸ਼ਟਰ-ਸੇਵਕ ਦਾ।
ਉੱਤਰ :
(ਉ) ਰਾਸ਼ਟਰ-ਪਿਤਾ ਦਾ
7. ਗਾਂਧੀ ਜੀ ਦੀ ਜਨਮ ਮਿਤੀ ਕਿਹੜੀ ਹੈ?
(ਉ) 14 ਨਵੰਬਰ
(ਅ) 7 ਸਤੰਬਰ,
(ਇ) 20 ਅਕਤੂਬਰ
(ਸ) 2 ਅਕਤੂਬਰ ਨੂੰ
ਉੱਤਰ :
(ਸ) 2 ਅਕਤੂਬਰ ਨੂੰ
8. ਵਿਸ਼ਵ-ਪੱਧਰ ਉੱਤੇ ਗਾਂਧੀ ਜੀ ਨੂੰ ਕੀ ਹੋਣ ਦਾ ਮਾਣ ਪ੍ਰਾਪਤ ਹੈ?
(ਉ) ਹਿੰਸਾਵਾਦੀ।
(ਅ) ਅਹਿੰਸਾਵਾਦੀ।
(ਈ) ਆਤੰਕਨਾਸ਼ਕ
(ਸ) ਅਤਿਵਾਦੀ।
ਉੱਤਰ :
(ਅ) ਅਹਿੰਸਾਵਾਦੀ।
9. ਸੰਯੁਕਤ ਰਾਸ਼ਟਰ ਵਲੋਂ ਗਾਂਧੀ ਜੀ ਦੇ ਜਨਮ-ਦਿਨ ਨੂੰ ਕਿਹੜੇ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ?
(ਉ) ਕੌਮਾਂਤਰੀ ਅਹਿੰਸਾ ਦਿਵਸ
(ਅ) ਕੌਮਾਂਤਰੀ ਹਿੰਸਾ ਦਿਵਸ
(ਈ) ਕੌਮਾਂਤਰੀ ਦੇਸ਼-ਭਗਤ ਦਿਵਸ
(ਸ) ਕੌਮਾਂਤਰੀ ਅਜ਼ਾਦੀ ਦਿਵਸ।
ਉੱਤਰ :
(ਉ) ਕੌਮਾਂਤਰੀ ਅਹਿੰਸਾ ਦਿਵਸ
10. ਭਾਰਤ ਦਾ ਚਾਨਣ-ਮੁਨਾਰਾ ਕੌਣ ਹੈ?
(ਉ) ਗਾਂਧੀ ਜੀ।
(ਅ) ਸ੍ਰੀ ਨਹਿਰੂ
(ਇ) ਸਰਦਾਰ ਪਟੇਲ
(ਸ) ਜੈ ਪ੍ਰਕਾਸ਼ ਨਰਾਇਣ
ਉੱਤਰ :
(ਉ) ਗਾਂਧੀ ਜੀ।
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ :
ਉੱਤਰ :
(i) ਗਾਂਧੀ ਜੀ, ਦੇਸ਼, ਮਾਰਗ, ਅਹਿੰਸਾ, ਵਸਤਾਂ।
(ii) ਉਹਨਾਂ, ਇਹਨਾਂ, ਸਾਨੂੰ।
(iii) ਆਪਣੇ, ਵਿਦੇਸੀ, ਦੇਸੀ, ਅਹਿੰਸਾਵਾਦੀ, 2, ਸਾਰਾ।
(iv) ਚੁਣਿਆ, ਹੋਈ, ਚਲਾਇਆ, ਦੇ ਰਿਹਾ ਹੈ, ਚੱਲਣਾ ਚਾਹੀਦਾ ਹੈ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੋਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ‘ਰਾਸ਼ਟਰ-ਪਿਤਾ ਦਾ ਇਸਤਰੀ ਲਿੰਗ ਕਿਹੜਾ ਹੈ?
(ਉ) ਰਾਸ਼ਟਰ-ਮਾਤਾ
(ਅ) ਰਾਸ਼ਟਰ-ਮਾਈ
(ਇ) ਰਾਸ਼ਟਰੀ-ਮਾਤਾ
(ਸ) ਰਾਸ਼ਟਰੀ-ਮਈਆ
ਉੱਤਰ :
(ਅ) ਰਾਸ਼ਟਰ-ਮਾਈ
(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਵਿਦੇਸੀ
(ਅ) ਵਸਤਾਂ
(ਇ) ਵਿਸ਼ਵ
(ਸ) ਮੁਨਾਰਾ।
ਉੱਤਰ :
(ਉ) ਵਿਦੇਸੀ
(iii) ‘ਸਫਲਤਾਂ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਅਸਫ਼ਲਤਾ
(ਅ) ਪਾਸ
(ਇ) ਕਾਮਯਾਬੀ
(ਸ) ਪ੍ਰਾਪਤੀ।
ਉੱਤਰ :
(ਇ) ਕਾਮਯਾਬੀ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਵਿਸਰਾਮ ਚਿੰਨ੍ਹ ਲਿਖੋ।
(i) ਡੰਡੀ
(ii) ਕਾਮਾ
(iii) ਛੁੱਟ-ਮਰੋੜੀ
(iv) ਇਕਹਿਰੇ ਪੁੱਠੇ ਕਾਮੇ
(v) ਜੋੜਨੀ।
ਉੱਤਰ :
(i) ਡੰਡੀ (।)
(ii) ਕਾਮਾ (,)
(iii) ਛੁੱਟ-ਮਰੋੜੀ (“”)
(iv) ਇਕਹਿਰੇ ਪੁੱਠੇ ਕਾਮੇ (‘)
(v) ਜੋੜਨੀ (-)
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :