PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

Punjab State Board PSEB 6th Class Social Science Book Solutions Civics Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ Textbook Exercise Questions and Answers.

PSEB Solutions for Class 6 Social Science Civics Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

SST Guide for Class 6 PSEB ਸਮੁਦਾਇ ਅਤੇ ਮਨੁੱਖੀ ਲੋੜਾਂ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸਮਾਜ ਦੀ ਮੁੱਢਲੀ ਸਮਾਜਿਕ ਇਕਾਈ ਕਿਹੜੀ ਹੈ ?
(i) ਪਰਿਵਾਰ
(ii) ਸ਼ਹਿਰ ।
ਉੱਤਰ-
(i) ਪਰਿਵਾਰ ।

ਪ੍ਰਸ਼ਨ 2.
ਮਨੁੱਖ ਇਕ ਸਮਾਜਿਕ ਪ੍ਰਾਣੀ ਕਿਉਂ ਹੈ ?
(i) ਮਨੁੱਖ ਇਕੱਲਾ ਰਹਿ ਸਕਦਾ ਹੈ ।
(ii) ਮਨੁੱਖ ਇਕੱਲਾ ਨਹੀਂ ਰਹਿ ਸਕਦਾ ।
ਉੱਤਰ-
(ii) ਮਨੁੱਖ ਇਕੱਲਾ ਨਹੀਂ ਰਹਿ ਸਕਦਾ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 3.
ਸੱਭਿਆਚਾਰਕ ਸਾਂਝ ਨਾਲ ਕਿਹੜੀ ਭਾਵਨਾ ਪੈਦਾ ਹੁੰਦੀ ਹੈ ?
(i) ਦੇਸ਼ ਭਗਤੀ ਦੀ ਭਾਵਨਾ
(i) ਫ਼ਿਰਕੂ ਭਾਵਨਾ ।
ਉੱਤਰ-
(i) ਦੇਸ਼ ਭਗਤੀ ਦੀ ਭਾਵਨਾ ।

ਪ੍ਰਸ਼ਨ 4.
ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ ?
(i) ਪੱਥਰ
(ii) ਤਾਂਬਾ ।
ਉੱਤਰ-
(i) ਪੱਥਰ ।

I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਮਨੁੱਖ ਅਸਲ ਵਿੱਚ ਇੱਕ ਸਮਾਜਿਕ ਪ੍ਰਾਣੀ ਹੈ । ਪਹਿਲਾ, ਮਨੁੱਖ ਸੁਭਾਅ ਤੋਂ ਹੀ ਇਕੱਲਾ ਨਹੀਂ ਰਹਿ ਸਕਦਾ । ਇਹ ਹੋਰਨਾਂ ਲੋਕਾਂ ਨਾਲ ਮਿਲ ਕੇ ਰਹਿਣਾ ਪਸੰਦ ਕਰਦਾ ਹੈ । ਦੂਜਾ, ਮਨੁੱਖ ਦੀਆਂ ਲੋੜਾਂ ਉਸਨੂੰ ਸਮਾਜਿਕ ਪ੍ਰਾਣੀ ਬਣਾਉਂਦੀਆਂ ਹਨ । ਕੋਈ ਵੀ ਮਨੁੱਖ ਆਪਣੀਆਂ ਸਾਰੀਆਂ ਲੋੜਾਂ ਨੂੰ ਆਪ ਪੂਰਾ ਨਹੀਂ ਕਰ ਸਕਦਾ । ਇਨ੍ਹਾਂ ਦੀ ਪੂਰਤੀ ਲਈ ਉਸਨੂੰ ਕਈ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ । ਇਨ੍ਹਾਂ ਕਾਰਨਾਂ ਕਰਕੇ ਮਨੁੱਖ ਨੂੰ ਸਮਾਜਿਕ ਪਾਣੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ ?
ਉੱਤਰ-
ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਹੈ ।

ਪ੍ਰਸ਼ਨ 3.
ਪ੍ਰਾਚੀਨ ਸਮਾਜ ਵਿੱਚ ਮਨੁੱਖੀ ਜੀਵਨ ਕਿਹੋ ਜਿਹਾ ਸੀ ?
ਉੱਤਰ-
ਪ੍ਰਾਚੀਨ ਸਮਾਜ ਵਿੱਚ ਮਨੁੱਖੀ ਜੀਵਨ ਜੰਗਲੀ ਜੀਵਾਂ ਵਰਗਾ ਸੀ । ਆਦਿ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ । ਉਹ ਜੰਗਲੀ ਜਾਨਵਰਾਂ ਅਤੇ ਪੰਛੀਆਂ ਦਾ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ । ਹੌਲੀ-ਹੌਲੀ ਉਹ ਪਸ਼ੂਆਂ ਨੂੰ ਪਾਲਣ ਲੱਗਾ ਅਤੇ ਉਨ੍ਹਾਂ ਤੋਂ ਭੋਜਨ ਪ੍ਰਾਪਤ ਕਰਨ ਲੱਗਾ । ਇਸਨੂੰ ‘ਪਸ਼ੂ-ਪਾਲਣ ਅਵਸਥਾ’ ਕਹਿੰਦੇ ਹਨ । ਇਸ ਅਵਸਥਾ ਵਿੱਚ ਵੀ ਮਨੁੱਖ ਦਾ ਜੀਵਨ ਸਥਾਈ ਨਹੀਂ ਸੀ । ਉਹ ਆਪਣੇ ਪਸ਼ੂਆਂ ਨਾਲ ਚਰਾਗਾਹਾਂ ਦੀ ਭਾਲ ਵਿੱਚ ਥਾਂਥਾਂ ‘ਤੇ ਘੁੰਮਦਾ ਰਹਿੰਦਾ ਸੀ ।

