Punjab State Board PSEB 6th Class Punjabi Book Solutions Punjabi Grammar Vacana ਵਚਨ Exercise Questions and Answers.
PSEB 6th Class Hindi Punjabi Grammar ਵਚਨ (1st Language)
ਪ੍ਰਸ਼ਨ 1.
‘ਵਚਨ ਕਿਸ ਨੂੰ ਆਖਦੇ ਹਨ ?
ਜਾਂ
ਵਚਨ ਦੀ ਪਰਿਭਾਸ਼ਾ ਲਿਖੋ। ਪੰਜਾਬੀ ਵਿਚ ਵਚਨ ਕਿਹੜੇ – ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ।
ਉੱਤਰ :
ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ।
ਪ੍ਰਸ਼ਨ 2.
ਬੀ ਵਿਚ ਵਚਨ ਕਿਹੜੇ – ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ।
ਉੱਤਰ :
ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ, ਇਕ – ਵਚਨ ਤੇ ਬਹੁ – ਵਚਨ।
(ੳ) ਇਕ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਿਰਿਆ ਲਈ ਵਰਤਿਆ ਜਾਵੇ, ਉਹ ਇਕ – ਵਚਨ ਰੂਪ ਵਿਚ ਹੁੰਦਾ ਹੈ।
ਪੰਜਾਬੀ ਵਿਚ ਇਸ ਦੇ ਦੋ ਰੂਪ ਹੁੰਦੇ ਹਨ – ਸਧਾਰਨ ਤੇ ਸੰਬੰਧਕੀ। ਇਸ ਦੇ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ
(ਉ) ਤੇਰਾ ਮੁੰਡਾ ਕਿੱਥੇ ਹੈ ? (“ਮੁੰਡੇ ਇਕ – ਵਚਨ, ਸਧਾਰਨ ਰੂਪ।
(ਅ) ਤੇਰੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ। (‘ਮੁੰਡੇ’ ਇਕ – ਵਚਨ ਸੰਬੰਧਕੀ ਰੂਪੀ।)
(ਈ) ਬਹੁ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ, ਬਹੁ – ਵਚਨ ਰੂਪ ਵਿਚ ਹੁੰਦਾ ਹੈ। ਪੰਜਾਬੀ ਵਿਚ ਇਸ ਦੇ ਵੀ ਦੋ ਰੂਪ ਹੁੰਦੇ ਹਨ : ਸਧਾਰਨ ਤੇ ਸੰਬੰਧਕੀ। ਇਹ ਦੋਵੇਂ ਰੂਪ ਅੱਗੇ ਲਿਖੇ ਵਾਕਾਂ ਤੋਂ ਸਪੱਸ਼ਟ ਹਨ –
(ੳ) ਉਸ ਦੇ ਦੋ ਮੁੰਡੇ ਹਨ। (“ਮੁੰਡੇ ਬਹੁ – ਵਚਨ, ਸਧਾਰਨ ਰੂਪ।)
(ਅ) ਉਸ ਦੇ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦਿੱਤਾ ! (‘ਮੁੰਡਿਆਂ ਬਹੁ – ਵਚਨ, ਸੰਬੰਧਕੀ ਰੂਪ।)
ਉਪਰੋਕਤ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਇਕ – ਵਚਨ ਤੇ ਬਹੁ – ਵਚਨ ਦੇ ਦੋ ਦੋ ਰੂਪ ਹੁੰਦੇ ਹਨ। ਦੋਹਾਂ ਦਾ ਇਕ ਸਧਾਰਨ ਰੂਪ ਹੁੰਦਾ ਹੈ ਤੇ ਦੂਜਾ ਸੰਬੰਧਕੀ। ਜਦੋਂ ਇਨ੍ਹਾਂ ਨਾਲ ਸੰਬੰਧਕ ਦਾ, ਦੇ, ਦੀਆਂ, ਨੇ, ਲਈ, “ਖ਼ਾਤਰ, ਤੋਂ ਆਦਿ ਦੀ ਵਰਤੋਂ ਹੁੰਦੀ ਹੈ, ਤਾਂ ਉਹ ਸੰਬੰਧਕੀ ਰੂਪ ਕਹਾਉਂਦਾ ਹੈ।
ਨੋਟ – ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕ – ਵਚਨ ਤੇ ਬਹੁ – ਵਚਨ ਦੇ ਇਹੋ ਤਰੀਕੇ ਹੀ ਸਿਖਾਉਣੇ ਤੇ ਸਿੱਖਣੇ ਚਾਹੀਦੇ ਹਨ ਪੰਜਾਬੀ ਵਿਚ ਇਕ – ਵਚਨ ਤੇ ਬਹੁ – ਵਚਨ ਦੇ ਦੋ – ਦੋ ਰੂਪ ਹੀ ਲਿਖਣੇ ਚਾਹੀਦੇ ਹਨ।
ਹੇਠਾਂ ਦੇਖੋ ਵਚਨ ਬਦਲੀ ਦੇ ਕੁੱਝ ਨਿਯਮ
(ਉ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ – ਵਚਨ ਤੇ ਬਹੁ – ਵਚਨ ਇਸ ਪ੍ਰਕਾਰ ਹੁੰਦੇ ਹਨ –
ਕੁੱਝ ਕੰਨਾ ਅੰਤਕ ਪੁਲਿੰਗ ਸ਼ਬਦਾਂ ਦਾ ਇਕ – ਵਚਨ ਤੇ ਸਧਾਰਨ ਬਹੁ – ਵਚਨ ਰੂਪ ਇੱਕੋ ਹੀ ਹੁੰਦਾ ਹੈ –
ਇਕ – ਵਚਨ – ਬਹੁ – ਵਚਨ
ਇਕ ‘ਦਰਿਆ – ਦੋ ‘ਦਰਿਆ
ਇਕ ਭਰਾ – ਚਾਰ “ਭਰਾ”
ਇਕ ‘ਤਲਾ – ਪੰਜ ‘ਤਲਾ
ਪਰ ਇਹ ਇਨ੍ਹਾਂ ਦੇ ਸਧਾਰਨ ਬਹੁ – ਵਚਨ ਰੂਪ ਹਨ, ਇਨ੍ਹਾਂ ਦੇ ਸੰਬੰਧਕੀ ਬਹੁ – ਵਚਨ ਰੂਪ ਹਨ : ਦਰਿਆਵਾਂ, ਭਰਾਵਾਂ।
(ਅ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਨਹੀਂ ਲੱਗਾ ਹੁੰਦਾ, ਸਗੋਂ ਮੁਕਤਾ, ਬਿਹਾਰੀ, ਔਕੜ, ਦੁਲੈਂਕੜ ਆਦਿ ਲੱਗੇ ਹੁੰਦੇ ਹਨ, ਉਨ੍ਹਾਂ ਦੇ ਇਕ – ਵਚਨ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ –
(ਇ) ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਮੁਕਤਾ, ਕੰਨਾ, ਬਿਹਾਰੀ, ਔਂਕੜ, ਦੁਲੈਂਕੜ, ਦੁਲਾਵਾਂ, ਹੋੜਾ ਜਾਂ ਕਨੌੜਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ – ਵਚਨ ਤੇ ਬਹੁ – ਵਚਨ ਦਾ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ –
ਪ੍ਰਸ਼ਨ 3.
