Punjab State Board PSEB 6th Class Science Book Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Textbook Exercise Questions, and Answers.
PSEB Solutions for Class 6 Science Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ
Science Guide for Class 6 PSEB ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Intext Questions and Answers
ਸੋਚੋ ਅਤੇ ਉੱਤਰ ਦਿਓ (ਪੇਜ 110) –
ਪ੍ਰਸ਼ਨ 1.
ਕੋਈ ਵਸਤੂ ਪ੍ਰਕਾਸ਼ ਨੂੰ ਆਪਣੇ ਵਿੱਚੋਂ ਪੂਰੀ ਤਰ੍ਹਾਂ, ਅਲਪ ਮਾਤਰਾ ਜਾਂ ਬਿਲਕੁਲ ਵੀ ਲੰਘਣ ਨਹੀਂ ਦਿੰਦੀ, ਦੇ ਆਧਾਰ ‘ਤੇ ਵਸਤੂਆਂ ਨੂੰ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਵਸਤੂਆਂ ਵਿੱਚੋਂ ਪ੍ਰਕਾਸ਼ ਦੀ ਮਾਤਰਾ ਦੇ ਲੰਘਣ ਦੇ ਆਧਾਰ ‘ਤੇ ਵਸਤੂਆਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਗਿਆ ਹੈ ।
- ਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਪੂਰੀ ਤਰ੍ਹਾਂ ਲੰਘਣ ਦਿੰਦੀਆਂ ਹਨ ।
- ਅਲਪ-ਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਅਲਪ ਮਾਤਰਾ ਵਿੱਚ ਲੰਘਣ ਦਿੰਦੀਆਂ ਹਨ ।
- ਅਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨਹੀਂ ਲੰਘਣ ਦਿੰਦੀਆਂ ਹਨ ।
ਪ੍ਰਸ਼ਨ 2.
ਹੇਠਾਂ ਦਿੱਤੀ ਸਾਰਨੀ ਵਿੱਚ ਪਦਾਰਥਾਂ ਨੂੰ ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ-ਪਾਰਦਰਸ਼ੀ ਵਿੱਚ ਵੰਡੋ-
ਵਸਤੂ/ਪਦਾਰਥ | ਪਾਰਦਰਸ਼ੀ/ਅਪਾਰਦਰਸ਼ੀ/ਅਲਪ-ਪਾਰਦਰਸ਼ੀ |
ਪਾਣੀ | |
ਟਿਸ਼ੂ ਪੇਪਰ | |
ਪੱਥਰ | |
ਹਵਾ | |
ਕਿਤਾਬ | |
ਸ਼ੀਸ਼ਾ | |
ਪਤਲਾ ਕੱਪੜਾ |
ਉੱਤਰ-
ਵਸਤੂ/ਪਦਾਰਥ | ਪਾਰਦਰਸ਼ੀ/ਅਪਾਰਦਰਸ਼ੀ/ਅਲਪ-ਪਾਰਦਰਸ਼ੀ |
ਪਾਣੀ | ਪਾਰਦਰਸ਼ੀ |
ਟਿਸ਼ੂ ਪੇਪਰ | ਅਲਪ-ਪਾਰਦਰਸ਼ੀ |
ਪੱਥਰ | ਅਪਾਰਦਰਸ਼ੀ |
ਹਵਾ | ਪਾਰਦਰਸ਼ੀ |
ਕਿਤਾਬ | ਅਪਾਰਦਰਸ਼ੀ |
ਸ਼ੀਸ਼ਾ | ਪਾਰਦਰਸ਼ੀ |
ਪਤਲਾ ਕੱਪੜਾ | ਅਲਪ-ਪਾਰਦਰਸ਼ੀ |
ਸੋਚੋ ਅਤੇ ਉੱਤਰ ਦਿਓ (ਪੇਜ 110)
ਪ੍ਰਸ਼ਨ 1.
ਪ੍ਰਕਾਸ਼ …….. ਰੇਖਾ ਵਿੱਚ ਚਲਦਾ ਹੈ ।
ਉੱਤਰ-
ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ ।
ਪ੍ਰਸ਼ਨ 2.
ਪ੍ਰਕਾਸ਼ ………. ਪਦਾਰਥ ਵਿੱਚੋਂ ਨਹੀਂ ਲੰਘ ਸਕਦਾ ।
ਉੱਤਰ-
ਪ੍ਰਕਾਸ਼ ਅਪਾਰਦਰਸ਼ੀ ਪਦਾਰਥ ਵਿੱਚੋਂ ਨਹੀਂ ਲੰਘ ਸਕਦਾ ।
ਸੋਚੋ ਅਤੇ ਉੱਤਰ ਦਿਓ (ਪੇਜ 112)
ਪ੍ਰਸ਼ਨ 1.
ਪਰਛਾਵਾਂ ਬਣਾਉਣ ਲਈ ਕਿੰਨੀਆਂ ਵਸਤੂਆਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਪਰਛਾਵਾਂ ਬਣਾਉਣ ਲਈ ਤਿੰਨ ਵਸਤੂਆਂ ਦੀ ਲੋੜ ਹੁੰਦੀ ਹੈ
- ਪ੍ਰਕਾਸ਼ ਦਾ ਸਰੋਤ
- ਅਪਾਰਦਰਸ਼ੀ ਵਸਤੂ
- ਪਰਛਾਵਾਂ ਪ੍ਰਾਪਤ ਕਰਨ ਲਈ ਸਤਾ ਜਾਂ ਸਕਰੀਨ (ਇਹ ਇੱਕ ਕੰਧ ਜਾਂ ਜ਼ਮੀਨ ਹੋ ਸਕਦੀ ਹੈ) ।
ਪ੍ਰਸ਼ਨ 2.
ਜਦੋਂ ਕੋਈ ………. ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ ਵਿਚਕਾਰ ਆਉਂਦੀ ਹੈ, ਤਾਂ ਸਕਰੀਨ ਉੱਪਰ ਪਰਛਾਵਾਂ ਬਣਦਾ ਹੈ ।
ਉੱਤਰ-
ਜਦੋਂ ਕੋਈ ਅਪਾਰਦਰਸ਼ੀ ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ ਵਿਚਕਾਰ ਆਉਂਦੀ ਹੈ, ਤਾਂ ਸਕਰੀਨ ਉੱਪਰ ਪਰਛਾਵਾਂ ਬਣਦਾ ਹੈ ।
ਸੋਚੋ ਅਤੇ ਉੱਤਰ ਦਿਓ (ਪੇਜ 113)
ਪ੍ਰਸ਼ਨ 1.
ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਅਕਾਰ, ਵਸਤੂ ਅਤੇ ਪ੍ਰਕਾਸ਼ ਸਰੋਤ ਦੀ ………….. ਸਥਿਤੀ ‘ਤੇ ਨਿਰਭਰ ਕਰਦਾ ਹੈ ।
ਉੱਤਰ-
ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਆਕਾਰ, ਵਸਤੂ ਅਤੇ ਪ੍ਰਕਾਸ਼ ਸਰੋਤ ਦੀ ਸਾਪੇਖੀ ਸਥਿਤੀ ‘ਤੇ ਨਿਰਭਰ ਕਰਦਾ ਹੈ ।
ਪ੍ਰਸ਼ਨ 2.
ਅਪਾਰਦਰਸ਼ੀ ਵਸਤੂ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਪਰਛਾਵਾਂ ਹਮੇਸ਼ਾਂ ………. ਹੋਵੇਗਾ । (ਚਿੱਟਾ/ਕਾਲਾ)
ਉੱਤਰ-
ਅਪਾਰਦਰਸ਼ੀ ਵਸਤੁ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਪਰਛਾਵਾਂ ਹਮੇਸ਼ਾ ਕਾਲਾ ਹੋਵੇਗਾ ।
ਸੋਚੋ ਅਤੇ ਉੱਤਰ ਦਿਓ (ਪੇਜ 116)
ਪ੍ਰਸ਼ਨ 1.
ਪਿੰਨ ਹੋਲ ਕੈਮਰਾ ਇਸ ਤੱਥ ‘ ਤੇ ਆਧਾਰਿਤ ਹੈ ਕਿ ਪ੍ਰਕਾਸ਼ ਸਧਾਰਨ ਹਾਲਤਾਂ ਵਿੱਚ ……………. ਰੇਖਾ ਵਿੱਚ ਚੱਲਦਾ ਹੈ ।
ਉੱਤਰ-
ਪਿੰਨ ਹੋਲ ਕੈਮਰਾ ਇਸ ਤੱਥ ‘ਤੇ ਅਧਾਰਿਤ ਹੈ ਕਿ ਪ੍ਰਕਾਸ਼ ਸਧਾਰਨ ਹਾਲਤਾਂ ਵਿੱਚ ਸਿੱਧੀ ਰੇਖਾ ਵਿੱਚ ਚੱਲਦਾ ਹੈ ।
ਪ੍ਰਸ਼ਨ 2.
ਪਿੰਨ-ਹੋਲ ਕੈਮਰਾ ਦੁਆਰਾ ਬਣਾਏ ਪ੍ਰਤੀਬਿੰਬ ……… ਅਤੇ ……….. ਹੁੰਦੇ ਹਨ ।
ਉੱਤਰ-
ਪਿੰਨ-ਹੋਲ ਕੈਮਰਾ ਦੁਆਰਾ ਬਣਾਏ ਪ੍ਰਤੀਬਿੰਬ ਉਲਟੇ ਅਤੇ ਛੋਟੇ ਹੁੰਦੇ ਹਨ ।
ਸੋਚੋ ਅਤੇ ਉੱਤਰ ਦਿਓ (ਪੇਜ 117)
ਪ੍ਰਸ਼ਨ 1.
ਇੱਕ ਦਰਪਣ ਆਪਣੇ ਉੱਪਰ ਪੈ ਰਹੇ ਪ੍ਰਕਾਸ਼ ਦੀ ਦਿਸ਼ਾ ਨਹੀਂ ਬਦਲਦਾ । (ਸਹੀ/ਗਲਤ)
ਉੱਤਰ-
ਗਲਤ ।
ਪ੍ਰਸ਼ਨ 2.
