PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ

Punjab State Board PSEB 7th Class Physical Education Book Solutions Chapter 7 ਸਕਾਊਟਿੰਗ ਅਤੇ ਗਾਈਡਿੰਗ Textbook Exercise Questions and Answers.

PSEB Solutions for Class 7 Physical Education Chapter 7 ਸਕਾਊਟਿੰਗ ਅਤੇ ਗਾਈਡਿੰਗ

Physical Education Guide for Class 7 PSEB ਸਕਾਊਟਿੰਗ ਅਤੇ ਗਾਈਡਿੰਗ Textbook Questions and Answers

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ 1
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਕਾਊਟਿੰਗ ਅਤੇ ਗਾਈਡਿੰਗ ਦੇ ਕੀ ਲਾਭ ਹਨ ? ਵਿਸਤਾਰ ਨਾਲ ਲਿਖੋ ।
ਉੱਤਰ-
ਸਕਾਊਟਿੰਗ ਅਤੇ ਗਾਈਡਿੰਗ ਦੇ ਹੇਠ ਲਿਖੇ ਲਾਭ ਹਨ –

  • ਸਕਾਊਟਿੰਗ ਅਤੇ ਗਾਈਡਿੰਗ ਬੱਚਿਆਂ ਨੂੰ ਪ੍ਰਸੰਨ, ਤਾਕਤਵਰ, ਵਫ਼ਾਦਾਰ, ਦੇਸ਼ਭਗਤ ਅਤੇ ਜਨ-ਸਹਾਇਕ ਬਣਾਉਂਦੀ ਹੈ ।
  • ਸਕਾਊਟਿੰਗ ਅਤੇ ਗਾਈਡਿੰਗ ਬੱਚਿਆਂ ਵਿਚੋਂ ਨਫ਼ਰਤ, ਊਚ-ਨੀਚ, ਜਾਤ-ਪਾਤ ਅਤੇ ਈਰਖਾ ਨੂੰ ਖ਼ਤਮ ਕਰਦੀ ਹੈ ।
  • ਸਕਾਊਟਿੰਗ ਅਤੇ ਗਾਈਡਿੰਗ ਤੋਂ ਬੱਚਿਆਂ ਨੂੰ “ਨਾ ਕੋ ਬੈਰੀ ਨਾਹਿ ਬੇਗਾਨਾ’ ਦੀ ਸਿੱਖਿਆ ਮਿਲਦੀ ਹੈ ।
  • ਸਕਾਊਟਿੰਗ ਅਤੇ ਗਾਈਡਿੰਗ ਰੈਲੀਆਂ ਨਾਲ ਬੱਚਿਆਂ ਨੂੰ ਦੂਸਰੇ ਪ੍ਰਾਂਤ ਅਤੇ ਦੇਸ਼ ਦੇ ਲੋਕਾਂ ਨੂੰ ਪਿਆਰ ਕਰਨ ਦੀ ਪ੍ਰਨਾ ਮਿਲਦੀ ਹੈ ।
  • ਭੂਚਾਲ, ਹੜ੍ਹ, ਤੂਫ਼ਾਨ, ਮਹਾਂਮਾਰੀ ਜਾਂ ਹੋਰ ਮੁਸੀਬਤ ਸਮੇਂ ਸਕਾਊਟ ਦੁਖੀਆਂ ਦੀ ਮੱਦਦ ਕਰ ਕੇ ਉਹਨਾਂ ਦਾ ਦੁੱਖ ਘੱਟ ਕਰਦੇ ਹਨ ।
  • ਸਕਾਊਟਿੰਗ ਅਤੇ ਗਾਈਡਿੰਗ ਨਾਲ ਬੱਚਿਆਂ ਨੂੰ ਬਹੁਤ ਚੰਗੇ ਸ਼ਹਿਰੀ ਬਣਾਇਆ ਜਾਂਦਾ ਹੈ ।
  • ਸਕਾਉਟਿੰਗ ਅਤੇ ਗਾਈਡਿੰਗ ਨਾਲ ਬੱਚੇ ਹਰ ਮੁਸੀਬਤ ਦਾ ਹੌਸਲੇ ਨਾਲ ਸਾਹਮਣਾ ਕਰਨਾ ਅਤੇ ਹਰ ਹਾਲ ਵਿਚ ਖ਼ੁਸ਼ ਰਹਿਣਾ ਸਿੱਖਦੇ ਹਨ ।
  • ਸਕਾਊਟਿੰਗ ਅਤੇ ਗਾਈਡਿੰਗ ਨਾਲ ਬੱਚਿਆਂ ਨੂੰ ਨਿਯਮਾਂ ਦੇ ਅਨੁਸਾਰ ਰਹਿਣਾ, ਵੱਡਿਆਂ ਛੋਟਿਆਂ ਦਾ ਸਤਿਕਾਰ ਕਰਨਾ ਅਤੇ ਸੇਵਾ ਭਾਵ ਦੀ ਸਿੱਖਿਆ ਮਿਲਦੀ ਹੈ ।

ਪ੍ਰਸ਼ਨ 2.
ਸਕਾਊਟਿੰਗ ਤੇ ਰਾਈਡਿੰਗ ਦੇ ਪ੍ਰਣ (promise) ਸਾਨੂੰ ਕੀ ਸਿੱਖਿਆ ਦਿੰਦੇ ਹਨ ?
ਉੱਤਰ-
ਕਿਸੇ ਵੀ ਧਰਮ ਜਾਂ ਸੰਸਥਾ ਵਿਚ ਦਾਖ਼ਲ ਹੋਣ ਤੋਂ ਬਾਅਦ ਇਕ ਖ਼ਾਸ ਤਰ੍ਹਾਂ ਦਾ ਪ੍ਰਣ ਕਰਨਾ ਪੈਂਦਾ ਹੈ । ਇਹ ਪ੍ਰਣ ਪੁਲਿਸ ਤੇ ਫ਼ੌਜ ਦੇ ਜਵਾਨਾਂ ਨੂੰ ਵੀ ਕਰਨਾ ਪੈਂਦਾ ਹੈ । ਸਕਾਊਟਿੰਗ ਤੇ ਗਾਈਡਿੰਗ ਵਿਚ ਹੇਠਾਂ ਲਿਖਿਆ ਪ੍ਰਣ ਲਿਆ ਜਾਂਦਾ ਹੈ-
PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ 2
ਮੈਂ ਪਰਮਾਤਮਾ ਨੂੰ ਪ੍ਰਤੱਖ ਮੰਨ ਕੇ ਪ੍ਰਣ ਕਰਦਾ ਹਾਂ ਕਿ ਮੈਂ –

