PSEB 7th Class Punjabi Vyakaran ਅਖਾਣ (1st Language)

Punjab State Board PSEB 7th Class Punjabi Book Solutions Punjabi Grammar Akhaṇa ਅਖਾਣ Textbook Exercise Questions and Answers.

PSEB 7th Class Punjabi Grammar ਅਖਾਣ (1st Language)

1. ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਹਰ ਥਾਂ ਖੜਪੈਂਚ ਬਣਿਆ ਰਹਿਣ ਵਾਲਾ ਆਦਮੀ – “ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਦੇ ਕਹਿਣ ਅਨੁਸਾਰ ਰਾਮ ਸਿੰਘ ਪਿੰਡ ਦੇ ਹਰ ਮਸਲੇ ਵਿਚ ਪ੍ਰਧਾਨ ਹੁੰਦਾ ਹੈ – ਭਾਵੇਂ ਕੋਈ ਧਾਰਮਿਕ ਦੀਵਾਨ ਹੋਵੇ, ਭਾਵੇਂ ਕੋਈ ਪੰਚਾਇਤ ਦਾ ਮਸਲਾ, ਭਾਵੇਂ ਕਿਸੇ ਦਾ ਘਰੇਲੂ ਝਗੜਾ ਹੋਵੇ, ਭਾਵੇਂ ਵੋਟਾਂ ਮੰਗਣ ਵਾਲਿਆਂ ਨਾਲ ਘੁੰਮਣਾ ਹੋਵੇ, ਤੁਸੀਂ ਉਸ ਨੂੰ ਹਰ ਥਾਂ ਚੌਧਰੀ ਬਣਿਆ ਦੇਖ ਸਕਦੇ ਹੋ।

2. ਉਹ ਦਿਨ ਡੁੱਬਾ, ਜਦ ਘੋੜੀ ਚੜਿਆ ਕੁੱਬਾ (ਜਿਹੜਾ ਬੰਦਾ ਆਪਣੇ ਜੋਗਾ ਹੀ ਨਹੀਂ, ਉਸ ਨੇ ਹੋਰ ਕਿਸੇ ਦਾ ਕੰਮ ਕੀ ਸੰਵਾਰਨਾ) – ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਕਿਹਾ ਹੈ ਕਿ ਉਹ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿਚ ਨੌਕਰੀ ‘ਤੇ ਲੁਆ ਦੇਵੇਗਾ, ਤਾਂ ਮੈਂ ਹੱਸ ਕੇ ਕਿਹਾ, “ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ। ਜੇਕਰ ਉਸ ਦੀ ਇੰਨੀ ਚਲਦੀ ਹੋਵੇ, ਤਾਂ ਉਸ ਦਾ ਆਪਣਾ ਪੁੱਤਰ ਬੀ. ਏ. ਪਾਸ ਕਰ ਕੇ ਕਿਉਂ ਵਿਹਲਾ ਫਿਰੇ ? ਉਹ ਬੱਸ ਗੱਲਾਂ ਕਰਨ ਜੋਗਾ ਹੀ ਹੈ, ਕਰਨ ਜੋਗਾ ਕੁੱਝ ਨਹੀਂ।

PSEB 7th Class Punjabi Vyakaran ਅਖਾਣ (1st Language)

3. ਉਲਟੀ ਵਾੜ ਖੇਤ ਨੂੰ ਖਾਏ ਰਖਵਾਲੇ ਦਾ ਹੀ ਚੀਜ਼ ਨੂੰ ਨੁਕਸਾਨ ਪੁਚਾਉਣਾ) – ਗੁਰੂ ਨਾਨਕ ਦੇਵ ਜੀ ਦੇ ਸਮੇਂ ਰਾਜੇ ਤੇ ਉਨ੍ਹਾਂ ਦੇ ਅਹਿਲਕਾਰ ਪਰਜਾ ਨੂੰ ਲੁੱਟ ਰਹੇ ਸਨ ਤੇ ਉਨ੍ਹਾਂ ਉੱਤੇ ਜ਼ੁਲਮ ਢਾਹ ਰਹੇ ਸਨ। ਇਹ ਗੱਲ ਤਾਂ ਉਲਟੀ ਵਾੜ ਖੇਤ ਨੂੰ ਖਾਏਂ’ ਵਾਲੀ ਸੀ।

