PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

Punjab State Board PSEB 6th Class Social Science Book Solutions History Chapter 17 ਚਾਲੂਕਿਆ ਅਤੇ ਪੱਲਵ Textbook Exercise Questions and Answers.

PSEB Solutions for Class 6 Social Science History Chapter 17 ਚਾਲੂਕਿਆ ਅਤੇ ਪੱਲਵ

SST Guide for Class 6 PSEB ਚਾਲੂਕਿਆ ਅਤੇ ਪੱਲਵ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਦੱਖਣੀ ਭਾਰਤ ਦੇ ਚਾਲੂਕਿਆਂ ਬਾਰੇ ਤੁਸੀਂ ਕੀ ਜਾਣਦੇ ਹੋ ? .
ਉੱਤਰ-
ਸਾਤਵਾਹਨ ਸ਼ਾਸਕਾਂ ਦੇ ਪਤਨ ਤੋਂ ਬਾਅਦ ਦੱਖਣੀ ਭਾਰਤ ਵਿੱਚ ਛੋਟੇ-ਛੋਟੇ ਰਾਜ ਹੋਂਦ ਵਿੱਚ ਆ ਗਏ । ਵਾਕਾਟਕਾਂ ਨੇ ਇੱਕ ਮਜ਼ਬੂਤ ਰਾਜ ਬਣਾਉਣ ਦਾ ਯਤਨ ਕੀਤਾ ਪਰ ਉਹ ਜ਼ਿਆਦਾ ਸਮਾਂ ਟਿਕ ਨਾ ਸਕਿਆ । ਉਸੇ ਸਮੇਂ 6ਵੀਂ ਸਦੀ ਵਿੱਚ ਦੱਖਣੀ ਭਾਰਤ ਵਿੱਚ ਸ਼ਕਤੀ ਚਾਲੂਕਿਆ ਵੰਸ਼ ਦੇ ਹੱਥ ਵਿੱਚ ਆ ਗਈ । ਇਹਨਾਂ ਨੇ ਬੀਜਾਪੁਰ ਜ਼ਿਲ੍ਹੇ ਵਿੱਚ ਵਾਤਾਪੀ ਨੂੰ ਆਪਣੀ ਰਾਜਧਾਨੀ ਬਣਾਇਆ । ਪੁਲਕੇਸ਼ਿਨ ਪਹਿਲਾ, ਕੀਰਤੀਵਰਮਨ ਅਤੇ ਪੁਲਕੇਸ਼ਿਨ ਦੂਜਾ ਆਦਿ ਇਸ ਵੰਸ਼ ਦੇ ਮੁੱਖ ਸ਼ਾਸਕ ਸਨ | ਪਰ ਪੁਲਕੇਸ਼ਿਨ ਦੂਜਾ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ । ਉਸਨੇ ਨਰਮਦਾ ਨਦੀ ਦੇ ਤੱਟ ‘ਤੇ ਹਰਸ਼ਵਰਧਨ ਨੂੰ ਬੁਰੀ ਤਰ੍ਹਾਂ ਹਰਾਇਆ ਸੀ । ਉਸਨੇ ਦੱਖਣੀ ਭਾਰਤ ਦੇ ਬਹੁਤ ਸਾਰੇ ਦੇਸ਼ਾਂ ਨੂੰ ਜਿੱਤਿਆ ਸੀ ਅਤੇ ਤਾਮਿਲਨਾਡੂ ਦੇ ਪੱਲਵਾਂ ਨੂੰ ਹਰਾਇਆ ਸੀ । ਪਰ ਉਹ ਪੱਲਵ ਸ਼ਾਸਕ ਨਰਸਿੰਘ ਵਰਮਨ ਤੋਂ ਹਾਰ ਗਿਆ ਅਤੇ 642 ਈ: ਵਿੱਚ ਉਸ ਦੀ ਮੌਤ ਹੋ ਗਈ । ਪੁਲਕੇਸ਼ਿਨ ਦੂਜੇ ਦੇ ਉੱਤਰਾਧਿਕਾਰੀ ਅਯੋਗ ਸਨ । ਇਸ ਲਈ 8ਵੀਂ ਸਦੀ ਦੇ ਮੱਧ ਵਿੱਚ ਰਾਸ਼ਟਰਕੂਟਾਂ ਨੇ ਚਾਲੂਕਿਆਂ ਨੂੰ ਹਰਾ ਕੇ ਚਾਲੁਕਿਆ ਵੰਸ਼ ਦਾ ਅੰਤ ਕਰ ਦਿੱਤਾ ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 2.
ਚਾਲੂਕਿਆ ਮੰਦਰਾਂ ਬਾਰੇ ਇੱਕ ਨੋਟ ਲਿਖੋ ।
ਉੱਤਰ-
ਚਾਲੂਕਿਆਂ ਸ਼ਾਸਕਾਂ ਨੂੰ ਮੰਦਰ-ਨਿਰਮਾਣ ਨਾਲ ਵਿਸ਼ੇਸ਼ ਪਿਆਰ ਸੀ । ਇਸ ਲਈ ਉਹਨਾਂ ਨੇ ਏਹੋਲ, ਵਾਤਾਪੀ ਅਤੇ ਪਟੱਕਲ ਵਿੱਚ ਅਨੇਕਾਂ ਪ੍ਰਸਿੱਧ ਮੰਦਰਾਂ ਦਾ ਨਿਰਮਾਣ
ਕਰਵਾਇਆ । ਵੀਰੂਪਾਕੱਸ਼ ਅਤੇ ਪੰਪਨਾਥ ਦੇ ਮੰਦਰ ਬਹੁਤ ਪ੍ਰਸਿੱਧ ਹਨ । ਚਾਲੂਕਿਆਂ ਨੇ ਮੁੱਖ ਤੌਰ ਤੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਲਈ ਮੰਦਰ ਬਣਵਾਏ । ਇਹਨਾਂ ਮੰਦਰਾਂ ਦੀਆਂ ਦੀਵਾਰਾਂ ‘ਤੇ ਰਮਾਇਣ ਦੇ ਦਿਸ਼ਾਂ ਨੂੰ ਬਹੁਤ ਸੁੰਦਰ ਢੰਗ ਨਾਲ ਦਿਖਾਇਆ ਗਿਆ ਹੈ । ਚਾਲੁਕਿਆਂ ਨੇ ਵਾਤਾਪੀ ਵਿੱਚ ਗੁਫ਼ਾ-ਮੰਦਰਾਂ ਦਾ ਵੀ ਨਿਰਮਾਣ ਕਰਵਾਇਆ, ਜੋ ਆਪਣੀਆਂ ਕਲਾਤਮਕ ਮੁਰਤੀਆਂ ਲਈ ਪ੍ਰਸਿੱਧ ਹਨ ।

