PSEB 7th Class Social Science Solutions Chapter 11 ਮੁਗਲ ਸਾਮਰਾਜ

Punjab State Board PSEB 7th Class Social Science Book Solutions History Chapter 11 ਮੁਗਲ ਸਾਮਰਾਜ Textbook Exercise Questions and Answers.

PSEB Solutions for Class 7 Social Science History Chapter 11 ਮੁਗਲ ਸਾਮਰਾਜ

Social Science Guide for Class 7 PSEB ਮੁਗਲ ਸਾਮਰਾਜ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ

ਪ੍ਰਸ਼ਨ 1.
ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਕਿਉਂ ਸੱਦਾ ਭੇਜਿਆ ਸੀ ?
ਉੱਤਰ-
ਦਿੱਲੀ ਦੇ ਆਖ਼ਰੀ ਸੁਲਤਾਨ ਇਬਰਾਹੀਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਦੇ ਨਾਲ ਬੁਰਾ ਵਿਵਹਾਰ ਕੀਤਾ ਸੀ ਅਤੇ ਉਸਦੇ ਪੁੱਤਰ ਦਾ ਅਪਮਾਨ ਕੀਤਾ । ਇਸ ਕਾਰਨ ਦੌਲਤ ਖਾਂ ਲੋਧੀ ਅਤੇ ਮੇਵਾੜ ਦਾ ਸ਼ਾਸਕ ਰਾਣਾ ਸਾਂਗਾ ਮਿਲ ਕੇ ਲੋਧੀ ਰਾਜ ਦਾ ਅੰਤ ਕਰਨਾ ਚਾਹੁੰਦੇ ਸਨ । ਉਨ੍ਹਾਂ ਨੇ ਇਸ ਲਈ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਭੇਜਿਆ ਸੀ ।

ਪ੍ਰਸ਼ਨ 2.
ਬਾਬਰ ਦੀਆਂ ਜਿੱਤਾਂ ਦੇ ਵਿਸ਼ੇ ਵਿਚ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਾਬਰ ਮੁਗ਼ਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ । ਉਹ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਦੇ ਸੱਦੇ ‘ਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ । ਬਾਬਰ ਦੀਆਂ ਜਿੱਤਾਂ-

  • ਬਾਬਰ ਨੇ 1526 ਈ: ਵਿਚ ਇਬਰਾਹੀਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਕੇ ਦਿੱਲੀ ਅਤੇ ਆਗਰੇ ਉੱਤੇ ਕਬਜ਼ਾ ਕਰ ਲਿਆ ਸੀ ।
  • ਬਾਬਰ ਨੇ ਰਾਜਪੂਤ ਸਰਦਾਰ ਰਾਣਾ ਸਾਂਗਾ ਨੂੰ 1527 ਈ: ਵਿਚ ਕਾਨਵਾਹ ਦੀ ਲੜਾਈ ਵਿਚ ਹਰਾ ਕੇ ਉੱਤਰ ਭਾਰਤ ‘ਤੇ ਅਧਿਕਾਰ ਕਰ ਲਿਆ ਸੀ ।
  • 1529 ਈ: ਵਿਚ ਬਾਬਰ ਨੇ ਘਾਗਰਾ ਦੀ ਲੜਾਈ ਵਿੱਚ ਅਫ਼ਗਾਨਾਂ ਨੂੰ ਵੀ ਬੁਰੀ ਤਰ੍ਹਾਂ ਹਰਾਇਆ । ਸਿੱਟੇ ਵਜੋਂ ਬਾਬਰ ਦੀ ਭਾਰਤ ਵਿਚ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ । 1530 ਈ: ਵਿੱਚ ਬਾਬਰ ਦੀ ਮੌਤ ਹੋ ਗਈ ਅਤੇ ਉਸਦਾ ਪੁੱਤਰ ਹੁਮਾਯੂੰ ਉਸਦਾ ਉੱਤਰਾਧਿਕਾਰੀ ਨਿਯੁਕਤ ਹੋਇਆ ।

ਪ੍ਰਸ਼ਨ 3.
ਮਨਸਬਦਾਰੀ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
1. ਮਨਸਬ-ਮਨਸਬ’ ਦਾ ਅਰਥ-ਪਦ ਜਾਂ ਅਹੁਦਾ ਹੈ | ਮਨਸਬਦਾਰੀ ਪ੍ਰਣਾਲੀ ਦੇ ਅਨੁਸਾਰ ਮੁਗ਼ਲ ਕਰਮਚਾਰੀਆਂ ਦਾ ਅਹੁਦਾ ਜਾਂ ਪਦ ਆਮਦਨ ਅਤੇ ਦਰਬਾਰ ਵਿਚ ਸਥਾਨ ਨਿਸ਼ਚਿਤ ਕੀਤੇ ਜਾਂਦੇ ਸਨ | ਮਨਸਬਦਾਰ ਦੇਸ਼ ਦੇ ਸਿਵਲ ਅਤੇ ਸੈਨਿਕ ਵਿਭਾਗਾਂ ਨਾਲ ਸੰਬੰਧ ਰੱਖਦੇ ਸਨ ।

2. ਮਨਸਬਦਾਰ ਦੀ ਨਿਯੁਕਤੀ, ਉੱਨਤੀ ਅਤੇ ਸੇਵਾ ਸ਼ਕਤੀ-ਮੁਗ਼ਲ ਬਾਦਸ਼ਾਹ ਮੀਰ ਬਖ਼ਸ਼ੀ ਦੀ ਸਿਫ਼ਾਰਿਸ਼ ‘ਤੇ ਮਨਸਬਦਾਰਾਂ ਦੀ ਯੋਗਤਾ ਅਨੁਸਾਰ ਨਿਯੁਕਤੀ ਕਰਦਾ ਸੀ । ਮਨਸਬਦਾਰ ਹੇਠਲੇ ਅਹੁਦੇ ਤੋਂ ਉੱਚ ਅਹੁਦੇ ਤਰੱਕੀ ਪਾਉਂਦਾ ਸੀ । ਪਰੰਤੂ ਠੀਕ ਕੰਮ ਨਾ ਕਰਨ ਵਾਲੇ ਮਨਸਬਦਾਰ ਦਾ ਅਹੁਦਾ ਬਾਦਸ਼ਾਹ ਘੱਟ ਵੀ ਕਰ ਸਕਦਾ ਸੀ ਜਾਂ ਉਸ ਨੂੰ ਅਹੁਦੇ ਤੋਂ ਹਟਾ ਵੀ ਸਕਦਾ ਸੀ ।

3. ਮਨਸਬਦਾਰਾਂ ਦੀਆਂ ਸ਼੍ਰੇਣੀਆਂ-ਅਕਬਰ ਦੇ ਰਾਜਕਾਲ ਵਿਚ ਮਨਸਬਦਾਰਾਂ ਦੀਆਂ 33 ਸ਼੍ਰੇਣੀਆਂ ਸਨ । ਸਭ ਤੋਂ ਛੋਟੇ ਮਨਸਬਦਾਰ ਦੇ ਅਧੀਨ 10 ਸਿਪਾਹੀ ਅਤੇ ਸਭ ਤੋਂ ਵੱਡੇ ਮਨਸਬਦਾਰ ਦੇ ਅਧੀਨ 10,000 ਸਿਪਾਹੀ ਹੁੰਦੇ ਸਨ ।

4. ਮਨਸਬਦਾਰਾਂ ਦੇ ਕਰਤੱਵ-ਬਾਦਸ਼ਾਹ ਮਨਸਬਦਾਰਾਂ ਨੂੰ ਕਿਸੇ ਵੀ ਕੰਮ ‘ਤੇ ਲਗਾ ਸਕਦਾ ਸੀ । ਉਨ੍ਹਾਂ ਨੂੰ ਸ਼ਾਸਨ ਪ੍ਰਬੰਧ ਦੇ ਕਿਸੇ ਵੀ ਵਿਭਾਗ ਜਾਂ ਦਰਬਾਰ ਵਿਚ ਹਾਜ਼ਰ ਰਹਿਣ ਲਈ ਕਿਹਾ ਜਾ ਸਕਦਾ ਸੀ ।

5. ਵੇਤਨ-ਮਨਸਬਦਾਰਾਂ ਨੂੰ ਵੇਤਨ ਉਨ੍ਹਾਂ ਦੇ ਸ਼ੇਣੀ ਅਤੇ ਅਹੁਦੇ ਅਨੁਸਾਰ ਦਿੱਤਾ ਜਾਂਦਾ ਸੀ । ਵੇਤਨ ਵਿਚ ਵਾਧਾ ਜਾਂ ਕਟੌਤੀ ਵੀ ਕੀਤੀ ਜਾ ਸਕਦੀ ਸੀ ।

ਪ੍ਰਸ਼ਨ 4.
ਅਕਬਰ ਦੀਆਂ ਜਿੱਤਾਂ ਬਾਰੇ ਲਿਖੋ ।
ਉੱਤਰ-
ਅਕਬਰ ਨੇ ਰਾਜਗੱਦੀ ਉੱਤੇ ਬੈਠਣ ਦੇ ਛੇਤੀ ਬਾਅਦ ਹੀ ਦਿੱਲੀ ਅਤੇ ਆਗਰਾ ‘ਤੇ ਮੁੜ ਅਧਿਕਾਰ ਕਰਨ ਦਾ ਫ਼ੈਸਲਾ ਲਿਆ । ਬੈਰਮ ਖਾਂ ਦੀ ਅਗਵਾਈ ਵਿਚ ਮੁਗ਼ਲ ਸੈਨਾ ਨੇ ਦਿੱਲੀ ਵਲ ਕੂਚ ਕੀਤਾ । 1556 ਈ: ਵਿਚ ਉਨ੍ਹਾਂ ਦਾ ਅਫ਼ਗਾਨ ਸੈਨਾਪਤੀ ਹੇਮੁ ਦੇ ਨਾਲ ਪਾਨੀਪਤ ਦੇ ਮੈਦਾਨ ਵਿਚ ਮੁਕਾਬਲਾ ਹੋਇਆ | ਅਕਬਰ ਇਸ ਲੜਾਈ ਵਿੱਚ ਜਿੱਤ ਗਿਆ। ਅਤੇ ਹੇਮੀ ਦੀ ਮੌਤ ਹੋ ਗਈ । ਸਿੱਟੇ ਵਜੋਂ ਅਕਬਰ ਨੇ ਦਿੱਲੀ ਅਤੇ ਆਗਰਾ ‘ਤੇ ਮੁੜ ਅਧਿਕਾਰ ਕਰ ਲਿਆ ।
PSEB 7th Class Social Science Solutions Chapter 11 ਮੁਗਲ ਸਾਮਰਾਜ 1
Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the record Master copy certified by the Survey of India.

