Punjab State Board PSEB 6th Class Punjabi Book Solutions Punjabi Grammar Kiriya ਕਿਰਿਆ Exercise Questions and Answers.
PSEB 6th Class Punjabi Grammar ਕਿਰਿਆ
ਪ੍ਰਸ਼ਨ 1.
ਕਿਰਿਆ ਕਿਸ ਨੂੰ ਆਖਦੇ ਹਨ ?
ਉੱਤਰ :
ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ, ਉਹ ਕਿਰਿਆ . ਅਖਵਾਉਂਦੇ ਹਨ , ਜਿਵੇਂ-
(ੳ) “ਉਹ ਗਿਆ ।
(ਅ) ‘ਮੈਂ ਪੁਸਤਕ ਪੜ੍ਹੀ ।
(ਇ) ਚਪੜਾਸੀ ਨੇ ਘੰਟੀ ਵਜਾਈ ।
(ਸ) ਗੁਰਮੀਤ ਹਾਕੀ ਖੇਡਦਾ ਹੈ ।
ਪਹਿਲੇ ਵਾਕ ਵਿਚ ‘ਗਿਆ, ਦੂਜੇ ਵਿਚ ‘ਪੜੀ, ਤੀਜੇ ਵਿਚ “ਵਜਾਈ ਤੇ ਚੌਥੇ ਵਿਚ “ਖੇਡਦਾ ਹੈ’ ਕਿਰਿਆਵਾਂ ਹਨ ।
ਪ੍ਰਸ਼ਨ 2.
ਕਰਤਾ ਤੋਂ ਕੀ ਭਾਵ ਹੈ ?
ਉੱਤਰ :
ਵਾਕ ਵਿਚ ਜਿਹੜਾ ਨਾਂਵ ਜਾਂ ਪੜਨਾਂਵ ਕੰਮ ਕਰਦਾ ਹੈ, ਉਹ ‘ਕਰਤਾ ਅਖਵਾਉਂਦਾ ਹੈ ; ਜਿਵੇਂ
ਮੈਂ ਫੁੱਟਬਾਲ ਖੇਡਿਆ ।
ਉਹ ਸਕੂਲ ਗਿਆ ।
ਇਨ੍ਹਾਂ ਵਾਕਾਂ ਵਿਚ ‘ਮੈਂ ਤੇ “ਉਹ” ਕੰਮ ਕਰਦੇ ਹਨ, ਇਸ ਕਰਕੇ ਇਹ ‘ਕਰਤਾ’ ਹਨ ।
ਪ੍ਰਸ਼ਨ 3.
ਕਰਮ ਤੋਂ ਕੀ ਭਾਵ ਹੈ ?
ਉੱਤਰ :
ਵਾਕ ਵਿਚ ਕਿਰਿਆ ਦੇ ਕੰਮ ਦਾ ਜਿਸ ਨਾਂਵ ਜਾਂ ਪੜਨਾਂਵ ਉੱਤੇ ਪ੍ਰਭਾਵ ਪੈਂਦਾ ਹੈ, ਉਹ ਕਰਮ ਹੁੰਦਾ ਹੈ; ਜਿਵੇਂ
(ਉ) ਮੈਂ ‘ਰੋਟੀ ਖਾਧੀ ।
(ਅ) ਮੈਂ ‘ਸੱਪ’ ਮਾਰਿਆ ।
ਇਨ੍ਹਾਂ ਵਿਚ ਪਹਿਲੇ ਵਾਕ ਵਿਚ ਕਿਰਿਆ ਦਾ ਪ੍ਰਭਾਵ ‘ਰੋਟੀ ਉੱਤੇ ਤੇ ਦੂਜੇ ਵਿਚ ‘ਸੱਪ’ ਉੱਤੇ ਪਿਆ ਹੈ, ਇਸ ਕਰਕੇ ਇਹ ਕਰਮ ਹਨ ।
ਪ੍ਰਸ਼ਨ 4.
ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮੁੱਖ ਰੂਪ ਵਿਚ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ।
ਜਿਸ ਵਾਕ ਵਿਚ ਕਿਰਿਆ ਦੇ ਨਾਲ ਉਸ ਦਾ ਕਰਮ ਨਾ ਦੱਸਿਆ ਜਾਵੇ, ਉਸ ਨੂੰ ਅਕਰਮਕ ਤੇ ਜਿਸ ਦੇ ਨਾਲ ਕਰਮ ਦੱਸਿਆ ਜਾਵੇ, ਉਸ ਨੂੰ ਸਕਰਮਕ ਕਿਰਿਆ ਆਖਦੇ ਹਨ ।
ਇਸ ਤੋਂ ਬਿਨਾਂ ਕਿਰਿਆ ਦੀ ਦੂਜੀ ਵੰਡ ਇਸ ਤਰ੍ਹਾਂ ਕੀਤੀ ਜਾਂਦੀ ਹੈ-ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਤੇ ਦੋਹਰੀ ਪ੍ਰੇਰਨਾਰਥਕ ਕਿਰਿਆ ।
ਕਿਰਿਆ ਦੀ ਤੀਜੀ ਵੰਡ ਅਨੁਸਾਰ ਇਸ ਨੂੰ “ਇਕਹਿਰੀ ਕਿਰਿਆ’ ਤੇ ‘ਸੰਯੁਕਤ ਕਿਰਿਆ ਵਿਚ ਤੇ ਚੌਥੀ ਵੰਡ ਅਨੁਸਾਰ ਇਸ ਨੂੰ ‘ਮੂਲ ਕਿਰਿਆ ਤੇ ‘ਸਹਾਇਕ ਕਿਰਿਆ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ ।
ਪ੍ਰਸ਼ਨ 5.
ਕਿਰਿਆ ਸ਼ਬਦਾਂ ਦੇ ਹੇਠਾਂ ਲਕੀਰ ਲਗਾਓ
(ਉ) ਹਰਬੰਸ ਉੱਚੀ-ਉੱਚੀ ਰੋ ਰਿਹਾ ਹੈ ।
(ਅ) ਰੇਲ ਗੱਡੀ ਆਏਗੀ ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ ?
(ਸ) ਧੋਬੀ ਕੱਪੜੇ ਧੋ ਰਿਹਾ ਹੈ ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ ।
(ਕ) ਕੁੜੀ ਰੱਸੀ ਟੱਪਦੀ ਹੈ ।
(ਖ) ਦਰਜ਼ੀ ਕੱਪੜੇ ਸਿਉਂ ਰਿਹਾ ਹੈ ।
ਉੱਤਰ :
(ਉ) ਹਰਬੰਸ ਉੱਚੀ-ਉੱਚੀ ਰੋ ਰਿਹਾ ਹੈ ।
(ਅ) ਰੇਲ-ਗੱਡੀ ਆਏਗੀ ।
(ਇ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ ।
(ਸ) ਧੋਬੀ ਕੱਪੜੇ ਧੋ ਰਿਹਾ ਹੈ ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ ।
(ਕ) ਕੁੜੀ ਰੱਸੀ ਟੱਪਦੀ ਹੈ ।
(ਖ) ਦਰਜ਼ੀ ਕੱਪੜੇ ਸਿਉਂ ਰਿਹਾ ਹੈ ।