ਇੱਕ ਸਮਤਲ ਦਰਪਣ ਵਰਗੀ ਪਾਲਿਸ਼ ਕੀਤੀ ਸੜ੍ਹਾ ਜਾਂ ਚਮਕਦੀ ਸਤ੍ਹਾ ……………… ਪਰਾਵਰਤਨ ਪੈਦਾ ਕਰਦੀ ਹੈ ।
ਉੱਤਰ-
ਇੱਕ ਸਮਤਲ ਦਰਪਣ-ਵਰਗੀ ਪਾਲਿਸ਼ ਕੀਤੀ ਸੜਾ ਜਾਂ ਚਮਕਦੀ ਸੜਾ ਨਿਯਮਿਤ ਪਰਾਵਰਤਨ ਪੈਦਾ ਕਰਦੀ ਹੈ ।
PSEB 6th Class Science Guide ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Textbook Questions, and Answers
1. ਖ਼ਾਲੀ ਥਾਂਵਾਂ ਭਰੋ :
(i) ਉਹ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਅੰਸ਼ਕ ਤੌਰ ‘ਤੇ ਲੰਘਣ ਦਿੰਦੀਆਂ ਹਨ, ਉਹਨਾਂ ਨੂੰ ……….. ਵਸਤੂਆਂ ਆਖਦੇ ਹਨ ।
ਉੱਤਰ-
ਅਲਪ-ਪਾਰਦਰਸ਼ੀ,
(ii) ਸੁਰਜ ਵਰਗਾ ਚਾਨਣ ਸਰੋਤ ਜੋ ਆਪਣੀ ਰੋਸ਼ਨੀ ਖ਼ੁਦ ਪੈਦਾ ਕਰਦਾ ਹੈ, ਨੂੰ ………….. ਵਸਤੂ ਆਖਦੇ ਹਨ ।
ਉੱਤਰ-
ਪ੍ਰਕਾਸ਼ਮਾਨ ਜਾਂ ਦੀਪਤ),
(iii) ਸੂਰਜ ਵੱਲ ਕਦੇ ਵੀ ਸਿੱਧਾ ਨਹੀਂ ਵੇਖਣਾ ਚਾਹੀਦਾ ਕਿਉਂਕਿ ਇਹ ਅੱਖਾਂ ਲਈ ਬਹੁਤ ……….. ਹੋ ਸਕਦਾ ਹੈ |
ਉੱਤਰ-
ਹਾਨੀਕਾਰਕ,
(iv) ਪ੍ਰਕਾਸ਼ ਦੇ ਪਾਲਿਸ਼ ਕੀਤੀ ਸੜਾ ਤੇ ਪੈਣ ਉਪਰੰਤ ਪ੍ਰਕਾਸ਼ ਦੇ ਪ੍ਰਸਾਰ ਦੀ ਦਿਸ਼ਾ ਵਿਚ ਤਬਦੀਲੀ ਦੇ ਵਰਤਾਰੇ ਨੂੰ …………… ਕਿਹਾ ਜਾਂਦਾ ਹੈ ।
ਉੱਤਰ-
ਪ੍ਰਕਾਸ਼ ਪਰਾਵਰਤਨ,
(v) ………… ਵਰਤਾਰੇ ਕਾਰਨ ਦਿਨ ਦੇ ਸਮੇਂ ਕਮਰੇ ਵਿੱਚ ਚਾਨਣ ਹੁੰਦਾ ਹੈ, ਭਾਵੇਂ ਕਮਰੇ ਵਿੱਚ ਸਿੱਧੀ ਧੁੱਪ ਪ੍ਰਵੇਸ਼ ਨਾ ਕਰੇ ।
ਉੱਤਰ-
ਅਨਿਯਮਿਤ ਪਰਾਵਰਤਨ ।
2. ਸਹੀ ਜਾਂ ਗ਼ਲਤ ਲਿਖੋ ਖ਼ਰ –
(i) ਚੰਦਰਮਾ ਇੱਕ ਪ੍ਰਕਾਸ਼ਵਾਨ ਵਸਤੂ ਹੈ ।
ਉੱਤਰ-
ਗ਼ਲਤ,
(ii) ਅਸੀਂ ਪਾਰਦਰਸ਼ੀ ਸਮੱਗਰੀ ਵਿੱਚੋਂ ਸਪੱਸ਼ਟ ਰੂਪ ਨਾਲ ਵੇਖ ਸਕਦੇ ਹਾਂ ।
ਉੱਤਰ-
ਸਹੀ,
(iii) ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਹਮੇਸ਼ਾਂ ਕਾਲਾ ਹੁੰਦਾ ਹੈ ।
ਉੱਤਰ-
ਸਹੀ,
(iv) ਪ੍ਰਕਾਸ਼ ਸਿੱਧੇ ਮਾਰਗ ਵਿੱਚ ਯਾਤਰਾ ਨਹੀਂ ਕਰਦਾ ।
ਉੱਤਰ-
ਗ਼ਲਤ,
(v) ਪ੍ਰਕਾਸ਼ ਦੇ ਪਰਾਵਰਤਨ ਕਾਰਨ ਦਿਨ ਸਮੇਂ ਕਮਰੇ ਵਿੱਚ ਚਾਨਣ ਰਹਿੰਦਾ ਹੈ, ਭਾਵੇਂ ਸਿੱਧੀ ਧੁੱਪ ਕਮਰੇ ਵਿੱਚ ਪ੍ਰਵੇਸ਼ ਨਹੀਂ ਕਰਦੀ ।
ਉੱਤਰ-
ਸਹੀ ।
3. ਮਿਲਾਣ ਕਰੋ-
ਕਾਲਮ ‘ਉ’ | ਕਾਲਮ ‘ਆਂ’ |
(ਉ) ਪ੍ਰਕਾਸ਼ ਦਾ ਕੁਦਰਤੀ ਸਰੋਤ | (i) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ |
(ਅ) ਸੀ.ਐੱਫ.ਐੱਲ., ਐੱਲ. ਈ. ਡੀ. ਅਤੇ ਟਿਊਬ ਲਾਈਟ | (ii) ਅਪਾਰਦਰਸ਼ੀ ਵਸਤੂ |
(ੲ) ਪ੍ਰਕਾਸ਼ ਦਾ ਸਰਲ ਰੇਖੀ ਪ੍ਰਸਾਰ | (iii) ਅਕਾਸ਼ੀ ਵਸਤੁ ਦੁਆਰਾ ਪਰਛਾਵਾਂ ਪਾਉਣਾ |
(ਸ) ਗ੍ਰਹਿਣ | (iv) ਬਣਾਵਟੀ ਪ੍ਰਕਾਸ਼ ਸਰੋਤ |
(ਹ) ਗੱਤਾ, ਲੱਕੜ ਅਤੇ ਧਾਤੂ | (v) ਸੂਰਜ । |
ਉੱਤਰ –
ਕਾਲਮ ‘ਉ’ | ਕਾਲਮ ‘ਆ’ |
(ਉ) ਪ੍ਰਕਾਸ਼ ਦਾ ਕੁਦਰਤੀ ਸਰੋਤ | (v) ਸੂਰਜ |
(ਅ) ਸੀ.ਐੱਫ.ਐੱਲ .,ਐੱਲ. ਈ. ਡੀ ਅਤੇ ਟਿਊਬ ਲਾਈਟ | (iv) ਬਣਾਵਟੀ ਪ੍ਰਕਾਸ਼ ਸਰੋਤ |
(ਇ) ਪ੍ਰਕਾਸ਼ ਦਾ ਸਰਲ ਰੇਖੀ ਪਸਾਰ | (i) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ |
(ਸ) ਗ੍ਰਰਿਟ | (iii) ਅਕਾਸ਼ੀ ਵਸਤੁ ਦੁਆਰਾ ਪਰਛਾਵਾਂ ਪਾਉਣਾ |
(ਹ) ਗੱਤਾ, ਲੱਕੜ ਅਤੇ ਧਾਤੂ | (ii) ਅਪਾਰਦਰਸ਼ੀ ਵਸਤੂ |
4. ਸਹੀ ਉੱਤਰ ਦੀ ਚੋਣ-
(i) ਚੰਦਰਮਾ ਵਰਗੀਆਂ ਵਸਤੂਆਂ ਜੋ ਆਪਣਾ ਪ੍ਰਕਾਸ਼ ਖੁਦ ਪੈਦਾ ਨਹੀਂ ਕਰਦੀਆਂ, ਨੂੰ ਕੀ ਕਹਿੰਦੇ ਹਨ ?
(ੳ) ਪ੍ਰਕਾਸ਼ਮਾਨ ਵਸਤੁ .
(ਅ) ਪ੍ਰਕਾਸਸੋਖੀ ਵਸਤੂ
(ਇ) ਸ਼ਹੀਣ ਵਸਤੂ
(ਸ) ਪ੍ਰਕਾਸ਼ ਦਾ ਪਰਾਵਰਤਨ !
ਉੱਤਰ-
(ਇ) ਪ੍ਰਕਾਸ਼ਹੀਣ ਵਸਤੂ ॥
(ii) ਉਹ ਵਸਤੂ ਜਿਸ ਵਿੱਚੋਂ ਅੰਸ਼ਿਕ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਪਰ ਸਪੱਸ਼ਟ ਰੂਪ ਵਿੱਚ ਨਹੀਂ ।
(ਉ) ਰਬੜ ਗੇਂਦ
(ਅ ਕੱਚ ਦੀ ਸਮਤਲ ਪਰਤ
(ਇ) ਟਰੇਸਿੰਗ ਪੇਪਰ ਦੀ ਸ਼ੀਟ
(ਸ) ਸੀ. ਡੀ. (Compact Disc) ।
ਉੱਤਰ-
(ਇ) ਟਰੇਸਿੰਗ ਪੇਪਰ ਦੀ ਸ਼ੀਟ ।
(iii) ਸ਼ਾਮ ਵੇਲੇ ਜਦੋਂ ਸੂਰਜ ਕਿਸੇ ਵਸਤੂ ਦੇ ਪਿੱਛੇ ਹੁੰਦਾ ਹੈ, ਤਾਂ ਉਸ ਵਸਤੂ ਦੇ ਪਰਛਾਵੇਂ ਦਾ ਅਕਾਰ ਵਸਤੂ ਦੇ ਮੁਕਾਬਲੇ ਕੀ ਹੋਵੇਗਾ ?
(ੳ) ਛੋਟਾ
(ਅ) ਵੱਡਾ
(ਇ) ਲਗਭਗ ਜੀਰੋ ਨਾ ਮਾਤਰ)
(ਸ) ਬਰਾਬਰ ।
ਉੱਤਰ-
(ਅ) ਵੱਡਾ ।
(iv) ਪਿੰਨ-ਹੋਲ ਕੈਮਰਾ ਦੁਆਰਾ ਬਣਿਆ ਪ੍ਰਤੀਬਿੰਬ ਕਿਹੋ ਜਿਹਾ ਹੁੰਦਾ ਹੈ ?
(ੳ) ਉਲਟਾ ਅਤੇ ਛੋਟਾ
(ਅ) ਉਲਟਾ ਅਤੇ ਵੱਡਾ
(ਈ) ਸਿੱਧਾ ਅਤੇ ਵੱਡਾ .
(ਸ) ਸਿੱਧਾ ਅਤੇ ਛੋਟਾ ।
ਉੱਤਰ-
(ੳ) ਉਲਟਾ ਅਤੇ ਛੋਟਾ ।
(v) ਪਰਛਾਵਾਂ ਬਣਾਉਣ ਲਈ ਸਾਨੂੰ ਕਿਹੜੀਆਂ ਵਸਤੂਆਂ ਦੀ ਲੋੜ ਹੁੰਦੀ ਹੈ ?
(ਉ) ਇਕ ਅਪਾਰਦਰਸ਼ੀ ਵਸਤੂ
(ਅ) ਇਕ ਪ੍ਰਕਾਸ਼ ਸਰੋਤ
(ਇ) ਪ੍ਰਤੀਬਿੰਬ ਬਣਾਉਣ ਲਈ ਸਕਰੀਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਇੱਕ ਬਿੰਦੂ ਤੋਂ ਦੂਸਰੇ ਬਿੰਦੂ ‘ਤੇ ਜਾਣ ਸਮੇਂ ਸਧਾਰਨ ਤੌਰ ‘ਤੇ ਪ੍ਰਕਾਸ਼ ਕਿਸ ਪ੍ਰਕਾਰ ਦਾ ਰਸਤਾ ਤੈਅ ਕਰਦਾ ਹੈ ?
ਉੱਤਰ-
ਸਰਲ ਰੇਖੀ ਪੱਥ ।
ਪ੍ਰਸ਼ਨ (ii) ਮੱਛੀਆਂ ਪਾਣੀ ਵਿੱਚ ਪਰਛਾਵਾਂ ਨਹੀਂ ਬਣਾਉਂਦੀਆਂ । ਕਿਉਂ ?
ਉੱਤਰ-
ਮੱਛੀਆਂ ਉਸ ਸਥਿਤੀ ਵਿੱਚ ਪਰਛਾਵਾਂ ਨਹੀਂ ਬਣਾਉਂਦੀਆਂ ਜੇਕਰ ਨਦੀ ਜਾਂ ਸਵੀਮਿੰਗ ਪੂਲ ਦਾ ਤਲ ਜੋ ਸਕਰੀਨ ਦਾ ਕੰਮ ਕਰਦਾ ਹੈ ਮੱਛੀਆਂ ਤੋਂ ਬਹੁਤ ਦੂਰ ਹੁੰਦਾ ਹੈ ।
ਪ੍ਰਸ਼ਨ (iii)
ਸੂਰਜ ਗ੍ਰਹਿਣ ਸਮੇਂ ਸੂਰਜ, ਧਰਤੀ ਅਤੇ ਚੰਦਰਮਾ ਦੀ ਸਾਪੇਖੀ ਸਥਿਤੀ ਬਾਰੇ ਦੱਸੋ ।
ਉੱਤਰ-
ਸੂਰਜ ਗ੍ਰਹਿਣ ਸਮੇਂ ਚੰਦਰਮਾ, ਸੂਰਜ ਅਤੇ ਧਰਤੀ ਦੇ ਵਿਚਾਲੇ ਸਥਿਤ ਹੋਵੇਗਾ ਅਤੇ ਤਿੰਨੋਂ ਹੀ ਇੱਕ ਸਿੱਧੀ ਰੇਖਾ ਵਿੱਚ ਹੋਣਗੇ ।
ਪ੍ਰਸ਼ਨ (iv)
ਇੱਕ ਬਿਲਕੁਲ ਹਨੇਰੇ ਕਮਰੇ ਵਿੱਚ, ਜੇਕਰ ਤੁਸੀਂ ਆਪਣੇ ਸਾਹਮਣੇ ਸ਼ੀਸ਼ਾ ਫੜੋਗੇ ਤਾਂ ਕੀ ਤੁਸੀਂ ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਵੇਖ ਸਕੋਗੇ ?