1560 ਈ: ਵਿਚ ਅਕਬਰ ਨੇ ਬੈਰਮ ਖਾਂ ਨੂੰ ਹਟਾ ਕੇ ਸ਼ਾਸਨ ਦੀ ਵਾਗਡੋਰ ਆਪ ਸੰਭਾਲ ਲਈ । ਇਸਦੇ ਬਾਅਦ ਅਕਬਰ ਦੀਆਂ ਮੁੱਖ ਜਿੱਤਾਂ ਦਾ ਵਰਣਨ ਇਸ ਤਰ੍ਹਾਂ ਹੈ

(ਉ) ਉੱਤਰੀ ਭਾਰਤ ਵਿਚ ਜਿੱਤਾਂ-ਅਕਬਰ ਨੇ ਸ਼ੁਰੂ ਵਿਚ ਅਫ਼ਗਾਨਿਸਤਾਨ ਵਿਚ ਸਥਿਤ ਕਾਬਲ, ਕੰਧਾਰ ਦੇ ਖੇਤਰ ਅਤੇ ਪੰਜਾਬ ਤੋਂ ਲੈ ਕੇ ਦਿੱਲੀ ਤਕ ਮੈਦਾਨੀ ਖੇਤਰ ਜਿੱਤਿਆ । ਇਹ ਜਿੱਤਾਂ ਉਸ ਨੇ ਬੈਰਮ ਖਾਂ ਦੇ ਅਧੀਨ ਪ੍ਰਾਪਤ ਕੀਤੀਆਂ ਸਨ । 1560 ਈ: ਵਿਚ ਇਸ ਨੇ ਸਾਰਾ ਸ਼ਾਸਨ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਹੇਠ ਲਿਖੀਆਂ ਜਿੱਤਾਂ ਪ੍ਰਾਪਤ ਕੀਤੀਆਂ –
PSEB 7th Class Social Science Solutions Chapter 11 ਮੁਗਲ ਸਾਮਰਾਜ 2

  1. ਰਾਜਪੁਤਾਨਾ ਦੀ ਜਿੱਤ-1562 ਈ: ਵਿਚ ਅਕਬਰ ਨੇ ਰਾਜਪੂਤਾਨਾ ਉੱਤੇ ਹਮਲਾ ਕੀਤਾ | ਅੰਬਰ ਦੇ ਰਾਜਾ ਬਿਹਾਰੀ ਮੱਲ ਨੇ ਛੇਤੀ ਹੀ ਉਸ ਦੀ ਅਧੀਨਤਾ ਪ੍ਰਵਾਨ ਕਰ ਲਈ ਅਤੇ ਆਪਣੀ ਧੀ ਦਾ ਵਿਆਹ ਅਕਬਰ ਨਾਲ ਕਰ ਦਿੱਤਾ । ਅਕਬਰ ਇਸ ਦੇ ਇਲਾਵਾ ਕਈ ਹੋਰ ਰਾਜਪੂਤ ਸ਼ਾਸਕਾਂ ਨੇ ਵੀ ਅਕਬਰ ਦੀ ਅਧੀਨਤਾ ਮੰਨ ਲਈ, ਜਿਵੇਂ-ਕਾਲਿੰਜਰ, ਮਾਰਵਾੜ, ਜੈਸਲਮੇਰ, ਬੀਕਾਨੇਰ ਆਦਿ ।
  2. ਮੇਵਾੜ ਨਾਲ ਸੰਘਰਸ਼-ਮੇਵਾੜ ਦਾ ਸ਼ਾਸਕ ਮਹਾਰਾਣਾ ਪ੍ਰਤਾਪ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਕਰਨਾ ਚਾਹੁੰਦਾ ਸੀ । 1569 ਈ: ਵਿਚ ਅਕਬਰ ਨੇ ਮੇਵਾੜ ਦੀ ਰਾਜਧਾਨੀ ਚਿਤੌੜ ਉੱਤੇ ਵੀ ਅਧਿਕਾਰ ਕਰ ਲਿਆ | ਪਰ ਫਿਰ ਵੀ ਮਹਾਰਾਣਾ ਪ੍ਰਤਾਪ ਨੇ ਉਸ ਦੀ ਅਧੀਨਤਾ ਪ੍ਰਵਾਨ ਨਹੀਂ ਕੀਤੀ । ਉਹ ਅੰਤ ਤਕ ਮੁਗ਼ਲਾਂ ਨਾਲ ਸੰਘਰਸ਼ ਕਰਦਾ ਰਿਹਾ ।
  3. ਗੁਜਰਾਤ ਉੱਤੇ ਜਿੱਤ-1572-73 ਈ: ਵਿਚ ਅਕਬਰ ਨੇ ਗੁਜਰਾਤ ਉੱਤੇ ਜਿੱਤ ਪ੍ਰਾਪਤ ਕਰ ਲਈ ।
  4. ਬਿਹਾਰ-ਬੰਗਾਲ ਦੀ ਜਿੱਤ-1574-76 ਈ: ਵਿਚ ਅਕਬਰ ਨੇ ਅਫ਼ਗਾਨਾਂ ਨੂੰ ਹਰਾ ਕੇ ਬਿਹਾਰ ਅਤੇ ਬੰਗਾਲ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ ।
  5. ਹੋਰ ਜਿੱਤਾਂ-ਅਕਬਰ ਨੇ ਹੌਲੀ-ਹੌਲੀ ਕਸ਼ਮੀਰ, ਸਿੰਧ, ਉੜੀਸਾ, ਬਲੋਚਿਸਤਾਨ ਅਤੇ ਕੰਧਾਰ ਨੂੰ ਵੀ ਜਿੱਤ ਲਿਆ ।

(ਅ) ਦੱਖਣੀ ਭਾਰਤ ਦੀਆਂ ਜਿੱਤਾਂ-ਉੱਤਰੀ ਭਾਰਤ ਵਿਚ ਆਪਣੀ ਸ਼ਕਤੀ ਸੰਗਠਿਤ ਕਰਕੇ ਅਕਬਰ ਨੇ ਦੱਖਣੀ ਭਾਰਤ ਵੱਲ ਧਿਆਨ ਦਿੱਤਾ । ਦੱਖਣ ਵਿਚ ਉਸ ਨੇ ਹੇਠ ਲਿਖੀਆਂ ਜਿੱਤਾਂ ਪ੍ਰਾਪਤ ਕੀਤੀਆਂ

  • ਬੀਜਾਪੁਰ ਅਤੇ ਗੋਲਕੁੰਡਾ ਦੀ ਜਿੱਤ-1591 ਈ: ਵਿਚ ਅਕਬਰ ਨੇ ਬੀਜਾਪੁਰ ਅਤੇ ਗੋਲਕੁੰਡਾ ਉੱਤੇ ਜਿੱਤ ਪ੍ਰਾਪਤ ਕੀਤੀ ।
  • ਖ਼ਾਨਦੇਸ਼ ਉੱਤੇ ਜਿੱਤ-1601 ਈ: ਵਿਚ ਖ਼ਾਨਦੇਸ਼ ਦੇ ਸੁਲਤਾਨ ਅਲੀ ਖ਼ਾਂ ਨੇ ਅਕਬਰ ਦੀ ਅਧੀਨਤਾ ਪ੍ਰਵਾਨ ਕਰ ਲਈ ।
  • ਅਹਿਮਦ ਨਗਰ ਉੱਤੇ ਜਿੱਤ-1601 ਈ: ਵਿਚ ਅਕਬਰ ਦੀਆਂ ਸੈਨਾਵਾਂ ਨੇ ਅਹਿਮਦ ਨਗਰ ਦੀ ਸਰਪ੍ਰਸਤ ਚਾਂਦ ਬੀਬੀ ਨੂੰ ਹਰਾਇਆ ਅਤੇ ਅਹਿਮਦ ਨਗਰ ਉੱਤੇ ਅਧਿਕਾਰ ਕਰ ਲਿਆ ।
  • ਬਰਾਰ ਉੱਤੇ ਅਧਿਕਾਰ-ਅਕਬਰ ਨੇ ਦੱਖਣੀ ਭਾਰਤ ਦੇ ਬਰਾਰ ਦੇਸ਼ ਉੱਤੇ ਵੀ ਅਧਿਕਾਰ ਕਰ ਲਿਆ । ਇਸ ਤਰ੍ਹਾਂ ਅਕਬਰ ਨੇ ਇਕ ਮਹਾਨ ਸਾਮਰਾਜ ਦੀ ਸਥਾਪਨਾ ਕੀਤੀ ।

ਪ੍ਰਸ਼ਨ 5.
ਮੁਗ਼ਲਾਂ ਦੀ ਭੂਮੀ ਲਗਾਨ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਭੂਮੀ ਕਰ ਮੁਗ਼ਲ ਸਾਮਰਾਜ ਦੀ ਆਮਦਨ ਦਾ ਮੁੱਖ ਸ੍ਰੋਤ ਸੀ । ਅਕਬਰ ਨੇ ਲਗਾਨ ਮੰਤਰੀ ਰਾਜਾ ਟੋਡਰ ਮੱਲ ਦੀ ਸਹਾਇਤਾ ਨਾਲ ਲਗਾਨ ਵਿਭਾਗ ਵਿਚ ਸੁਧਾਰ ਕੀਤੇ । ਇਨ੍ਹਾਂ ਸੁਧਾਰਾਂ ਦੇ ਮੁੱਖ ਪੱਖ ਹੇਠ ਲਿਖੇ ਸਨ –
1. ਭੂਮੀ ਦਾ ਮਾਪ-ਭੂਮੀ ਦਾ ਬਿੱਘਿਆਂ ਵਿਚ ਮਾਪ ਕੀਤਾ ਗਿਆ ।

2. ਭੂਮੀ ਦੀ ਦਰਜਾਬੰਦੀ-ਅਕਬਰ ਨੇ ਸਾਰੀ ਭੂਮੀ ਨੂੰ ਹੇਠ ਲਿਖੇ ਚਾਰ ਭਾਗਾਂ ਵਿਚ ਵੰਡਿਆ
(ਉ) ਪੋਲਜ਼ ਭੂਮੀ-ਇਹ ਬਹੁਤ ਹੀ ਉਪਜਾਊ ਭੂਮੀ ਸੀ । ਇਸ ਵਿਚ ਕਿਸੇ ਵੀ ਸਮੇਂ ਕੋਈ ਵੀ ਫ਼ਸਲ ਬੀਜੀ ਜਾ ਸਕਦੀ ਸੀ ।
(ਆ) ਪਰੌਤੀ ਭੂਮੀ-ਇਸ ਭੂਮੀ ਵਿਚ ਇਕ ਜਾਂ ਦੋ ਸਾਲਾਂ ਬਾਅਦ ਫ਼ਸਲ ਬੀਜੀ ਜਾਂਦੀ ਸੀ ।
(ਈ) ਛੱਛਰ ਭੂਮੀ-ਇਸ ਭੂਮੀ ਵਿਚ ਤਿੰਨ ਜਾਂ ਚਾਰ ਸਾਲ ਬਾਅਦ ਫ਼ਸਲ ਬੀਜੀ ਜਾਂਦੀ ਸੀ ।
(ਸ) ਬੰਜਰ ਭੂਮੀ-ਇਸ ਭੂਮੀ ਵਿਚ ਪੰਜ ਜਾਂ ਛੇ ਸਾਲਾਂ ਬਾਅਦ ਫ਼ਸਲ ਬੀਜੀ ਜਾਂਦੀ ਸੀ ।

3. ਭੂਮੀ ਕਰ-ਪੋਲਜ਼ ਅਤੇ ਪਰੌਤੀ ਕਿਸਮ ਦੀ ਭੁਮੀ ਤੋਂ ਸਰਕਾਰ ਉਪਜ ਦਾ 1/3 ਭਾਗ ਲਗਾਨ ਦੇ ਰੂਪ ਵਿਚ ਲੈਂਦੀ ਸੀ । ਛੱਛਰ ਅਤੇ ਬੰਜਰ ਭੁਮੀ
ਤੋਂ ਉਪਜ ਦਾ ਬਹੁਤ ਘੱਟ ਭਾਗ ਲਗਾਨ ਦੇ ਰੂਪ ਵਿਚ ਲਿਆ ਜਾਂਦਾ ਸੀ । ਭੂਮੀ ਕਰ ਦੀਆਂ ਮੁੱਖ ਪ੍ਰਣਾਲੀਆਂ ਹੇਠ ਲਿਖੀਆਂ ਸਨ
(ੳ) ਕਨਕੂਤ ਪ੍ਰਣਾਲੀ-ਕਨਕੂਤ ਪ੍ਰਣਾਲੀ ਅਨੁਸਾਰ ਸਰਕਾਰ ਖੜ੍ਹੀ ਫ਼ਸਲ ਦਾ ਅਨੁਮਾਨ ਲਗਾ ਕੇ ਲਗਾਨ ਨਿਸ਼ਚਿਤ ਕਰ ਦਿੰਦੀ ਸੀ ।
(ਅ) ਬਟਾਈ ਪ੍ਰਣਾਲੀ-ਇਸ ਪ੍ਰਣਾਲੀ ਅਨੁਸਾਰ ਜਦੋਂ ਫ਼ਸਲ ਕੱਟ ਲਈ ਜਾਂਦੀ ਸੀ ਤਾਂ ਉਸ ਨੂੰ ਤਿੰਨ ਭਾਗਾਂ ਵਿਚ ਵੰਡ ਦਿੱਤਾ ਜਾਂਦਾ ਸੀ । ਇਕ ਭਾਗ ਸਰਕਾਰ ਲਗਾਨ ਦੇ ਰੂਪ ਵਿਚ ਲੈ ਲੈਂਦੀ ਸੀ ਅਤੇ ਬਾਕੀ ਦੋ ਭਾਗ ਕਿਸਾਨਾਂ ਨੂੰ ਮਿਲ ਜਾਂਦੇ ਸਨ ।
(ਬ) ਨਸਕ ਪ੍ਰਣਾਲੀ-ਇਸ ਪ੍ਰਣਾਲੀ ਅਨੁਸਾਰ ਸਾਰੇ ਪਿੰਡ ਦੀ ਫ਼ਸਲ ਦਾ ਇਕੱਠਾ ਅਨੁਮਾਨ ਲਗਾ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ । ਮੁਗਲ ਸਰਕਾਰ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਭੂਮੀ ਨੂੰ ਖੇਤੀ ਯੋਗ ਬਣਾਉਣ ਲਈ ਕਰਜ਼ੇ ਦਿੱਤੇ । ਸੋਕਾ ਪੈਣ ਤੇ ਜਾਂ ਉਪਜ ਨਸ਼ਟ ਹੋ ਜਾਣ ਦੀ ਸਥਿਤੀ ਵਿਚ ਉਨ੍ਹਾਂ ਦਾ ਲਗਾਨ ਮਾਫ਼ ਕਰ ਦਿੱਤਾ ਜਾਂਦਾ ਸੀ ।

