Punjab State Board PSEB 6th Class Punjabi Book Solutions Punjabi Grammar Padnav ਪੜਨਾਂਵ Exercise Questions and Answers.
PSEB 6th Class Punjabi Grammar ਪੜਨਾਂਵ
ਪ੍ਰਸ਼ਨ 1.
ਪੜਨਾਂਵ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭੇਦ ਹਨ ? ਉਦਾਹਰਨਾਂ ਦੇ ਕੇ ਸਮਝਾਓ ।
ਉੱਤਰ :
ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਜਗ੍ਹਾ ਵਰਤਿਆ ਜਾਵੇ, ਉਹ ਪੜਨਾਂਵ ਅਖਵਾਉਂਦਾ ਹੈ , ਜਿਵੇਂ-ਮੈਂ, ਅਸੀਂ , ਸਾਡਾ, ਤੂੰ, ਤੁਸੀਂ, ਤੁਹਾਡਾ, ਇਹ, ਉਹ, ਆਪ ਆਦਿ ।
ਪ੍ਰਸ਼ਨ 2.
ਪੜਨਾਂਵ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ :
ਪੜਨਾਂਵ ਛੇ ਕਿਸਮ ਦੇ ਹੁੰਦੇ ਹਨ
1. ਪੁਰਖਵਾਚਕ ਪੜਨਾਂਵ :
ਜਿਹੜੇ ਪੜਨਾਂਵ ਕੇਵਲ ਪੁਰਖਾਂ ਦੀ ਥਾਂ ‘ਤੇ ਵਰਤੇ ਜਾਣ, ਉਨ੍ਹਾਂ ਨੂੰ ‘ਪੁਰਖਵਾਚਕ ਪੜਨਾਂਵ’ ਆਖਿਆ ਜਾਂਦਾ ਹੈ , ਜਿਵੇਂ-ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ ।
ਪੁਰਖਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ-
(ੳ) ਉੱਤਮ ਪੁਰਖ ਜਾਂ ਪਹਿਲਾ ਪੁਰਖ-ਵਾਕ ਵਿਚ ਗੱਲ ਕਰਨ ਵਾਲੇ ਵਿਅਕਤੀ ਨੂੰ “ਉੱਤਮ ਪੁਰਖ’ ਆਖਿਆ ਜਾਂਦਾ ਹੈ; ਜਿਵੇਂ-ਮੈਂ, ਮੇਰਾ, ਮੈਨੂੰ, ਅਸੀਂ, ਸਾਨੂੰ, ਸਾਡਾ, ਸਾਡੇ, ਸਾਡੀ, ਸਾਥੋਂ ਆਦਿ ।
(ਅ) ਮੱਧਮ ਪੁਰਖ ਜਾਂ ਦੂਜਾ ਪੁਰਖ-ਵਾਕ ਵਿਚ ਜਿਸ ਨਾਲ ਗੱਲ ਕੀਤੀ ਜਾਵੇ, ਉਹ ‘ਮੱਧਮ ਪੁਰਖ ਹੁੰਦਾ ਹੈ; ਜਿਵੇਂ ਤੂੰ, ਤੁਸੀਂ, ਤੁਹਾਡਾ, ਤੁਹਾਡੀ, ਤੁਹਾਡੀਆਂ, ਤੈਨੂੰ, ਤੁਹਾਨੂੰ, ਤੇਰਾ, ਤੇਰੇ ਆਦਿ ।
(ਇ) ਅਨਯ ਪੁਰਖ ਜਾਂ ਤੀਸਰਾ ਪੁਰਖ-ਵਾਕ ਵਿਚ ਜਿਸ ਬਾਰੇ ਗੱਲ ਕੀਤੀ ਜਾਵੇ, ਉਸ ਨੂੰ “ਅਨਯ ਪੁਰਖ ਆਖਿਆ ਜਾਂਦਾ ਹੈ; ਜਿਵੇਂ-ਉਹ, ਇਸ, ਉਨ੍ਹਾਂ ਆਦਿ ।
