This PSEB 7th Class Science Notes Chapter 10 ਸਜੀਵਾਂ ਵਿੱਚ ਸਾਹ ਕਿਰਿਆ will help you in revision during exams.
PSEB 7th Class Science Notes Chapter 10 ਸਜੀਵਾਂ ਵਿੱਚ ਸਾਹ ਕਿਰਿਆ
→ ਸਾਹ ਲੈਣਾ, ਸਾਹ ਕਿਰਿਆ ਦਾ ਇੱਕ ਹਿੱਸਾ ਹੈ ਜਿਸ ਦੌਰਾਨ ਸਜੀਵ ਆਕਸੀਜਨ ਭਰਪੁਰ ਹਵਾ ਅੰਦਰ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਬਾਹਰ ਕੱਢਦੇ ਹਨ ।
→ ਸਾਹ ਲੈਣ ਸਮੇਂ ਅਸੀਂ ਜਿਹੜੀ ਆਕਸੀਜਨ ਲੈਂਦੇ ਹਾਂ ਇਹ ਗੁਲੂਕੋਜ਼ ਨੂੰ ਪਾਣੀ ਅਤੇ ਕਾਰਬਨ-ਡਾਈਆਕਸਾਈਡ ਵਿੱਚ ਤੋੜਦੀ ਹੈ ਅਤੇ ਉਰਜਾ ਵੀ ਮੁਕਤ ਕਰਦੀ ਹੈ ਜੋ ਸਜੀਵਾਂ ਦੀ ਹੋਂਦ ਲਈ ਜ਼ਰੂਰੀ ਹੈ ।
→ ਸੈੱਲਮਈ ਸਾਹ ਕਿਰਿਆ ਦੌਰਾਨ ਜੀਵ ਦੇ ਸੈੱਲਾਂ ਵਿੱਚ ਗੁਲੂਕੋਜ਼ ਦਾ ਵਿਖੰਡਨ ਹੁੰਦਾ ਹੈ ।
→ ਆਕਸੀ-ਸਾਹ ਕਿਰਿਆ ਦੌਰਾਨ ਆਕਸੀਜਨ ਦੀ ਹੋਂਦ ਵਿੱਚ ਗੁਲੂਕੋਜ਼ ਦਾ ਖੰਡਨ ਹੁੰਦਾ ਹੈ ।
→ ਅਣ-ਆਕਸੀ ਸਾਹ ਕਿਰਿਆ ਦੌਰਾਨ ਗੁਲੂਕੋਜ਼ ਦਾ ਵਿਖੰਡਨ ਆਕਸੀਜਨ ਦੀ ਅਣਹੋਂਦ ਵਿੱਚ ਹੁੰਦਾ ਹੈ ।
→ ਭਾਰੀ ਕਸਰਤ ਸਮੇਂ ਜਦੋਂ ਆਕਸੀਜਨ ਦੀ ਪੂਰੀ ਉਪਲੱਬਧਤਾ ਨਹੀਂ ਹੁੰਦੀ ਤਾਂ ਭੋਜਨ ਦਾ ਵਿਖੰਡਨ ਅਣ-ਆਕਸੀ ਸਾਹ ਕਿਰਿਆ ਰਾਹੀਂ ਹੁੰਦਾ ਹੈ ।
→ ਤੇਜ਼ ਸਰੀਰਕ ਗਤੀਵਿਧੀਆਂ ਸਮੇਂ ਸਾਹ ਲੈਣ ਦੀ ਦਰ ਵੀ ਵਧ ਜਾਂਦੀ ਹੈ ।
→ ਭਿੰਨ-ਭਿੰਨ ਜੀਵਾਂ ਵਿੱਚ ਸਾਹ ਲੈਣ ਦੇ ਅੰਗ ਵੀ ਭਿੰਨ-ਭਿੰਨ ਹੁੰਦੇ ਹਨ ।
→ ਸਾਹ ਅੰਦਰ ਲੈਣ ਸਮੇਂ ਫੇਫੜੇ ਫੈਲਦੇ ਹਨ ਅਤੇ ਸਾਹ ਛੱਡਣ ਸਮੇਂ ਜਦੋਂ ਹਵਾ ਬਾਹਰ ਨਿਕਲਦੀ ਹੈ ਤਾਂ ਮੁੜ ਪਹਿਲੀ ਹਾਲਤ ਵਿੱਚ ਆ ਜਾਂਦੇ ਹਨ ।