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ –

ਪ੍ਰਸ਼ਨ 1.
ਤੁਜ਼ਕ-ਏ-ਬਾਬਰੀ ……….. ਦੀ ਆਤਮ ਜੀਵਨੀ ਹੈ ।
ਉੱਤਰ-
ਬਾਬਰ,

ਪ੍ਰਸ਼ਨ 2.
ਕਨਵਾਹ ਦੀ ਲੜਾਈ ਬਾਬਰ ਅਤੇ ……….. ਵਿਚਕਾਰ ਲੜੀ ਗਈ ਸੀ ।
ਉੱਤਰ-
ਰਾਣਾ ਸਾਂਗਾ,

ਪ੍ਰਸ਼ਨ 3.
ਅਕਬਰ ਨੇ ਹੇਮੂ ਨੂੰ ……….. ਵਿਚ ਹਰਾਇਆ ਸੀ ।
ਉੱਤਰ-
1556 ਈ: ਵਿਚ ਪਾਨੀਪਤ ਦੇ ਮੈਦਾਨ,

ਪ੍ਰਸ਼ਨ 4.
ਬਾਬਰ ਨੇ ……….. ਲਿਖਿਆ ।
ਉੱਤਰ-
ਬਾਬਰਨਾਮਾ (ਤੁਜ਼ਕ-ਏ-ਬਾਬਰੀ),

ਪ੍ਰਸ਼ਨ 5.
ਅਬੁਲ ਫ਼ਜ਼ਲ ਨੇ ……….. ਲਿਖਿਆ ।
ਉੱਤਰ-
ਅਕਬਰਨਾਮਾ |

(ਈ) ਹੇਠ ਲਿਖੇ ਵਾਕਾਂ ਸਾਹਮਣੇ ਸਹੀ (✓) ਜਾਂ ਗਲਤ (✗) ਦਾ ਚਿੰਨ੍ਹ ਲਗਾਓ

ਪ੍ਰਸ਼ਨ 1.
ਮੁਗ਼ਲ ਭਾਰਤ ਵਿਚ 1525 ਈ: ਵਿਚ ਆਏ ।
ਉੱਤਰ-
(✓)

ਪ੍ਰਸ਼ਨ 2.
ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਭੇਜਿਆ ।
ਉੱਤਰ-
(✓)

ਪ੍ਰਸ਼ਨ 3.
ਸ਼ੇਰਸ਼ਾਹ ਸੂਰੀ ਮੁਗ਼ਲ ਸ਼ਾਸਕ ਸੀ ।
ਉੱਤਰ-
(✗)

ਪ੍ਰਸ਼ਨ 4.
ਔਰੰਗਜ਼ੇਬ ਦੇ ਰਾਜਕਾਲ ਸਮੇਂ ਰਾਜਪੂਤਾਂ ਨਾਲ ਬਹੁਤ ਚੰਗਾ ਸਲੂਕ ਕੀਤਾ ਗਿਆ ।
ਉੱਤਰ-
(✗)

ਪ੍ਰਸ਼ਨ 5.
ਔਰੰਗਜ਼ੇਬ ਦੀ ਦੱਖਣ ਨੀਤੀ ਨੇ ਮੁਗ਼ਲ ਸਾਮਰਾਜ ਨੂੰ ਮਜ਼ਬੂਤ ਬਣਾਇਆ ।
ਉੱਤਰ-
(✗)

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਪਾਨੀਪਤ ਦੀ ਪਹਿਲੀ ਲੜਾਈ ਕਦੋਂ ਅਤੇ ਕਿਸ-ਕਿਸ ਦੇ ਵਿਚਾਲੇ ਹੋਈ ? ਇਸ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਪਾਨੀਪਤ ਦੀ ਪਹਿਲੀ ਲੜਾਈ 1526 ਈ: ਵਿਚ ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ਹੋਈ । ਇਸ ਵਿਚ ਇਬਰਾਹੀਮ ਲੋਧੀ ਦੀ ਹਾਰ ਹੋਈ ਸੀ ।
PSEB 7th Class Social Science Solutions Chapter 11 ਮੁਗਲ ਸਾਮਰਾਜ 3
Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਪ੍ਰਸ਼ਨ 2.
ਬਾਬਰ ਕੌਣ ਸੀ ? ਉਸ ਦੀਆਂ ਜਿੱਤਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਬਾਬਰ ਮੁਗ਼ਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ । ਉਹ ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਦੇ ਸੱਦੇ ਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ । ਬਾਬਰ ਦੀਆਂ ਜਿੱਤਾਂ-

  • 1526 ਈ: ਵਿਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿਚ ਹਰਾ ਕੇ ਦਿੱਲੀ ਅਤੇ ਆਗਰਾ ‘ਤੇ ਅਧਿਕਾਰ ਕਰ ਲਿਆ ।
  • ਬਾਬਰ ਦੁਆਰਾ ਅਜਿਹਾ ਕਰਨ ‘ਤੇ ਰਾਣਾ ਸਾਂਗਾ ਬਾਬਰ ਤੋਂ ਨਾਰਾਜ਼ ਹੋ ਗਿਆ ਤੇ ਉਸ ਨੇ ਬਾਬਰ ਦੇ ਵਿਰੁੱਧ ਇਕ ਵਿਸ਼ਾਲ ਸੈਨਾ ਭੇਜੀ । ਬਾਬਰ ਨੇ ਰਾਣਾ ਸਾਂਗਾ ਨੂੰ 1527 ਈ: ਵਿਚ ਕਨਵਾਹ ਦੀ ਲੜਾਈ ਵਿਚ ਹਰਾ ਦਿੱਤਾ । ਇਸ ਤਰ੍ਹਾਂ ਬਾਬਰ ਨੇ ਉੱਤਰ ਭਾਰਤ ‘ਤੇ ਅਧਿਕਾਰ ਕਰ ਲਿਆ । ਉਸਨੇ ਘਾਗਰਾ ਦੀ ਲੜਾਈ ਵਿਚ ਅਫ਼ਗਾਨਾਂ ਨੂੰ ਵੀ ਬੁਰੀ ਤਰ੍ਹਾਂ ਹਰਾਇਆ ।
  • ਇਨ੍ਹਾਂ ਜਿੱਤਾਂ ਕਾਰਨ ਬਾਬਰ ਦੀ ਭਾਰਤ ਵਿਚ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ।

ਪ੍ਰਸ਼ਨ 3.
ਹੁਮਾਯੂੰ ਨੂੰ ਕਦੋਂ ਅਤੇ ਕਿਸਨੇ ਭਾਰਤ ਤੋਂ ਬਾਹਰ ਕੱਢਿਆ ? ਉਸਨੇ ਮੁੜ ਆਪਣਾ ਰਾਜ ਕਦੋਂ ਪ੍ਰਾਪਤ ਕੀਤਾ ?
ਉੱਤਰ-
ਹੁਮਾਯੂੰ ਨੂੰ 1540 ਈ: ਵਿਚ ਸ਼ੇਰਸ਼ਾਹ ਸੂਰੀ ਨੇ ਭਾਰਤ ਤੋਂ ਕੱਢ ਦਿੱਤਾ | ਪਰ 1555 ਈ: ਵਿਚ ਹੁਮਾਯੂੰ ਨੇ ਸ਼ੇਰਸ਼ਾਹ ਸੂਰੀ ਦੇ ਉੱਤਰਾਧਿਕਾਰੀ ਸਿਕੰਦਰ ਸੂਰੀ ਨੂੰ ਹਰਾ ਕੇ ਮੁੜ ਦਿੱਲੀ ‘ ਤੇ ਅਧਿਕਾਰ ਕਰ ਲਿਆ । 1556 ਈ: ਵਿੱਚ ਹੁਮਾਯੂੰ ਦੀ ਮੌਤ ਹੋ ਗਈ ।

ਪ੍ਰਸ਼ਨ 4.
ਸ਼ੇਰਸ਼ਾਹ ਸੂਰੀ (1540-1545 ਈ:) ਕੌਣ ਸੀ ? ਉਸਨੇ ਭਾਰਤ ਦਾ ਸ਼ਾਸਨ ਕਿਸ ਤਰ੍ਹਾਂ ਪ੍ਰਾਪਤ ਕੀਤਾ ?
ਉੱਤਰ-
ਸ਼ੇਰਸ਼ਾਹ ਸੂਰੀ ਬਿਹਾਰ ਦੇ ਜਾਗੀਰਦਾਰ ਹੁਸੈਨ ਖਾਂ ਦਾ ਪੁੱਤਰ ਸੀ । ਉਸਦਾ ਅਸਲੀ ਨਾਂ ਫ਼ਰੀਦ ਖ਼ਾਂ ਸੀ । ਪਰ ਇਕ ਸ਼ੇਰ ਨੂੰ ਮਾਰ ਦੇਣ ‘ਤੇ ਉਸਨੂੰ ਸ਼ੇਰ ਖਾਂ ਦੀ ਉਪਾਧੀ ਦਿੱਤੀ ਗਈ । ਉਹ ਬਿਹਾਰ ਵਿਚ ਅਫ਼ਗਾਨ ਸਰਦਾਰਾਂ ਦਾ ਨੇਤਾ ਬਣਿਆ ਤੇ ਫਿਰ ਜਲਦ ਹੀ ਉਹ ਬਿਹਾਰ ਦਾ ਸ਼ਾਸਕ ਬਣ ਗਿਆ । ਉਸਨੇ ਮੁਗ਼ਲ ਬਾਦਸ਼ਾਹ ਹੁਮਾਯੂੰ ਨੂੰ ਚੌਸਾ ਅਤੇ ਕਨੌਜ ਵਿਚ ਹਰਾਇਆ। 1540 ਈ: ਵਿਚ ਉਸਨੇ ਦਿੱਲੀ ਉੱਤੇ ਅਧਿਕਾਰ ਕਰ ਲਿਆ । ਉਸਨੇ 1540 ਈ: ਤੋਂ 1545 ਈ: ਤਕ ਸ਼ਾਸਨ ਕੀਤਾ । 1545 ਈ: ਵਿਚ ਉਸਦੀ ਮੌਤ ਹੋ ਗਈ ।

