This PSEB 6th Class Science Notes Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ will help you in revision during exams.
PSEB 6th Class Science Notes Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ
→ ਫਾਲਤੂ ਪਦਾਰਥਾਂ ਨੂੰ ਕੂੜਾ ਆਖਿਆ ਜਾਂਦਾ ਹੈ ।
→ ਕੂੜਾ ਦੋ ਤਰ੍ਹਾਂ ਦਾ ਹੁੰਦਾ ਹੈ-ਜੈਵ-ਵਿਘਟਨਸ਼ੀਲ ਕੂੜਾ ਤੇ ਜੈਵ-ਅਵਿਘਟਨਸ਼ੀਲ ਕੁੜਾ ।
→ ਜਿਹੜਾ ਕੂੜਾ ਸੂਖ਼ਮ ਜੀਵਾਂ ਰਾਹੀਂ ਕੁੱਝ ਸਮੇਂ ਵਿੱਚ ਪੂਰੀ ਤਰ੍ਹਾਂ ਨਸ਼ਟ ਹੋ ਜਾਂਦਾ ਹੈ ਉਸਨੂੰ ਜੈਵ-ਵਿਘਟਨਸ਼ੀਲ ਕੁੜਾ ਆਖਦੇ ਹਨ ।
→ ਜਿਹੜਾ ਕੂੜਾ ਕਦੀ ਵੀ ਖ਼ਤਮ ਨਹੀਂ ਹੁੰਦਾ ਜਾਂ ਜਿਸ ਨੂੰ ਖ਼ਤਮ ਹੋਣ ਵਿੱਚ ਕਈ ਸੌ ਸਾਲਾਂ ਦਾ ਸਮਾਂ ਲਗਦਾ ਹੈ । ਉਸਨੂੰ ਜੈਵ-ਅਵਿਘਟਨਸ਼ੀਲ ਕੁੜਾ ਕਿਹਾ ਜਾਂਦਾ ਹੈ ।
→ ਭੌਤਿਕ ਅਵਸਥਾ ਦੇ ਆਧਾਰ ‘ਤੇ ਅਸੀ ਆਪਣੇ ਆਲੇ-ਦੁਆਲੇ ਠੋਸ ਅਤੇ ਤਰਲ ਕੜਾ ਵੇਖਦੇ ਹਾਂ ।
→ ਹਸਪਤਾਲਾਂ ਅਤੇ ਕਲੀਨਿਕਾਂ ਚੋਂ ਨਿਕਲਣ ਵਾਲੇ ਕੂੜੇ ਨੂੰ ਡਾਕਟਰੀ ਕੂੜਾ ਕਿਹਾ ਜਾਂਦਾ ਹੈ । ਘਰੇਲੂ ਕੂੜੇ ਦੇ ਗਲਣ-ਸੜਣ ਤੇ ਜਿਹੜੀ ਖਾਦ ਬਣਦੀ ਹੈ ਉਸਨੂੰ ਕੰਪੋਸਟ ਕਿਹਾ ਜਾਂਦਾ ਹੈ ।
→ ਬੇਕਾਰ ਚੀਜ਼ਾਂ ਨੂੰ ਮੁੜ ਤੋਂ ਵਰਤੋਂ ਯੋਗ ਬਣਾਉਣ ਨੂੰ ਪੁਨਰ ਉਤਪਾਦਨ ਕਿਹਾ ਜਾਂਦਾ ਹੈ । ਕੁੜੇ ਨੂੰ ਨਿਪਟਾਉਣ ਤੋਂ ਪਹਿਲਾਂ ਇਸ ਦੀਆਂ ਵੱਖ-ਵੱਖ ਕਿਸਮਾਂ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।
→ ਜੈਵ-ਅਵਿਘਟਨਸ਼ੀਲ ਕੁੜੇ ਨੂੰ ਨੀਲੇ ਕੁੜੇਦਾਨਾਂ ਵਿੱਚ ਇਕੱਠਾ ਕੀਤਾ ਜਾਂਦਾ ਹੈ ।