  1. ਪਰਮਾਤਮਾ ਅਤੇ ਦੇਸ਼ ਸੰਬੰਧੀ ਆਪਣੇ ਕਰਤੱਵ ਨੂੰ ਨਿਭਾਉਣ,
  2. ਦੂਜਿਆਂ ਦੀ ਸਦਾ ਸਹਾਇਤਾ ਕਰਨ ਅਤੇ
  3. ਸਕਾਊਟਿੰਗ ਨਿਯਮਾਂ ਦੀ ਪਾਲਣਾ ਕਰਨ ਵਿਚ ਵੱਧ ਤੋਂ ਵੱਧ ਜ਼ੋਰ ਲਗਾਵਾਂਗਾ ।

ਉਪਰੋਕਤ ਪ੍ਰਣ ਸਾਨੂੰ ਪਰਮਾਤਮਾ ਵਿਚ ਵਿਸ਼ਵਾਸ ਕਰਨਾ ਸਿਖਾਉਂਦਾ ਹੈ । ਇਸ ਤਰ੍ਹਾਂ ਦਾ ਪ੍ਰਣ ਕਰਨ ਵਾਲਾ ਮਨੁੱਖ ਨਾਸਤਕ ਨਹੀਂ ਹੋਵੇਗਾ । ਇਹ ਪ੍ਰਣ ਮਨੁੱਖ ਵਿਚ ਦੇਸ਼-ਭਗਤੀ ਦੀ ਭਾਵਨਾ ਪੈਦਾ ਕਰਦਾ ਹੈ | ਇਸ ਦੇ ਨਾਲ ਹੀ ਇਹ ਪ੍ਰਣ ਮਨੁੱਖ ਨੂੰ ਆਪਣਾ ਫ਼ਰਜ਼ ਨਿਭਾਉਣ ਦੀ ਸਿੱਖਿਆ ਵੀ ਦਿੰਦਾ ਹੈ । ਇਸ ਪ੍ਰਣ ਨਾਲ ਮਨੁੱਖ ਵਿਚ ਸੇਵਾ ਭਾਵ ਪੈਦਾ ਹੋ ਜਾਂਦਾ ਹੈ । ਮਨੁੱਖ ਹਰ ਲੋੜਵੰਦ ਮਨੁੱਖ ਦੀ ਸਹਾਇਤਾ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਹੈ । ਇਸ ਪ੍ਰਣ ਨਾਲ ਬਚਪਨ ਤੋਂ ਹੀ ਮਨੁੱਖ ਨਿਯਮ ਅਨੁਸਾਰ ਜੀਵਨ ਜਿਉਣਾ ਸਿੱਖ ਜਾਂਦਾ ਹੈ ।

ਮਨੁੱਖ ਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਹਰ ਸੰਸਥਾ ਦੇ ਕੁਝ ਨਿਯਮ ਹਨ । ਨਿਯਮਾਂ ਦੀ ਪਾਲਣਾ ਕਰਨਾ ਹਰ ਮਨੁੱਖ ਦਾ ਫ਼ਰਜ਼ ਹੈ ! ਬੇ-ਨਿਯਮਾਂ ਜੀਵਨ ਨੀਰਸ ਹੁੰਦਾ ਹੈ । ਜਿਹੜੇ ਨਿਯਮ ਅਨੁਸਾਰ ਜੀਵਨ ਜਿਉਂਦੇ ਹਨ ਉਹ ਜੀਵਨ ਵਿਚ ਸੁਖੀ ਰਹਿੰਦੇ ਹਨ । ਇਹ ਪ੍ਰਣ ਮਨੁੱਖ ਨੂੰ ਆਦਰਸ਼ਵਾਦੀ ਬਣਨ ਅਤੇ ਉੱਨਤੀ ਕਰਨ ਦੀ ਪ੍ਰੇਰਣਾ ਦਿੰਦਾ ਹੈ । ਇਹ ਪ੍ਰਣ ਸਕਾਊਟ ਨੂੰ ਉੱਚਾ ਅਤੇ ਸੱਚਾ ਬਣਨ ਵਿਚ ਸਹਾਇਕ ਹੁੰਦੇ ਹਨ । ਅਜਿਹੇ ਪ੍ਰਾਣਾਂ ਤੇ ਚੱਲਣ ਵਾਲੇ ਨਾਗਰਿਕ ਵਧੀਆ ਨਾਗਰਿਕ ਬਣਦੇ ਹਨ । ਅਜਿਹੇ ਮਨੁੱਖਾਂ ਤੇ ਸੰਸਾਰਸ਼ਾਂਤੀ ਦੀ ਉਮੀਦ ਰੱਖੀ ਜਾ ਸਕਦੀ ਹੈ ।

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ

ਪ੍ਰਸ਼ਨ 3.
ਸਕਾਊਟਿੰਗ ਨਿਯਮਾਂ ਦੀ ਵਿਸਥਾਰਪੂਰਵਕ ਵਿਆਖਿਆ ਕਰੋ ।
ਉੱਤਰ-
ਨਿਯਮਾਂ ਦੇ ਬਿਨਾਂ ਕੋਈ ਸੰਸਥਾ ਜਾਂ ਸੰਗਠਨ ਨਹੀਂ ਚਲ ਸਕਦਾ । ਇਹ ਸੰਸਾਰ ਵੀ ਨਿਯਮਾਂ ‘ਤੇ ਹੀ ਨਿਰਭਰ ਹੈ ! ਸਕਾਊਟਿੰਗ ਦੇ ਵੀ ਆਪਣੇ ਹੀ ਨਿਯਮ ਹਨ । ਇਹ ਬੜੇ ਸਰਲ ਅਤੇ ਸਾਧਾਰਨ ਨਿਯਮ ਹਨ । ਇਹ ਇਸ ਤਰ੍ਹਾਂ ਹਨ –
1. ਸਕਾਊਟਿੰਗ ਦੀ ਆਨ ਭਰੋਸੇ ਯੋਗ ਹੁੰਦੀ ਹੈ-ਸਕਾਊਟ ਸਦਾ ਸੱਚ ਬੋਲਦਾ ਹੈ । ਉਹ ਚੰਗੇ ਕੰਮ ਕਰਕੇ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਇੱਜ਼ਤ ਪ੍ਰਾਪਤ ਕਰਦਾ ਹੈ ।

2. ਸਕਾਊਟ ਵਫ਼ਾਦਾਰ ਹੁੰਦਾ ਹੈ-ਸਕਾਊਟ ਆਪਣੇ ਮਿੱਤਰਾਂ, ਨੇਤਾਵਾਂ ਅਤੇ ਦੇਸ਼ ਨਾਲ ਕਦੀ ਵੀ ਵਿਸ਼ਵਾਸਘਾਤ ਨਹੀਂ ਕਰਦਾ ।

