This PSEB 6th Class Science Notes Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ will help you in revision during exams.
PSEB 6th Class Science Notes Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ
→ ਕੁਦਰਤ ਦਾ ਨਿਯਮ ਹੈ ਪਰਿਵਰਤਨ ।
→ ਪਰਿਵਰਤਨ ਹੋਣ ਦਾ ਹਮੇਸ਼ਾ ਕੋਈ ਨਾ ਕੋਈ ਕਾਰਨ ਹੁੰਦਾ ਹੈ ।
→ ਪਰਿਵਰਤਨ ਕੁਦਰਤੀ ਵੀ ਹੋ ਸਕਦੇ ਹਨ ਤੇ ਮਨੁੱਖੀ ਵੀ ।
→ ਕੁੱਝ ਪਰਿਵਰਤਨ ਧੀਮੇ (Slow) ਹੁੰਦੇ ਹਨ ਤੇ ਕੁੱਝ ਤੇਜ਼ (Fast) ॥
→ ਨਿਯਮਿਤ ਪਰਿਵਰਤਨ (Periodic Change) ਉਹ ਪਰਿਵਰਤਨ ਹੁੰਦੇ ਹਨ ਜੋ ਕੁੱਝ ਸਮੇਂ ਬਾਅਦ ਦੁਹਰਾਏ ਜਾਂਦੇ ਹਨ ।
→ ਉਹ ਪਰਿਵਰਤਨ ਜੋ ਬਦਲਾਵ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ, ਉਨ੍ਹਾਂ ਨੂੰ ਉਲਟਾਉਣਯੋਗ ਪਰਿਵਰਤਨ (Reversible Change) ਹੁੰਦੇ ਹਨ ।
→ ਭੌਤਿਕ ਪਰਿਵਰਤਨ (Physical Change) ਉਲਟਾਉਣਯੋਗ ਪਰਿਵਰਤਨ ਹੁੰਦੇ ਹਨ |
→ ਰਸਾਇਣਿਕ ਪਰਿਵਰਤਨ ਨਾ ਉਲਟਾਉਣਯੋਗ ਹੁੰਦੇ ਹਨ ।
→ ਜਦੋਂ ਕਿਸੇ ਪਦਾਰਥ ਨੂੰ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਓ ਵਿੱਚ ਰੱਖਿਆ ਜਾਵੇ, ਤਾਂ ਉਸ ਪਦਾਰਥ ਦੇ ਅਕਾਰ ਵਿੱਚ ਆਏ ਵਾਧੇ ਨੂੰ ਫੈਲਣਾ (ਪਸਾਰ/Expansion) ਕਿਹਾ ਜਾਂਦਾ ਹੈ ।
→ ਫੈਲਣਾ (Expansion) ਦੇ ਉਲਟ ਹੈ ਸੁੰਗੜਨਾ (Contraction) ।
→ ਜਦੋਂ ਕਿਸੇ ਪਦਾਰਥ ਦਾ ਤਾਪਮਾਨ ਤੇ ਦਬਾਓ ਘਟਾਇਆ ਜਾਵੇ ਤੇ ਉਸ ਪਦਾਰਥ ਦੇ ਵਿੱਚ ਹੋਈ ਕਮੀ ਨੂੰ ਸੁੰਗੜਨਾ (Contraction) ਆਖਦੇ ਹਨ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਪਰਿਵਰਤਨ-ਜਦੋਂ ਕੋਈ ਪਦਾਰਥ ਵਿੱਚ ਬਦਲਾਵ ਆਉਂਦਾ ਹੈ, ਉਸ ਨੂੰ ਪਰਿਵਰਤਨ ਆਖਦੇ ਹਨ ।
- ਕੁਦਰਤੀ ਪਰਿਵਰਤਨ-ਪਰਿਵਰਤਨ ਜੋ ਕੁਦਰਤੀ ਹੁੰਦੇ ਹਨ ਤੇ ਕਦੇ ਖ਼ਤਮ ਨਹੀਂ ਹੁੰਦੇ ।
- ਮਨੁੱਖੀ ਪਰਿਵਰਤਨ-ਪਰਿਵਰਤਨ ਜੋ ਕਿ ਮਨੁੱਖ ਕਰਦਾ ਹੈ ਉਨ੍ਹਾਂ ਨੂੰ ਮਨੁੱਖੀ ਪਰਿਵਰਤਨ ਆਖਦੇ ਹਨ ।
- ਧੀਮ ਪਰਿਵਰਤਨ-ਜੋ ਪਰਿਵਰਤਨ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ।
- ਤੇਜ਼ ਪਰਿਵਰਤਨ-ਜੋ ਪਰਿਵਰਤਨ ਬਹੁਤ ਤੇਜ਼ੀ ਨਾਲ ਹੁੰਦੇ ਹਨ ।
- ਉਲਟਾਉਣਯੋਗ ਪਰਿਵਰਤਨ-ਜੋ ਬਦਲਾਵ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ ।
- ਨਾ-ਉਲਟਾਉਣਯੋਗ ਪਰਿਵਰਤਨ-ਜੋ ਪਰਿਵਰਤਨ ਉਲਟਾਏ ਨਾ ਜਾ ਸਕਣ ।
- ਫੈਲਣਾ (ਪਸਾਰ)-ਜਦੋਂ ਕੋਈ ਪਦਾਰਥ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਓ ਵਿੱਚ ਰੱਖਿਆ ਜਾਵੇ, ਤਾਂ ਉਸ ਨੂੰ ਪਦਾਰਥ ਵਿੱਚ ਆਏ ਵਾਧੇ ਨੂੰ ਫੈਲਣਾ (Expansion) ਆਖਦੇ ਹਾਂ ।
- ਸੁੰਗੜਨਾ-ਕਿਸੇ ਪਦਾਰਥ ਦਾ ਤਾਪਮਾਨ ਤੇ ਦਬਾਓ ਘਟਾਉਣ ਤੇ ਜੋ ਉਸ ਵਿੱਚ ਕਮੀ ਆਵੇ ।