4. ਅਕਲ ਦਾ ਅੰਨਾ ਤੇ ਗੰਢ ਦਾ ਪੂਰਾ (ਜਿਹੜਾ ਬੰਦਾ ਹੋਵੇ ਮੂਰਖ ਪਰ ਉਸ ਕੋਲ ਧਨ ਬਹੁਤਾ ਹੋਵੇ) – ਸੁਦੇਸ਼ ਚਾਹੁੰਦੀ ਹੈ ਕਿ ਉਸ ਦਾ ਅਜਿਹੇ ਮੁੰਡੇ ਨਾਲ ਵਿਆਹ ਹੋਵੇ, ਜੋ “ਅਕਲ ਦਾ ਅੰਨਾ ਤੇ ਗੰਢ ਦਾ ਪੂਰਾ ਹੋਵੇ, ਤਾਂ ਜੋ ਉਹ ਉਸ ਦੇ ਪੈਸੇ ਉੱਤੇ ਐਸ਼ ਕਰੇ ਪਰ ਉਸ ਦੀ ਰੋਕ – ਟੋਕ ਕੋਈ ਨਾ ਹੋਵੇ।

5. ਇਕ ਇਕ ਤੇ ਦੋ ਗਿਆਰਾਂ (ਏਕਤਾ ਨਾਲ ਤਾਕਤ ਵਧ ਜਾਂਦੀ ਹੈ) – ਪਹਿਲਾਂ ਮੈਂ ਜਦੋਂ ਇਕੱਲਾ ਸਾਂ, ਤਾਂ ਇਸ ਓਪਰੀ ਥਾਂ ਵਿਚ ਲੋਕਾਂ ਤੋਂ ਡਰਦਾ ਹੀ ਰਹਿੰਦਾ ਸੀ, ਪਰ ਜਦੋਂ ਤੋਂ ਮੇਰਾ ਮਿੱਤਰ ਮੇਰੇ ਕੋਲ ਆ ਕੇ ਰਹਿਣ ਲੱਗਾ ਹੈ, ਤਾਂ ਮੈਂ ਬੇਖੌਫ਼ ਹੋ ਗਿਆ ਹਾਂ। ਸੱਚ ਕਿਹਾ ਹੈ, “ਇਕ ਇਕ ਤੇ ਦੋ ਗਿਆਰਾਂ।

6. ਇਕ ਅਨਾਰ ਸੌ ਬਿਮਾਰ (ਚੀਜ਼ ਥੋੜੀ ਹੋਣੀ, ਪਰ ਲੋੜਵੰਦ ਬਹੁਤੇ ਹੋਣ – ਮੇਰੇ ਕੋਲ ਇਕ ਕੋਟ ਫ਼ਾਲਤੂ ਸੀ। ਮੇਰਾ ਛੋਟਾ ਭਰਾ ਕਹਿ ਰਿਹਾ ਸੀ, ਮੈਨੂੰ ਦੇ ਦਿਓ ਤੇ ਵੱਡਾ ਕਹਿ ਰਿਹਾ ਸੀ, ਮੈਨੂੰ ਦੇ ਦਿਓ। ਇਕ ਦਿਨ ਮੇਰੇ ਨੌਕਰ ਨੇ ਕਿਹਾ, “ਇਹ ਕੋਟ ਮੈਨੂੰ ਦੇ ਦਿਓ। ਮੈਂ ਠੰਢ ਨਾਲ ਮਰ ਰਿਹਾ ਹਾਂ।” ਮੈਂ ਕਿਹਾ, “ਇਹ ਤਾਂ ਉਹ ਗੱਲ ਹੈ, ਅਖੇ ‘‘ਇਕ ਅਨਾਰ ਸੌ ਬਿਮਾਰ।

