PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3

Punjab State Board PSEB 7th Class Maths Book Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3 Textbook Exercise Questions and Answers.

PSEB Solutions for Class 7 Maths Chapter 3 ਅੰਕੜਿਆਂ ਦਾ ਪ੍ਰਬੰਧਨ Exercise 3.3

ਪ੍ਰਸ਼ਨ 1.
ਹੇਠ ਦਿੱਤੇ ਅੰਕੜੇ ਕਿਸੀ ਜਮਾਤ ਦੇ ਛੇ ਵਿਦਿਆਰਥੀਆਂ ਦੁਆਰਾ 600 ਵਿੱਚੋਂ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਦਰਸਾਉਂਦੇ ਹਨ । ਇਨ੍ਹਾਂ ਨੂੰ ਇੱਕ ਛੜ ਗ੍ਰਾਫ਼ ਦੁਆਰਾ ਨਿਰੂਪਿਤ ਕਰੋ ।
PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3 1
ਹੱਲ :
(i) ਇੱਕ ਢੁੱਕਵੇਂ ਪੈਮਾਨੇ ਦੀ ਚੋਣ ਕਰਨ ਲਈ ਅਸੀਂ 100 ਦੇ ਵਾਧੇ ਨੂੰ ਲੈ ਕੇ ਬਰਾਬਰ ਦੀ ਵੰਡ ਕਰਦੇ ਹਾਂ । ਇਸ ਲਈ 1 ਇਕਾਈ 100 ਅੰਕ ਪ੍ਰਦਰਸ਼ਿਤ ਕਰਦੀ ਹੈ ।
(ii) ਅੰਕੜਿਆਂ ਨੂੰ ਛੜ ਗ੍ਰਾਫ ‘ਤੇ ਦਰਸਾਉਂਦੇ ਹੋਏ :
PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3 2

2. ਹੇਠਾਂ ਦਿੱਤਾ ਛੜ ਗ੍ਰਾਫ਼, ਇੱਕ ਦੁਕਾਨਦਾਰ ਦੁਆਰਾ ਲਗਾਤਾਰ ਪੰਜ ਸਾਲਾਂ ਦੌਰਾਨ ਵੇਚੀਆਂ ਗਈਆਂ ਕਿਤਾਬਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ । ਛੜ ਗ੍ਰਾਫ ਨੂੰ ਪੜ੍ਹੋ ਅਤੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ (i).
ਸਾਲ 2008, 2009 ਅਤੇ 2011 ਵਿੱਚ ਲਗਭਗ ਕਿੰਨੀਆਂ ਕਿਤਾਬਾਂ ਵੇਚੀਆਂ ਗਈਆਂ ?
ਉੱਤਰ:
140; 360; 180,

PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3

ਪ੍ਰਸ਼ਨ (ii).
ਕਿਹੜੇ ਸਾਲ ਵਿੱਚ ਲਗਭਗ 475 ਕਿਤਾਬਾਂ ਵੇਚੀਆਂ ਗਈਆਂ ਅਤੇ ਕਿਹੜੇ ਸਾਲ ਵਿੱਚ ਲਗਭਗ 225 ਕਿਤਾਬਾਂ ਵੇਚੀਆਂ ਗਈਆਂ ?
PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3 3
ਉੱਤਰ:
2012; 2010.

ਪ੍ਰਸ਼ਨ 3.
ਇੱਕ ਸਕੂਲ ਦੇ ਛੇਵੀਂ ਅਤੇ ਸੱਤਵੀਂ ਜਮਾਤ ਦੇ 200 ਵਿਦਿਆਰਥੀਆਂ ਨੂੰ ਆਪਣੇ ਮਨਪਸੰਦ ਰੰਗ ਦਾ ਨਾਂ ਦੱਸਣ ਲਈ ਕਿਹਾ ਗਿਆ, ਤਾਂ ਜੋ ਸਕੂਲ ਦੀ ਇਮਾਰਤ ਨੂੰ ਕੀਤੇ ਜਾਣ ਵਾਲੇ ਰੰਗ ਬਾਰੇ ਫੈਸਲਾ ਲਿਆ ਜਾ ਸਕੇ । ਇਸਦਾ ਨਤੀਜਾ ਹੇਠਾਂ ਸਾਰਣੀ ਵਿੱਚ ਦਰਸਾਇਆ ਗਿਆ ਹੈ :
PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3 4
ਦਿੱਤੇ ਅੰਕੜਿਆਂ ਨੂੰ ਛੜ ਗ੍ਰਾਫ਼ ਰਾਹੀਂ ਦਰਸਾਓ । ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ (i).
ਕਿਹੜਾ ਰੰਗ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ ?
ਉੱਤਰ:
ਹੇਠ ਦਿੱਤੇ ਅਨੁਸਾਰ ਢੁੱਕਵੇਂ ਪੈਮਾਨੇ ਦੀ ਚੋਣ ਕਰੋ । ਪੈਮਾਨੇ ਨੂੰ 0 ਤੋਂ ਸ਼ੁਰੂ ਕਰੋ । ਸਭ ਤੋਂ ਵੱਡੀ ਸੰਖਿਆ 55 ਹੈ, ਇਸ ਲਈ ਪੈਮਾਨੇ ਨੂੰ 55 ਤੋਂ ਵੱਧ ਮੁੱਲ ਤੇ ਖ਼ਤਮ ਕਰੋ, ਜਿਵੇਂ ਕਿ 60.

PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3

ਪ੍ਰਸ਼ਨ (ii).
ਕਿਹੜਾ ਰੰਗ ਸਭ ਤੋਂ ਘੱਟ ਪਸੰਦ ਕੀਤਾ ਜਾਂਦਾ ਹੈ ?
ਉੱਤਰ:
10 ਦਾ ਵਾਧਾ ਲੈ ਕੇ ਖੜ੍ਹਵੇਂ ਧੁਰੇ ਤੇ ਇਕਾਈਆਂ ਦੀ ਬਰਾਬਰ ਵੰਡ ਕਰੋ । ਖਵੇਂ ਧੁਰੇ ‘ਤੇ ਰੇਖਾ ਦੀ ਵੰਡ ਇਸ ਤਰ੍ਹਾਂ ਕਰੋ ਕਿ ਛੜ ਨਾ ਤਾਂ ਜ਼ਿਆਦਾ ਵੱਡੇ ਹੋਣ ਤੇ ਨਾ ਹੀ ਜ਼ਿਆਦਾ ਛੋਟੇ । 4 ਤੋਂ 60 ਤੱਕ ਹੀ ਸਾਰੇ ਛੜ ਹੋਣਗੇ । ਇੱਥੇ ਅਸੀਂ ! ਇਕਾਈ = 10 ਵਿਦਿਆਰਥੀ ਲੈਂਦੇ ਹਾਂ ।

ਪ੍ਰਸ਼ਨ (iii).
ਕੁੱਲ ਕਿੰਨੇ ਰੰਗ ਹਨ ਅਤੇ ਕਿਹੜੇ-ਕਿਹੜੇ ?
ਉੱਤਰ:
ਛੜ ਗਾਫ ਹੇਠ ਦਿੱਤਾ ਗਿਆ ਹੈ ।
PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3 5
ਗ੍ਰਾਫ਼ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ :
(i) ਨੀਲਾ ਰੰਗ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਹੈ । ਕਿਉਂਕਿ ਨੀਲਾ ਰੰਗ ਛੜ ਗਾਫ਼ ਵਿੱਚ ਸਭ ਤੋਂ ਜ਼ਿਆਦਾ ਉੱਚਾਈ ਤੇ ਹੈ ।
(ii) ਹਰਾ ਰੰਗ ਸਭ ਤੋਂ ਘੱਟ ਪਸੰਦ ਕੀਤਾ ਗਿਆ ਹੈ ਕਿਉਂਕਿ ਇਹ ਸਭ ਤੋਂ ਘੱਟ ਉੱਚਾਈ ਤੇ ਹੈ ।
(iii) ਇੱਥੇ ਕੁੱਲ 5 ਰੰਗ ਹਨ-ਲਾਲ, ਹਰਾ, ਨੀਲਾ, ਪੀਲਾ ਅਤੇ ਨਾਰੰਗੀ ।

PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3

ਪ੍ਰਸ਼ਨ 4.
ਕਿਸੇ ਕਲੋਨੀ ਵਿੱਚ ਕੀਤੇ ਗਏ ਸਰਵੇਖਣ ਤੋਂ ਪ੍ਰਾਪਤ ਹੇਠ ਦਿੱਤੇ ਅੰਕੜਿਆਂ ‘ਤੇ ਵਿਚਾਰ ਕਰੋ :
PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3 6
ਇੱਕ ਢੁੱਕਵਾਂ ਪੈਮਾਨਾ ਚੁਣ ਕੇ ਦੋਹਰਾ ਛੜ ਗ੍ਰਾਫ ਖਿੱਚੋ । ਤੁਸੀਂ ਛੜ ਗ੍ਰਾਫ਼ ਤੋਂ ਕੀ ਸਿੱਟਾ ਕੱਢਦੇ ਹੋ ?
(i) ਕਿਹੜੀ ਖੇਡ ਸਭ ਤੋਂ ਵੱਧ ਹਰਮਨ ਪਿਆਰੀ ਹੈ ?
(ii) ਖੇਡਾਂ ਨੂੰ ਵੇਖਣਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਜਾਂ ਉਹਨਾਂ ਵਿੱਚ ਭਾਗ ਲੈਣਾ ।
ਹੱਲ:
ਵੱਖਰੀ-ਵੱਖਰੀ ਖੇਡ ਨੂੰ X-ਧੁਰੇ ਤੇ ਅੰਕਿਤ ਕਰੋ ਅਤੇ ਕਿੰਨੇ ਲੋਕ ਖੇਡ ਦੇਖ ਰਹੇ ਹਨ ਅਤੇ ਖੇਡ ਵਿੱਚ ਹਿੱਸਾ ਲੈ ਰਹੇ ਹਨ ਉਸਨੂੰ Y-ਧੁਰੇ ਤੇ ਅੰਕਿਤ ਕਰੋ ।
ਪੈਮਾਨਾ : Y-ਧੁਰੇ ਤੇ ਇਕ ਇਕਾਈ = 200 ਵਿਅਕਤੀ ਦਿੱਤੇ ਅੰਕੜਿਆਂ ਲਈ ਦੋਹਰਾ ਛੜ ਗ੍ਰਾਫ ਹੇਠ ਦਿੱਤੇ ਅਨੁਸਾਰ ਹੈ-
PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3 7

ਪ੍ਰਸ਼ਨ 5.
ਹੇਠਾਂ ਦਿੱਤੀ ਸਾਰਣੀ ਵਿੱਚ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ਦੁਆਰਾ ਇੱਕ ਦਿਨ ਵਿੱਚ ਕੀਤੇ ਗਏ ਵੱਖ-ਵੱਖ ਕੰਮਾਂ ‘ਤੇ ਬਿਤਾਇਆ ਗਿਆ ਸਮਾਂ (ਘੰਟਿਆਂ ਵਿੱਚ ਦਿੱਤਾ ਗਿਆ ਹੈ ।
PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3 8
ਉੱਪਰ ਦਿੱਤੇ ਅੰਕੜਿਆਂ ਲਈ ਛੜ ਗ੍ਰਾਫ਼ ਖਿੱਚੋ | ਇਸ ਤੋਂ ਤੁਸੀਂ ਕੀ ਸਿੱਟਾ ਕੱਢਦੇ ਹੋ ?
ਹੱਲ:
ਢੁੱਕਵੇਂ ਪੈਮਾਨੇ ਦੀ ਚੋਣ ਕਰੋ :
(i) ਪੈਮਾਨੇ ਨੂੰ 0 ਤੋਂ ਸ਼ੁਰੂ ਕਰੋ । ਅੰਕੜਿਆਂ ਵਿੱਚ ਸਭ ਤੋਂ । ਵੱਡਾ ਮੁੱਲ 8 ਹੈ । ਇਸ ਲਈ ਪੈਮਾਨੇ ਨੂੰ 8 ਤੋਂ ਵੱਧ ਦੇ ਮੁੱਲ ਤੇ ਖ਼ਤਮ ਕਰੋ, ਜਿਵੇਂ ਕਿ 9 | ਇਕ ਇਕਾਈ ਲੰਬਾਈ ਦੀ ਛੜ ਲਓ ।
(ii) ਇਕ ਇਕਾਈ = 10 ਦਾ ਵਾਧਾ ਲੈ ਕੇ Y-ਧੁਰੇ ਤੇ ਬਰਾਬਰ ਵੰਡ ਕਰੋ । ਸਾਰੇ ਛੜ ) ਅਤੇ 9 ਦੇ ਵਿਚਕਾਰ ਹੋਣੇ ਚਾਹੀਦੇ ਹਨ ।
(iii) ਛੜ ਗਾਫ਼ ਹੇਠਾਂ ਦਿੱਤਾ ਗਿਆ ਹੈ ।
PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.3 9

Leave a Comment