PSEB 6th Class Punjabi Vyakaran ਨਾਂਵ (1st Language)

Punjab State Board PSEB 6th Class Punjabi Book Solutions Punjabi Grammar Nanva ਨਾਂਵ Exercise Questions and Answers.

PSEB 6th Class Hindi Punjabi Grammar ਨਾਂਵ (1st Language)

ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ ?
ਜਾਂ
ਨਾਂਵ ਦੀ ਪਰਿਭਾਸ਼ਾ ਲਿਖੋ।
ਉੱਤਰ :
ਨਾਂਵ ਉਨ੍ਹਾਂ ਸ਼ਬਦਾਂ ਨੂੰ ਆਖਿਆ ਜਾਂਦਾ ਹੈ ; ਜਿਨ੍ਹਾਂ ਰਾਹੀਂ ਅਸੀਂ ਚੀਜ਼ਾਂ, ਮਨੁੱਖਾਂ ਅਤੇ ਥਾਂਵਾਂ ਦੇ ਨਾਂ ਲੈਂਦੇ ਹਾਂ , ਜਿਵੇਂ – ਵਿਦਿਆਰਥੀ, ਸੁਰਜੀਤ ਸਿੰਘ, ਜਮਾਤ, ਸ਼ਹਿਰ, ਅੰਮ੍ਰਿਤਸਰ, ਸੋਨਾ, ਮਿੱਟੀ, ਮਿਠਾਸ, ਕੁੜੱਤਣ ਆਦਿ।

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 2.
ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ
1. ਆਮ ਨਾਂਵ ਜਾਂ ਜਾਤੀਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਸਮੁੱਚੀ ਸ਼੍ਰੇਣੀ ਜਾਂ ਜਿਣਸ ਲਈ ਵਰਤੇ ਜਾਣ, ਨੂੰ ਆਮ ਨਾਂਵ ਜਾਂ ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ ; ਜਿਵੇਂ – ਕਪਤਾਨ, ਪੁਸਤਕ, ਮਨੁੱਖ, ਨਗਰ, ਮੁੰਡਾ, ਵਿਦਿਆਰਥੀ, ਆਦਮੀ, ਪਿੰਡ, ਸ਼ਹਿਰ, ਦਰਿਆ, ਘੋੜਾ ॥

2. ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਖ਼ਾਸ ਪੁਰਖ, ਇਸਤਰੀ ਜਾਂ ਥਾਂ ਦਾ ਨਾਂ ਪ੍ਰਗਟ ਕਰਨ, ਉਨ੍ਹਾਂ ਨੂੰ ‘ਖ਼ਾਸ ਨਾਂਵ” ਜਾਂ “ਨਿੱਜਵਾਚਕ ਨਾਂਵ” ਕਿਹਾ ਜਾਂਦਾ ਹੈ; ਜਿਵੇਂ ਜਲੰਧਰ, ਗੁਰਮੀਤ, ਮਨਜੀਤ, ਪੰਜਾਬ, ਸੂਰਜ, ਅਮਰੀਕਾ, ਅਕਾਸ਼, ਸਤਲੁਜ, ਬਿਆਸ, ਰਾਵੀ, ਦਿੱਲੀ, ਚੰਡੀਗੜ੍ਹ, ਜੰਡਿਆਲਾ, ਗੁਰੂ ਗੋਬਿੰਦ ਸਿੰਘ, ਆਨੰਦਪੁਰ ਸਾਹਿਬ ਆਦਿ।

3. ਇਕੱਠਵਾਚਕ ਨਾਂਵ – ਜਿਹੜੇ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਣ, ਉਨ੍ਹਾਂ ਨੂੰ ‘ਇਕੱਠਵਾਚਕ ਨਾਂਵ” ਆਖਦੇ ਹਨ ; ਜਿਵੇਂ – ਟੀਮ, ਜਮਾਤ, ਸਭਾ, ਝੰਡ, ਮੰਡਲੀ, ਡਾਰ, ਹੇੜ, ਢੇਰ, ਕਮੇਟੀ, ਵੱਗ, ਕਤਾਰ, ਪਰਜਾ, ਲੋਕ ਆਦਿ।

