Punjab State Board PSEB 6th Class Social Science Book Solutions Geography Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ Textbook Exercise Questions and Answers.
PSEB Solutions for Class 6 Social Science Geography Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ
SST Guide for Class 6 PSEB ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਬ੍ਰਹਿਮੰਡ ਤੋਂ ਕੀ ਭਾਵ ਹੈ ? ਹਿਮੰਡ ਵਿਚਲੇ ਪ੍ਰਤੀਰੂਪਾਂ ਦੀ ਸੂਚੀ ਤਿਆਰ ਕਰੋ ।
ਉੱਤਰ-
ਸਾਰੇ ਤਾਰਿਆਂ, ਨ੍ਹਿਆਂ, ਉਪਗ੍ਰਹਿਆਂ, ਧੂੜ ਕਣਾਂ ਅਤੇ ਗੈਸਾਂ ਦੇ ਸਮੂਹ ਨੂੰ ਹਿਮੰਡ ਆਖਦੇ ਹਨ । ਹਿਮੰਡ ਇੰਨਾ ਵੱਡਾ ਹੈ ਕਿ ਇਸਦੇ ਆਕਾਰ ਦਾ ਅਨੁਮਾਨ ਹੀ ਨਹੀਂ ਲਾਇਆ ਜਾ ਸਕਦਾ ।
ਬ੍ਰਹਿਮੰਡ ਦੇ ਪ੍ਰਤੀਰੂਪ-
- ਗਲੈਕਸੀ ਜਾਂ ਆਕਾਸ਼ ਗੰਗਾ
- ਸੂਰਜ
- ਗ੍ਰਹਿ ਅਤੇ ਉਪਗ੍ਰਹਿ
- ਛੋਟੇ ਗ੍ਰਹਿ
- ਪੂਛਲ ਤਾਰੇ ਜਾਂ ਧੂਮਕੇਤੂ
- ਉਲਕਾ ਅਤੇ ਉਲਕਾ ਪਿੰਡ ।
ਪ੍ਰਸ਼ਨ 2.
ਗ੍ਰਹਿ ਅਤੇ ਉਪਗ੍ਰਹਿ ਵਿੱਚ ਕੀ ਅੰਤਰ ਹੈ ?
ਉੱਤਰ-
ਗ੍ਰਹਿ ਅਤੇ ਉਪਹਿ ਸੂਰਜੀ ਪਰਿਵਾਰ ਦੇ ਮੈਂਬਰ ਹਨ। ਇਨ੍ਹਾਂ ਵਿਚ ਹੇਠ ਲਿਖੇ ਅੰਤਰ ਹਨ-
ਗ੍ਰਹਿ | ਉਪਗ੍ਰਹਿ |
1. ਇਹ ਖਗੋਲੀ ਪਿੰਡ ਸੂਰਜ ਦੇ ਚਾਰੇ ਪਾਸੇ ਚੱਕਰ ਲਾਉਂਦੇ ਹਨ । | 1. ਇਹ ਖਗੋਲੀ ਪਿੰਡ ਆਪਣੇ-ਆਪਣੇ ਗ੍ਰਹਿ ਦੇ ਚਾਰੇ ਪਾਸੇ ਚੱਕਰ ਲਾਉਂਦੇ ਹਨ । |
2. ਸੂਰਜ ਪਰਿਵਾਰ ਦੇ ਹਿਆਂ ਦੀ ਗਿਣਤੀ ਅੱਠ ਹੈ । | 2. ਸੂਰਜ ਪਰਿਵਾਰ ਦੇ ਉਪਗ੍ਰਹਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ । |
ਪ੍ਰਸ਼ਨ 3.
‘ਸੂਰਜੀ ਪਰਿਵਾਰ’ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸੂਰਜ, ਉਸਦੇ ਹਿ, ਗ੍ਰਹਿਆਂ ਦੇ ਉਪਹਿ, ਛੋਟੇ ਹਿ ਆਦਿ ਮਿਲ ਕੇ ਇੱਕ ਪਰਿਵਾਰ ਬਣਾਉਂਦੇ ਹਨ । ਇਸੇ ਪਰਿਵਾਰ ਨੂੰ ਸੂਰਜੀ ਪਰਿਵਾਰ ਕਹਿੰਦੇ ਹਨ । ਸੂਰਜ ਇਸ ਪਰਿਵਾਰ ਦੇ ਕੇਂਦਰ ਵਿੱਚ ਸਥਿਤ ਹੈ । ਹਿ ਆਪਣੇ-ਆਪਣੇ ਉਪਰ੍ਹਿਆਂ ਸਹਿਤ ਸੂਰਜ ਦੇ ਚਾਰੇ ਪਾਸੇ ਘੁੰਮਦੇ ਰਹਿੰਦੇ ਹਨ ।
ਪ੍ਰਸ਼ਨ 4.
ਸੂਰਜ ਤੋਂ ਵੱਖ-ਵੱਖ ਹਿਆਂ ਦੀ ਦੂਰੀ ਦੀ ਸੂਚੀ ਤਿਆਰ ਕਰੋ । ਦੱਸੋ ਕਿ ਕਿਹੜਾ ਗ੍ਰਹਿ ਸਭ ਤੋਂ ਦੂਰ ਹੈ ਅਤੇ ਕਿਹੜਾ ਸਭ ਤੋਂ ਨੇੜੇ ਹੈ ?
ਉੱਤਰ-
- ਬੁੱਧ-580 ਲੱਖ ਕਿ. ਮੀ.
- ਸ਼ੁੱਕਰ-1080 ਲੱਖ ਕਿ. ਮੀ.
- ਧਰਤੀ-1490 ਲੱਖ ਕਿ. ਮੀ.
- ਮੰਗਲ-2270 ਲੱਖ ਕਿ. ਮੀ.
- ਬ੍ਰਹਿਸਪਤੀ-7780 ਲੱਖ ਕਿ. ਮੀ.
- ਸ਼ਨੀ-14260 ਲੱਖ ਕਿ. ਮੀ.
- ਯੂਰੇਨਸ-28700 ਲੱਖ ਕਿ. ਮੀ.
- ਨੇਪਚੂਨ-44970 ਲੱਖ ਕਿ. ਮੀ. ।
ਨੇਪਚੂਨ ਹਿ ਸੂਰਜ ਤੋਂ ਸਭ ਤੋਂ ਦੂਰ ਹੈ ਅਤੇ ਬੁੱਧ ਸਭ ਤੋਂ ਨੇੜੇ ਹੈ ।
ਪ੍ਰਸ਼ਨ 5.
ਹਿਆਂ ਦੇ ਆਕਾਰ ਅਨੁਸਾਰ ਸੂਚੀ ਤਿਆਰ ਕਰੋ ਅਤੇ ਦੱਸੋ ਕਿ ਕਿਹੜਾ ਹਿ ਸਭ ਤੋਂ ਵੱਡਾ ਹੈ ?