2. ਨਿੱਜਵਾਚਕ ਪੜਨਾਂਵ :
ਜਿਹੜਾ ਪੜਨਾਂਵ ਕਰਤਾ ਦੀ ਥਾਂ ਵਰਤਿਆ ਜਾਵੇ, ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ “ਨਿੱਜਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ
(ਉ) ਮਨੁੱਖ ਆਪਣੀ ਕਿਸਮਤ ‘ਆਪ’ ਬਣਾਉਂਦਾ ਹੈ ।
(ਅ) ਮੈਂ ‘ਆਪ’ · ਉੱਥੇ ਗਿਆ ।
ਇਨ੍ਹਾਂ ਵਿਚੋਂ ਪਹਿਲੇ ਵਾਕ ਵਿਚ ‘ਆਪ’ ਪੜਨਾਂਵ ਕਰਤਾ ‘ਮਨੁੱਖ’ ਦੀ ਥਾਂ ‘ਤੇ ਵਰਤਿਆ ਗਿਆ ਹੈ, ਪਰ ਦੂਜੇ ਵਾਕ ਵਿਚ ‘ਆਪ’ ਪੜਨਾਂਵ ਮੈਂ ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ, ਇਸ ਕਰਕੇ ਇਹ ‘ਨਿੱਜਵਾਚਕ ਪੜਨਾਂਵ` ਹੈ ।
3. ਸੰਬੰਧਵਾਚਕ ਪੜਨਾਂਵ :
ਜਿਹੜਾ ਸ਼ਬਦ ਪੜਨਾਂਵ ਹੁੰਦਾ ਹੋਇਆ ਵੀ ਯੋਜਕ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਕਰੇ, ਉਸ ਨੂੰ ‘ਸੰਬੰਧਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ-
(ੳ) ‘ਰਾਮ ਉਸੇ ਵਿਦਿਆਰਥੀ ਦਾ ਨਾਂ ਹੈ, ਜਿਹੜਾ ਕਲਾਸ ਵਿਚ ਬਹੁਤ ਰੌਲਾ ਪਾਉਂਦਾ ਹੈ ।
(ਅ) ‘ਉਹ ਲੋਕ, ਜੋ ਆਪਸ ਵਿਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ ।
ਇਨ੍ਹਾਂ ਵਾਕਾਂ ਵਿਚ “ਜਿਹੜਾ’, ‘ਜੋ · ਆਦਿ ਸ਼ਬਦ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਦੇ ਹਨ, ਇਸ ਕਰਕੇ ਇਹ ਸੰਬੰਧਵਾਚਕ ਪੜਨਾਂਵ ਹਨ ।
4. ਪ੍ਰਸ਼ਨਵਾਚਕ ਪੜਨਾਂਵ :
ਜਿਹੜੇ ਸ਼ਬਦ ਪੜਨਾਂਵ ਵੀ ਹੋਣ ਅਤੇ ਉਨ੍ਹਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾਵੇ, ਉਨ੍ਹਾਂ ਨੂੰ “ਪ੍ਰਸ਼ਨਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ
(ੳ) ਇੱਥੋਂ ਕੀ ਲੈਣਾ ਹੈ ?
(ਅ) ਸਲੇਟ ਕਿਸ ਨੇ ਤੋੜੀ ਹੈ ?
(ਇ) ਕੌਣ ਰੌਲਾ ਪਾ ਰਿਹਾ ਹੈ ?