4. ਵਸਤੂਵਾਚਕ ਨਾਂਵ – ਜਿਹੜੇ ਸ਼ਬਦ ਉਨ੍ਹਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ, ਜੋ ਕੇਵਲ ਤੋਲੀਆਂ ਜਾਂ ਮਿਣੀਆਂ ਹੀ ਜਾ ਸਕਣ, ਪਰ ਗਿਣੀਆਂ ਨਾ ਜਾ ਸਕਣ, ਉਨ੍ਹਾਂ ਨੂੰ “ਵਸਤਵਾਚਕ ਨਾਂਵ” ਆਖਦੇ ਹਨ : ਜਿਵੇਂ – ਸੋਨਾ, ਚਾਂਦੀ, ਪਾਣੀ, ਰੇਤ, ਲੋਹਾ, ਤੇਲ, ਖੰਡ, ਪੱਥਰ, ਸ਼ਰਬਤ, ਪਾਣੀ ਆਦਿ।

5. ਭਾਵਵਾਚਕ ਨਾਂਵ – ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਦੀਆਂ ਹਨ, ਤੇ ਨਾ ਹੀ ਫੜੀਆਂ ਜਾ ਸਕਦੀਆਂ ਹਨ, ਕੇਵਲ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ‘ਭਾਵਵਾਚਕ ਨਾਂਵ ਕਿਹਾ ਹੈ , ਜਿਵੇਂ – ਮਿਠਾਸ, ਖ਼ੁਸ਼ੀ,, ਗ਼ਮੀ, ਕੁੜੱਤਣ, ਜੁਆਨੀ, ਪਿਆਰ, ਸੇਵਾ, ਸੱਚ, ਪੁੰਨ, ਪਾਪ, ਦੁੱਖ, ਬਿਮਾਰੀ, ਹਾਸਾ, ਕਮਜ਼ੋਰੀ ਆਦਿ।

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 3.
ਹੇਠ ਲਿਖਿਆਂ ਦੀ ਪਰਿਭਾਸ਼ਾ ਲਿਖੋ
(ਉ) ਵਸਤੂਵਾਚਕ ਨਾਂਵ
(ਅ) ਇਕੱਠਵਾਚਕ ਨਾਂਵ ਭਾਵਵਾਚਕ ਨਾਂਵ।
ਉੱਤਰ :
ਨੋਟ – ਪ੍ਰਸ਼ਨਾਂ ਸੰਬੰਧੀ ਪ੍ਰਸ਼ਨ 2 ਦੇ ਉੱਤਰ ਵਿਚ ਪੜੋ।

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਚੁਣੋ। ਉਨ੍ਹਾਂ ਦੀ ਕਿਸਮ ਵੀ ਦੱਸੋ –
(ਉ) ਸ਼ੇਰ ਜੰਗਲ ਦਾ ਰਾਜਾ ਮੰਨਿਆ ਗਿਆ ਹੈ।
(ਅ) ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ।
(ਇ) ਨੇਕੀ ਦਾ ਫਲ ਮਿੱਠਾ ਹੁੰਦਾ ਹੈ।
(ਸ) ਜਮਾਤ ਵਿਚ ਤੀਹ ਵਿਦਿਆਰਥੀ ਬੈਠੇ ਹਨ।
(ਹ) ਬਜ਼ਾਰੋਂ ਸਰੋਂ ਦਾ ਤੇਲ ਲਿਆਓ।
(ਕ) ਮੋਹਣ ਸਿੰਘ ਨੇ ਮੁੰਡੇ ਦਾ ਵਿਆਹ ਬੜੀ ਧੂਮ – ਧਾਮ ਨਾਲ ਕੀਤਾ।
(ਖ) ਬਿੱਲੀ ਨੇ ਚੂਹਿਆਂ ਨੂੰ ਮਾਰ ਮੁਕਾਇਆ।
(ਗ) ਜਵਾਨੀ ਦੀਵਾਨੀ ਹੁੰਦੀ ਹੈ।
(ਘ) ਅੱਜ ਬਹੁਤ ਗ਼ਰਮੀ ਹੈ।
(ਖੀ) ਮੋਰ ਪੈਲ ਪਾ ਕੇ ਥੱਕ ਗਿਆ ਹੈ।
ਉੱਤਰ :
(ਉ) ਸ਼ੇਰ, ਜੰਗਲ, ਰਾਜਾ – ਆਮ ਨਾਂਵ।
(ਆ) ਚੀਜ਼ – ਆਮ ਨਾਂਵ, ਸੋਨਾ – ਵਸਤੂਵਾਚਕ ਨਾਂਵ।
(ਇ) ਨੇਕੀ – ਭਾਵਵਾਚਕ ਨਾਂਵ, ਫਲ – ਆਮ ਨਾਂਵ॥
(ਸ) ਜਮਾਤ – ਇਕੱਠਵਾਚਕ ਨਾਂਵ , ਵਿਦਿਆਰਥੀ – ਆਮ ਨਾਂਵ !
(ਹ) ਬਜ਼ਾਰੋਂ – ਆਮ ਨਾਂਵ; ਸਰੋਂ, ਤੇਲ – ਵਸਤੂਵਾਚਕ ਨਾਂਵ।
(ਕ) ਮੋਹਣ ਸਿੰਘ – ਖ਼ਾਸ ਨਾਂਵ, ਮੁੰਡੇ – ਆਮ ਨਾਂਵ, ਵਿਆਹ – ਭਾਵਵਾਚਕ ਨਾਂਵ।
(ਖ) ਬਿੱਲੀ, ਚੂਹਿਆਂ – ਆਮ ਨਾਂਵ।
(ਗ) ਜਵਾਨੀ – ਭਾਵਵਾਚਕ ਨਾਂਵ।
(ਘ) ਗਰਮੀ – ਭਾਵਵਾਚਕ ਨਾਂਵ : ਕੇ ਮੋਰ – ਆਮ ਨਾਂਵ , ਪੈਲ – ਭਾਵਵਾਚਕ ਨਾਂਵ॥
(ਖੀ) ਸੁਗੰਧ