ਹੇਠ ਲਿਖਿਆਂ ਦੇ ਵਚਨ ਬਦਲੋ
ਘੋੜਾ, ਮੇਜ਼, ਧੀ, ਛਾਂ, ਵਸਤੂ, ਕਵਿਤਾ, ਲੇਖ, ਹਵਾ, ਬੋਰੀ, ਕਿਰਿਆ, ਘਰ, ਤੂੰ, ਤੇਰਾ, ‘ਮੈਂ, ਉਹ।
ਉੱਤਰ :
ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਨੂੰ ਦੁਬਾਰਾ ਲਿਖੋ
(ਉ) ਲੜਕਾ ਗੀਤ ਗਾ ਰਿਹਾ ਹੈ।
ਉੱਤਰ :
ਲੜਕੇ ਗੀਤ ਗਾ ਰਹੇ ਹਨ।
(ਅ) ਪੰਛੀ ਅਕਾਸ਼ ਵਿਚ ਉਡਾਰੀ ਮਾਰ ਰਿਹਾ ਹੈ।
ਉੱਤਰ :
ਪੰਛੀ ਅਕਾਸ਼ਾਂ ਵਿਚ ਉਡਾਰੀਆਂ ਮਾਰ ਰਹੇ ਹਨ।
(ਇ) ਚਿੜੀ ਚੀਂ – ਚੀਂ ਕਰਦੀ ਹੈ।
ਉੱਤਰ :
ਚਿੜੀਆਂ ਚੀਂ – ਚੀਂ ਕਰਦੀਆਂ ਹਨ।
(ਸ) ਤਕ ਅਲਮਾਰੀ ਵਿਚ ਪਈ ਹੈ।
ਉੱਤਰ :
ਪੁਸਤਕਾਂ ਅਲਮਾਰੀਆਂ ਵਿਚ ਪਈਆਂ ਹਨ।
(ਹ) ਕੁੜੀ ਰੌਲਾ ਪਾ ਰਹੀ ਹੈ।
ਉੱਤਰ :
ਕੁੜੀਆਂ ਰੌਲਾ ਪਾ ਰਹੀਆਂ ਹਨ।
(ਕ) ਸ਼ੇਰਨੀ ਜੰਗਲ ਵਿਚ ਫਿਰਦੀ ਹੈ।
ਉੱਤਰ :
ਸ਼ੇਰਨੀਆਂ ਜੰਗਲਾਂ ਵਿਚ ਫਿਰਦੀਆਂ ਹਨ।
(ਪ) ਅੰਬ ਮਿੱਠਾ ਤੇ ਸੁਆਦੀ ਹੈ।
ਉੱਤਰ :
ਅੰਬ ਮਿੱਠੇ ਤੇ ਸੁਆਦੀ ਹਨ।
(ਗ) ਕਿਸਾਨ ਹਲ ਚਲਾ ਰਿਹਾ ਹੈ।
ਉੱਤਰ :
ਕਿਸਾਨ ਹਲ ਚਲਾ ਰਹੇ ਹਨ।
(ਘ) ਮੇਰੇ ਮਿੱਤਰ ਕੋਲ ਬੱਕਰੀ ਹੈ।
ਉੱਤਰ :
ਸਾਡੇ ਮਿੱਤਰਾਂ ਕੋਲ ਬੱਕਰੀਆਂ ਹਨ !
(ਬ) ਕੁੜੀ ਟੈਲੀਫੋਨ ‘ਤੇ ਗੱਲ ਕਰ ਰਹੀ ਹੈ।
ਉੱਤਰ :
ਕੁੜੀਆਂ ਟੈਲੀਫੋਨਾਂ ‘ਤੇ ਗੱਲਾਂ ਕਰ ਰਹੀਆਂ ਹਨ।
(ਚ) ਚਿੱਟਾ ਘੋੜਾ ਦੌੜਦਾ ਹੈ।
ਉੱਤਰ :
ਚਿੱਟੇ ਘੋੜੇ ਦੌੜਦੇ ਹਨ।
(ਛ) ਉੱਚੀ ਇਮਾਰਤ ਦੂਰੋਂ ਦਿਸਦੀ ਹੈ।
ਉੱਤਰ :
ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।