Punjab State Board PSEB 6th Class Punjabi Book Solutions Punjabi Grammar Yojak ਯੋਜਕ Exercise Questions and Answers.
PSEB 6th Class Punjabi Grammar ਯੋਜਕ
ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ “ਯੋਜਕ’ ਆਖਿਆ ਜਾਂਦਾ ਹੈ , ਜਿਵੇਂ
(ਉ) ਭੈਣ ਤੇ ਭਰਾ ਜਾ ਰਹੇ ਹਨ ।
(ਅ) ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ।
(ਇ) ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ ।
(ਸ) ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ ।
(ਹ) ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ ।
ਪਹਿਲੇ ਵਾਕ ਵਿਚ ‘ਤੇ ਦੋ ਵਾਕਾਂ ਨੂੰ, ਦੂਜੇ ਵਾਕ ਵਿਚ “ਨਾਲੇ’ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਕਾਂ ਵਿਚ ‘ਕਿ’, ‘ਕਿਉਂਕਿ, ਕੇਵਲ, ਸਗੋਂ ਦੋ-ਦੋ ਵਾਕਾਂ ਨੂੰ ਜੋੜਦੇ ਹਨ, ਇਸ ਕਰਕੇ ਇਹ ਯੋਜਕ ਹਨ ।
ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ ; ਸਮਾਨ ਯੋਜਕ ਤੇ ਅਧੀਨ ਯੋਜਕ ॥
1. ਸਮਾਨ ਯੋਜਕ :
ਦੋ ਪੂਰਨ ਵਾਕਾਂ ਨੂੰ ਆਪਸ ਵਿਚ ਜੋੜਨ ਵਾਲਾ ਯੋਜਕ ‘ਸਮਾਨ ਯੋਜਕ’ ਅਖਵਾਉਂਦਾ ਹੈ , ਜਿਵੇਂ-
(ਉ) ਸੁਰਜੀਤ ਨੇ ਅੰਬ ਚੂਪੇ
(ਅ) ਮਹਿੰਦਰ ਨੇ ਅੰਬ ਚੂਪੇ ।
ਇਹ ਦੋਵੇਂ ਵਾਕ ਪੂਰਨ ਹਨ ਅਤੇ ਜਿਹੜਾ ਯੋਜਕ ਇਨ੍ਹਾਂ ਨੂੰ ਆਪਸ ਵਿਚ ਜੋੜ ਦੇਵੇਗਾ, ਉਹ ‘ਸਮਾਨ ਯੋਜਕ’ ਅਖਵਾਏਗਾ-
(ਇ) ਸੁਰਿੰਦਰ ਅਤੇ ਮਹਿੰਦਰ ਨੇ ਅੰਬ ਚੂਪੇ ।
ਉੱਪਰਲੇ ਦੋਹਾਂ ਵਾਕਾਂ ਨੂੰ ਜੋੜ ਕੇ ਬਣੇ ਤੀਜੇ ਵਾਕ ਵਿਚ “ਅਤੇ ਸਮਾਨ ਯੋਜਕ ਹੈ । ਅਜਿਹੇ ਜੁੜਵੇਂ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ ।
2. ਅਧੀਨ ਯੋਜਕ :
