Punjab State Board PSEB 6th Class Science Book Solutions Chapter 2 ਭੋਜਨ ਦੇ ਤੱਤ Textbook Exercise Questions, and Answers.
PSEB Solutions for Class 6 Science Chapter 2 ਭੋਜਨ ਦੇ ਤੱਤ
Science Guide for Class 6 PSEB ਭੋਜਨ ਦੇ ਤੱਤ Intext Questions and Answers
ਸੋਚੋ ਅਤੇ ਉੱਤਰ ਦਿਓ (ਪੇਜ 12)
ਪ੍ਰਸ਼ਨ 1.
ਜਦੋਂ ਅਸੀਂ ਕੱਚੇ ਆਲੂ ਉੱਤੇ ਆਇਓਡੀਨ ਦੇ ਘੋਲ ਦੀਆਂ ਕੁਝ ਬੂੰਦਾਂ ਪਾਉਂਦੇ ਹਾਂ ਤਾਂ ਕੀ ਹੁੰਦਾ ਹੈ ?
ਉੱਤਰ-
ਆਲੂ ਦਾ ਰੰਗ ਆਇਓਡੀਨ ਬੂੰਦਾਂ ਦੇ ਸੰਪਰਕ ਵਿੱਚ ਆਉਣ ਨਾਲ ਨੀਲਾ-ਕਾਲਾ ਹੋ ਜਾਂਦਾ ਹੈ ।
ਪ੍ਰਸ਼ਨ 2.
ਆਇਓਡੀਨ ਦੇ ਘੋਲ ਦਾ ਰੰਗ ਕਿਹੜਾ ਹੁੰਦਾ ਹੈ ?
ਉੱਤਰ-
ਜਾਮਨੀ (ਵਾਇਲਟ) ।
ਪ੍ਰਸ਼ਨ 3.
ਕੱਚੇ ਆਲੂ ਤੋਂ ਇਲਾਵਾ ਹੋਰ ਕਿਹੜੇ ਭੋਜਨ ਪਦਾਰਥਾਂ ਨੂੰ ਸਟਾਰਚ ਦੀ ਮੌਜੂਦਗੀ ਲਈ ਵਰਤਿਆ ਜਾ ਸਕਦਾ ਹੈ ?
ਉੱਤਰ-
ਉਬਲੇ ਚਾਵਲ, ਕਣਕ ਦਾ ਆਟਾ, ਸ਼ਕਰਕੰਦੀ ਅਤੇ ਨਾ ।
ਸੋਚੋ ਅਤੇ ਉੱਤਰ ਦਿਓ (ਪੇਜ 13)
ਪ੍ਰਸ਼ਨ 1.
ਭੋਜਨ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਕਿਹੜੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਕਾਪਰ ਸਲਫੇਟ ਸੁਲੌਊਸ਼ਨ ਅਤੇ ਕਾਸਟਿਕ ਸੋਡਾ ਸੁਲੌਊਸ਼ਨ ।
ਪ੍ਰਸ਼ਨ 2.
ਪ੍ਰੋਟੀਨ ਯੁਕਤ ਕੋਈ ਦੋ ਭੋਜਨ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਉਬਲੇ ਆਂਡੇ ਅਤੇ ਮਟਰ ।
ਸੋਚੋ ਅਤੇ ਉੱਤਰ ਦਿਓ (ਪੇਜ 15)
ਪ੍ਰਸ਼ਨ 1.
ਜਦੋਂ ਅਸੀਂ ਕਾਜੂ ਨੂੰ ਕਾਗਜ਼ ਉੱਤੇ ਰਗੜਦੇ ਹਾਂ ਤਾਂ ਇਹ ਅਲਪ-ਪਾਰਦਰਸ਼ੀ ਕਿਉਂ ਬਣ ਜਾਂਦਾ ਹੈ ?
ਉੱਤਰ-
ਤੇਲ ਪੈਚ ਦੀ ਮੌਜੂਦਗੀ ਕਾਰਨ ਕਾਗਜ਼ ਪਾਰਦਰਸ਼ੀ ਹੋ ਜਾਂਦਾ ਹੈ ।
ਪ੍ਰਸ਼ਨ 2.
ਕੋਈ ਦੋ ਚਰਬੀ ਯੁਕਤ ਭੋਜਨ ਪਦਾਰਥਾਂ ਦੇ ਨਾਮ ਦੱਸੋ ।
ਉੱਤਰ-
ਕਾਜੂ, ਮੁੰਗਫਲੀ ਤੇ ਰਾਈ ਦੇ ਬੀਜ ।
PSEB 6th Class Science Guide ਭੋਜਨ ਦੇ ਤੱਤ Textbook Questions, and Answers
1. ਖ਼ਾਲੀ ਥਾਂਵਾਂ ਭਰੋ ਤੌਰ
(i) ਅਸੀਂ ਸਟਾਰਚ ਦੀ ਮੌਜੂਦਗੀ ਦਾ ਪ੍ਰੀਖਣ ਕਰਨ ਲਈ ………….. ਦੇ ਘੋਲ ਦੀ ਵਰਤੋਂ ਕਰਦੇ ਹਾਂ ।
ਉੱਤਰ-
ਆਇਓਡੀਨ,
(ii) ਆਲੂ, ਚਾਵਲ ਅਤੇ ਕਣਕ ਵਿੱਚ ………… ਭਰਪੂਰ ਮਾਤਰਾ ਵਿੱਚ ਹੁੰਦਾ ਹੈ ।
ਉੱਤਰ-
ਕਾਰਬੋਹਾਈਡੇਂਟਸ,
(iii) ਖੱਟੇ ਫ਼ਲਾਂ ਵਿੱਚ ਮੁੱਖ ਤੌਰ ‘ਤੇ ………….. ਵਿਟਾਮਿਨ ਹੁੰਦਾ ਹੈ ।
ਉੱਤਰ-
‘ਸੀ (C),
(iv) ਅਨੀਮੀਆ ……….. ਦੀ ਘਾਟ ਕਾਰਨ ਹੁੰਦਾ ਹੈ ।
ਉੱਤਰ-
ਲੋਹਾ,
(v) ਗਿੱਲ੍ਹੜ …………. ਦੀ ਘਾਟ ਕਾਰਨ ਹੁੰਦਾ ਹੈ ।
ਉੱਤਰ-
ਆਇਓਡੀਨ ।
2. ਸਹੀ ਜਾਂ ਗਲਤ ਲਿਖੋ
(i) ਮਨੁੱਖ ਦੇ ਸਰੀਰ ਵਿੱਚ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਵਿਟਾਮਿਨ D ਬਣਦਾ ਹੈ ।
ਉੱਤਰ-
ਸਹੀ,
(ii) ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀਂ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ ।
ਉੱਤਰ-
ਸਹੀ,
(iii) ਦਾਲਾਂ ਚਰਬੀ ਦਾ ਮੁੱਖ ਸਰੋਤ ਹਨ ।
ਉੱਤਰ-
ਗ਼ਲਤ,
(iv) ਚਾਵਲ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰ ਸਕਦੇ ਹਨ ।
ਉੱਤਰ-
ਗ਼ਲਤ,
(v) ਅੰਧਰਾਤਾ ਵਿਟਾਮਿਨ A ਦੀ ਘਾਟ ਕਾਰਨ ਹੁੰਦਾ ਹੈ ।
ਉੱਤਰ-
ਸਹੀ ।
3. ਕਾਲਮ ‘ਉਂ ਅਤੇ ਕਾਲਮ “ਅ” ਨੂੰ ਮਿਲਾਓ
‘ਉ’ | ‘ਅ’ |
(i) ਪ੍ਰੋਟੀਨ ਦੀ ਘਾਟ | (ਉ) ਰਿਕਟਸ |
(ii) ਵਿਟਾਮਿਨ A | (ਅ) ਬੇਰੀ-ਬੇਰੀ |
(iii) ਵਿਟਾਮਿਨ B | (ਇ) ਸਕਰਵੀ |
(iv) ਵਿਟਾਮਿਨ C | (ਸ) ਅੰਧਰਾਤਾ |
(v) ਵਿਟਾਮਿਨ D | (ਹ) ਕਵਾਸ਼ੀਓਰਕਰ |
ਉੱਤਰ-
ਉ | ਅ |
(i) ਪ੍ਰੋਟੀਨ ਦੀ ਘਾਟ | (ਹ) ਕਵਾਥੀਓਰਕਰ |
(ii) ਵਿਟਾਮਿਨ A | (ਸ) ਅੰਧਰਾਤਾ |
(iii) ਵਿਟਾਮਿਨ B | (ਅ) ਬੇਰੀ-ਬੇਰੀ |
(iv) ਵਿਟਾਮਿਨ C | (ਇ) ਸਕਰਵੀ |
(v) ਵਿਟਾਮਿਨ D | (ਉ) ਰਿਕਟਸ |
4. ਸਹੀ ਉੱਤਰ ਦੀ ਚੋਣ ਕਰੋ
(i) ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ ?
(ਉ) ਆਲੂ
(ਅ) ਅੰਬ
(ਇ) ਚਾਵਲ
(ਸ) ਮੂੰਗੀ ਦੀ ਦਾਲ ।
ਉੱਤਰ-
(ਸ) ਮੁੰਗੀ ਦਾਲ ।
(ii) ਹੇਠ ਲਿਖਿਆਂ ਵਿਚੋਂ ਕਿਹੜਾ ਥਾਇਰਾਇਡ ਗ੍ਰੰਥੀ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ ?
(ਉ) ਵਿਟਾਮਿਨ .
(ਅ) ਕੈਲਸ਼ੀਅਮ
(ਇ) ਆਇਓਡੀਨ
(ਸ) ਲੋਹਾ ॥
ਉੱਤਰ-
(ਇ) ਆਇਓਡੀਨ ।
(iii) ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ ?
(ਉ) ਵਿਟਾਮਿਨ
(ਅ) ਕੈਲਸ਼ੀਅਮ
(ਇ) ਲੋਹਾ ।
(ਸ) ਆਇਓਡੀਨ ॥
ਉੱਤਰ-
(ਇ) ਲੋਹਾ
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ ?
ਉੱਤਰ-
ਉਹ ਖੁਰਾਕ, ਜਿਸ ਵਿੱਚ ਕਾਫੀ ਮਾਤਰਾ ਵਿੱਚ ਜ਼ਰੂਰੀ ਪੌਸ਼ਟਿਕ ਤੱਤ, ਮੋਟਾ ਆਹਾਰ ਅਤੇ ਪਾਣੀ ਹੁੰਦੇ ਹਨ ਜੋ ਕਿ ਸਰੀਰ ਦੇ ਵਾਧੇ ਤੇ ਵਿਕਾਸ ਲਈ ਸਹਾਇਤਾ ਕਰਦੇ ਹਨ, ਨੂੰ ਸੰਤੁਲਨ ਖੁਰਾਕ ਕਹਿੰਦੇ ਹਨ ।
ਪ੍ਰਸ਼ਨ (ii)
ਕਾਰਬੋਹਾਈਡੇਟਸ ਦੇ ਮੁੱਖ ਸਰੋਤ ਕਿਹੜੇ ਹਨ ?
ਉੱਤਰ-
ਕਾਰਬੋਹਾਈਡੇਟਸ ਦੇ ਮੁੱਖ ਸਰੋਤ ਬਾਜਰਾ, ਜਵਾਰ, ਚਾਵਲ, ਕਣਕ, ਗੁੜ, ਅੰਬ, ਕੇਲਾ, ਆਲੂ ਆਦਿ ਹਨ ।
ਪ੍ਰਸ਼ਨ (iii)
ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਪ੍ਰੋਟੀਨ ਸਰੀਰ ਦੇ ਵਾਧੇ ਤੇ ਵਿਕਾਸ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਦਾ ਹੈ ਇਸ ਲਈ ਪ੍ਰੋਟੀਨ ਨਾਲ ਭਰਪੂਰ ਭੋਜਨ ਨੂੰ ਸਰੀਰ ਬਣਾਉਣ ਵਾਲੇ ਭੋਜਨ ਕਿਹਾ ਜਾਂਦਾ ਹੈ ।
ਪ੍ਰਸ਼ਨ (iv)
ਮਨੁੱਖੀ ਸਰੀਰ ਲਈ ਮੋਟੇ ਆਹਾਰ ਦੀ ਕੀ ਮਹੱਤਤਾ ਹੈ ?