ਉੱਤਰ-
ਜੇਕਰ ਕਿਸੇ ਹਨੇਰੇ ਕਮਰੇ ਵਿੱਚ ਤੁਸੀਂ ਆਪਣੇ ਚਿਹਰੇ ਸਾਹਮਣੇ ਕੋਈ ਦਰਪਣ ਰੱਖਦੇ ਹੋ ਤਾਂ ਤੁਸੀਂ ਆਪਣਾ ਪਰਾਵਰਤਨ ਨਹੀਂ ਦੇਖ ਸਕਦੇ ਕਿਉਂਕਿ ਪਰਾਵਰਤਨ ਲਈ ਪ੍ਰਕਾਸ਼ ਦੀ ਲੋੜ ਹੁੰਦੀ ਹੈ ।
ਪ੍ਰਸ਼ਨ (v)
ਦੋ ਇੱਕੋ ਜਿਹੀਆਂ ਬੈਡ ਦੀਆਂ ਚਾਦਰਾਂ ਜੋ ਕਿ ਗੁਲਾਬੀ ਅਤੇ ਸਲੇਟੀ ਰੰਗ ਦੀਆਂ ਹਨ, ਧੁੱਪ ਵਿੱਚ ਰੱਸੀ ਤੇ ਲਮਕ ਰਹੀਆਂ ਹਨ । ਇਹਨਾਂ ਚਾਦਰਾਂ ਦੇ ਪਰਛਾਵੇਂ ਦਾ ਰੰਗ ਕੀ ਹੋਵੇਗਾ ?
ਉੱਤਰ-
ਅਸੀਂ ਜਾਣਦੇ ਹਾਂ ਕਿ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਦਾ ਹੈ ਅਤੇ ਪਰਛਾਵੇਂ ਦਾ ਰੰਗ ਵਸਤੂ ਦੇ ਰੰਗ ‘ਤੇ ਨਿਰਭਰ ਨਹੀਂ ਕਰਦਾ ਹੈ । ਇਸ ਲਈ ਦੋਨਾਂ ਚਾਦਰਾਂ ਦੇ ਪਰਛਾਵੇਂ ਦਾ ਰੰਗ ਕਾਲਾ ਹੋਵੇਗਾ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਨਿਯਮਿਤ ਪਰਾਵਰਤਨ ਕੀ ਹੁੰਦਾ ਹੈ ?
ਉੱਤਰ-
ਨਿਯਮਿਤ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਸਮਤਲ ਦਰਪਣ ਜਾਂ ਚਮਕਦਾਰ ਪਾਲਿਸ਼ ਕੀਤੀ) ਧਾਤੂ ਦੀ ਸਤਾ ‘ਤੇ ਪੈਂਦਾ ਹੈ, ਤਾਂ ਇਹ ਨਿਯਮਿਤ ਤਰੀਕੇ ਨਾਲ ਪ੍ਰਕਾਸ਼ ਨੂੰ ਪਰਾਵਰਤਿਤ ਕਰ ਦਿੰਦੀ ਹੈ । ਪ੍ਰਕਾਸ਼ ਦੇ ਇਸ ਪਰਾਵਰਤਨ ਨੂੰ ਨਿਯਮਿਤ ਪਰਾਵਰਤਨ ਆਖਦੇ ਹਨ ।
ਪ੍ਰਸ਼ਨ (ii)
ਦੁਪਹਿਰ ਦਾ ਪਰਛਾਵਾਂ, ਸਵੇਰ ਸਮੇਂ ਬਨਣ ਵਾਲੇ ਪਰਛਾਵੇਂ ਤੋਂ ਛੋਟਾ ਕਿਉਂ ਹੁੰਦਾ ਹੈ ?
ਉੱਤਰ-
ਦੁਪਹਿਰ ਸਮੇਂ ਸੂਰਜ ਸਾਡੇ ਸਿਰ ਉੱਪਰ ਹੁੰਦਾ ਹੈ ਜਿਸ ਤੋਂ ਸੂਰਜੀ ਦੀਆਂ ਕਿਰਨਾਂ ਸਿੱਧੀਆਂ ਵਸਤੁ ’ਤੇ ਪੈਂਦੀਆਂ ਹਨ ਜਿਸ ਤੋਂ ਪਰਛਾਵਾਂ ਛੋਟਾ ਬਣਦਾ ਹੈ । ਸਵੇਰ ਸਮੇਂ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ ਜਿਸਦੇ ਸਿੱਟੇ ਵਜੋਂ ਪਰਛਾਵਾਂ ਲੰਮਾ ਬਣਦਾ ਹੈ । ਪਰਛਾਵੇਂ ਦਾ ਆਕਾਰ ਪ੍ਰਕਾਸ਼ ਦੇ ਸਰੋਤ ਤੋਂ ਵਸਤੁ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਢੁੱਕਵੇਂ ਚਿੱਤਰ ਦੀ ਵਰਤੋਂ ਨਾਲ ਦਰਸਾਓ ਕਿ ਪਰਛਾਵੇਂ ਦਾ ਅਕਾਰ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਦੀ ਸਾਪੇਖੀ ਸਥਿਤੀ ‘ਤੇ ਨਿਰਭਰ ਕਰਦਾ ਹੈ ।
ਉੱਤਰ-
ਚਿੱਤਰ ਤੋਂ ਸਪੱਸ਼ਟ ਹੈ ਕਿ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਵਿਚਕਾਰ ਦੂਰੀ ਵਧਾਉਣ ਨਾਲ ਪਰਛਾਵੇਂ ਦਾ ਆਕਾਰ ਛੋਟਾ ਹੋ
ਪ੍ਰਕਾਸ਼ ਸਰੋਤ ਜਾਂਦਾ ਹੈ । ਜੇਕਰ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਵਿਚਕਾਰ ਦੂਰੀ ਘੱਟ ਹੋਵੇਗੀ ਤਾਂ ਪਰਛਾਵੇਂ ਦਾ ਆਕਾਰ ਵੱਡਾ ਹੋ ਜਾਏਗਾ ।
ਪ੍ਰਸ਼ਨ (ii)
ਚਿੱਤਰ ਦੀ ਵਰਤੋਂ ਨਾਲ ਪਿੰਨ-ਹੋਲ ਕੈਮਰੇ ਦੁਆਰਾ ਪ੍ਰਤੀਬਿੰਬ ਬਣਾਉਣ ਦੇ ਵਰਤਾਰੇ ਨੂੰ ਦਰਸਾਓ ।
ਉੱਤਰ-
ਪਿੰਨ-ਹੋਲ ਕੈਮਰਾ-ਇਹ ਇੱਕ ਸਰਲ ਕੈਮਰਾ ਹੈ ਜੋ ਲੱਕੜੀ ਜਾਂ ਗੱਤੇ ਦੇ ਬਕਸੇ ਤੋਂ ਬਣਾਇਆ ਜਾਂਦਾ ਹੈ । ਪਿੰਨ-ਹੋਲ ਕੈਮਰਾ ਬਣਾਉਣ ਲਈ ਦੋ ਅਜਿਹੇ ਬਕਸੇ ਲਓ ਜਿਨ੍ਹਾਂ ਵਿੱਚੋਂ ਇੱਕ ਬਕਸਾ ਦੁਸਰੇ ਵਿੱਚ ਬਿਨਾਂ ਰੁਕਾਵਟ ਖਿਸਕ ਸਕੇ । ਦੋਵਾਂ ਬਕਸਿਆਂ ਦਾ ਇੱਕ-ਇੱਕ
ਇਸੇ ਤਰ੍ਹਾਂ ਛੋਟੇ ਬਕਸੇ ਦੇ ਦੂਸਰੇ ਛੋਟੇ ਫਲਕ ਉੱਤੇ ਇੱਕ ਵਰਗਾਕਾਰ ਆਕ੍ਰਿਤੀ ਕੱਟੋ । ਇਸ ਕੱਟੇ ਹੋਏ ਹਿੱਸੇ ਉੱਤੇ ਵੇਸਿੰਗ ਪੇਪਰ ਚਿਪਕਾ ਕੇ ਢੱਕ ਦਿਓ । ਹੁਣ ਛੋਟੇ ਬਕਸੇ ਨੂੰ ਵੱਡੇ ਬਕਸੇ ਵਿੱਚ ਇਸ ਤਰ੍ਹਾਂ ਖਿਸਕਾਉ ਕਿ ਛੋਟੇ ਬਕਸੇ ਦਾ ਸਿੰਗ ਪੇਪਰ ਵਾਲਾ ਪਰਦਾ ਵੱਡੇ ਬਕਸੇ ਵਿੱਚ ਹੋਵੇ । ਹੁਣ ਤੁਹਾਡਾ ਪਿੰਨ-ਹੋਲ ਕੈਮਰਾ ਉਪਯੋਗ ਲਈ ਤਿਆਰ ਹੋ ਗਿਆ ਹੈ ! | ਕਾਰਜ ਵਿਧੀ-ਪਿੰਨ-ਹੋਲ ਕੈਮਰੇ ਦੇ ਛੋਟੇ ਬਕਸੇ ਦੇ ਖੁੱਲ੍ਹੇ ਹੋਏ ਸਿਰੇ ਤੋਂ ਦੇਖੋ | ਆਪਣੇ ਸਿਰ ਅਤੇ ਈ ਛੇਕ ਕੈਮਰੇ ਨੂੰ ਕਾਲੇ ਰੰਗ ਦੇ ਕੱਪੜੇ ਨਾਲ ਢੱਕ ਲਓ ।
ਹੁਣ ਸੂਈ ਛੇਕ ਕੈਮਰੇ ਤੋਂ ਦੂਰ ਦੀਆਂ ਵਸਤੂ ਜਿਵੇਂ ਕਿ ਦਰੱਖਤ ਜਾਂ ਬਿਲਡਿੰਗਾਂ ਨੂੰ ਦੇਖਣ ਦਾ ਜਤਨ ਕਰੋ । ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਜਿਸ ਵਸਤੂ ਨੂੰ ਤੁਸੀਂ ਪਿੰਨ-ਹੋਲ ਕੈਮਰੇ ਤੋਂ ਦੇਖਣਾ ਚਾਹੁੰਦੇ ਹੋ ਉਹ ਸੂਰਜ ਦੀ ਤੇਜ਼ ਧੁੱਪ ਵਿੱਚ ਰੱਖੀ ਹੋਵੇ । ਹੁਣ ਛੋਟੇ ਬਕਸੇ ਨੂੰ ਵੱਡੇ ਬਕਸੇ ਅੰਦਰ ਬਾਹਰ ਖਿਸਕਾ ਕੇ ਅੱਗੇ-ਪਿੱਛੇ ਤਦ ਤੱਕ ਕਰੋ ਕਿ ਵਸਤੁ ਦਾ ਸਾਫ ਚਿੱਤਰ ਸਾਹਮਣੇ ਦੀਵਾਰ ‘ਤੇ ਲੱਗੇ ਟੈਸਿੰਗ ਪੇਪਰ ਉੱਤੇ ਬਣ ਜਾਏ ।
ਸੁਈ ਛੇਕ ਕੈਮਰੇ ਨਾਲ ਸੂਰਜ ਦਾ ਪ੍ਰਤਿਬਿੰਬ ਬਣਾਉਣਾ-ਪਿੰ-ਹੋਲ ਕੈਮਰੇ ਨਾਲ ਸੂਰਜ ਦਾ ਪ੍ਰਤਿਬਿੰਬ ਬਣਾਉਣ ਲਈ ਸਾਨੂੰ ਗੱਤੇ ਦੀ ਇੱਕ ਵੱਡੀ ਸ਼ੀਟ ਚਾਹੀਦੀ ਹੈ ਜਿਸ ਦੇ ਵਿਚਕਾਰ ਛੋਟਾ ਜਿਹਾ ਸੂਈ ਛੇਕ ਹੋਵੇ । ਗੱਤੇ ਦੀ ਸ਼ੀਟ ਨੂੰ ਸੂਰਜ ਵੱਲ ਕਰਕੇ ਇਸ ਤਰ੍ਹਾਂ ਪਕੜੋ ਕਿ ਉਸ ਦੀ ਪਛਾਵੇਂ ਸਾਫ ਖੇਤਰ ਵਿੱਚ ਬਣੇ । ਸਾਨੂੰ ਸੂਰਜ ਦੀ ਗੋਲਾਕਾਰ ਪ੍ਰਤਿਬਿੰਬ ਗੱਤੇ ਦੀ ਸ਼ੀਟ ਦੇ ਮੱਧ ਵਿੱਚ ਦਿਖਾਈ ਦੇਵੇ ।
PSEB Solutions for Class 6 Science ਸਜੀਵ ਅਤੇ ਉਹਨਾਂ ਦਾ ਚੌਗਿਰਦਾ Important Questions and Answers
1. ਖ਼ਾਲੀ ਥਾਂਵਾਂ ਭਰੋ :
(i) ਜਿਨ੍ਹਾਂ ਵਸਤੂਆਂ ਦੇ ਆਰ-ਪਾਰ ਪ੍ਰਕਾਸ਼ ਪੂਰੀ ਤਰ੍ਹਾਂ ਨਹੀਂ ਲੰਘ ਸਕਦਾ ਉਨ੍ਹਾਂ ਨੂੰ ………….. ਆਖਦੇ ਹਨ ।
ਉੱਤਰ-
ਅਲਪ-ਪਾਰਦਰਸ਼ੀ,
(ii) ਪ੍ਰਕਾਸ਼ ਸਰੋਤ ਤੋਂ ਆ ਰਹੀਆਂ ਕਿਰਣਾਂ ਦੇ ਰਸਤੇ ਵਿੱਚ ਪਾਰਦਰਸ਼ੀ ਵਸਤੁ ਰੱਖਣ ਨਾਲ ਉਸ ਵਸਤੂ ਦੇ | ਪਿਛਲੇ ਪਾਸੇ ਕਾਲਾ ਖੇਤਰ ਬਣਦਾ ਹੈ, ਜਿਸਨੂੰ ਵਸਤੂ ਦਾ ………….. ਆਖਦੇ ਹਨ ।