ਪ੍ਰਸ਼ਨ 4.
ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ ?
ਉੱਤਰ-
ਕਬੀਲੇ ਦੇ ਲੋਕਾਂ ਦਾ ਜੀਵਨ ਸਥਾਈ ਨਹੀਂ ਹੁੰਦਾ । ਉਹ ਇਕ ਥਾਂ ਟਿਕ ਕੇ ਨਹੀਂ ਰਹਿੰਦੇ ਅਤੇ ਆਪਣੀ ਜ਼ਰੂਰਤ ਅਨੁਸਾਰ ਸਥਾਨ ਬਦਲਦੇ ਰਹਿੰਦੇ ਹਨ । ਕਬੀਲੇ ਦੇ ਲੋਕਾਂ ਦਾ ਜੀਵਨ ਸਾਧਾਰਨ ਹੁੰਦਾ ਹੈ ਅਤੇ ਉਹਨਾਂ ਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਹਨ ।

ਸ਼ਹਿਰੀ ਜੀਵਨ ਸਥਾਈ ਹੁੰਦਾ ਹੈ । ਲੋਕਾਂ ਦਾ ਜੀਵਨ ਬਹੁਤ ਗੁੰਝਲਦਾਰ ਹੁੰਦਾ ਹੈ ਅਤੇ ਉਹਨਾਂ ਦੀਆਂ ਲੋੜਾਂ ਵਿਚ ਦਿਨੋਂ-ਦਿਨ ਵਾਧਾ ਹੁੰਦਾ ਰਹਿੰਦਾ ਹੈ । ਇਹ ਲੋਕ ਜੀਵਨ ਦੀਆਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਦੇ ਹਨ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 5.
ਸਮਾਜ ਮਨੁੱਖ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਮਨੁੱਖ ਲਈ ਸਮਾਜ ਹੇਠਾਂ ਲਿਖੇ ਕਾਰਨਾਂ ਕਰਕੇ ਜ਼ਰੂਰੀ ਹੈ-

  1. ਆਪਣੀ ਸੁਰੱਖਿਆ ਲਈ ।
  2. ਆਪਣੀਆਂ ਲੋੜਾਂ ਦੀ ਪੂਰਤੀ ਲਈ ।
  3. ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ।
  4. ਆਪਣਾ ਦੁੱਖ-ਸੁਖ ਵੰਡਣ ਲਈ ।
  5. ਵੱਖ-ਵੱਖ ਕੰਮਾਂ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ।

ਪ੍ਰਸ਼ਨ 6.
ਕੁਦਰਤੀ ਵਾਤਾਵਰਨ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਆਰੰਭ ਵਿੱਚ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਅਤੇ ਕੁਦਰਤ ‘ਤੇ ਨਿਰਭਰ ਸੀ । ਉਸਨੇ ਆਪਣਾ ਜੀਵਨ ਇੱਕ ਸ਼ਿਕਾਰੀ ਦੇ ਰੂਪ ਵਿੱਚ ਸ਼ੁਰੂ ਕੀਤਾ । ਖੇਤੀਬਾੜੀ ਨੇ ਉਸਦੇ ਜੀਵਨ ਨੂੰ ਸਥਾਈ ਬਣਾਇਆ । ਇਸ ਨਾਲ ਉਸਦੀ ਕੁਦਰਤ ‘ਤੇ ਨਿਰਭਰਤਾ ਵੀ ਘੱਟ ਹੋਈ । ਉਹ ਹੋਰਨਾਂ ਲੋਕਾਂ ਦੇ ਨਾਲ ਵਸਤਾਂ ਦਾ ਆਦਾਨ-ਪ੍ਰਦਾਨ ਕਰਨ ਲੱਗਾ । ਇਸ ਤਰ੍ਹਾਂ ਵਪਾਰ ਦਾ ਆਰੰਭ ਹੋਇਆ । ਮਨੁੱਖੀ ਸੋਚ ਨੇ ਨਵੇਂ-ਨਵੇਂ ਕਿੱਤਿਆਂ ਨੂੰ ਜਨਮ ਦਿੱਤਾ । ਇਨ੍ਹਾਂ ਵਿੱਚ ਤਰਖਾਣ, ਲੁਹਾਰ ਅਤੇ ਦੁਕਾਨਦਾਰੀ ਦੇ ਕਿੱਤੇ ਸ਼ਾਮਿਲ ਸਨ । ਕਿੱਤਿਆਂ ਦੇ ਵਿਸਤਾਰ ਨੇ ਸੰਗਠਨ, ਕਾਨੂੰਨ-ਵਿਵਸਥਾ, ਸ਼ਾਸਨ ਪ੍ਰਬੰਧ ਆਦਿ ਗੱਲਾਂ ਨੂੰ ਜ਼ਰੂਰੀ ਬਣਾ ਦਿੱਤਾ । ਇਸ ਤਰ੍ਹਾਂ ਮਨੁੱਖ ਨੇ ਕੁਦਰਤੀ ਵਾਤਾਵਰਨ ਤੋਂ ਨਿਕਲ ਕੇ ਮਨੁੱਖੀ ਸੋਚ ਵਾਲੇ ਵਾਤਾਵਰਨ ਵਿੱਚ ਪ੍ਰਵੇਸ਼ ਕੀਤਾ । ਮਨੁੱਖ ਅੱਜ ਵੀ ਨਵੀਆਂ ਤਕਨੀਕਾਂ ਖੋਜ ਰਿਹਾ ਹੈ ।