→ ਜੈਵ-ਵਿਘਟਨਸ਼ੀਲ ਕੁੜੇ ਨੂੰ ਹਰੇ ਕੁੜੇਦਾਨਾਂ ਵਿੱਚ ਇਕੱਠਾ ਕੀਤਾ ਜਾਂਦਾ ਹੈ ।
→ ਕੂੜੇ ਦਾ ਸਹੀ ਨਿਪਟਾਰਾ ਕਰਨ ਲਈ ਕੂੜੇ ਨੂੰ ਵੱਖਰਾ ਕਰਨਾ ਜ਼ਰੂਰੀ ਹੈ ।
→ ਗੰਡੋਏ ਵਰਮੀਕੰਪੋਸਟਿੰਗ ਵਿੱਚ ਵਰਤੇ ਜਾਂਦੇ ਹਨ ।
→ ਪਲਾਸਟਿਕ ਜੈਵ-ਅਵਿਘਟਨਸ਼ੀਲ ਕੁੜਾ ਹੈ ।
→ ਪਲਾਸਟਿਕ ਨੂੰ ਖ਼ਤਮ ਹੋਣ ਲਈ ਕਈ ਸੌ ਸਾਲ ਲੱਗ ਜਾਂਦੇ ਹਨ । ਕਈ ਜਾਨਵਰ ਪਲਾਸਟਿਕ ਖਾ ਕੇ ਮਰ ਜਾਂਦੇ ਹਨ ।
→ ਜਲਾਉਣ ਨਾਲ ਕਈ ਗੈਸਾਂ ਜੋ ਕਿ ਖ਼ਤਰਨਾਕ ਹੁੰਦੀਆਂ ਹਨ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ ।
→ ਸਾਨੂੰ ਖਾਧ ਪਦਾਰਥਾਂ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ।
→ ਪਲਾਸਟਿਕ ਦੀ ਜਗ੍ਹਾ ਕੱਪੜੇ ਜਾਂ ਜੁਟ ਦਾ ਥੈਲਾ ਵਰਤੋ ।
→ ਪਲਾਸਟਿਕ ਦੇ ਬਹੁਤ ਸਾਰੇ ਫਾਇਦੇ ਹਨ, ਪਰ ਇਸ ਦੇ ਨੁਕਸਾਨ, ਫਾਇਦਿਆਂ ਦੀ ਤੁਲਨਾ ਵਿੱਚ ਜ਼ਿਆਦਾ ਹੋਣ ਕਰਕੇ ਇਸ ਦੀ ਵਰਤੋਂ ਤੇ ਰੋਕ ਲਾਉਣੀ ਚਾਹੀਦੀ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਭਰਾਵ ਵਾਲਾ ਖੇਤਰ-ਸ਼ਹਿਰ ਦੇ ਬਾਹਰ ਨੀਵੇਂ ਖ਼ਾਲੀ ਸਥਾਨ, ਜਿੱਥੇ ਕੁੜਾ ਭਰਿਆ ਜਾ ਸਕਦਾ ਹੈ ।
- ਕੰਪੋਸਟ-ਘਰੇਲੂ ਕੂੜੇ ਦੇ ਗਲ-ਸੜ ਦੇ ਨਾਲ ਬਣੀ ਖਾਦ ।
- ਵਰਮੀ ਕੰਪੋਸਟਿੰਗ-ਸੂਖ਼ਮ ਜੀਵਾਂ ਅਤੇ ਕੀੜਿਆਂ ਦੁਆਰਾ ਖਾਦ ਤਿਆਰ ਕਰਨਾ ।
- ਕੂੜਾ-ਜਿਸਦਾ ਕੋਈ ਉਪਯੋਗ ਨਾ ਹੋਵੇ ।
- ਜੈਵ-ਅਵਿਘਟਨਸ਼ੀਲ-ਨਾ ਨਸ਼ਟ ਹੋਣ ਯੋਗ ।
- ਪੁਨਰ-ਉਤਪਾਦਨ-ਕੂੜੇ ਦੀ ਉਪਯੋਗੀ ਰੂਪ ਵਿੱਚ ਤਬਦੀ