PSEB 7th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

Punjab State Board PSEB 7th Class Punjabi Book Solutions Punjabi Grammar Muhavare te Vikas ਮੁਹਾਵਰੇ ਤੇ ਵਾਕ-ਅੰਸ਼ Textbook Exercise Questions and Answers.

PSEB 7th Class Punjabi Grammar ਮੁਹਾਵਰੇ ਤੇ ਵਾਕ-ਅੰਸ਼ (1st Language)

1. ਉਸਤਾਦੀ ਕਰਨੀ ਚਲਾਕੀ ਕਰਨੀ – ਮਹਿੰਦਰ ਬਹੁਤ ਚਲਾਕ ਮੁੰਡਾ ਹੈ। ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ।
2. ਉੱਲੂ ਸਿੱਧਾ ਕਰਨਾ (ਆਪਣਾ ਸੁਆਰਥ ਪੂਰਾ ਕਰਨਾ) – ਅੱਜ – ਕਲ੍ਹ ਆਪੋ – ਧਾਪੀ ਦੇ ਜ਼ਮਾਨੇ ਵਿਚ ਹਰ ਕੋਈ ਆਪਣਾ ਹੀ ਉੱਲੂ ਸਿੱਧਾ ਕਰਦਾ ਹੈ।
3. ਉੱਨੀ ਇੱਕੀ ਦਾ ਫ਼ਰਕ ਬਹੁਤ ਥੋੜ੍ਹਾ ਜਿਹਾ ਫ਼ਰਕ – ਦੋਹਾਂ ਭਰਾਵਾਂ ਦੀ ਸ਼ਕਲ ਵਿਚ ਉੱਨੀ ਇੱਕੀ ਦਾ ਹੀ ਫ਼ਰਕ ਹੈ। ਉੱਬ ਦੋਵੇਂ ਇੱਕੋ ਜਿਹੇ ਲਗਦੇ ਹਨ।
4. ਉੱਲੂ ਬੋਲਣੇ ਸੁੰਨ – ਮਸਾਣ ਛਾ ਜਾਣੀ) – ਜਦੋਂ ਪਾਕਿਸਤਾਨ ਬਣਿਆ, ਤਾਂ ਉਜਾੜ ਪੈਣ ਨਾਲ ਕਈ ਪਿੰਡਾਂ ਵਿਚ ਉੱਲੂ ਬੋਲਣ ਲੱਗ ਪਏ।
5. ਅਸਮਾਨ ਸਿਰ ‘ਤੇ ਚੁੱਕਣਾ (ਇੰਨਾ ਰੌਲਾ ਪਾਉਣਾ ਕਿ ਕੁੱਝ ਸੁਣਾਈ ਹੀ ਨਾ ਦੇਵੇ) – ਤੁਸੀਂ ਤਾਂ ਆਪਣੀ ਕਾਵਾਂ – ਰੌਲੀ ਨਾਲ ਅਸਮਾਨ ਸਿਰ ‘ਤੇ ਚੁੱਕਿਆ ਹੋਇਆ ਹੈ, ਦੂਸਰੇ ਦੀ ਕੋਈ ਗੱਲ ਸੁਣਨ ਹੀ ਨਹੀਂ ਦਿੰਦੇ।
6. ਅੱਖਾਂ ਉੱਤੇ ਬਿਠਾਉਣਾ (ਆਦਰ – ਸਤਿਕਾਰ ਕਰਨਾ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਅੱਖਾਂ ਉੱਤੇ ਬਿਠਾ ਲੈਂਦੇ ਹਨ।
7. ਅੰਗੂਠਾ ਦਿਖਾਉਣਾ ਇਨਕਾਰ ਕਰਨਾ, ਸਾਥ ਛੱਡ ਦੇਣਾ) – ਮਤਲਬੀ ਮਿੱਤਰ ਔਖੇ ਸਮੇਂ ਵਿਚ ਅੰਗੂਠਾ ਦਿਖਾ ਜਾਂਦੇ ਹਨ।
8. ਅੱਖਾਂ ਮੀਟ ਜਾਣਾ ਮਰ ਜਾਣਾ) – ਕਲ਼ ਜਸਬੀਰ ਦੇ ਬਾਬਾ ਜੀ ਲੰਮੀ ਬਿਮਾਰੀ ਪਿੱਛੋਂ ਅੱਖਾਂ ਮੀਟ ਗਏ।
9. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ) – ਠੱਗਾਂ ਨੇ ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਸ ਤੋਂ 50,000 ਰੁਪਏ ਠਗ ਲਏ।
10. ਅੱਖਾਂ ਫੇਰ ਲੈਣਾ (ਮਿੱਤਰਤਾ ਛੱਡ ਦੇਣੀ) – ਤੂੰ ਜਿਨ੍ਹਾਂ ਬੰਦਿਆਂ ਨੂੰ ਅੱਜ ਆਪਣੇ ਸਮਝੀ ਬੈਠਾ ਹੈਂ, ਇਹ ਤੈਨੂੰ ਮੁਸ਼ਕਿਲ ਵਿਚ ਫਸਾ ਕੇ ਆਪ ਅੱਖਾਂ ਫੇਰ ਲੈਣਗੇ।

PSEB 7th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

11. ਅੱਡੀ ਚੋਟੀ ਦਾ ਜ਼ੋਰ ਲਾਉਣਾ ਪੂਰਾ ਜ਼ੋਰ ਲਾਉਣਾ) – ਕੁਲਵਿੰਦਰ ਨੇ ਡੀ. ਐੱਸ. ਪੀ. ਭਰਤੀ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਗੱਲ ਨਾ ਬਣੀ !