7. ਈਦ ਪਿੱਛੋਂ ਤੰਬਾ ਫੂਕਣਾ ਲੋੜ ਦਾ ਸਮਾਂ ਲੰਘ ਜਾਣ ਮਗਰੋਂ ਮਿਲੀ ਚੀਜ਼ ਦਾ ਕੋਈ ਫ਼ਾਇਦਾ ਨਹੀਂ ਹੁੰਦਾ) – ਜਦੋਂ ਆਪਣੀ ਧੀ ਦੇ ਵਿਆਹ ਉੱਤੇ ਮੈਂ ਆਪਣੇ ਇਕ ਮਿੱਤਰ ਤੋਂ 50,000 ਰੁਪਏ ਉਧਾਰ ਮੰਗੇ, ਤਾਂ ਉਸ ਨੇ ਕਿਹਾ ਕਿ ਉਹ ਇਕ ਮਹੀਨੇ ਤਕ ਦੇਵੇਗਾ। ਮੈਂ ਉਸ ਨੂੰ ਕਿਹਾ, ‘ਵਿਆਹ ਤਾਂ ਦਸਾਂ ਦਿਨਾਂ ਨੂੰ ਹੈ। ਮੈਂ ‘ਈਦ ਪਿੱਛੋਂ ਤੰਬਾ ਫੂਕਣਾ ? ਜੇਕਰ ਤੂੰ ਦੇ ਸਕਦਾ ਹੈਂ, ਤਾਂ ਹੁਣੇ ਦੇਹ, ਨਹੀਂ ਤਾਂ ਜਵਾਬ ਦੇ ਦੇਹ।”

8. ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ ਬਦੋਬਦੀ ਕਿਸੇ ਦੇ ਕੰਮ ਵਿਚ ਦਖ਼ਲ ਦੇਣਾ) – ਜਦੋਂ ਮੈਂ ਉਸ ਨੂੰ ਖਾਹ – ਮਖ਼ਾਹ ਆਪਣੇ ਕੰਮ ਵਿਚ ਦਖ਼ਲ ਦਿੰਦਿਆਂ ਦੇਖਿਆ, ਤਾਂ ਮੈਂ ਉਸ ਨੂੰ ਗੁੱਸੇ ਵਿਚ ਕਿਹਾ, “ਭਾਈ ਤੂੰ ਇੱਥੋਂ ਜਾਹ, ਤੂੰ ਐਵੇਂ ਸਾਡੇ ਕੰਮ ਵਿਚ ਰੁਕਾਵਟ ਪਾ ਰਿਹਾ ਹੈਂ ? ਅਖੇ ‘‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ।

9. ਗ਼ਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ ਜਦੋਂ ਕਿਸੇ ਗਰੀਬ ਦੇ ਕੰਮ ਵਿਚ ਵਾਰ – ਵਾਰ ਵਿਘਨ ਪਵੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) – ਜਦੋਂ ਬੰਤਾ ਇਧਰੋਂ – ਉਧਰੋਂ ਪੈਸੇ ਇਕੱਠੇ ਕਰ ਕੇ ਮਕਾਨ ਬਣਾਉਣ ਲੱਗਾ, ਤਾਂ ਪਹਿਲਾਂ ਇੱਟਾਂ ਮਹਿੰਗੀਆਂ ਹੋ ਗਈਆਂ ਤੇ ਫਿਰ ਸੀਮਿੰਟ, ਫਿਰ ਸਰੀਏ ਨੂੰ ਅੱਗ ਲੱਗ ਗਈ। ਵਿਚਾਰਾ ਔਖਾ – ਸੌਖਾ ਇਹ ਖ਼ਰਚ ਪੂਰੇ ਕਰ ਹੀ ਰਿਹਾ ਸੀ ਕਿ ਉਸ ਦੀ ਪਤਨੀ ਬਿਮਾਰ ਹੋ ਕੇ ਹਸਪਤਾਲ ਜਾ ਪਹੁੰਚੀ। ਖ਼ਰਚੇ ਤੋਂ ਦੁਖੀ ਹੋਇਆ ਬੰਤਾ ਕਹਿਣ ਲੱਗਾ, ‘‘ਗਰੀਬਾਂ ਰੱਖੇ ਰੋਜ਼ੇ, ਦਿਨ ਵੱਡੇ ਆਏ।”

PSEB 7th Class Punjabi Vyakaran ਅਖਾਣ (1st Language)