ਇਨ੍ਹਾਂ ਵਾਕਾਂ ਵਿਚ “ਕੀ” , “ਕਿਸ’ ਤੇ ‘ਕੌਣ’ ਪ੍ਰਸ਼ਨਵਾਚਕ ਪੜਨਾਂਵ ਹਨ ।
5. ਨਿਸਚੇਵਾਚਕ ਪੜਨਾਂਵ :
ਜਿਹੜੇ ਪੜਨਾਂਵ ਕਿਸੇ ਦੁਰ ਜਾਂ ਨੇੜੇ ਦੀ ਦਿਸਦੀ ਚੀਜ਼ ਵਲ ਇਸ਼ਾਰਾ ਕਰ ਕੇ ਉਸ ਦੇ ਨਾਂ ਦੀ ਥਾਂ ‘ਤੇ ਵਰਤੇ ਜਾਂਦੇ ਹਨ, ਉਨ੍ਹਾਂ ਨੂੰ “ਨਿਸਚੇਵਾਚਕ ਪੜਨਾਂਵ ਆਖਿਆ ਜਾਂਦਾ ਹੈ; ਜਿਵੇਂ
(ਉ) “ਉਹ ਗੀਤ ਗਾ ਰਹੀਆਂ ਹਨ ।
(ਅ) ਔਹ ਕੀ ਆ ਰਿਹਾ ਹੈ ?
(ਇ) ਅਹੁ ਕੁੱਝ ਬਣ ਰਿਹਾ ਹੈ ।
ਇਨ੍ਹਾਂ ਵਾਕਾਂ ਵਿਚ “ਉਹ”, “ਔਹ’, ਤੇ ‘ਅਹੁ’ ਨਿਸੋਚਵਾਚਕ ਪੜਨਾਂਵ ਹਨ ।
6. ਅਨਿਸਚਿਤ ਪੜਨਾਂਵ :
ਜੋ ਪੜਨਾਂਵ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸੇ, ਪਰ ਉਸ ਦੀ ਗਿਣਤੀ ਨਾ ਦੱਸੇ, ਉਸ ਨੂੰ “ਅਨਿਸਚਿਤ ਪੜਨਾਂਵ’ ਆਖਿਆ ਜਾਂਦਾ ਹੈ , ਜਿਵੇਂ
(ੳ) ‘ਸਾਰੇ ਗੀਤ ਗਾ ਰਹੇ ਹਨ ।
(ਅ) ‘ਇੱਥੇ ਕਈ ਆਉਂਦੇ ਹਨ, ਪਰ ਕਰਦੇ ਕੁੱਝ ਨਹੀਂ ।
(ਇ) ਬਾਜੇ ਬੜੇ ਬੇਵਕੂਫ਼ ਹੁੰਦੇ ਹਨ ।
ਉਪਰੋਕਤ ਵਾਕਾਂ ਵਿਚ ‘ਸਾਰੇ, “ਕਈ’, ‘ਕੁੱਝ’ ਅਤੇ ‘ਬਾਜੇ ਅਨਿਸਚਿਤ ਪੜਨਾਂਵ ਹਨ ।
ਇਨ੍ਹਾਂ ਤੋਂ ਇਲਾਵਾ ‘ਸਭ’, ‘ਸਾਰੇ’, ‘ਅਨੇਕਾਂ’, ‘ਕਈ”, “ਸਰਬੱਤ’ ਅਤੇ ਉਹ ਸਾਰੇ ਪੜਨਾਂਵ, ਜਿਨ੍ਹਾਂ ਦੇ ਅੰਤ ਵਿਚ ਲਾਂ ( ਆਉਂਦੀ ਹੈ, ਸਦਾ ਹੀ ਬਹੁ-ਵਚਨ ਹੁੰਦੇ ਹਨ । ਕਈ ਪੜਨਾਂਵ ਦੋਹਾਂ ਵਚਨਾਂ ਵਿਚ ਵਰਤੇ ਜਾਂਦੇ ਹਨ, ਜਿਵੇਂ(ਉ) ਕੋਈ ਗੀਤ ਗਾਏਗਾ । (ਇਕ-ਵਚਨ) (ਅ) ਕੋਈ ਗੀਤ ਗਾਉਣਗੇ । (ਬਹੁ-ਵਚਨ) ।
ਪ੍ਰਸ਼ਨ 3.