12. ਇਕ ਅੱਖ ਨਾਲ ਦੇਖਣਾ ਸਭ ਨੂੰ ਇੱਕੋ ਜਿਹਾ ਸਮਝਣਾ) – ਮਹਾਰਾਜਾ ਰਣਜੀਤ ਸਿੰਘ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਅੱਖ ਨਾਲ ਦੇਖਦਾ ਸੀ।
13. ਇੱਟ ਕੁੱਤੇ ਦਾ ਵੈਰ (ਸੁਭਾਵਿਕ ਵੈਰ) – ਸੱਪ ਅਤੇ ਨਿਉਲੇ ਦਾ ਇੱਟ ਕੁੱਤੇ ਦਾ ਵੈਰ ਹੁੰਦਾ ਹੈ।
14. ਈਨ ਮੰਨਣੀ ਹਾਰ ਮੰਨਣੀ) – ਸ਼ਿਵਾ ਜੀ ਨੇ ਔਰੰਗਜ਼ੇਬ ਦੀ ਈਨ ਨਾ ਮੰਨੀ।
15. ਇੱਟ ਨਾਲ ਇੱਟ ਖੜਕਾਉਣੀ ; ਇੱਟ ਇੱਟ ਕਰਨਾ (ਤਬਾਹ ਕਰ ਦੇਣਾ) – ਨਾਦਰਸ਼ਾਹ ਨੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
16. ਇਕ ਮੁੱਠ ਹੋਣਾ (ਏਕਤਾ ਹੋ ਜਾਣੀ ਸਾਨੂੰ ਵਿਦੇਸ਼ੀ ਹਮਲੇ ਦਾ ਟਾਕਰਾ ਇਕ ਮੁੱਠ ਹੋ ਕੇ ਕਰਨਾ ਚਾਹੀਦਾ ਹੈ।
17. ਈਦ ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ) – ਜਦੋਂ ਉਹ ਮੈਨੂੰ ਬਹੁਤ ਦੇਰ ਬਾਅਦ ਮਿਲੀ, ਤਾਂ ਮੈਂ ਕਿਹਾ “ਤੂੰ ਤਾਂ ਈਦ ਦਾ ਚੰਦ ਹੋ ਗਈ ਹੈਂ, ਕਦੇ ਮਿਲੀ ਹੀ ਨਹੀਂ।
18. ਸਿਰੋਂ ਪਾਣੀ ਲੰਘਣਾ (ਹੱਦ ਹੋ ਜਾਣੀ) – ਮੈਂ ਤੇਰੀਆਂ ਬਹੁਤ ਵਧੀਕੀਆਂ ਸਹੀਆਂ ਹਨ, ਪਰ ਹੁਣ ਸਿਰੋਂ ਪਾਣੀ ਲੰਘ ਚੁੱਕਾ ਹੈ, ਮੈਂ ਹੋਰ ਨਹੀਂ ਸਹਿ ਸਕਦਾ।
19. ਸਿਰ ਧੜ ਦੀ ਬਾਜ਼ੀ ਲਾਉਣਾ ਮੌਤ ਦੀ ਪਰਵਾਹ ਨਾ ਕਰਨੀ – ਸਭਰਾਵਾਂ ਦੇ ਮੈਦਾਨ ਵਿਚ ਸਿੱਖ ਫ਼ੌਜ ਸਿਰ ਧੜ ਦੀ ਬਾਜ਼ੀ ਲਾ ਕੇ ਲੜੀ।
20. ਸੱਤੀਂ ਕੱਪੜੀਂ ਅੱਗ ਲੱਗਣੀ (ਬਹੁਤ ਗੁੱਸੇ ਵਿਚ ਆਉਣਾ) – ਉਸ ਦੀ ਝੂਠੀ ਤੁਹਮਤ ਸੁਣ ਕੇ ਮੈਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ।
21. ਸਰ ਕਰਨਾ ਜਿੱਤ ਲੈਣਾ) – ਬਾਬਰ ਨੇ 1521 ਈ: ਵਿਚ ਪਾਣੀਪਤ ਦੇ ਮੈਦਾਨ ਨੂੰ ਸਰ ਕੀਤਾ ਸੀ।
22. ਹੱਥੀਂ ਛਾਂਵਾਂ ਕਰਨੀਆਂ (ਆਓ – ਭਗਤ ਕਰਨੀ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਂਵਾਂ ਕਰਦੇ ਹਨ।