ਉੱਤਰ-
ਪਰਛਾਵਾਂ,
(iii) ਪ੍ਰਕਾਸ਼ ਪਰਾਵਰਤਨ ਇੱਕ ………….. ਦੀ ਸਤਹਿ ਤੋਂ ਹੁੰਦਾ ਹੈ ।
ਉੱਤਰ-
ਦਰਪਣ,
(iv) …………… ਸੜਾ ਤੋਂ ਪ੍ਰਕਾਸ਼ ਦਾ ਅਨਿਯਮਿਤ ਪਰਾਵਰਤਨ ਹੁੰਦਾ ਹੈ ।
ਉੱਤਰ-
ਖੁਰਦਰੀ,
(v) ………….. ਨਾਲ ਸੂਰਜ ਅਤੇ ਹੋਰ ਚਮਕਦਾਰ ਵਸਤੁਆਂ ਦੇ ਪ੍ਰਤੀਬਿੰਬ ਬਣਾਏ ਜਾ ਸਕਦੇ ਹਨ ।
ਉੱਤਰ-
ਪਿੰਨ-ਹੋਲ ਕੈਮਰਾ ।
2. ਸਹੀ ਜਾਂ ਗਲਤ ਲਿਖੇ-
(i) ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਆਕਾਰ ਵਸਤੂ ਅਤੇ ਪ੍ਰਕਾਸ਼ ਸਰੋਤ ਦੀ ਸਥਿਤੀ ‘ਤੇ ਨਿਰਭਰ ਨਹੀਂ ਕਰਦਾ ਹੈ । (ਸਹੀ ਗਲਤ)
ਉੱਤਰ-
ਗ਼ਲਤ
(ii) ਚੰਨ ਗ੍ਰਹਿਣ ਸਮੇਂ ਚੰਨ, ਸੂਰਜ ਅਤੇ ਧਰਤੀ ਦੇ ਵਿਚਕਾਰ ਹੁੰਦਾ ਹੈ ਅਤੇ ਇਹ ਤਿੰਨੋਂ ਇੱਕ ਸਿੱਧੀ ਰੇਖਾ ਵਿਚ ਹੁੰਦੇ ਹਨ । (ਸਹੀ/ਗਲਤ)
ਉੱਤਰ-
ਗ਼ਲਤ,
(iii) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ ਅਤੇ ਵੱਡੀਆਂ ਵਸਤੂਆਂ ਦੇ ਦੁਆਲੇ ਨਹੀਂ ਮੁੜਦਾ ਹੈ (ਸਹੀ/ਗ਼ਲਤ)
ਉੱਤਰ-
ਸਹੀ,
(iv) ਚੰਦਰਮਾ ਇੱਕ ਪ੍ਰਕਾਸ਼ਹੀਣ ਵਸਤੂ ਹੈ । (ਸਹੀ/ਗਲਤ)
ਉੱਤਰ-
ਸਹੀ,
(v) ਪ੍ਰਕਾਸ਼ ਸਰੋਤ ਨੂੰ ਅਪਾਰਦਰਸ਼ੀ ਵਸਤੂ ਤੋਂ ਦੂਰ ਲੈ ਜਾਣ ਨਾਲ ਵਸਤੂ ਦਾ ਪਰਛਾਵਾਂ ਵੱਡੇ ਆਕਾਰ ਦਾ ਬਣਦਾ ਹੈ ।
ਉੱਤਰ-
ਗਲਤ ।
3. ਮਿਲਾਨ ਕਰੋ –
ਕਾਲਮ ‘ੳ’ | ਕਾਲਮ ‘ਅ’ |
(ਉ) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ | (i) ਧਰਤੀ, ਚੰਨ ਅਤੇ ਸੂਰਜ ਦੇ ਵਿਚਕਾਰ |
(ਅ) ਚੰਨ ਗ੍ਰਹਿਣ | (ii) ਪਰਛਾਵੇਂ ਦਾ ਬਣਨਾ |
(ਈ) ਸੂਰਜ ਗ੍ਰਹਿਣ | (iii) ਪਿੰਨ-ਹੋਲ ਕੈਮਰਾ |
(ਸ) ਉਲਟਾ ਅਤੇ ਛੋਟਾ ਪ੍ਰਤੀਬਿੰਬ | (iv) ਅਪਾਰਦਰਸ਼ੀ ਵਸਤੂ, ਪ੍ਰਕਾਸ਼ ਸਰੋਤ ਅਤੇ ਸਕਰੀਨ ਵਿਚਕਾਰ |
(ਹ) ਪਰਛਾਵਾਂ | (v) ਚੰਦਰਮਾ, ਧਰਤੀ ਅਤੇ ਸੂਰਜ ਵਿਚਕਾਰ |
ਉੱਤਰ –
ਕਾਲਮ ‘ੳ’ | ਕਾਲਮ ‘ਆਂ’ |
(ੳ) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ। | (ii) ਪਰਛਾਵੇਂ ਦਾ ਬਣਨਾ |
(ਅ) ਚੰਨ ਗ੍ਰਹਿਣ | (i) ਧਰਤੀ, ਚੰਨ ਅਤੇ ਸੂਰਜ ਦੇ ਵਿਚਕਾਰ |
(ਇ) ਸੂਰਜ ਗ੍ਰਹਿਣ | (v) ਚੰਦਰਮਾ, ਧਰਤੀ ਅਤੇ ਸੁਰਜ ਵਿਚਕਾਰ |
(ਸ) ਉਲਟਾ ਅਤੇ ਛੋਟਾ ਪ੍ਰਤੀਬਿੰਬ | (iii) ਪਿੰਨ-ਹੋਲ ਕੈਮਰਾ |
(ਹ) ਪਰਛਾਵਾਂ | (iv) ਅਪਾਰਦਰਸ਼ੀ ਵਸਤੂ, ਪ੍ਰਕਾਸ਼ ਸਰੋਤ ਅਤੇ ਸਕਰੀਨ ਵਿਚਕਾਰ |
4. ਸਹੀ ਉੱਤਰ ਚੁਣੋ-
(i) ਜਿਸ ਵਸਤੂ ਵਿੱਚੋਂ ਪ੍ਰਕਾਸ਼ ਆਰ-ਪਾਰ ਲੰਘ ਜਾਂਦਾ ਹੈ, ਉਸਨੂੰ ਕਹਿੰਦੇ ਹਨ
(ਉ) ਅਲਪ-ਪਾਰਦਰਸ਼ੀ
(ਅ) ਅਪਾਰਦਰਸ਼ੀ
(ੲ) ਪਾਰਦਰਸ਼ੀ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਪਾਰਦਰਸ਼ੀ ।
(ii) ਪਰਛਾਵਾਂ ਬਣਨ ਲਈ ਪ੍ਰਕਾਸ਼ ਦੇ ਮਾਰਗ ਵਿੱਚ ਉਪਸਥਿਤ ਹੋਣੀ ਜ਼ਰੂਰੀ ਹੈ
(ੳ) ਪਾਰਦਰਸ਼ੀ ਵਸਤੂ
(ਅ) ਅਪਾਰਦਰਸ਼ੀ ਵਸਤੁ
(ੲ) ਅਲਪ-ਪਾਰਦਰਸ਼ੀ ਵਸਤੂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਆ) ਅਪਾਰਦਰਸ਼ੀ ਵਸਤੂ ॥
(iii) ਅਲਪ-ਪਾਰਦਰਸ਼ੀ ਵਸਤੂਆਂ ਦੇ ਆਰ-ਪਾਰ ਦੇਖਣਾ ਸੰਭਵ ਹੈ
(ੳ) ਪੂਰਣ ਰੂਪ ਵਿੱਚ ।
(ਅ) ਅੰਸ਼ਿਕ ਰੂਪ ਵਿੱਚ
(ਇ) ਬਿਲਕੁਲ ਨਹੀਂ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਅੰਸ਼ਿਕ ਰੂਪ ਵਿੱਚ ।
(iv) ਪ੍ਰਕਾਸ਼ਮਾਨ ਵਸਤੂਆਂ
(ਉ) ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।
(ਅ) ਪ੍ਰਕਾਸ਼ ਉਤਸਰਜਿਤ ਨਹੀਂ ਕਰਦੀਆਂ ਹਨ ।
(ਇ) ਦੂਜੀ ਵਸਤੁ ਤੋਂ ਪ੍ਰਕਾਸ਼ ਪ੍ਰਾਪਤ ਕਰਕੇ ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।
(v) ਚੰਨ ਇੱਕ ………… ਵਸਤੂ ਹੈ
(ਉ) ਪ੍ਰਕਾਸ਼ਮਾਨ
(ਅ) ਅਦੀਪਤ
(ੲ) ਦੋਨੋਂ ਪ੍ਰਕਾਸ਼ਮਾਨ ਅਤੇ ਪ੍ਰਕਾਸ਼ਹੀਨ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਪ੍ਰਕਾਸ਼ਹੀਨ ।
(vi) ਪ੍ਰਕਾਸ਼ ਪਰਾਵਰਤਨ ਪ੍ਰਕਿਰਿਆ ਵਿੱਚ ਪ੍ਰਕਾਸ਼ ਚਮਕਦਾਰ ਸਤਹਿ ‘ਤੇ ਟਕਰਾ ਕੇ
(ੳ) ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।
(ਅ) ਉਸ ਮਾਧਿਅਮ ਨੂੰ ਛੱਡ ਕੇ ਦੂਜੇ ਮਾਧਿਅਮ ਵਿੱਚ ਚਲਾ ਜਾਂਦਾ ਹੈ ।
(ੲ) ਕੁੱਝ ਭਾਗ ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।
(vii) ਪ੍ਰਕਾਸ਼ ਦਾ ਪਰਾਵਰਤਨ ਹੁੰਦਾ ਹੈ
(ਉ) ਨਿਯਮਿਤ ਸਤਹਿ ਤੋਂ
(ਅ) ਅਨਿਯਮਿਤ ਸਤਹਿ ਤੋਂ
(ੲ) ਸਤਿਹ ਦਾ ਕੁੱਝ ਭਾਗ ਨਿਯਮਿਤ ਅਤੇ ਕੁੱਝ ਭਾਗ ਅਨਿਯਮਿਤ ਤੋਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਨਿਯਮਿਤ ਸਤਹਿ ਤੋਂ ।
(viii) ਜਦੋਂ ਕਿਸੇ ਅਪਾਰਦਰਸ਼ੀ ਵਸਤੂ ਨੂੰ ਪ੍ਰਕਾਸ਼ ਦੇ ਸੋਤ ਦੇ ਨੇੜੇ ਲਿਆਇਆ ਜਾਂਦਾ ਹੈ, ਤਾਂ
(ਉ) ਪਰਛਾਵੇਂ ਦਾ ਆਕਾਰ ਬਰਾਬਰ ਰਹਿੰਦਾ ਹੈ
(ਅ) ਪਰਛਾਵੇਂ ਦਾ ਆਕਾਰ ਛੋਟਾ ਹੁੰਦਾ ਹੈ
(ਇ) ਪਰਛਾਵੇਂ ਦਾ ਆਕਾਰ ਵੱਡਾ ਹੁੰਦਾ ਹੈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਇ) ਪਰਛਾਵੇਂ ਦਾ ਆਕਾਰ ਵੱਡਾ ਹੁੰਦਾ ਹੈ ।
(ix) ਸੂਈਛੇਕ ਕੈਮਰੇ ਵਿੱਚ ਪ੍ਰਤੀਬਿੰਬ ਬਣਦਾ ਹੈ
(ਉ) ਨੇੜੇ ਸਥਿਤ ਸਥਿਰ ਵਸਤੂ ਦਾ
(ਅ) ਦੂਰ ਸਥਿਤ ਸਥਿਰ ਵਸਤੂ ਦਾ
(ਇ) ਦੂਰ ਸਥਿਤ ਗਤੀਸ਼ੀਲ ਵਸਤੂ ਦਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਦੂਰ ਸਥਿਤ ਸਥਿਰ ਵਸਤੂ ਦਾ ।
(x) ਪਾਰਦਰਸ਼ੀ ਪਦਾਰਥ ਦਾ ਪਰਛਾਵਾਂ ਕਿਸ ਤਰ੍ਹਾਂ ਦਾ ਹੁੰਦਾ ਹੈ ?