ਉੱਤਰ-
ਘੱਟਦੇ ਆਕਾਰ ਦੇ ਅਨੁਸਾਰ ਹਿਆਂ ਦਾ ਕੂਮ ਇਸ ਤਰ੍ਹਾਂ ਹੈ-ਹਿਸਪਤੀ, ਸ਼ਨੀ, ਯੁਰੇਨਸ, ਨੇਪਚੂਨ, ਧਰਤੀ, ਸ਼ੱਕਰ, ਮੰਗਲ ਅਤੇ ਬੁੱਧ ।
ਹਿਸਪਤੀ ਹਿ ਸਭ ਤੋਂ ਵੱਡਾ ਹੈ ।
ਪ੍ਰਸ਼ਨ 6.
ਤੁਸੀਂ ਅਜਿਹੇ ਕਿਹੜੇ ਤੱਥ ਜਾਣਦੇ ਹੋ, ਜਿਨ੍ਹਾਂ ਕਰਕੇ ਤੁਸੀਂ ਧਰਤੀ ਦੀ ਨੁਹਾਰ ਅਤੇ ਆਕਾਰ ਬਾਰੇ ਦੱਸ ਸਕਦੇ ਹੋ ?
ਉੱਤਰ-
- ਪੁਲਾੜ ਤੋਂ ਧਰਤੀ ਦੇ ਜਿਹੜੇ ਚਿੱਤਰ ਲਏ ਗਏ ਹਨ, ਉਨ੍ਹਾਂ ਵਿੱਚ ਇਹ ਗੋਲ ਵਿਖਾਈ ਦਿੰਦੀ ਹੈ ।
- ਧਰਤੀ ਦਾ ਚੱਕਰ ਲਗਾਉਣ ਵਾਲੇ ਪੁਲਾੜ ਯਾਤਰੀਆਂ ਨੇ ਵੀ ਇਹ ਸਿੱਧ ਕੀਤਾ ਸੀ ਕਿ ਇਹ ਗੋਲ ਹੈ । ਪਰ ਧਰਤੀ ਪੂਰੀ ਤਰ੍ਹਾਂ ਗੋਲ ਨਹੀਂ ਹੈ । ਧਰੁਵਾਂ ‘ਤੇ ਇਹ ਕੁੱਝ ਚਪਟੀ ਹੈ ।
- ਆਕਾਰ ਦੇ ਅਨੁਸਾਰ ਪ੍ਰਿਥਵੀ ਦਾ ਹਿਆਂ ਵਿਚ ਪੰਜਵਾਂ ਸਥਾਨ ਹੈ ।
ਪਸ਼ਨ 7.
ਹੇਠ ਲਿਖਿਆਂ ‘ਤੇ ਨੋਟ ਲਿਖੋ : ਉਪਹਿ, ਉਲਕਾ, ਅਰਧ ਗੋਲਾ, ਭੂਮੱਧ ਰੇਖਾ, ਪੂਛਲ-ਤਾਰਾਂ, ਧੁਰਾ, ਛੋਟੇ ਹਿ, ਚੰਨਹਿਣ ।
ਉੱਤਰ-
- ਉਪਹਿ – ਉਪਗ੍ਰਹਿ ਉਹ ਆਕਾਸ਼ੀ ਗੋਲੇ ਹਨ, ਜੋ ਆਪਣੇ-ਆਪਣੇ ਗ੍ਰਹਿ ਦੀ ਪਰਿਕਰਮਾ ਕਰਦੇ ਹਨ । ਉਦਾਹਰਨ ਲਈ ਚੰਦਰਮਾ ਧਰਤੀ ਦਾ ਉਪਗ੍ਰਹਿ ਹੈ । ਇਹ ਧਰਤੀ ਦੀ ਪਰਿਕਰਮਾ ਕਰਦਾ ਹੈ ।
- ਉਲਕਾ – ਉਲਕਾਵਾਂ ਸੌਰ ਮੰਡਲ ਦੇ ਛੋਟੇ-ਛੋਟੇ ਪਦਾਰਥ ਹਨ ਜਿਨ੍ਹਾਂ ਦੇ ਪਿੱਛੇ ਪ੍ਰਕਾਸ਼ ਦੀ ਇਕ ਲਕੀਰ ਜਿਹੀ ਦਿਖਾਈ ਦਿੰਦੀ ਹੈ । ਇਹ ਲਕੀਰ ਤਦ ਬਣਦੀ ਹੈ ਜਦੋਂ ਇਨ੍ਹਾਂ ਵਿਚੋਂ ਕੋਈ ਪਦਾਰਥ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰਦਾ ਹੈ ਅਤੇ ਰਗੜ ਖਾ ਕੇ ਜਲਨ ਲਗਦਾ ਹੈ । ਇਸਨੂੰ ਟੁੱਟਿਆ ਹੋਇਆ ਤਾਰਾ ਵੀ ਕਹਿੰਦੇ ਹਨ ।
- ਅਰਧ ਗੋਲਾ – ਭੂ-ਮੱਧ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿਚ ਵੰਡਦੀ ਹੈ । ਇਹ ਭਾਗ ਅਰਧ-ਗੋਲਾ ਕਹਾਉਂਦੇ ਹਨ । ਉੱਤਰੀ ਭਾਗ ਨੂੰ ਉੱਤਰੀ ਅਰਧ-ਗੋਲਾ ਅਤੇ ਦੱਖਣੀ ਭਾਗ ਨੂੰ ਦੱਖਣੀ ਅਰਧ ਗੋਲਾ ਕਿਹਾ ਜਾਂਦਾ ਹੈ ।
- ਭੂ-ਮੱਧ ਰੇਖਾ – 0° ਅਕਸ਼ਾਂਸ਼ ਰੇਖਾ ਨੂੰ ਭੂ-ਮੱਧ ਰੇਖਾ ਕਹਿੰਦੇ ਹਨ । ਇਹ ਧਰਤੀ ਦੇ ਵਿੱਚੋਂ-ਵਿੱਚ ਗੁਜ਼ਰਦੀ ਹੈ ਅਤੇ ਪੂਰਵੀ ਅਤੇ ਪੱਛਮੀ ਕਿਨਾਰਿਆਂ ਨੂੰ ਮਿਲਾਉਂਦੀ ਹੈ । ਇਹ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ।
- ਪੂਛਲ ਤਾਰਾ – ਪੂਛਲ ਤਾਰਾ ਗੈਸੀ ਪਦਾਰਥਾਂ ਦਾ ਬਣਿਆ ਹੁੰਦਾ ਹੈ । ਸੂਰਜ ਦੇ ਨੇੜੇ ਆਉਣ ‘ਤੇ ਇਹ ਚਮਕਣ ਲੱਗਦਾ ਹੈ ਅਤੇ ਇਸਦੀ ਪੂਛ ਵਿਕਸਿਤ ਹੋ ਜਾਂਦੀ ਹੈ ।
- ਧੁਰਾ – ਧੁਰਾ ਧਰਤੀ ਦੇ ਮੱਧ ਤੋਂ ਗੁਜ਼ਰਨ ਵਾਲੀ ਇਕ ਕਲਪਿਤ ਰੇਖਾ ਹੈ । ਇਹ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਨੂੰ ਆਪਸ ਵਿੱਚ ਮਿਲਾਉਂਦੀ ਹੈ । ਧਰਤੀ ਆਪਣੇ ਧੁਰੇ ‘ਤੇ ਹੀ ਸੂਰਜ ਦੇ ਸਾਹਮਣੇ ਘੁੰਮਦੀ ਹੈ | ਧੁਰੇ ਨੂੰ ਪ੍ਰਿਥਵੀ ਦਾ ਧੁਰਾਵੀ ਕਹਿੰਦੇ ਹਨ ।