23. ਹੱਥ ਤੰਗ ਹੋਣਾ (ਗਰੀਬੀ ਆ ਜਾਣੀ – ਮਹਿੰਗਾਈ ਦੇ ਜ਼ਮਾਨੇ ਵਿੱਚ ਹਰ ਨੌਕਰੀ ਪੇਸ਼ਾ ਆਦਮੀ ਦਾ ਹੱਥ ਤੰਗ ਹੋ ਗਿਆ ਹੈ ਤੇ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ
24. ਹੱਥ ਪੈਰ ਮਾਰਨਾ ਕੋਸ਼ਿਸ਼ ਕਰਨੀ) – ਉਸ ਨੇ ਵਿਦੇਸ਼ ਜਾਣ ਲਈ ਬਥੇਰੇ ਹੱਥ ਪੈਰ ਮਾਰੇ, ਪਰ ਗੱਲ ਨਾ ਬਣੀ। 25. ਹਰਨ ਹੋ ਜਾਣਾ ਦੌੜ ਜਾਣਾ) – ਸਕੂਲੋਂ ਛੁੱਟੀ ਹੁੰਦਿਆਂ ਹੀ ਬੱਚੇ ਘਰਾਂ ਨੂੰ ਹਰਨ ਹੋ ਗਏ।
26. ਹੱਥ ਵਟਾਉਣਾ ਮੱਦਦ ਕਰਨਾ) – ਦਰਾਣੀ – ਜਠਾਨੀ ਘਰ ਦੇ ਕੰਮਾਂ ਵਿਚ ਇਕ – ਦੂਜੇ ਦਾ ਖੂਬ ਹੱਥ ਵਟਾਉਂਦੀਆਂ ਹਨ।
27. ਹੱਥ ਪੀਲੇ ਕਰਨੇ ਵਿਆਹ ਕਰਨਾ – 20 ਨਵੰਬਰ, 2008 ਨੂੰ ਦਲਜੀਤ ਦੇ ਪਿਤਾ ਜੀ ਨੇ ਉਸ ਦੇ ਹੱਥ ਪੀਲੇ ਕਰ ਦਿੱਤੇ।
28. ਕੰਨੀ ਕਤਰਾਉਣਾ ਪਰੇ – ਪਰੇ ਰਹਿਣਾ) – ਜਸਵੰਤ ਔਖੇ ਕੰਮ ਤੋਂ ਬਹੁਤ ਕੰਨੀ ਕਤਰਾਉਂਦਾ ਹੈ।
29. ਕੰਨਾਂ ਨੂੰ ਹੱਥ ਲਾਉਣਾ ਤੋਬਾ ਕਰਨੀ) – ਸ਼ਾਮ ਚੋਰੀ ਕਰਦਾ ਫੜਿਆ ਗਿਆ ਤੇ ਪਿੰਡ ਵਾਲਿਆਂ ਨੇ ਕੁੱਟ – ਕੁੱਟ ਕੇ ਉਸ ਦੇ ਕੰਨਾਂ ਨੂੰ ਹੱਥ ਲੁਆ ਦਿੱਤੇ।
30. ਕੰਨਾਂ ਦਾ ਕੱਚਾ ਹੋਣਾ ਲਾਈ – ਲੱਗ ਹੋਣਾ) – ਆਦਮੀ ਨੂੰ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ, ਸਗੋਂ ਕਿਸੇ ਦੇ ਮੂੰਹੋਂ ਸੁਣੀ ਗੱਲ ਸੱਚ ਮੰਨਣ ਦੀ ਬਜਾਏ ਆਪ ਗੱਲ ਦੀ ਤਹਿ ਤਕ ਪੁੱਜ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ।

PSEB 7th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

31. ਕੰਨਾਂ ‘ਤੇ ਜੂੰ ਨਾ ਸਰਕਣੀ (ਕੋਈ ਅਸਰ ਨਾ ਕਰਨਾ) – ਮੇਰੀਆਂ ਨਸੀਹਤਾਂ ਨਾਲ ਉਸ ਦੇ ਕੰਨਾਂ ’ਤੇ ਚੂੰ ਵੀ ਨਹੀਂ ਸਰਕੀ।
32. ਖੂਨ ਖੌਲਣਾ (ਜੋਸ਼ ਆ ਜਾਣਾ) – ਮੁਗ਼ਲਾਂ ਦੇ ਜ਼ੁਲਮ ਦੇਖ ਕੇ ਸਿੱਖ ਕੌਮ ਦਾ ਖੂਨ ਖੌਲਣਾ ਸ਼ੁਰੂ ਹੋ ਗਿਆ।