ਉੱਤਰ-
ਮੋਟਾ ਆਹਾਰ ਸਾਡੇ ਸਰੀਰ ਨੂੰ ਬਦਹਜ਼ਮੀ ਦੇ ਭੋਜਨ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਦਾ ਹੈ ਅਤੇ ਕਬਜ਼ ਨੂੰ ਰੋਕਦਾ ਹੈ । ਇਹ ਭੋਜਨ ਵਿੱਚ ਪਾਣੀ ਨੂੰ ਬਰਕਰਾਰ ਰੱਖਣ ਅਤੇ ਚੰਗੇ ਬੈਕਟੀਰੀਆ ਦੇ ਪੇਟ ਵਿੱਚ ਵਾਧੇ ਲਈ ਸਹਾਇਤਾ ਕਰਦਾ ਹੈ ।
ਪ੍ਰਸ਼ਨ (v)
ਕੋਈ ਦੋ ਅਜਿਹੇ ਭੋਜਨ ਪਦਾਰਥਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਚਰਬੀ ਮੌਜੂਦ ਹੋਵੇ ।
ਉੱਤਰ-
ਮੀਟ, ਆਂਡੇ, ਮੱਛੀ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਮੱਖਣ, ਘਿਓ ਆਦਿ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਸ਼ਰ
ਪ੍ਰਸ਼ਨ (i)
ਪਾਣੀ ਜੀਵਨ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਪਾਣੀ ਜ਼ਿੰਦਗੀ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਭੋਜਨ ਤੋਂ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਸਾਡੀ ਮਦਦ ਕਰਦਾ ਹੈ | ਪਾਣੀ ਸਾਡੇ ਸਰੀਰ ਵਿੱਚ ਫਾਲਤੂ ਪਦਾਰਥਾਂ ਨੂੰ ਯੂਰੀਅਨ ਅਤੇ ਪਸੀਨੇ ਦੇ ਰੂਪ ਵਿੱਚ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ।
ਪ੍ਰਸ਼ਨ (ii)
ਸਾਡੇ ਸਰੀਰ ਲਈ ਜ਼ਰੂਰੀ ਪੰਜ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੇ ਨਾਮ ਦੱਸੋ ।
ਉੱਤਰ-
ਕਾਰਬੋਹਾਈਡੇਟਸ, ਪ੍ਰੋਟੀਨ, ਚਰਬੀ, ਖਣਿਜ ਪਦਾਰਥ ਅਤੇ ਵਿਟਾਮਿਨ ।
ਪ੍ਰਸ਼ਨ (iii)
ਅਸੀਂ ਵਿਟਾਮਿਨ ‘ਸੀਂ (C) ਕਿੱਥੋਂ ਪ੍ਰਾਪਤ ਕਰਦੇ ਹਾਂ ? ਮਨੁੱਖੀ ਸਰੀਰ ਵਿੱਚ ਵਿਟਾਮਿਨ ਸੀ ਦੀ ਘਾਟ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ ?
ਉੱਤਰ-
ਸਾਨੂੰ ਵਿਟਾਮਿਨ ‘ਸੀ’ ਖੱਟੇ ਫਲਾਂ ਜਿਵੇਂ ਨਿੰਬੂ, ਸੰਤਰਾ, ਆਮਲਾ, ਟਮਾਟਰ ਅਤੇ ਬਰੋਕਲੀ ਵਿੱਚ ਮਿਲਦਾ ਹੈ । ਵਿਟਾਮਿਨ ‘ਸੀ’ ਦੀ ਕਮੀ ਕਾਰਨ ਸਾਨੂੰ ਸਕਰਵੀ ਰੋਗ ਹੋ ਜਾਂਦਾ ਹੈ । ਇਸ ਦਾ ਮੁੱਖ ਲੱਛਣ ਹੈ ਖੂਨ ਦਾ ਵਗਣਾ ।
ਪ੍ਰਸ਼ਨ (iv)
ਚਰਬੀ ਅਤੇ ਕਾਰਬੋਹਾਈਡੇਂਟਸ ਨੂੰ ਊਰਜਾ ਦੇਣ ਵਾਲੇ ਭੋਜਨ ਕਿਉਂ ਕਿਹਾ ਜਾਂਦਾ ਹੈ ? ਵਿਆਖਿਆ ਕਰੋ ।
ਉੱਤਰ-
ਚਰਬੀ ਅਤੇ ਕਾਰਬੋਹਾਈਡੇਟਸ ਸਾਡੇ ਸਰੀਰ ਨੂੰ ਊਰਜਾ ਦੇਣ ਵਾਲੇ ਭੋਜਨ ਹਨ ਕਿਉਂਕਿ ਪਾਚਨ ਸ਼ਕਤੀ ਸਮੇਂ ਇਹ ਬਹੁਤ ਮਾਤਰਾ ਵਿੱਚ ਊਰਜਾ ਪੈਦਾ ਕਰਦੇ ਹਨ । ਜੋ ਕਿ ਵੱਖਰੇ-ਵੱਖਰੇ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਵਿੱਚ ਸਹਾਇਤਾ ਕਰਦਾ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਤਰੁਟੀ ਰੋਗ ਕੀ ਹੁੰਦੇ ਹਨ ? ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ ।
ਉੱਤਰ-
ਸਾਡੇ ਭੋਜਨ ਵਿੱਚ ਲੰਬੇ ਸਮੇਂ ਤੱਕ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਹੋਣ ਵਾਲੇ ਰੋਗ ਨੂੰ ਘਾਟ ਰੋਗ ਕਹਿੰਦੇ ਹਨ । ਦੂਜੇ ਸ਼ਬਦਾਂ ਵਿੱਚ ਪ੍ਰੋਟੀਨ ਕਾਰਬੋਹਾਈਡੇਂਟਸ ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਕਮੀ ਹੋਣ ਨੂੰ ਵੀ ਘਾਟ ਰੋਗ ਕਹਿੰਦੇ ਹਨ-
- ਪ੍ਰੋਟੀਨ ਅਤੇ ਕਾਰਬੋਹਾਈਡੇਟਸ ਦੀ ਕਮੀ ਹੋਣ ਨਾਲ ਮੈਰਾਸਮਸ ਦਾ ਰੋਗ ਹੋ ਜਾਂਦਾ ਹੈ । ਇਸਦੇ ਮੁੱਖ ਲੱਛਣ ਹਨ ਖੁਸ਼ਕ ਚਮੜੀ, ਸੁੱਜੀਆਂ ਅੱਖਾਂ, ਸਰੀਰ ਦਾ ਪਤਲਾ ਹੋ ਜਾਣਾ, ਕਮਜ਼ੋਰ ਹੋ ਜਾਣ ਕਰਕੇ ਬੱਚੇ ਨੂੰ ਹਿੱਲਣ-ਜੁਲਣ ਵਿੱਚ ਤਕਲੀਫ ਹੁੰਦੀ ਹੈ ।
- ਪ੍ਰੋਟੀਨ ਦੀ ਕਮੀ ਹੋਣ ਨਾਲ ਕਵਾਥੀਓਰਕਰ ਦਾ ਰੋਗ ਹੋ ਜਾਂਦਾ ਹੈ । ਇਸਦੇ ਮੁੱਖ ਲੱਛਣ ਸਰੀਰ ਦਾ ਵਿਕਾਸ ਰੁਕ ਜਾਂਦਾ ਹੈ ! ਮੂੰਹ ਦਾ ਸੁੱਜਣਾ, ਖੁਸ਼ਕ ਚਮੜੀ, ਪਾਣੀ ਦੀ ਸਰੀਰ ਵਿੱਚ ਕਮੀ ਹੋਣਾ ਅਤੇ ਵਾਲਾਂ ਦਾ ਝੜਨਾ ਆਦਿ ਹਨ ।
ਪ੍ਰਸ਼ਨ (ii)
ਮਨੁੱਖ ਦੇ ਸਰੀਰ ਲਈ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਖਣਿਜ ਪਦਾਰਥ ਭੋਜਨ ਦਾ ਮੁੱਖ ਤੱਤ ਹੈ ਜੋ ਚੰਗੀ ਤੇ ਸਿਹਤਮੰਦ ਸਰੀਰ ਅਤੇ ਵਾਧੇ ਲਈ ਜ਼ਰੂਰੀ ਹੈ । ਇਹ ਸਰੀਰ ਨੂੰ ਊਰਜਾ ਪ੍ਰਦਾਨ ਨਹੀਂ ਕਰਦੇ । ਇਨ੍ਹਾਂ ਦੀ ਸਰੀਰ ਨੂੰ ਬਹੁਤ ਥੋੜ੍ਹੀ ਮਾਤਰਾ ਵਿੱਚ ਲੋੜ ਹੁੰਦੀ ਹੈ । ਲੋਹਾ, ਕੈਲਸ਼ੀਅਮ, ਆਇਓਡੀਨ ਅਤੇ ਫਾਸਫੋਰਸ ਬਹੁਤ ਜ਼ਰੂਰੀ ਖਣਿਜ ਪਦਾਰਥ ਹਨ । ਇਨ੍ਹਾਂ ਦੀ ਕਮੀ ਕਾਰਨ ਸਾਨੂੰ, ਕੁੱਝ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹ ਬਹੁਤ ਜ਼ਰੂਰੀ ਖਣਿਜ ਪਦਾਰਥ ਹੈ ਜੋ ਕਿ ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੇ ਨਿਰਮਾਣ ਵਿੱਚ ਸਹਾਈ ਹੁੰਦਾ ਹੈ । ਇਸਦੇ ਮੁੱਖ ਸਰੋਤ ਹਰੀ ਸਬਜ਼ੀਆਂ, ਫਲ, ਗੁੜ ਆਦਿ ਹਨ । ਇਸ ਦੀ ਕਮੀ ਕਾਰਨ ਅਨੀਮੀਆ ਰੋਗ ਹੋ ਜਾਂਦਾ ਹੈ ।
ਕੈਲਸ਼ੀਅਮ-ਇਹ ਵੀ ਬਹੁਤ ਜ਼ਰੂਰੀ ਖਣਿਜ ਪਦਾਰਥ ਹੈ । ਸਾਡੇ ਸਰੀਰ ਦੀਆਂ ਹੱਡੀਆਂ ਨੂੰ ਬਣਾਉਣ ਅਤੇ ਨਿਰਮਾਣ ਕਰਨ ਵਾਸਤੇ । ਇਸਦੇ ਮੁੱਖ ਸਰੋਤ ਹਨ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ । ਇਸਦੀ ਕਮੀ ਨਾਲ ਹੱਡੀਆਂ ਕਮਜ਼ੋਰ ਅਤੇ ਦੰਦਾਂ ਦਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ । ਦੁੱਧ, ਪਨੀਰ, ਬਾਜਰਾ, ਕੇਲਾ ਅਤੇ ਗਿਰੀਆਂ ਆਦਿ । ਇਸ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਦੰਦ ਖਰਾਬ ਹੋ ਜਾਂਦੇ ਹਨ ।
ਆਇਓਡੀਨ-ਇਹ ਬਹੁਤ ਜ਼ਰੂਰੀ ਖਣਿਜ ਪਦਾਰਥ ਹਨ, ਥਾਇਰਡ ਗਲੈਂਡ ਦੀ ਕੰਮਕਾਜ ਕਰਨ ਲਈ । ਇਸ ਦੇ ਮੁੱਖ ਸਰੋਤ ਹਨ-ਸਮੁੰਦਰੀ ਭੋਜਨ, ਹਰੀ ਸਬਜ਼ੀਆਂ ਅਤੇ ਆਇਓਡੀਨ ਲੂਣ ਆਦਿ । ਇਸ ਦੀ ਕਮੀ ਨਾਲ ਗਾਇਟਰ ਦਾ ਰੋਗ ਹੋ ਜਾਂਦਾ ਹੈ । ਇਸ ਦਾ ਮੁੱਖ ਲੱਛਣ ਗਰਦਨ ਵਿੱਚ ਗਲੈਂਡ ਦਾ ਵਾਧਾ ਹੋਣਾ ਹੈ ।