ਪ੍ਰਸ਼ਨ 5.
ਸ਼ੇਰਸ਼ਾਹ ਸੂਰੀ ਦੇ ਸ਼ਾਸਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਸ਼ੇਰਸ਼ਾਹ ਸੂਰੀ ਨੇ ਆਪਣੇ ਸਾਰੇ ਰਾਜ ਨੂੰ 66 ਸਰਕਾਰਾਂ ਵਿਚ ਵੰਡਿਆ ਹੋਇਆ ਸੀ । ਸਰਕਾਰਾਂ ਨੂੰ ਅੱਗੇ ਪਰਗਨਿਆਂ ਵਿਚ ਵੰਡਿਆ ਗਿਆ ਸੀ । ਸਰਕਾਰਾਂ ਦੀ ਤਰ੍ਹਾਂ ਪਰਗਨਿਆਂ ਦੇ ਵੀ ਦੋ ਮੁੱਖ ਅਫ਼ਸਰ ਹੁੰਦੇ ਸਨ ।
  • ਸ਼ੇਰਸ਼ਾਹ ਸੂਰੀ ਨੇ ਵਣਿਜ ਤੇ ਵਪਾਰ ਦੇ ਵਿਕਾਸ ਲਈ ਹਰ ਢੰਗ ਅਪਣਾਇਆ । ਉਸ ਨੇ ਰੂਪਾ ਨਾਂ ਦੇ ਚਾਂਦੀ ਦੇ ਸਿੱਕੇ ਵੀ ਚਲਾਏ ।
  • ਸ਼ੇਰਸ਼ਾਹ ਸੂਰੀ ਨੇ ਦੇਸ਼ ਵਿਚ ਅਨੇਕ ਮਹੱਤਵਪੂਰਨ ਸੜਕਾਂ ਬਣਾਈਆਂ । ਉਨ੍ਹਾਂ ਵਿਚੋਂ ਸ਼ੇਰਸ਼ਾਹ ਸੂਰੀ ਮਾਰਗ (ਜੀ.ਟੀ.ਰੋਡ) ਬਹੁਤ ਮਹੱਤਵਪੂਰਨ ਸੀ । ਉਸਨੇ ਸੜਕਾਂ ਦੇ ਦੋਹੀਂ ਪਾਸੀਂ ਛਾਂਦਾਰ ਰੁੱਖ ਲਗਵਾਏ | ਯਾਤਰੀਆਂ ਲਈ ਆਰਾਮ ਘਰ ਬਣਾਏ ।
  • ਉਸ ਨੇ ਗਰੀਬਾਂ, ਵਿਧਵਾਵਾਂ, ਸਿੱਖਿਆ ਸੰਸਥਾਵਾਂ ਅਤੇ ਵਿਦਵਾਨਾਂ ਨੂੰ ਦਾਨ ਦਿੱਤਾ ਸੀ ।

ਪ੍ਰਸ਼ਨ 6.
ਅਕਬਰ ਨੂੰ ਰਾਜਗੱਦੀ ‘ਤੇ ਕਦੋਂ ਅਤੇ ਕਿਸਨੇ ਬਿਠਾਇਆ ?
ਉੱਤਰ-
ਅਕਬਰ ਨੂੰ 1556 ਈ: ਵਿਚ ਬੈਰਮ ਖਾਂ ਨੇ ਰਾਜਗੱਦੀ ‘ਤੇ ਬਿਠਾਇਆ ।

ਪ੍ਰਸ਼ਨ 7.
ਬੈਰਮ ਖਾਂ ਕੌਣ ਸੀ ? ਅਕਬਰ ਨੇ ਉਸਨੂੰ ਅਹੁਦੇ ਤੋਂ ਕਦੋਂ ਹਟਾਇਆ ?
ਉੱਤਰ-
ਬੈਰਮ ਖਾਂ ਅਕਬਰ ਦਾ ਸਰਪ੍ਰਸਤ ਸੀ । ਅਕਬਰ ਨੇ ਉਸਨੂੰ 1560 ਈ: ਵਿਚ ਅਹੁਦੇ ਤੋਂ ਹਟਾਇਆ ।

ਪ੍ਰਸ਼ਨ 8.
ਵਿਆਖਿਆ ਕਰੋ ਕਿ ਅਕਬਰਨਾਮਾ ਅਤੇ ਆਇਨ-ਏ-ਅਕਬਰੀ ਇਤਿਹਾਸ ਲਿਖਣ ਵਿਚ ਕਿਵੇਂ ਸਹਾਇਕ ਹੁੰਦੇ ਹਨ ?
ਉੱਤਰ-
ਅਕਬਰਨਾਮਾ ਅਤੇ ਆਇਨ-ਏ-ਅਕਬਰੀ ਅਬੁਲ ਫ਼ਜ਼ਲ ਦੁਆਰਾ ਲਿਖੀਆਂ ਗਈਆਂ ਦੋ ਪ੍ਰਸਿੱਧ ਰਚਨਾਵਾਂ ਹਨ । ਇਨ੍ਹਾਂ ਤੋਂ ਸਾਨੂੰ ਅਕਬਰ ਦੇ ਦਰਬਾਰ, ਜਿੱਤਾਂ, ਸ਼ਾਸਨ ਪ੍ਰਬੰਧ, ਸਮਾਜਿਕ, ਆਰਥਿਕ, ਧਾਰਮਿਕ ਨੀਤੀ, ਕਲਾ ਅਤੇ ਭਵਨ ਨਿਰਮਾਣ ਦੇ ਖੇਤਰਾਂ ਵਿਚ ਹੋਏ ਵਿਕਾਸ ਬਾਰੇ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 9.
ਅਕਬਰ ਦੀ ਰਾਜਪੂਤ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਅਕਬਰ ਰਾਜਪੂਤਾਂ ਨਾਲ ਦੋਸਤਾਨਾਂ ਸੰਬੰਧ ਕਾਇਮ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਰਾਜਪੂਤ ਪਰਿਵਾਰਾਂ ਵਿਚ ਰਾਜਪੂਤ ਰਾਜ ਕੁਮਾਰੀਆਂ ਨਾਲ ਵਿਆਹ ਕਰਵਾਏ । ਉਸ ਨੇ ਵਿਆਹਕ ਸੰਧੀਆਂ ਰਾਹੀਂ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਇਆ ਉਸਨੇ ਆਪਣੇ ਸ਼ਾਸਨ ਪ੍ਰਬੰਧ ਵਿਚ ਰਾਜਪੂਤਾਂ ਨੂੰ ਉੱਚੇ ਅਹੁਦੇ ਦਿੱਤੇ । ਰਾਜਾ ਮਾਨ ਸਿੰਘ ਵਰਗੇ ਕਈ ਰਾਜਪੂਤ ਉਸ ਦੇ ਮਹੱਤਵਪੂਰਨ ਤੇ ਵਫ਼ਾਦਾਰ ਅਫ਼ਸਰ ਸਨ । ਰਾਜਾ ਮਾਨ ਸਿੰਘ ਉਹਨਾਂ ਰਾਜਪੂਤਾਂ ਦੇ ਵਿਰੁੱਧ ਲੜਿਆ ਵੀ ਸੀ ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਸੀ ਜਿਸ ਤਰ੍ਹਾਂ ਕਿ ਮੇਵਾੜ ਦਾ ਰਾਣਾ ਪ੍ਰਤਾਪ ਸਿੰਘ ॥

ਪ੍ਰਸ਼ਨ 10.
ਹੇਠ ਲਿਖਿਆਂ ‘ਤੇ ਨੋਟ ਲਿਖੋ
(i) ਹੁਮਾਯੂੰ
(ii) ਜਹਾਂਗੀਰ
(iii) ਸ਼ਾਹਜਹਾਂ ।
ਉੱਤਰ-
(i) ਹੁਮਾਯੂੰ-ਹੁਮਾਯੂੰ ਬਾਬਰ ਦਾ ਸਭ ਤੋਂ ਵੱਡਾ ਪੁੱਤਰ ਸੀ । ਉਹ ਆਪਣੇ ਪਿਤਾ ਦੀ ਮੌਤ ‘ਤੇ 1530 ਈ: ਵਿਚ ਰਾਜਗੱਦੀ ‘ਤੇ ਬੈਠਿਆ । ਉਸਨੂੰ ਆਪਣੇ ਜੀਵਨ ਕਾਲ ਵਿਚ ਅਨੇਕ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ । ਉਸਦਾ ਸਭ ਤੋਂ ਸਖ਼ਤ ਸੰਘਰਸ਼ ਅਫ਼ਗਾਨ ਨੇਤਾ ਸ਼ੇਰਸ਼ਾਹ ਸੂਰੀ ਨਾਲ ਹੋਇਆ ਉਹ 1540 ਈ: ਵਿਚ ਚੌਸਾ ਅਤੇ ਕਨੌਜ ਦੇ ਯੁੱਧਾਂ ਵਿਚ ਸ਼ੇਰਸ਼ਾਹ ਦੇ ਹੱਥੋਂ ਹਾਰਿਆ । ਸਿੱਟੇ ਵਜੋਂ ਉਸਨੂੰ ਭਾਰਤ ਛੱਡਣਾ ਪਿਆ । ਉਸਨੇ ਲਗਪਗ 15 ਸਾਲ ਫਾਰਸ ਵਿਚ ਬਤੀਤ ਕੀਤੇ । 1555 ਈ: ਵਿਚ ਉਹ ਆਪਣੀ ਰਾਜਗੱਦੀ ਮੁੜ ਪ੍ਰਾਪਤ ਕਰਨ ਵਿਚ ਸਫਲ ਰਿਹਾ | ਪਰ ਅਗਲੇ ਹੀ ਸਾਲ ਉਸਦੀ ਮੌਤ ਹੋ ਗਈ ।

(ii) ਜਹਾਂਗੀਰ-ਜਹਾਂਗੀਰ ਅਕਬਰ ਦਾ ਪੁੱਤਰ ਸੀ । ਅਕਬਰ ਦੀ ਮੌਤ ਦੇ ਬਾਅਦ ਉਹ 1605 ਈ: ਵਿਚ ਰਾਜਗੱਦੀ ਤੇ ਬੈਠਿਆ । ਉਸਨੇ ਮਹਾਰਾਣਾ ਪ੍ਰਤਾਪ ਦੇ ਪੁੱਤਰ ਰਾਣਾ ਅਮਰ ਸਿੰਘ ਦੇ ਵਿਰੁੱਧ ਇਕ ਸੈਨਿਕ ਮੁਹਿੰਮ ਭੇਜੀ । ਪਰ ਬਾਅਦ ਵਿਚ ਬਹੁਤ ਹੀ ਉਦਾਰ ਸ਼ਰਤਾਂ ‘ਤੇ ਉਸਨੇ ਉਸਦੇ ਨਾਲ ਸੰਧੀ ਕਰ ਲਈ । ਇਸ ਤਰ੍ਹਾਂ ਮੁਗ਼ਲਾਂ ਅਤੇ ਮੇਵਾੜ ਵਿਚਾਲੇ ਚਲੇ ਆ ਰਹੇ ਲੰਬੇ ਸੰਘਰਸ਼ ਦਾ ਅੰਤ ਹੋ ਗਿਆ ।

ਉਸਦੇ ਸ਼ਾਸਨ ਕਾਲ ਦੀਆਂ ਹੋਰ ਮੁੱਖ ਘਟਨਾਵਾਂ ਹੇਠ ਲਿਖੀਆਂ ਹਨ –

  1. ਰਾਜਗੱਦੀ ਉੱਤੇ ਬੈਠਦੇ ਹੀ ਜਹਾਂਗੀਰ ਨੂੰ ਆਪਣੇ ਪੁੱਤਰ ਖੁਸਰੋ ਦੇ ਵਿਦਰੋਹ ਦਾ ਸਾਹਮਣਾ ਕਰਨਾ ਪਿਆ, ਜਹਾਂਗੀਰ ਨੇ ਇਸ ਵਿਦਰੋਹ ਦਾ ਦਮਨ ਕਰ ਦਿੱਤਾ।
  2. ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਇਕ ਝੂਠੇ ਦੋਸ਼ ਵਿਚ ਪੰਜ ਦਿਨਾਂ ਤਕ ਤਸੀਹੇ ਦੇ ਕੇ 1606 ਈ: ਵਿਚ ਸ਼ਹੀਦ ਕਰਵਾ ਦਿੱਤਾ ।
  3. ਜਹਾਂਗੀਰ ਦੇ ਸ਼ਾਸਨ ਕਾਲ ਦੀ ਇਕ ਹੋਰ ਮਹੱਤਵਪੂਰਨ ਘਟਨਾ, ਨੂਰਜਹਾਂ ਨਾਲ ਉਸਦਾ ਵਿਆਹ ਸੀ । ਨੂਰਜਹਾਂ ਨੂੰ ਉਸਨੇ “ਨੁਰ ਮਹਿਲ’ (ਮਹੱਲ ਦਾ ਪ੍ਰਕਾਸ਼ ਦੀ ਉਪਾਧੀ ਦਿੱਤੀ ।
  4. ਜਹਾਂਗੀਰ ਦੇ ਦਰਬਾਰ ਵਿਚ ਇੰਗਲੈਂਡ ਦੇ ਦੋ ਰਾਜਦੂਤ ਕੈਪਟਨ ਹਾਕਿੰਸ ਅਤੇ ਸਰ ਟਾਮਸ ਰੋ ਆਏ । ਇਹ ਦੁਤ ਭਾਰਤ ਵਿਚ ਵਪਾਰਿਕ ਸਹੂਲਤਾਂ ਪ੍ਰਾਪਤ ਕਰਨ ਦੇ ਉਦੇਸ਼ ਨਾਲ ਆਏ ਸਨ ।