3. ਸਕਾਉਟ ਆਸਤਕ, ਦੇਸ਼-ਭਗਤ ਅਤੇ ਜਨ-ਸੇਵਕ ਹੁੰਦਾ ਹੈ-ਸਕਾਉਟ ਪਰਮਾਤਮਾ ਨੂੰ ਕਿਸੇ ਨਾ ਕਿਸੇ ਰੂਪ ਵਿਚ ਮੰਨਦਾ ਹੈ । ਇਸ ਨਾਲ ਉਸ ਦਾ ਮਨ ਸ਼ੁੱਧ ਰਹਿੰਦਾ ਹੈ । ਉਹ |ਪਣੇ ਦੇਸ਼ ਪ੍ਰਤੀ ਵਫ਼ਾਦਾਰ ਹੁੰਦਾ ਹੈ । ਉਹ ਸੰਵਿਧਾਨ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ। ਤੇ ਦੇਸ਼ ਦੀ ਸ਼ਾਨ ਦੇ ਵਿਰੁੱਧ ਇਕ ਸ਼ਬਦ ਵੀ ਨਹੀਂ ਸੁਣਦਾ । ਇਹ ਲੋੜਵੰਦਾਂ ਦੀ ਦਿਲੋਂ ਹਾਇਤਾ ਕਰਦਾ ਹੈ । ਉਹ ਦਿਨ ਵਿਚ ਇਕ ਚੰਗਾ ਕੰਮ ਕਰਨ ਦਾ ਪ੍ਰਣ ਜ਼ਰੂਰ ਕਰਦਾ ਹੈ। :ਸ ਨੂੰ ਪੂਰਾ ਕਰਨ ਲਈ ਉਹ ਆਪਣੇ ਗਲ ਵਿਚ ਪਾਏ ਰੁਮਾਲ ਨੂੰ ਸਵੇਰੇ ਹੀ ਇਕ ਗੰਢ ਦੇ ਦਿੰਦਾ ਹੈ ।

4. ਸਕਾਊਟ ਸਭ ਦਾ ਮਿੱਤਰ, ਭਰਾ ਅਤੇ ਊਚ-ਨੀਚ ਤੋਂ ਉੱਚਾ ਹੁੰਦਾ ਹੈ-ਸਕਾਊਟ ਵਿਚ ਜਾਤ-ਪਾਤ, ਊਚਨੀਚ, ਰੰਗ, ਧਰਮ ਤੇ ਨਸਲ ਸੰਬੰਧੀ ਕੋਈ ਭੇਦ-ਭਾਵ ਨਹੀਂ ਹੁੰਦਾ । ਹਰ ਧਰਮ, ਦੇਸ਼, ਜਾਤ-ਪਾਤ ਤੇ ਨਸਲ ਦੇ ਸਕਾਉਟ ਆਪਸ ਵਿਚ ਮਿਲ ਕੇ ਬੈਠਦੇ, ਕੰਮ ਕਰਦੇ, ਇਕੱਠੇ ਭੋਜਨ ਪਕਾਉਂਦੇ ਅਤੇ ਖਾਂਦੇ ਹਨ | ਸਕਾਉਟ ਦੁਸਰੇ ਸਕਾਊਟਾਂ ਨੂੰ ਭਰਾ ਸਮਝਦਾ ਹੈ ।

5. ਸਕਾਊਟ ਮਿੱਠ-ਬੋਲੜਾ ਹੁੰਦਾ ਹੈ-ਸਕਾਊਟ ਹਰ ਮਨੁੱਖ ਨਾਲ ਬੜੇ ਪਿਆਰ ਨਾਲ ਬੋਲਦਾ ਹੈ । ਉਹ ਮਿੱਠਾ ਬੋਲ ਕੇ ਦੁਸਰਿਆਂ ਦਾ ਦਿਲ ਜਿੱਤ ਲੈਂਦਾ ਹੈ ।
PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ 3

6. ਸਕਾਊਟ ਜੀਵ-ਜੰਤੂਆਂ ਦਾ ਮਿੱਤਰ ਹੁੰਦਾ ਹੈ-ਸਕਾਊਟ ਕਿਸੇ ਵੀ ਪਸ਼ੂ ਜਾਂ ਪੰਛੀ ਨੂੰ ਕਦੀ ਵੀ ਦੁੱਖ ਨਹੀਂ ਪਹੁੰਚਾਉਂਦਾ ਹੈ । ਉਹ ਪਸ਼ੂਆਂ ਅਤੇ ਪੰਛੀਆਂ ਨਾਲ ਪਿਆਰ ਕਰਦਾ ਹੈ :

7. ਸਕਾਊਟ ਅਨੁਸ਼ਾਸਿਤ ਅਤੇ ਆਗਿਆਕਾਰੀ ਹੁੰਦਾ ਹੈ-ਸਕਾਊਟ ਸਦਾ ਹੀ ਨਿਯਮਾਂ ਦੀ ਪਾਲਣਾ ਕਰਦਾ ਹੈ । ਉਹ ਮਨਮਾਨੀ ਨਹੀਂ ਕਰ ਸਕਦਾ ਹੈ । ਉਹ ਵੱਡਿਆਂ ਦਾ ਹੁਕਮ ਖਿੜੇ ਮੱਥੇ ਮੰਨਦਾ ਹੈ ।

8. ਸਕਾਉਟ ਬਹਾਦਰ ਅਤੇ ਔਕੜ ਦਾ ਸਾਹਮਣਾ ਕਰਨ ਵਾਲਾ ਹੁੰਦਾ ਹੈ-ਸਕਾਉਟ ਦੁੱਖ ਅਤੇ ਔਕੜ ਦੇ ਸਮੇਂ ਘਬਰਾਉਂਦਾ ਨਹੀਂ ।ਉਹ ਹਰ ਮੁਸੀਬਤ ਦਾ ਸਾਹਮਣਾ ਬਹਾਦਰੀ ਨਾਲ ਕਰਦਾ ਹੈ ।

9. ਸਕਾਊਟ ਸੰਜਮੀ ਹੁੰਦਾ ਹੈ-ਸਕਾਊਟ ਸਦਾ ਸੰਜਮੀ ਹੁੰਦਾ ਹੈ । ਉਹ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਸੰਜਮ ਦੀ ਵਰਤੋਂ ਕਰਦਾ ਹੈ ।

10. ਸਕਾਊਟ ਮਨ, ਬਚਨ ਅਤੇ ਕਰਮ ਤੋਂ ਸ਼ੁੱਧ ਹੁੰਦਾ ਹੈ-ਸਕਾਊਟ ਮਨ ਦਾ ਪਵਿੱਤਰ, ਵਚਨ ਦਾ ਪੱਕਾ ਅਤੇ ਕਰਮ ਦਾ ਸ਼ੁੱਧ ਹੁੰਦਾ ਹੈ । ਉਹ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ । ਕਿਸੇ ਦੀ ਚੁਗਲੀ ਨਹੀਂ ਕਰਦਾ । ਉਹ ਕਸ਼ਟ ਸਮੇਂ ਪੂਰੀ ਤਾਕਤ ਲਗਾ ਕੇ ਮਾਨਵਤਾ ਦੀ ਸਹਾਇਤਾ ਕਰਦਾ ਹੈ ।

