PSEB 6th Class Punjabi Vyakaran ਲਿੰਗ (1st Language)

Punjab State Board PSEB 6th Class Punjabi Book Solutions Punjabi Grammar Ling ਲਿੰਗ Exercise Questions and Answers.

PSEB 6th Class Hindi Punjabi Grammar ਲਿੰਗ (1st Language)

ਪ੍ਰਸ਼ਨ 1.
ਸ਼ਬਦ ਦੇ ਲਿੰਗ ਤੋਂ ਕੀ ਭਾਵ ਹੈ ?
ਜਾਂ
ਲਿੰਗ ਦੀ ਪਰਿਭਾਸ਼ਾ ਲਿਖੋ।
ਉੱਤਰ :
ਸ਼ਬਦ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ।

ਪ੍ਰਸ਼ਨ 2.
ਲਿੰਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ – ਪੁਲਿੰਗ ਤੇ ਇਸਤਰੀ ਲਿੰਗ।

ਪੁਲਿੰਗ – ਪੁਰਖਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਪੁਲਿੰਗ ਹੁੰਦਾ ਹੈ , ਜਿਵੇਂ – ਮੁੰਡਾ, ਕੁੱਤਾ, ਪਹਾੜ, ਕੜਾਹਾ ਆਦਿ।

ਇਸਤਰੀ ਲਿੰਗ – ਇਸਤਰੀਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਇਸਤਰੀ ਲਿੰਗ ਹੁੰਦਾ ਹੈ; ਜਿਵੇਂ – ਕੁੜੀ, ਕੁੱਤੀ, ਪਹਾੜੀ, ਕੜਾਹੀ ਆਦਿ।

PSEB 6th Class Punjabi Vyakaran ਲਿੰਗ (1st Language)

ਯਾਦ ਕਰੇ

PSEB 6th Class Punjabi Vyakaran ਲਿੰਗ (1st Language) 1
PSEB 6th Class Punjabi Vyakaran ਲਿੰਗ (1st Language) 2

PSEB 6th Class Punjabi Vyakaran ਲਿੰਗ (1st Language)

PSEB 6th Class Punjabi Vyakaran ਲਿੰਗ (1st Language) 3

PSEB 6th Class Punjabi Vyakaran ਲਿੰਗ (1st Language)

PSEB 6th Class Punjabi Vyakaran ਲਿੰਗ (1st Language) 4
PSEB 6th Class Punjabi Vyakaran ਲਿੰਗ (1st Language) 5
PSEB 6th Class Punjabi Vyakaran ਲਿੰਗ (1st Language) 6

PSEB 6th Class Punjabi Vyakaran ਲਿੰਗ (1st Language)

ਪ੍ਰਸ਼ਨ 3.
ਹੇਠ ਲਿਖੇ ਪੁਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਇਸਤਰੀ – ਲਿੰਗ ਰੂਪ ਲਿਖੋ
(ੳ) ਸੱਪ –
(ਆ) ਬੱਕਰਾ –
(ਇ) ਹਾਥੀ –
(ਸ) ਚਾਚਾ –
(ਹ) ਵੱਛਾ –
ਉੱਤਰ :
(ੳ) ਸੱਪ – ਸੱਪਣੀ,
(ਆ) ਬੱਕਰਾ – ਬੱਕਰੀ,
(ਇ) ਹਾਥੀ – ਹਥਣੀ,
(ਸ) ਚਾਚਾ – ਚਾਚੀ,
(ਹ) ਵੱਛਾ – ਵੱਛੀ।

ਪ੍ਰਸ਼ਨ 4.
ਹੇਠ ਲਿਖੇ ਇਸਤਰੀ – ਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਪੁਲਿੰਗ ਰੂਪ ਲਿਖੋ –
(ਉ) ਨਾਨਾ –
(ਅ) ਮਾਮਾ –
(ਇ) ਧੋਬਣ –
(ਸ) ਸੋਹਣੀ –
(ਹ) ਤੇਲਣ –
ਉੱਤਰ :
(ਉ) ਨਾਨਾ – ਨਾਨੀ,
(ਅ) ਮਾਮਾ – ਮਾਮੀ,
(ਇ) ਧੋਬਣ – ਧੋਬੀ,
(ਸ) ਸੋਹਣੀ – ਸੋਹਣਾ,
(ਹ) ਤੇਲਣ – ਤੇਲੀ॥

PSEB 6th Class Punjabi Vyakaran ਲਿੰਗ (1st Language)

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ
(ਉ) ਪੁੱਤਰੀ
(ਅ) ਮੋਰਨੀ
(ਈ) ਨੌਕਰਾਣੀ
(ਸ) ਪੰਜਾਬੀ
(ਹ’) ਰਾਗ।
ਉੱਤਰ :
(ੳ) ਪੁੱਤਰੀ – ਪੁੱਤਰ,
(ਅ) ਮੋਰਨੀ – ਮੋਰ,
(ਈ) ਨੌਕਰਾਣੀ – ਨੌਕਰ,
(ਸ) ਪੰਜਾਬੀ ਪੰਜਾਬਣ,
(ਹ) ਰਾਗ – ਰਾਗਣੀ

ਪ੍ਰਸ਼ਨ 6.
ਹੇਠਾਂ ਦਿੱਤੇ ਵਾਕਾਂ ਵਿਚ ਲਕੀਰੇ ਗਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਦੁਬਾਰਾ ਲਿਖੋ
(ੳ) ਉਹ ਇਕ ਕਮਜ਼ੋਰ ਆਦਮੀ ਹੈ।
(ਆ) ਵੀਰ ਜੀ ਘਰ ਪਹੁੰਚ ਗਏ ਹਨ।
(ਈ) ਵਿਦਿਆਰਥੀ ਪੜ੍ਹ ਰਿਹਾ ਹੈ।
(ਸ) ਹਾਥੀ ਨਦੀ ਵਿਚ ਪਾਣੀ ਪੀ ਰਿਹਾ ਸੀ।
ਉੱਤਰ :
(ੳ) ਉਹ ਇਕ ਕਮਜ਼ੋਰ ਤੀਵੀਂ ਹੈ।
(ਅ) ਭੈਣ ਜੀ ਘਰ ਪਹੁੰਚ ਗਏ ਹਨ।
(ੲ) ਵਿਦਿਆਰਥਣ ਪੜ੍ਹ ਰਹੀ ਹੈ।
(ਸ) ਹਥਣੀ ਨਦੀ ਵਿਚ ਪਾਣੀ ਪੀ ਰਹੀ ਸੀ।

Leave a Comment