ਪੁਰਖਵਾਚਕ ਪੜਨਾਂਵ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ :
ਪੁਰਖਵਾਚਕ ਪੜਨਾਂਵ :
ਜਿਹੜੇ ਪੜਨਾਂਵ ਕੇਵਲ ਪੁਰਖਾਂ ਦੀ ਥਾਂ ‘ਤੇ ਵਰਤੇ ਜਾਣ, ਉਨ੍ਹਾਂ ਨੂੰ ‘ਪੁਰਖਵਾਚਕ ਪੜਨਾਂਵ’ ਆਖਿਆ ਜਾਂਦਾ ਹੈ , ਜਿਵੇਂ-ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ ।
ਪੁਰਖਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ-
(ੳ) ਉੱਤਮ ਪੁਰਖ ਜਾਂ ਪਹਿਲਾ ਪੁਰਖ-ਵਾਕ ਵਿਚ ਗੱਲ ਕਰਨ ਵਾਲੇ ਵਿਅਕਤੀ ਨੂੰ “ਉੱਤਮ ਪੁਰਖ’ ਆਖਿਆ ਜਾਂਦਾ ਹੈ; ਜਿਵੇਂ-ਮੈਂ, ਮੇਰਾ, ਮੈਨੂੰ, ਅਸੀਂ, ਸਾਨੂੰ, ਸਾਡਾ, ਸਾਡੇ, ਸਾਡੀ, ਸਾਥੋਂ ਆਦਿ ।
(ਅ) ਮੱਧਮ ਪੁਰਖ ਜਾਂ ਦੂਜਾ ਪੁਰਖ-ਵਾਕ ਵਿਚ ਜਿਸ ਨਾਲ ਗੱਲ ਕੀਤੀ ਜਾਵੇ, ਉਹ ‘ਮੱਧਮ ਪੁਰਖ ਹੁੰਦਾ ਹੈ; ਜਿਵੇਂ ਤੂੰ, ਤੁਸੀਂ, ਤੁਹਾਡਾ, ਤੁਹਾਡੀ, ਤੁਹਾਡੀਆਂ, ਤੈਨੂੰ, ਤੁਹਾਨੂੰ, ਤੇਰਾ, ਤੇਰੇ ਆਦਿ ।
(ਇ) ਅਨਯ ਪੁਰਖ ਜਾਂ ਤੀਸਰਾ ਪੁਰਖ-ਵਾਕ ਵਿਚ ਜਿਸ ਬਾਰੇ ਗੱਲ ਕੀਤੀ ਜਾਵੇ, ਉਸ ਨੂੰ “ਅਨਯ ਪੁਰਖ ਆਖਿਆ ਜਾਂਦਾ ਹੈ; ਜਿਵੇਂ-ਉਹ, ਇਸ, ਉਨ੍ਹਾਂ ਆਦਿ ।
ਪ੍ਰਸ਼ਨ 4.
ਨਿੱਜਵਾਚਕ ਪੜਨਾਂਵ ਕਿਸ ਨੂੰ ਆਖਦੇ ਹਨ ?
ਉੱਤਰ :
ਨਿੱਜਵਾਚਕ ਪੜਨਾਂਵ :
ਜਿਹੜਾ ਪੜਨਾਂਵ ਕਰਤਾ ਦੀ ਥਾਂ ਵਰਤਿਆ ਜਾਵੇ, ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ “ਨਿੱਜਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ
(ਉ) ਮਨੁੱਖ ਆਪਣੀ ਕਿਸਮਤ ‘ਆਪ’ ਬਣਾਉਂਦਾ ਹੈ ।
(ਅ) ਮੈਂ ‘ਆਪ’ · ਉੱਥੇ ਗਿਆ ।
ਇਨ੍ਹਾਂ ਵਿਚੋਂ ਪਹਿਲੇ ਵਾਕ ਵਿਚ ‘ਆਪ’ ਪੜਨਾਂਵ ਕਰਤਾ ‘ਮਨੁੱਖ’ ਦੀ ਥਾਂ ‘ਤੇ ਵਰਤਿਆ ਗਿਆ ਹੈ, ਪਰ ਦੂਜੇ ਵਾਕ ਵਿਚ ‘ਆਪ’ ਪੜਨਾਂਵ ਮੈਂ ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ, ਇਸ ਕਰਕੇ ਇਹ ‘ਨਿੱਜਵਾਚਕ ਪੜਨਾਂਵ` ਹੈ ।
ਪ੍ਰਸ਼ਨ 5.