ਪ੍ਰਸ਼ਨ 4.
ਸਕਾਊਟਿੰਗ ਵਿਚ ਸਕਾਊਟ ਦੀ ਕੀ ਮਹਾਨਤਾ ਹੈ ? ਵਰਣਨ ਕਰੋ ।
ਉੱਤਰ-
ਸਕਾਊਟਿੰਗ ਲੋਕਾਂ ਦੀ ਲਹਿਰ ਹੋਣ ਕਰਕੇ ਬੱਚਿਆਂ ਨੂੰ ਦੇਸ਼-ਭਗਤ, ਆਗਿਆਕਾਰੀ ਅਤੇ ਸਿਹਤਮੰਦ ਬਣਾਉਂਦੀ ਹੈ । ਉਨ੍ਹਾਂ ਵਿਚੋਂ ਉਚ-ਨੀਚ, ਜਾਤ-ਪਾਤ ਅਤੇ ਸਾੜੇ ਨੂੰ ਕੱਢ ਕੇ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਂਦੀ ਹੈ । ਉਨ੍ਹਾਂ ਨੂੰ ‘‘ਨਾ ਕੋਈ ਵੈਰੀ ਨਾ ਹੀ ਬਿਗਾਨਾ” ਦਾ ਉਦੇਸ਼ ਦਿੰਦੀ ਹੈ | ਸਕਾਊਟਿੰਗ ਨਾਲ ਬੱਚੇ ਇਕ ਦੂਸਰੇ ਦੇ ਮਿੱਤਰ ਬਣਦੇ ਹਨ ਜਿਸ ਨਾਲ ਅੰਤਰਰਾਸ਼ਟਰੀ ਸੰਬੰਧ ਚੰਗੇ ਬਣਦੇ ਹਨ । ਸੰਸਾਰ ਵਿਚ ਸ਼ਾਂਤੀ ਬਣੀ ਰਹਿੰਦੀ ਹੈ । ਇਸ ਲਹਿਰ ਨਾਲ ਬੱਚੇ ਸੇਵਕ, ਪਰਉਪਕਾਰੀ ਅਤੇ ਦਾਨੀ ਬਣ ਜਾਂਦੇ ਹਨ । ਬੱਚੇ ਸਕਾਊਟ) ਮੇਲਿਆਂ ਵਿਚ ਸੇਵ ਕਰਦੇ ਹਨ ।

ਪ੍ਰਸ਼ਨ 5.
‘‘ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ ਸਰਵ-ਪੱਖੀ ਵਿਕਾਸ ਹੁੰਦਾ ਹੈ।” ਆਪਣੇ ਵਿਚਾਰ ਦਿਓ ।
ਉੱਤਰ-
ਸਕਾਊਟਿੰਗ ਬੱਚੇ ਨੂੰ ਪਸੰਨ, ਤਾਕਤਵਰ, ਵਫ਼ਾਦਾਰ, ਦੇਸ਼-ਭਗਤ, ਆਗਿਆਕਾਰੀ ਅਤੇ ਜਨ-ਸਹਾਇਕ ਬਣਾਉਂਦੀ ਹੈ । ਉਨ੍ਹਾਂ ਵਿਚੋਂ ਨਫ਼ਰਤ, ਜਾਤ-ਪਾਤ, ਊਚ-ਨੀਚ ਆਦਿ ਦੂਰ ਕਰਦੀ ਹੈ । ਇਸ ਤੋਂ ਬੱਚਿਆਂ ਨੂੰ “ਨਾ ਕੋ ਬੈਰੀ ਨਾਹਿ ਬੇਗਾਨਾ” ਦੀ ਸਿੱਖਿਆ ਮਿਲਦੀ ਹੈ । | ਸਕਾਊਟ ਰੈਲੀਆਂ ਅਤੇ ਜੰਬੂਰੀਆਂ ਨਾਲ ਅੰਤਰਰਾਸ਼ਟਰੀ ਸੰਬੰਧ ਚੰਗੇ ਅਤੇ ਮਜ਼ਬੂਤ ਹੁੰਦੇ ਹਨ । ਸੰਸਾਰ ਵਿਚ ਅਸ਼ਾਂਤੀ ਨਹੀਂ ਰਹਿੰਦੀ। ਇਸ ਲਹਿਰ ਨਾਲ ਬੱਚੇ ਪਰਉਪਕਾਰੀ, ਸੇਵਕ, ਸਹਾਇਕ ਅਤੇ ਦਾਨੀ ਬਣ ਜਾਂਦੇ ਹਨ | ਬੱਚੇ ਮੇਲਿਆਂ ਤੇ ਮੁਸੀਬਤਾਂ ਦੇ ਸਮੇਂ ਲੋਕਾਂ ਦੀ ਸੇਵਾ ਕਰਦੇ ਹਨ ।

ਸਕਾਊਟਿੰਗ ਨਾਲ ਬੱਚੇ ਆਪਣੇ ਸਕਾਉਟ ਮਾਸਟਰ, ਅਫ਼ਸਰਾਂ ਅਤੇ ਮਾਪਿਆਂ ਦਾ ਹੁਕਮ ਹੱਸਦੇ ਹੋਏ ਮੰਨਦੇ ਹਨ । ਉਨ੍ਹਾਂ ਵਿਚ ਆਪਣੇ ਤੋਂ ਵੱਡਿਆਂ ਲਈ ਹੀ ਨਹੀਂ, ਸਗੋਂ ਛੋਟਿਆਂ ਲਈ ਵੀ ਵਫ਼ਾਦਾਰੀ ਭਰ ਜਾਂਦੀ ਹੈ । ਸਕਾਊਟਿੰਗ ਨਾਲ ਦੇਸ਼ ਦੇ ਪ੍ਰਤੀ ਪਿਆਰ ਅਤੇ ਸਨਮਾਨ ਵੱਧ ਜਾਂਦਾ ਹੈ । ਹੱਥ ਨਾਲ ਕੰਮ ਕਰਨ ਦਾ ਗੁਣ ਪੈਦਾ ਹੁੰਦਾ ਹੈ । ਬੱਚੇ ਹੱਥੀਂ ਕਿਰਤ ਕਰਕੇ ਕਿਤਾਬਾਂ, ਕਾਪੀਆਂ ਤੇ ਹੋਰ ਲੋੜੀਂਦੀਆਂ ਚੀਜ਼ਾਂ ਖਰੀਦਦੇ ਹਨ । ਸਕਾਊਟਿੰਗ ਸਿੱਖਿਆ ਤੋਂ ਬੱਚਿਆਂ ਨੂੰ ਮੁਸੀਬਤਾਂ, ਔਖਿਆਈਆਂ ਅਤੇ ਕਠਿਨਾਈਆਂ ਵਿਚੋਂ ਸਫਲ ਹੋ ਕੇ ਨਿਕਲਣ ਦਾ ਢੰਗ ਸਮਝ ਆ ਜਾਂਦਾ ਹੈ । ਬੱਚੇ ਵਿਚੋਂ ਹੀਨ ਭਾਵਨਾ ਨਿਕਲ ਜਾਂਦੀ ਹੈ ।