(ਉ) ਗੂੜਾ ਕਾਲਾ ,
(ਅ) ਚੱਕਰਾਕਾਰ
(ੲ) ਵੱਡੇ ਆਕਾਰ ਦਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪ੍ਰਕਾਸ਼ਮਾਨ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ਮਾਨ (ਦੀਪਤ) ਵਸਤੂ-ਜਿਹੜੀ ਵਸਤੂ ਕੋਲ ਆਪਣਾ ਪ੍ਰਕਾਸ਼ ਹੁੰਦਾ ਹੈ ਅਤੇ ਸੂਰਜ ਦੀ ਤਰ੍ਹਾਂ ਆਪਣਾ ਪ੍ਰਕਾਸ਼ ਛੱਡਦੀ ਹੈ, ਉਸ ਨੂੰ ਪ੍ਰਕਾਸ਼ਮਾਨ ਵਸਤੂ ਆਖਦੇ ਹਨ।
ਪ੍ਰਸ਼ਨ 2.
ਕੁੱਝ ਪ੍ਰਕਾਸ਼ਮਾਨ ਵਸਤੂਆਂ ਦੇ ਨਾਂ ਲਿਖੋ ।
ਉੱਤਰ-
ਸੂਰਜ, ਬਿਜਲੀ, ਬਲਬ, ਜਲਦੀ ਹੋਈ ਮੋਮਬੱਤੀ, ਤਾਰੇ ਆਦਿ ।
ਪ੍ਰਸ਼ਨ 3.
ਪ੍ਰਕਾਸ਼ਹੀਨ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ਹੀਨ ਅਦੀਪਤ) ਵਸਤੂ- ਜਿਹੜੀ ਵਸਤੁ ਕੋਲ ਆਪਣਾ ਪ੍ਰਕਾਸ਼ ਨਹੀਂ ਹੁੰਦਾ ਹੈ ਪਰੰਤੂ ਪ੍ਰਕਾਸ਼ਮਾਨ ਵਸਤੂ ਤੋਂ ਪ੍ਰਕਾਸ਼ ਪ੍ਰਾਪਤ ਕਰਕੇ ਪ੍ਰਕਾਸ਼ ਛੱਡਦੀ ਹੈ ਉਸ ਨੂੰ ਪ੍ਰਕਾਸ਼ਹੀਨ ਵਸਤੂ ਆਖਦੇ ਹਨ ।
ਪਸ਼ਨ 4.
ਕਿਨ੍ਹਾਂ ਚਾਰ ਪ੍ਰਕਾਸ਼ਹੀਨ ਵਸਤੂਆਂ ਦੇ ਨਾਂ ਲਿਖੋ ।
ਉੱਤਰ-
ਗੱਤਾ, ਮੇਜ, ਕੁਰਸੀ, ਪੱਥਰ ਦਾ ਟੁੱਕੜਾ ।
ਪ੍ਰਸ਼ਨ 5.
ਪਾਰਦਰਸ਼ੀ ਵਸਤੂ ਕਿਸ ਨੂੰ ਆਖਦੇ ਹਨ ?
ਉੱਤਰ-
ਪਾਰਦਰਸ਼ੀ ਵਸਤੂ-ਜਿਸ ਵਸਤੂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਅਤੇ ਜਿਸ ਵਸਤੂ ਦੇ ਆਰ-ਪਾਰ ਅਸੀਂ ਦੇਖ ਸਕਦੇ ਹਾਂ ਉਸਨੂੰ ਪਾਰਦਰਸ਼ੀ ਵਸਤੂ ਆਖਦੇ ਹਨ ।
ਪ੍ਰਸ਼ਨ 6.
ਕਿਨ੍ਹਾਂ ਚਾਰ ਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-
- ਹਵਾ,
- ਕੱਚ,
- ਪਾਣੀ,
- ਜਿੱਨ ਸ਼ਰਾਬ ।
ਪ੍ਰਸ਼ਨ 7.
ਅਪਾਰਦਰਸ਼ੀ ਵਸਤੂ ਕਿਸ ਨੂੰ ਆਖਦੇ ਹਨ ?
ਉੱਤਰ-
ਅਪਾਰਦਰਸ਼ੀ ਵਸਤੂ-ਜਿਸ ਵਸਤੂ ਦੇ ਆਰ-ਪਾਰ ਪ੍ਰਕਾਸ਼ ਨਹੀਂ ਲੰਘ ਸਕਦਾ ਅਤੇ ਜਿਸ ਵਸਤੂ ਦੇ ਆਰ-ਪਾਰ ਨਹੀਂ ਦੇਖ ਸਕਦੇ ਉਸ ਨੂੰ ਅਪਾਰਦਰਸ਼ੀ ਵਸਤੁ ਆਖਦੇ ਹਨ ।
ਪ੍ਰਸ਼ਨ 8.
ਕਿਊਂ ਚਾਰ ਅਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-
- ਗੱਤਾ,
- ਪੱਥਰ ਦਾ ਟੁੱਕੜਾ,
- ਲੱਕੜੀ ਦਾ ਟੁੱਕੜਾ,
- ਧਾਤੂ ਦੀ ਚਾਦਰ ।
ਪ੍ਰਸ਼ਨ 9.
ਅਲਪ-ਪਾਰਦਰਸ਼ੀ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਅਲਪ-ਪਾਰਦਰਸ਼ੀ ਵਸਤੂ-ਜਿਸ ਦੇ ਆਰ-ਪਾਰ ਪ੍ਰਕਾਸ਼ ਘੱਟ ਮਾਤਰਾ ਵਿੱਚ ਲੰਘਦਾ ਹੈ ਅਤੇ ਜਿਸਦੇ ਵਿੱਚੋਂ ਦੂਸਰੀ ਤਰਫ਼ ਪਈ ਵਸਤੂ ਨੂੰ ਬਹੁਤ ਸਪੱਸ਼ਟ ਰੂਪ ਨਾਲ ਨਹੀਂ ਦੇਖ ਸਕਦੇ, ਉਸਨੂੰ ਅਲਪ-ਪਾਰਦਰਸ਼ੀ ਵਸਤੂ ਆਖਦੇ ਹਨ ।
ਪ੍ਰਸ਼ਨ 10.
ਕਿਸੇ ਚਾਰ ਅਲਪ-ਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-
- ਧੂੰਆਂ,
- ਕੋਹਰਾ,
- ਘਿਸਿਆ ਹੋਇਆ ਕੱਚ,
- ਤੇਲ ਲੱਗਿਆ ਹੋਇਆ ਕਾਗ਼ਜ਼ ਅਤੇ
- ਸੈਲੋਫੇਨ ਕਾਗ਼ਜ਼ ।
ਪ੍ਰਸ਼ਨ 11.
ਕੀ ਪ੍ਰਕਾਸ਼ ਦੀ ਅਨੁਪਸਥਿਤੀ ਵਿੱਚ ਅਸੀਂ ਦੇਖ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਪ੍ਰਕਾਸ਼ ਦੀ ਅਨੁਪਸਥਿਤੀ ਵਿੱਚ ਨਹੀਂ ਦੇਖ ਸਕਦੇ ਕਿਉਂਕਿ ਪ੍ਰਕਾਸ਼ ਵਸਤੂਆਂ ਨੂੰ ਦੇਖਣ ਵਿੱਚ ਸਹਾਇਤਾ ਕਰਦਾ ਹੈ ।
ਪ੍ਰਸ਼ਨ 12.
ਕਿਸੇ ਵਸਤੂ ਦਾ ਅਪਾਰਦਰਸ਼ੀ, ਪਾਰਦਰਸ਼ੀ ਜਾਂ ਅਲਪ-ਪਾਰਦਰਸ਼ੀ ਹੋਣਾ ਕਿਸ ਗੱਲ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਪ੍ਰਕਾਸ਼ ਉਸ ਵਸਤੂ ਵਿਚੋਂ ਗੁਜ਼ਰ ਸਕਦਾ ਹੈ ਜਾਂ ਨਹੀਂ ਜਾਂ ਫਿਰ ਪ੍ਰਕਾਸ਼ ਦੀ ਅਪੂਰਣ ਮਾਤਰਾ ਨੂੰ ਗੁਜ਼ਰਨ ਦਿੰਦਾ ਹੈ ।
ਪ੍ਰਸ਼ਨ 13.
ਪਰਛਾਵਾਂ ਕਿਸਨੂੰ ਆਖਦੇ ਹਨ ?
ਉੱਤਰ-
ਪਰਛਾਵਾਂ-ਜਦੋਂ ਕੋਈ ਅਪਾਰਦਰਸ਼ੀ ਵਸਤੂ ਆਪਣੇ ਵਿੱਚੋਂ ਪ੍ਰਕਾਸ਼ ਨਹੀਂ ਲੰਘਣ ਦਿੰਦੀ ਅਤੇ ਵਸਤੂ ਦੇ ਪਿਛਲੇ ਪਾਸੇ ਕਾਲਾ ਖੇਤਰ ਬਣ ਜਾਂਦਾ ਹੈ ਤਾਂ ਇਸ ਕਾਲੇ ਖੇਤਰ ਨੂੰ ਵਸਤੂ ਦਾ ਪਰਛਾਵਾਂ ਕਹਿੰਦੇ ਹਨ ।
ਪ੍ਰਸ਼ਨ 14.