ਪ੍ਰਸ਼ਨ 3.
ਪੱਲਵਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੱਲਵ ਸ਼ਾਸਕ ਤਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕਈ ਭਾਗਾਂ ‘ਤੇ ਸ਼ਾਸਨ ਕਰਦੇ ਸਨ । ਪਹਿਲਾਂ ਉਹ ਸਾਤਵਾਹਨਾਂ ਦੇ ਅਧੀਨ ਸਨ । ਪਰੰਤੂ ਸਾਤਵਾਹਨਾਂ ਦੇ ਪਤਨ ਦੇ ਬਾਅਦ ਉਨ੍ਹਾਂ ਨੇ ਆਪਣੀ ਸੁਤੰਤਰ ਸੱਤਾ ਸਥਾਪਿਤ ਕਰ ਲਈ ।

6ਵੀਂ ਸਦੀ ਦੇ ਅੰਤ ਵਿੱਚ ਸਿੰਘ ਵਰਮਨ ਨੇ ਇੱਕ ਨਵੇਂ ਪੱਲਵ ਵੰਸ਼ ਦੀ ਸਥਾਪਨਾ ਕੀਤੀ । ਮਹਿੰਦਰ ਵਰਮਨ ਪਹਿਲਾ, ਨਰਸਿੰਘ ਵਰਮਨ ਪਹਿਲਾ ਅਤੇ ਨਰਸਿੰਘ ਵਰਮਨ ਦੂਜਾ ਇਸ ਵੰਸ਼ ਦੇ ਪ੍ਰਸਿੱਧ ਸ਼ਾਸਕ ਸਨ । ਮਹਿੰਦਰ ਵਰਮਨ ਚਾਲੁਕਿਆ ਸ਼ਾਸਕ ਪੁਲਕੇਸ਼ਿਨ ਦੂਜੇ ਨਾਲ ਲੰਬੇ ਸਮੇਂ ਤੱਕ ਲੜਦਾ ਰਿਹਾ। ਉਹ ਚਿੱਤਰਕਲਾ ਅਤੇ ਨਾਚ-ਗਾਣੇ ਦਾ ਬਹੁਤ ਸ਼ੁਕੀਨ ਸੀ । ਨਰਸਿੰਘ ਵਰਮਨ ਪਹਿਲੇ ਨੇ ਪੁਲਕੇਸ਼ਿਨ ਦੂਜੇ ਨੂੰ ਯੁੱਧ ਵਿੱਚ ਹਰਾਇਆ ਸੀ । ਉਸਨੇ ਸ੍ਰੀਲੰਕਾ ‘ਤੇ ਵੀ ਦੋ ਵਾਰ ਸਫਲ ਹਮਲੇ ਕੀਤੇ ਸਨ । 9ਵੀਂ ਸਦੀ ਵਿੱਚ ਪੱਲਵ ਚੋਲ ਰਾਜਿਆਂ ਤੋਂ ਹਾਰ ਗਏ ਅਤੇ ਉਹਨਾਂ ਦਾ ਰਾਜ ਖ਼ਤਮ ਹੋ ਗਿਆ ।