(ii) ਸ਼ਾਹਜਹਾਂ-ਸ਼ਾਹਜਹਾਂ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਸੀ । ਉਸਦਾ ਅਸਲ ਨਾਂ ਖੁੱਰਮ ਸੀ । ਉਹ 1628 ਈ: ਜਹਾਂਗੀਰ ਦੀ ਮੌਤ ਦੇ ਬਾਅਦ ਰਾਜਗੱਦੀ ਉੱਤੇ ਬੈਠਿਆ | ਉਸਨੇ ਲਗਪਗ 31 ਸਾਲਾਂ ਤਕ ਸ਼ਾਸਨ ਕੀਤਾ | ਉਸਦੇ ਸ਼ਾਸਨ ਕਾਲ ਦੀਆਂ ਮੁੱਖ ਘਟਨਾਵਾਂ ਹੇਠ ਲਿਖੀਆਂ ਹਨ –

  • ਸ਼ਾਹਜਹਾਂ ਦੇ ਗੱਦੀ ਉੱਤੇ ਬੈਠਦੇ ਹੀ ਪਹਾੜੀ ਦੇਸ਼ ਦੇ ਬੁੰਦੇਲਾਂ ਨੇ ਵਿਦਰੋਹ ਕਰ ਦਿੱਤਾ । ਇਸ ਵਿਦਰੋਹ ਨੂੰ ਕੁਚਲਣ ਲਈ ਸ਼ਾਹਜਹਾਂ ਨੇ ਇਕ ਵਿਸ਼ਾਲ ਸੈਨਾ ਭੇਜੀ ਅਤੇ ਜੁਝਾਰ ਸਿੰਘ ਨੂੰ ਮੁਗ਼ਲਾਂ ਦੇ ਨਾਲ ਸੰਧੀ ਕਰਨ ‘ਤੇ ਮਜਬੂਰ ਕਰ ਦਿੱਤਾ ।
  • 1628 ਈ: ਵਿਚ ਸ਼ਾਹਜਹਾਂ ਨੇ ਨੌਰੋਜ ਦਾ ਮੇਲਾ ਮਨਾਇਆ। ਇਸ ਮੌਕੇ ‘ਤੇ ਮੁਗ਼ਲ ਬਾਦਸ਼ਾਹ ਨੇ ਇਕ ਵਿਸ਼ਾਲ ਭੋਜ ਦਾ ਆਯੋਜਨ ਕੀਤਾ |
  • ਆਪਣੀ ਪਤਨੀ ਮੁਮਤਾਜ ਮਹੱਲ ਨਾਲ ਸ਼ਾਹਜਹਾਂ ਦਾ ਬਹੁਤ ਪ੍ਰੇਮ ਸੀ । 7 ਜੂਨ, 1631 ਈ: ਨੂੰ ਉਸਦੀ ਪਤਨੀ ਦੀ ਮੌਤ ਹੋ ਗਈ । ਸ਼ਾਹਜਹਾਂ ਨੂੰ ਉਸਦੀ ਮੌਤ ਨਾਲ ਭਾਰੀ ਦੁੱਖ ਪਹੁੰਚਿਆ । ਸ਼ਾਹਜਹਾਂ ਦਾ ਸ਼ਾਸਨ ਕਾਲ ਤਾਜਮਹੱਲ, ਮਯੂਰ ਸਿੰਘਾਸਨ ਅਤੇ ਕੋਹੇਨੂਰ ਹੀਰੇ ਲਈ ਯਾਦ ਕੀਤਾ ਜਾਂਦਾ ਹੈ ।

ਪ੍ਰਸ਼ਨ 11.
ਅਕਬਰ ਜਾਂ ਮੁਗਲਾਂ ਦੇ ਕੇਂਦਰੀ ਸ਼ਾਸਨ ਪ੍ਰਬੰਧ ਬਾਰੇ ਲਿਖੋ ।
ਉੱਤਰ-
ਅਕਬਰ ਜਾਂ ਮੁਗਲਾਂ ਦੇ ਕੇਂਦਰੀ ਸ਼ਾਸਨ ਪ੍ਰਬੰਧ ਦਾ ਵਰਣਨ ਇਸ ਤਰ੍ਹਾਂ ਹੈ

  1. ਰਾਜਾ-ਰਾਜਾ ਸ਼ਾਸਨ ਪ੍ਰਬੰਧ ਦਾ ਮੁਖੀ ਸੀ । ਉਸ ਦੀ ਸਹਾਇਤਾ ਲਈ ਬਹੁਤ ਸਾਰੇ ਮੰਤਰੀ ਹੁੰਦੇ ਸਨ । ਉਹਨਾਂ ਵਿਚੋਂ ਪ੍ਰਮੁੱਖ ਮੰਤਰੀ ਸਨ-ਵਕੀਲ, ਦੀਵਾਨ-ਏ-ਆਲਾ, ਮੀਰ ਬਖ਼ਸ਼ੀ, ਸਦਰ-ਏ-ਸਦੂਰ, ਕਾਜ਼ੀ-ਉਲ-ਜ਼ਾਤ ਅਤੇ ਮੀਰ ਸਨ ।
  2. ਵਕੀਲ-ਉਹ ਰਾਜ ਦਾ ਪ੍ਰਧਾਨ ਮੰਤਰੀ ਸੀ । ਉਹ ਬਾਦਸ਼ਾਹ ਨੂੰ ਦੇਸ਼ ਵਿਚ ਸਾਰੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦਿੰਦਾ ਸੀ ਅਤੇ ਬਾਦਸ਼ਾਹ ਦੇ ਹੁਕਮਾਂ ਦਾ ਪਾਲਣ ਕਰਵਾਉਂਦਾ ਸੀ ।
  3. ਦੀਵਾਨ-ਏ-ਆਲਾ-ਦੀਵਾਨ-ਏ-ਆਲਾ ਵਿੱਤ ਮੰਤਰੀ ਹੁੰਦਾ ਸੀ । ਉਹ ਰਾਜ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਰੱਖਦਾ ਸੀ । ਉਹ ਲਗਾਨ ਉਗਰਾਹੁਣ ਸੰਬੰਧੀ ਨਿਯਮ ਵੀ ਬਣਾਉਂਦਾ ਸੀ ।
  4. ਮੀਰ ਬਖਸ਼ੀ-ਮੀਰ ਬਖਸ਼ੀ ਮਨਸਬਦਾਰਾਂ ਦਾ ਰਿਕਾਰਡ ਰੱਖਦਾ ਸੀ । ਉਹ ਉਹਨਾਂ ਨੂੰ ਤਨਖ਼ਾਹ ਵੰਡਦਾ ਸੀ ਅਤੇ ਸੈਨਿਕ ਸੰਸਥਾਵਾਂ ਦੀ ਦੇਖ-ਭਾਲ ਵੀ ਕਰਦਾ ਸੀ ।
  5. ਸਦਰ-ਉਸ-ਦੂਰ-ਉਹ ਧਾਰਮਿਕ ਵਿਭਾਗ ਦਾ ਮੁਖੀ ਸੀ । ਉਹ ਪੀਰਾਂ-ਫ਼ਕੀਰਾਂ, ਸੰਤਾਂ-ਮਹਾਤਮਾਂ ਅਤੇ ਵਿੱਦਿਅਕ ਸੰਸਥਾਵਾਂ ਦਾ ਵੇਰਵਾ ਰੱਖਦਾ ਸੀ ।
  6. ਕਾਜ਼ੀ-ਉਲ-ਕਜ਼ਾਤ-ਉਹ ਇਸਲਾਮੀ ਕਾਨੂੰਨਾਂ ਅਨੁਸਾਰ ਨਿਆਂ ਬਾਰੇ ਬਾਦਸ਼ਾਹ ਨੂੰ ਸਲਾਹ ਦਿੰਦਾ ਸੀ ।
  7. ਖਾਨ-ਏ-ਸਾਮਾ-ਉਹ ਸ਼ਾਹੀ ਪਰਿਵਾਰਾਂ ਅਤੇ ਕਾਰਖ਼ਾਨਿਆਂ ਦੀ ਦੇਖ-ਭਾਲ ਕਰਦਾ ਸੀ ।

ਪ੍ਰਸ਼ਨ 12.
ਅਕਬਰ ਜਾਂ ਮੁਗਲਾਂ ਦੇ ਪ੍ਰਾਂਤਕ ਸ਼ਾਸਨ ਪ੍ਰਬੰਧ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅਕਬਰ ਨੇ ਆਪਣੇ ਪ੍ਰਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਲਈ ਸਾਮਰਾਜ ਨੂੰ 15 ਪ੍ਰਾਂਤਾਂ ਜਾਂ ਸੂਬਿਆਂ ਵਿਚ ਵੰਡਿਆ ਹੋਇਆ ਸੀ । ਪ੍ਰਾਂਤਾਂ ਦੇ ਮੁੱਖ ਅਧਿਕਾਰੀ ਹੇਠ ਲਿਖੇ ਸਨ –

  • ਸੂਬੇਦਾਰ-ਸੂਬੇਦਾਰ ਪ੍ਰਾਂਤ ਦਾ ਸਭ ਤੋਂ ਵੱਡਾ ਅਧਿਕਾਰੀ ਸੀ । ਉਸ ਦਾ ਮੁੱਖ ਕੰਮ ਆਪਣੇ ਪ੍ਰਾਂਤ ਵਿਚ ਸ਼ਾਂਤੀ ਸਥਾਪਿਤ ਕਰਨਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਸੀ ।
  • ਦੀਵਾਨ-ਉਹ ਪ੍ਰਾਂਤ ਦੇ ਵਿੱਤ ਵਿਭਾਗ ਦਾ ਮੁਖੀ ਸੀ । ਉਹ ਪ੍ਰਾਂਤ ਦੀ ਆਮਦਨ ਅਤੇ ਵਿੱਤ ਦਾ ਹਿਸਾਬ ਰੱਖਦਾ ਸੀ ।
  • ਬਖ਼ਸ਼ੀ-ਉਹ ਪ੍ਰਾਂਤ ਦੇ ਸੈਨਿਕ ਪ੍ਰਬੰਧ ਦੀ ਦੇਖ-ਭਾਲ ਕਰਦਾ ਸੀ । ਉਹ ਘੋੜਿਆਂ ਨੂੰ ਦਾਗਣ ਦਾ ਵੀ ਪ੍ਰਬੰਧ ਕਰਦਾ ਸੀ ।
  • ਸਦਰ-ਉਹ ਪ੍ਰਾਂਤ ਦੇ ਸੰਤਾਂ-ਮਹਾਤਮਾਵਾਂ ਅਤੇ ਪੀਰਾਂ-ਫ਼ਕੀਰਾਂ ਦਾ ਵੇਰਵਾ ਤਿਆਰ ਕਰਦਾ ਸੀ ।
  • ਵਾਕਿਆ ਨਵੀਸ-ਉਹ ਜਾਸੂਸੀ ਵਿਭਾਗ ਦਾ ਮੁਖੀ ਸੀ । ਉਹ ਪ੍ਰਾਂਤ ਵਿਚ ਵਾਪਰਨ ਵਾਲੀਆਂ ਘਟਨਾਵਾਂ ਦਾ ਵੇਰਵਾ ਰੱਖਦਾ ਸੀ ।
  • ਕੋਤਵਾਲ-ਉਹ ਪੁਲਿਸ ਅਧਿਕਾਰੀ ਸੀ। ਉਸ ਦਾ ਮੁੱਖ ਕੰਮ ਸ਼ਹਿਰ ਵਿਚ ਸ਼ਾਂਤੀ ਬਣਾਈ ਰੱਖਣਾ ਅਤੇ ਸ਼ਹਿਰ ਦੀ ਪਹਿਰੇਦਾਰੀ ਕਰਨਾ ਸੀ ।