ਇਨ੍ਹਾਂ ਦੀ ਵਰਤੋਂ ਨਾਲ ਉਹ ਕੁਦਰਤੀ ਵਾਤਾਵਰਨ ਨੂੰ ਹੋਰ ਜ਼ਿਆਦਾ ਉਪਯੋਗੀ ਵੀ ਬਣਾ ਸਕਦਾ ਹੈ ਅਤੇ ਉਸਨੂੰ ਹਾਨੀ ਵੀ ਪਹੁੰਚਾ ਸਕਦਾ ਹੈ ।

ਪ੍ਰਸ਼ਨ 7.
ਸਾਨੂੰ ਆਪਣੇ ਭਾਰਤੀ ਸਮੁਦਾਇ `ਤੇ ਮਾਣ ਕਿਉਂ ਹੈ ?
ਉੱਤਰ-
ਸਾਨੂੰ ਆਪਣੇ ਭਾਰਤੀ ਸਮੁਦਾਇ ਅਰਥਾਤ ਭਾਰਤ ਦੇਸ਼ ਤੋਂ ਬਹੁਤ ਕੁੱਝ ਮਿਲਦਾ ਹੈ । ਇਹ ਸਾਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਸਾਨੂੰ ਸਿੱਖਿਅਤ ਕਰਕੇ ਚੰਗਾ ਨਾਗਰਿਕ
ਬਣਾਉਂਦਾ ਹੈ । ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਵੀ ਇਹੀ ਸਮੁਦਾਇ ਕਰਦਾ ਹੈ । ਇੰਨਾ ਹੀ ਨਹੀਂ ਇਹ ਸਾਡੇ ਵਿੱਚ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਦਾ ਵਿਕਾਸ ਵੀ ਕਰਦਾ ਹੈ । ਇਸ ਲਈ ਸਾਨੂੰ ਭਾਰਤੀ ਸਮੁਦਾਇ ‘ਤੇ ਮਾਣ ਹੈ ।

ਪ੍ਰਸ਼ਨ 8.
ਮਨੁੱਖ ਦਾ ਬਾਕੀ ਸਜੀਵਾਂ ਤੋਂ ਮੁੱਖ ਅੰਤਰ ਕੀ ਹੈ ?
ਉੱਤਰ-
ਮਨੁੱਖ ਹੀ ਧਰਤੀ ‘ਤੇ ਇੱਕ ਅਜਿਹਾ ਜੀਵ ਹੈ ਜਿਸ ਕੋਲ ਸੋਚਣ ਦੀ ਸ਼ਕਤੀ ਹੁੰਦੀ ਹੈ ਜਦ ਕਿ ਧਰਤੀ ‘ਤੇ ਪਾਏ ਜਾਣ ਵਾਲੇ ਬਾਕੀ ਸਾਰੇ ਜੀਵ-ਜੰਤੂਆਂ ਅਤੇ ਪਸ਼ੂ-ਪੰਛੀਆਂ ਕੋਲ ਅਜਿਹੀ ਸ਼ਕਤੀ ਨਹੀਂ ਹੁੰਦੀ । ਇਹੀ ਮਨੁੱਖ ਅਤੇ ਬਾਕੀ ਸਜੀਵਾਂ ਵਿੱਚ ਮੁੱਖ ਅੰਤਰ ਹੈ ।

II. ਹੇਠ ਲਿਖੇ ਖ਼ਾਲੀ ਸਥਾਨ ਭਰੋ :

(1) ਪ੍ਰਾਚੀਨ ਸਮੇਂ ਵਿੱਚ …………………………. % ਭਾਰਤੀ ਲੋਕ ਪਿੰਡਾਂ ਵਿਚ ਰਹਿੰਦੇ ਸਨ ।
(2) ਸ਼ਹਿਰੀ ਜਨਸੰਖਿਆ ਦਿਨ-ਬਦਿਨ ………………………. ਜਾ ਰਹੀ ਹੈ ।
(3) ਸਮੁਦਾਇ ਨੂੰ ਪਰਿਵਾਰਾਂ ਦਾ ………………………. ਕਿਹਾ ਜਾਂਦਾ ਹੈ ।
(4) ਮੁੱਢਲੇ ਮਨੁੱਖ ਦਾ ਧੰਦਾ ……………………… ਸੀ ।
(5) ਪਰਿਵਾਰ ਸਮਾਜ ਦੀ ਮੁੱਢਲੀ …………………………. ਇਕਾਈ ਹੈ ।
ਉੱਤਰ-
(1) 90
(2) ਵੱਧਦੀ
(3) ਸਮੂਹ
(4) ਸ਼ਿਕਾਰ ਕਰਨਾ
(5) ਸਮਾਜਿਕ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

III. ਹੇਠ ਲਿਖੇ ਵਾਕਾਂ ਤੇ ਗ਼ਲਤ (√) ਜਾਂ ਠੀਕ (×) ਦਾ ਨਿਸ਼ਾਨ ਲਗਾਓ :

(1) ਭਾਰਤ ਨੂੰ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ ।
(2) ਕਸ਼ਮੀਰ ਅਤੇ ਰਾਜਸਥਾਨ ਦਾ ਜਲਵਾਯੂ ਇੱਕੋ ਜਿਹਾ ਹੈ ।
(3) ਹਰ ਮਨੁੱਖ ਆਪਣੇ ਸਮੁਦਾਇ ਦਾ ਮਹੱਤਵਪੂਰਨ ਹਿੱਸਾ ਹੈ ।
(4) ਮਨੁੱਖ ਇਕੱਲਾ ਰਹਿ ਸਕਦਾ ਹੈ ।
(5) ਖੇਤੀਬਾੜੀ ਧੰਦੇ ਨਾਲ ਪਿੰਡਾਂ ਦਾ ਵਿਕਾਸ ਹੋਇਆ ।
ਉੱਤਰ-
1. (√)
2. (×)
3. (√)
4. (×)
5. (√)