- ਛੋਟੇ ਹਿ – ਮੰਗਲ ਅਤੇ ਹਿਸਪਤੀ ਲ੍ਹਿਆਂ ਵਿੱਚ ਅਨੇਕ ਛੋਟੇ-ਛੋਟੇ ਪਿੰਡ ਪਾਏ ਜਾਂਦੇ ਹਨ । ਇਨ੍ਹਾਂ ਨੂੰ ਛੋਟੇ ਹਿ ਕਿਹਾ ਜਾਂਦਾ ਹੈ ।
- ਚੰਨ-ਗ੍ਰਹਿਣ – ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਚੰਨ ਧਰਤੀ ਦੁਆਲੇ ਘੁੰਮਦਾ ਹੈ । ਘੁੰਮਦੇ ਹੋਏ ਜਦੋਂ ਕਦੀ ਧਰਤੀ ਸੂਰਜ ਅਤੇ ਚੰਨ ਦੇ ਵਿਚਾਲੇ ਆ ਜਾਂਦੀ ਹੈ । ਅਜਿਹੀ ਅਵਸਥਾ ਵਿੱਚ ਧਰਤੀ ਦਾ ਪਰਛਾਵਾਂ ਚੰਨ ‘ਤੇ ਪੈਂਦਾ ਹੈ , ਇਸਨੂੰ ਚੰਨ-ਗ੍ਰਿਣ ਕਹਿੰਦੇ ਹਨ ।
II. ਹੇਠ ਲਿਖੇ ਵਾਕਾਂ ਵਿੱਚ ਖ਼ਾਲੀ ਥਾਂਵਾਂ ਭਰੋ :
(1) ਸਾਡੀ ਧਰਤੀ ਚਪਟਾ ਗੋਲਾ ਹੈ, ਇਸਨੂੰ ………………………… ਆਖਦੇ ਹਨ ।
(2) ਧਰਤੀ ਦਾ ਘੇਰਾ ਲਗਪਗ …………………………. ਕਿਲੋਮੀਟਰ ਹੈ ।
(3) ਧਰਤੀ ਦਾ ਭੂ-ਮੱਧ ਰੇਖਾ ਤੇ ਵਿਆਸ ………………………….. ਕਿਲੋਮੀਟਰ ਹੈ ਅਤੇ ਧਰੁਵਾਂ ‘ਤੇ ਧਰਤੀ ਦਾ ਵਿਆਸ …………………………. ਕਿਲੋਮੀਟਰ ਘੱਟ ਹੈ ।
ਉੱਤਰ-
(1) ਧਰਤ-ਗੋਲਾ,
(2) 40,000,
(3) 12,756, 44.
PSEB 6th Class Social Science Guide ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੂਰਜ ਦੇ ਅੱਠ ਉਪਹਿ ਹਨ । ਘੱਟਦੇ ਆਕਾਰ ਦੇ ਅਨੁਸਾਰ ਧਰਤੀ ਕਿਹੜੇ ਦੋ ਉਪਗ੍ਰਹਿਆਂ ਦੇ ਵਿਚ ਆਉਂਦੀ ਹੈ ?
ਉੱਤਰ-
ਨੈਪਚੂਨ ਅਤੇ ਸ਼ੱਕਰ ।
ਪ੍ਰਸ਼ਨ 2.
ਧਰਤੀ ਪੂਰੀ ਤਰ੍ਹਾਂ ਗੋਲ ਨਹੀਂ ਹੈ । ਇਹ ਆਪਣੇ ਕਿਸ ਭਾਗ ਵਿਚ ਕੁੱਝ ਚਪਟੀ ਹੈ ?
ਉੱਤਰ-
ਧਰੁਵਾਂ ‘ਤੇ ।
ਪ੍ਰਸ਼ਨ 3.
ਸਾਰੇ ਖਗੋਲੀ ਪਿੰਡਾਂ ਨੂੰ ਮਿਲਾ ਕੇ ਤੁਸੀਂ ਇਕ ਸਮੂਹਿਕ ਨਾਂ ਦੇਣਾ ਚਾਹੁੰਦੇ ਹੋ । ਉਹ ਕੀ ਹੋਵੇਗਾ ?
ਉੱਤਰ-
ਹਿਮੰਡ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਉਪਹਿ ਕਿਸ ਆਕਾਸ਼ੀ ਪਿੰਡ ਦੇ ਦੁਆਲੇ ਘੁੰਮਦੇ ਹਨ ?
(ਉ) ਸੂਰਜ
(ਅ) ਆਪਣੇ ਗ੍ਰਹਿ
(ੲ) ਪੂਛਲ ਤਾਰਾ ।
ਉੱਤਰ-
(ਅ) ਆਪਣੇ ਗ੍ਰਹਿ
ਪ੍ਰਸ਼ਨ 2.
ਦਰਸਾਏ ਗਏ ਚਿੱਤਰ ਵਿਚ ਧਰਤੀ ਦੇ ਨਾਲ ਇੱਕ ਛੋਟਾ ਖਗੋਲੀ ਪਿੰਡ ਦਰਸਾਇਆ ਗਿਆ ਹੈ ਜਿਹੜਾ ਧਰਤੀ ਦੀ ਪਰਿਕਰਮਾ ਕਰਦਾ ਹੈ । ਦੱਸੋ ਕਿ ਇਹ ਕੀ ਹੈ ?
(ੳ) ਇਹ ਧਰਤੀ ਦਾ ਪਰਛਾਵਾਂ ਹੈ ।
(ਅ) ਇਹ ਪ੍ਰਿਥਵੀ ਦਾ ਉਪਹਿ ਚੰਦਰਮਾ ਹੈ
(ੲ) ਇਹ ਧਰਤੀ ‘ਤੇ ਡਿੱਗਿਆ ਇੱਕ ਉਲਕਾ ਪਿੰਡ ਹੈ ।
ਉੱਤਰ-
(ਅ) ਇਹ ਪ੍ਰਿਥਵੀ ਦਾ ਉਪਹਿ ਚੰਦਰਮਾ ਹੈ
ਪ੍ਰਸ਼ਨ 3.
ਧਰਤ ਦੀ ਅਧਿਕਤਾ ਦੇ ਕਾਰਨ ਕਿਸ ਆਕਾਸ਼ੀ ਪਿੰਡ ਨੂੰ ਧਰਤ ਗੋਲਾ ਕਿਹਾ ਜਾਂਦਾ ਹੈ ?
(ਉ) ਧਰਤੀ
(ਅ) ਚੰਨ
(ੲ) ਉਲਕਾ ਪਿੰਡ ।
ਉੱਤਰ-
(ਉ) ਧਰਤੀ
ਪ੍ਰਸ਼ਨ 4.