ਪ੍ਰਸ਼ਨ 4.
ਪੱਲਵਾਂ ਦੀ ਕਲਾ ਅਤੇ ਭਵਨ-ਨਿਰਮਾਣ ਕਲਾ ਬਾਰੇ ਲਿਖੋ ।
ਉੱਤਰ-
ਪੱਲਵ ਸ਼ਾਸਕ ਕਲਾ ਅਤੇ ਭਵਨ-ਨਿਰਮਾਣ ਦੇ ਮਹਾਨ ਪ੍ਰੇਮੀ ਅਤੇ ਸਰਪ੍ਰਸਤ ਸਨ । ਇਹਨਾਂ ਨੇ ਅਨੇਕਾਂ ਮੰਦਰਾਂ ਦਾ ਨਿਰਮਾਣ ਕਰਵਾਇਆ । ਇਹਨਾਂ ਨੇ ਮਹਾਂਬਲੀਪਰਮ ਵਿੱਚ ਸਮੁੰਦਰ ਦੇ ਤੱਟ ‘ਤੇ ਕਈ ਗੁਫ਼ਾ-ਮੰਦਰ ਬਣਵਾਏ । ਇਹਨਾਂ ਵਿੱਚੋਂ ਕੁਝ ਮੰਦਰਾਂ ਨੂੰ ਰੱਥ-ਮੰਦਰ ਕਹਿੰਦੇ ਹਨ ਅਤੇ ਇਹਨਾਂ ਦੇ ਨਾਂ ਮਹਾਂਭਾਰਤ ਦੇ ਪਾਂਡਵਾਂ ਦੇ ਨਾਂ ‘ਤੇ ਰੱਖੇ ਗਏ ਹਨ | ਪੱਲਵਾਂ ਨੇ ਆਪਣੀ ਰਾਜਧਾਨੀ ਕਾਂਚੀਪੁਰਮ ਵਿੱਚ ਕੈਲਾਸ਼ਨਾਥ ਨਾਮਕ ਇੱਕ ਪ੍ਰਸਿੱਧ ਮੰਦਰ ਬਣਵਾਇਆ ਸੀ । ਇਹਨਾਂ ਦੇ ਮੰਦਰਾਂ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਇਲਾਵਾ ਪੱਲਵ ਰਾਜੇ-ਰਾਣੀਆਂ ਦੀਆਂ ਮੂਰਤੀਆਂ ਵੀ ਸਥਾਪਤ ਸਨ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਚਾਲੁਕਿਆ ਵੰਸ਼ ਦੇ ………………………. ਅਤੇ ……………….. ਪ੍ਰਸਿੱਧ ਰਾਜੇ ਸਨ ।
ਉੱਤਰ-
ਪੁਲਕੇਸ਼ਿਨ ਪਹਿਲਾ, ਕੀਰਤੀਵਰਮਨ

(2) ਚਾਲੁਕਿਆ ਰਾਜੇ ………………………… ਦੇ ਮਹਾਨ ਸਰਪ੍ਰਸਤ ਸਨ ।
ਉੱਤਰ-
ਕਲਾ

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

(3) ………………………… ਨੇ ਪੱਲਵ ਵੰਸ਼ ਦੀ ਨੀਂਹ ਰੱਖੀ ।
ਉੱਤਰ-
ਕਾਂਚੀਪੁਰਮ

(4) ਪੱਲਵਾਂ ਦੀ ਰਾਜਧਾਨੀ ਤਾਮਿਲਨਾਡੂ ਵਿਚ ਚੇਨੱਈ ਦੇ ਕੋਲ ……………………….. ਸੀ ।
ਉੱਤਰ-
ਮੂਰਤੀ ਕਲਾ

(5) ਪੱਲਵ ……………………….. ਅਤੇ ………………………… ਕਲਾ ਦੇ ਪ੍ਰੇਮੀ ਅਤੇ ਸਰਪ੍ਰਸਤ ਸਨ ।
ਉੱਤਰ-
ਮੂਰਤੀਕਲਾ, ਭਵਨ ਨਿਰਮਾਣ ਕਲਾ

(6) ਪੱਲਵ ਰਾਜੇ ਮੁੱਖ ਤੌਰ ‘ਤੇ ………………………… ਅਤੇ ………………………… ਧਰਮ ਨੂੰ ਮੰਨਦੇ ਸਨ ।
ਉੱਤਰ-
ਜੈਨ, ਸ਼ੈਵ

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਈਰਾਨੀ ਰਾਜਦੂਤ (ਉ) ਚਾਲੂਕਿਆ ਮੰਦਰ
(2) ਵੀਰੂਪਾਕੱਸ਼ (ਅ) ਪੁਲਕੇਸ਼ਿਨ ਦੂਜਾ
(3) ਮਹਾਂਬਲੀਪੁਰਮ (ੲ) ਪੱਲਵ ਰਾਜਾ
(4) ਮਹਿੰਦਰ ਵਰਮਨ (ਸ) ਰੱਥ ਮੰਦਰ