PSEB 6th Class Social Science Guide ਸਮੁਦਾਇ ਅਤੇ ਮਨੁੱਖੀ ਲੋੜਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮੁਦਾਇ ਕਿਹੜੀ ਸਮਾਜਿਕ ਇਕਾਈ ਦਾ ਸਮੂਹ ਹੁੰਦਾ ਹੈ ?
ਉੱਤਰ-
ਪਰਿਵਾਰ ।

ਪ੍ਰਸ਼ਨ 2.
ਕਿਹੜੀ ਖੋਜ ਨੇ ਮਾਨਵ ਨੂੰ ਭੋਜਨ ਪਕਾ ਕੇ ਖਾਣ ਲਈ ਸਹਾਇਤਾ ਕੀਤੀ ?
ਉੱਤਰ-
ਅੱਗ ।

ਪ੍ਰਸ਼ਨ 3.
ਭਾਰਤ ਦੇਸ਼ ਦਾ ਸਭਿਆਚਾਰ ਖੁਸ਼ਹਾਲ ਹੈ । ਦੇਸ਼ ਦੇ ਲਈ ਇਸ ਦਾ ਕੀ ਮਹੱਤਵ ਹੈ ? ਕੋਈ ਇਕ ਬਿੰਦੂ ਲਿਖੋ ।
ਉੱਤਰ-
ਇਹ ਸਭਿਆਚਾਰ ਭਾਰਤ ਦੇਸ਼ ਦੀ ਸ਼ਕਤੀ ਸਰੋਤ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰ ਕਿਹੜੀਆਂ-ਕਿਹੜੀਆਂ ਲੋੜਾਂ ਦੀ ਪੂਰਤੀ ਕਰਦਾ ਹੈ ?
ਉੱਤਰ-
ਪਰਿਵਾਰ ਭੋਜਨ, ਕੱਪੜੇ, ਮਕਾਨ ਅਤੇ ਸੁਰੱਖਿਆ ਆਦਿ ਲੋੜਾਂ ਦੀ ਪੂਰਤੀ ਕਰਦਾ ਹੈ ।

ਪ੍ਰਸ਼ਨ 2.
ਪਰਿਵਾਰ ਭਵਿੱਖ ਦੇ ਨਾਗਰਿਕ ਕਿਵੇਂ ਤਿਆਰ ਕਰਦਾ ਹੈ ?
ਉੱਤਰ-
ਪਰਿਵਾਰ ਬੱਚਿਆਂ ਵਿੱਚ ਸਮਾਜਿਕ ਗੁਣਾਂ ਦਾ ਵਿਕਾਸ ਕਰਕੇ ਭਵਿੱਖ ਦੇ ਨਾਗਰਿਕ ਤਿਆਰ ਕਰਦਾ ਹੈ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 3.
ਪਹਾੜੀ ਅਤੇ ਮਾਰੂਥਲੀ ਖੇਤਰਾਂ ਵਿੱਚ ਜਨ-ਸਮੁਦਾਵਾਂ ਦਾ ਮੁੱਖ ਕਿੱਤਾ ਕਿਹੜਾ ਹੈ ?
ਉੱਤਰ-
ਭੇਡਾਂ-ਬੱਕਰੀਆਂ ਪਾਲਣਾ ।

ਪ੍ਰਸ਼ਨ 4.
ਸਮੁਦਾਇ ਕਿਸਨੂੰ ਕਹਿੰਦੇ ਹਨ ?
ਉੱਤਰ-
ਇਕੱਠੇ ਰਹਿਣ ਵਾਲੇ ਪਰਿਵਾਰਾਂ ਦੇ ਸਮੂਹ ਨੂੰ ਸਮੁਦਾਇ ਕਹਿੰਦੇ ਹਨ । ਸਮੁਦਾਇ ਅਤੇ ਪਰਿਵਾਰ ਆਪਣੇ ਸਹਿਯੋਗ ਨਾਲ ਸਮੁਦਾਇ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ।

ਪ੍ਰਸ਼ਨ 5.
ਸਾਡੇ ਦੇਸ਼ ਦੇ ਲੋਕ ਕਿਹੜੇ-ਕਿਹੜੇ ਧਰਮਾਂ ਨੂੰ ਮੰਨਦੇ ਹਨ ?
ਉੱਤਰ-
ਸਾਡੇ ਦੇਸ਼ ਦੇ ਲੋਕ ਵੱਖ-ਵੱਖ ਧਰਮਾਂ ਨੂੰ ਮੰਨਦੇ ਹਨ । ਇਨ੍ਹਾਂ ਵਿੱਚੋਂ ਮੁੱਖ ਧਰਮ ਹਨ-ਹਿੰਦੂ ਧਰਮ, ਇਸਲਾਮ, ਸਿੱਖ, ਇਸਾਈ ਆਦਿ ।