ਪਿੰਨ-ਹੋਲ ਕੈਮਰੇ ਨਾਲ ਅਸੀਂ ਕਿਨ੍ਹਾਂ ਵਸਤੂਆਂ ਦੇ ਪ੍ਰਤਿਬਿੰਬ ਪ੍ਰਾਪਤ ਕਰ ਸਕਦੇ ਹਾਂ ?
ਉੱਤਰ-
ਪਿੰਨ-ਹੋਲ ਕੈਮਰੇ ਦੀ ਸਹਾਇਤਾ ਨਾਲ ਅਸੀਂ ਕੇਵਲ ਸਥਿਰ ਵਸਤੂਆਂ ਦੇ ਪ੍ਰਤਿਬਿੰਬ ਪ੍ਰਾਪਤ ਕਰ ਸਕਦੇ ਹਾਂ ।
ਪ੍ਰਸ਼ਨ 15.
ਸਾਨੂੰ ਸੂਰਜ ਵੱਲ ਸਿੱਧਾ ਕਿਉਂ ਨਹੀਂ ਦੇਖਣਾ ਚਾਹੀਦਾ ?
ਉੱਤਰ-
ਸੂਰਜ ਵੱਲ ਸਿੱਧਾ ਦੇਖਣ ਨਾਲ ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ |
ਪ੍ਰਸ਼ਨ 16.
ਪ੍ਰਕਾਸ਼ ਪਰਾਵਰਤਨ ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਚੀਕਣੀ ਅਤੇ ਸਮਤਲ ਸਤਾ ‘ਤੇ ਡਿੱਗਦੀ ਹੈ ਅਤੇ ਉਸੇ ਮਾਧਿਅਮ ਵਿੱਚ ਵਾਪਸ ਦਿਸ਼ਾ ਪਰਿਵਰਤਨ ਕਰਕੇ ਆ ਜਾਣ ਨੂੰ ਪ੍ਰਕਾਸ਼ ਪਰਾਵਰਤਨ ਆਖਦੇ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੀ ਚੰਦਰਮਾ ਪ੍ਰਕਾਸ਼ਮਾਨ ਵਸਤੂ ਹੈ ਜਾਂ ਪ੍ਰਕਾਸ਼ਹੀਨ ? ਸਮਝਾਓ ।
ਉੱਤਰ-
ਚੰਦਰਮਾ ਪ੍ਰਕਾਸ਼ਮਾਨ ਵਸਤੂ ਨਹੀਂ ਹੈ ਕਿਉਂਕਿ ਚੰਦਰਮਾ ਆਪਣੇ ਆਪ ਪ੍ਰਕਾਸ਼ ਨਹੀਂ ਦਿੰਦਾ, ਪਰੰਤੂ ਸੂਰਜ ਤੋਂ ਪ੍ਰਕਾਸ਼ ਗ੍ਰਹਿਣ ਕਰਕੇ ਆਪਣੀ ਸਤ੍ਹਾ ਤੋਂ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।
ਪ੍ਰਸ਼ਨ 2.
ਵਸਤੂਆਂ ਨੂੰ ਵੇਖਣ ਲਈ ਕਿਹੜੀਆਂ ਸ਼ਰਤਾਂ ਹੋਣੀਆਂ ਜ਼ਰੂਰੀ ਹਨ ?
ਉੱਤਰ-
ਵਸਤੂਆਂ ਨੂੰ ਵੇਖਣ ਲਈ ਜ਼ਰੂਰੀ ਸ਼ਰਤਾਂ-ਵਸਤੂਆਂ ਨੂੰ ਵੇਖਣ ਲਈ ਹੇਠ ਲਿਖੀਆਂ ਸ਼ਰਤਾਂ ਦਾ ਹੋਣਾ ਜਰੂਰੀ ਹੈ
- ਦੇਖਣ ਵਾਲੀ ਵਸਤੁ
- ਦੇਖਣ ਲਈ ਅੱਖ
- ਪ੍ਰਕਾਸ਼ ਦੀ ਉਪਸਥਿਤੀ ।
ਹਨੇਰੇ ਵਿੱਚ ਅਸੀਂ ਵਸਤੂਆਂ ਨੂੰ ਨਹੀਂ ਦੇਖ ਪਾਉਂਦੇ | ਪ੍ਰਕਾਸ਼ ਸਾਨੂੰ ਵਸਤੂਆਂ ਦੇਖਣ ਵਿੱਚ ਸਹਾਇਤਾ ਕਰਦਾ ਹੈ ।
ਪ੍ਰਸ਼ਨ 3.
ਪਾਰਦਰਸ਼ੀ, ਅਪਾਰਦਰਸ਼ੀ ਅਤੇ ਪਾਰਭਾਸੀ (ਅਲਪ-ਪਾਰਦਰਸ਼ੀ) ਵਸਤੂਆਂ ਜਿਨ੍ਹਾਂ ਨੂੰ ਆਖਦੇ ਹਨ ? ਉਦਾਹਰਨਾਂ ਵੀ ਦਿਓ ।
ਉੱਤਰ-
ਪਾਰਦਰਸ਼ੀ ਵਸਤੂਆਂ ਜਿਨ੍ਹਾਂ ਵਸਤੂਆਂ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ ਅਤੇ ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਆਖਿਆ ਜਾਂਦਾ ਹੈ । ਉਦਾਹਰਨ-ਕੱਚ, ਪਾਣੀ ਅਤੇ ਹਵਾ ਆਦਿ । ਅਪਾਰਦਰਸ਼ੀ ਵਸਤੂਆਂ-ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ ਅਤੇ ਜਿਨ੍ਹਾਂ ਦੇ ਆਰ-ਪਾਰ ਨਹੀਂ ਦੇਖਿਆ ਜਾ ਸਕਦਾ ਉਨ੍ਹਾਂ ਨੂੰ ਅਪਾਰਦਰਸ਼ੀ ਵਸਤੂਆਂ ਆਖਿਆ ਜਾਂਦਾ ਹੈ । ਉਦਾਹਰਨ-ਲੱਕੜੀ, ਲੋਹਾ, ਗੱਤਾ ਅਤੇ ਇੱਟ ਆਦਿ । ਪਾਰਭਾਸੀ ਵਸਤੂਆਂ (ਅਲਪ-ਪਾਰਦਰਸ਼ੀ) – ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਪਰ ਪੂਰਨ ਰੂਪ ਨਾਲ ਨਹੀਂ ਅਤੇ ਦੁਸਰੇ ਪਾਸੇ ਪਈਆਂ ਵਸਤੂਆਂ ਸਪੱਸ਼ਟ ਰੂਪ ਨਾਲ ਨਹੀਂ ਦੇਖੀਆਂ ਜਾਂਦੀਆਂ, ਉਨ੍ਹਾਂ ਨੂੰ ਅਲਪ-ਪਾਰਦਰਸ਼ੀ ਵਸਤੂਆਂ ਆਖਦੇ ਹਨ । ਉਦਾਹਰਨ-ਸਿਆ ਹੋਇਆ ਕੱਚ, ਤੇਲ ਲੱਗਿਆ ਹੋਇਆ ਕਾਗ਼ਜ਼, ਧੂੰਆਂ ਅਤੇ ਸੈਲੋਫੇਨ ਪੇਪਰ ।
ਪ੍ਰਸ਼ਨ 4.
ਇੱਕ ਅਪਾਰਦਰਸ਼ੀ ਵਸਤੂ ‘ਤੇ ਡਿੱਗ ਰਿਹਾ ਪ੍ਰਕਾਸ਼ ਵਸਤੂ ਦਾ ਪਰਛਾਵਾਂ ਕਿਉਂ ਬਣਾਉਂਦਾ ਹੈ ?
ਉੱਤਰ-
ਜਦੋਂ ਪ੍ਰਕਾਸ਼ ਕਿਸੇ ਅਪਾਰਦਰਸ਼ੀ ਵਸਤੂ ‘ਤੇ ਡਿੱਗਦਾ ਹੈ ਤਾਂ ਉਸ ਵਸਤੂ ਦਾ ਪਰਛਾਵਾਂ ਇਸ ਕਾਰਨ ਬਣਦਾ ਹੈ ਕਿ ਉਹ ਵਸਤੂ ਆਪਣੇ ਵਿੱਚੋਂ ਪ੍ਰਕਾਸ਼ ਨੂੰ ਨਹੀਂ ਲੰਘਣ ਦਿੰਦੀ ।
ਪ੍ਰਸ਼ਨ 5.
ਪਰਛਾਵਾਂ ਕਿਸ ਨੂੰ ਆਖਦੇ ਹਨ ? ਜਦੋਂ ਕਿਸੇ ਵਸਤੂ ਨੂੰ ਪ੍ਰਕਾਸ਼ ਸ੍ਰੋਤ ਦੇ ਨੇੜੇ ਲਿਜਾਇਆ ਜਾਂਦਾ ਹੈ ਤਾਂ ਪਰਛਾਵੇਂ ਦੇ ਆਕਾਰ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪਰਛਾਵਾਂ-ਜਦੋਂ ਪ੍ਰਕਾਸ਼ ਕਿਸੇ ਅਪਾਰਦਰਸ਼ੀ ਵਸਤੂ ‘ਤੇ ਡਿੱਗਦਾ ਹੈ ਤਾਂ ਉਸ ਵਸਤੂ ਵਿੱਚੋਂ ਨਹੀਂ ਲੰਘ ਸਕਦਾ ਅਤੇ ਪ੍ਰਕਾਸ਼ ਦੇ ਉਲਟ ਅਪਾਰਦਰਸ਼ੀ ਦੇ ਦੂਸਰੇ ਪਾਸੇ ਇੱਕ ਕਾਲਾ ਖੇਤਰ ਬਣ ਜਾਂਦਾ ਹੈ । ਉਸ ਕਾਲੇ ਖੇਤਰ ਨੂੰ ਪਰਛਾਵਾਂ ਕਹਿੰਦੇ ਹਨ । ਇਸਦਾ ਕਾਰਨ ਇਹ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਗਤੀ ਕਰਦਾ ਹੈ। ਜਦੋਂ ਵਸਤੂ ਨੂੰ ਪ੍ਰਕਾਸ਼ ਸ੍ਰੋਤ ਦੇ ਨੇੜੇ ਲਿਆਇਆ ਜਾਂਦਾ ਹੈ ਤਾਂ ਪਰਛਾਵੇਂ ਦਾ ਆਕਾਰ ਵੱਡਾ ਹੋ ਜਾਂਦਾ ਹੈ ।
ਪ੍ਰਸ਼ਨ 6.
ਜਦੋਂ ਕਿਸੇ ਅਪਾਰਦਰਸ਼ੀ ਵਸਤੂ ਨੂੰ ਧੁੱਪ ਵਿੱਚ ਧਰਤੀ ਤੋਂ ਕੁੱਝ ਉੱਚਾਈ ‘ਤੇ ਦੇਖਦੇ ਹਾਂ ਤਾਂ ਸਾਨੂੰ ਧਰਤੀ ‘ਤੇ ਕਾਲੇ ਧੱਬੇ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਜਦੋਂ ਅਸੀਂ ਅਪਾਰਦਰਸ਼ੀ ਵਸਤੂਆਂ ਨੂੰ ਧੁੱਪ ਵਿੱਚ ਧਰਤੀ ਤੋਂ ਕੁੱਝ ਉੱਚਾਈ ‘ਤੇ ਦੇਖਦੇ ਹਾਂ ਤਾਂ ਧਰਤੀ ‘ਤੇ ਬਣ ਰਹੇ ਧੱਬੇ ਵਸਤੁਆਂ ਦੀ ਪਛਾਵੇਂ ਦੇ ਬਣਨ ਕਾਰਨ ਦਿਖਾਈ ਦਿੰਦੇ ਹਨ |
ਪ੍ਰਸ਼ਨ 7.