ਉੱਤਰ-
ਸਹੀ ਜੋੜੇ-

(1) ਈਰਾਨੀ ਰਾਜਦੂਤ (ਅ) ਪੁਲਕੇਸ਼ਿਨ ਦੂਜਾ
(2) ਵੀਰੂਪਾਕੰਸ਼ (ਉ) ਚਾਲੁਕਿਆ ਮੰਦਰ
(3) ਮਹਾਂਬਲੀਪੁਰਮ (ਸ) ਰੱਥ ਮੰਦਰ
(4) ਮਹਿੰਦਰ ਵਰਮਨ (ੲ) ਪੱਲਵ ਰਾਜਾ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਪੁਲਕੇਸ਼ਿਨ ਦੂਜੇ ਦਾ ਹਰਸ਼ਵਰਧਨ ਨਾਲ ਯੁੱਧ ਹੋਇਆ ।
(2) ਏਹੋਲ ਅਤੇ ਪਟੰਦਲ ਸਮੁੰਦਰ ਤੱਟ ਲਈ ਮਸ਼ਹੂਰ ਹਨ ।
(3) ਕਾਂਚੀਪੁਰਮ ਚਾਲੂਕਿਆਂ ਦੀ ਰਾਜਧਾਨੀ ਸੀ ।
(4) ਕੈਲਾਸ਼ਨਾਥ ਮੰਦਰ ਪੱਲਵਾਂ ਨੇ ਬਣਵਾਇਆ ਸੀ ।
ਉੱਤਰ-
(1) (√)
(2) (×)
(3) (×)
(4) (√)

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

PSEB 6th Class Social Science Guide ਚਾਲੂਕਿਆ ਅਤੇ ਪੱਲਵ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਾਲੂਕਿਆਂ ਦੱਖਣੀ ਦੱਕਨ ਦੇ ਪ੍ਰਸਿੱਧ ਰਾਜਾ (ਛੇਵੀਂ ਸ਼ਤਾਬਦੀ ਈ: ਸਨ) ਉਨ੍ਹਾਂ ਦੀ ਰਾਜਧਾਨੀ ਦਾ ਨਾਂ ਦੱਸੋ ।
ਉੱਤਰ-
ਵਾਤਾਪੀ (ਬਾਦਾਮੀ) ।

ਪ੍ਰਸ਼ਨ 2.
ਚਾਲੂਕਿਆ ਦੁਆਰਾ ਬਣਵਾਏ ਗਏ ਦੋ ਸਭ ਤੋਂ ਪ੍ਰਸਿੱਧ ਮੰਦਿਰਾਂ ਦੇ ਨਾਂ ਦੱਸੋ ।
ਉੱਤਰ-
ਵੀਰੂਪਾਕੱਸ਼ ਅਤੇ ਪੰਪਨਾਥ ਮੰਦਿਰ ।

ਪ੍ਰਸ਼ਨ 3.
ਕਾਂਚੀ ਦਾ ਪ੍ਰਸਿੱਧ ‘ਕੈਲਾਸ਼ਨਾਥ ਮੰਦਿਰ’ ਕਿਹੜੇ ਰਾਜਵੰਸ਼ ਦੇ ਸ਼ਾਸਕਾਂ ਨੇ ਬਣਵਾਇਆ ?
ਉੱਤਰ-
ਪੱਲਵ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਚਾਲੂਕਿਆ ਨੇ ਕਿਹੜੇ ਧਰਮ ਨੂੰ ਸੰਰੱਖਿਅਣ ਦਿੱਤਾ ?
(ਉ) ਹਿੰਦੂ ਧਰਮ
(ਅ) ਜੈਨ ਧਰਮ
(ੲ) ਇਸਲਾਮ ਧਰਮ ।
ਉੱਤਰ-
(ਅ) ਜੈਨ ਧਰਮ

ਪ੍ਰਸ਼ਨ 2.
ਹੇਠਾਂ ਦਿੱਤੇ ਗਏ ਮੰਦਿਰ ਦਾ ਨਿਰਮਾਣ ਕਿਹੜੇ ਵੰਸ਼ ਦੇ ਸ਼ਾਸਕਾਂ ਨੇ ਕਰਵਾਇਆ ?
PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ 1
(ਉ) ਪੱਲਵ
(ਅ) ਚਾਲੂਕਿਆ
(ੲ) ਗੁਪਤ ।
ਉੱਤਰ-
(ਉ) ਪੱਲਵ