ਪ੍ਰਸ਼ਨ 6.
ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਹਿਰ ਵਾਸੀ ਅਤੇ ਕਸਬਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਸਬਾ ਵਾਸੀ ਕਿਹਾ ਜਾਂਦਾ ਹੈ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਕ ਦੂਜੇ ‘ਤੇ ਨਿਰਭਰਤਾ ਤੋਂ ਕੀ ਭਾਵ ਹੈ ? ਉਦਾਹਰਨ ਦੇ ਕੇ ਸਮਝਾਓ ।
ਉੱਤਰ-
ਕੋਈ ਵੀ ਮਨੁੱਖ ਆਪਣੀਆਂ ਸਾਰੀਆਂ ਲੋੜਾਂ ਦੀ ਪੂਰਤੀ ਆਪ ਨਹੀਂ ਕਰ ਸਕਦਾ । ਇਸਦੇ ਲਈ ਉਸਨੂੰ ਦੂਜਿਆਂ ‘ਤੇ ਨਿਰਭਰ ਰਹਿਣਾ ਪੈਂਦਾ ਹੈ । ਉਦਾਹਰਨ ਲਈ, ਸਾਨੂੰ ਆਪਣਾ ਮਕਾਨ ਬਣਾਉਣ ਲਈ ਰਾਜ-ਮਿਸਤਰੀ ਅਤੇ ਮਜ਼ਦੂਰਾਂ ਦੀ ਲੋੜ ਪੈਂਦੀ ਹੈ । ਅਨਾਜ ਦੇ ਲਈ ਅਸੀਂ ਕਿਸਾਨ ‘ਤੇ ਅਤੇ ਦੁੱਧ ਦੇ ਲਈ ਅਸੀਂ ਗਵਾਲੇ ‘ਤੇ ਨਿਰਭਰ ਹਾਂ ।

ਪ੍ਰਸ਼ਨ 2.
ਸਾਡੇ ਦੇਸ਼ ਦੀ ਭੂਗੋਲਿਕ ਵਿਭਿੰਨਤਾ ਦਾ ਕੀ ਕਾਰਨ ਹੈ ?
ਉੱਤਰ-
ਸਾਡੇ ਦੇਸ਼ ਦੀ ਭੁਗੋਲਿਕ ਵਿਭਿੰਨਤਾ ਦਾ ਮੁੱਖ ਕਾਰਨ ਦੇਸ਼ ਦੀ ਵਿਸ਼ਾਲਤਾ ਹੈ ।ਦੇਸ਼ ਦੇ ਵੱਖ-ਵੱਖ ਭਾਗਾਂ ਦਾ ਧਰਾਤਲ, ਜਲਵਾਯੂ ਅਤੇ ਬਨਸਪਤੀ ਵੱਖ-ਵੱਖ ਹੈ । ਕਿਤੇ ਉੱਚੇ-ਉੱਚੇ ਪਰਬਤ ਹਨ ਤਾਂ ਕਿਤੇ ਮੈਦਾਨ : ਕਿਤੇ ਜ਼ਿਆਦਾ ਠੰਢ ਪੈਂਦੀ ਹੈ ਤਾਂ ਕਿਤੇ ਜ਼ਿਆਦਾ ਗਰਮੀ । ਇਸੇ ਤਰ੍ਹਾਂ ਕਿਤੇ ਸੰਘਣੇ ਜੰਗਲ ਪਾਏ ਜਾਂਦੇ ਹਨ ਤਾਂ ਕਿਤੇ ਕੰਡੇਦਾਰ ਝਾੜੀਆਂ ।

ਪ੍ਰਸ਼ਨ 3.
ਭਾਰਤ ਦੀ ਸਭਿਅਤਾ ਤੇ ਵਿਦੇਸ਼ੀ ਪ੍ਰਭਾਵ ਕਿਸ ਤਰ੍ਹਾਂ ਤੇ ਕਿਉਂ ਪਿਆ ?
ਉੱਤਰ-
ਭਾਰਤ ਵਿੱਚ ਸਮੇਂ-ਸਮੇਂ ‘ਤੇ ਕਈ ਵਿਦੇਸ਼ੀ ਜਾਤੀਆਂ ਆਈਆਂ । ਭਾਰਤ ਦੇ ਲੋਕ ਇਨ੍ਹਾਂ ਦੇ ਨਾਲ-ਨਾਲ ਘੁਲ-ਮਿਲ ਗਏ । ਉਨ੍ਹਾਂ ਵਿੱਚ ਵਿਆਹ ਸੰਬੰਧ ਵੀ ਕਾਇਮ ਹੋਏ । ਭਾਰਤੀਆਂ ਨੇ ਉਨ੍ਹਾਂ ਦੀ ਸਭਿਅਤਾ ਦੀਆਂ ਕਈ ਚੰਗੀਆਂ ਗੱਲਾਂ ਅਪਣਾ ਲਈਆਂ । ਇਸ ਤਰ੍ਹਾਂ ਭਾਰਤ ਦੀ ਸਭਿਅਤਾ ਖ਼ੁਸ਼ਹਾਲ ਬਣੀ ।

