This PSEB 6th Class Science Notes Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ will help you in revision during exams.
PSEB 6th Class Science Notes Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ
→ ਸਾਡੇ ਆਲੇ-ਦੁਆਲੇ ਵਿੱਚ ਜੋ ਕੁੱਝ ਵੀ ਹੈ ਉਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਭਾਵ ਸਜੀਵ ਅਤੇ ਨਿਰਜੀਵ ।
→ ਜੰਤੂ, ਪੌਦੇ, ਸੂਖ਼ਮ-ਜੀਵ ਸਜੀਵਾਂ ਦੇ ਕੁੱਝ ਉਦਾਹਰਨ ਹਨ ।
→ ਧਰਤੀ ਦੇ ਹਰ ਹਿੱਸੇ ਵਿੱਚ ਜੀਵਨ ਕਈ ਰੂਪਾਂ ਵਿੱਚ ਮੌਜੂਦ ਹੈ ।
→ ਸਾਰੇ ਸਜੀਵ ਇੱਕ-ਦੂਜੇ ਤੋਂ ਵੱਖਰੇ ਦਿਖਾਈ ਦਿੰਦੇ ਹਨ ਫਿਰ ਵੀ ਉਹਨਾਂ ਵਿੱਚ ਕੁੱਝ ਗੁਣ ਸਮਾਨ ਹੁੰਦੇ ਹਨ, ਜਿਵੇਂ ਭੋਜਨ ਦੀ ਲੋੜ, ਉਤੇਜਨਾ ਪ੍ਰਤੀ ਪ੍ਰਤਿਕਿਰਿਆ, ਸਾਹ ਲੈਣਾ, ਮਲ-ਤਿਆਗ, ਵਾਧਾ, ਪ੍ਰਜਣਨ ਅਤੇ ਗਤੀ ਕਰਨਾ ।
→ ਨਿਰਜੀਵ ਵਸਤੂਆਂ ਦੇ ਕੁੱਝ ਸਾਂਝੇ ਗੁਣ ਹਨ ਜਿਵੇਂ ਗਤੀ ਨਹੀਂ ਕਰਦੀਆਂ, ਵਾਧਾ ਨਹੀਂ ਹੁੰਦਾ, ਆਪਣੇ ਵਰਗੀਆਂ ਹੋਰ ਵਸਤੂਆਂ ਪੈਦਾ ਨਹੀਂ ਕਰਦੀਆਂ, ਸੰਵੇਦਨਸ਼ੀਲਤਾ ਨਹੀਂ ਹੁੰਦੀ, ਸਾਹ ਨਹੀਂ ਲੈਂਦੀਆਂ, ਫਾਲਤੂ ਪਦਾਰਥ ਬਾਹਰ ਨਹੀਂ ਕੱਢਦੀਆਂ, ਭੋਜਨ ਦੀ ਜ਼ਰੂਰਤ ਨਹੀਂ ਹੁੰਦੀ ਆਦਿ ।
→ ਉਹ ਥਾਂ ਜਿੱਥੇ ਸਜੀਵ ਰਹਿੰਦਾ ਹੈ, ਨੂੰ ਆਵਾਸ ਕਿਹਾ ਜਾਂਦਾ ਹੈ ।
→ ਆਪਣੇ ਆਵਾਸ ਵਿੱਚ ਸਜੀਵ ਭੋਜਨ, ਪਾਣੀ, ਹਵਾ, ਸਹਾਰਾ, ਸੁਵਿਧਾ, ਬਚਾਅ ਅਤੇ ਸੁਰੱਖਿਆ ਪ੍ਰਾਪਤ ਕਰਨ ਦੇ ਨਾਲ-ਨਾਲ ਪ੍ਰਜਣਨ ਕਰਦਾ ਹੈ ।
→ ਆਵਾਸ ਕਈ ਤਰ੍ਹਾਂ ਦੇ ਹੁੰਦੇ ਹਨ ।
→ ਕੁੱਝ ਜੀਵ ਪਾਣੀ ਵਿੱਚ ਰਹਿੰਦੇ ਹਨ । ਇਨ੍ਹਾਂ ਨੂੰ ਜਲੀ ਜੀਵ ਕਿਹਾ ਜਾਂਦਾ ਹੈ ।