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 3.
ਭਾਰਤ ਵਿਚ ਕਈ ਵਿਦੇਸ਼ੀ ਯਾਤਰੀ ਭਾਰਤ ਆਏ ।ਇਨ੍ਹਾਂ ਵਿਚੋਂ ਕੁਝ ਚੀਨੀ ਯਾਤਰੀ ਵੀ ਸ਼ਾਮਿਲ ਸਨ । ਇਨ੍ਹਾਂ ਵਿਚੋਂ ਕਿਹੜਾ ਯਾਤਰੀ 641 ਈ: ਵਿਚ ਪੁਲਕੇਸ਼ਿਨ ਦੂਜੇ ਦੇ ਰਾਜ ਵਿਚ ਆਇਆ ਸੀ ?
(ਉ) ਫਾਹਯਾਨ
(ਅ) ਹਿਊਨਸਾਂਗ
(ੲ) ਇਤਿਸੰਗ ।
ਉੱਤਰ-
(ਅ) ਹਿਊਨਸਾਂਗ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਲਕੇਸ਼ਿਨ ਦੂਜੇ ਦੇ ਰਾਜ ਵਿੱਚ ਕਿਹੜਾ ਯਾਤਰੀ ਭਾਰਤ ਆਇਆ ਸੀ ?
ਉੱਤਰ-
ਪੁਲਕੇਸ਼ਿਨ ਦੂਜੇ ਦੇ ਰਾਜ ਵਿੱਚ ਚੀਨੀ ਯਾਤਰੀ ਹਿਊਨਸਾਂਗ ਭਾਰਤ ਆਇਆ ਸੀ ।

ਪ੍ਰਸ਼ਨ 2.
ਚਾਲੂਕਿਆ ਰਾਜਿਆਂ ਨੇ ਕਿਹੜੇ-ਕਿਹੜੇ ਨਗਰਾਂ ਵਿੱਚ ਕਈ ਪ੍ਰਸਿੱਧ ਮੰਦਰ ਬਣਵਾਏ ?
ਉੱਤਰ-
ਚਾਲੂਕਿਆ ਰਾਜਿਆਂ ਨੇ ਏਹੋਲ, ਵਾਤਾਪੀ ਅਤੇ ਪਟੱਕਲ ਵਿੱਚ ਕਈ ਪ੍ਰਸਿੱਧ ਮੰਦਰ ਬਣਵਾਏ ।

ਪ੍ਰਸ਼ਨ 3.
ਪੱਲਵ ਵੰਸ਼ ਦਾ ਰਾਜ-ਵਿਸਤਾਰ ਦੱਸੋ ।
ਉੱਤਰ-
ਪੱਲਵ ਵੰਸ਼ ਦਾ ਰਾਜ-ਵਿਸਤਾਰ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕਈ ਭਾਗਾਂ ਵਿੱਚ ਸੀ ।

ਪ੍ਰਸ਼ਨ 4.
ਗੁਪਤ ਸਮਰਾਟ ਸਮੁਦਰ ਗੁਪਤ ਨੇ ਕਿਹੜੇ ਪੱਲਵ ਸ਼ਾਸਕ ਨੂੰ ਹਰਾਇਆ ਸੀ ?
ਉੱਤਰ-
ਗੁਪਤ ਸਮਰਾਟ ਸਮੁਦਰ ਗੁਪਤ ਨੇ ਪੱਲਵ ਸ਼ਾਸਕ ਗੋਪਵਰਮਨ ਨੂੰ ਹਰਾਇਆ ਸੀ ।

ਪ੍ਰਸ਼ਨ 5.
ਮਹਾਂਬਲੀਪੁਰਮ ਦੇ ਰੱਥ ਮੰਦਰਾਂ ਦੇ ਨਾਂ ਕਿਨ੍ਹਾਂ ਦੇ ਨਾਂਵਾਂ ‘ਤੇ ਰੱਖੇ ਗਏ ਹਨ ?
ਉੱਤਰ-
ਮਹਾਂਬਲੀਪੁਰਮ ਦੇ ਰੱਥ ਮੰਦਰਾਂ ਦੇ ਨਾਂ ਮਹਾਂਭਾਰਤ ਦੇ ਪਾਂਡਵਾਂ ਦੇ ਨਾਂ ‘ਤੇ ਰੱਖੇ ਗਏ ਹਨ ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 6.
ਕਾਂਚੀਪੁਰਮ ਵਿੱਚ ਸਥਿਤ ਇੱਕ ਪ੍ਰਸਿੱਧ ਮੰਦਰ ਦਾ ਨਾਂ ਲਿਖੋ । ਇਹ ਕਿਸਨੇ ਬਣਵਾਇਆ ਸੀ ?
ਉੱਤਰ-
ਕਾਂਚੀਪੁਰਮ ਵਿੱਚ ਸਥਿਤ ਇੱਕ ਪ੍ਰਸਿੱਧ ਮੰਦਰ ‘ਕੈਲਾਸ਼ਨਾਥ’ ਹੈ । ਇਹ ਮੰਦਰ ਪੱਲਵ ਸ਼ਾਸਕਾਂ ਨੇ ਬਣਵਾਇਆ ਸੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਾਲੁਕਿਆ ਰਾਜ ਦੀ ਸਥਾਪਨਾ ‘ਤੇ ਇੱਕ ਨੋਟ ਲਿਖੋ ।
ਉੱਤਰ-
ਉੱਤਰੀ ਮਹਾਂਰਾਸ਼ਟਰ ਅਤੇ ਬਰਾਰ (ਵਿਦਰਭਾ) ਵਿੱਚ ਸਾਤਵਾਹਨਾਂ ਦੇ ਪਤਨ ਤੋਂ ਬਾਅਦ ਵਾਕਾਟਕਾਂ ਨੇ ਇੱਕ ਸ਼ਕਤੀਸ਼ਾਲੀ ਰਾਜ ਦੀ ਨੀਂਹ ਰੱਖਣ ਦਾ ਯਤਨ ਕੀਤਾ ਪਰ ਉਹ ਆਪਣੇ ਯਤਨਾਂ ਵਿੱਚ ਸਫਲ ਨਾ ਹੋ ਸਕੇ । ਫਿਰ ਚਾਲੁਕਿਆ ਵੰਸ਼ ਨੇ ਛੇਵੀਂ ਸਦੀ ਦੇ ਆਰੰਭ ਵਿੱਚ ਦੱਖਣੀ ਭਾਰਤ ਦੇ ਪੱਛਮ ਵਿੱਚ ਆਪਣਾ ਰਾਜ ਸਥਾਪਤ ਕਰ ਲਿਆ । ਇਸ ਵੰਸ਼ ਦੀ ਰਾਜਧਾਨੀ ਵਾਤਾਪੀ ਸੀ । ਇਸ ਵੰਸ਼ ਦੀ ਸਥਾਪਨਾ ਦਾ ਸਿਹਰਾ ਪੁਲਕੇਸ਼ਿਨ ਪਹਿਲੇ ਨੂੰ ਪ੍ਰਾਪਤ ਸੀ ।