ਸਕਾਊਟਿੰਗ ਬੱਚਿਆਂ ਨੂੰ ਚੰਗੇ ਰਸਤਿਆਂ ‘ਤੇ ਪਾਉਂਦੀ ਹੈ । ਇਸ ਸਿੱਖਿਆ ਨਾਲ ਅਨੁਸ਼ਾਸਨ ਆਪਣੇ ਆਪ ਆ ਜਾਂਦਾ ਹੈ । ਉਹਨਾਂ ਵਿਚ ਆਤਮ-ਨਿਰਭਰਤਾ ਦੀ ਭਾਵਨਾ ਅਤੇ ਚੰਗੇ ਸ਼ਹਿਰੀ ਦੇ ਗੁਣ ਪੈਦਾ ਹੁੰਦੇ ਹਨ । ਇਹਨਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਸਕਾਊਟਿੰਗ ਬੱਚਿਆਂ ਦਾ ਸਰਵ-ਪੱਖੀ ਵਿਕਾਸ ਕਰਦੀ ਹੈ ਜਿਸ ਨਾਲ ਬੱਚਿਆਂ ਦਾ ਸਰੀਰਕ, ਮਾਨਸਿਕ, ਭਾਵਨਾਤਮਕ, ਸਮਾਜਿਕ ਅਤੇ ਅਧਿਆਤਮਿਕ ਵਿਕਾਸ ਹੁੰਦਾ ਹੈ ।

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ

ਪ੍ਰਸ਼ਨ 6.
ਸਕਾਊਟ ਦਾ ਆਦਰਸ਼ (Motto) ‘‘ਤਿਆਰ’ ਹੈ । ਸਪੱਸ਼ਟ ਕਰੋ ।
ਉੱਤਰ-
ਸਕਾਊਟਸ (ਬੱਚੇ) ਪਰਉਪਕਾਰੀ ਸੇਵਕ ਅਤੇ ਸਹਾਇਕ ਹੁੰਦੇ ਹਨ । ਮੁਸੀਬਤ, ਭੂਚਾਲ, ਹੜ੍ਹ, ਤੁਫ਼ਾਨ, ਹਨੇਰੀ ਅਤੇ ਬਿਮਾਰੀ ਦੇ ਸਮੇਂ ਸਕਾਊਟਸ ਦੁਖੀਆਂ ਦੀ ਸੇਵਾ ਕਰਦੇ ਹਨ । ਉਹ ਹਰ ਲੋੜਵੰਦ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ ।ਉਹ ਵੱਡਿਆਂ ਦਾ ਹੁਕਮ ਮੰਨਣ ਲਈ ਤਿਆਰ ਰਹਿੰਦੇ ਹਨ । ਉਹ ਹੱਥੀਂ ਕੰਮ ਕਰਨ ਤੋਂ ਜੀਅ ਨਹੀਂ ਚੁਰਾਉਂਦੇ ਸਗੋਂ ਆਪਣੇ ਕੰਮ ਹੱਥੀਂ ਕਰਨ ਲਈ ਤਿਆਰ ਰਹਿੰਦੇ ਹਨ । ਰਾਹ ਭੁੱਲਿਆਂ, ਮਾਪਿਆਂ ਨਾਲੋਂ ਵਿਛੜੇ ਬੱਚਿਆਂ ਅਤੇ ਲੋੜਵੰਦਾਂ ਦੀ ਸੇਵਾ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਹਨ । ਉਹ ਹਰ ਕੰਮ ਫੌਰਨ ਕਰਦੇ ਹਨ ।

ਪ੍ਰਸ਼ਨ 7.
‘‘ਸਕਾਊਟ ਇਕ ਚੰਗਾ ਨਾਗਰਿਕ ਹੁੰਦਾ ਹੈ । ਵਿਆਖਿਆ ਕਰੋ ।
ਉੱਤਰ-
ਜਿਹੜੇ ਗੁਣ ਇਕ ਚੰਗੇ ਨਾਗਰਿਕ ਵਿਚ ਹੋਣੇ ਜ਼ਰੂਰੀ ਹੁੰਦੇ ਹਨ ਉਹ ਇਕ ਸਕਾਉਟ ਨੂੰ ਬਚਪਨ ਤੋਂ ਹੀ ਸਿਖਾਏ ਜਾਂਦੇ ਹਨ । ਚੰਗੇ ਨਾਗਰਿਕ ਹੀ ਕਿਸੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ । | ਸਕਾਊਟ ਨੂੰ ਪਰਮਾਤਮਾ ਵਿਚ ਭਰੋਸਾ ਕਰਨ ਦਾ ਪ੍ਰਣ ਲੈਣਾ ਪੈਂਦਾ ਹੈ । ਇਸ ਤਰ੍ਹਾਂ ਉਸ ਦਾ ਧਾਰਮਿਕ ਵਿਕਾਸ ਹੁੰਦਾ ਹੈ । ਉਹ ਦੇਸ਼ ਦੀ ਸੇਵਾ ਕਰਨ ਲਈ ਪ੍ਰਣ ਕਰਦਾ ਹੈ ।

ਉਸ ਨੂੰ ਵੱਡਿਆਂ ਦਾ ਆਦਰ ਕਰਨਾ ਅਤੇ ਉਹਨਾਂ ਦੇ ਹੁਕਮ ਦੀ ਪਾਲਣਾ ਖਿੜੇ ਮੱਥੇ ਕਰ ਵੀ ਸਿਖਾਈ ਜਾਂਦੀ ਹੈ । ਉਸ ਨੂੰ ਸਾਥੀਆਂ ਨਾਲ ਪਿਆਰ ਕਰਨ ਦੀ ਸਿੱਖਿਆ ਮਿਲਦੀ ਹੈ | ਸਕਾਉਟ ਕੈਂਪਾਂ ਤੋਂ ਉਹਨਾਂ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ ਆ ਜਾਂਦੀ ਹੈ | ਸਕਾਊਟਸ ਕਾਨਫ਼ਰੰਸਾਂ ਅਤੇ ਜੰਬੂਰੀਆਂ ਤੋਂ ਬੱਚਿਆਂ ਵਿਚ ਵਿਸ਼ਵ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ । ਸਕਾਉਟ ਨੂੰ ਹਰ ਮੁਸ਼ਕਿਲ ਦਾ ਸਾਹਮਣਾ ਹੌਸਲੇ ਨਾਲ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ । ਉਨ੍ਹਾਂ ਨੂੰ ਹੱਥੀਂ ਕਿਰਤ ਦਾ ਸਬਕ ਸਿਖਾਇਆ ਜਾਂਦਾ ਹੈ । ਉਹ ਆਪਣਾ ਕੰਮ ਆਪ ਕਰਨ ਦੇ ਯੋਗ ਹੋ ਜਾਂਦੇ ਹਨ ।