ਪ੍ਰਸ਼ਨ 4.
ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦਾ ਇੱਕ ਹਿੱਸਾ ਹੈ । ਪਰ ਇਸ ਦੇ ਪਰਬਤ ਅਤੇ ਹਿੰਦ ਮਹਾਂਸਾਗਰ ਇਸਨੂੰ ਏਸ਼ੀਆ ਤੋਂ ਇੱਕ ਅਲੱਗ ਇਕਾਈ ਬਣਾਉਂਦੇ ਹਨ । ਇਸਦੀ ਏਸ਼ੀਆ ਤੋਂ ਅਲੱਗ ਆਪਣੀ ਵਿਸ਼ੇਸ਼ ਸਭਿਅਤਾ ਹੈ । ਇਸਦਾ ਵਿਸਤਾਰ ਵੀ ਬਹੁਤ ਜ਼ਿਆਦਾ ਹੈ । ਇਸੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਭਾਰਤ ਦੀ ਭਾਸ਼ਾ ਵਿਭਿੰਨਤਾ ‘ਤੇ ਨੋਟ ਲਿਖੋ ।
ਉੱਤਰ-
ਭਾਰਤ ਵਿੱਚ ਵੱਖ-ਵੱਖ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹਨ । ਦੇਸ਼ ਵਿਚ ਕੁੱਲ ਮਿਲਾ ਕੇ ਲਗਪਗ 400 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਉੱਤਰੀ ਭਾਰਤ ਦੀਆਂ ਮੁੱਖ ਭਾਸ਼ਾਵਾਂ ਹਿੰਦੀ, ਪੰਜਾਬੀ ਅਤੇ ਬੰਗਲਾ ਹਨ, ਜਦ ਕਿ ਦੱਖਣੀ ਭਾਰਤ ਦੀਆਂ ਮੁੱਖ ਭਾਸ਼ਾਵਾਂ ਤੇਲਗੂ, ਤਮਿਲ ਅਤੇ ਮਲਿਆਲਮ ਹਨ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 6.
ਮਨੁੱਖੀ ਪਰਿਵਾਰਾਂ ਅਤੇ ਪੰਛੀਆਂ ਅਤੇ ਜਾਨਵਰਾਂ ਦੇ ਪਰਿਵਾਰਾਂ ਵਿੱਚ ਕੀ ਅੰਤਰ ਹੈ ?
ਉੱਤਰ-
ਮਨੁੱਖੀ ਪਰਿਵਾਰ ਵਿੱਚ ਬੱਚਿਆਂ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਚੰਗਾ ਭੋਜਨ ਅਤੇ ਚੰਗੇ ਕੱਪੜੇ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਸਿਹਤ ਦਾ ਉਚਿਤ ਧਿਆਨ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਉੱਚ ਤੋਂ ਉੱਚ ਸਿੱਖਿਆ ਦਿੱਤੀ ਜਾਂਦੀ ਹੈ । ਮਨੁੱਖੀ ਪਰਿਵਾਰ ਦੇ ਮੈਂਬਰਾਂ ਵਿਚ ਆਪਸੀ ਪ੍ਰੇਮ, ਸਹਿਣਸ਼ੀਲਤਾ, ਤਿਆਗ ਆਦਿ ਨਾਗਰਿਕ ਗੁਣ ਵੀ ਪਾਏ ਜਾਂਦੇ ਹਨ । ਪਸ਼ੂ-ਪੰਛੀਆਂ ਦੇ ਪਰਿਵਾਰਾਂ ਵਿੱਚ ਇਨ੍ਹਾਂ ਗੱਲਾਂ ਦਾ ਕੋਈ ਮਹੱਤਵ ਨਹੀਂ ਹੁੰਦਾ ।

ਪ੍ਰਸ਼ਨ 7.
ਪਰਿਵਾਰ ਅਤੇ ਸਮਾਜ ਵਿੱਚ ਕੀ ਸੰਬੰਧ ਹੈ ?
ਉੱਤਰ-
ਪਰਿਵਾਰ ਆਪਣੇ ਆਪ ਵਿੱਚ ਹੀ ਇੱਕ ਸਮਾਜ ਹੈ । ਇਹ ਸਮਾਜ ਦਾ ਛੋਟਾ ਰੂਪ ਹੈ । ਜਿਸ ਤਰ੍ਹਾਂ ਪਰਿਵਾਰ ਆਪਸੀ ਸਹਿਯੋਗ ਅਤੇ ਨਿਰਭਰਤਾ ਨਾਲ ਚੱਲਦਾ ਹੈ, ਉਸੇ ਤਰ੍ਹਾਂ ਸਮਾਜ ਵੀ ਆਪਸੀ ਸਹਿਯੋਗ ਅਤੇ ਨਿਰਭਰਤਾ ਨਾਲ ਚੱਲਦਾ ਹੈ । ਅਸਲ ਵਿੱਚ ਹਰੇਕ ਵੱਡੇ ਸਮਾਜ ਦਾ ਆਧਾਰ ਪਰਿਵਾਰ ਹੀ ਹੈ ।

ਪ੍ਰਸ਼ਨ 8.
ਸ਼ਹਿਰੀ ਜਨਸੰਖਿਆ ਤੇਜ਼ ਗਤੀ ਨਾਲ ਕਿਉਂ ਵੱਧ ਰਹੀ ਹੈ ?
ਉੱਤਰ-
ਸ਼ਹਿਰੀ ਜਨਸੰਖਿਆ ਹੇਠ ਲਿਖੇ ਕਾਰਨਾਂ ਕਰਕੇ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ-

  1. ਪਿੰਡ ਦਾ ਕਾਰਜ-ਖੇਤਰ ਸੀਮਿਤ ਹੈ । ਉੱਥੇ ਨੌਕਰੀਆਂ ਦੀ ਘਾਟ ਹੈ । ਇਸ ਲਈ ਨੌਜਵਾਨ ਪੇਂਡੂ ਰੋਜ਼ੀ-ਰੋਟੀ ਕਮਾਉਣ ਲਈ ਸ਼ਹਿਰਾਂ ਵੱਲ ਆਕਰਸ਼ਿਤ ਹੁੰਦੇ ਹਨ ।
  2. ਸ਼ਹਿਰਾਂ ਵਿਚ ਜੀਵਨ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹੁੰਦੀਆਂ ਹਨ । ਇਹ ਗੱਲ ਵੀ ਪੇਂਡੂਆਂ ਨੂੰ ਸ਼ਹਿਰਾਂ ਵੱਲ ਖਿੱਚਦੀ ਹੈ ।
  3. ਅੱਜ ਦੇ ਪੜ੍ਹੇ-ਲਿਖੇ ਪੇਂਡੂ ਸੁਤੰਤਰ ਜੀਵਨ ਬਤੀਤ ਕਰਨਾ ਚਾਹੁੰਦੇ ਹਨ । ਇਸ ਲਈ ਵਿਆਹ ਤੋਂ ਬਾਅਦ ਉਹ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਸ਼ਹਿਰ ਵਿੱਚ ਆ ਵਸਦੇ ਹਨ ।