ਪ੍ਰਸ਼ਨ 2.
ਕੀਰਤੀਵਰਮਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕੀਰਤੀਵਰਮਨ ਪੁਲਕੇਸ਼ਿਨ ਪਹਿਲੇ ਦਾ ਪੁੱਤਰ ਸੀ ਜੋ ਉਸਦੀ ਮੌਤ ਤੋਂ ਬਾਅਦ ਚਾਲੁਕਿਆ ਵੰਸ਼ ਦਾ ਰਾਜਾ ਬਣਿਆ । ਕੀਰਤੀਵਰਮਨ ਕਾਫ਼ੀ ਸ਼ਕਤੀਸ਼ਾਲੀ ਰਾਜਾ ਸੀ ।ਉਸਨੇ ਉੱਤਰੀ ਕੋਂਕਣ ਅਤੇ ਕੰਨੜ ਦੇਸ਼ ਨੂੰ ਜਿੱਤ ਕੇ ਆਪਣੇ ਸਾਮਰਾਜ ਵਿੱਚ ਮਿਲਾ ਲਿਆ । ਉਸਨੂੰ ਭਵਨ-ਨਿਰਮਾਣ ਦਾ ਬਹੁਤ ਸ਼ੌਕ ਸੀ । ਉਸਨੇ ਵਾਤਾਪੀ ਵਿੱਚ ਅਨੇਕਾਂ ਸੁੰਦਰ ਅਤੇ ਸ਼ਾਨਦਾਰ ਇਮਾਰਤਾਂ ਦਾ ਨਿਰਮਾਣ ਕਰਵਾਇਆ ।