ਸੰਬੰਧਵਾਚਕ ਪੜਨਾਂਵ ਦੀਆਂ ਕੋਈ ਦੋ ਉਦਾਹਰਨਾਂ ਦਿਓ ।
ਉੱਤਰ :
ਸੰਬੰਧਵਾਚਕ ਪੜਨਾਂਵ :
ਜਿਹੜਾ ਸ਼ਬਦ ਪੜਨਾਂਵ ਹੁੰਦਾ ਹੋਇਆ ਵੀ ਯੋਜਕ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਕਰੇ, ਉਸ ਨੂੰ ‘ਸੰਬੰਧਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ-
(ੳ) ‘ਰਾਮ ਉਸੇ ਵਿਦਿਆਰਥੀ ਦਾ ਨਾਂ ਹੈ, ਜਿਹੜਾ ਕਲਾਸ ਵਿਚ ਬਹੁਤ ਰੌਲਾ ਪਾਉਂਦਾ ਹੈ ।
(ਅ) ‘ਉਹ ਲੋਕ, ਜੋ ਆਪਸ ਵਿਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ ।
ਇਨ੍ਹਾਂ ਵਾਕਾਂ ਵਿਚ “ਜਿਹੜਾ’, ‘ਜੋ · ਆਦਿ ਸ਼ਬਦ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਦੇ ਹਨ, ਇਸ ਕਰਕੇ ਇਹ ਸੰਬੰਧਵਾਚਕ ਪੜਨਾਂਵ ਹਨ ।
ਪ੍ਰਸ਼ਨ 6.
ਹੇਠ ਲਿਖੇ ਪੜਨਾਂਵਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ-
(ੳ) ਮੈਂ, ਅਸੀਂ
(ਅ) ਕਿਸ ਨੇ, ਕਿਹੜਾ
(ਬ) ਉਹ, ਇਹ
(ਸ) ਤੁਹਾਡਾ, ਤੁਹਾਨੂੰ
(ਹ) ਕੌਣ, ਕਿਹੜਾ
(ਕ) ਆਪ, ਆਪਸ
(ਖ) ਜੋ, ਸੋ
(ਗ) ਜਿਹੜੇ
(ਘ) ਕਈ, ਬਹੁਤ ਸਾਰੇ
(ਛ) ਅਹੁ, ਆਹ ।
ਉੱਤਰ :
(ੳ) ਪੁਰਖਵਾਚਕ ਪੜਨਾਂਵ
(ਅ) ਪ੍ਰਸ਼ਨਵਾਚਕ ਪੜਨਾਂਵ
(ਇ) ਪੁਰਖਵਾਚਕ ਪੜਨਾਂਵ
(ਸ) ਪੁਰਖਵਾਚਕ ਪੜਨਾਂਵ
(ਹ) ਪ੍ਰਸ਼ਨਵਾਚਕ ਪੜਨਾਂਵ
(ਕ) ਨਿੱਜਵਾਚਕ ਪੜਨਾਂਵ
(ਖ) ਸੰਬੰਧਵਾਚਕ ਪੜਨਾਂਵ
(ਗ) ਸੰਬੰਧਵਾਚਕ ਪੜਨਾਂਵ
(ਘ) ਅਨਿਸਚੇਵਾਚਕ ਪੜਨਾਂਵ
(ਛ) ਨਿਸਚੇਵਾਚਕ ਪੜਨਾਂਵ ।
ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ-
(ਉ) ਮਿਰਚ, ਫੁੱਲ, ਦਿੱਲੀ, ਆਪ
(ਅ) ਕੌਣ, ਲੜਕੀ, ਕੱਪੜਾ, ਸਾਡੇ
(ਇ) ਜਲੰਧਰ, ਜਿਹੜਾ, ਮੈਂ, ਅਸੀਂ
(ਸ) ਕਿਸ ਨੇ, ਗੀਤ, ਵਿਸ਼ਾਲ, ਹੈ
(ਹ) ਘਰ, ਮੇਰਾ, ਉਹ, ਗਿਆ
ਉੱਤਰ :
(ੳ) ਆਪ
(ਅ) ਕੌਣ, ਸਾਡੇ
(ਈ) ਮੈਂ, ਜਿਹੜਾ, ਅਸੀਂ,
(ਸ) ਕਿਸਨੇ
(ਹ) ਮੇਰਾ, ਉਹ ।
ਪ੍ਰਸ਼ਨ 8.