33. ਖਿੱਲੀ ਉਡਾਉਣਾ ਮਖੌਲ ਉਡਾਉਣਾ) – ਕੁੱਝ ਮਨ – ਚਲੋ ਨੌਜਵਾਨ ਇਕ ਲੰਕੜੇ ਦੀ ਖਿੱਲੀ ਉਡਾ ਰਹੇ ਸਨ।
34. ਖੰਡ ਖੀਰ ਹੋਣਾ (ਇਕਮਿਕ ਹੋਣਾ) – ਅਸੀਂ ਤਾਏ – ਚਾਚੇ ਦੇ ਸਾਰੇ ਪੁੱਤਰ ਖੰਡ – ਖੀਰ ਹੋ ਕੇ ਰਹਿੰਦੇ ਹਾਂ।
35. ਖੁੰਬ ਠੱਪਣੀ (ਆਕੜ ਭੰਨਣੀ – ਮੈਂ ਉਸ ਨੂੰ ਖ਼ਰੀਆਂ – ਖ਼ਰੀਆਂ ਸੁਣਾ ਕੇ ਉਸ ਦੀ ਖੂਬ – ਖੁੰਬ ਠੱਪੀ।
36. ਖੇਰੂੰ – ਖੇਰੂੰ ਹੋ ਜਾਣਾ ਆਪੋ ਵਿਚ ਪਾਟ ਕੇ ਤਬਾਹ ਹੋ ਜਾਣਾ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਘਰੇਲੂ ਬੁਰਛਾਗਰਦੀ ਕਾਰਨ ਖੇਰੂੰ – ਖੇਰੂੰ ਹੋ ਗਿਆ।
37. ਗਲ ਪਿਆ ਢੋਲ ਵਜਾਉਣਾ ਕੋਈ ਐਸਾ ਕੰਮ ਕਰਨ ਲਈ ਮਜਬੂਰ ਹੋ ਜਾਣਾ, ਜੋ ਬੇਸੁਆਦਾ ਹੋਵੇ) – ਮੇਰਾ ਇਹ ਕੰਮ ਕਰਨ ਨੂੰ ਜੀ ਨਹੀਂ ਕਰਦਾ, ਐਵੇਂ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਹੈ।
38. ਗਲਾ ਭਰ ਆਉਣਾਂ ਰੋਣ ਆ ਜਾਣਾ) – ਜਦ ਮੇਰੇ ਵੱਡੇ ਵੀਰ ਜੀ ਵਿਦੇਸ਼ ਜਾਣ ਲਈ ਸਾਥੋਂ ਵਿਛੜਨ ਲੱਗੇ, ਤਾਂ ਮੇਰਾ ਗਲਾ ਭਰ ਆਇਆ।
39. ਗੁੱਡੀ ਚੜ੍ਹਨਾ (ਤੇਜ – ਪਰਤਾਪ ਬਹੁਤ ਵਧਣਾ) – ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅੰਗਰੇਜ਼ੀ ਸਾਮਰਾਜ ਦੀ ਗੁੱਡੀ ਬਹੁਤ ਚੜ੍ਹੀ ਹੋਈ ਸੀ। 40. ਘਿਓ ਦੇ ਦੀਵੇ ਬਾਲਣਾ (ਖੁਸ਼ੀਆਂ ਮਨਾਉਣੀਆਂ – ਲਾਟਰੀ ਨਿਕਲਣ ਦੀ ਖੁਸ਼ੀ ਵਿਚ ਅਸਾਂ ਘਰ ਵਿਚ ਘਿਓ ਦੇ ਦੀਵੇ ਬਾਲੇ।
41. ਚਾਂਦੀ ਦੀ ਜੁੱਤੀ ਮਾਰਨੀ (ਵੱਢੀ ਦੇ ਕੇ ਕੰਮ ਕਰਾਉਣਾ) – ਅੱਜ – ਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਕਲਰਕਾਂ ਦੇ ਚਾਂਦੀ ਦੀ ਜੁੱਤੀ ਮਾਰ ਕੇ ਹੀ ਕੰਮ ਹੁੰਦੇ ਹਨ।
42. ਛਕੇ ਛੁਡਾਉਣੇ (ਭਾਜੜ ਪਾ ਦੇਣੀ) – ਸਿੱਖ ਫ਼ੌਜਾਂ ਨੇ ਮੁਦਕੀ ਦੇ ਮੈਦਾਨ ਵਿਚ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ !
43. ਚਾਦਰ ਦੇਖ ਕੇ ਪੈਰ ਪਸਾਰਨੇ (ਆਮਦਨ ਅਨੁਸਾਰ ਖ਼ਰਚ ਕਰਨਾ) – ਤੁਹਾਨੂੰ ਬਜ਼ਾਰ ਵਿਚੋਂ ਸਮਾਨ ਖ਼ਰੀਦਦੇ ਸਮੇਂ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਤੇ ਫ਼ਜ਼ੂਲ ਖ਼ਰਚ ਤੋਂ ਬਚਣਾ ਚਾਹੀਦਾ ਹੈ।
44. ਛਿੱਲ ਲਾਹੁਣੀ ਲੁੱਟ ਲੈਣਾ) – ਅੱਜ – ਕਲ੍ਹ ਮਹਿੰਗਾਈ ਦੇ ਦਿਨਾਂ ਵਿਚ ਦੁਕਾਨਦਾਰ ਚੀਜ਼ਾਂ ਦੇ ਮਨ – ਮਰਜ਼ੀ ਦੇ ਭਾ ਲਾ ਕੇ ਗਾਹਕਾਂ ਦੀ ਚੰਗੀ ਤਰ੍ਹਾਂ ਛਿੱਲ ਲਾਹੁੰਦੇ ਹਨ।
45. ਜਾਨ ‘ਤੇ ਖੇਡਣਾ ਜਾਨ ਵਾਰ ਦੇਣੀ) – ਧਰਮ ਦੀ ਰਾਖੀ ਲਈ ਬਹੁਤ ਸਾਰੇ ਸਿੰਘ ਆਪਣੀ ਜਾਨ ‘ਤੇ ਖੇਡ ਗਏ।
46. ਜ਼ਬਾਨ ਦੇਣੀ (ਇਕਰਾਰ ਕਰਨਾ) – ਮੈਂ ਜੇ ਜ਼ਬਾਨ ਦੇ ਦਿੱਤੀ ਹੈ, ਤਾਂ ਮੇਰੇ ਲਈ ਉਸ ਤੋਂ ਫਿਰਨਾ ਬਹੁਤ ਔਖਾ ਹੈ।
47. ਜਾਨ ਤਲੀ ‘ਤੇ ਧਰਨੀ ਜਾਨ ਨੂੰ ਖ਼ਤਰੇ ਵਿਚ ਪਾਉਣਾ) – ਸਿੰਘਾਂ ਨੇ ਜਾਨ ਤਲੀ ‘ਤੇ ਧਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕੀਤੀ।
48. ਟਕੇ ਵਰਗਾ ਜਵਾਬ ਦੇਣਾ (ਸਿੱਧੀ ਨਾਂਹ ਕਰਨੀ) – ਜਦ ਮੈਂ ਪਿਆਰੇ ਤੋਂ ਉਸ ਦੀ ਕਿਤਾਬ ਮੰਗੀ, ਤਾਂ ਉਸ ਨੇ ਟਕੇ ਵਰਗਾ ਜਵਾਬ ਦੇ ਦਿੱਤਾ।
49. ਟੱਸ ਤੋਂ ਮੱਸ ਨਾ ਹੋਣਾ (ਰਤਾ ਪਰਵਾਹ ਨਾ ਕਰਨੀ) – ਮਾਂ – ਬਾਪ ਬੱਚਿਆਂ ਨੂੰ ਬਹੁਤ ਸਮਝਾਉਂਦੇ ਹਨ, ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ।
50. ਡਕਾਰ ਜਾਣਾ ਹਜ਼ਮ ਕਰ ਜਾਣਾ) – ਅੱਜ – ਕਲ੍ਹ ਸਿਆਸੀ ਲੀਡਰ ਤੇ ਠੇਕੇਦਾਰ ਮਿਲ ਕੇ ਕੌਮ ਦੇ ਕਰੋੜਾਂ ਰੁਪਏ ਡਕਾਰ ਜਾਂਦੇ ਹਨ।

PSEB 7th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

51. ਢਿੱਡ ਵਿੱਚ ਚੂਹੇ ਨੱਚਣਾ ਬਹੁਤ ਭੁੱਖ ਲੱਗਣੀ) – ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਬੇਸਬਰੀ ਨਾਲ ਅੱਧੀ ਛੁੱਟੀ ਦੀ ਉਡੀਕ ਕਰਦੇ ਹਨ।