→ ਕੁੱਝ ਜੀਵ ਜ਼ਮੀਨ ਉੱਪਰ ਰਹਿੰਦੇ ਹਨ । ਇਨ੍ਹਾਂ ਨੂੰ ਥਲੀ ਜੀਵ ਕਿਹਾ ਜਾਂਦਾ ਹੈ ।
→ ਕੁੱਝ ਜੀਵ ਰੇਤਲੇ ਇਲਾਕੇ ਵਿੱਚ ਰਹਿੰਦੇ ਹਨ । ਇਹਨਾਂ ਨੂੰ ਮਾਰੂਥਲੀ ਜੀਵ ਕਿਹਾ ਜਾਂਦਾ ਹੈ । ਨੂੰ ਵੱਖ-ਵੱਖ ਆਵਾਸਾਂ ਵਿੱਚ ਜੀਵਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਮਿਲਦੀਆਂ ਹਨ ।
→ ਕਿਸੇ ਆਵਾਸ ਵਿੱਚ ਸਜੀਵ ਵਸਤੂਆਂ ਜਿਵੇਂ ਪੌਦੇ, ਜਾਨਵਰ, ਮਨੁੱਖ ਅਤੇ ਸੂਖ਼ਮਜੀਵ ਵਾਤਾਵਰਨ ਦੇ ਜੈਵਿਕ ਭਾਗ ਹਨ ।
→ ਕਿਸੇ ਆਵਾਸ ਦੇ ਨਿਰਜੀਵ ਭਾਗ ਜਿਵੇਂ ਚੱਟਾਨਾਂ, ਮਿੱਟੀ, ਹਵਾ, ਪਾਣੀ, ਪ੍ਰਕਾਸ਼ ਅਤੇ ਤਾਪਮਾਨ ਆਦਿ ਉਸ ਆਵਾਸ ਦੇ ਅਜੈਵਿਕ ਭਾਗ ਹਨ ।
→ ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ, ਨੂੰ ਉਤਪਾਦਕ ਕਿਹਾ ਜਾਂਦਾ ਹੈ ।
→ ਜੀਵ, ਜਿਹੜੇ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ ਅਤੇ ਦੂਸਰੇ ਜੀਵਾਂ ਦੁਆਰਾ ਤਿਆਰ ਕੀਤਾ ਭੋਜਨ ਖਾਂਦੇ ਹਨ ਨੂੰ ਖ਼ਪਤਕਾਰ ਕਹਿੰਦੇ ਹਨ ।
→ ਜਿਹੜੇ ਜੀਵ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ ਉਨ੍ਹਾਂ ਨੂੰ ਮ੍ਰਿਤਆਹਾਰੀ ਕਿਹਾ ਜਾਂਦਾ ਹੈ ।
→ ਜਿਹੜੇ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ ਉਨ੍ਹਾਂ ਨੂੰ ਨਿਖੇੜਕ ਕਹਿੰਦੇ ਹਨ ।
→ ਸਜੀਵਾਂ ਵੱਲੋਂ ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਅਨੁਸਾਰ ਢਾਲ ਲੈਣ ਦੀ ਯੋਗਤਾ ਨੂੰ ਅਨੁਕੂਲਨ ਕਹਿੰਦੇ ਹਨ ।
→ ਉਸ ਸਮੇਂ ਨੂੰ, ਜਿਸ ਦੌਰਾਨ ਸਜੀਵ ਵਸਤੂਆਂ ਜਿਉਂਦੀਆਂ ਰਹਿੰਦੀਆਂ ਹਨ, ਸਜੀਵਾਂ ਦਾ ਜੀਵਨ ਕਾਲ ਕਿਹਾ ਜਾਂਦਾ ਹੈ ।
→ ਵੱਖ-ਵੱਖ ਸਜੀਵਾਂ ਦਾ ਜੀਵਨ ਕਾਲ ਵੱਖ-ਵੱਖ ਹੁੰਦਾ ਹੈ ।