ਕਿਹੜੇ ਆਕਾਸ਼ੀ ਪਿੰਡ ਦੇ ਪਿੱਛੇ ਪ੍ਰਕਾਸ਼ ਦੀ ਇਕ ਲਕੀਰ ਹੁੰਦੀ ਹੈ ?
(ਉ) ਗ੍ਰਹਿ
(ਅ) ਉਲਕਾ
(ੲ) ਧਰਤੀ ਦਾ ਧੁਰਾ ।
ਉੱਤਰ-
(ਅ) ਉਲਕਾ
ਠੀਕ (√) ਅਤੇ ਗਲਤ ਕਥਨ (×) :
1. ਉਲਕਾ ਪਿੰਡ ਦੇ ਡਿੱਗਣ ਨਾਲ ਧਰਤੀ ‘ਤੇ ਬਹੁਤ ਵੱਡੇ ਖੱਡੇ ਬਣ ਜਾਂਦੇ ਹਨ ।
2. ਧਰਤੀ ਦੇ ਆਪਣੇ ਧੁਰੇ ਦੁਆਲੇ ਘੁੰਮਣ ਨਾਲ ਦਿਨ-ਰਾਤ ਬਣਦੇ ਹਨ ।
3. ਧਰਤੀ ਦਾ ਧੁਰਾ ਬਿਲਕੁਲ ਸਿੱਧਾ ਹੈ ।
ਉੱਤਰ-
1. (√)
2. (√)
3. (×)
ਸਹੀ ਜੋੜੇ :
1. ਸ਼ਨੀ | (ਉ) 88 ਦਿਨ ਵਿਚ ਪਰਿਕਰਮਾ |
2. ਹੈਲੇ ਦਾ ਪੂਛਲ ਤਾਰਾ | (ਅ) ਦੂਜਾ ਸਭ ਤੋਂ ਵੱਡਾ ਹਿ |
3. ਬੁੱਧ | (ੲ) ਉਪਗ੍ਰਹਿ |
4. ਚੰਨ | (ਸ) 76 ਸਾਲ । |
ਉੱਤਰ-
1. ਸ਼ਨੀ | ਦੂਜਾ ਸਭ ਤੋਂ ਵੱਡਾ ਹਿ |
2. ਹੈਲੇ ਦਾ ਪੂਛਲ ਤਾਰਾ | 76 ਸਾਲ |
3. ਬੁੱਧ | 88 ਦਿਨ ਵਿਚ ਪਰਿਕਰਮਾ |
4. ਚੰਨ | ਉਪਹਿ । |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਤਾਰਾ ਮੰਡਲ (ਗ੍ਰਹਿ ਮੰਡਲ) ਕਿਸਨੂੰ ਕਹਿੰਦੇ ਹਨ ?
ਉੱਤਰ-
ਇੱਕ ਵਿਸ਼ੇਸ਼ ਆਕ੍ਰਿਤੀ ਵਾਲੇ ਤਾਰਾ ਸਮੂਹ ਨੂੰ ਤਾਰਾ-ਮੰਡਲ ਕਹਿੰਦੇ ਹਨ ।
ਪ੍ਰਸ਼ਨ 2.
ਸਪਤਰਿਸ਼ੀ ਕੀ ਹੈ ?
ਉੱਤਰ-
ਸਪਤਰਿਸ਼ੀ ਇੱਕ ਤਾਰਾ ਮੰਡਲ ਹੈ, ਜੋ ਸੱਤ ਤਾਰਿਆਂ ਦਾ ਸਮੂਹ ਹੈ ।
ਪ੍ਰਸ਼ਨ 3.
ਸਪਤਰਿਸ਼ੀ ਤਾਰਾ-ਮੰਡਲ ਦੀ ਆਕ੍ਰਿਤੀ ਕਿਹੋ ਜਿਹੀ ਹੈ ?
ਉੱਤਰ-
ਸਪਤਰਿਸ਼ੀ ਦੀ ਆਕ੍ਰਿਤੀ ਇੱਕ ਵੱਡੇ ਰਿੱਛ ਵਰਗੀ ਹੈ ।
ਪ੍ਰਸ਼ਨ 4.
ਖਗੋਲ ਵਿਗਿਆਨ ਕੀ ਹੈ ?
ਉੱਤਰ-
ਤਾਰਿਆਂ, ਹਿਆਂ ਅਤੇ ਹੋਰਨਾਂ ਆਕਾਸ਼ੀ ਪਿੰਡਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਖਗੋਲ ਵਿਗਿਆਨ ਕਹਿੰਦੇ ਹਨ ।
ਪ੍ਰਸ਼ਨ 5.
ਪ੍ਰਾਚੀਨ ਲੋਕ ਦਿਸ਼ਾਵਾਂ ਦੀ ਜਾਣਕਾਰੀ ਕਿਵੇਂ ਪ੍ਰਾਪਤ ਕਰਦੇ ਸਨ ?
ਉੱਤਰ-
ਪ੍ਰਾਚੀਨ ਲੋਕ ਦਿਸ਼ਾਵਾਂ ਦੀ ਜਾਣਕਾਰੀ ਧਰੁਵ ਤਾਰੇ (ਪੋਲੀਸ) ਨੂੰ ਦੇਖ ਕੇ ਪ੍ਰਾਪਤ ਕਰਦੇ ਸਨ । ਇਹ ਤਾਰਾ ਉੱਤਰ ਦਿਸ਼ਾ ਨੂੰ ਦੱਸਦਾ ਹੈ ।
ਪ੍ਰਸ਼ਨ 6.
ਸਾਡਾ ਸੂਰਜ ਮੰਡਲ ਕਿਸ ਗਲੈਕਸੀ ਦਾ ਮੈਂਬਰ ਹੈ ?
ਉੱਤਰ-
ਆਕਾਸ਼ ਗੰਗਾ ।
ਪ੍ਰਸ਼ਨ 7.
ਨੇਬੁਲਾ (Nebula) ਦਾ ਅਰਥ ਸਪੱਸ਼ਟ ਕਰੋ ।
ਉੱਤਰ-
ਵਿਗਿਆਨੀਆਂ ਦਾ ਮਤ ਹੈ ਕਿ ਸੂਰਜ ਅਤੇ ਹਿਆਂ ਦੀ ਉਤਪੱਤੀ ਗੈਸਾਂ ਦੇ ਬੱਦਲਾਂ ਤੋਂ ਹੋਈ ਹੈ । ਇਨ੍ਹਾਂ ਬੱਦਲਾਂ ਨੂੰ ਨੇਬਲਾ ਕਹਿੰਦੇ ਹਨ ।
ਪ੍ਰਸ਼ਨ 8.
ਛੋਟੇ ਗ੍ਰਹਿ ਕਿਨ੍ਹਾਂ ਨੂੰ ਕਹਿੰਦੇ ਹਨ ?
ਉੱਤਰ-
ਮੁੱਖ ਲ੍ਹਿਆਂ ਦੇ ਇਲਾਵਾ ਅਨੇਕਾਂ ਛੋਟੇ-ਛੋਟੇ ਪਿੰਡ ਸੂਰਜ ਦੇ ਚਾਰੇ ਪਾਸੇ ਚੱਕਰ ਲਾਉਂਦੇ ਹਨ । ਇਨ੍ਹਾਂ ਨੂੰ ਛੋਟੇ ਹਿ ਕਹਿੰਦੇ ਹਨ ।
ਪ੍ਰਸ਼ਨ 9.