52. ਢੇਰੀ ਢਿੱਗੀ) ਢਾਹੁਣੀ ਦਿਲ ਛੱਡ ਦੇਣਾ – ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ ਢਿੱਗੀ) ਨਹੀਂ ਢਾਹੁਣੀ ਚਾਹੀਦੀ।
53. ਤੱਤੀ ‘ਵਾ ਨਾ ਲੱਗਣੀ ਕੋਈ ਦੁੱਖ ਨਾ ਹੋਣਾ) – ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲਗਦੀ।
54. ਤੀਰ ਹੋ ਜਾਣਾ (ਦੌੜ ਜਾਣਾ) – ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ ਹੋ ਗਏ, ਇਕ ਵੀ ਹੱਥ ਨਾ ਆਇਆ।
55. ਤੂਤੀ ਬੋਲਣੀ ਪ੍ਰਸਿੱਧੀ ਹੋਣੀ) – ਅੱਜ – ਕਲ੍ਹ ਸਕੂਲਾਂ – ਕਾਲਜਾਂ ਵਿੱਚ ਐੱਮ. ਬੀ. ਡੀ. ਪੁਸਤਕਾਂ ਦੀ ਤੂਤੀ ਬੋਲਦੀ ਹੈ।
56. ਬੁੱਕ ਕੇ ਚੱਟਣਾ (ਕੀਤੇ ਇਕਰਾਰ ਤੋਂ ਮੁੱਕਰ ਜਾਣਾ) – ਬੁੱਕ ਕੇ ਚੱਟਣਾ ਇੱਜ਼ਤ ਵਾਲੇ ਲੋਕਾਂ ਦਾ ਕੰਮ ਨਹੀਂ। ਇਸ ਤਰ੍ਹਾਂ ਦੇ ਬੰਦੇ ਦਾ ਇਤਬਾਰ ਜਾਂਦਾ ਰਹਿੰਦਾ ਹੈ।
57. ਦਿਨ ਫਿਰਨੇ (ਭਾਗ ਜਾਗਣੇ) – ਉਸ ਦੇ ਘਰ ਵਿਚ ਬੜੀ ਗ਼ਰੀਬੀ ਸੀ, ਪਰ ਜਦੋਂ ਦਾ ਉਸ ਦਾ ਮੁੰਡਾ ਕੈਨੇਡਾ ਗਿਆ ਹੈ, ਉਦੋਂ ਤੋਂ ਹੀ ਉਸ ਦੇ ਦਿਨ ਫਿਰ ਗਏ ਹਨ।
58. ਦੰਦ ਪੀਹਣੇ ਗੁੱਸੇ ਵਿਚ ਆਉਣਾ) – ਜਦ ਉਸ ਨੇ ਸ਼ਾਮ ਨੂੰ ਗਾਲਾਂ ਕੱਢੀਆਂ, ਤਾਂ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਿਆ।
59. ਦੰਦ ਖੱਟੇ ਕਰਨੇ (ਹਰਾ ਦੇਣਾ) – ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ।
60. ਧੌਲਿਆਂ ਦੀ ਲਾਜ ਰੱਖਣੀ (ਬਿਰਧ ਜਾਣ ਕੇ ਲਿਹਾਜ਼ ਕਰਨਾ) – ਮਾਪਿਆਂ ਨੇ ਪੁੱਤਰ ਨੂੰ ਦੁਖੀ ਹੋ ਕੇ ਕਿਹਾ ਕਿ ਉਹ ਭੈੜੇ ਕੰਮ ਛੱਡ ਦੇਵੇ ਤੇ ਉਨ੍ਹਾਂ ਦੇ ਧੌਲਿਆਂ ਦੀ ਲਾਜ ਰੱਖੇ।
61. ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, “ਇਸ ਖ਼ੀਰ ਵਿਚ ਮਿੱਠਾ ਬਹੁਤ ਘੱਟ ਹੈ।”