→ ਵਾਤਾਵਰਨ ਵਿੱਚ ਹੋਣ ਵਾਲੀਆਂ ਤਬਦੀਲੀਆਂ ਜਿਨ੍ਹਾਂ ਪ੍ਰਤੀ ਸਜੀਵ ਪ੍ਰਤੀਕਿਰਿਆ ਕਰਦੇ ਹਨ, ਨੂੰ ਉਤੇਜਨਾ ਕਹਿੰਦੇ ਹਨ ।
→ ਪੌਦਿਆਂ ਅਤੇ ਜਾਨਵਰ, ਦੋਵਾਂ ਨੂੰ ਜੀਵਤ ਰਹਿਣ ਲਈ ਆਕਸੀਜਨ ਦੀ ਲੋੜ ਹੈ ।
→ ਜੰਤੁ ਆਕਸੀਜਨ ਨੂੰ ਅੰਦਰ ਲੈ ਕੇ ਜਾਂਦੇ ਹਨ ਅਤੇ ਕਾਰਬਨ-ਡਾਈਆਕਸਾਈਡ ਬਾਹਰ ਕੱਢਦੇ ਹਨ ।
→ ਹਰੇ ਪੌਦੇ ਸੰਸਲੇਸ਼ਣ ਕਿਰਿਆ ਦੌਰਾਨ ਕਾਰਬਨ-ਡਾਈਆਕਸਾਈਡ ਅੰਦਰ ਲੈਂਦੇ ਹਨ ਅਤੇ ਆਕਸੀਜਨ ਬਾਹਰ ਕੱਢਦੇ ਹਨ ।
→ ਹਰ ਇੱਕ ਸਜੀਵ ਵਿਸ਼ੇਸ਼ ਤਾਪਮਾਨ ‘ਤੇ ਹੀ ਜੀਵਿਤ ਰਹਿ ਸਕਦਾ ਹੈ ।
→ ਜੀਵਨ ਵਸਤੁਆਂ ਦੀ ਆਪਣੇ ਆਲੇ-ਦੁਆਲੇ ਨਾਲ ਤਾਲਮੇਲ ਬਣਾ ਕੇ ਰਹਿਣ ਦੀ ਯੋਗਤਾ ਨੂੰ ਅਨੁਕੂਲਨ ਕਿਹਾ ਜਾਂਦਾ ਹੈ ।
→ ਕੁੱਝ ਜਾਨਵਰ ਸਰਦੀਆਂ ਵਿੱਚ ਲੰਮੀ ਨੀਂਦ ਦੀ ਸਥਿਤੀ ਵਿੱਚ ਚਲੇ ਜਾਂਦੇ ਹਨ, ਇਸ ਲੰਮੀ ਨੀਂਦ ਦੀ ਅਵਸਥਾ ਨੂੰ ਸਰਦ ਰੁੱਤ ਨੀਂਦ (Hibernation) ਕਹਿੰਦੇ ਹਨ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਜੀਵਨ ਕਾਲ-ਜੀਵਨ ਦਾ ਉਹ ਸਮਾਂ ਜਿਸ ਵਿੱਚ ਸਜੀਵ ਜਿਊਂਦਾ ਹੈ ।
- ਆਵਾਸ-ਉਹ ਥਾਂ ਜਿੱਥੇ ਸਜੀਵ ਰਹਿੰਦਾ ਹੈ ।
- ਸਜੀਵ-ਜਿਹੜੀਆਂ ਵਸਤਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ, ਉਤੇਜਨਾ ਪ੍ਰਤੀ ਪ੍ਰਤਿਕਿਰਿਆ ਕਰਦੀਆਂ ਹਨ, ਸਾਹ ਲੈਂਦੀਆਂ ਹਨ, ਮਲ-ਤਿਆਗ ਕਰਦੀਆਂ ਹਨ, ਵਾਧਾ ਕਰਦੀਆਂ ਹਨ, ਪ੍ਰਜਣਨ ਕਰਦੀਆਂ ਹਨ ਅਤੇ ਗਤੀ । ਕਰਦੀਆਂ ਹਨ, ਨੂੰ ਸਜੀਵ ਕਿਹਾ ਜਾਂਦਾ ਹੈ ।
- ਨਿਰਜੀਵ-ਜਿਹੜੀਆਂ ਵਸਤਾਂ ਨੂੰ ਭੋਜਨ ਦੀ ਲੋੜ ਨਹੀਂ ਹੁੰਦੀ ਹੈ, ਉਤੇਜਨਾ ਪ੍ਰਤੀ ਪ੍ਰਤਿਕਿਰਿਆ ਨਹੀਂ ਕਰਦੀਆਂ ਹਨ, ਸਾਹ ਨਹੀਂ ਲੈਂਦੀਆਂ ਹਨ, ਮਲ-ਤਿਆਗ ਨਹੀਂ ਕਰਦੀਆਂ ਹਨ, ਵਾਧਾ ਨਹੀਂ ਕਰਦੀਆਂ ਹਨ, ਜਣਨ ਨਹੀਂ ਕਰਦੀਆਂ ਹਨ ਅਤੇ ਗਤੀ ਨਹੀਂ ਕਰਦੀਆਂ ਹਨ, ਨੂੰ ਨਿਰਜੀਵ ਕਿਹਾ ਜ ਦਾ ਹੈ ।