ਉਲਕਾ ਪਿੰਡ ਕੀ ਹੈ ?
ਉੱਤਰ-
ਛੋਟੇ ਗ੍ਰਹਿ ਕਦੇ-ਕਦੇ ਆਪਸ ਵਿੱਚ ਟਕਰਾ ਕੇ ਟੁੱਟ ਜਾਂਦੇ ਹਨ ਅਤੇ ਇਨ੍ਹਾਂ ਦੇ ਟੁਕੜੇ ਧਰਤੀ ‘ਤੇ ਆ ਡਿਗਦੇ ਹਨ । ਇਨ੍ਹਾਂ ਨੂੰ ਉਲਕਾ ਪਿੰਡ ਕਿਹਾ ਜਾਂਦਾ ਹੈ ।
ਪ੍ਰਸ਼ਨ 10.
ਸੂਰਜ ਦਾ ਪ੍ਰਕਾਸ਼ ਧਰਤੀ ‘ਤੇ ਲਗਪਗ ਕਿੰਨੇ ਸਮੇਂ ਵਿੱਚ ਪਹੁੰਚਦਾ ਹੈ ?
ਉੱਤਰ-
ਲਗਪਗ 8 ਮਿੰਟ ਵਿੱਚ ।
ਪ੍ਰਸ਼ਨ 11.
‘ਗ੍ਰਹਿ’ ਸ਼ਬਦ ਦਾ ਕੀ ਅਰਥ ਹੈ ?
ਉੱਤਰ-‘ਗ੍ਰਹਿ’ ਸ਼ਬਦ ਯੂਨਾਨੀ ਸ਼ਬਦ ਪਲੇਨਟਾਈ (Planetai) ਤੋਂ ਨਿਕਲਿਆ ਹੈ । ਇਸਦਾ ਅਰਥ ਹੈ-ਘੁੰਮਣ ਵਾਲਾ ।
ਪ੍ਰਸ਼ਨ 12.
ਸਾਡੀ ਧਰਤੀ ਸੂਰਜ ਤੋਂ ਕਿੰਨੀ ਦੂਰ ਹੈ ?
ਉੱਤਰ-
ਸਾਡੀ ਧਰਤੀ ਸੂਰਜ ਤੋਂ ਲਗਪਗ 15 ਕਰੋੜ ਕਿ. ਮੀ. ਦੂਰ ਹੈ ।
ਪ੍ਰਸ਼ਨ 13.
ਸੂਰਜ ਦੀ ਕਿਹੜੀ ਸ਼ਕਤੀ ਨੇ ਗ੍ਰਹਿਆਂ ਨੂੰ ਨਿਯੰਤਰਿਤ ਕੀਤਾ ਹੋਇਆ ਹੈ ?
ਉੱਤਰ-
ਸੂਰਜ ਦੀ ਗੁਰੂਤਾ ਸ਼ਕਤੀ ਨੇ ਗ੍ਰਹਿਆਂ ਨੂੰ ਨਿਯੰਤਰਿਤ ਕੀਤਾ ਹੋਇਆ ਹੈ ।
ਪ੍ਰਸ਼ਨ 14.
ਗ੍ਰਹਿ ਦੇ ‘ਹਿ ਪੱਥ’ ਤੋਂ ਕੀ ਭਾਵ ਹੈ ?
ਉੱਤਰ-
ਸਾਰੇ ਗ੍ਰਹਿ ਇੱਕ ਨਿਸ਼ਚਿਤ ਮਾਰਗ ‘ਤੇ ਸੂਰਜ ਦੀ ਪਰਿਕਰਮਾ ਕਰਦੇ ਹਨ । ਹਿ ਦਾ ਇਹ ਮਾਰਗ ਉਸਦਾ ਹਿ ਪੱਥ ਅਖਵਾਉਂਦਾ ਹੈ ।
ਪ੍ਰਸ਼ਨ 15.
ਕਿਹੜੇ ਹਿ ਦੇ ਉਪਹਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ?
ਉੱਤਰ-
ਸ਼ਨੀ ।
ਪ੍ਰਸ਼ਨ 16.
ਆਕਾਰ ਦੀ ਦ੍ਰਿਸ਼ਟੀ ਤੋਂ ਧਰਤੀ ਗ੍ਰਹਿਆਂ ਵਿੱਚ ਕਿੰਨਵਾਂ ਸਥਾਨ ਰੱਖਦੀ ਹੈ ?
ਉੱਤਰ-
ਪੰਜਵਾਂ ।
ਪ੍ਰਸ਼ਨ 17.
ਧਰਤੀ ਨੂੰ ਅਦੁੱਤਾ ਹਿ ਕਿਉਂ ਕਹਿੰਦੇ ਹਨ ?
ਉੱਤਰ-
ਅੱਠ ਗਹਿਆਂ ਵਿੱਚੋਂ ਸਿਰਫ਼ ਧਰਤੀ ‘ਤੇ ਹੀ ਜੀਵਨ ਪਾਇਆ ਜਾਂਦਾ ਹੈ । ਇਸ ਲਈ ਧਰਤੀ ਨੂੰ ਅਦੁੱਤਾ ਗ੍ਰਹਿ ਕਿਹਾ ਜਾਂਦਾ ਹੈ ।
ਪ੍ਰਸ਼ਨ 18.
ਚੰਨ ਨੂੰ ਧਰਤੀ ਦੀ ਇਕ ਪਰਿਕਰਮਾ ਪੂਰੀ ਕਰਨ ਵਿਚ ਕਿੰਨਾ ਸਮਾਂ ਲਗਦਾ ਹੈ ?
ਉੱਤਰ-
27 ਦਿਨ, 7 ਘੰਟੇ ।
ਪ੍ਰਸ਼ਨ 19.
ਸਾਨੂੰ ਚੰਨ ਦਾ ਸਦਾ ਇੱਕ ਹੀ ਭਾਗ ਕਿਉਂ ਦਿਖਾਈ ਦਿੰਦਾ ਹੈ ?
ਉੱਤਰ-
ਚੰਨ ਆਪਣੇ ਧੁਰੇ ‘ਤੇ ਇੱਕ ਚੱਕਰ ਲਾਉਣ ਅਤੇ ਧਰਤੀ ਦੀ ਇੱਕ ਪਰਿਕਰਮਾ ਪੂਰੀ ਕਰਨ ਵਿੱਚ ਇੱਕ ਸਮਾਨ ਸਮਾਂ ਲੈਂਦਾ ਹੈ । ਇਸ ਲਈ ਸਾਨੂੰ ਚੰਨ ਦਾ ਸਦਾ ਇੱਕ ਹੀ ਭਾਗ ਵਿਖਾਈ ਦਿੰਦਾ ਹੈ ।
ਪ੍ਰਸ਼ਨ 20.
ਚੰਨ ਅਤੇ ਧਰਤੀ ਵਿਚਾਲੇ ਦੂਰੀ ਕਿੰਨੀ ਹੈ ?