62. ਨੱਕ ਰਗੜਨਾ ਤਰਲੇ ਕਰਨਾ) – ਕੁਲਵਿੰਦਰ ਨਕਲ ਮਾਰਦਾ ਫੜਿਆ ਗਿਆ ਤੇ ਉਹ ਸੁਪਡੈਂਟ ਅੱਗੇ ਨੱਕ ਰਗੜ ਕੇ ਛੁੱਟਾ।
63. ਪਿੱਠ ਠੋਕਣਾ (ਹੱਲਾ – ਸ਼ੇਰੀ ਦੇਣਾ) – ਚੀਨ ਭਾਰਤ ਵਿਰੁੱਧ ਪਾਕਿਸਤਾਨ ਦੀ ਹਰ ਵੇਲੇ ਪਿੱਠ ਠੋਕਦਾ ਰਹਿੰਦਾ ਹੈ।
64. ਪੈਰਾਂ ਹੇਠੋਂ ਜ਼ਮੀਨ ਖਿਸਕਣਾ ਘਬਰਾ ਜਾਣਾ) – ਜਦੋਂ ਮੈਂ ਨਵ – ਵਿਆਹੀ ਸੀਤਾ ਦੇ ਪਤੀ ਦੀ ਮੌਤ ਦੀ ਖ਼ਬਰ ਸੁਣੀ, ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
65. ਪਾਪੜ ਵੇਲਣਾ ਵਾਹ ਲਾਉਣੀ) – ਜਸਬੀਰ ਨੂੰ ਅਜੇ ਤਕ ਨੌਕਰੀ ਨਹੀਂ ਮਿਲੀ ਤੇ ਉਹ ਰੋਟੀ ਕਮਾਉਣ ਲਈ ਕਈ ਪਾਪੜ ਵੇਲਦਾ ਹੈ। 66. ਫੁੱਲੇ ਨਾ ਸਮਾਉਣਾ ਬਹੁਤ ਖੁਸ਼ ਹੋਣਾ) – ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖੁਸ਼ੀ ਵਿਚ ਫੁੱਲੀ ਨਾ ਸਮਾਈ॥
67. ਛਿੱਕੇ ਪੈਣਾ (ਸ਼ਰਮਿੰਦੇ ਹੋਣਾ) – ਜਦੋਂ ਉਹ ਦੂਜੀ ਵਾਰੀ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਸਾਰਿਆਂ ਸਾਹਮਣੇ ਫਿੱਕਾ ਪੈ ਗਿਆ।
68. ਬਾਂਹ ਭੱਜਣੀ (ਭਰਾ ਦਾ ਮਰ ਜਾਣਾ) – ਲੜਾਈ ਵਿਚ ਭਰਾ ਦੇ ਮਰਨ ਦੀ ਖ਼ਬਰ ਸੁਣ ਕੇ ਉਸ ਨੇ ਕਿਹਾ, “ਮੇਰੀ ਤਾਂ ਅੱਜ ਬਾਂਹ ਭੱਜ ਗਈ।”
69. ਬੁੱਕਲ ਵਿਚ ਮੂੰਹ ਦੇਣਾ (ਸ਼ਰਮਿੰਦਾ ਹੋਣਾ) – ਜਦੋਂ ਮੈਂ ਭਰੀ ਪੰਚਾਇਤ ਵਿਚ ਉਸ ਦੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਉਸ ਨੇ ਬੁੱਕਲ ਵਿਚ ਮੂੰਹ ਦੇ ਲਿਆ।
70. ਮੁੱਠੀ ਗਰਮ ਕਰਨੀ (ਵੱਢੀ ਦੇਣੀ) – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਕਲਰਕਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।

PSEB 7th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