- ਸਥਲੀ (ਧਰਾਤਲੀ) ਆਵਾਸ-ਸਥਲੀ ਜੀਵ ਧਰਤੀ ਉੱਤੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਸਥਲੀ ਆਵਾਸ ਕਿਹਾ ਜਾਂਦਾ ਹੈ ।
- ਜਲੀ ਆਵਾਸ-ਜਲੀ ਜੀਵ ਪਾਣੀ ਅੰਦਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਜਲੀ ਆਵਾਸ ਕਿਹਾ ਜਾਂਦਾ ਹੈ ।
- ਮਾਰੂਥਲੀ (ਰੇਗੀਸਤਾਨੀ) ਆਵਾਸ-ਮਾਰੂਥਲੀ ਜੀਵ ਰੇਗੀਸਤਾਨਾਂ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਮਾਰੂਥਲੀ ਆਵਾਸ ਕਿਹਾ ਜਾਂਦਾ ਹੈ ।
- ਉਤਪਾਦਕ-ਉਹ ਜੀਵ ਜਿਹੜੇ ਆਪਣਾ ਭੋਜਨ ਆਪ ਬਣਾਉਂਦੇ ਹਨ ।
- ਖ਼ਪਤਕਾਰ-ਉਹ ਜੀਵ ਜਿਹੜੇ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ ਅਤੇ ਦੂਸਰੇ ਜੀਵਾਂ ਦੁਆਰਾ ਤਿਆਰ ਭੋਜਨ ਖਾਂਦੇ ਹਨ ।
- ਮਿਤਆਹਾਰੀ-ਉਹ ਜੀਵ ਜਿਹੜੇ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ ।
- ਸਰਵ-ਆਹਾਰੀ-ਉਹ ਜੀਵ ਜਿਹੜੇ ਹਰ ਤਰ੍ਹਾਂ ਦੇ ਭੋਜਨ ਖਾਂਦੇ ਹਨ, ਨੂੰ ਸਰਵ-ਆਹਾਰੀ ਕਿਹਾ ਜਾਂਦਾ ਹੈ ।
- ਨਿਖੇੜਕ-ਸੂਖ਼ਮਜੀਵ, ਜਿਹੜੇ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਤੋਂ ਭੋਜਨ ਲੈਂਦੇ ਹਨ ਅਤੇ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ ।
- ਪ੍ਰਜਨਣ-ਇਹ ਇੱਕ ਅਜਿਹੀ ਕਿਰਿਆ ਹੈ ਜਿਸ ਦੁਆਰਾ ਸਜੀਵ ਆਪਣੇ ਵਰਗੇ ਹੋਰ ਸਜੀਵਾਂ ਨੂੰ ਜਨਮ ਦਿੰਦੇ ਹਨ ।
- ਅਨੁਕੂਲਤਾ-ਜੀਵਤ ਵਸਤੂਆਂ ਦੁਆਰਾ ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਅਨੁਸਾਰ ਢਾਲ ਲੈਣ ਦੀ ਯੋਗਤਾ ।
- ਉਦੀਨ-ਵਾਤਾਵਰਨ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਉਦੀਨ ਕਹਿੰਦੇ ਹਨ ।