ਹੇਠ ਲਿਖੇ ਵਾਕਾਂ ਵਿਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ-
(ੳ) ਉਸ ਦਾ ਭਰਾ ਬੜਾ ਬੇਈਮਾਨ ਹੈ ।
(ਅ) ਤੁਹਾਨੂੰ ਆਪ ਇਹ ਕੰਮ ਕਰਨਾ ਚਾਹੀਦਾ ਸੀ ।
(ਈ) ਕੌਣ-ਕੌਣ ਜਮਾਤ ਵਿਚ ਹਾਜ਼ਰ ਨਹੀਂ ਸਨ ।
(ਸ) ਕਈ ਲੋਕ ਘਰ ਨੂੰ ਜਾ ਰਹੇ ਸਨ ।
(ਹ) ਜੋ ਕਰੇਗਾ ਸੋ ਭਰੇਗਾ ।
(ਕ) ਤੁਹਾਡੇ ਪਿਤਾ ਜੀ ਕੀ ਕਰਦੇ ਸਨ ?
(ਖ) ਅਹਿ ਕਿਸ ਦਾ ਪੈਂਨ ਹੈ ?
(ਗ) ਗਰੀਬ ਨਾਲ ਕੋਈ-ਕੋਈ ਹਮਦਰਦੀ ਕਰਦਾ ਹੈ ।
ਉੱਤਰ :
(ੳ) ਉਸ
(ਅ) ਤੁਹਾਨੂੰ, ਆਪ,
(ਈ) ਕੌਣ-ਕੌਣ
(ਸ) ਕੋਈ (ਨੋਟ-ਇਹ ਪੜਨਾਂਵ ਨਹੀਂ, ਸਗੋਂ ਪੜਨਾਵੀਂ ਵਿਸ਼ੇਸ਼ਣ ਹੈ, ਜੇਕਰ ਇਸ ਨਾਲ ‘ਲੋਕ ਸ਼ਬਦ ਨਾ ਲੱਗਾ ਹੋਵੇ , ਤਾਂ ਇਹ ਪੜਨਾਂਵ ਹੋਵੇਗਾ
(ਹ) ਜੋ, ਸੋ,
(ਕ) ਕੀ
(ਖ) ਅਹਿ, ਕਿਸ
(ਗ) ਕੋਈ-ਕੋਈ ।
ਪ੍ਰਸ਼ਨ 9.