ਪ੍ਰਸ਼ਨ 13.
ਅਕਬਰ ਜਾਂ ਮੁਗ਼ਲਾਂ ਦੇ ਸਥਾਨਿਕ ਪ੍ਰਬੰਧ ’ਤੇ ਇਕ ਟਿੱਪਣੀ ਲਿਖੋ ।
ਉੱਤਰ-
ਅਕਬਰ ਨੇ ਮੁਗ਼ਲ ਸਾਮਰਾਜ ਦੇ ਸਥਾਨਿਕ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਪ੍ਰਾਂਤਾਂ ਨੂੰ ਸਰਕਾਰਾਂ ਜਾਂ ਜ਼ਿਲ੍ਹਿਆਂ, ਪਰਗਨਿਆਂ ਅਤੇ ਪਿੰਡਾਂ ਵਿਚ ਵੰਡਿਆ ਹੋਇਆ ਸੀ ।

I. ਸਰਕਾਰ ਦਾ ਪ੍ਰਬੰਧ

  • ਫ਼ੌਜਦਾਰ-ਫ਼ੌਜਦਾਰ ਸਰਕਾਰ ਜਾਂ ਜ਼ਿਲ੍ਹੇ ਦਾ ਮੁੱਖ ਪ੍ਰਬੰਧਕ ਹੁੰਦਾ ਸੀ । ਉਸ ਦਾ ਮੁੱਖ ਕੰਮ ਸਰਕਾਰ ਜਾਂ ਜ਼ਿਲ੍ਹੇ ਵਿਚ ਸ਼ਾਂਤੀ ਕਾਇਮ ਕਰਨਾ ਸੀ । ਉਹ ਬਾਦਸ਼ਾਹ ਦੇ ਹੁਕਮਾਂ ਦੀ ਪਾਲਣਾ ਵੀ ਕਰਵਾਉਂਦਾ ਸੀ ।
  • ਆਮਿਲ ਗੁਜ਼ਾਰ-ਉਸ ਦਾ ਮੁੱਖ ਕੰਮ ਲਗਾਨ ਇਕੱਠਾ ਕਰਨਾ ਸੀ ।
  • ਬਿਤੀਕਚੀ ਅਤੇ ਖ਼ਜ਼ਾਨਚੀ-ਇਹ ਦੋਵੇਂ ਅਧਿਕਾਰੀ ਆਮਿਲ ਗੁਜ਼ਾਰ ਦੀ ਸਹਾਇਤਾ ਕਰਦੇ ਸਨ ।

II. ਪਰਗਨੇ ਦਾ ਪ੍ਰਬੰਧ

  1. ਸ਼ਿਕਦਾਰ-ਉਸ ਦਾ ਮੁੱਖ ਕੰਮ ਪਰਗਨੇ ਵਿਚ ਸ਼ਾਂਤੀ ਕਾਇਮ ਕਰਨਾ ਸੀ ।
  2. ਆਮਿਲ-ਉਸਦਾ ਕੰਮ ਭੁਮੀ ਲਗਾਨ ਇਕੱਠਾ ਕਰਨਾ ਸੀ ।
  3. ਪੋਤਦਾਰ ਅਤੇ ਕਾਨੂੰਨਗੋ-ਇਹ ਦੋਵੇਂ ਅਧਿਕਾਰੀ ਆਮਿਲ ਦੀ ਸਹਾਇਤਾ ਕਰਦੇ ਸਨ ।

III. ਪਿੰਡਾਂ ਦਾ ਪ੍ਰਬੰਧ-ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੁਆਰਾ ਕੀਤਾ ਜਾਂਦਾ ਸੀ । ਉਹ ਪਿੰਡਾਂ ਦਾ ਵਿਕਾਸ ਕਰਦੀਆਂ ਸਨ ਅਤੇ ਪਿੰਡਾਂ ਦੇ ਆਮ ਝਗੜਿਆਂ ਦਾ ਨਿਪਟਾਰਾ ਵੀ ਕਰਾਉਂਦੀਆਂ ਸਨ । ਉਨ੍ਹਾਂ ਦੀ ਸਹਾਇਤਾ ਲਈ ਚੌਧਰੀ, ਮੁਕੱਦਮ ਅਤੇ ਪਟਵਾਰੀ ਆਦਿ ਹੁੰਦੇ ਸਨ ।

ਪ੍ਰਸ਼ਨ 14.
ਸ਼ਾਹਜਹਾਂ ਅਤੇ ਜਹਾਂਗੀਰ ਦੇ ਰਾਜ ਪ੍ਰਬੰਧ ਸੰਬੰਧੀ ਸੰਖੇਪ ਵਰਣਨ ਕਰੋ ।
ਉੱਤਰ-
I. ਸ਼ਾਹਜਹਾਂ (1628-1657 ਈ:–ਸ਼ਾਹਜਹਾਂ 1628 ਈ: ਵਿਚ ਆਪਣੇ ਪਿਤਾ ਦੀ ਮੌਤ ਦੇ ਬਾਅਦ ਰਾਜ ਸਿੰਘਾਸਨ ‘ਤੇ ਬੈਠਿਆ ।

  • ਉਸ ਨੂੰ ਬੁੰਦੇਲਖੰਡ ਵਿਚ ਅਤੇ ਦੱਖਣ ਵਿਚ ਬਹੁਤ ਸਾਰੇ ਵਿਦਰੋਹਾਂ ਦਾ ਸਾਹਮਣਾ ਕਰਨਾ ਪਿਆ । 1628 ਈ: ਵਿਚ ਬੁੰਦੇਲਖੰਡ ਦੇ ਸ਼ਾਸਕ ਰਾਜਾ ਜੁਝਾਰ ਸਿੰਘ ਨੇ ਸ਼ਾਹਜਹਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ | ਪਰ ਉਹ ਹਾਰ ਗਿਆ । ਉਸਨੇ 1635 ਈ: ਵਿਚ ਮੁੜ ਵਿਦਰੋਹ ਕਰ ਦਿੱਤਾ ਅਤੇ ਮੁਗ਼ਲਾਂ ਦੇ ਹੱਥੋਂ ਮਾਰਿਆ ਗਿਆ ।
  • 1633 ਈ: ਵਿਚ ਸ਼ਾਹਜਹਾਂ ਨੇ ਦੱਖਣ ‘ਤੇ ਹਮਲਾ ਕਰ ਦਿੱਤਾ ਅਤੇ ਅਹਿਮਦਨਗਰ ਨੂੰ ਮੁਗ਼ਲ ਸਾਮਰਾਜ ਵਿਚ ਮਿਲਾ ਲਿਆ | ਬੀਜਾਪੁਰ ਅਤੇ ਗੋਲਕੁੰਡਾ ਦੇ ਸੁਤੰਤਰ ਰਾਜਾਂ ਨੇ ਵੀ ਮੁਗਲਾਂ ਦੀ ਅਧੀਨਤਾ ਸਵੀਕਾਰ ਕਰ ਲਈ ।
  • ਸ਼ਾਹਜਹਾਂ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਦੱਖਣੀ ਭਾਰਤ ਦਾ ਵਾਇਸਰਾਇ ਨਿਯੁਕਤ ਕੀਤਾ | ਪਰ ਔਰੰਗਜ਼ੇਬ ਬੀਜਾਪੁਰ ਅਤੇ ਗੋਲਕੁੰਡਾ ਰਾਜਾਂ ਨੂੰ ਆਪਣੇ ਸਾਮਰਾਜ ਵਿਚ ਸ਼ਾਮਲ ਕਰਨ ਵਿਚ ਅਸਫਲ ਰਿਹਾ ।
  • ਸ਼ਾਹਜਹਾਂ ਨੇ ਦੱਖਣ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਬਾਅਦ ਮੱਧ ਏਸ਼ੀਆ ਵਿਚ ਬਲਖ਼ ਅਤੇ ਬਦਖਸ਼ਾਂ ‘ਤੇ ਅਧਿਕਾਰ ਕਰਨ ਲਈ ਆਪਣੀ ਸੈਨਾ ਭੇਜੀ, ਪਰ ਉਹ ਸਫਲ ਨਾ ਹੋ ਸਕਿਆ ।
  • ਉਹ ਈਰਾਨੀਆਂ ਤੋਂ ਕੰਧਾਰ ਖੋਹਣ ਵਿਚ ਵੀ ਸਫਲ ਨਾ ਹੋ ਸਕਿਆ ।
  • ਸ਼ਾਹਜਹਾਂ ਪੁਰਤਗਾਲੀਆਂ ਤੋਂ ਵੀ ਬਹੁਤ ਦੁਖੀ ਸੀ, ਕਿਉਂਕਿ ਉਨ੍ਹਾਂ ਨੇ ਹੁਗਲੀ ਵਿਚ ਆਪਣੀ ਬਸਤੀ ਕਾਇਮ ਕਰ ਲਈ ਸੀ । ਉਹ ਇਸਦੀ ਵਰਤੋਂ ਬੰਗਾਲ ਦੀ ਖਾੜੀ ਵਿਚ ਸਮੁੰਦਰੀ ਡਕੈਤ ਕਰਨ ਲਈ ਕਰਦੇ ਸਨ । ਇਸ ਲਈ ਮੁਗ਼ਲ ਸੈਨਾ ਨੇ ਉਨ੍ਹਾਂ ਨੂੰ ਹੁਗਲੀ ਤੋਂ ਬਾਹਰ ਕੱਢ ਦਿੱਤਾ ਸੀ । ਇਸਦੇ ਬਾਅਦ ਸੈਨਾ ਉੱਤਰ-ਪੂਰਬ ਦਿਸ਼ਾ ਵਿਚ ਵਧੀ ਅਤੇ ਉਸਨੇ ਕਾਮਰੂਪ ਦੇ ਖੇਤਰਾਂ ‘ਤੇ ਆਪਣਾ ਅਧਿਕਾਰ ਕਰ ਲਿਆ ।
  • ਸ਼ਾਹਜਹਾਂ ਨੇ ਆਗਰਾ ਵਿਚ ਤਾਜਮਹੱਲ ਬਣਵਾਇਆ । ਉਸਨੇ ਸ਼ਾਹਜਹਾਨਾਬਾਦ ਨਾਂ ਦਾ ਇਕ ਨਵਾਂ ਸ਼ਹਿਰ ਵੀ ਕਾਇਮ ਕੀਤਾ ਅਤੇ ਉਸਨੂੰ ਆਪਣੀ ਰਾਜਧਾਨੀ ਬਣਾਇਆ । 1657 ਈ: ਵਿਚ ਸ਼ਾਹਜਹਾਂ ਬਿਮਾਰ ਪੈ ਗਿਆ ਅਤੇ ਉਸਦੇ ਪੁੱਤਰਾਂ ਵਿਚ ਰਾਜਗੱਦੀ ਲਈ ਸੰਘਰਸ਼ ਆਰੰਭ ਹੋ ਗਿਆ । ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਅਤੇ ਆਪ ਬਾਦਸ਼ਾਹ ਬਣ ਬੈਠਾ ! .