10. ਗਿੱਦੜ ਦਾਖ ਨਾ ਅੱਪੜੇ ਆਖੇ ਧੂਹ ਕੌੜੀ ਕੰਮ ਕਰਨ ਦੀ ਸ਼ਕਤੀ ਆਪਣੇ ਵਿਚ ਨਾ ਹੋਣੀ, ਪਰ ਦੋਸ਼ ਦੂਜਿਆਂ ਸਿਰ ਦੇਣਾ) – ਗੁਰਮੀਤ ਨੂੰ ਘਰੋਂ ਖ਼ਰਚਣ ਲਈ ਇਕ ਪੈਸਾ ਵੀ ਨਹੀਂ ਮਿਲਦਾ, ਪਰੰਤੂ ਉਹ ਫ਼ਿਲਮਾਂ ਦੇਖਣ ਦਾ ਵਿਰੋਧ ਕਰਦਾ ਰਹਿੰਦਾ ਹੈ। ਜੇਕਰ ਉਸ ਕੋਲ ਪੈਸੇ ਹੋਣ, ਤਾਂ ਉਹ ਟਿਕਟ ਖ਼ਰੀਦੇ ਅਤੇ ਫ਼ਿਲਮ ਦੇਖੇ। ਉਸ ਦੀ ਤਾਂ ਉਹ ਗੱਲ ਹੈ, ਅਖੇ, “ “ਗਿੱਦੜ ਦਾਖ ਨਾ ਅੱਪੜੇ, ਆਖੇ ਧੂਹ ਕੌੜੀ।”

11. ਘਰ ਦਾ ਭੇਤੀ ਲੰਕਾ ਢਾਵੇ ਭੇਤੀ ਆਦਮੀ ਹਾਨੀਕਾਰਕ ਹੁੰਦਾ ਹੈ) – ਆਪਣੇ ਭਾਈਵਾਲ ਨਾਲ ਝਗੜਾ ਹੋਣ ਮਗਰੋਂ ਜਦੋਂ ਸਮਗਲਰ ਰਾਮੇ ਦੇ ਪਾਸੋਂ ਅਗਲੇ ਦਿਨ ਵਿਦੇਸ਼ੀ ਮਾਲ ਫੜਿਆ ਗਿਆ, ਤਾਂ ਉਸ ਨੇ ਕਿਹਾ, “ਘਰ ਦਾ ਭੇਤੀ ਲੰਕ ਢਾਵੇ।” ਇਹ ਸਾਰਾ ਕਾਰਾ ਮੇਰੇ ਭਾਈਵਾਲ ਦਾ ਹੈ, ਕਿਉਂਕਿ ਉਸ ਤੋਂ ਬਿਨਾਂ ਇਸ ਦਾ ਭੇਤ ਕਿਸੇ ਨੂੰ ਪਤਾ ਨਹੀਂ।

12. ਘਰ ਦੀ ਮੁਰਗੀ ਦਾਲ ਬਰਾਬਰ (ਘਰ ਦੀ ਬਣਾਈ ਮਹਿੰਗੀ ਚੀਜ਼ ਵੀ ਸਸਤੀ ਹੁੰਦੀ ਹੈ) – ਮਹਿੰਦਰ ਸਿਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਆਪਣੀ ਕੁੜੀ ਦੇ ਵਿਆਹ ਲਈ ਸਾਨੂੰ ਮਹਿੰਗੇ ਭਾਅ ਦਾ ਸੋਨਾ ਖ਼ਰੀਦਣ ਲਈ ਬਜ਼ਾਰ ਜਾਣ ਦੀ ਕੀ ਜ਼ਰੂਰਤ ਹੈ, ਸਗੋਂ ਤੂੰ ਆਪਣੇ ਗਹਿਣਿਆਂ ਨਾਲ ਹੀ ਕੰਮ ਸਾਰ ਲੈ। ਅਖੇ, “ਘਰ ਦੀ ਮੁਰਗੀ ਦਾਲ ਬਰਾਬਰ।

13. ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ (ਕਿਸੇ ਡਾਢੇ ਜਾਂ ਮੁਰਖ ਦਾ ਹਾਸੇ – ਹਾਸੇ ਵਿਚ ਹੀ ਕਿਸੇ ਦਾ ਨੁਕਸਾਨ ਕਰਨਾ ਜਦੋਂ ਸ਼ਾਮ ਮੇਰੇ ਬੱਚੇ ਨੂੰ ਚੁੱਕ ਕੇ ਉਛਾਲ ਰਿਹਾ ਸੀ, ਤਾਂ ਬੱਚਾ ਥੱਲੇ ਡਿਗ ਪਿਆ। ਜਦੋਂ ਮੈਂ ਸ਼ਾਮ ਨੂੰ ਗੁੱਸੇ ਵਿਚ ਝਿੜਕਿਆ, ਤਾਂ ਉਹ ਕਹਿਣ ਲੱਗਾ, ਮੈਂ ਤਾਂ ਬੱਚੇ ਨੂੰ ਖਿਡਾਉਣ ਲਈ ਉਲਾਰ ਰਿਹਾ ਸਾਂ। ਮੈਂ ਕਿਹਾ, ‘ਤੂੰ ਅੱਗੇ ਵਾਸਤੇ ਮੇਰੇ ਬੱਚੇ ਨੂੰ ਹੱਥ ਨਾ ਲਾਈਂ। ਅਖੇ, ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ।