ਪ੍ਰਸ਼ਨ (iii)
ਵਿਟਾਮਿਨ ਕੀ ਹੁੰਦੇ ਹਨ ? ਮਨੁੱਖ ਦੇ ਸਰੀਰ ਲਈ ਵੱਖ-ਵੱਖ ਵਿਟਾਮਿਨਾਂ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਵਿਟਾਮਿਨ ਸਾਡੇ ਸਰੀਰ ਦੇ ਸਹੀ ਕੰਮਕਾਜ ਕਰਨ ਲਈ ਬਹੁਤ ਜ਼ਰੂਰੀ ਹਨ । ਉਦਾਹਰਨ ਵਜੋਂ ਖਣਿਜ ਪਦਾਰਥ ਦੀ ਤਰ੍ਹਾਂ ਇਨ੍ਹਾਂ ਦੀ ਲੋੜ ਵੀ ਸਾਨੂੰ ਥੋੜ੍ਹੀ ਮਾਤਰਾ ਵਿੱਚ ਹੁੰਦੀ ਹੈ ਅਤੇ ਇਹ ਸਾਨੂੰ ਊਰਜਾ ਵੀ ਨਹੀਂ ਦਿੰਦੇ । ਸਾਨੂੰ ਹੇਠ ਲਿਖੇ ਵਿਟਾਮਿਨਾਂ ਦੀ ਲੋੜ ਹੈ ਜਿਵੇਂ-ਏ, ਬੀ, ਸੀ, ਡੀ ਅਤੇ ਈ, ਕੇ|
ਵਿਟਾਮਿਨ ‘ਏਂ -ਇਸ ਦਾ ਮੁੱਖ ਸਰੋਤ ਆਂਡਾ, ਮੀਟ, ਦੁੱਧ, ਪਨੀਰ, ਹਰੀ ਸਬਜ਼ੀਆਂ ਅਤੇ ਗਾਜਰ, ਪਪੀਤਾ ਹਨ । ਇਹ ਸਾਡੀਆਂ ਅੱਖਾਂ ਦੀ ਰੋਸ਼ਨੀ ਅਤੇ ਚਮੜੀ ਲਈ ਬਹੁਤ ਜ਼ਰੂਰੀ ਹਨ । ਇਸ ਦੀ ਕਮੀ ਨਾਲ ਅੱਖਾਂ ਦਾ ਅੰਨਾਪਨ ਹੋ ਸਕਦਾ ਹੈ ।
ਵਿਟਾਮਿਨ ‘ਬੀ -ਇਸ ਦੇ ਮੁੱਖ ਸਰੋਤ ਹਨ ਦੁੱਧ, ਹਰੀ ਸਬਜ਼ੀਆਂ, ਮਟਰ, ਅਨਾਜ, ਆਂਡੇ, ਖੁੰਭਾਂ ਆਦਿ ਹਨ । ਇਸ ਦੀ ਜ਼ਰੂਰਤ ਪਾਚਣ ਸ਼ਕਤੀ ਦੇ ਸਹੀ ਕੰਮ ਕਰਨ ਅਤੇ ਕੇਂਦਰੀ ਦਿਮਾਗ ਪ੍ਰਣਾਲੀ ਦੇ ਸਹੀ ਕੰਮ ਕਰਨ ਨਾਲ ਹੈ । ਇਸਦੀ ਕਮੀ ਨਾਲ ਬੇਰੀ-ਬੇਰੀ ਨਾਮ ਦਾ ਰੋਗ ਹੋ ਜਾਂਦਾ ਹੈ ।
ਵਿਟਾਮਿਨ ‘ਸੀਂ -ਇਸ ਦੇ ਮੁੱਖ ਸਰੋਤ ਖੱਟੇ ਫਲ ਜਿਵੇਂ ਨਿੰਬੂ, ਸੰਤਰਾਂ, ਆਮਲਾ, ਬਰੋਕਲੀ, ਟਮਾਟਰ ਆਦਿ ਹਨ । ਇਹ ਸਾਨੂੰ ਵੱਖਰੀ-ਵੱਖਰੀ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਸਾਡੇ ਸਰੀਰ ਦੇ ਇਮੀਊਨ ਨੂੰ ਵਧਾਉਂਦਾ ਹੈ । ਇਸ ਦੀ ਕਮੀ ਨਾਲ ਸਕਰਵੀ ਰੋਗ ਹੋ ਜਾਂਦਾ ਹੈ ।
ਵਿਟਾਮਿਨ ‘ਡੀ ਇਸ ਦੇ ਮੁੱਖ ਸਰੋਤ ਦੁੱਧ ਤੋਂ ਬਣੇ ਪਦਾਰਥ, ਮੱਛੀ ਦਾ ਤੇਲ, ਧੁੱਪ ਵਿੱਚ ਬੈਠਣਾ ਆਦਿ ਹਨ । ਇਸ ਦੀ ਲੋੜ ਦੰਦਾਂ ਅਤੇ ਹੱਡੀਆਂ ਨੂੰ ਸਿਹਤਮੰਦ ਰੱਖਣਾ ਹੈ । ਇਸ ਦੀ ਕਮੀ ਨਾਲ ਰਿਕੇਟਸ ਰੋਗ ਹੋ ਜਾਂਦਾ ਹੈ ।
ਵਿਟਾਮਿਨ ‘ਈਂ -ਇਸ ਦੇ ਮੁੱਖ ਸਰੋਤ ਗਿਰੀਆਂ ਜਿਵੇਂ ਬਾਦਾਮ, ਅਖਰੋਟ, ਕਾਜ ਅਤੇ ਸਬਜ਼ੀਆਂ ਦਾ ਤੇਲ ਜਿਵੇਂ ਸੂਰਜਮੁੱਖੀ ਅਤੇ ਸੋਇਆਬੀਨ ਦਾ ਤੇਲ ਆਦਿ । ਇਸ ਤੋਂ ਇਲਾਵਾ ਪਾਲਕ ਅਤੇ ਬਰੋਕਲੀ ਆਦਿ । ਇਹ ਸੈੱਲ ਦੀ ਸੁਰੱਖਿਆ ਕਰਦਾ ਹੈ ਅਤੇ ਸਰੀਰ ਵਿੱਚ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਘਟਾਉਂਦਾ ਹੈ।
ਵਿਟਾਮਿਨ ‘ਕੇ – ਇਸਦੇ ਮੁੱਖ ਸਰੋਤ ਹਰੇ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਸ਼ਲਗਮ, ਬਰੋਕਲੀ, ਫੁੱਲ ਗੋਭੀ ਅਤੇ ਬੰਦਗੋਭੀ, ਮੱਛੀ, ਮੀਟ, ਆਂਡੇ ਅਤੇ ਅਨਾਜ ਆਦਿ । ਇਸ ਦੀ ਜ਼ਰੂਰਤ ਖੁਨ ਦੇ ਜੰਮਣ ਵਿੱਚ ਸਹਾਈ ਹੁੰਦੀ ਹੈ ।
PSEB Solutions for Class 6 Science ਭੋਜਨ ਦੇ ਤੱਤ Important Questions and Answers
1. ਖ਼ਾਲੀ ਥਾਂਵਾਂ ਭਰੋ ਬਣਨ
(i) ਮੱਛੀ ਦਾ ਤੇਲ ਵਿਟਾਮਿਨ ………….. ਦਾ ਸਰੋਤ ਹੈ ।
ਉੱਤਰ-
ਡੀ,
(ii) ਸਰੀਰ ਦੇ ਵਾਧੇ ਲਈ ………….. ਤੱਤ ਬਹੁਤ ਜ਼ਰੂਰੀ ਹਨ ।
ਉੱਤਰ-
ਪੋਸ਼ਕ,
(iii) ਕਾਰਬੋਹਾਈਡੇਟਸ ………….. ਤਰ੍ਹਾਂ ਦੇ ਹੁੰਦੇ ਹਨ ।
ਉੱਤਰ-
ਦੋ,
(iv) ………….. ਨੂੰ ਫਲਾਂ ਦੀਖੰਡ ਵੀ ਕਿਹਾ ਜਾਂਦਾ ਹੈ ।
ਉੱਤਰ-
ਫਰੁਕਟੋਜ਼,
(v) ਮੱਖਣ ………….. ਦਾ ਸਰੋਤ ਹੈ ।
ਉੱਤਰ-
ਸੁਕਰੋਜ਼ ।
2. ਸਹੀ ਜਾਂ ਗਲਤ ਲਿਖੋ-
(i) ਸੁਕਰੋਜ਼ ਸਾਨੂੰ ਫਲਾਂ ਤੋਂ ਮਿਲਦੀ ਹੈ ।
ਉੱਤਰ-
ਗ਼ਲਤ,
(ii) ਅਨਾਜ ਚਰਬੀ ਦਾ ਮੁੱਖ ਸਰੋਤ ਹੈ ।
ਉੱਤਰ-
ਗ਼ਲਤ,
(iii) ਸਾਨੂੰ ਵਿਟਾਮਿਨਾਂ ਦੀ ਕੋਈ ਲੋੜ ਨਹੀਂ ਹੈ ।
ਉੱਤਰ-
ਗ਼ਲਤ,
(iv) ਵਿਟਾਮਿਨ ਏ ਦੀ ਘਾਟ ਨਾਲ ਰਿਕਿਟਸ ਰੋਗ ਹੁੰਦਾ ਹੈ ।
ਉੱਤਰ-
ਗ਼ਲਤ,
(v) ਘਿਉ ਅਤੇ ਮੁੱਖ ਪ੍ਰੋਟੀਨ ਦੇ ਮੁੱਖ ਸਰੋਤ ਹਨ ।
ਉੱਤਰ-
ਗ਼ਲਤ ।
3. ਮਿਲਾਨ ਕਰੋ
ਕਾਲਮ ਉੱ | ਕਾਲਮ ‘ਆਂ |
(i) ਉ ਅਤੇ ਮੱਖਣ | (ਉ) ਵਿਟਾਮਿਨ ਡੀ |
(ii) ਦੁੱਧ, ਆਂਡੇ ਅਤੇ ਮੀਟ | (ਆ) ਚਰਬੀ |
(iii) ਮੱਛੀ ਦਾ ਤੇਲ | (ਇ) ਸੁਕਰੋਜ਼ |
(iv) ਚੀਨੀ | (ਸ) ਰਿਕਿਟਸ |
(v) ਵਿਟਾਮਿਨ ਡੀ | (ਹ) ਪ੍ਰੋਟੀਨ |
ਉੱਤਰ –
ਕਾਲਮ | ਕਾਲਮ ਆਂ |
(i) ਘਿਉ ਅਤੇ ਮੱਖਣ | (ਅ) ਚਰਬੀ |
(ii) ਦੁੱਧ, ਆਂਡੇ ਅਤੇ ਮੀਟ | (ਹ) ਪ੍ਰੋਟੀਨ |
(iii) ਮੱਛੀ ਦਾ ਤੇਲ | (ਉ) ਵਿਟਾਮਿਨ ਡੀ |
(iv) ਚੀਨੀ | (ਇ) ਸੁਕਰੋਜ਼ |
(v) ਵਿਟਾਮਿਨ ਡੀ | (ਸ) ਰਿਕਿਟਸ |
4. ਸਹੀ ਉੱਤਰ ਚੁਣੋ
(i) ਭੋਜਨ ਦੇ ਮੁੱਖ ਪੋਸ਼ਕ ਹਨ –
(ਉ) ਦੋ .
(ਆ) ਚਾਰ
(ਇ) ਪੰਜ .
(ਸ) ਦਸ ।
ਉੱਤਰ-
(ਇ) ਪੰਜ ।
(ii) ਸਾਰੇ ਖਾਧ ਪਦਾਰਥਾਂ ਦੇ ਪੋਸ਼ਣ ਲਈ ਜ਼ਰੂਰੀ ਪੋਸ਼ਕ ਤੱਤ ਹੈ
(ਉ) ਚਰਬੀ
(ਵਸਾ)
(ਅ ਰੇਸ਼ੇ
(ਈ ਖਣਿਜ ਲੂਣ
(ਸ) ਕੁੱਝ ਵੀ ਨਹੀਂ ।
ਉੱਤਰ-
(ਅ) ਰੇਸ਼ੇ ।
(iii) ਪ੍ਰੋਟੀਨ ਦੀ ਉਪਸਥਿਤੀ ਦਰਸਾਉਣ ਲਈ ਚਾਹੀਦਾ ਹੈ
(ਉ) ਕਾਪਰ ਸਲਫੇਟ ਅਤੇ ਕਾਸਟਿਕ ਸੋਡੇ ਦਾ ਘੋਲ
(ਅ) ਨਾਈਟਿਕ ਅਮਲ
(ੲ) ਆਇਓਡੀਨ ।
(ਸ) ਸਾਰੇ ਵਿਕਲਪ ।
ਉੱਤਰ-
(ੳ) ਕਾਪਰ ਸਲਫੇਟ ਅਤੇ ਕਾਸਟਿਕ ਸੋਡੇ ਦਾ ਘੋਲ ।
(iv) ਆਇਓਡੀਨ ਦੁਆਰਾ ਪਰੀਖਣ ਕੀਤਾ ਜਾਂਦਾ ਹੈ –
(ਉ) ਚੀਨੀ
(ਅ) ਪ੍ਰੋਟੀਨ
(ਈ) ਵਿਟਾਮਿਨ
(ਸ) ਜਲ ।
ਉੱਤਰ-
(ਉ) ਚੀਨੀ ॥
(v) ਦੁੱਧ ਵਿੱਚ ਮੌਜੂਦ ਪੋਸ਼ਕ ਤੱਤ ਹੁੰਦਾ ਹੈ
(ਉ) ਜਲ
(ਅ) ਕਾਰਬੋਹਾਈਡੇਟਸ
(ਈ) ਪ੍ਰੋਟੀਨ
(ਸ) ਸਾਰੇ ਵਿਕਲਪ ।
ਉੱਤਰ-
(ਸ) ਸਾਰੇ ਵਿਕਲਪ ।
(vi) ਨਿੰਬੂ ਅਤੇ ਆਵਲਾ ਸ੍ਰੋਤ ਹਨ
(ਉ) ਕਾਰਬੋਹਾਈਡੇਟਸ
(ਅ) ਖਣਿਜ
(ਸ) ਵਿਟਾਮਿਨ-C.
ਉੱਤਰ-
(ਸ) ਵਿਟਾਮਿਨ-C.