II. ਜਹਾਂਗੀਰ (1605-1627-ਜਹਾਂਗੀਰ ਅਕਬਰ ਦਾ ਪੁੱਤਰ ਸੀ । ਉਹ 1605 ਈ: ਵਿਚ ਅਕਬਰ ਦੀ ਮੌਤ ਦੇ ਬਾਅਦ ਮੁਗਲ ਸਿੰਘਾਸਨ ਤੇ ਬੈਠਿਆ ॥

  1. ਜਹਾਂਗੀਰ ਨੇ ਮੁਗ਼ਲ ਸਾਮਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸਭ ਤੋਂ ਪਹਿਲਾਂ ਆਪਣੇ ਪੁੱਤਰ ਖੁਸਰੋ ਦੇ ਵਿਦਰੋਹ ਦਾ ਦਮਨ ਕੀਤਾ । ਇਸਦੇ ਬਾਅਦ ਉਸਨੇ ਬੰਗਾਲ ਅਤੇ ਅਵਧ ਨੂੰ ਆਪਣੇ ਅਧਿਕਾਰ ਵਿਚ ਲਿਆ ।
  2. 1614 ਈ: ਵਿਚ ਉਸਨੇ ਮੇਵਾੜ ਦੇ ਸ਼ਾਸਕ ਰਾਣਾ ਅਮਰ ਸਿੰਘ ਨੂੰ ਹਰਾਇਆ | ਪਰ ਉਸਨੇ ਰਾਣਾ ਅਮਰ ਸਿੰਘ ਨੂੰ ਇਸ ਸ਼ਰਤ ‘ਤੇ ਆਪਣੇ ਖੇਤਰਾਂ ‘ਤੇ ਰਾਜ ਕਰਨ ਦਾ ਅਧਿਕਾਰ ਦਿੱਤਾ ਕਿ ਉਹ ਮੁਗ਼ਲ ਬਾਦਸ਼ਾਹ ਦੇ ਪ੍ਰਤੀ ਵਫ਼ਾਦਾਰ ਰਹੇਗਾ ।
  3. 1620 ਈ: ਵਿਚ ਜਹਾਂਗੀਰ ਨੇ ਕਾਂਗੜਾ ‘ਤੇ ਅਧਿਕਾਰ ਕਰ ਲਿਆ ।
  4. ਜਹਾਂਗੀਰ ਨੇ ਦੱਖਣ ਭਾਰਤ ਵਿਚ ਮੁਗ਼ਲਾਂ ਦੇ ਪ੍ਰਭਾਵ ਦਾ ਵਿਸਤਾਰ ਕਰਨ ਲਈ ਅਹਿਮਦਨਗਰ ਦੇ ਕਿਲ੍ਹੇ ਨੂੰ ਜਿੱਤ ਲਿਆ | ਪਰ ਅਹਿਮਦਨਗਰ ਦੇ ਸੈਨਾਪਤੀ ਮਲਿਕ ਅੰਬਰ ਨੇ ਮੁਗਲਾਂ ਦਾ ਜ਼ਬਰਦਸਤ ਵਿਰੋਧ ਕੀਤਾ |
  5. ਅਫ਼ਗਾਨਿਸਤਾਨ ਵਿਚ ਈਰਾਨੀਆਂ ਨੇ ਕੰਧਾਰ ਦਾ ਪ੍ਰਦੇਸ਼ ਜਹਾਂਗੀਰ ਤੋਂ ਖੋਹ ਲਿਆ । ਇਸ ਨਾਲ ਮੁਗ਼ਲ ਸਾਮਰਾਜ ਨੂੰ ਬਹੁਤ ਹਾਨੀ ਪੁੱਜੀ, ਕਿਉਂਕਿ ਪੱਛਮੀ ਏਸ਼ੀਆ ਤੋਂ ਭਾਰਤ ਦੇ ਵਪਾਰ ਲਈ ਕੰਧਾਰ ਸ਼ਹਿਰ ਬਹੁਤ ਮਹੱਤਵਪੂਰਨ ਸੀ ।
  6. ਜਹਾਂਗੀਰ ਦੇ ਸ਼ਾਸਨ ਕਾਲ ਵਿਚ ਕਈ ਯੂਰਪੀਨ ਵੀ ਭਾਰਤ ਆਏ ।

ਪ੍ਰਸ਼ਨ 15.
ਨੂਰਜਹਾਂ ‘ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਜਹਾਂਗੀਰ ਨੇ ਨੂਰਜਹਾਂ ਨਾਲ 1611 ਈ: ਵਿਚ ਵਿਆਹ ਕੀਤਾ । ਉਹ ਬਹੁਤ ਹੀ ਸੁੰਦਰ ਅਤੇ ਬੁੱਧੀਮਾਨ ਇਸਤਰੀ ਸੀ । ਉਹ ਬਹੁਤ ਅਭਿਲਾਸ਼ੀ ਸੀ ਅਤੇ ਰਾਜ ਦੇ ਸ਼ਾਸਨ ਪ੍ਰਬੰਧ ਵਿਚ ਬਹੁਤ ਦਿਲਚਸਪੀ ਲੈਂਦੀ ਸੀ । ਜਹਾਂਗੀਰ ਮਹੱਤਵਪੂਰਨ ਰਾਜਸੀ ਮਾਮਲਿਆਂ ਵਿਚ ਉਸ ਦੀ ਸਲਾਹ ਲੈਂਦਾ ਸੀ । ਇਕ ਵਾਰ ਜਹਾਂਗੀਰ ਲੰਬਾ ਸਮਾਂ ਬਿਮਾਰ ਹੋ ਗਿਆ ਤਾਂ ਸਾਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਨੂਰਜਹਾਂ ਨੇ ਹੀ ਚਲਾਇਆ ਸੀ । ਉਸ ਦੇ ਨਾਂ ‘ਤੇ ਸ਼ਾਹੀ ਫਰਮਾਨ ਜਾਰੀ ਕੀਤੇ ਗਏ ਸਨ ।ਇੱਥੋਂ ਤਕ ਕਿ ਜਹਾਂਗੀਰ ਅਤੇ ਨੂਰਜਹਾਂ ਦੇ ਨਾਂ ਦੇ ਸਾਂਝੇ ਸਿੱਕੇ ਵੀ ਚਲਾਏ ਗਏ ਸਨ ।

ਪ੍ਰਸ਼ਨ 16.
ਔਰੰਗਜ਼ੇਬ (1658-1707 ਈ:) ਦਾ ਰਾਜਕਾਲ ਸੰਕਟਾਂ ਨਾਲ ਭਰਿਆ ਸੀ । ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਔਰੰਗਜ਼ੇਬ ਮੁਗ਼ਲ ਸਾਮਰਾਜ ਦਾ ਆਖਰੀ ਪ੍ਰਸਿੱਧ ਬਾਦਸ਼ਾਹ ਸੀ । ਉਸ ਨੇ 1658 ਤੋਂ 1707 ਈ: ਤਕ ਸ਼ਾਸਨ ਕੀਤਾ । ਉਸ ਦੇ ਸਾਮਰਾਜ ਵਿਚ ਲਗਪਗ ਸਾਰਾ ਭਾਰਤ ਸ਼ਾਮਲ ਸੀ | ਪਰ ਉਸ ਦਾ ਰਾਜਕਾਲ ਸੰਕਟਾਂ ਨਾਲ ਭਰਿਆ । ਹੋਇਆ ਸੀ ।

  1. 1669 ਈ: ਵਿਚ ਮਥੁਰਾ ਦੇ ਜਾਟਾਂ ਨੇ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਉਸ ਨੇ ਵਿਦਰੋਹ ਨੂੰ ਤਾਂ ਕੁਚਲ ਦਿੱਤਾ ਪਰੰਤੁ ਜਾਟਾਂ ਨੇ ਮੁਗਲਾਂ ਵਿਰੁੱਧ ਲੜਾਈ ਨੂੰ ਜਾਰੀ ਰੱਖਿਆ ।
  2. ਨਰਨੋਲ ਅਤੇ ਮੇਵਾੜ ਵਿਚ ਸੰਤਨਾਮੀਏ ਹਿੰਦੂ ਸਾਧੂਆਂ ਦੀ ਇਕ ਸੰਪ੍ਰਦਾਇ ਰਹਿੰਦੀ ਸੀ | ਮੁਗ਼ਲ ਅਤਿਆਚਾਰਾਂ ਨੇ ਸਤਨਾਮੀਆਂ ਨੂੰ ਮੁਗ਼ਲਾਂ ਵਿਰੁੱਧ ਵਿਦਰੋਹ ਕਰਨ ਲਈ ਮਜਬੂਰ ਕਰ ਦਿੱਤਾ | ਪਰੰਤੂ ਮੁਗਲਾਂ ਨੇ ਵਿਦਰੋਹ ਨੂੰ ਕੁਚਲ ਦਿੱਤਾ ।
  3. ਔਰੰਗਜ਼ੇਬ ਦੀ ਕਠੋਰ ਭੂਮੀ ਸੁਧਾਰ ਨੀਤੀ ਕਾਰਨ ਬੁੰਦੇਲਾਂ ਨੇ ਬੰਦੇਲਖੰਡ ਵਿਚ ਵਿਦਰੋਹ ਕਰ ਦਿੱਤਾ | ਔਰੰਗਜ਼ੇਬ ਨੇ ਇਸ ਵਿਦਰੋਹ ਨੂੰ ਵੀ ਕੁਚਲ ਦਿੱਤਾ।
  4. ਔਰੰਗਜ਼ੇਬ ਦੇ ਵਿਰੁੱਧ ਰਾਜਪੂਤ, ਮਰਾਠਿਆਂ ਅਤੇ ਸਿੱਖਾਂ ਨੇ ਸ਼ਕਤੀਸ਼ਾਲੀ ਵਿਦਰੋਹ ਕਰ ਦਿੱਤੇ, ਜਿਨ੍ਹਾਂ ਨੂੰ ਕੁਚਲਣ ਵਿਚ ਬਹੁਤ ਸਮਾਂ ਲੱਗਾ ।

PSEB 7th Class Social Science Solutions Chapter 11 ਮੁਗਲ ਸਾਮਰਾਜ 4
Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਪ੍ਰਸ਼ਨ 17.
ਔਰੰਗਜ਼ੇਬ ਦੇ ਸ਼ਾਸਨ ਕਾਲ ਅਤੇ ਬਾਅਦ ਵਿਚ ਮੁਗ਼ਲਾਂ ਦੇ ਵਿਰੁੱਧ ਸਿੱਖਾਂ ਦੇ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਗੁਰੁ ਤੇਗ ਬਹਾਦਰ ਜੀ ਦਾ ਸੰਘਰਸ਼-ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਬਣੇ । ਉਨ੍ਹਾਂ ਨੇ ਔਰੰਗਜ਼ੇਬ ਦੀ ਹਿੰਦੂਆਂ ਵਿਰੁੱਧ ਨੀਤੀ ਦਾ ਵਿਰੋਧ ਕੀਤਾ । ਇਸ ਕਾਰਨ ਔਰੰਗਜ਼ੇਬ ਗੁਰੂ ਜੀ ਨਾਲ ਨਰਾਜ਼ ਹੋ ਗਿਆ | ਗੁਰੂ ਜੀ ਨੇ ਔਰੰਗਜ਼ੇਬ ਦੁਆਰਾ ਗੁਰਦੁਆਰਿਆਂ ਦਾ ਵਿਨਾਸ਼ ਕਰਨ ਅਤੇ ਉਹਨਾਂ ਦੇ ਲਈ ਦਸਵੰਧ ਅਤੇ ਭੇਟਾਂ ਇਕੱਠੀਆਂ ਕਰਨ ਵਾਲੇ ਸ਼ਰਧਾਲੂਆਂ ਨੂੰ ਸ਼ਹਿਰਾਂ ਤੋਂ ਬਾਹਰ ਕੱਢਣ ਦਾ ਵਿਰੋਧ ਕੀਤਾ । ਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ | ਪਰ ਗੁਰੂ ਜੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ । ਇਸ ਕਰਕੇ ਉਹਨਾਂ ਨੂੰ ਬਹੁਤ ਤਸੀਹੇ ਦੇ ਕੇ 1675 ਈ: ਵਿਚ ਦਿੱਲੀ ਵਿਚ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਬਾਅਦ ਉਨ੍ਹਾਂ ਦੇ ਪੁੱਤਰ, ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਬਣੇ ।