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਨਾਂਵ ਦੀ ਕਿਸਮ ਲਿਖੋ
(ਉ) ਸੁਹੱਪਣ –
(ਆ) ਫੁੱਲ –
(ਈ) ਇਸਤਰੀ –
(ਸ) ਲੋਹਾ –
(ਹ) ਖ਼ੁਸ਼ੀ –
(ਕ) ਤੋਲ –
(ਖ) ਸੁਰੀਧ –
(ਗ) ਮਨੁੱਖਤਾ –
(ਘ) ਗੰਗਾ –
(ਥੇ) ਜਮਾਤ –
ਉੱਤਰ :
(ਉ) ਸੁਹੱਪਣ – ਭਾਵਵਾਚਕ ਨਾਂਵ,
(ਆ) ਫੁੱਲ – ਆਮ ਨਾਂਵ
(ਈ) ਇਸਤਰੀ – ਆਮ ਨਾਂਵ,
(ਸ ਲੋਹਾ – ਵਸਤੂਵਾਚਕ ਨਾਂਵ,
(ਹ) ਖ਼ੁਸ਼ੀ – ਭਾਵਵਾਚਕ ਨਾਂਵ,
(ਕ) ਤੋਲ – ਵਸਤੂਵਾਚਕ ਨਾਂਵ,
(ਖ) ਸੁਰੀਧ – ਭਾਵਵਾਚਕ ਨਾਂਵ
(ਗ) ਮਨੁੱਖਤਾ – ਭਾਵਵਾਚਕ ਨਾਂਵ,
(ਘ) ਗੰਗਾ – ਖ਼ਾਸ ਨਾਂਵ
(ਥੇ) ਜਮਾਤ – ਇਕੱਠਵਾਚਕ ਨਾਂਵ।

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ
(ਉ) ਨਾਂਵ ……………………………. ਪ੍ਰਕਾਰ ਦੇ ਹੁੰਦੇ ਹਨ।
(ਅ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਮਨੁੱਖ, ਵਸਤੂ, ਥਾਂ ਆਦਿ ਦਾ ਨਾਂ ਪਤਾ ਲੱਗੇ, ਉਨ੍ਹਾਂ ਨੂੰ ……………………………. ਕਹਿੰਦੇ ਹਨ।
(ਈ) ਆਮ ਨਾਂਵ ਦਾ ਦੂਸਰਾ ਨਾਂਵ ……………………………. ਨਾਂਵ ਹੈ।
(ਸ) ਨਿੱਜ – ਵਾਚਕ ਨਾਂਵ ਨੂੰ ……………………………. ਵੀ ਕਹਿੰਦੇ ਹਨ।
(ਹ) ਸ਼ੀਲਾ, ਮੀਨਾ ਤੇ ਸੁਨੀਤਾ ……………………………. ਨਾਂਵ ਅਖਵਾਉਂਦੇ ਹਨ।
(ਕ) ਸੈਨਾ, ਜਮਾਤ, ਇੱਜੜ ……………………………. ਨਾਂਵ ਅਖਵਾਉਂਦੇ ਹਨ।
(ਪ) ਸ਼ਹਿਰ, ਪਿੰਡ, ਪਹਾੜ ……………………………. ਨਾਂਵ ਅਖਵਾਉਂਦੇ ਹਨ।
(ਗ) ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬੰਦਾ ਬਹਾਦਰ ……………………………. ਨਾਂਵ ਅਖਵਾਉਂਦੇ ਹਨ।
(ਘ) ਖੰਡ, ਗੁੜ, ਕਣਕ, ……………………………. ਨਾਂਵ ਹਨ।
(ਖ) ਗ਼ਰਮੀ, ਸਰਦੀ, ਜਵਾਨੀ ……………………………. ਨਾਂਵ ਹਨ।
ਉੱਤਰ :
(ੳ) ਪੰਜ,
(ਅ) ਆਮ ਨਾਂਵ,
(ਇ) ਜਾਤੀਵਾਚਕ,
(ਸ) ਖ਼ਾਸ ਨਾਂਵ,
(ਹ) ਖ਼ਾਸ ਨਾਂਵ,
(ਕ) ਇਕੱਠਵਾਚਕ,
(ਪ) ਆਮ,
(ਗ) ਖ਼ਾਸ,
(ਘ) ਵਸਤਵਾਚਕ,
(ਖ) ਭਾਵਵਾਚਕ !