(vii) ਵਸਾ (ਚਰਬੀ) ਦਾ ਪਰੀਖਣ ਕੀਤਾ ਜਾਂਦਾ ਹੈ
(ਉ) ਲੂਣ ਨਾਲ
(ਅ) ਸੁਆਦ ਨਾਲ
(ਇ) ਕਾਗਜ਼ ਤੇ ਰਗੜਨ ਨਾਲ
(ਸ) ਅਸੰਭਵ ਹੈ ।
ਉੱਤਰ-
(ੲ) ਕਾਗਜ਼ ਤੇ ਰਗੜਨ ਨਾਲ ।
(viii) ਆਂਡੇ ਦੇ ਸਫੈਦ ਭਾਗ ਵਿੱਚ ਹੁੰਦਾ ਹੈ
(ਉ) ਪ੍ਰੋਟੀਨ
(ਅ) ਤੇ ਵਿਟਾਮਿਨ
(ਸ) ਸਾਰੇ ਵਿਕਲਪ ।
ਉੱਤਰ-
(ੳ) ਪ੍ਰੋਟੀਨ ।
(ix) ਊਰਜਾ ਪ੍ਰਦਾਨ ਕਰਨ ਵਾਲਾ ਪੋਸ਼ਕ ਹੈ
(ਉ) ਵਿਟਾਮਿਨ
(ਅ) ਖਣਿਜ
(ਇ) ਚੀਨੀ
(ਸ) ਸਾਰੇ ਵਿਕਲਪ ।
ਉੱਤਰ-
(ੲ) ਚੀਨੀ ।
(x) ਸਰੀਰ ਦਾ ਵਾਧਾ ਕਰਨ ਵਾਲੇ ਭੋਜਨ ਵਿੱਚ ਵੱਡੀ ਮਾਤਰਾ ਵਿੱਚ ਮੌਜੂਦ ਹੋਣਾ ਚਾਹੀਦਾ ਹੈ
(ੳ) ਵਸਾ (ਚਰਬੀ) .
(ਅ) ਚੀਨੀ
(ਇ) ਜਲ
(ਸ) ਪ੍ਰੋਟੀਨ ।
ਉੱਤਰ-
(ਸ) ਪ੍ਰੋਟੀਨ ॥
(xi) ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ
(ਉ) ਲੋਹਾ ।
(ਅ) ਮੈਂਗਨੀਜ਼
(ਫਾਸਫੋਰਸ
(ਸ) ਕੈਲਸ਼ੀਅਮ ।
ਉੱਤਰ-
(ਸ) ਕੈਲਸ਼ੀਅਮ ।
(xii) ਵਿਟਾਮਿਨ-D ਦੀ ਕਮੀ ਤੋਂ ਹੋਣ ਵਾਲਾ ਰੋਗ ਹੈ
(ਉ) ਸਕਰਵੀ
(ਅ) ਬੇਰੀ-ਬੇਰੀ
(ਈ) ਰਿਕੇਟਸ
(ਸ) ਐੱਘਾ (ਗਾਇਟਰ) ।
ਉੱਤਰ-
(ਈ) ਰਿਕੇਟਸ |
(xiii) ਘੇਘਾ (ਗਾਇਟਰ) ਰੋਗ ਭੋਜਨ ਵਿੱਚ ਦੀ ਘਾਟ ਕਾਰਨ ਹੁੰਦਾ ਹੈ
(ਉ) ਵਿਟਾਮਿਨ-K
(ਅ) ਵਿਟਾਮਿਨ-C
(ਈ) ਲੋਹਾ
(ਸ) ਆਇਓਡੀਨ ।
ਉੱਤਰ-
(ਸ) ਆਇਓਡੀਨ :
(xiv) ਪ੍ਰੋਟੀਨ ਨੂੰ ………… ਭੋਜਨ ਆਖਦੇ ਹਨ –
(ਉ) ਉਰਜਾ ਦੇਣ ਵਾਲਾ
(ਅ) ਰੱਖਿਆਤਮਕ
(ਈ) ਸਰੀਰ ਵਿੱਚ ਵਾਧਾ ਕਰਨ ਵਾਲਾ
(ਸ) ਸਾਰੇ ਵਿਕਲਪ ।
ਉੱਤਰ-
(ੳ) ਉਰਜਾ ਦੇਣ ਵਾਲਾ ।
(xv) ਸੂਰਜੀ ਉਰਜਾ ਤੋਂ ਵਿਟਾਮਿਨ …….. ਪ੍ਰਾਪਤ ਹੁੰਦਾ ਹੈ
(ਉ) B
(ਅ) C
(ੲ) D
(ਸ) A.
ਉੱਤਰ-
(ੲ) D.
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਦੇ ਮੁੱਖ ਖਾਧ ਪਦਾਰਥਾਂ ਵਿੱਚ ਕੀ ਹੁੰਦਾ ਹੈ ?
ਉੱਤਰ-
ਰੋਟੀ, ਰਾਜਮਾਂਹ, ਸਰੋਂ ਦਾ ਸਾਗ, ਦਹੀਂ ਅਤੇ ਘਿਓ ।
ਪ੍ਰਸ਼ਨ 2.
ਆਂਧਰ ਪ੍ਰਦੇਸ਼ ਦੇ ਮੁੱਖ ਖਾਧ ਪਦਾਰਥਾਂ ਵਿੱਚ ਕੀ ਹੁੰਦਾ ਹੈ ?
ਉੱਤਰ-
ਚਾਵਲ, ਅਰਹਰ ਦੀ ਦਾਲ ਅਤੇ ਰਸਮ, ਕੁੰਦਰਨਾ, ਮੱਠਾ, ਘਿਓ, ਆਚਾਰ ।
ਪ੍ਰਸ਼ਨ 3.
ਪੋਸ਼ਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੋਸ਼ਕ-ਸਾਡੇ ਖਾਧ ਪਦਾਰਥਾਂ ਦੀ ਕੱਚੀ ਸਮੱਗਰੀ ਵਿੱਚ ਸਾਡੇ ਸਰੀਰ ਲਈ ਕੁੱਝ ਜ਼ਰੂਰੀ ਤੱਤ ਹੁੰਦੇ ਹਨ, ਜਿਨ੍ਹਾਂ ਨੂੰ ਪੋਸ਼ਕ ਕਹਿੰਦੇ ਹਨ ।
ਪ੍ਰਸ਼ਨ 4.
ਸਾਡੇ ਭੋਜਨ ਦੇ ਮੁੱਖ ਪੋਸ਼ਕ ਕਿਹੜੇ-ਕਿਹੜੇ ਹਨ ?
ਉੱਤਰ-
ਕਾਰਬੋਹਾਈਡਰੇਟ, ਪ੍ਰੋਟੀਨ, ਵਸਾ, ਵਿਟਾਮਿਨ ਅਤੇ ਖਣਿਜ ਲੂਣ ।
ਪ੍ਰਸ਼ਨ 5.
ਸਜੀਵਾਂ ਦੇ ਲਈ ਕਾਰਬੋਹਾਈਡਰੇਟ ਦਾ ਕੀ ਮਹੱਤਵ ਹੈ ?
ਉੱਤਰ-
ਕਾਰਬੋਹਾਈਡਰੇਟ ਉਰਜਾ ਪ੍ਰਦਾਨ ਕਰਨ ਵਾਲਾ ਭੋਜਨ ਦਾ ਮੁੱਖ ਅੰਗ ਹੈ ।
ਪ੍ਰਸ਼ਨ 6.
ਸਰੀਰ ਬਣਾਉਣ ਵਾਲੇ ਭੋਜਨ ਦਾ ਨਾਮ ਦੱਸੋ ।
ਉੱਤਰ-
ਪ੍ਰੋਟੀਨ ਸਰੀਰ ਬਣਾਉਣ ਵਾਲਾ ਭੋਜਨ ਹੈ ।
ਪ੍ਰਸ਼ਨ 7.
ਮਾਨਵ ਸਰੀਰ ਲਈ ਵਿਟਾਮਿਨਾਂ ਅਤੇ ਖਣਿਜਾਂ ਦੀ ਕੀ ਭੂਮਿਕਾ ਹੈ ?
ਉੱਤਰ-
ਵਿਟਾਮਿਨ ਅਤੇ ਖਣਿਜ ਪਦਾਰਥ ਮਾਨਵ ਸਰੀਰ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਭੋਜਨ ਦੇ ਰੂਪ ਵਿੱਚ ਕੰਮ ਕਰਦੇ ਹਨ ।
ਪ੍ਰਸ਼ਨ 8.
ਪ੍ਰੋਟੀਨ ਦੇ ਸਰੋਤ ਦੱਸੋ ।
ਉੱਤਰ-
ਪ੍ਰੋਟੀਨ ਦੇ ਸਰੋਤ-ਮੱਛੀ, ਮਾਸ, ਦੁੱਧ, ਦਾਲਾਂ, ਸੋਇਆਬੀਨ ਅਤੇ ਆਂਡੇ ਪ੍ਰੋਟੀਨ ਦੇ ਮੁੱਖ ਸਰੋਤ ਹਨ ।
ਪ੍ਰਸ਼ਨ 9.
ਕਾਰਬੋਹਾਈਡਰੇਟ ਦੇ ਸੋਮੇ ਦੱਸੋ ।
ਉੱਤਰ-
ਕਾਰਬੋਹਾਈਡਰੇਟ ਦੇ ਸੋਮੇ-ਕਣਕ, ਚਾਵਲ, ਮੱਕੀ, ਬਾਜਰਾ, ਚੀਨੀ, ਆਲੂ ਅਤੇ ਸ਼ਕਰਕੰਦੀ ਆਦਿ ।
ਪ੍ਰਸ਼ਨ 10.
ਸਾਡੇ ਸਰੀਰ ਵਿੱਚ ਜਲ ਦੀ ਪ੍ਰਤੀਸ਼ਤ ਮਾਤਰਾ ਦੱਸੋ ।
ਉੱਤਰ-
ਸਾਡੇ ਸਰੀਰ ਵਿੱਚ ਜਲ ਦੀ ਮਾਤਰਾ 70% ਹੈ ।
ਪ੍ਰਸ਼ਨ 11.
ਵਸਾ ਦੇ ਸੋਮਿਆਂ ਦੇ ਨਾਮ ਦੱਸੋ ।
ਉੱਤਰ-
ਵਸਾ ਦੇ ਸੋਮੇ-ਖਾਣਾ ਪਕਾਉਣ ਵਾਲਾ ਤੇਲ, ਮੱਖਣ, ਘਿਓ, ਦੁੱਧ, ਮੁੰਗਫ਼ਲੀ, ਪਨੀਰ ਆਦਿ ਵਸਾ ਦੇ ਸੋਮੇ ਹਨ ।
ਪ੍ਰਸ਼ਨ 12.
ਵੱਖ ਖਣਿਜਾਂ ਦੇ ਨਾਮ ਦੱਸੋ ਜਿਨ੍ਹਾਂ ਦੀ ਸਾਡੇ ਸਰੀਰ ਵਿੱਚ ਲੋੜ ਹੁੰਦੀ ਹੈ ?
ਉੱਤਰ-
ਫਾਸਫੋਰਸ, ਕਲੋਰੀਨ, ਆਇਓਡੀਨ, ਸਲਫਰ, ਨਾਈਟਰੋਜਨ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਲੋਹਾ, ਜ਼ਿੰਕ ਆਦਿ ਵੱਖ ਖਣਿਜ ਹਨ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੈ ।
ਪ੍ਰਸ਼ਨ 13.
ਕਾਰਬੋਹਾਈਡਰੇਟ ਵਧੇਰੇ ਖਾਣ ਤੇ ਮਨੁੱਖੀ ਸਰੀਰ ਨੂੰ ਕੀ ਹੋ ਸਕਦਾ ਹੈ ?
ਉੱਤਰ-
ਕਾਰਬੋਹਾਈਡਰੇਟ ਵਧੇਰੇ ਮਾਤਰਾ ਵਿੱਚ ਖਾਣ ਤੇ ਮੋਟਾਪਾ ਹੋ ਜਾਂਦਾ ਹੈ ਅਤੇ ਦਿਲ ਦਾ ਰੋਗ ਹੋ ਸਕਦਾ ਹੈ ।
ਪ੍ਰਸ਼ਨ 14.
ਵਸਾ ਘੱਟ ਖਾਣ ਦੀ ਕੀ ਹਾਨੀ ਹੋ ਸਕਦੀ ਹੈ ?
ਉੱਤਰ-
ਵਸਾ ਘੱਟ ਖਾਣ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋ ਸਕਦੀ ਹੈ ਅਤੇ ਸਰੀਰ ਕਮਜ਼ੋਰ ਹੋ ਸਕਦਾ ਹੈ ।
ਪ੍ਰਸ਼ਨ 15.
ਵਧੇਰੇ ਮਾਤਰਾ ਵਿੱਚ ਵਸਾ ਖਾਣ ਤੇ ਕੀ ਹਾਨੀ ਹੋ ਸਕਦੀ ਹੈ ?