ਕੀ ਪਰਛਾਵੇਂ ਦੇ ਬਣਨ ਲਈ ਪਰਦੇ ਦੀ ਲੋੜ ਹੁੰਦੀ ਹੈ ? ਸਾਡੇ ਦੈਨਿਕ ਜੀਵਨ ਵਿੱਚ ਕਿਹੜੀਆਂ ਵਸਤੂਆਂ ਦੇ ਪਰਛਾਵੇਂ ਪ੍ਰਾਪਤ ਕਰਨ ਲਈ ਪਰਦੇ ਦਾ ਕਾਰਜ ਕਰਦੀਆਂ ਹਨ ?
ਉੱਤਰ-
ਹਾਂ, ਪਰਛਾਵੇਂ ਪ੍ਰਾਪਤ ਕਰਨ ਲਈ ਪਰਦੇ ਦੀ ਜ਼ਰੂਰਤ ਹੁੰਦੀ ਹੈ । ਕਮਰੇ ਦੀ ਦੀਵਾਰ, ਬਿਲਡਿੰਗ, ਜ਼ਮੀਨ ਜਾਂ ਇਸ ਪ੍ਰਕਾਰ ਦੀਆਂ ਹੋਰ ਸੜਾਵਾਂ ਪਰਛਾਵੇਂ ਲਈ ਪਰਦੇ ਦਾ ਕੰਮ ਕਰਦੀਆਂ ਹਨ ।
ਪ੍ਰਸ਼ਨ 8.
ਇੱਕ ਕਿਰਿਆ-ਕਲਾਪ ਦੁਆਰਾ ਦਰਸਾਓ ਕਿ ਪ੍ਰਕਾਸ਼ ਸਰਲ ਰੇਖਾ ਵਿੱਚ ਗਤੀ ਕਰਦਾ ਹੈ ?
ਉੱਤਰ-
ਅਪਾਰਦਰਸ਼ੀ ਪਦਾਰਥ ਤੋਂ ਬਣਿਆ ਹੋਇਆ ਇੱਕ ਪਲਾਸਟਿਕ ਪਾਈਪ ਜਾਂ ਰਬੜ ਦੀ ਲੰਬੀ ਨਲੀ ਲਓ । ਬੰਦ ਕਮਰੇ ਵਿੱਚ ਇੱਕ ਮੋਮਬੱਤੀ ਜਲਾ ਕੇ ਮੇਜ਼ ਉੱਪਰ ਰੱਖੋ | ਹੁਣ ਦੂਸਰੇ ਪਾਸੇ ਖੜੇ ਹੋ ਕੇ ਪਾਈਪ ਵਿੱਚੋਂ ਦੀ ਮੋਮਬੱਤੀ ਦੀ ਲਾਟ ਨੂੰ ਦੇਖੋ | ਮੋਮਬੱਤੀ ਦੀ ਲਾਟ ਦਿਖਾਈ ਦੇਵੇਗੀ । ਜਦੋਂ ਮੋਮਬੱਤੀ ਦੀ ਲਾਟ ਦਿਖਾਈ ਦੇ ਰਹੀ ਹੈ ਉਸ ਸਮੇਂ ਪਾਈਪ ਨੂੰ ਮੋੜ ਦਿਓ । ਹੁਣ ਤੁਹਾਨੂੰ ਮੋਮਬੱਤੀ ਨਹੀਂ ਦਿਖਾਈ ਦੇਵੇਗੀ ।
ਇਸਦਾ ਕਾਰਨ ਇਹ ਹੈ ਕਿ ਪਾਈਪ ਦੇ ਮੋੜ ਨੇ ਸਾਡੀਆਂ ਅੱਖਾਂ ਵੱਲ ਆਉਂਦੀਆਂ ਕਿਰਨਾਂ ਨੂੰ ਰੋਕ ਲਿਆ ਹੈ । ਇਸ ਤੋਂ ਇਲਾਵਾ, ਪਾਈਪ ਅਪਾਰਦਰਸ਼ੀ ਪਦਾਰਥ ਦੀ ਬਣੀ ਹੋਣ ਕਾਰਨ, ਪ੍ਰਕਾਸ਼ ਪਾਈਪ ਵਿੱਚੋਂ ਲੰਘ ਨਹੀਂ ਸਕਦਾ ਹੈ । ਇਸ ਲਈ ਮੋਮਬੱਤੀ ਤੋਂ ਆਉਣ ਵਾਲਾ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਨਹੀਂ ਪਹੁੰਚ ਸਕਦਾ, ਜਿਸ ਕਾਰਨ ਸਾਨੂੰ ਮੋਮਬੱਤੀ ਵਿਖਾਈ ਨਹੀਂ ਦੇਵੇਗੀ । ਇਸ ਤੋਂ ਸਿੱਟਾ ਨਿਕਲਦਾ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਚੱਲਦਾ ਹੈ । ਪ੍ਰਕਾਸ਼ ਦੇ ਇਸ ਵਰਤਾਰੇ ਨੂੰ ਪ੍ਰਕਾਸ਼ ਦਾ ਸਰਲ ਰੇਖੀ ਪ੍ਰਸਾਰ ਵੀ ਆਖਦੇ ਹਨ ।
ਪ੍ਰਸ਼ਨ 9.
ਪ੍ਰਕਾਸ਼ ਪਰਾਵਰਤਨ ਕਿਸਨੂੰ ਕਹਿੰਦੇ ਹਨ ? ਪਰਾਵਰਤਨ ਕਿਹੜੀਆਂ ਵਸਤੂਆਂ ਦੁਆਰਾ ਹੋ ਸਕਦਾ ਹੈ ?
ਉੱਤਰ-ਪ੍ਰਕਾਸ਼ ਪਰਾਵਰਤਨ- ਕਿਸੇ ਸੜਾ ’ਤੇ ਪ੍ਰਕਾਸ਼ ਦਾ ਟਕਰਾ ਕੇ ਉਸੇ ਮਾਧਿਅਮ ਵਿੱਚ ਵਾਪਸ ਮੁੜ ਆਉਣਾ, ਪ੍ਰਕਾਸ਼ ਪਰਾਵਰਤਨ ਕਹਾਉਂਦਾ ਹੈ ।
ਸਾਧਾਰਨ ਤੌਰ ‘ਤੇ ਪ੍ਰਕਾਸ਼ ਪਰਾਵਰਤਨ ਚਮਕੀਲੀ ਸੜਾ ਦੁਆਰਾ ਹੀ ਹੁੰਦਾ ਹੈ, ਪਰੰਤੂ ਕਦੀ-ਕਦੀ ਅਸੀਂ ਝੀਲ ਜਾਂ ਤਲਾਬ ਦੇ ਪਾਣੀ ਵਿਚ ਦਰੱਖ਼ਤਾਂ, ਬਿਲਡਿੰਗਾਂ ਅਤੇ ਹੋਰ ਵਸਤੂਆਂ ਤੋਂ ਵੀ ਪਰਾਵਰਤਨ ਹੁੰਦਾ ਦੇਖਦੇ ਹਾਂ ।
ਪ੍ਰਸ਼ਨ 10.
ਹੇਠਾਂ ਦਿੱਤੀਆਂ ਗਈਆਂ ਵਸਤੂਆਂ ਜਾਂ ਪਦਾਰਥਾਂ ਨੂੰ ਅਪਾਰਦਰਸ਼ੀ, ਪਾਰਦਰਸ਼ੀ ਜਾਂ ਅਲਪ-ਪਾਰਦਰਸ਼ੀ ਅਤੇ ਦੀਪਤ ਜਾਂ ਅਦੀਪਤ ਵਿੱਚ ਵਰਗੀਕ੍ਰਿਤ ਕਰੋ : ਹਵਾ, ਜਲ, ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਦਰਪਣ, ਲੱਕੜੀ ਦਾ ਤਖਤਾ, ਪਾਲੀਥੀਨ ਸ਼ੀਟ, CD, ਧੂੰਆਂ, ਸਮਤਲ ਕੱਚ ਦੀ ਸ਼ੀਟ, ਕੋਹਰਾ, ਲਾਲ ਗਰਮ ਲੋਹੇ ਦਾ ਟੁਕੜਾ, ਛੱਤਰੀ, ਪ੍ਰਕਾਸ਼ਮਾਨ ਟਿਊਬ, ਦੀਵਾਰ, ਕਾਰਬਨ ਪੇਪਰ ਦੀ ਸ਼ੀਟ, ਗੈਸ ਬਰਨਰ ਦੀ ਲਾਟ, ਗੱਤੇ ਦੀ ਸ਼ੀਟ, ਪ੍ਰਕਾਸ਼ਮਾਨ ਟਾਰਚ, ਸੈਲੋਫੇਨ (ਮੋਮੀ) ਸ਼ੀਟ, ਤਾਰ ਦੀ ਜਾਲੀ, ਮਿੱਟੀ ਦੇ ਤੇਲ ਦਾ ਸਟੋਵ, ਸੂਰਜ, ਜੁਗਨੂੰ, ਚੰਦਰਮਾ ।
ਉੱਤਰ-
ਅਪਾਰਦਰਸ਼ੀ ਪਦਾਰਥ-ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਦਰਪਣ, ਲੱਕੜੀ ਦਾ ਤਖਤਾ, CD, ਦੀਵਾਰ, ਛੱਤਰੀ, ਕਾਰਬਨ, ਪੇਪਰ ਦੀ ਸ਼ੀਟ, ਗੱਤੇ ਦੀ ਸ਼ੀਟ, ਲਾਲ ਗਰਮ ਲੋਹੇ ਦਾ ਟੁੱਕੜਾ । ਪਾਰਦਰਸ਼ੀ ਪਦਾਰਥ-ਹਵਾ, ਜਲ, ਸਮਤਲ ਕੱਚ ਦੀ ਸ਼ੀਟ । ਅਲਪ-ਪਾਰਦਰਸ਼ੀ ਪਦਾਰਥ-ਪਾਲੀਥੀਨ ਸ਼ੀਟ, ਧੂੰਆਂ, ਕੋਹਰਾ, ਸੈਲੋਫੇਨ (ਮੋਮੀ) ਸ਼ੀਟ , ਤਾਰ ਦੀ ਜਾਲੀ ॥ ਪ੍ਰਕਾਸ਼ਮਾਨ ਵਸਤੂਆਂ-ਲਾਲ ਗਰਮ ਲੋਹੇ ਦਾ ਟੁੱਕੜਾ, ਪ੍ਰਕਾਸ਼ਮਾਨ ਟਿਊਬ, ਗੈਸ ਬਰਨਰ ਦੀ ਲਾਟ, ਪ੍ਰਕਾਸ਼ਮਾਨ ਟਾਰਚ, ਮਿੱਟੀ ਦੇ ਤੇਲ ਦਾ ਸਟੋਵ, ਸੂਰਜ, ਜੁਗਨੂੰ । ਪ੍ਰਕਾਸ਼ਹੀਨ ਵਸਤੂਆਂ-ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਲੱਕੜੀ ਦਾ ਤਖਤਾ, ਦੀਵਾਰ, ਗੱਤੇ ਦੀ ਸ਼ੀਟ, ਚੰਦਰਮਾ ।
ਪ੍ਰਸ਼ਨ 11.
ਕੀ ਤੁਸੀਂ ਇਸ ਤਰ੍ਹਾਂ ਦੀ ਆਕ੍ਰਿਤੀ ਬਣਾਉਣ ਦੇ ਬਾਰੇ ਵਿੱਚ ਸੋਚ ਸਕਦੇ ਹੋ ਜੋ ਇੱਕ ਢੰਗ ਨਾਲ ਰੱਖੇ ਜਾਣ ਤੇ ਗੋਲਾਕਾਰ ਪਰਛਾਵਾਂ ਬਣਾਏ ਅਤੇ ਦੂਸਰੇ ਢੰਗ ਨਾਲ ਰੱਖੇ ਜਾਣ ਤੇ ਆਇਤਾਕਾਰ ਛਾਇਆ ਬਣਾਏ ।
ਉੱਤਰ-
ਕਿਸੇ ਸਿਲੰਡਰਨੁਮਾ ਡਿੱਬੇ ਨੂੰ ਖੜਵੀਂ ਦਿਸ਼ਾ ਵਿੱਚ ਰੱਖਣ ‘ਤੇ ਪਰਛਾਵੇਂ ਆਇਤਾਕਾਰ ਬਣੇਗੀ ਅਤੇ ਲੇਟਵੀਂ ਦਿਸ਼ਾ ਵਿੱਚ ਰੱਖਣ ਨਾਲ ਪਰਛਾਵੇਂ ਗੋਲਾਕਾਰ ਬਣੇਗੀ ।
ਪ੍ਰਸ਼ਨ 12.