ਉਹਨਾਂ ਨੇ ਵੀ ਮੁਗ਼ਲ ਅਤਿਆਚਾਰਾਂ ਵਿਰੁੱਧ ਆਪਣੇ ਸੰਘਰਸ਼ ਨੂੰ ਜਾਰੀ ਰੱਖਿਆ । 1699 ਈ: ਵਿਚ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕੀਤੀ । ਇਸ ਕਾਰਨ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਯੁੱਧ ਸ਼ੁਰੂ ਹੋ ਗਿਆ । ਇਸ ਭਿਆਨਕ ਯੁੱਧ ਵਿਚ ਗੁਰੂ ਜੀ ਦੇ ਦੋ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਗਏ । ਗੁਰੂ ਸਾਹਿਬ ਦੇ ਹੋਰ ਦੋ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਜੀ ਨੂੰ ਅੱਤਿਆਚਾਰੀਆਂ ਨੇ ਜੀਉਂਦੇ ਹੀ ਸਰਹਿੰਦ ਵਿਖੇ ਕੰਧ ਵਿਚ ਚਿਣ ਦਿੱਤਾ । ਔਰੰਗਜ਼ੇਬ ਦੀ ਮੌਤ ਦੇ ਬਾਅਦ ਸਿੱਖਾਂ ਦਾ ਸੰਘਰਸ਼-1707 ਈ: ਵਿਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਉੱਤਰਾਧਿਕਾਰੀ ਬਹਾਦਰ ਸ਼ਾਹ ਨੇ ਸਿੱਖਾਂ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕੀਤੇ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਦੇ ਕਹਿਣ ਤੇ ਇਕ ਪਠਾਣ ਨੇ ਗੁਰੂ ਜੀ ਦੇ ਪੇਟ ਵਿਚ ਛੁਰਾ ਖੋਭ ਦਿੱਤਾ ਜਿਸ ਕਰਕੇ 1708 ਈ: ਵਿਚ ਗੁਰੂ ਜੀ ਜੋਤੀ-ਜੋਤ ਸਮਾ ਗਏ । ਗੁਰੂ ਸਾਹਿਬ ਦੇ ਬਾਅਦ ਬੰਦਾ ਬਹਾਦਰ ਨੇ ਮੁਗਲਾਂ ਵਿਰੁੱਧ ਸੰਘਰਸ਼ ਨੂੰ ਜਾਰੀ ਰੱਖਿਆ ।

ਪ੍ਰਸ਼ਨ 18.
ਔਰੰਗਜ਼ੇਬ ਦੀ ਦੱਖਣ ਨੀਤੀ ‘ਤੇ ਇਕ ਟਿੱਪਣੀ ਲਿਖੋ ।
ਉੱਤਰ-
ਔਰੰਗਜ਼ੇਬ ਨੇ ਆਪਣੇ ਜੀਵਨ ਦੇ ਲਗਪਗ 25 ਸਾਲ ਦੱਖਣ ਵਿਚ ਬਤੀਤ ਕੀਤੇ ।ਉਹ ਸੁੰਨੀ ਮੁਸਲਮਾਨ ਸੀ । ਇਸ ਕਰਕੇ ਉਹ ਦੱਖਣ ਦੇ ਬੀਜਾਪੁਰ ਅਤੇ ਗੋਲਕੁੰਡਾ ਦੇ ਸੁਤੰਤਰ ਸ਼ੀਆ ਰਾਜਾਂ ਨੂੰ ਕੁਚਲਣਾ ਚਾਹੁੰਦਾ ਸੀ । ਇਹ ਰਾਜ ਮੁਗ਼ਲਾਂ ਦੇ ਵਿਰੁੱਧ ਮਰਾਠਿਆਂ ਨੂੰ ਸਹਿਯੋਗ ਦਿੰਦੇ ਸਨ । ਉਹ ਦੱਖਣ ਵਿਚ ਮਰਾਠਿਆਂ ਦੀ ਸ਼ਕਤੀ ਦਾ ਦਮਨ ਕਰਨਾ ਚਾਹੁੰਦਾ ਸੀ । 1686 ਈ: ਵਿਚ ਔਰੰਗਜ਼ੇਬ ਨੇ ਬੀਜਾਪੁਰ ਅਤੇ 1687 ਈ: ਵਿਚ ਗੋਲਕੁੰਡਾ ’ਤੇ ਅਧਿਕਾਰ ਕਰ ਲਿਆ । ਇਸ ਸਮੇਂ ਤਕ ਭਾਵੇਂ ਸ਼ਿਵਾਜੀ ਦੀ ਮੌਤ ਹੋ ਗਈ ਸੀ ਤਾਂ ਵੀ ਮਰਾਠਿਆਂ ਨੇ ਮੁਗ਼ਲਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ 1 ਔਰੰਗਜ਼ੇਬ ਮਰਾਠਿਆਂ ਦਾ ਦਮਨ ਕਰਨ ਵਿਚ ਅਸਫਲ ਰਿਹਾ । 1707 ਈ: ਵਿੱਚ ਉਸ ਦੀ ਮੌਤ ਹੋ ਗਈ ।

ਪ੍ਰਸ਼ਨ 19.
ਔਰੰਗਜ਼ੇਬ ਦੇ ਉੱਤਰਾਧਿਕਾਰੀਆਂ ਦੀ ਸੰਖੇਪ ਜਾਣਕਾਰੀ ਦਿਓ ।
ਦੀ
ਮੁਗ਼ਲ ਸਾਮਰਾਜ ਦਾ ਪਤਨ ਕਿਸ ਤਰ੍ਹਾਂ ਹੋਇਆ ?
ਉੱਤਰ-
ਔਰੰਗਜ਼ੇਬ ਦੇ ਉੱਤਰਾਧਿਕਾਰੀ ਸ਼ਾਸਨ ਪ੍ਰਬੰਧ ਚਲਾਉਣ ਲਈ ਅਯੋਗ ਅਤੇ ਕਮਜ਼ੋਰ ਸਨ । ਸਿੱਟੇ ਵਜੋਂ 1739 ਈ: ਵਿਚ ਈਰਾਨ ਦੇ ਸ਼ਾਸਕ ਨਾਦਰਸ਼ਾਹ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ । ਇਹ ਹਮਲਾ ਮੁਗ਼ਲਾਂ ਲਈ ਬਹੁਤ ਖ਼ਤਰਨਾਕ ਸਿੱਧ ਹੋਇਆ । ਇਸਦੇ ਬਾਅਦ ਅਫ਼ਗਾਨਿਸਤਾਨ ਦੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਭਾਰਤ ‘ਤੇ ਹਮਲਾ ਕੀਤਾ । ਇਸ ਹਮਲੇ ਨਾਲ ਮੁਗ਼ਲ ਸਾਮਰਾਜ ਦਾ ਪਤਨ ਹੋ ਗਿਆ ।

ਪ੍ਰਸ਼ਨ 20.
ਭਾਰਤ ਵਿਚ ਯੂਰਪੀਅਨਾਂ ਦੇ ਆਗਮਨ ਬਾਰੇ ਲਿਖੋ ।
ਉੱਤਰ-
ਜਹਾਂਗੀਰ ਦੇ ਰਾਜਕਾਲ ਸਮੇਂ ਬਹੁਤ ਸਾਰੇ ਯੂਰਪੀਅਨ ਵਪਾਰੀ ਭਾਰਤ ਆਏ । ਉਹਨਾਂ ਵਿਚੋਂ ਵਿਲੀਅਮ ਹਾਕਨਜ਼ ਅਤੇ ਸਰ ਥੋਮਸ ਰਾਓ ਪ੍ਰਮੁੱਖ ਸਨ ।
ਵਿਲੀਅਮ ਹਾਕਨਜ਼ ਭਾਰਤ ਵਿਚ ਤਿੰਨ ਸਾਲ (1608-1611) ਤਕ ਰਿਹਾ । 1612 ਈ: ਵਿਚ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿਚ ਸੂਰਤ ਵਿਖੇ ਇਕ ਫੈਕਟਰੀ ਸਥਾਪਿਤ ਕੀਤੀ । ਸਰ ਥਾਮਸ ਰਾਓ ਇੰਗਲੈਂਡ ਦੇ ਰਾਜੇ ਦਾ ਰਾਜਦੂਤ ਸੀ । ਉਹ 1615 ਈ: ਵਿਚ ਜਹਾਂਗੀਰ ਦੇ ਦਰਬਾਰ ਵਿਚ ਆਇਆ । ਉਹ ਭਾਰਤ ਤੋਂ ਬ੍ਰਿਟਿਸ਼ ਵਪਾਰੀਆਂ ਲਈ ਵਪਾਰ ਕਰਨ ਸੰਬੰਧੀ ਸਹੂਲਤਾਂ ਪ੍ਰਾਪਤ ਕਰਨ ਵਿਚ ਸਫਲ ਰਿਹਾ ।

ਵਸਤੂਨਿਸ਼ਠ ਪ੍ਰਸ਼ਨ
(ੳ) ਸਹੀ ਜੋੜੇ ਬਣਾਓ

1. ਸਿੱਖਾਂ ਦੇ ਨੌਵੇਂ ਗੁਰੂ (i) ਸ੍ਰੀ ਗੁਰੂ ਗੋਬਿੰਦ ਸਿੰਘ ਜੀ
2. ਖ਼ਾਲਸਾ ਪੰਥ ਦੀ ਸਥਾਪਨਾ (ii) ਬੰਦਾ ਬਹਾਦਰ
3. ਮੁਗਲਾਂ ਵਿਰੁੱਧ ਸੰਘਰਸ਼ (iii) ਸ੍ਰੀ ਗੁਰੂ ਤੇਗ ਬਹਾਦਰ ਜੀ
4. ਆਗਰੇ ਦੇ ਕਿਲ੍ਹੇ ਵਿੱਚ ਕੈਦ (iv) ਸ਼ਾਹਜਹਾਂ ।

ਉੱਤਰ-
1. ਸਿੱਖਾਂ ਦੇ ਨੌਵੇਂ ਗੁਰੂ (iii) ਸ੍ਰੀ ਗੁਰੂ ਤੇਗ ਬਹਾਦਰ ਜੀ
2. ਖ਼ਾਲਸਾ ਪੰਥ ਦੀ ਸਥਾਪਨਾ (i) ਸ੍ਰੀ ਗੁਰੂ ਗੋਬਿੰਦ ਸਿੰਘ ਜੀ
3. ਮੁਗਲਾਂ ਵਿਰੁੱਧ ਸੰਘਰਸ਼ (ii) ਬੰਦਾ ਬਹਾਦਰ
4. ਆਗਰੇ ਦੇ ਕਿਲ੍ਹੇ ਵਿੱਚ ਕੈਦ (iv) ਸ਼ਾਹਜਹਾਂ ॥

(ਅ) ਸਹੀ ਉੱਤਰ ਚੁਣੋ –

ਪ੍ਰਸ਼ਨ 1.
ਮੁਗਲ ਸਾਮਰਾਜ ਦੇ ਪਹਿਲੇ ਸ਼ਾਸਕ ਨੇ ਕਨਵਾਹ ਦੀ ਲੜਾਈ ਵਿਚ ਰਾਣਾ ਸਾਂਗਾ ਨੂੰ ਹਰਾਇਆ ਸੀ ? ਇਹ ਲੜਾਈ ਕਦੋਂ ਹੋਈ ਸੀ ?
(i) 1527 ਈ:
(ii) 1529 ਈ:
(iii) 1556 ਈ: ।
ਉੱਤਰ-
(i) 1527 ਈ: ॥

ਪ੍ਰਸ਼ਨ 2.
ਰਾਜਾ ਮਾਨ ਸਿੰਘ ਕਿਸ ਮੁਗ਼ਲ ਸ਼ਾਸਕ ਦਾ ਵਫ਼ਾਦਾਰ ਅਧਿਕਾਰੀ ਸੀ ?
(i) ਬਾਬਰ
(ii) ਹੁਮਾਯੂੰ
(iii) ਅਕਬਰ ।
ਉੱਤਰ-
(iii) ਅਕਬਰ ।

ਪ੍ਰਸ਼ਨ 3.
ਚਿੱਤਰ ਵਿਚ ਦਿਖਾਏ ਗਏ ਮੁਗ਼ਲ ਸ਼ਾਸਕ ਨੂੰ ਉਸਦੇ ਪੁੱਤਰ ਨੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਸੀ। ਉਸਦੇ ਪੁੱਤਰ ਦਾ ਕੀ ਨਾਂ ਸੀ ?
PSEB 7th Class Social Science Solutions Chapter 11 ਮੁਗਲ ਸਾਮਰਾਜ 5
(i) ਸ਼ਾਹਜਹਾਂ
(ii) ਔਰੰਗਜ਼ੇਬ
(iii) ਜਹਾਂਗੀਰ ।
ਉੱਤਰ-
(ii) ਔਰੰਗਜ਼ੇਬ ।

Leave a Comment