ਉੱਤਰ-
ਵਧੇਰੇ ਮਾਤਰਾ ਵਿੱਚ ਵਸਾ ਖਾਣ ਤੇ ਦਿਲ ਦਾ ਰੋਗ ਹੋ ਸਕਦਾ ਹੈ ।ਜਿਗਰ ਦੀ ਕਿਰਿਆਸ਼ੀਲਤਾ ਘੱਟ ਹੋ ਸਕਦੀ ਹੈ ।
ਪ੍ਰਸ਼ਨ 16.
ਸਬਜ਼ੀਆਂ ਅਤੇ ਫਲਾਂ ਨੂੰ ਪ੍ਰਯੋਗ ਕਰਨ ਤੋਂ ਪਹਿਲਾਂ ਕਿਉਂ ਧੋਣਾ ਚਾਹੀਦਾ ਹੈ ?
ਉੱਤਰ-
ਫਲਾਂ ਅਤੇ ਸਬਜ਼ੀਆਂ ਦਾ ਪ੍ਰਯੋਗ ਕਰਨ ਤੋਂ ਪਹਿਲਾਂ ਧੋਣ ਨਾਲ ਇਨ੍ਹਾਂ ਉੱਪਰ ਛਿੜਕੇ ਗਏ ਰਸਾਇਣਿਕ ਪਦਾਰਥ ਅਤੇ ਮਿੱਟੀ ਸਾਫ਼ ਹੋ ਜਾਂਦੀ ਹੈ ।
ਪ੍ਰਸ਼ਨ 17.
ਕਿਹੜੇ ਪੋਸ਼ਕ ਤੱਤ ਰੱਖਿਆਤਮਕ ਹਨ ?
ਉੱਤਰ-
ਵਿਟਾਮਿਨ ਅਤੇ ਖਣਿਜ ਰੱਖਿਅਕ ਪੋਸ਼ਕ ਤੱਤ ਹਨ ।
ਪ੍ਰਸ਼ਨ 18.
ਸਰੀਰ ਦਾ ਵਾਧਾ ਕਰਨ ਵਾਲਾ ਭੋਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪ੍ਰੋਟੀਨ ਯੁਕਤ ਭੋਜਨ ਨੂੰ ਸਰੀਰ ਦਾ ਵਾਧਾ ਕਰਨ ਵਾਲਾ ਭੋਜਨ ਕਹਿੰਦੇ ਹਨ ।
ਪ੍ਰਸ਼ਨ 19.
ਊਰਜਾ ਦੇਣ ਵਾਲਾ ਭੋਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਸਾ ਅਤੇ ਕਾਰਬੋਹਾਈਡਰੇਟ ਵਾਲਾ ਭੋਜਨ ਉਰਜਾ ਦੇਣ ਵਾਲੇ ਭੋਜਨ ਹਨ ।
ਪ੍ਰਸ਼ਨ 20.
ਵਿਟਾਮਿਨ A’ ਦਾ ਕੀ ਕੰਮ ਹੈ ?
ਉੱਤਰ-
ਵਿਟਾਮਿਨ ‘A’ ਸਾਡੀ ਚਮੜੀ ਅਤੇ ਅੱਖਾਂ ਨੂੰ ਸਵਸਥ ਰੱਖਦਾ ਹੈ ।
ਪ੍ਰਸ਼ਨ 21.
ਵਿਟਾਮਿਨ C ਦਾ ਕੀ ਕੰਮ ਹੈ ?
ਉੱਤਰ-
ਵਿਟਾਮਿਨ ‘C ਬਹੁਤ ਸਾਰੇ ਰੋਗਾਂ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ ।
ਪ੍ਰਸ਼ਨ 22.
ਵਿਟਾਮਿਨ D’ ਦਾ ਕੀ ਕੰਮ ਹੈ ?
ਉੱਤਰ-
ਵਿਟਾਮਿਨ ‘D ਸਾਡੀਆਂ ਹੱਡੀਆਂ ਅਤੇ ਦੰਦਾਂ ਲਈ ਕੈਲਸ਼ੀਅਮ ਦਾ ਉਪਯੋਗ ਕਰਨ ਵਿੱਚ ਸਾਡੇ ਸਰੀਰ ਦੀ ਸਹਾਇਤਾ ਕਰਦਾ ਹੈ !
ਪ੍ਰਸ਼ਨ 23.
ਵਿਟਾਮਿਨ ‘A’ ਦੇ ਕਿਹੜੇ ਸਰੋਤ ਹਨ ?
ਉੱਤਰ-
ਵਿਟਾਮਿਨ ‘A’ ਦੇ ਸੋਮੇ ਹਨ-ਦੁੱਧ, ਮੱਛੀ ਦਾ ਤੇਲ, ਗਾਜਰ ਅਤੇ ਪਪੀਤਾ ।
ਪ੍ਰਸ਼ਨ 24.
ਵਿਟਾਮਿਨ °C ਕਿਹੜੇ ਖਾਧ ਪਦਾਰਥਾਂ ਤੋਂ ਪ੍ਰਾਪਤ ਹੁੰਦਾ ਹੈ ?
ਉੱਤਰ-
ਸੰਤਰਾ, ਅਮਰੂਦ, ਮਿਰਚ, ਨਿੰਬੂ, ਆਂਵਲਾ ਅਤੇ ਟਮਾਟਰ ਵਿਟਾਮਿਨ ‘C’ ਦੇ ਸੋਮੇ ਹਨ ।
ਪ੍ਰਸ਼ਨ 25.
ਵਿਟਾਮਿਨ ‘D’ ਦੇ ਕਿਹੜੇ ਸੋਮੇ ਹਨ ?
ਉੱਤਰ-
ਦੁੱਧ, ਮੱਛੀ, ਮੱਖਣ, ਅੰਡੇ ਸੂਰਜੀ ਪ੍ਰਕਾਸ਼ ਵਿਟਾਮਿਨ ‘D’ ਦੇ ਮੁੱਖ ਸੋਮੇ ਹਨ ।
ਪ੍ਰਸ਼ਨ 26.
ਮੋਟਾ-ਆਹਾਰ ਕੀ ਹੈ ?
ਉੱਤਰ-
ਮੋਟਾ-ਆਹਾਰ-ਸਾਡੇ ਸਰੀਰ ਨੂੰ ਪੋਸ਼ਕਾਂ ਤੋਂ ਇਲਾਵਾ ਰੇਸ਼ੇਦਾਰ ਭੋਜਨ, ਜਿਵੇਂ-ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਦੀ ਵੀ ਲੋੜ ਹੁੰਦੀ ਹੈ । ਇਸ ਨੂੰ ਮੋਟਾ-ਆਹਾਰ ਕਹਿੰਦੇ ਹਨ ।
ਪ੍ਰਸ਼ਨ 27.
ਮੋਟੇ ਆਹਾਰ ਦੇ ਮੁੱਖ ਸੋਮੇ ਦੱਸੋ ।
ਉੱਤਰ-
ਮੋਟੇ ਆਹਾਰ ਦੇ ਸੋਮੇ-ਮੋਟੇ ਆਹਾਰ ਦੇ ਮੁੱਖ ਸੋਮੇ ਹਨਸਾਬਤ ਅਨਾਜ, ਦਾਲਾਂ, ਤਾਜ਼ੇ ਫਲ ਅਤੇ ਸਬਜ਼ੀਆਂ ।
ਪ੍ਰਸ਼ਨ 28.
ਮੋਟੇ-ਆਹਾਰ ਦੇ ਕੀ ਕੰਮ ਹਨ ?
ਉੱਤਰ-
ਮੋਟੇ ਆਹਾਰ ਦੇ ਕੰਮ-ਮੋਟੇ-ਆਹਾਰ ਅਣਪਚੇ ਭੋਜਨ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਸਰੀਰ ਦੀ ਸਹਾਇਤਾ ਕਰਦੇ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਬਰਨ
ਪ੍ਰਸ਼ਨ 1.
ਸਾਡੇ ਸਰੀਰ ਨੂੰ ਪੋਸ਼ਟਿਕ ਭੋਜਨ ਦੀ ਕੀ ਲੋੜ ਹੈ ?
ਉੱਤਰ-
ਸਾਡੇ ਸਰੀਰ ਨੂੰ ਪੋਸ਼ਟਿਕ ਭੋਜਨ ਦੀ ਲੋੜ ਇਸ ਕਾਰਨ ਹੈ
- ਊਰਜਾ ਪ੍ਰਾਪਤ ਕਰਨ ਲਈ
- ਸਰੀਰ ਦੇ ਵਾਧੇ ਲਈ
- ਸਿਹਤਮੰਦ ਰਹਿਣ ਲਈ
- ਰੋਗਾਂ ਤੋਂ ਬਚਾਅ ਲਈ ।
ਪ੍ਰਸ਼ਨ 2.
ਭੋਜਨ ਦੇ ਵੱਖ ਸਮੂਹਾਂ ਦੇ ਨਾਮ ਦੱਸੋ ।
ਉੱਤਰ-
ਭੋਜਨ ਦੇ ਵੱਖ ਸਮੂਹ ਹਨ –
- ਊਰਜਾ ਪ੍ਰਦਾਨ ਕਰਨ ਵਾਲੇ ਭੋਜਨ-ਕਾਰਬੋਹਾਈਡਰੇਟ ਅਤੇ ਵਸਾ ।
- ਸਰੀਰ ਬਨਾਉਣ ਵਾਲੇ ਭੋਜਨ-ਪ੍ਰੋਟੀਨ ।
- ਰੱਖਿਆਤਮਕ ਭੋਜਨ-ਵਿਟਾਮਿਨ ਅਤੇ ਖਣਿਜ ।
ਪ੍ਰਸ਼ਨ 3.
ਰੱਖਿਆਤਮਕ ਭੋਜਨ ਕੀ ਹੁੰਦਾ ਹੈ ?
ਉੱਤਰ-
ਰੱਖਿਆਤਮਕ ਭੋਜਨ-ਅਜਿਹੇ ਭੋਜਨ ਜੋ ਸਾਡੇ ਸਰੀਰ ਨੂੰ ਰੋਗਾਂ ਤੋਂ ਬਚਾਉਂਦੇ ਹਨ, ਰੱਖਿਆਤਮਕ ਭੋਜਨ ਕਹਾਉਂਦੇ ਹਨ । ਕਿਉਂਕਿ ਇਹ ਸਾਡੇ ਸਰੀਰ ਦੇ ਸਾਧਾਰਨ ਵਾਧੇ ਅਤੇ ਉੱਚਿਤ ਕਾਰਜਾਂ ਲਈ ਲੋੜੀਂਦੇ ਹਨ । ਵਿਟਾਮਿਨ ਅਤੇ ਖਣਿਜ ਰੱਖਿਆਤਮਕ ਭੋਜਨ ਹਨ ।
ਪ੍ਰਸ਼ਨ 4.
ਕਾਰਬੋਹਾਈਡਰੇਟ ਅਤੇ ਪ੍ਰੋਟੀਨ ਦੇ ਤਿੰਨ-ਤਿੰਨ ਸੋਮਿਆਂ ਦੇ ਨਾਮ ਦੱਸੋ ।
ਉੱਤਰ-
ਕਾਰਬੋਹਾਈਡਰੇਟ-ਚਾਵਲ, ਕਣਕ, ਚੀਨੀ ॥ ਪ੍ਰੋਟੀਨ-ਅੰਡਾ, ਦੁੱਧ, ਸੋਇਆਬੀਨ ॥
ਪ੍ਰਸ਼ਨ 5.
ਸੰਤੁਲਿਤ ਆਹਾਰ ਤੋਂ ਕੀ ਭਾਵ ਹੈ ?
ਉੱਤਰ-
ਸੰਤੁਲਿਤ ਆਹਾਰ-ਅਜਿਹਾ ਆਹਾਰ ਜਿਸ ਵਿੱਚ ਭੋਜਨ ਦੇ ਸਾਰੇ ਜ਼ਰੂਰੀ ਪੋਸ਼ਕ ਤੱਤ ਉੱਚਿਤ ਮਾਤਰਾ ਵਿੱਚ ਹੁੰਦੇ ਹਨ, ਸੰਤੁਲਿਤ ਆਹਾਰ ਹੁੰਦਾ ਹੈ । ਇਹ ਜ਼ਰੂਰੀ ਤੱਤ ਹਨ-ਕਾਰਬੋਹਾਈਡਰੇਟ, ਪ੍ਰੋਟੀਨ, ਵਸਾ, ਵਿਟਾਮਿਨ, ਖਣਿਜ, ਪਾਣੀ ਆਦਿ ।
ਪ੍ਰਸ਼ਨ 6.