14. ਛੱਡਿਆ ਗਿਰਾਂ ਤੇ ਕੀ ਲੈਣਾ ਨਾਂ ਜਦੋਂ ਕਿਸੇ ਨਾਲ ਦਿਲੋਂ ਸਾਂਝ ਟੁੱਟ ਜਾਏ ਜਾਂ ਛੱਡ ਦਿੱਤੀ ਜਾਵੇ, ਉਦੋਂ ਕਹਿੰਦੇ ਹਨ – ਜਦੋਂ ਦਾ ਸੁਰਿੰਦਰ ਨੇ ਮੇਰੇ ਨਾਲ ਧੋਖਾ ਕੀਤਾ ਹੈ, ਮੈਂ ਤਾਂ ਉਸ ਨਾਲ ਮਿਲਣਾ – ਵਰਤਣਾ ਹੀ ਛੱਡ ਦਿੱਤਾ ਹੈ। ਮੈਂ ਤਾਂ ਹੁਣ ਉਸ ਦੇ ਮਰਨੇ – ਪਰਨੇ ‘ਤੇ ਵੀ ਨਹੀਂ ਜਾਣਾ ਅਖੇ, ‘ਛੱਡਿਆ ਗਿਰਾਂ ਤੇ ਕੀ ਲੈਣਾ ਨਾਂ।

15. ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ ਇਕ ਦੋਸ਼ੀ ਦੂਜੇ ਦੇ ਦੋਸ਼ ਕਿਉਂ ਕੱਢੇ) – ਜਦੋਂ ਕਰਤਾਰੇ ਨੇ ਪਿੰਡ ਵਿਚ ਚੋਰੀ ਦਾ ਇਲਜ਼ਾਮ ਨਰੈਣੇ ਦੇ ਸਿਰ ਲਾਇਆ, ਤਾਂ ਉਸ ਨੇ ਕਿਹਾ, ‘‘ਚੁੱਪ ਕਰ ਓਏ ਕਰਤਾਰਿਆ ! ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ ? ਅਜੇ ਤਾਂ ਤੂੰ ਕਲ ਚੋਰੀ ਕਰਨ ਦੇ ਦੋਸ਼ ਵਿਚ ਛੇ ਮਹੀਨੇ ਕੱਟ ਕੇ ਆਇਆ ਹੈ।

16. ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ ਅਮੀਰ ਦੇ ਮੂਰਖ ਵੀ ਸਲਾਹੇ ਜਾਂਦੇ ਹਨ, ਪਰ ਗ਼ਰੀਬਾਂ ਦੇ ਸਿਆਣੇ ਵੀ ਦੇ ਜਾਂਦੇ ਹਨ ) – ਗਰੀਬ ਆਦਮੀ ਸਿਆਣਾ ਵੀ ਹੋਵੇ, ਤਾਂ ਉਸ ਦਾ ਕੋਈ ਆਦਰ – ਸਤਿਕਾਰ ਨਹੀਂ ਕਰਦਾ ਪਰੰਤੂ ਅਮੀਰਾਂ ਦੇ ਮੂਰਖਾਂ ਨੂੰ ਵੀ ਹੱਥੀਂ ਛਾਵਾਂ ਹੁੰਦੀਆਂ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, “ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ। 17. ਜਿੱਥੇ ਚਾਹ ਉੱਥੇ ਰਾਹ (ਕਿਸੇ ਚੀਜ਼ ਦੀ ਦ੍ਰਿੜ੍ਹ ਇੱਛਾ ਹੋਵੇ, ਤਾਂ ਉਸ ਦੀ ਪ੍ਰਾਪਤੀ ਲਈ ਰਾਹ ਲੱਭ ਹੀ ਪੈਂਦਾ ਹੈ ਜੇਕਰ ਤੁਸੀਂ ਇਸ ਮੁਸ਼ਕਿਲ ਕੰਮ ਨੂੰ ਨੇਪਰੇ ਚਾੜ੍ਹਨਾ ਚਾਹੁੰਦੇ ਹੋ, ਤਾਂ ਲੱਕ ਬੰਨ੍ਹ ਕੇ ਇਸ ਨੂੰ ਕਰਨ ਵਿਚ ਜੁੱਟ ਜਾਵੋ। ਫਿਰ ਜਿਹੜੀਆਂ ਮੁਸ਼ਕਿਲਾਂ ਤੁਹਾਡੇ ਰਸਤੇ ਵਿਚ ਆਉਣਗੀਆਂ, ਉਨ੍ਹਾਂ ਨੂੰ ਹੱਲ ਕਰਨ ਦਾ ਵੀ ਕੋਈ ਰਾਹ ਨਿਕਲ ਆਵੇਗਾ। ਸਿਆਣਿਆਂ ਕਿਹਾ ਹੈ, “ਜਿੱਥੇ ਚਾਹ ਉੱਥੇ ਰਾਹ।