ਉੱਤਰ-
ਲਗਪਗ 3,84,400 ਕਿ. ਮੀ. ।
ਪ੍ਰਸ਼ਨ 21.
ਚੰਨ ਦਾ ਆਪਣਾ ਪ੍ਰਕਾਸ਼ ਨਹੀਂ ਹੈ, ਫਿਰ ਵੀ ਇਹ ਸਾਨੂੰ ਚਮਕਦਾ ਹੋਇਆ ਕਿਉਂ ਵਿਖਾਈ ਦਿੰਦਾ ਹੈ ?
ਉੱਤਰ-
ਚੰਨ ਸੂਰਜ ਦੇ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।
ਪ੍ਰਸ਼ਨ 22.
ਪ੍ਰਕਾਸ਼ ਸਾਲ ਕੀ ਹੁੰਦਾ ਹੈ ?
ਉੱਤਰ-
ਪ੍ਰਕਾਸ਼ ਇੱਕ ਸਾਲ ਵਿੱਚ ਜਿੰਨੀ ਦੂਰੀ ਤੈਅ ਕਰਦਾ ਹੈ, ਉਸਨੂੰ ਪ੍ਰਕਾਸ਼ ਸਾਲ ਕਹਿੰਦੇ ਹਨ ।
ਪ੍ਰਸ਼ਨ 23.
ਸੂਰਜ ਮੰਡਲ ਦੇ ਹਿਆਂ ਦੇ ਨਾਂ, ਸੂਰਜ ਤੋਂ ਉਨ੍ਹਾਂ ਦੀ ਦੂਰੀ-ਕ੍ਰਮ ਵਿੱਚ ਲਿਖੋ ।
ਉੱਤਰ-
ਬੁੱਧ, ਸ਼ੱਕਰ, ਧਰਤੀ, ਮੰਗਲ, ਹਿਸਪਤੀ, ਸ਼ਨੀ, ਯੁਰੇਨਸ ਅਤੇ ਨੇਪਚੂਨ । ਬੁੱਧ ਸੂਰਜ ਦੇ ਸਭ ਤੋਂ ਨੇੜੇ ਅਤੇ ਨੇਪਚੂਨ ਸਭ ਤੋਂ ਦੂਰ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੂਰਜ ਅਤੇ ਲ੍ਹਿਆਂ ਦਾ ਨਿਰਮਾਣ ਕਿਵੇਂ ਹੋਇਆ ?
ਉੱਤਰ-
ਵਿਗਿਆਨੀਆਂ ਦਾ ਮਤ ਹੈ ਕਿ ਸੂਰਜ ਅਤੇ ਹਿਆਂ ਦਾ ਨਿਰਮਾਣ ਘੁੰਮਦੇ ਹੋਏ ਇਕ ਗੈਸਾਂ ਦੇ ਬੱਦਲ ਤੋਂ ਹੋਇਆ । ਇਸ ਖੱਦਲ ਨੂੰ ਨੇਬੁਲਾ (Nebula) ਕਿਹਾ ਜਾਂਦਾ ਹੈ । ਇਹ ਕਿਰਿਆ ਸੂਰਜ ਦੀ ਗੁਰੂਤਾ ਸ਼ਕਤੀ ਕਾਰਨ ਹੋਈ ।
ਪ੍ਰਸ਼ਨ 2.
ਕੀ ਕਾਰਨ ਹੈ ਕਿ ਵੱਖ-ਵੱਖ ਗ੍ਰਹਿ ਸੂਰਜ ਦੇ ਦੁਆਲੇ ਇੱਕ ਚੱਕਰ ਪੂਰਾ ਕਰਨ ਵਿੱਚ ਵੱਖ-ਵੱਖ ਸਮਾਂ ਲੈਂਦੇ ਹਨ ?
ਉੱਤਰ-
ਸਾਰੇ ਗ੍ਰਹਿ ਆਪਣੇ-ਆਪਣੇ ਨਿਸ਼ਚਿਤ ਮਾਰਗ ‘ਤੇ ਸੂਰਜ ਦੀ ਪਰਿਕਰਮਾ ਕਰਦੇ ਹਨ । ਉਨ੍ਹਾਂ ਦੀ ‘ਗ੍ਰਹਿ ਪੱਥ’ ਦੀ ਲੰਬਾਈ ਅਤੇ ਉਨ੍ਹਾਂ ਦੀ ਗਤੀ ਅਲੱਗ-ਅਲੱਗ ਹੈ । ਇਸੇ ਕਾਰਨ ਉਹ ਸੂਰਜ ਦਾ ਇੱਕ ਚੱਕਰ ਪੂਰਾ ਕਰਨ ਵਿੱਚ ਅਲੱਗ-ਅਲੱਗ ਸਮਾਂ ਲੈਂਦੇ ਹਨ ।
ਪ੍ਰਸ਼ਨ 3.
ਗ੍ਰਹਿ ਕੀ ਹਨ ?
ਉੱਤਰ-
‘ਗ੍ਰਹਿ’ ਸੂਰਜ ਦੁਆਲੇ ਚੱਕਰ ਲਗਾਉਣ ਵਾਲੇ ਆਕਾਸ਼ੀ ਪਿੰਡ ਹਨ । ਇਹ ਇੱਕ ਨਿਸ਼ਚਿਤ ਮਾਰਗ ‘ਤੇ ਸੂਰਜ ਦੀ ਪਰਿਕਰਮਾ ਕਰਦੇ ਹਨ । ਇਨ੍ਹਾਂ ਦਾ ਆਪਣਾ ਤਾਪ ਅਤੇ ਪ੍ਰਕਾਸ਼ ਨਹੀਂ ਹੁੰਦਾ । ਇਹ ਸੂਰਜ ਤੋਂ ਤਾਪ ਅਤੇ ਪ੍ਰਕਾਸ਼ ਪ੍ਰਾਪਤ ਕਰਦੇ ਹਨ ।
ਪ੍ਰਸ਼ਨ 4.
ਧਰਤੀ ਨੂੰ ‘ਨੀਲਾ ਗ੍ਰਹਿ’ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਧਰਤੀ ਦਾ ਸਿਰਫ਼ ਇੱਕ ਤਿਹਾਈ ਭਾਗ ਮੈਦਾਨੀ ਹੈ । ਇਸਦਾ ਬਾਕੀ ਦੋ-ਤਿਹਾਈ ਭਾਗ ਪਾਣੀ ਨਾਲ ਢੱਕਿਆ ਹੋਇਆ ਹੈ । ਪਾਣੀ ਦੀ ਅਧਿਕਤਾ ਦੇ ਕਾਰਨ ਪੁਲਾੜ ਤੋਂ ਦੇਖਣ ‘ਤੇ ਧਰਤੀ ਨੀਲੀ ਦਿਖਾਈ ਦਿੰਦੀ ਹੈ । ਇਸ ਲਈ ਧਰਤੀ ਨੂੰ “ਨੀਲਾ ਹਿ’ ਕਿਹਾ ਜਾਂਦਾ ਹੈ ।
ਪ੍ਰਸ਼ਨ 5.