ਪ੍ਰਸ਼ਨ 3.
ਪੱਲਵ ਰਾਜਾ ਨਰਸਿੰਘ ਵਰਮਨ ਬਾਰੇ ਲਿਖੋ ।
ਉੱਤਰ-
ਨਰਸਿੰਘ ਵਰਮਨ ਇੱਕ ਸ਼ਕਤੀਸ਼ਾਲੀ ਪੱਲਵ ਰਾਜਾ ਸੀ । ਪੱਲਵਾਂ ਦਾ ਚਾਲੁਕਿਆ ਵੰਸ਼ ਨਾਲ ਸੰਘਰਸ਼ ਚੱਲਦਾ ਰਹਿੰਦਾ ਸੀ । ਚਾਲੁਕਿਆ ਰਾਜਾ ਪੁਲਕੇਸ਼ਿਨ ਦੂਜੇ ਨੇ ਮਹਿੰਦਰ ਵਰਮਨ ਨੂੰ ਹਰਾਇਆ ਸੀ । ਪਰ ਨਰਸਿੰਘ ਵਰਮਨ ਨੇ ਪੁਲਕੇਸ਼ਿਨ ਦੂਜੇ ਨੂੰ ਹਰਾ ਦਿੱਤਾ ਅਤੇ ਉਸਨੂੰ ਮਾਰ ਦਿੱਤਾ । ਇਸ ਨੇ ਹੋਰ ਵੀ ਕਈ ਜਿੱਤਾਂ ਪ੍ਰਾਪਤ ਕੀਤੀਆਂ ਤੇ ਆਪਣੇ ਰਾਜ ਦਾ ਵਿਸਤਾਰ ਕੀਤਾ । ਇਸ ਨੇ ਪਾਂਡਯ, ਚੇਰ ਅਤੇ ਚੋਲ ਰਾਜਿਆਂ ਨਾਲ ਯੁੱਧ ਕੀਤੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਲਕੇਸ਼ਿਨ ਦੂਜੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੁਲਕੇਸ਼ਿਨ ਦੂਜਾ ਚਾਲੂਕਿਆ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ । ਉਸਨੇ ਆਪਣੇ 33 ਸਾਲਾਂ ਦੇ ਸ਼ਾਸਨ ਕਾਲ ਵਿੱਚ ਅਨੇਕਾਂ ਯੁੱਧ ਕਰਕੇ ਆਪਣੀ ਸੈਨਿਕ ਯੋਗਤਾ ਨੂੰ ਸਿੱਧ ਕੀਤਾ । ਉਸਨੇ ਸਭ ਤੋਂ ਪਹਿਲਾਂ ਆਪਣੇ ਚਾਚੇ ਨੂੰ ਹਰਾ ਕੇ ਉਸ ਕੋਲੋਂ ਆਪਣਾ ਰਾਜ ਵਾਪਸ ਲਿਆ । ਉਸਨੇ ਰਾਸ਼ਟਰਕੂਟਾਂ ਦੇ ਹਮਲੇ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਅਤੇ ਕਾਦੰਬਾਂ ‘ਤੇ ਹਮਲਾ ਕਰਕੇ ਉਹਨਾਂ ਦੀ ਰਾਜਧਾਨੀ ਬਨਵਾਸੀ ਨੂੰ ਲੁੱਟਿਆ । ਉਸਦੀ ਸ਼ਕਤੀ ਤੋਂ ਪ੍ਰਭਾਵਿਤ ਹੋ ਕੇ ਗੰਗਵਾਦੀ ਦੇ ਰੰਗਾਂ ਅਤੇ ਮਾਲਾਬਾਰ ਦੇ ਅਲੂਪਾਂ ਨੇ ਉਸਦੀ ਅਧੀਨਤਾ ਮੰਨ ਲਈ । ਉਸਨੇ ਉੱਤਰੀ ਕੌਂਕਣ ਦੇ ਮੌਰੀਆ ਰਾਜੇ ਨੂੰ ਵੀ ਹਰਾਇਆ 1 ਦੱਖਣੀ ਗੁਜਰਾਤ ਦੇ ਲਾਟਾਂ, ਮਾਲਵਿਆਂ ਅਤੇ ਗੁੱਜਰਾਂ ਨੇ ਵੀ ਉਸਦੀ ਸ਼ਕਤੀ ਨੂੰ ਸਵੀਕਾਰ ਕਰ ਲਿਆ ਸੀ । ਉਸ ਦੀਆਂ ਸੈਨਿਕ ਸਫਲਤਾਵਾਂ ਤੋਂ ਡਰ ਕੇ ਚੋਲ, ਚੇਰ ਅਤੇ ਪਾਂਡਯ ਦੇ ਰਾਜਿਆਂ ਨੇ ਵੀ ਉਸ ਦੀ ਅਧੀਨਤਾ ਮੰਨ ਲਈ ਸੀ । ਇੱਥੋਂ ਤੱਕ ਕਿ ਉਸਨੇ ਹਰਸ਼ ਵਰਧਨ ਨੂੰ ਵੀ ਯੁੱਧ ਵਿੱਚ ਹਰਾ ਕੇ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਸੀ ।

ਪੁਲਕੇਨ ਦੂਜਾ ਇੱਕ ਮਹਾਨ ਜੇਤੂ ਹੀ ਨਹੀਂ ਸਗੋਂ ਉੱਚ-ਕੋਟੀ ਦਾ ਸਿਆਸਤਦਾਨ ਵੀ ਸੀ । ਉਸਨੇ ਵਿਦੇਸ਼ੀ ਰਾਜਿਆਂ ਨਾਲ ਕੂਟਨੀਤਿਕ ਸੰਬੰਧ ਕਾਇਮ ਕੀਤੇ । ਉਸਨੇ ਫਾਰਸ ਦੇ ਰਾਜੇ ਖੁਸਰੂ ਦੂਜੇ ਕੋਲ ਆਪਣਾ ਰਾਜਦੂਤ ਵੀ ਭੇਜਿਆ ।