ਖ਼ਾਲੀ ਥਾਂਵਾਂ ਭਰੋ-
(ੳ) ਜਿਹੜੇ ਪੁਰਖ ਨਾਲ ਗੱਲ ਕੀਤੀ ਜਾਵੇ ……….. ਪੁਰਖ ਹੁੰਦਾ ਹੈ ।
(ਅ) ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ …………. ਪੁਰਖ ਹੁੰਦਾ ਹੈ ।
(ਇ) ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ……….. ਕਹਾਉਂਦੇ ਹਨ ।
(ਸ) : ਜਿਹੜੇ ਸ਼ਬਦ ਯੋਜਕਾਂ ਵਾਂਗ ਦੋ ਵਾਕਾਂ ਨੂੰ ਜੋੜਨ …………. ਪੜਨਾਂਵ ਹੁੰਦੇ ਹਨ ।
ਉੱਤਰ :
(ੳ) ਮੱਧਮ
(ਅ) ਅਨਯ
(ਇ) ਪੜਨਾਂਵ
(ਸ) ਸੰਬੰਧਵਾਚਕ ।
ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕਾਂ ਦੇ ਸਾਹਮਣੇ (✓) ਤੇ ਗ਼ਲਤ ਵਾਕਾਂ ਦੇ ਸਾਹਮਣੇ (✗) ਦਾ ਨਿਸ਼ਾਨ ਲਗਾਓ
(ਉ) ਗੱਲ ਕਰਨ ਵਾਲਾ ਪੁਰਖ ਉੱਤਮ ਪੁਰਖ ਹੁੰਦਾ ਹੈ ।
(ਅ) ਜੋ ਸ਼ਬਦ ਕਿਸੇ ਵਿਅਕਤੀ, ਵਸਤੂ, ਜਗਾ ਦਾ ਨਾਂ ਦੱਸਣ, ਪੜਨਾਂਵ ਕਹਾਉਂਦੇ ਹਨ ।
(ੲ) ਜਿਹੜੇ ਸ਼ਬਦ ਨਾਂਵ ਦੀ ਥਾਂ ਆ ਕੇ ਕੋਈ ਪ੍ਰਸ਼ਨ ਪੁੱਛਣ, ਉਨ੍ਹਾਂ ਨੂੰ ਪ੍ਰਸ਼ਨਵਾਚਕ ”, ਪੜਨਾਂਵ ਕਹਿੰਦੇ ਹਨ ।
(ਸ) ਪੜਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ ।
(ਹ) ਜਿਹੜੇ ਸ਼ਬਦ ਯੋਜਕ ਵਾਂਗ ਵਾਕਾਂ ਨੂੰ ਜੋੜਨ, ਉਹ ਪ੍ਰਸ਼ਨਵਾਚਕ ਪੜਨਾਂਵ ਹੁੰਦੇ ਹਨ ।
ਉੱਤਰ :
(ਉ) ਗੱਲ ਕਰਨ ਵਾਲਾ ਪੁਰਖ ਉੱਤਮ ਪੁਰਖ ਹੁੰਦਾ ਹੈ । (✓)
(ਅ) ਜੋ ਸ਼ਬਦ ਕਿਸੇ ਵਿਅਕਤੀ, ਵਸਤੂ, ਜਗਾ ਦਾ ਨਾਂ ਦੱਸਣ, ਪੜਨਾਂਵ ਕਹਾਉਂਦੇ ਹਨ । (✗)
(ੲ) ਜਿਹੜੇ ਸ਼ਬਦ ਨਾਂਵ ਦੀ ਥਾਂ ਆ ਕੇ ਕੋਈ ਪ੍ਰਸ਼ਨ ਪੁੱਛਣ, ਉਨ੍ਹਾਂ ਨੂੰ ਪ੍ਰਸ਼ਨਵਾਚਕ ”, ਪੜਨਾਂਵ ਕਹਿੰਦੇ ਹਨ । (✓)
(ਸ) ਪੜਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ । (✗)
(ਹ) ਜਿਹੜੇ ਸ਼ਬਦ ਯੋਜਕ ਵਾਂਗ ਵਾਕਾਂ ਨੂੰ ਜੋੜਨ, ਉਹ ਪ੍ਰਸ਼ਨਵਾਚਕ ਪੜਨਾਂਵ ਹੁੰਦੇ ਹਨ । (✗)