ਔਕੜ, ਹੜ, ਤੁਫ਼ਾਨ ਜਾਂ ਮਹਾਂਮਾਰੀ ਸਮੇਂ ਉਹਨਾਂ ਨੂੰ ਮਨੁੱਖਤਾ ਦੀ ਸੇਵਾ ਕਰਨੀ ਸਿਖਾਈ ਜਾਂਦੀ ਹੈ । ਭੁੱਲਿਆਂ ਨੂੰ ਰਾਹ ਵਿਖਾਉਣਾ, ਬੁੱਢਿਆਂ ਤੇ ਬੱਚਿਆਂ ਦੀ ਯੋਗ ਸੇਵਾ ਕਰਨੀ ਉਹਨਾਂ ਦਾ ਪਹਿਲਾ ਫ਼ਰਜ਼ ਹੁੰਦਾ ਹੈ । ਉਪਰੋਕਤ ਗੁਣਾਂ ਵਾਲੇ ਬੱਚੇ ਚੰਗੇ ਨਾਗਰਿਕ ਹੀ ਹੁੰਦੇ ਹਨ । ਇਸ ਲਈ ਇਹ ਕਹਿਣਾ ਠੀਕ ਹੈ ਕਿ ਸਕਾਊਟ ਇਕ ਚੰਗਾ ਨਾਗਰਿਕ ਹੁੰਦਾ ਹੈ । ਸਕਾਊਟ ਵਿਚ ਹਮਦਰਦੀ, ਦੇਸ਼-ਪ੍ਰੇਮ, ਦਲੇਰੀ, ਬਹਾਦਰੀ, ਅਨੁਸ਼ਾਸਨ, ਨਿਮਰਤਾ, ਆਤਮ-ਨਿਰਭਰਤਾ ਆਦਿ ਸਾਰੇ ਗੁਣ ਹੁੰਦੇ ਹਨ । ਉਹ ਇਕ ਚੰਗਾ ਹੀ ਨਹੀਂ, ਸਗੋਂ ਆਦਰਸ਼ ਨਾਗਰਿਕ ਹੁੰਦਾ ਹੈ ।

ਪ੍ਰਸ਼ਨ 8.
ਸਕਾਊਟ ਲਹਿਰ ਆਰੰਭ ਕਰਨ ਲਈ ਲਾਰਡ ਬੇਡਨ ਪਾਵਲ ਦੀ ਦੇਣ ਬਾਰੇ ਨੋਟ ਲਿਖੋ ।
ਉੱਤਰ-
ਸਕਾਊਟਿੰਗ ਲਹਿਰ ਦੇ ਮੋਢੀ ਲਾਰਡ ਬੇਡਨ ਪਾਵਲ ਸਨ । ਉਹਨਾਂ ਨੇ ਪਹਿਲਾਂ ਅਮਲੀ ਤਜ਼ਰਬਾ ਬਰਤਾਨੀਆ ਦੇ ਇਕ ਟਾਪੂ ‘ਬਰਾਉਨ-ਸੀ’ ਵਿਚ 1907 ਈ: ਵਿਚ ਮੁੰਡਿਆਂ ਦੀ ਇਕ ਛੋਟੀ ਟੋਲੀ ’ਤੇ ਕੀਤਾ । ਮੁੰਡਿਆਂ ਨੇ ਇਸ ਸਕਾਊਟਿੰਗ ਸਿੱਖਿਆ ਕੈਂਪ ਵਿਚ ਪੂਰੀ ਰੁਚੀ ਦਿਖਾਈ 1908 ਵਿਚ ਬੇਡਨ ਪਾਵਲ ਨੇ ‘ਸਕਾਉਟਿੰਗ ਫ਼ਾਰ ਬੁਆਇਜ਼’ (Scouting for Boys) ਨਾਮੀ ਪੁਸਤਕ ਪ੍ਰਕਾਸ਼ਿਤ ਕੀਤੀ ਅਤੇ ਉਸ ਦੇ ਨਾਲ ਹੀ ‘‘ਦੀ ਸਕਾਊਟ’’ (The Photo Scout) ਨਾਂ ਦਾ ਇਕ ਹਫ਼ਤਾਵਾਰੀ ਅਖ਼ਬਾਰ ਛਾਪਣਾ ਸ਼ੁਰੂ ਕੀਤਾ ।

ਇਸ ਤਰ੍ਹਾਂ ਪੁਸਤਕ ਤੇ ਅਖ਼ਬਾਰ ਦੁਆਰਾ ਸਕਾਉਟਿੰਗ ਦਾ ਕਾਫ਼ੀ ਪ੍ਰਚਾਰ ਹੋ ਗਿਆ । 1909 ਵਿਚ ਵਿਸਟਲ ਪੈਲੇਸ਼ (Crystal Palace) ਲੰਦਨ ਵਿਚ ਸਕਾਉਟਾਂ ਦੀ ਇਕ ਵੱਡੀ ਰੈਲੀ ਕੀਤੀ ਗਈ । ਇਸ ਦੇ ਬਾਅਦ ਵੀ ਸਕਾਊਟਾਂ ਦੀਆਂ ਕਈ ਰੈਲੀਆਂ ਹੋਈਆਂ ਜਿਨ੍ਹਾਂ ਵਿਚ ਸਕਾਊਟਾਂ ਦੇ ਹੁਨਰ ਤੇ ਕਰਤੱਬ ਦੀ ਦਰਸ਼ਕਾਂ ਨੇ ਬਹੁਤ ਹੀ ਸ਼ਲਾਘਾ ਕੀਤੀ । ਸਿੱਟੇ ਵਜੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਕਾਉਟ ਲਹਿਰ ਵਿਚ ਭਾਗ ਲੈਣ ਲਈ ਭੇਜਿਆ | ਇਸ ਤਰ੍ਹਾਂ ਇਹ ਲਹਿਰ ਬਹੁਤ ਹੀ ਹਰਮਨ ਪਿਆਰੀ ਹੋ ਗਈ ਤੇ ਹੌਲੀ-ਹੌਲੀ ਸਾਰੇ ਸੰਸਾਰ ਵਿਚ ਫੈਲ ਗਈ ।