PSEB 7th Class Punjabi Vyakaran ਅਖਾਣ (1st Language)

18. ਤੇਲ ਵੇਖੋ, ਤੇਲ ਦੀ ਧਾਰ ਦੇਖੋ (ਕੁੱਝ ਸਮਾਂ ਉਡੀਕ ਕੇ ਹਾਲਾਤ ਦੀ ਜਾਂਚ ਕਰਨੀ ਚਾਹੀਦੀ ਹੈ) – ਜਦੋਂ ਮੈਂ ਆਪਣੇ ਮਿੱਤਰ ਸੁਰਜੀਤ ਸਿੰਘ ਨੂੰ ਕਿਹਾ ਕਿ ਅੱਜ ਦੀ ਪੰਚਾਇਤ ਦੀ ਮੀਟਿੰਗ ਵਿਚ ਸਾਡੇ ਵਿਰੋਧੀਆਂ ਦਾ ਸਾਥੀ ਗੱਜਣ ਸਿੰਘ ਸਾਡੇ ਵਲ ਦੀ ਗੱਲ ਕਰਦਾ ਪਤੀਤ ਹੁੰਦਾ ਸੀ, ਤਾਂ ਸਰਜੀਤ ਸਿੰਘ ਨੇ ਕਿਹਾ ਲਗਦਾ ਤਾਂ ਮੈਨੂੰ ਵੀ ਏਦਾਂ ਹੀ ਸੀ. ਪਰ ‘ਤੇਲ ਵੇਖੋ, ਤੇਲ ਦੀ ਧਾਰ ਦੇਖੋ। ਸਾਨੂੰ ਉਸ ਦੇ ਰਵੱਈਏ ਸੰਬੰਧੀ ਕਾਹਲੀ ਵਿਚ ਕੋਈ ਵਿਚਾਰ ਨਹੀਂ ਬਣਾਉਣਾ ਚਾਹੀਦਾ।

19. ਦਾਣੇ – ਦਾਣੇ ਤੇ ਮੋਹਰ ਹੁੰਦੀ ਹੈ (ਜੋ ਕਰਮਾਂ ਵਿਚ ਹੁੰਦਾ ਹੈ, ਉਹ ਜ਼ਰੂਰ ਮਿਲਦਾ ਹੈ।) – ਜਦੋਂ ਅਸੀਂ ਰੋਟੀ ਖਾਣ ਲੱਗੇ, ਤਾਂ ਇਕਦਮ ਮੇਰਾ ਦੂਰ ਦਾ ਦੋਸਤ ਆ ਪੁੱਜਾ। ਮੈਂ ਉਸ ਨੂੰ ਨਾਲ ਹੀ ਰੋਟੀ ਖਾਣ ਬਿਠਾ ਲਿਆ ਤੇ ਕਿਹਾ, ‘ਦੇਖ ਲੈ, “ਦਾਣੇ ਦਾਣੇ ਤੇ ਮੋਹਰ ਹੁੰਦੀ ਹੈ। ਇਹ ਰੋਟੀ ਤੂੰ ਖਾਣੀ ਸੀ ਤੇ ਤੂੰ ਐਨ ਵੇਲੇ ਸਿਰ ਆ ਪਹੁੰਚਿਆ।

Leave a Comment