ਸਾਡੇ ਭੋਜਨ ਵਿੱਚ ਹਰੀਆਂ ਸਬਜ਼ੀਆਂ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਸਾਡੇ ਭੋਜਨ ਵਿੱਚ ਹਰੀਆਂ ਸਬਜ਼ੀਆਂ ਦਾ ਹੋਣਾ ਹੇਠ ਲਿਖੇ ਕਾਰਨਾਂ ਕਰਕੇ ਜ਼ਰੂਰੀ ਹੈ-
- ਹਰੀਆਂ ਸਬਜ਼ੀਆਂ ਤੋਂ ਸਾਨੂੰ ਕਈ ਪ੍ਰਕਾਰ ਦੇ ਖਣਿਜ ਲੂਣ ਜਿਵੇਂ ਕਿ ਲੋਹਾ, ਕੈਲਸ਼ੀਅਮ ਅਤੇ ਫਾਸਫੋਰਸ ਦੇ ਲੂਣ ਪ੍ਰਾਪਤ ਹੁੰਦੇ ਹਨ ।
- ਹਰੀਆਂ ਸਬਜ਼ੀਆਂ ਤੋਂ ਕਈ ਕਿਸਮ ਦੇ ਵਿਟਾਮਿਨ ਪ੍ਰਾਪਤ ਹੁੰਦੇ ਹਨ ।
- ਹਰੀਆਂ ਸਬਜ਼ੀਆਂ ਮੋਟੇ ਆਹਾਰ ਦੇ ਰੂਪ ਵਿੱਚ ਕੰਮ ਕਰਦੀਆਂ ਹਨ ਅਤੇ ਸਾਡੇ ਉਤਸਰਜਨ ਤੰਤਰ ਦੇ ਕੰਮ ਨੂੰ ਠੀਕ ਕਰਦੀਆਂ ਹਨ ।
- ਹਰੀਆਂ ਸਬਜ਼ੀਆਂ ਖਾਣ ਨਾਲ ਮਸੂੜਿਆਂ ਦੀ ਕਸਰਤ ਹੁੰਦੀ ਹੈ ।
- ਮਸੂੜੇ ਮਜ਼ਬੂਤ ਰਹਿੰਦੇ ਹਨ ਅਤੇ ਦੰਦ ਵੀ ਸੁਰੱਖਿਅਤ ਰਹਿੰਦੇ ਹਨ ।
ਪ੍ਰਸ਼ਨ 7.
ਕਾਰਬੋਹਾਈਡਰੇਟ ਕੀ ਹੁੰਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਕਾਰਬੋਹਾਈਡਰੇਟ-ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦੇ ਯੋਗਿਕ ਹਨ । ਕਾਰਬੋਹਾਈਡਰੇਟ ਤੋਂ ਸਾਨੂੰ ਊਰਜਾ ਮਿਲਦੀ ਹੈ । ਕਾਰਬੋਹਾਈਡਰੇਟ ਮੁੱਖ ਰੂਪ ਵਿੱਚ ਨਿਸ਼ਾਸ਼ਤਾ ਅਤੇ ਸ਼ੱਕਰ ਦੇ ਰੂਪ ਵਿੱਚ ਹੁੰਦੇ ਹਨ ।
ਪ੍ਰਸ਼ਨ 8.
ਕਿਸੇ ਪਦਾਰਥ ਵਿੱਚ ਨਿਸ਼ਾਸ਼ਤੇ ਦੀ ਮੌਜੂਦਗੀ ਦਾ ਪਰੀਖਣ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਖਾਧ ਪਦਾਰਥ ਵਿੱਚ ਨਿਸ਼ਾਸ਼ਤੇ ਦਾ ਪਰੀਖਣਨਿਸ਼ਾਸ਼ਤੇ ਦੇ ਪਰੀਖਣ ਲਈ ਆਲੂ ਵਰਗੀ ਕੱਚੀ ਸਮੱਗਰੀ ਨੂੰ ਇੱਕ ਡਿਸ਼ ਵਿੱਚ ਥੋੜ੍ਹੀ ਮਾਤਰਾ ਵਿੱਚ ਲਓ । ਇਸ ਵਿੱਚ ਪਤਲੇ ਆਇਓਡੀਨ ਦੇ ਘੋਲ ਦੀਆਂ 2 ਜਾਂ 3 ਬੂੰਦਾਂ ਪਾਓ ਖਾਧ ਪਦਾਰਥ ਦੇ ਰੰਗ ਵਿੱਚ ਹੋਣ ਵਾਲੇ ਰੰਗ ਦੇ ਪਰਿਵਰਤਨ ਨੂੰ ਦੇਖੋ । ਇਹ ਨੀਲਾ ਕਾਲਾ ਹੋ ਜਾਵੇਗਾ । ਇਹ ਨੀਲਾ ਕਾਲਾ ਰੰਗ ਨਿਸ਼ਾਸ਼ਤੇ ਦੀ ਮੌਜੂਦਗੀ ਦਰਸਾਉਂਦਾ ਹੈ ।
ਪ੍ਰਸ਼ਨ 9.
ਕਿਸੇ ਖਾਧ ਪਦਾਰਥ ਵਿੱਚ ਪ੍ਰੋਟੀਨ ਦਾ ਪਰੀਖਣ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਖਾਧ ਪਦਾਰਥ ਵਿੱਚ ਪ੍ਰੋਟੀਨ ਦਾ ਪਰੀਖਣ-ਇੱਕ ਪਰਖਨਲੀ ਲਓ ਅਤੇ ਇਸ ਵਿੱਚ ਥੋੜਾ ਜਿਹਾ ਉਬਲਿਆ ਅੰਡਾ ਪਾਓ । ਹੁਣ ਇਸ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਹਿਲਾਓ । ਹੁਣ ਡਰਾਪਰ ਦੀ ਸਹਾਇਤਾ ਨਾਲ ਪਰਖਨ ਵਿੱਚ ਦੋ ਬੂੰਦਾਂ ਕਾਪਰ ਸਲਫੇਟ ਦੇ ਘੋਲ ਅਤੇ ਦਸ ਬੂੰਦਾਂ ਕਾਸਟਿਕ ਸੋਡੇ ਦੇ ਘੋਲ ਦੀਆਂ ਪਾਓ | ਪਰਖਨਲੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਰਖਨਲੀ ਨੂੰ ਕੁੱਝ ਸਮੇਂ ਲਈ ਰੱਖ ਦਿਓ | ਪਰਖਨਲੀ ਵਿੱਚ ਬੈਂਗਣੀ ਰੰਗ ਹੋ ਜਾਵੇਗਾ । ਬੈਂਗਣੀ ਰੰਗ ਖਾਧ ਪਦਾਰਥਾਂ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਰਸਾਉਂਦਾ ਹੈ ।
ਪ੍ਰਸ਼ਨ 10.
ਤੁਸੀਂ ਖਾਧ ਪਦਾਰਥਾਂ ਵਿੱਚ ਵਸਾ ਦਾ ਪਰੀਖਣ ਕਿਵੇਂ ਕਰੋਗੇ ?
ਉੱਤਰ-
ਖਾਧ ਪਦਾਰਥ ਵਿੱਚ ਵਸਾ ਦਾ ਪਰੀਖਣ-ਮੂੰਗਫਲੀ ਦੇ ਕੁੱਝ ਦਾਣਿਆਂ ਨੂੰ ਇੱਕ ਸਫੇਦ ਕਾਗ਼ਜ਼ ‘ਤੇ ਲਓ । ਇਸ ਨੂੰ ਥੋੜ੍ਹਾ ਜਿਹਾ ਦਬਾਓ । ਤੁਹਾਨੂੰ ਕਾਗ਼ਜ਼ ‘ਤੇ ਤੇਲ ਦੇ ਧੱਬੇ ਦਿਖਾਈ ਦੇਣਗੇ । ਕਾਗ਼ਜ਼ ਨੂੰ ਰੋਸ਼ਨੀ ਵਿੱਚ ਧਿਆਨ ਨਾਲ ਦੇਖੋ । ਤੁਹਾਨੂੰ ਤੇਲ ਦੇ ਧੱਬੇ ਸਾਫ਼ ਦਿਖਾਈ ਦੇਣਗੇ। ਇਸ ਤੋਂ ਸਿੱਧ ਹੁੰਦਾ ਹੈ ਕਿ ਕਾਗ਼ਜ਼ ‘ਤੇ ਤੇਲ ਦਾ ਧੱਬਾ ਖਾਧ ਪਦਾਰਥ ਵਿੱਚ ਵਸਾ ਨੂੰ ਦਰਸਾਉਂਦਾ ਹੈ ।
ਪ੍ਰਸ਼ਨ 11.
ਕਾਰਬੋਹਾਈਡਰੇਟ ਦਾ ਮੁੱਖ ਕੰਮ ਕੀ ਹੈ ? ਕਾਰਬੋਹਾਈਡਰੇਟ ਦੇ ਸੋਮਿਆਂ ਦੇ ਨਾਮ ਲਿਖੋ ।
ਉੱਤਰ-
ਕਾਰਬੋਹਾਈਡਰੇਟ ਦਾ ਮੁੱਖ ਕੰਮ ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਹੈ ।
ਚਿੱਤਰ-ਕਾਰਬੋਹਾਈਡਰੇਟ ਦੇ ਕੁੱਝ ਸੋਮੇ ਕਾਰਬੋਹਾਈਡਰੇਟ ਦੇ ਸੋਮੇ-ਆਲੂ, ਗੰਨਾ, ਪਪੀਤਾ, ਕਣਕ, ਤਰਬੂਜ, ਸ਼ਕਰਕੰਦੀ, ਚਾਵਲ, ਅੰਬ, ਮੱਕੀ, ਬਾਜਰਾ ਆਦਿ ।
ਪ੍ਰਸ਼ਨ 12.
ਵਸਾ ਦੇ ਮੁੱਖ ਸੋਮੇ ਕਿਹੜੇ ਹਨ ? ਵਸਾ ਦੇ ਮੁੱਖ ਕੰਮ ਦੱਸੋ ।
ਉੱਤਰ-
ਵਸਾ ਦੇ ਸੋਮੇ-ਮੂੰਗਫਲੀ, ਗਿਰੀ, ਤਿਲ, ਘਿਓ, ਮੱਖਣ, ਮਾਸ, ਦੁੱਧ, ਮੱਛੀ, ਕਰੀਮ ਅਤੇ ਅੰਡੇ ਆਦਿ ।
ਚਿੱਤਰ-ਵਸਾ ਦੇ ਸੋਮੇ ਵਸਾ ਦਾ ਕੰਮ-ਵਸਾ ਦਾ ਮੁੱਖ ਕਾਰਜ ਊਰਜਾ ਪ੍ਰਦਾਨ ਕਰਨਾ ਹੈ । ਇਹ ਕਾਰਬੋਹਾਈਡਰੇਟ ਤੋਂ ਵੱਧ ਊਰਜਾ ਪ੍ਰਦਾਨ ਕਰਦੀ ਹੈ ।
ਪ੍ਰਸ਼ਨ 13.
ਊਰਜਾ ਦੇਣ ਵਾਲਾ ਭੋਜਨ ਅਤੇ ਸਰੀਰ ਦਾ ਵਾਧਾ ਕਰਨ ਵਾਲੇ ਭੋਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
- ਵਸਾ ਅਤੇ ਕਾਰਬੋਹਾਈਡਰੇਟ ਨੂੰ ਊਰਜਾ ਦੇਣ ਵਾਲਾ ਭੋਜਨ ਕਹਿੰਦੇ ਹਨ ।
- ਪ੍ਰੋਟੀਨ ਨੂੰ ਸਰੀਰ ਦਾ ਵਾਧਾ ਕਰਨ ਵਾਲਾ ਭੋਜਨ ਕਹਿੰਦੇ ਹਨ ।
ਪ੍ਰਸ਼ਨ 14.
ਪ੍ਰੋਟੀਨ ਦਾ ਕੀ ਕੰਮ ਹੈ ? ਇਸਦੇ ਸੋਮਿਆਂ ਦਾ ਨਾਂ ਲਿਖੋ ।
ਉੱਤਰ-
ਪ੍ਰੋਟੀਨ ਦੇ ਕੰਮ-ਪ੍ਰੋਟੀਨ ਸਰੀਰ ਦੇ ਵਾਧੇ ਅਤੇ ਮੁਰੰਮਤ ਲਈ ਜ਼ਰੂਰੀ ਹੈ ।
ਚਿੱਤਰ-ਪ੍ਰੋਟੀਨ ਦੇ ਜੰਤੂ ਸੋਮੇ
ਪ੍ਰੋਟੀਨ ਦੇ ਸੋਮੇਬਨਸਪਤੀ ਸੋਮੇ-ਚਨਾ, ਮੁੰਗ, ਦਾਲ, ਰਾਜਮਾਂਹ, ਸੋਇਆਬੀਨ, ਮਟਰ ਆਦਿ । ਜੰਤੂ ਸੋਮੇ-ਮਾਸ, ਮੱਛੀ, ਦੁੱਧ, ਪਨੀਰ ਅਤੇ ਅੰਡੇ ॥
ਪ੍ਰਸ਼ਨ 15.