ਜਦੋਂ ਜੋੜੇ ਜਾਣ ਵਾਲੇ ਵਾਕਾਂ ਵਿਚੋਂ ਇਕ ਅਪੂਰਨ ਵਾਕ ਹੋਵੇ, ਤਾਂ ਉਨ੍ਹਾਂ ਨੂੰ ਜੋੜਨ ਵਾਲੇ ਯੋਜਕ ਨੂੰ ‘ਅਧੀਨ ਯੋਜਕ` ਆਖਦੇ ਹਨ , ਜਿਵੇਂ-
(ਉ) ਮੈਂ ਜਾਣਦਾ ਸੀ ।
(ਅ) ਉਹ ਬਚ ਨਹੀਂ ਸਕੇਗਾ ।
ਇਨ੍ਹਾਂ ਵਾਕਾਂ ਵਿਚੋਂ ਪਹਿਲਾ ਵਾਕ ਅਧੂਰਾ ਹੈ ਕਿਉਂਕਿ ਇਸ ਵਿਚ ‘ਜਾਣਦਾ ਸੀ ਕਿਰਿਆ ਦਾ ਕਰਮ ਨਹੀਂ ਹੈ । ਜੇਕਰ ਦੂਜੇ ਵਾਕ ਨੂੰ ਇਸ ਨਾਲ ਜੋੜ ਦੇਈਏ, ਤਾਂ ਕਿਰਿਆ ਦਾ ਕਰਮ ਬਣ ਸਕਦਾ ਹੈ । ਇਨ੍ਹਾਂ ਵਾਕਾਂ ਨੂੰ ਕਿ’ ਯੋਜਕ ਨਾਲ ਜੋੜ ਕੇ ਹੇਠ ਲਿਖਿਆ ਵਾਕ ਬਣਾਇਆ ਜਾ ਸਕਦਾ ਹੈ
‘ਮੈਂ ਜਾਣਦਾ ਸੀ ਕਿ ਉਹ ਬਚ ਨਹੀਂ ਸਕੇਗਾ ।
ਅਜਿਹੇ ਵਾਕ ਨੂੰ ਮਿਸ਼ਰਤ ਵਾਕ ਆਖਿਆ ਜਾਂਦਾ ਹੈ ।
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚੋਂ ਸਮਾਨ ਤੇ ਅਧੀਨ ਯੋਜਕ ਚੁਣੋ –
(ਉ) ਰੇਡੀਓ ਅਤੇ ਟੀ. ਵੀ. ਵਿਗਿਆਨ ਦੀਆਂ ਅਦਭੁਤ ਕਾਢਾਂ ਹਨ । ——————
(ਅ) ਮੋਹਨ ਗਰੀਬ ਹੈ ਪਰ ਉਹ ਬੇਈਮਾਨ ਨਹੀਂ । ——————
(ਈ) ਦਵਿੰਦਰ ਤੇ ਰਵਿੰਦਰ ਸਕੇ ਭਰਾ ਹਨ । ——————
(ਸ) ਰੀਨਾ ਸਕੂਲ ਨਹੀਂ ਆਈ ਕਿਉਂਕਿ ਉਸ ਦੀ ਭੈਣ ਬਿਮਾਰ ਹੈ । ——————
(ਹ) ਉਸਨੇ ਬੱਚਿਆਂ ਦੀ ਟਿਊਸ਼ਨ ਰਖਵਾਈ ਤਾਂ ਕਿ ਉਹ ਪਾਸ ਹੋ ਜਾਣ । ——————
(ਕ) ਉਹ ਕਮਜ਼ੋਰ ਹੀ ਨਹੀਂ ਬਲਕਿ ਡਰਪੋਕ ਵੀ ਹੈ । ——————
(ਖ) ਉਹ ਪੜ੍ਹਾਈ ਵਿਚ ਕਮਜ਼ੋਰ ਹੈ ਪਰੰਤੁ ਨਕਲ ਨਹੀਂ ਕਰਦਾ । ——————
(ਗ) ਪਿਤਾ ਜੀ ਨੇ ਕਿਹਾ ਕਿ ਸਮੇਂ ਸਿਰ ਘਰ ਪੁੱਜਣਾ । ——————
(ਘ) ਰੋਜ਼ ਦੰਦ ਸਾਫ਼ ਕਰਨਾ ਤੇ ਨਹਾਉਣਾ ਸਿਹਤ ਲਈ ਗੁਣਕਾਰੀ ਹੈ । ——————
(ਛ) ਤੂੰ ਜਾਵੇਗਾ ਤਾਂ ਉਹ ਆਵੇਗਾ । ——————
ਉੱਤਰ :
(ੳ) ਅਤੇ-ਸਮਾਨ ਯੋਜਕ
(ਅ) ਪਰ-ਸਮਾਨ ਯੋਜਕ
(ਈ) ਤੇ-ਸਮਾਨ ਯੋਜਕ
(ਸ) ਕਿਉਂਕਿ-ਅਧੀਨ ਯੋਜਕ
(ਹ) ਤਾਂਕਿ-ਅਧੀਨ ਯੋਜਕ
(ਕ) ਬਲਕਿ-ਸਮਾਨ ਯੋਜਕ
(ਖ) ਪਰੰਤੂ-ਸਮਾਨ ਯੋਜਕ
(ਗ) ਕਿ-ਅਧੀਨ ਯੋਜਕ
(ਘ) ਤੇ-ਸਮਾਨ ਯੋਜਕ
(ਛ) ਤਾਂਅਧੀਨ ਯੋਜਕ ।