71. ਮੈਦਾਨ ਮਾਰਨਾ (ਜਿੱਤ ਪ੍ਰਾਪਤ ਕਰ ਲੈਣੀ – ਮਹਾਰਾਜੇ ਦੀ ਫ਼ੌਜ ਨੇ ਦੁਸ਼ਮਣ ਦੇ ਕਿਲ੍ਹੇ ਨੂੰ ਘੇਰ ਕੇ ਤਿੰਨ ਦਿਨ ਲਹੂ – ਵੀਟਵੀਂ ਲੜਾਈ ਕੀਤੀ ਤੇ ਆਖ਼ਰ ਮੈਦਾਨ ਮਾਰ ਹੀ ਲਿਆ
72. ਮੂੰਹ ਦੀ ਖਾਣੀ ਬੁਰੀ ਤਰ੍ਹਾਂ ਹਾਰ ਖਾਣੀ – ਪਾਕਿਸਤਾਨ ਨੇ ਜਦੋਂ ਵੀ ਭਾਰਤ ‘ਤੇ ਹਮਲਾ ਕੀਤਾ ਹੈ, ਉਸ ਨੇ ਮੂੰਹ ਦੀ ਖਾਧੀ ਹੈ।
73. ਮੱਖਣ ਵਿਚੋਂ ਵਾਲ ਵਾਂਗੂੰ ਕੱਢਣਾ ਅਸਾਨੀ ਨਾਲ ਦੂਰ ਕਰ ਦੇਣਾ) – ਸਿਆਸੀ ਲੀਡਰ ਆਪਣੇ ਵਿਰੋਧੀਆਂ ਨੂੰ ਆਪਣੀ ਪਾਰਟੀ ਵਿਚੋਂ ਮੱਖਣ ਵਿਚੋਂ ਵਾਲ ਵਾਂਗੂੰ ਕੱਢ ਦਿੰਦੇ ਹਨ।
74. ਯੱਕੜ ਮਾਰਨੇ (ਗੱਪਾਂ ਮਾਰਨੀਆਂ) – ਬਲਜੀਤ ਸਾਰਾ ਦਿਨ ਵਿਹਲਿਆਂ ਦੀ ਢਾਣੀ ਵਿਚ ਬਹਿ ਕੇ ਯੱਕੜ ਮਾਰਦਾ ਰਹਿੰਦਾ ਹੈ।
75. ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ – ਚੜ੍ਹਾ ਕੇ ਕਰਨੀ – ਮੀਨਾ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਐਵੇਂ ਨਰਾਜ਼ ਹੋ ਜਾਂਦੀ ਹੈ।
76. ਰਫੂ ਚੱਕਰ ਹੋ ਜਾਣਾ ਦੌੜ ਜਾਣਾ) – ਜੇਬ – ਕਤਰਾ ਉਸ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ।
77. ਰੰਗ ਉੱਡ ਜਾਣਾ ਖਬਰਾ ਜਾਣਾ) – ਪੁਲਿਸ ਨੂੰ ਦੇਖ ਕੇ ਚੋਰਾਂ ਦੇ ਰੰਗ ਉੱਡ ਗਏ।
78. ਲਹੂ ਪੰਘਰਨਾ ਪਿਆਰ ਜਾਗ ਪੈਣਾ – ਆਪਣੇ ਭਾਵੇਂ ਬੁਰਾ ਵੀ ਕਰਨ ਪਰੰਤੂ ਉਨ੍ਹਾਂ ਨੂੰ ਦੇਖ ਕੇ ਲਹੂ ਪੰਘਰ ਹੀ ਜਾਂਦਾ ਹੈ।
79. ਹੂ ਸੁੱਕਣਾ ਫ਼ਿਕਰ ਹੋਣਾ) – – ਮੇਰਾ ਤਾਂ ਇਹ ਸੋਚ ਕੇ ਲਹੂ ਸੁੱਕਾ ਰਹਿੰਦਾ ਹੈ ਕਿ ਮੈਂ ਕਿਤੇ ਫੇਲ੍ਹ ਹੀ ਨਾ ਹੋ ਜਾਵਾਂ।
80. ਵਾਲ ਵਿੰਗਾ ਨਾ ਹੋਣਾ (ਕੁੱਝ ਨਾ ਵਿਗੜਨਾ) – ਜਿਸ ਉੱਪਰ ਰੱਬ ਦੀ ਮਿਹਰ ਹੋਵੇ, ਉਸ ਦਾ ਵਾਲ ਵਿੰਗਾ ਨਹੀਂ ਹੁੰਦਾ।

Leave a Comment