ਕਿਸੇ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਨ ਲਈ ਕਿਨ੍ਹਾਂ ਸ਼ਰਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਕਿਸੇ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਨ ਲਈ ਹੇਠ ਲਿਖੀਆਂ ਤਿੰਨ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ :
- ਪ੍ਰਕਾਸ਼ ਦਾ ਸਰੋਤ,
- ਅਪਾਰਦਰਸ਼ੀ ਵਸਤੂ,
- ਪਰਛਾਵਾਂ ਪ੍ਰਾਪਤ ਕਰਨ ਲਈ ਸਕਰੀਨ (ਇਹ ਕੰਧ, ਜ਼ਮੀਨ ਅਤੇ ਮੋਟੇ ਕੱਪੜੇ ਦਾ ਪਰਦਾ) ।
ਪ੍ਰਸ਼ਨ 13.
ਅਨਿਯਮਿਤ ਪਰਾਵਰਤਨ ਕੀ ਹੁੰਦਾ ਹੈ ?
ਉੱਤਰ-
ਅਨਿਯਮਿਤ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਖੁਰਦਰੀ ਜਾਂ ਅਸਮਤਲ ਸਤ੍ਹਾ ‘ਤੇ ਪੈਂਦਾ ਹੈ ਤਾਂ ਇਸ ਤੋਂ ਪ੍ਰਕਾਸ਼ ਦਾ ਵਿਸ਼ਾ ਪਰਿਵਰਤਨ ਹੋਣ ਮਗਰੋਂ ਪ੍ਰਕਾਸ਼ ਖਿੰਡਰ ਜਾਂਦਾ ਹੈ । ਇਹੋ ਜਿਹੇ ਪਰਾਵਰਤਨ ਨੂੰ ਅਨਿਯਮਿਤ ਪਰਾਵਰਤਨ ਕਹਿੰਦੇ ਹਨ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪ੍ਰਕਾਸ਼ ਪਰਾਵਰਤਨ ਕਿਸ ਨੂੰ ਆਖਦੇ ਹਨ ? ਕਿਰਿਆ ਕਲਾਪ ਰਾਹੀਂ ਪਰਾਵਰਤਨ ਦੀ ਪ੍ਰਕਿਰਿਆ ਦਰਸਾਓ ।
ਉੱਤਰ-
ਪ੍ਰਕਾਸ਼ ਪਰਾਵਰਤਨ-ਕਿਸੇ ਚਮਕੀਲੀ ਸੜਾ ਨੂੰ ਟਕਰਾ ਕੇ ਪ੍ਰਕਾਸ਼ ਦਾ ਵਾਪਸ ਉਸੇ ਮਾਧਿਅਮ ਵਿੱਚ ਦਿਸ਼ਾ ਪਰਿਵਰਤਨ ਕਰਕੇ ਮੁੜ ਆਉਣਾ ਪ੍ਰਕਾਸ਼ ਪਰਾਵਰਤਨ ਕਹਿੰਦੇ ਹਨ ।
ਕਿਰਿਆ ਕਲਾਪ-1
ਆਪਣੇ ਕਿਸੇ ਮਿੱਤਰ ਨੂੰ ਕਹੋ ਕਿ ਉਹ ਇੱਕ ਹੱਥ ਵਿੱਚ ਦਰਪਣ ਫੜ ਕੇ ਹਨੇਰੇ ਕਮਰੇ ਦੇ ਇੱਕ ਕੋਨੇ ਵਿੱਚ ਖੜ੍ਹਾ ਹੋ ਜਾਏ ।ਟਾਰਚ ਦੇ ਕੱਚ ਨੂੰ ਉਂਗਲੀਆਂ ਨਾਲ ਢੱਕ ਕੇ ਟਾਰਚ ਨੂੰ ਜਲਾਓ । ਕਿਰਨ ਪੁੰਜ ਪ੍ਰਾਪਤ ਕਰਨ ਲਈ ਉਂਗਲੀਆਂ ਵਿਚਕਾਰ ਜਗ੍ਹਾ ਛੱਡ ਦਿਓ । ਇਸ ਪ੍ਰਕਾਸ਼ ਕਿਰਨ ਪੁੰਜ ਨੂੰ ਮਿੱਤਰ ਦੁਆਰਾ ਫੜੇ ਹੋਏ ਦਰਪਣ ਉੱਤੇ ਪਾਓ । ਤੁਹਾਨੂੰ ਦੂਸਰੇ ਪਾਸੇ ਪ੍ਰਕਾਸ਼ ਦੇ ਧੱਬੇ ਦਿਖਾਈ ਦੇਣਗੇ । ਹੁਣ ਟਾਰਚ ਦੀ ਦਿਸ਼ਾ ਇਸ ਤਰ੍ਹਾਂ ਸੈੱਟ ਕਰੋ ਕਿ ਪ੍ਰਕਾਸ਼ ਦਾ ਧੱਬਾ ਕਮਰੇ ਵਿੱਚ ਖੜ੍ਹੇ ਕਿਸੇ ਦੂਸਰੇ ਮਿੱਤਰ ਦਾ ਪਵੇ ।
ਇਹ ਕਿਰਿਆ ਇਹ ਦਰਸਾਉਂਦੀ ਹੈ ਕਿ ਦਰਪਣ ਆਪਣੇ ਉੱਤੇ ਪੈਣ ਵਾਲੇ ਪ੍ਰਕਾਸ਼ ਦਾ ਪਰਾਵਰਤਨ ਕਰਦਾ ਹੈ ।
ਕਿਰਿਆ ਕਲਾਪ-2
ਇੱਕ ਵੱਡੀ ਥਰਮੋਕੋਲ ਦੀ ਸ਼ੀਟ ਦੇ ਇੱਕ ਕਿਨਾਰੇ ਉੱਤੇ ਇੱਕ ਕੰਘੀ ਅਤੇ ਦੁਸਰੇ ਕਿਨਾਰੇ ਤੇ ਚਿੱਤਰ ਵਿੱਚ ਦਰਸਾਈ ਦਿਸ਼ਾ ਅਨੁਸਾਰ ਇੱਕ ਦਰਪਣ ਲਗਾਓ। ਦਰਪਣ ਅਤੇ ਕੰਘੀ ਦੇ ਵਿਚਕਾਰ ਕਾਗ਼ਜ਼ ਦੀ ਮੋਟੀ ਰੰਗੀਨ ਸ਼ੀਟ ਵਿਛਾਓ । ਹੁਣ ਕੰਘੀ ਦੇ ਸਾਹਮਣੇ ਟਾਰਚ ਨਾਲ ਪ੍ਰਕਾਸ਼ ਦੀਆਂ ਕਿਰਨਾਂ ਪਾਓ । ਤੁਹਾਨੂੰ ਚਿੱਤਰ ਵਿੱਚ ਦਰਸਾਏ ਅਨੁਸਾਰ ਇੱਕ ਪੈਟਰਨ ਪ੍ਰਾਪਤ ਹੋਵੇਗਾ । | ਇਸ ਕਿਰਿਆ ਤੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਪ੍ਰਕਾਸ਼ ਕਿਵੇਂ ਦਰਪਣ ਤੋਂ ਪਰਾਵਰਤਿਤ ਹੁੰਦਾ ਹੈ ।
ਪ੍ਰਸ਼ਨ 2.
ਪਰਛਾਵੇਂ ਦਾ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਕਾਰਕ ਹਨ ਦੇ ਅਧਿਐਨ ਲਈ ਇੱਕ ਕਿਰਿਆ ਕਲਾਪ ਦੁਆਰਾ ਪਤਾ ਕਰੋ ।
ਉੱਤਰ-
ਪਰਛਾਵੇਂ ਦੇ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਅਧਿਐਨ –
ਕਿਰਿਆ ਕਲਾਪ-ਚਿੱਤਰ ਵਿੱਚ ਦਰਸਾਏ ਅਨੁਸਾਰ ਇੱਕ ਟਾਰਚ ਨਾਲ ਕਿਸੇ ਘਣਾਕਾਰ ਵਸਤੂ ਉੱਪਰ ਪ੍ਰਕਾਸ਼ ਪਾਓ ਤਾਂ ਜੋ ਜ਼ਮੀਨ ਦੀ ਸਤ੍ਹਾ ਉੱਪਰ ਵਸਤੂ ਦਾ ਪਰਛਾਵਾਂ ਬਣ ਸਕੇ | ਹੁਣ ਟਾਰਚ ਨੂੰ ਪਹਿਲਾਂ ਵਸਤੂ ਦੇ ਨੇੜੇ ਅਤੇ ਬਾਅਦ ਵਿੱਚ ਵਸਤੂ ਤੋਂ ਦੂਰ ਲੈ ਕੇ ਜਾਓ ॥
ਤੁਸੀਂ ਵੇਖੋਗੇ ਕਿ ਵਸਤੂ ਦੇ ਨੇੜੇ ਅਤੇ ਦੂਰ ਜਾਣ ਨਾਲ ਪਰਛਾਵੇਂ ਦੇ ਮਾਪ ਵਿੱਚ ਤਬਦੀਲੀ ਆਉਂਦੀ ਹੈ । ਜਦੋਂ ਟਾਰਚ, ਵਸਤ ਦੇ ਨੇੜੇ ਹੁੰਦੀ ਹੈ ਤਾਂ ਪਰਛਾਵੇਂ ਦਾ ਮਾਪ ਛੋਟਾ ਹੁੰਦਾ ਹੈ ਅਤੇ ਜਦੋਂ ਟਾਰਚ ਵਸਤੁ ਤੋਂ ਦੂਰ ਹੁੰਦੀ ਹੈ ਤਾਂ ਪਰਛਾਵੇਂ ਦਾ ਮਾਪ ਵੱਡਾ ਹੁੰਦਾ ਹੈ । ਹੁਣ ਅਸੀਂ ਵੱਖ-ਵੱਖ ਰੰਗਾਂ ਦੇ ਘਣਾਕਾਰ ਵਸਤੁਆਂ ਜਿਵੇਂ ਚਾਕ ਦਾ ਡੱਬਾ, ਕਿਤਾਬ, ਡਸਟਰ ਆਦਿ ਦਾ ਪਰਛਾਵਾਂ ਬਣਾਉਂਦੇ ਹਾਂ ਅਤੇ ਪਰਛਾਵੇਂ ਦੇ ਰੰਗ ਦੀ ਜਾਂਚ ਕਰਦੇ ਹਾਂ । ਤੁਸੀਂ ਵੇਖੋਗੇ ਕਿ ਹਰ ਵਾਰ ਪਰਛਾਵੇਂ ਦਾ ਰੰਗ ਕਾਲਾ ਹੀ ਹੈ ।
ਇਸ ਤਰ੍ਹਾਂ ਉੱਪਰ ਦਿੱਤੀ ਕਿਰਿਆ ਕਲਾਪ ਤੋਂ ਅਸੀਂ ਨਿਮਨ ਸਿੱਟੇ ਕੱਢਦੇ ਹਾਂ –
- ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਮਾਪ ਵਸਤੂ ਅਤੇ ਪ੍ਰਕਾਸ਼ ਦੇ ਸਰੋਤ ਦੀ ਸਾਪੇਖੀ (Relative) ਸਥਿਤੀ ਤੇ ਨਿਰਭਰ ਕਰਦਾ ਹੈ ।
- ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਹਮੇਸ਼ਾ ਕਾਲਾ ਹੁੰਦਾ ਹੈ । ਭਾਵੇਂ ਵਸਤੂ ਦਾ ਰੰਗ ਕੋਈ ਵੀ ਹੋਵੇ । ਅਰਥਾਤ ਪਰਛਾਵੇਂ ਦਾ ਰੰਗ ਵਸਤੂ ਦੇ ਰੰਗ ‘ਤੇ ਨਿਰਭਰ ਨਹੀਂ ਕਰਦਾ ਹੈ ।