ਉਪਹਿ ਕਿਸ ਤਰ੍ਹਾਂ ਤਾਰੇ ਤੋਂ ਵੱਖਰਾ ਹੁੰਦਾ ਹੈ ?
ਉੱਤਰ-
ਉਪਗ੍ਰਹਿ | ਤਾਰੇ |
1. ਉਪਹਿ ਆਪਣੇ ਗ੍ਰਹਿ ਦੇ ਚਾਰੇ ਪਾਸੇ ਚੱਕਰ ਲਾਉਂਦੇ ਹਨ । | 1. ਤਾਰੇ ਸਿਰਫ਼ ਆਪਣੇ ਧੁਰੇ ‘ਤੇ ਘੁੰਮਦੇ ਹਨ । |
2. ਉਪਗ੍ਰਹਿਆਂ ਦਾ ਆਪਣਾ ਤਾਪ ਅਤੇ ਪ੍ਰਕਾਸ਼ ਨਹੀਂ ਹੁੰਦਾ । | 2. ਤਾਰਿਆਂ ਦਾ ਆਪਣਾ ਤਾਪ ਅਤੇ ਪ੍ਰਕਾਸ਼ ਹੁੰਦਾ ਹੈ । |
3. ਉਪਗ੍ਰਹਿਆਂ ਦੀ ਗਿਣਤੀ ਸੀਮਤ ਹੈ । | 3. ਤਾਰਿਆਂ ਦੀ ਗਿਣਤੀ ਅਸੀਮਿਤ ਹੈ । |
4. ਉਪਗ੍ਰਹਿ ਟਿਮਟਿਮਾਉਂਦੇ ਨਹੀਂ ਹਨ । | 4. ਤਾਰੇ ਟਿਮਟਿਮਾਉਂਦੇ ਹਨ । |
ਪ੍ਰਸ਼ਨ 6.
ਗਲੈਕਸੀ ਕਿਸਨੂੰ ਆਖਦੇ ਹਨ ?
ਉੱਤਰ-
ਆਕਾਸ਼ ਵਿੱਚ ਕੁੱਝ ਅਜਿਹੇ ਤਾਰਾ ਮੰਡਲ ਹਨ, ਜਿਹੜੇ ਸਾਡੇ ਤੋਂ 200 ਕਰੋੜ ਪ੍ਰਕਾਸ਼ ਸਾਲ ਦੁਰ ਹਨ । ਇਨ੍ਹਾਂ ਤਾਰਾ ਮੰਡਲਾਂ ਨੂੰ ਗਲੈਕਸੀ ਆਖਦੇ ਹਨ । ਇੱਕ ਗਲੈਕਸੀ ਵਿੱਚ ਲਗਪਗ ਇੱਕ ਲੱਖ ਮਿਲੀਅਨ ਤਾਰੇ ਅਤੇ ਹਿ ਹੁੰਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੌਰ ਮੰਡਲ ਦਾ ਵਰਣਨ ਕਰੋ । ਚਿੱਤਰ ਵੀ ਬਣਾਓ ।
ਉੱਤਰ-
ਸੌਰ ਮੰਡਲ ਦੀ ਰਚਨਾ-ਸੂਰਜ (ਤਾਰਾ) ਦੇ ਪਰਿਵਾਰ ਨੂੰ ਸੌਰ ਮੰਡਲ (ਸੌਰ ਪਰਿਵਾਰ) ਆਖਦੇ ਹਨ । ਸੌਰ ਮੰਡਲ ਵਿੱਚ ਸੂਰਜ, ਉਸਦੇ 8 ਹਿ, ਉਨ੍ਹਾਂ ਦੇ ਉਪਹਿ, ਅਨੇਕਾਂ ਛੋਟੇ ਹਿ, ਧੁਮਕੇਤੁ ਅਤੇ ਉਲਕਾਵਾਂ ਸ਼ਾਮਿਲ ਹਨ । ਸੌਰ ਮੰਡਲ ਦੇ ਵੱਖ-ਵੱਖ ਮੈਂਬਰਾਂ ਦਾ ਵਰਣਨ ਇਸ ਤਰ੍ਹਾਂ ਹੈ-
ਸੂਰਜ – ਸੁਰਜ ਸੌਰ-ਮੰਡਲ ਦਾ ਸਭ ਤੋਂ ਵੱਡਾ ਮੈਂਬਰ ਹੈ । ਇਹ ਸਾਡੀ ਧਰਤੀ ਤੋਂ ਲਗਪਗ 13 ਲੱਖ ਗੁਣਾ ਵੱਡਾ ਹੈ । ਇਸਦੀ ਧਰਤੀ ਤੋਂ ਦੂਰੀ ਲਗਪਗ 15 ਕਰੋੜ ਕਿਲੋਮੀਟਰ ਹੈ । ਇਹ ਬਲਦੀਆਂ ਹੋਈਆਂ ਗੈਸਾਂ ਦਾ ਇੱਕ ਵਿਸ਼ਾਲ ਗੋਲਾ ਹੈ । ਇਹ ਸੌਰ ਮੰਡਲ ਲਈ ਪ੍ਰਕਾਸ਼ ਅਤੇ ਤਾਪ ਦਾ ਸੋਮਾ ਹੈ । ਇਸਦਾ ਪ੍ਰਕਾਸ਼ ਧਰਤੀ ‘ਤੇ ਲਗਪਗ 8 ਮਿੰਟ ਵਿੱਚ ਪਹੁੰਚਦਾ ਹੈ ।
ਗ੍ਰਹਿ – ਸੌਰ ਮੰਡਲ ਵਿੱਚ ਅੱਠ ਗ੍ਰਹਿ ਹਨ । ਇਨ੍ਹਾਂ ਦੇ ਨਾਂ ਹਨ-ਬੁੱਧ, ਸ਼ੁਕਰ, ਧਰਤੀ, ਮੰਗਲ, ਹਿਸਪਤੀ, ਸ਼ਨੀ, ਯੁਰੇਨਸ ਅਤੇ ਨੈਪਚੁਨ । ਬੁੱਧ ਸਭ ਤੋਂ ਛੋਟਾ ਅਤੇ ਬ੍ਰਹਿਸਪਤੀ ਸਭ ਤੋਂ ਵੱਡਾ ਗ੍ਰਹਿ ਹੈ । ਸ਼ਨੀ ਗ੍ਰਹਿ ਸਭ ਤੋਂ ਸੁੰਦਰ ਹੈ । ਇਸਦੇ ਚਾਰੇ ਪਾਸੇ ਕਈ ਛੱਲੇ ਹਨ । ਗ੍ਰਹਿ ਆਪਣਾ ਤਾਪ ਅਤੇ ਪ੍ਰਕਾਸ਼ ਸੂਰਜ ਤੋਂ ਪ੍ਰਾਪਤ ਕਰਦੇ ਹਨ ਅਤੇ ਉਸਦੇ ਚਾਰੇ ਪਾਸੇ ਚੱਕਰ ਲਾਉਂਦੇ ਰਹਿੰਦੇ ਹਨ ।