ਪਰ ਪੁਲਕੇਸ਼ਿਨ ਦੂਜੇ ਦੇ ਆਖ਼ਰੀ ਦਿਨ ਬੜੇ ਕਸ਼ਟਮਈ ਸਨ । ਪੱਲਵਾਂ ਨੇ ਆਪਣੇ ਸ਼ਾਸਕ ਨਰਸਿੰਘ ਵਰਮਨ ਦੀ ਅਗਵਾਈ ਵਿੱਚ ਚਾਲੁਕਿਆ ਰਾਜ ‘ਤੇ ਕਈ ਵਾਰ ਸਫਲ ਹਮਲੇ ਕੀਤੇ ਅਤੇ ਉਸ ਦੀ ਰਾਜਧਾਨੀ ਵਾਤਾਪੀ ਨੂੰ ਨਸ਼ਟ ਕਰ ਦਿੱਤਾ । 642 ਈ: ਵਿੱਚ ਪੁਲਕੇਸ਼ਿਨ ਦੂਜੇ ਦੀ ਮੌਤ ਹੋ ਗਈ ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 2.
ਮਹਾਂਬਲੀਪੁਰਮ ਦੇ ਮੰਦਰਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਮਹਾਂਬਲੀਪੁਰਮ ਦੇ ਮੰਦਰ ਚੇਨੱਈ ਤੋਂ 69 ਕਿਲੋਮੀਟਰ ਦੂਰ ਮਹਾਂਬਲੀਪੁਰਮ ਵਿੱਚ ਸਥਿਤ ਹਨ । ਇਹ ਮੰਦਰ ਪੱਲਵ ਸ਼ਾਸਕਾਂ ਵਿਸ਼ੇਸ਼ ਤੌਰ ਤੇ ਮਹਿੰਦਰ ਵਰਮਨ ਅਤੇ ਉਸਦੇ ਪੁੱਤਰ ਨਰਸਿੰਘ ਵਰਮਨ ਦੁਆਰਾ ਸੱਤਵੀਂ ਸਦੀ ਵਿੱਚ ਬਣਵਾਏ ਗਏ ਸਨ । ਇਹਨਾਂ ਵਿੱਚੋਂ ਕੁਝ ਮੰਦਰਾਂ ਨੂੰ ਰੱਥ ਮੰਦਰ ਕਿਹਾ ਜਾਂਦਾ ਹੈ ਕਿਉਂਕਿ ਥੋੜ੍ਹੀ ਦੂਰ ਤੋਂ ਦੇਖਣ ਤੋਂ ਇਹਨਾਂ ਦਾ ਆਕਾਰ ਰੱਬ ਵਰਗਾ ਹੀ ਦਿਖਾਈ ਦਿੰਦਾ ਹੈ । ਇਹਨਾਂ ਰੱਥ ਮੰਦਰਾਂ ਦੇ ਨਾਂ ਪਾਂਡਵਾਂ ਦੇ ਨਾਂ ‘ਤੇ ਜ਼ੋਪਦੀ ਰੱਥ, ਧਰਮਰਾਜ ਰੱਥ, ਭੀਮ ਰੱਥ, ਅਰਜੁਨ ਰੱਥ ਆਦਿ ਰੱਖੇ ਗਏ ਹਨ । ਇਹ ਮੰਦਰ ਇੱਕ ਹੀ ਚੱਟਾਨ ਨੂੰ ਕੱਟ ਕੇ ਬਣਾਏ ਗਏ ਹਨ ਤੇ ਇਹਨਾਂ ਵਿੱਚ ਕਿਤੇ ਵੀ ਜੋੜ ਨਹੀਂ ਹੈ । ਇਹਨਾਂ ਮੰਦਰਾਂ ਵਿੱਚ ਜਿਹੜੀਆਂ ਮੂਰਤੀਆਂ ਰੱਖੀਆਂ ਗਈਆਂ ਹਨ, ਉਹ ਵੀ ਇੱਕ ਚੱਟਾਨ ਨੂੰ ਕੱਟ ਕੇ ਬਣਾਈਆਂ ਗਈਆਂ ਹਨ । ਇਹ ਮੂਰਤੀਆਂ ਬਹੁਤ ਸੁੰਦਰ ਅਤੇ ਵਿਸ਼ਾਲ ਹਨ । ਇਹ ਸਾਰੇ ਮੰਦਰ ਸ਼ੈਵ ਮੰਦਰ ਹਨ । ਇਹਨਾਂ ਮੰਦਰਾਂ ਦੇ ਮੁੱਖ ਦਰਵਾਜ਼ਿਆਂ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਮੰਦਰਾਂ ਦੀਆਂ ਦੀਵਾਰਾਂ ‘ਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਇਲਾਵਾ ਪੱਲਵ ਰਾਜੇ-ਰਾਣੀਆਂ ਦੀਆਂ ਮੂਰਤੀਆਂ ਵੀ ਹਨ । ਮਹਾਂਬਲੀਪੁਰਮ ਵਿੱਚ ਹੀ ਪੱਲਵ ਸ਼ਾਸਕ ਨਰਸਿੰਘ ਵਰਮਨ ਦੁਆਰਾ ਸਮੁੰਦਰ ਤੱਟ ‘ਤੇ ਬਣਵਾਏ ਕਈ ਗੁਫ਼ਾ-ਮੰਦਰ ਹਨ, ਜਿਹਨਾਂ ਨੂੰ, ਕਈ ਤਰ੍ਹਾਂ ਦੀਆਂ ਮੂਰਤੀਆਂ ਨਾਲ ਸਜਾਇਆ ਗਿਆ ਹੈ ।

Leave a Comment