ਇਸ ਤੋਂ ਬਾਅਦ ਬੇਡਨ ਪਾਵਲ ਨੇ 7 ਤੋਂ 12 ਸਾਲ ਦੀ ਉਮਰ ਵਾਲੇ ਬੱਚਿਆਂ ਲਈ ਕਬਿੰਗ ਆਰੰਭ ਕੀਤੀ ਅਤੇ ਇਸ ਉੱਤੇ ‘ਦੀ ਵੁਲਫ਼ ਕੱਬ ਹੈਂਡ ਬੁਕ’ (The Wolf Cub Hand Book) ਨਾਂ ਦੀ ਇਕ ਪੁਸਤਕ ਛਾਪੀ ਅਤੇ ਇੰਝ ਹੀ ਬਾਅਦ ਵਿਚ ਵੱਡੀ ਉਮਰ ਵਾਲਿਆਂ ਭਾਵ ਰੋਵਰਜ਼ ਲਈ ਰੋਵਰਿੰਗ (Rovering) ਦੀ ਸੰਸਥਾ ਚਾਲੂ ਕੀਤੀ । ਉਹਨਾਂ ਦੀ ਅਗਵਾਈ ਲਈ ਇਕ ਪੁਸਤਕ ‘ਰੋਵਰਿੰਗ ਟੂ-ਸਕਸੈੱਸ’ (Rovering to Success ਦੀ ਰਚਨਾ ਕੀਤੀ । ਇਸਤਰੀ ਸਮਾਜ ਦਾ ਅੰਗ ਹੈ । ਇਸ ਨੂੰ ਛੱਡਿਆ ਨਹੀਂ ਜਾ ਸਕਦਾ । ਇਸ ਕਰਕੇ ਇਸ ਵਰਗ ਦਾ ਸੁਧਾਰ ਕਰਨ ਲਈ ਬੇਡਨ ਪਾਵਲ ਨੇ 1918 ਵਿਚ ਲੜਕੀਆਂ ਲਈ ਗਾਈਡਿੰਗ ਸ਼ੁਰੂ ਕੀਤੀ ਅਤੇ ਇਸ ਲਹਿਰ ਦੀ ਚੀਫ਼ ਗਾਈਡ ਆਪਣੀ ਪਤਨੀ ਨੂੰ ਬਣਾਇਆ । ਉਹਨਾਂ ਦੀ ਮਿਹਨਤ ਅਤੇ ਚੰਗੀ ਅਗਵਾਈ ਨਾਲ ਇਹ ਲਹਿਰ ਬਹੁਤ ਸਫਲ ਹੋਈ ।
PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ 4

PSEB 7th Class Physical Education Guide ਸਕਾਊਟਿੰਗ ਅਤੇ ਗਾਈਡਿੰਗ Important Questions and Answers

ਪ੍ਰਸ਼ਨ 1.
ਸਕਾਊਟਿੰਗ ਅਤੇ ਗਾਈਡਿੰਗ ਦੇ ਲਾਭ :
(ਉ) ਬੱਚਿਆਂ ਨੂੰ ਤਾਕਤਵਰ ਤੇ ਵਫ਼ਾਦਾਰ ਬਣਾਉਂਦੀਆਂ ਹਨ ।
(ਅ) ਉਚ-ਨੀਚ ਅਤੇ ਨਫ਼ਰਤ ਤੋਂ ਦੂਰ ਰੱਖਦੇ ਹਨ ।
(ਇ) ਦੂਜੇ ਪ੍ਰਾਂਤਾਂ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਸਕਾਊਟਿੰਗ ਦੇ ਨਿਯਮ :
(ੳ) ਸਕਾਊਟਿੰਗ ਦੀ ਆਨ ਭਰੋਸੇਯੋਗ
(ਅ) ਸਕਾਊਟ ਵਫ਼ਾਦਾਰ ਹੁੰਦਾ ਹੈ
(ਈ ਸਕਾਊਟ ਸਭ ਦਾ ਮਿੱਤਰ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ

ਪ੍ਰਸ਼ਨ 3.
ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ ਸਰਵ-ਪੱਖੀ ਵਿਕਾਸ :
(ਉ) ਸਕਾਊਟਿੰਗ ਤਾਕਤਵਰ, ਵਫ਼ਾਦਾਰ ਦੇਸ਼-ਭਗਤ ਬਣਾਉਂਦੀ ਹੈ ।
(ਅ) ਸਕਾਊਟ ਰੈਲੀਆਂ ਨਾਲ ਅੰਤਰਰਾਸ਼ਟਰੀ ਸੰਬੰਧ ਮਜ਼ਬੂਤ ਹੁੰਦੇ ਹਨ ।
(ਇ) ਸਕਾਉਟ ਆਪਣੇ ਅਧਿਆਪਕਾਂ, ਅਫ਼ਸਰਾਂ ਅਤੇ ਮਾਪਿਆਂ ਦਾ ਹੁਕਮ ਮੰਨਦੇ ਹਨ ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਸਕਾਊਟਿੰਗ ਲਹਿਰ ਦਾ ਜਨਮ-ਦਾਤਾ ਕੌਣ ਸੀ :
(ਉ) ਲਾਰਡ ਬੇਡਨ ਪਾਵਲ
(ਅ) ਮੈਕ ਮਿਲਜ
(ਇ) ਮਾਊਂਟ ਬੈਟਨ
(ਸ) ਕੋਈ ਨਹੀਂ |
ਉੱਤਰ-
(ਉ) ਲਾਰਡ ਬੇਡਨ ਪਾਵਲ

ਪ੍ਰਸ਼ਨ 5.
ਸਕਾਊਟਿੰਗ ਲਹਿਰ ਸਭ ਤੋਂ ਪਹਿਲਾਂ ਕਿੱਥੋਂ ਸ਼ੁਰੂ ਹੋਈ ?
(ਉ) ਬਰਤਾਨੀਆ ਵਿਚ
(ਅ) ਹਾਲੈਂਡ ਵਿਚ
(ਇ) ਅਮਰੀਕਾ ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) ਬਰਤਾਨੀਆ ਵਿਚ |

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਕਾਊਟਿੰਗ ਲਹਿਰ ਦਾ ਜਨਮਦਾਤਾ ਕੌਣ ਸੀ ?
ਉੱਤਰ-
ਲਾਰਡ ਬੇਡਨ ਪਾਵਲ |

ਪ੍ਰਸ਼ਨ 2.
ਸਕਾਊਟਿੰਗ ਲਹਿਰ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ?
ਉੱਤਰ-
ਬਰਤਾਨੀਆ ਵਿਚ ।

ਪ੍ਰਸ਼ਨ 3.
ਸਭ ਤੋਂ ਪਹਿਲਾਂ ਸਕਾਉਟਿੰਗ ਸਿੱਖਿਆ ਕੈਂਪ ਕਿੱਥੇ ਲੱਗਿਆ ?
ਉੱਤਰ-
ਟਾਪੂ ਬਰਾਉਨ-ਸੀ (ਬਰਤਾਨੀਆ) ਵਿਚ ।