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 7.
ਠੀਕ ਵਾਕਾਂ ਦੇ ਸਾਹਮਣੇ ਦੀ (✓) ਅਤੇ ਗ਼ਲਤ ਵਾਕਾਂ ਦੇ ਸਾਹਮਣੇ (✗) ਲਗਾਓ –
(ੳ) ਖ਼ਾਸ ਸਥਾਨ, ਵਸਤੂ, ਵਿਅਕਤੀ ਦਾ ਗਿਆਨ ਦੇਣ ਵਾਲਾ ਸ਼ਬਦ ਆਮ ਨਾਂਵ ਹੁੰਦਾ ਹੈ।
(ਅ) ਸੈਨਾ, ਦਲ, ਸਭਾ, ਇੱਜੜ, ਡਾਰ, ਇਕੱਠਵਾਚਕ ਨਾਂਵ ਹਨ
(ਈ) ਖ਼ੁਸ਼ੀ, ਉਦਾਸੀ, ਗ਼ਮੀ ਵਸਤੂਵਾਚਕ ਨਾਂਵ ਹਨ।
(ਸ) ਪੁਸਤਕ, ਮਨੁੱਖ, ਸ਼ਹਿਰ, ਪਿੰਡ ਆਮ ਨਾਂਵ ਹਨ।
(ਹ) ਨਾਂਵ ਅੱਠ ਪ੍ਰਕਾਰ ਦੇ ਹੁੰਦੇ ਹਨ।
(ਕ) ਦਿੱਲੀ, ਹਿਮਾਲਾ, ਖ਼ਾਸ ਨਾਂਵ ਹਨ।
ਉੱਤਰ :
(ੳ) (✗)
(ਅ) (✓)
(ਈ) (✗)
(ਸ) (✓)
(ਹ) (✗)
(ਕ) (✓)

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 8.
ਹੇਠ ਲਿਖੇ ਨਾਂਵ ਸ਼ਬਦਾਂ ਵਿਚੋਂ ਖ਼ਾਸ ਨਾਂਵ ਤੇ ਆਮ ਨਾਂਵ ਚੁਣੋ –
ਸੈਨਾ, ਜਮਾਤ, ਇੱਜੜ, ਸੀ ਗੁਰੂ ਨਾਨਕ ਦੇਵ ਜੀ, ਡੱਬਾ, ਦਿੱਲੀ, ਹਿਮਾਲਾ, ਸਰਦੀ, ਹੁਸ਼ਿਆਰਪੁਰ, ਗਰਮੀ, ਜਵਾਨੀ, ਡਾਰ, ਖੰਡ, ਗੁੜ, ਕਣਕ, ਸ਼ਹਿਰ, ਪਿੰਡ, ਪਹਾੜ।
ਉੱਤਰ :
ਆਮ ਨਾਂਵ – ਸ਼ਹਿਰ, ਪਿੰਡ, ਪਹਾੜ, ਡੱਬਾ ! ਖ਼ਾਸ ਨਾਂਵ – ਸ੍ਰੀ ਗੁਰੂ ਨਾਨਕ ਦੇਵ ਜੀ, ਦਿੱਲੀ, ਹੁਸ਼ਿਆਰਪੁਰ, ਹਿਮਾਲਾ।

Leave a Comment