ਵਿਟਾਮਿਨ (Vitamin) ਕੀ ਹੁੰਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਵਿਟਾਮਿਨ-ਵਿਟਾਮਿਨ ਰੋਗਾਂ ਤੋਂ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ । ਵਿਟਾਮਿਨ ਸਾਡੀਆਂ ਅੱਖਾਂ, ਹੱਡੀਆਂ, ਦੰਦਾਂ ਅਤੇ ਮਸੂੜਿਆਂ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ । ਵਿਟਾਮਿਨ ਕਈ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਨਾਂ ਨਾਲ ਜਾਣਿਆ ਜਾਂਦਾ ਹੈ । ਇਨ੍ਹਾਂ ਵਿੱਚੋਂ ਕੁੱਝ ਵਿਟਾਮਿਨ ‘A’, ਵਿਟਾਮਿਨ ‘B’, ਵਿਟਾਮਿਨ ‘C, ਵਿਟਾਮਿਨ ‘D’, ਵਿਟਾਮਿਨ ‘E’ ਅਤੇ ਵਿਟਾਮਿਨ ‘K’ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਵਿਟਾਮਿਨ ਦੇ ਇੱਕ ਸਮੂਹ ਨੂੰ ਵਿਟਾਮਿਨ B-ਕੰਪਲੈਕਸ ਕਹਿੰਦੇ ਹਨ । ਸਾਡੇ ਸਰੀਰ ਨੂੰ ਸਾਰੇ ਵਿਟਾਮਿਨਾਂ ਦੀ ਘੱਟ ਮਾਤਰਾ ਵਿੱਚ ਲੋੜ ਹੁੰਦੀ ਹੈ ।
ਪ੍ਰਸ਼ਨ 16.
ਵਿਟਾਮਿਨ A, C ਅਤੇ D ਦੇ ਕੰਮ ਲਿਖੋ ।
ਉੱਤਰ-
ਵਿਟਾਮਿਨ ‘A’ ਸਾਡੀ ਚਮੜੀ ਅਤੇ ਅੱਖਾਂ ਨੂੰ ਨਿਰੋਗ ਰੱਖਦਾ ਹੈ । ਵਿਟਾਮਿਨ C ਬਹੁਤ ਸਾਰੇ ਰੋਗਾਂ ਦੇ ਨਾਲ ਲੜਨ ਵਿੱਚ ਸਾਡੀ ਸਹਾਇਤਾ ਕਰਦਾ ਹੈ । ਵਿਟਾਮਿਨ D ਸਾਡੀਆਂ ਅਸਥੀਆਂ ਅਤੇ ਦੰਦਾਂ ਲਈ ਕੈਲਸ਼ੀਅਮ ਦੀ ਵਰਤੋਂ ਕਰਨ ਲਈ ਸਾਡੇ ਸਰੀਰ ਦੀ ਸਹਾਇਤਾ ਕਰਦਾ ਹੈ ।
ਪ੍ਰਸ਼ਨ 17.
ਵਿਟਾਮਿਨ A ਅਤੇ B ਦੇ ਸੋਮੇ ਲਿਖੋ ।
ਉੱਤਰ-
ਵਿਟਾਮਿਨ A ਦੇ ਸੋਮੇ-ਦੁੱਧ, ਮੱਛੀ ਦਾ ਤੇਲ, ਗਾਜਰ, ਪਪੀਤਾ, ਅੰਬ ।
ਚਿੱਤਰ-ਵਿਟਾਮਿਨ A ਦੇ ਸੋਮੇ
ਵਿਟਾਮਿਨ B ਦੇ ਸੋਮੇ-ਜਿਗਰ, ਪੁੰਗਰੀ ਮੂੰਗੀ ਸਾਬਤ ।
ਚਿੱਤਰ-ਵਿਟਾਮਿਨ B ਦੇ ਸੋਮੇ
ਪ੍ਰਸ਼ਨ 18.
ਵਿਟਾਮਿਨ C ਅਤੇ D’ ਦੇ ਸੋਮੇ ਲਿਖੋ ।
ਉੱਤਰ-
ਵਿਟਾਮਿਨ C ਦੇ ਸੋਮੇ-ਸੰਤਰਾ, ਟਮਾਟਰ, ਆਂਵਲਾ, ਨਿੰਬੂ, ਅਮਰੂਦ, ਮਿਰਚ ਆਦਿ ।
ਵਿਟਾਮਿਨ D ਦੇ ਸੋਮੇ-ਦੁੱਧ, ਮੱਖਣ, ਮੱਛੀ, ਅੰਡਾ, ਕਲੇਜੀ ਆਦਿ ।
ਪ੍ਰਸ਼ਨ 19.
ਖਣਿਜ ਲੂਣਾਂ ਦਾ ਕੀ ਮਹੱਤਵ ਹੈ ?
ਉੱਤਰ-
ਖਣਿਜ ਲੂਣਾਂ ਦਾ ਮਹੱਤਵ-ਸਾਡੇ ਸਰੀਰ ਨੂੰ ਖਣਿਜ ਲੂਣਾਂ ਦੀ ਲੋੜ ਘੱਟ ਮਾਤਰਾ ਵਿੱਚ ਹੁੰਦੀ ਹੈ । ਸਰੀਰ ਦੇ ਉੱਚਿਤ ਵਿਕਾਸ ਅਤੇ ਚੰਗੀ ਸਿਹਤ ਲਈ ਸਾਰੇ ਖਣਿਜ ਲੂਣ ਜ਼ਰੂਰੀ ਹਨ । ਲੋਹਾ, ਫਾਸਫੋਰਸ, ਕੈਲਸ਼ੀਅਮ ਅਤੇ ਆਇਓਡੀਨ ਵਰਗੇ ਖਣਿਜ ਲੂਣ ਸਾਡੇ ਸਰੀਰ ਦੇ ਲਈ ਬਹੁਤ ਮਹੱਤਵਪੂਰਨ ਹਨ ।
ਪ੍ਰਸ਼ਨ 20.
ਫਾਸਫੋਰਸ ਦੇ ਕਿਹੜੇ ਸੋਮੇ ਹਨ ?
ਉੱਤਰ-
ਫਾਸਫੋਰਸ ਦੇ ਸੋਮੇ-ਦੁੱਧ, ਕੇਲਾ, ਮਟਰ, ਮੂੰਗੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ॥
ਪ੍ਰਸ਼ਨ 21.
ਲੋਹੇ ਦੇ ਕਿਹੜੇ ਸੋਮੇ ਹਨ ? ਇਸਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਲੋਹੇ ਦੇ ਸੋਮੇ-ਮਾਸ, ਮੱਛੀ, ਸੇਬ, ਅੰਬ, ਪਪੀਤਾ, ਹਰੀਆਂ ਪੱਤੇਦਾਰ ਸਬਜ਼ੀਆਂ । ਲੋਹੇ ਦੀ ਕਮੀ ਨਾਲ ਅਨੀਮੀਆ ਰੋਗ ਹੋ ਜਾਂਦਾ ਹੈ ।
ਪ੍ਰਸ਼ਨ 22.
ਕੈਲਸ਼ੀਅਮ ਦੇ ਸੋਮੇ ਦੱਸੋ । ਇਸਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਕੈਲਸ਼ੀਅਮ ਦੇ ਸੋਮੇ-ਕੈਲਸ਼ੀਅਮ ਸਾਨੂੰ ਮੁੱਖ ਰੂਪ ਵਿੱਚ ਦੁੱਧ, ਅੰਡੇ, ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ । ਇਸ ਦੀ ਕਮੀ ਨਾਲ ਹੱਡੀਆਂ ਅਤੇ ਦੰਦਾਂ ਦੇ ਰੋਗ ਹੋ ਜਾਂਦੇ ਹਨ ।
ਪ੍ਰਸ਼ਨ 23. ਫਲਾਂ ਅਤੇ ਸਬਜ਼ੀਆਂ ਨੂੰ ਕੱਟ ਕੇ ਕਿਉਂ ਨਹੀਂ ਧੋਣਾ ਚਾਹੀਦਾ ?
ਉੱਤਰ-
ਛਿਲਕਾ ਉਤਾਰ ਕੇ ਜੇ ਸਬਜ਼ੀਆਂ ਅਤੇ ਫਲਾਂ ਨੂੰ ਧੋਇਆ ਜਾਂਦਾ ਹੈ ਤਾਂ ਇਹ ਸੰਭਵ ਹੈ ਕਿ ਉਨ੍ਹਾਂ ਦੇ ਕੁੱਝ ਵਿਟਾਮਿਨ ਨਸ਼ਟ ਹੋ ਜਾਣ । ਸਬਜ਼ੀਆਂ ਅਤੇ ਫਲਾਂ ਦੇ ਛਿਲਕੇ ਵਿੱਚ ਕਈ ਮਹੱਤਵਪੂਰਨ ਵਿਟਾਮਿਨ ਅਤੇ ਖਣਿਜ ਲੂਣ ਹੁੰਦੇ ਹਨ । ਚਾਵਲ ਅਤੇ ਦਾਲਾਂ ਨੂੰ ਵਾਰ-ਵਾਰ ਧੋਣ ਨਾਲ ਉਸ ਵਿੱਚ ਮੌਜੂਦ ਵਿਟਾਮਿਨ ਅਤੇ ਕੁੱਝ ਖਣਿਜ ਲੂਣ ਵੱਖ ਹੋ ਸਕਦੇ ਹਨ ।
ਪ੍ਰਸ਼ਨ 24.
ਭੋਜਨ ਨੂੰ ਜ਼ਿਆਦਾ ਪਕਾਉਣ ਨਾਲ ਕੀ ਹਾਨੀ ਹੁੰਦੀ ਹੈ ? ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਉੱਤਰ-
ਭੋਜਨ ਪਕਾਉਣ ਦੀ ਹਾਨੀ-ਭੋਜਨ ਨੂੰ ਜ਼ਿਆਦਾ ਪਕਾਉਣ ਨਾਲ ਭੋਜਨ ਬੇਸ਼ੱਕ ਸਵਾਦ ਹੋ ਜਾਂਦਾ ਹੈ ਅਤੇ ਸੌਖਿਆਂ ਹੀ ਪੱਚ ਜਾਂਦਾ ਹੈ, ਪਰ ਭੋਜਨ ਪਕਾਉਣ ਨਾਲ ਉਸ ਵਿੱਚ ਕੁੱਝ ਪੋਸ਼ਕਾਂ ਦੀ ਹਾਨੀ ਵੀ ਹੋ ਸਕਦੀ ਹੈ । ਜੇ ਭੋਜਨ ਪਕਾਉਣ ਵਿੱਚ ਵਧੇਰੇ ਪਾਣੀ ਦੀ ਵਰਤੋਂ ਕੀਤੀ ਜਾਵੇ ਅਤੇ ਬਾਅਦ ਵਿੱਚ ਉਸ ਪਾਣੀ ਨੂੰ ਸੁੱਟ ਦਿੱਤਾ ਜਾਵੇ, ਤਾਂ ਕਈ ਲਾਭਦਾਇਕ ਪ੍ਰੋਟੀਨ ਅਤੇ ਕਾਫ਼ੀ ਮਾਤਰਾ ਵਿੱਚ ਖਣਿਜ ਲੂਣਾਂ ਦੀ ਹਾਨੀ ਹੋ ਜਾਂਦੀ ਹੈ । ਜ਼ਿਆਦਾ ਪਕਾਉਣ ਨਾਲ ਵਿਟਾਮਿਨ °C ਸੌਖਿਆਂ ਗਰਮੀ ਨਾਲ ਨਸ਼ਟ ਹੋ ਜਾਂਦਾ ਹੈ । ਸਾਨੂੰ ਆਪਣੇ ਆਹਾਰ ਵਿੱਚ ਫਲ ਅਤੇ ਕੱਚੀਆਂ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ।
ਪ੍ਰਸ਼ਨ 25.
ਮੋਟਾਪੇ ਦਾ ਕੀ ਕਾਰਨ ਹੈ ? ਕਿਹੜਾ ਭੋਜਨ ਖਾਣ ਨਾਲ ਮੋਟਾਪਾ ਵੱਧਦਾ ਹੈ ?
ਉੱਤਰ-
ਮੋਟਾਪੇ ਦਾ ਕਾਰਨ-ਵਧੇਰੇ ਵਸਾ ਯੁਕਤ ਭੋਜਨ ਖਾਣ ਨਾਲ ਮੋਟਾਪਾ ਹੁੰਦਾ ਹੈ । ਲੋੜ ਤੋਂ ਵੱਧ ਭੋਜਨ ਖਾਣ ਨਾਲ ਵੀ ਮੋਟਾਪਾ ਹੁੰਦਾ ਹੈ । ਤਲੀਆਂ ਹੋਈਆਂ ਵਸਤਾਂ, ਸਮੋਸੇ, ਪੂਰੀ, ਮਲਾਈ, ਰਬੜੀ, ਪੇੜਾ, ਆਦਿ ਵਸਾ ਯੁਕਤ ਭੋਜਨ ਖਾਣ ਨਾਲ ਵੀ ਮੋਟਾਪਾ ਹੁੰਦਾ ਹੈ ।
ਪ੍ਰਸ਼ਨ 26.
ਤਰੁੱਟੀ ਰੋਗ ਤੋਂ ਕੀ ਭਾਵ ਹੈ ?