ਪ੍ਰਸ਼ਨ 9.
ਸਮਾਜ ਪਰਿਵਾਰਾਂ ਦਾ ਪਰਿਵਾਰ ਹੈ ? ਸਪੱਸ਼ਟ ਕਰੋ ।
ਉੱਤਰ-
ਇਹ ਗੱਲ ਬਿਲਕੁਲ ਸੱਚ ਹੈ ਕਿ ਸਮਾਜ ਪਰਿਵਾਰਾਂ ਦਾ ਪਰਿਵਾਰ ਹੈ । ਸਮਾਜ ਇਕ ਵੱਡਾ ਪਰਿਵਾਰ ਹੈ, ਜੋ ਛੋਟੇ-ਛੋਟੇ ਪਰਿਵਾਰਾਂ ਦੇ ਮੇਲ ਨਾਲ ਬਣਦਾ ਹੈ । ਉਦਾਹਰਨ ਲਈ ਪੇਂਡੂ ਸਮਾਜ ਨੂੰ ਲੈਂਦੇ ਹਾਂ । ਇਹ ਪਿੰਡ ਵਿਚ ਰਹਿਣ ਵਾਲੇ ਪਰਿਵਾਰਾਂ ਦਾ ਹੀ ਸਮੂਹ ਹੁੰਦਾ ਹੈ । ਇਸੇ ਤਰ੍ਹਾਂ ਸ਼ਹਿਰੀ ਸਮਾਜ ਦਾ ਨਿਰਮਾਣ ਸ਼ਹਿਰੀ ਪਰਿਵਾਰਾਂ ਦੇ ਮੇਲ ਤੋਂ ਹੁੰਦਾ ਹੈ ।

ਪ੍ਰਸ਼ਨ 10.
ਸਮੁਦਾਇ ਦੇ ਲੋਕਾਂ ਵਿੱਚ ਸਹਿਯੋਗ ਦੀ ਭਾਵਨਾ ਕਿਉਂ ਰਹਿੰਦੀ ਹੈ ?
ਉੱਤਰ-
ਸਮੁਦਾਇ ਦੇ ਲੋਕ ਆਮ ਤੌਰ ‘ਤੇ ਕਾਫ਼ੀ ਸਮੇਂ ਤੱਕ ਨਾਲ-ਨਾਲ ਰਹਿੰਦੇ ਹਨ ! ਉਨ੍ਹਾਂ ਦਾ ਲਗਪਗ ਹਰ ਦਿਨ ਆਪਸ ਵਿਚ ਸੰਪਰਕ ਹੁੰਦਾ ਹੈ । ਉਨ੍ਹਾਂ ਦੇ ਆਚਾਰ-ਵਿਚਾਰ ਵੀ ਆਮ ਤੌਰ ‘ਤੇ ਸਮਾਨ ਹੁੰਦੇ ਹਨ । ਉਨ੍ਹਾਂ ਦੇ ਪੜ੍ਹਨ ਲਈ ਇੱਕ ਹੀ ਸਕੂਲ ਅਤੇ ਇਲਾਜ ਲਈ ਸਮਾਨ ਹਸਪਤਾਲ ਹੁੰਦੇ ਹਨ । ਕਈ ਜਗਾ ਤਾਂ ਉਨ੍ਹਾਂ ਦੇ ਕਾਰੋਬਾਰ ਅਤੇ ਉਦਯੋਗ-ਧੰਦੇ ਵੀ ਸਾਂਝੇ ਹੁੰਦੇ ਹਨ । ਇਨ੍ਹਾਂ ਸਾਰੀਆਂ ਗੱਲਾਂ ਕਾਰਨ ਉਨ੍ਹਾਂ ਵਿੱਚ ਨੇੜਤਾ ਆਉਂਦੀ ਹੈ ਅਤੇ ਉਹ ਇੱਕ-ਦੂਜੇ ਦੇ ਨੇੜੇ ਆਉਂਦੇ ਹਨ । ਸਿੱਟੇ ਵਜੋਂ ਉਨ੍ਹਾਂ ਵਿੱਚ ਸਹਿਯੋਗ ਦੀ ਭਾਵਨਾ ਵੱਧਦੀ ਹੈ ।

ਪ੍ਰਸ਼ਨ 11.
ਸਮੁਦਾਇਕ ਭਾਵਨਾ ਕਿਹੜੇ-ਕਿਹੜੇ ਤੱਤਾਂ ‘ਤੇ ਆਧਾਰਿਤ ਹੈ ?
ਉੱਤਰ-
ਸਮੁਦਾਇਕ ਭਾਵਨਾ ਹੇਠ ਲਿਖੇ ਤੱਤਾਂ ‘ਤੇ ਆਧਾਰਿਤ ਹੈ –