ਪ੍ਰਸ਼ਨ 4.
ਭਾਰਤ ਦੇ ਸਕਾਉਟਾਂ ਦੀ ਰੈਲੀ ਦਿੱਲੀ ਵਿਚ ਕਦੋਂ ਹੋਈ ਸੀ ?
ਉੱਤਰ-
1937 ਵਿਚ ।

ਪ੍ਰਸ਼ਨ 5.
ਸਕਾਊਟਾਂ ਨੂੰ ਖ਼ਾਸ ਕਰ ਕੇ ਕੀ ਸਿਖਾਇਆ ਜਾਂਦਾ ਹੈ ?
ਉੱਤਰ-
ਚੰਗੇ ਗੁਣ |

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ

ਪ੍ਰਸ਼ਨ 6.
ਇਕ ਸਕਾਉਟ ਦੁਸਰੇ ਸਕਾਉਟ ਨੂੰ ਮਿਲਣ ਸਮੇਂ ਕੀ ਕਰਦਾ ਹੈ ?
ਉੱਤਰ-
ਤਿੰਨ ਉਂਗਲਾਂ ਨਾਲ ਸੈਲਿਉਟ ।

ਪ੍ਰਸ਼ਨ 7.
ਇਕ ਸਕਾਊਟ ਲਈ ਕਿਹੜੀ ਚੀਜ਼ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ?
ਉੱਤਰ-
ਸਕਾਉਟ ਨਿਯਮਾਂ ਦੀ ।

ਪ੍ਰਸ਼ਨ 8.
ਲਾਰਡ ਬੇਡਨ-ਪਾਵਲ ਨੇ ਲੜਕੀਆਂ ਲਈ ‘ਗਾਈਡਿੰਗ’ ਕਦੋਂ ਸ਼ੁਰੂ ਕੀਤੀ ?
ਉੱਤਰ-
ਸੰਨ 1918 ਵਿਚ :

ਪ੍ਰਸ਼ਨ 9.
ਗਾਈਡਿੰਗ ਲਹਿਰ ਦੀ ਪਹਿਲੀ ਚੀਫ਼ ਗਾਈਡ ਕੌਣ ਸੀ ?
ਉੱਤਰ-
ਲੇਡੀ ਬੇਡਨ-ਪਾਵਲ ਲਾਰਡ ਬੇਡਨ-ਪਾਵਲ ਦੀ ਪਤਨੀ) ।

ਪ੍ਰਸ਼ਨ 10.
ਲਾਰਡ ਬੇਡਨ-ਪਾਵਲ ਪਹਿਲੀ ਵਾਰ ਭਾਰਤ ਵਿਚ ਕਦੋਂ ਆਏ ?
ਉੱਤਰ-
ਸੰਨ 1921 ਵਿਚ |

ਪ੍ਰਸ਼ਨ 11.
ਲਾਰਡ ਬੇਡਨ ਪਾਵਲ ਨੇ ਹਿੰਦ ਸਰਕਾਰ ਨੂੰ ਕੀ ਸਿਫ਼ਾਰਿਸ਼ ਕੀਤੀ ?
ਉੱਤਰ-
ਭਾਰਤ ਦੇ ਮੁੰਡਿਆਂ ਤੇ ਕੁੜੀਆਂ ਨੂੰ ਸਕਾਊਟ ਦੀ ਸਿੱਖਿਆ ਦੇਣ ਦੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਕਾਊਟਿੰਗ ਲਹਿਰ ਦਾ ਮੋਢੀ ਕੌਣ ਸੀ ? ਸਭ ਤੋਂ ਪਹਿਲਾਂ ਸਕਾਉਟਿੰਗ ਲਹਿਰ ਕਿੱਥੇ ਸ਼ੁਰੂ ਹੋਈ ?
ਉੱਤਰ-
ਸਕਾਊਟਿੰਗ ਲਹਿਰ ਦਾ ਮੋਢੀ ਲਾਰਡ ਬੇਡਨ ਪਾਵਲ ਸੀ । ਉਸ ਨੇ ਬਰਤਾਨੀਆ ਵਿਚ ਸਕਾਊਟਿੰਗ ਲਹਿਰ ਸ਼ੁਰੂ ਕੀਤੀ । ਸਭ ਤੋਂ ਪਹਿਲਾ ਸਕਾਊਟਿੰਗ ਕੈਂਪ ਉਸ ਨੇ 1907 ਵਿਚ ਬਰਤਾਨੀਆ ਦੇ ਇਕ ਟਾਪੂ ਬਰਾਉਨ-ਸੀ ਵਿਚ ਲਾਇਆ !

ਪ੍ਰਸ਼ਨ 2.
ਬੇਡਨ-ਪਾਵਲ ਨੇ ਕਿਹੜੀਆਂ ਕਿਤਾਬਾਂ ਲਿਖੀਆਂ ?
ਉੱਤਰ-
ਬੇਡਨ-ਪਾਵਲ ਨੇ ‘ਸਕਾਊਟਿੰਗ ਫ਼ਾਰ ਬੁਆਇਜ਼’, ਦੀ ਵੁਲਫ ਕੱਬ ਹੈਂਡ ਬੁੱਕ ਅਤੇ ‘ਰੋਵਰਿੰਗ-ਟੂ-ਸਕਸੈੱਸ’ ਨਾਂ ਦੀਆਂ ਤਿੰਨ ਕਿਤਾਬਾਂ ਲਿਖੀਆਂ ।

ਪ੍ਰਸ਼ਨ 3.
ਸਕਾਊਟਿੰਗ ਰੈਲੀਆਂ ਦੇ ਕੀ ਲਾਭ ਹਨ ?
ਉੱਤਰ-
ਸਕਾਊਟਿੰਗ ਰੈਲੀਆਂ ਨਾਲ ਇਕ ਪ੍ਰਾਂਤ ਦੇ ਬੱਚਿਆਂ ਨੂੰ ਦੂਜੇ ਪ੍ਰਾਂਤ ਦੇ ਬੱਚਿਆਂ ਨਾਲ ਮਿਲਣ ਤੇ ਪਿਆਰ ਕਰਨ ਦਾ ਮੌਕਾ ਮਿਲਦਾ ਹੈ । ਇਕ ਦੇਸ਼ ਦੇ ਬੱਚਿਆਂ ਨੂੰ ਦੁਸਰੇ ਦੇਸ਼ ਦੇ ਬੱਚਿਆਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ । ਇਸ ਤਰ੍ਹਾਂ ਬੱਚਿਆਂ ਅੰਦਰੋਂ ਵੈਰ-ਭਾਵ ਤੇ ਰੰਗ ਨਸਲ ਦੇ ਭੇਦ-ਭਾਵ ਦੂਰ ਹੁੰਦੇ ਹਨ | ਸਕਾਊਟਿੰਗ ਰੈਲੀਆਂ ਸੰਸਾਰ-ਸ਼ਾਂਤੀ ਵੱਲ ਇਕ ਪ੍ਰਸੰਸਾਯੋਗ ਕਦਮ ਹਨ ।

Leave a Comment