ਉੱਤਰ-
ਤਰੁੱਟੀ ਰੋਗ-ਇੱਕ ਵਿਅਕਤੀ ਕਾਫ਼ੀ ਭੋਜਨ ਖਾਂਦਾ ਹੈ ਪਰ ਕਈ ਵਾਰ ਉਸਦੇ ਭੋਜਨ ਵਿੱਚ ਕਿਸੇ ਵਿਸ਼ੇਸ਼ ਪੋਸ਼ਕ ਤੱਤ ਦੀ ਕਮੀ ਹੋ ਜਾਂਦੀ ਹੈ । ਜੇ ਇਹ ਕਮੀ ਲੰਬੇ ਸਮੇਂ ਤਕ ਰਹਿੰਦੀ ਹੈ ਤਾਂ ਉਹ ਵਿਅਕਤੀ ਉਸ ਪੋਸ਼ਕ ਤੱਤ ਦੀ ਕਮੀ ਦਾ ਸ਼ਿਕਾਰ ਹੋ ਜਾਂਦਾ ਹੈ । ਇੱਕ ਜਾਂ ਵਧੇਰੇ ਪੋਸ਼ਕਾਂ ਦੀ ਕਮੀ ਨਾਲ ਸਾਡਾ ਸਰੀਰ ਰੋਗੀ ਹੋ ਜਾਂਦਾ ਹੈ । ਅਜਿਹੇ ਰੋਗ ਜੋ ਲੰਬੇ ਸਮੇਂ ਤਕ ਕਿਸੇ ਪੋਸ਼ਕ ਤੱਤ ਦੀ ਕਮੀ ਕਾਰਨ ਹੁੰਦੇ ਹਨ, ਉਨ੍ਹਾਂ ਨੂੰ ਤਰੁੱਟੀ ਰੋਗ ਕਿਹਾ ਜਾਂਦਾ ਹੈ ।
ਪ੍ਰਸ਼ਨ 27.
ਭੋਜਨ ਵਿੱਚ ਕਾਫ਼ੀ ਪ੍ਰੋਟੀਨ ਨਾ ਲੈਣ ਨਾਲ ਕਿਹੜਾ ਰੋਗ ਹੋ ਸਕਦਾ ਹੈ ?
ਉੱਤਰ-
ਜੇ ਕੋਈ ਵਿਅਕਤੀ ਆਪਣੇ ਭੋਜਨ ਵਿੱਚ ਕਾਫ਼ੀ ਪ੍ਰੋਟੀਨ ਨਹੀਂ ਲੈ ਰਿਹਾ ਹੋਵੇ ਤਾਂ ਉਸ ਨੂੰ ਕੁੱਝ ਰੋਗ ਹੋ ਸਕਦਾ ਹੈ ਜਿਸ ਨਾਲ ਸਰੀਰ ਦਾ ਵਾਧਾ ਰੁਕ ਸਕਦਾ ਹੈ, ਚਿਹਰੇ ਤੇ ਸੋਜ, ਵਾਲਾਂ ਦਾ ਰੰਗ ਉੱਡਣਾ, ਚਮੜੀ ਦੀਆਂ ਬਿਮਾਰੀਆਂ ਅਤੇ ਪੇਚਿਸ਼ ਵਰਗੇ ਰੋਗ ਪ੍ਰੋਟੀਨ ਦੀ ਕਮੀ ਨਾਲ ਹੋ ਸਕਦੇ ਹਨ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਿਟਾਮਿਨ ਅਤੇ ਖਣਿਜ ਲੂਣਾਂ ਦੀ ਕਮੀ ਕਾਰਨ ਹੋਣ ਵਾਲੇ ਰੋਗਾਂ ਦਾ ਵੇਰਵਾ ਦਿਓ ।
ਉੱਤਰ-
ਵਿਟਾਮਿਨ ਅਤੇ ਖਣਿਜ ਲੂਣਾਂ ਦੀ ਕਮੀ ਕਾਰਨ ਹੋਣ ਵਾਲੇ ਰੋਗ-
ਪ੍ਰਸ਼ਨ 2.
ਭੋਜਨ ਦੇ ਵੱਖ-ਵੱਖ ਤੱਤਾਂ ਦੀ ਕੀ ਭੂਮਿਕਾ ਹੈ ?
ਉੱਤਰ-
ਭੋਜਨ ਦੇ ਮੁੱਖ ਤੱਤ ਹਨ-ਪ੍ਰੋਟੀਨ, ਕਾਰਬੋਹਾਈਡਰੇਟਸ, ਵਸਾ, ਵਿਟਾਮਿਨ ਅਤੇ ਖਣਿਜ –
I. ਪ੍ਰੋਟੀਨ ਦੇ ਮਹੱਤਵ ਹੇਠ ਲਿਖੇ ਹਨ
- ਪ੍ਰੋਟੀਨ ਸਾਡੇ ਸਰੀਰ ਦੇ ਨਿਰਮਾਣ, ਵਾਧੇ ਅਤੇ ਮੁਰੰਮਤ ਲਈ ਜ਼ਰੂਰੀ ਹੈ !
- ਪ੍ਰੋਟੀਨ ਸਰੀਰ ਦੀਆਂ ਕੋਸ਼ਿਕਾਵਾਂ ਅਤੇ ਉੱਤਕਾਂ ਦਾ ਨਿਰਮਾਣ ਕਰਦੇ ਹਨ ।
- ਇਹ ਜੀਵ ਪੁੰਜ ਦਾ ਇੱਕ ਮੁੱਖ ਭਾਗ ਹੈ ।
- ਔਰਤਾਂ ਵਿੱਚ ਪ੍ਰੋਟੀਨ ਦੁੱਧ ਦਾ ਨਿਰਮਾਣ ਕਰਦੇ ਹਨ ।
- ਸਰੀਰ ਵਿੱਚ ਐਂਜਾਈਮ ਅਤੇ ਹਾਰਮੋਨ ਦਾ ਨਿਰਮਾਣ ਪ੍ਰੋਟੀਨ ਤੋਂ ਹੁੰਦਾ ਹੈ ।
- ਪ੍ਰੋਟੀਨ ਮਾਸਪੇਸ਼ੀਆਂ ਦੇ ਨਿਰਮਾਣ ਦੇ ਨਾਲ-ਨਾਲ ਉਨ੍ਹਾਂ ਦੀ ਰੱਖਿਆ ਵੀ ਕਰਦੇ ਹਨ ।
II. ਕਾਰਬੋਹਾਈਡਰੇਟ ਦਾ ਮਹੱਤਵ –
- ਕਾਰਬੋਹਾਈਡਰੇਟ ਉਰਜਾ ਦਾ ਮੁੱਖ ਸੋਮਾ ਹੈ । ਰੋਜ਼ਾਨਾ ਜੀਵਨ ਵਿੱਚ ਲੋੜੀਂਦੀ ਊਰਜਾ ਕਾਰਬੋਹਾਈਡਰੇਟਸ ਦੇ ਆਕਸੀਕਰਨ ਤੋਂ ਪ੍ਰਾਪਤ ਹੁੰਦੀ ਹੈ । ਇਸ ਦੇ ਇੱਕ ਗਰਾਮ ਪੂਰੀ ਤਰ੍ਹਾਂ ਦਹਿਣ ਤੇ 17 ਕਿਲੋ ਜੂਲ ਊਰਜਾ ਪ੍ਰਾਪਤ ਹੁੰਦੀ ਹੈ ।
- ਕਾਰਬੋਹਾਈਡਰੇਟ ਖੂਨ ਵਿੱਚ ਰਕਤ ਸ਼ੂਗਰ ਅਨੁਪਾਤ ਨੂੰ ਸਥਿਰ ਰੱਖਦਾ ਹੈ ।
- ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਵਿੱਚ ਗੁਲੂਕੋਸ ਨੂੰ ਲੈਕਟੋਸ ਵਿੱਚ ਬਦਲਦਾ ਹੈ ।
- ਮਨੁੱਖੀ ਸਰੀਰ ਵਿੱਚ ਕਾਰਬੋਹਾਈਡਰੇਟਸ, ਚਰਬੀ, ਵਸਾ ਵਿੱਚ ਪਰਿਵਰਤਿਤ ਹੁੰਦੇ ਰਹਿੰਦੇ ਹਨ ।
- ਕਾਰਬੋਹਾਈਡਰੇਟਸ ਤੋਂ ਲੈਕਟਿਕ ਅਮਲ ਅਤੇ ਅਮੋਨੀਆ ਪ੍ਰਾਪਤ ਹੁੰਦਾ ਹੈ । ਇਸ ਤੋਂ ਫਿਰ ਪ੍ਰੋਟੀਨ ਬਣਾਏ ਜਾਂਦੇ ਹਨ ।
III. ਵਸਾ ਦਾ ਮਹੱਤਵ
- ਵਸਾ ਊਰਜਾ ਦਾ ਮੁੱਖ ਸੋਮਾ ਹੈ । ਇਸ ਵਿੱਚੋਂ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੀ ਤੁਲਨਾ ਵਿੱਚ ਦੁੱਗਣੀ ਊਰਜਾ ਮਿਲਦੀ ਹੈ ।
- ਵਸਾ ਵਿਟਾਮਿਨ A, D, E ਅਤੇ K ਦਾ ਮੁੱਖ ਸੋਮਾ ਹੈ ।
- ਵਸਾ ਤੋਂ ਕਾਰਬੋਹਾਈਡਰੇਟਸ ਅਤੇ ਅਮੀਨੋ ਅਮਲ ਬਣਾਏ ਜਾ ਸਕਦੇ ਹਨ ।
- ਵਸਾ ਨੂੰ ਸਰੀਰ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ ।
- ਮਾਨਵ ਸਰੀਰ ਵਿੱਚ ਵਸਾ ਆਕਸੀਕਰਨ ਤੋਂ ਫਾਸਫੋਲਿਪਿਡ ਬਣਦੇ ਹਨ । ਇਹ ਜੀਵ ਭਾਰ ਦੇ ਮੁੱਖ ਅੰਗ ਹਨ ਅਤੇ ਖੂਨ ਦੇ ਜੰਮਣ ਵਿੱਚ ਸਹਾਇਤਾ ਕਰਦਾ ਹੈ ।
IV. ਵਿਟਾਮਿਨ ਦਾ ਮਹੱਤਵ
- ਵਿਟਾਮਿਨ ਸਾਡੇ ਭੋਜਨ ਦਾ ਮੁੱਖ ਅੰਗ ਹੈ । ਜਦਕਿ ਇਨ੍ਹਾਂ ਤੋਂ ਊਰਜਾ ਪ੍ਰਾਪਤ ਨਹੀਂ ਹੁੰਦੀ ਫਿਰ ਵੀ ਇਹ ਮਨੁੱਖੀ ਸਰੀਰਕ ਕਿਰਿਆਵਾਂ ਲਈ ਜ਼ਰੂਰੀ ਹੈ ।
- ਵਿਟਾਮਿਨ ਦੇ ਬਿਨਾਂ ਸਿਹਤਮੰਦ ਰਹਿਣਾ ਮੁਸ਼ਕਿਲ ਹੈ ।
- ਪੌਦੇ ਸਰਲ ਪਦਾਰਥਾਂ ਤੋਂ ਵਿਟਾਮਿਨ ਬਣਾ ਲੈਂਦੇ ਹਨ, ਪਰੰਤੁ ਜੰਤੁ ਇਨ੍ਹਾਂ ਦਾ ਸੰਸ਼ਲੇਸ਼ਣ ਨਹੀਂ ਕਰ ਸਕਦੇ ।
- ਇਹਨਾਂ ਦੀ ਕਮੀ ਕਾਰਨ ਸਰੀਰ ਵਿੱਚ ਕਈ ਅਨਿਯਮਿਤਤਾਵਾਂ ਪੈਦਾ ਹੋ ਜਾਂਦੀਆਂ ਹਨ ।
V. ਖਣਿਜ ਦਾ ਮਹੱਤਵ
- ਇਹ ਹੱਡੀਆਂ ਤੇ ਦੰਦ ਬਣਾਉਂਦੇ ਹਨ ।
- ਇਹ ਲਾਲ ਰਕਤਾਣੂਆਂ ਦਾ ਨਿਰਮਾਣ ਕਰਨ ਲਈ ਜ਼ਰੂਰੀ ਹੈ ।
- ਇਹ ਰਕਤ ਜੰਮਣ ਵਿੱਚ ਸਹਾਇਕ ਹੁੰਦੇ ਹਨ ।
- ਉੱਤਕਾਂ, ਤੰਤਰੀਕਾਵਾਂ ਅਤੇ ਥਾਇਰਾਈਡ ਗ੍ਰੰਥੀ ਦੇ ਕਾਰਜ ਦੇ ਲਈ ਇਨ੍ਹਾਂ ਦੀ ਲੋੜ ਹੁੰਦੀ ਹੈ ।
- ਜੀਵਨ ਦੀਆਂ ਗਤੀਵਿਧੀਆਂ ਦੇ ਲਈ ਕਈ ਪ੍ਰਕਾਰ ਦੇ ਖਣਿਜ ਤੱਤਾਂ ਦੀ ਲੋੜ ਹੁੰਦੀ ਹੈ ।