ਉਪਹਿ – ਉਪਗ੍ਰਹਿ ਆਪਣੇ-ਆਪਣੇ ਗ੍ਰਹਿ ਦੀ ਪਰਿਕਰਮਾ ਕਰਦੇ ਹਨ । ਲ੍ਹਿਆਂ ਵਾਂਗ ਉਪਗ੍ਰਹਿ ਵੀ ਆਪਣਾ ਤਾਪ ਅਤੇ ਪ੍ਰਕਾਸ਼ ਸੂਰਜ ਤੋਂ ਪ੍ਰਾਪਤ ਕਰਦੇ ਹਨ । ਸ਼ਨੀ ਦੇ ਸਭ ਤੋਂ ਵੱਧ ਉਪਗ੍ਰਹਿ ਹਨ । ਚੰਨ ਧਰਤੀ ਦਾ ਉਪਗ੍ਰਹਿ ਹੈ ।
ਛੋਟੇ ਗ੍ਰਹਿ – ਇਹ ਕਿਸੇ ਟੁੱਟੇ ਹੋਏ ਗ੍ਰਹਿ ਦੇ ਟੁਕੜੇ ਹਨ, ਜੋ ਮੰਗਲ ਅਤੇ ਹਿਸਪਤੀ ਲ੍ਹਿਆਂ ਵਿਚਾਲੇ ਘੁੰਮਦੇ ਰਹਿੰਦੇ ਹਨ ।
ਹੋਰ ਮੈਂਬਰ – ਸੁਰਜ, ਗ੍ਰਹਿਆਂ ਅਤੇ ਉਪਗ੍ਰਹਿਆਂ ਤੋਂ ਇਲਾਵਾ ਸੌਰ ਮੰਡਲ ਦੇ ਹੋਰ ਮੈਂਬਰ ਹਨ-ਧੂਮਕੇਤੂ, ਉਲਕਾਵਾਂ ਅਤੇ ਛੋਟੇ ਗ੍ਰਹਿ । ਧੁਮਕੇਤੂ ਨੂੰ ਪੁਛਲ ਤਾਰਾ ਵੀ ਕਿਹਾ ਜਾਂਦਾ ਹੈ । ਧੁਮਕੇਤੂ ਕਈ ਸਾਲਾਂ ਵਿੱਚ ਇੱਕ ਵਾਰ ਹੀ ਦਿਖਾਈ ਦਿੰਦਾ ਹੈ । ਟੁੱਟਦੇ ਤਾਰਿਆਂ ਨੂੰ ਉਲਕਾਵਾਂ ਕਹਿੰਦੇ ਹਨ ।
ਪ੍ਰਸ਼ਨ 2.
ਚੰਨ ਦੀ ਸੰਖੇਪ ਜਾਣਕਾਰੀ ਦਿਓ ਅਤੇ ਇਸ ਦੀਆਂ ਅਵਸਥਾਵਾਂ (ਬਦਲਦੇ ਚਿਹਰਿਆਂ) ਦੀ ਵਿਆਖਿਆ ਕਰੋ ।
ਉੱਤਰ-
ਚੰਨ ਸਾਡੀ ਧਰਤੀ ਦਾ ਇੱਕ ਮਾਤਰ ਉਪਹਿ ਹੈ । ਇਹ ਸਾਡੀ ਧਰਤੀ ਤੋਂ ਲਗਪਗ 3 ਲੱਖ, 84 ਹਜ਼ਾਰ, 400 ਕਿ. ਮੀ. ਦੂਰ ਹੈ । ਇਸ ‘ਤੇ ਜੀਵਨ ਨਹੀਂ ਪਾਇਆ ਜਾਂਦਾ ।
ਚੰਨ ਦੀਆਂ ਅਵਸਥਾਵਾਂ – ਚੰਨ ਧਰਤੀ ਦੀ ਪਰਿਕਰਮਾ ਕਰਦਾ ਹੈ । ਅਜਿਹਾ ਕਰਦੇ ਹੋਏ ਸੂਰਜ ਦੇ ਸੰਦਰਭ ਵਿੱਚ ਇਸਦੀ ਅਵਸਥਾ ਹਰ ਰਾਤ ਬਦਲਦੀ ਰਹਿੰਦੀ ਹੈ । ਸਿੱਟੇ ਵਜੋਂ ਸਾਨੂੰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚੰਨ ਦੀ ਆਕ੍ਰਿਤੀ ਬਦਲ ਰਹੀ ਹੈ । ਚੰਨ ਦੀਆਂ ਬਦਲਦੀਆਂ ਹੋਈਆਂ ਆਕ੍ਰਿਤੀਆਂ ਨੂੰ ਹੀ ਚੰਨ ਦੀਆਂ ਅਵਸਥਾਵਾਂ ਕਿਹਾ ਜਾਂਦਾ ਹੈ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
1. ਨਵਾਂ ਚੰਨ ਜਾਂ ਅਮਾਵਸ (ਮੱਸਿਆ) – ਜਦੋਂ ਚੰਨ ਦਾ ਦੁਰ ਵਾਲਾ ਭਾਗ ਵੀ ਸੂਰਜ ਦੇ ਸਾਹਮਣੇ ਹੁੰਦਾ ਹੈ, ਤਦ ਚੰਦਰਮਾ ਚਮਕਦਾ ਤਾਂ ਹੈ ਪਰ ਇਹ ਸਾਨੂੰ ਚਮਕਦਾ ਹੋਇਆ ਦਿਖਾਈ ਨਹੀਂ ਦਿੰਦਾ। ਇਸ ਲਈ ਸਾਨੂੰ ਚੰਨ ਦਿਖਾਈ ਨਹੀਂ ਦਿੰਦਾ । ਇਸ ਅਵਸਥਾ ਨੂੰ ‘ਨਵਾਂ ਚੰਨ’ ਜਾਂ ‘ਅਮਾਵਸ’ ਕਹਿੰਦੇ ਹਨ ।
2. ਪੂਰਾ ਚੰਨ ਜਾਂ ਪੂਰਨਮਾਸ਼ੀ – ਹੌਲੀ-ਹੌਲੀ ਚੰਨ ਇੱਕ ਪਤਲੀ ਜਿਹੀ ਚਾਪ ਵਾਂਗ ਦਿਖਾਈ ਦੇਣ ਲੱਗਦਾ ਹੈ । 15 ਦਿਨ ਤੱਕ ਵੱਧਦੇ-ਵੱਧਦੇ ਇਹ ਗੋਲ ਆਕਾਰ ਰੂਪ ਧਾਰਨ ਕਰ ਲੈਂਦਾ ਹੈ । ਇਸ ਅਵਸਥਾ ਨੂੰ ਪੂਰਾ ਚੰਨ ਜਾਂ ਪੂਰਨਮਾਸ਼ੀ ਕਹਿੰਦੇ ਹਨ । ਇਸ ਦੇ ਬਾਅਦ ਚੰਨ ਘੱਟਣ ਲੱਗਦਾ ਹੈ ਅਤੇ ਮੁੜ ਅਮਾਵਸ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ । ਇਹ ਦੋਵੇਂ ਪੜਾਅ ਪੂਰੇ ਕਰਨ ਵਿੱਚ ਚੰਨ 29 ਦਿਨ 12 ਘੰਟੇ ਦਾ ਸਮਾਂ ਲੈਂਦਾ ਹੈ ।