  1. ਸੁਰੱਖਿਆ – ਮਨੁੱਖ ਆਪਣੀ ਸੁਰੱਖਿਆ ਲਈ ਸਮੁਦਾਇ ਵਿੱਚ ਰਹਿਣਾ ਪਸੰਦ ਕਰਦਾ ਹੈ ।
  2. ਲੋੜਾਂ ਦੀ ਪੂਰਤੀ – ਮਨੁੱਖ ਇਕੱਲਾ ਆਪਣੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦਾ । ਇਨ੍ਹਾਂ ਨੂੰ ਪੂਰਾ ਕਰਨ ਲਈ ਉਹ ਸਮੁਦਾਇ ਵਿੱਚ ਰਹਿੰਦਾ ਹੈ ।
  3. ਸੁੱਖ-ਸ਼ਾਂਤੀ ਅਤੇ ਵਿਕਾਸ – ਮਨੁੱਖ ਸੁੱਖ-ਸ਼ਾਂਤੀ ਨਾਲ ਰਹਿ ਕੇ ਆਪਣਾ ਵਿਕਾਸ ਕਰਨਾ ਚਾਹੁੰਦਾ ਹੈ । ਉਸਦੀ ਇਸ ਭਾਵਨਾ ਨਾਲ ਸਮੁਦਾਇਕ ਭਾਵਨਾ ਨੂੰ ਉਤਸ਼ਾਹ ਮਿਲਦਾ ਹੈ ।

ਪ੍ਰਸ਼ਨ 12.
ਸਾਨੂੰ ਸਮੁਦਾਇਕ ਜੀਵਨ ਬਾਰੇ ਜਾਣਕਾਰੀ ਕਿਉਂ ਪ੍ਰਾਪਤ ਕਰਨੀ ਚਾਹੀਦੀ ਹੈ ?
ਉੱਤਰ
ਸਮੁਦਾਇਕ ਜੀਵਨ ਦਾ ਸਾਡੇ ਲਈ ਬਹੁਤ ਮਹੱਤਵ ਹੈ । ਇਸ ਲਈ ਇਸਦੀ ਜਾਣਕਾਰੀ ਪ੍ਰਾਪਤ ਕਰਨਾ ਜ਼ਰੂਰੀ ਹੈ । ਇਸਦੀ ਜਾਣਕਾਰੀ ਦੇ ਹੇਠ ਲਿਖੇ ਲਾਭ ਹਨ –

  1. ਇਸਦੀ ਜਾਣਕਾਰੀ ਨਾਲ ਅਸੀਂ ਸਰਕਾਰ ਅਤੇ ਹੋਰਨਾਂ ਸੋਮਿਆਂ ਦੁਆਰਾ ਮਿਲਣ ਵਾਲੀਆਂ ਸਹੂਲਤਾਂ ਦਾ ਪੂਰਾ ਲਾਭ ਉਠਾ ਸਕਦੇ ਹਾਂ ।
  2. ਇਸਦੀ ਜਾਣਕਾਰੀ ਨਾਲ ਅਸੀਂ ਸਮੁਦਾਇ ਵਿਚ ਆਪਣੇ ਸਥਾਨ ਨੂੰ ਪਛਾਣ ਸਕਦੇ ਹਾਂ ।
  3. ਇਸ ਨਾਲ ਸਾਨੂੰ ਅਧਿਕਾਰਾਂ ਅਤੇ ਕਰਤੱਵਾਂ ਦੀ ਜਾਣਕਾਰੀ ਮਿਲਦੀ ਹੈ ।
  4. ਸਮੁਦਾਇਕ ਜੀਵਨ ਦੀ ਜਾਣਕਾਰੀ ਹੋਣ ‘ਤੇ ਅਸੀਂ ਸਥਾਨਕ ਸੰਸਥਾਵਾਂ ਨੂੰ ਜ਼ਿਆਦਾ ਸਫਲ ਬਣਾ ਸਕਦੇ ਹਾਂ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 13.
ਮਨੁੱਖੀ ਸਭਿਅਤਾ ਦੇ ਵਿਕਾਸ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਆਰੰਭ ਵਿੱਚ ਮਨੁੱਖ ਸ਼ਿਕਾਰੀ ਸੀ | ਸਮਾਂ ਬੀਤਣ ‘ਤੇ ਉਹ, ਪਸ਼ੂ-ਪਾਲਕ ਬਣ ਗਿਆ ਅਤੇ ਪਸ਼ੂਆਂ ਤੋਂ ਭੋਜਨ ਪ੍ਰਾਪਤ ਕਰਨ ਲੱਗਾ । ਹੌਲੀ-ਹੌਲੀ ਉਹ ਖੇਤੀ ਕਰਨਾ ਵੀ ਸਿੱਖ ਗਿਆ । ਖੇਤੀਬਾੜੀ ਨੇ ਉਸਦੇ ਜੀਵਨ ਨੂੰ ਸਥਾਈ ਬਣਾਇਆ । ਹੁਣ ਉਹ ਇੱਕ ਸਥਾਨ ‘ਤੇ ਟਿਕ ਕੇ ਰਹਿਣ ਲੱਗਾ । ਸਥਾਈ ਜੀਵਨ ਹੀ ਮਨੁੱਖੀ ਸਭਿਅਤਾ ਦਾ ਆਧਾਰ ਬਣਿਆ । ਮਨੁੱਖ ਦੁਆਰਾ ਧਾਤਾਂ ਦੀ ਖੋਜ ਨੇ ਸਭਿਅਤਾ ਅਤੇ ਸੰਸਕ੍ਰਿਤੀ ਦੇ ਵਿਕਾਸ ਨੂੰ ਨਵੀਂ ਗਤੀ ਦਿੱਤੀ । ਅੱਜ ਮਨੁੱਖ ਮਸ਼ੀਨੀ ਯੁੱਗ ਵਿੱਚ ਰਹਿੰਦਾ ਹੈ ਅਤੇ ਤਕਨੀਕੀ ਵਿਕਾਸ ਨੇ ਉਸਦੇ ਜੀਵਨ ਦਾ ਸਰੂਪ ਹੀ ਬਦਲ ਦਿੱਤਾ ਹੈ ।

Leave a Comment