→ ਲਹੂ ਵਿੱਚ ਹੀਮੋਗਲੋਬਿਨ ਹੁੰਦਾ ਹੈ ਜੋ ਆਕਸੀਜਨ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਲੈ ਜਾਂਦਾ ਹੈ ।
→ ਗਾਵਾਂ, ਮੱਝਾਂ, ਕੁੱਤੇ, ਬਿੱਲੀਆਂ ਅਤੇ ਹੋਰ ਥਣਧਾਰੀਆਂ ਵਿੱਚ ਵੀ ਸਾਹ ਅੰਗ ਮਨੁੱਖ ਦੇ ਸਾਹ ਅੰਗਾਂ ਵਰਗੇ ਹੁੰਦੇ ਹਨ ਅਤੇ ਸਾਹ ਕਿਰਿਆ ਵੀ ਮਨੁੱਖ ਦੀ ਤਰ੍ਹਾਂ ਹੁੰਦੀ ਹੈ ।
→ ਗੰਡੋਏ ਵਿੱਚ ਗੈਸਾਂ ਦੀ ਅਦਲਾ-ਬਦਲੀ ਸਿੱਲੀ ਚਮੜੀ ਰਾਹੀਂ ਹੁੰਦੀ ਹੈ । ਮੱਛੀਆਂ ਵਿੱਚ ਇਹ ਕਿਰਿਆ ਗਲਫੜਿਆਂ ਰਾਹੀਂ ਅਤੇ ਕੀਟਾਂ ਵਿੱਚ ਸਾਹ ਨਲੀਆਂ ਰਾਹੀਂ ਹੁੰਦੀ ਹੈ ।
→ ਪੌਦਿਆਂ ਵਿੱਚ ਵੀ ਗੁਲੂਕੋਜ਼ ਦਾ ਵਿਖੰਡਨ ਦੂਜੇ ਜੀਵਾਂ ਦੀ ਤਰ੍ਹਾਂ ਹੀ ਹੁੰਦਾ ਹੈ ।
→ ਪੌਦਿਆਂ ਵਿੱਚ ਜੜਾਂ ਮਿੱਟੀ ਤੋਂ ਹਵਾ ਲੈਂਦੀਆਂ ਹਨ ।
→ ਪੱਤਿਆਂ ਵਿੱਚ ਛੋਟੇ-ਛੋਟੇ ਮੁਸਾਮ ਜਾਂ ਛੇਦ ਹੁੰਦੇ ਹਨ, ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ । ਇਨ੍ਹਾਂ ਰਾਹੀਂ ਗੈਸਾਂ ਦੀ ਅਦਲਾ-ਬਦਲੀ ਹੁੰਦੀ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਸਾਹ ਲੈਣਾ-ਜੀਵਾਂ ਵਿੱਚ ਹੋਣ ਵਾਲੀ ਉਹ ਜੈਵ ਰਸਾਇਣਿਕ ਕਿਰਿਆ ਜਿਸ ਵਿੱਚ ਜਟਿਲ (ਗੁੰਝਲਦਾਰ) ਕਾਰਬਨਿਕ ਭੋਜਨ ਪਦਾਰਥਾਂ ਦਾ ਆਕਸੀਕਰਨ ਹੁੰਦਾ ਹੈ । ਜਿਸਦੇ ਨਤੀਜੇ ਵਜੋਂ ਕਾਰਬਨ-ਡਾਈਆਕਸਾਈਡ ਅਤੇ ਪਾਣੀ ਬਣਦੇ ਹਨ ਅਤੇ ਉਰਜਾ ਮੁਕਤ ਹੁੰਦੀ ਹੈ ।
- ਆਕਸੀ-ਸਾਹ ਕਿਰਿਆ-ਆਕਸੀਜਨ ਦੀ ਮੌਜੂਦਗੀ ਵਿੱਚ ਹੋਣ ਵਾਲੀ ਸਾਹ ਕਿਰਿਆ ਨੂੰ ਆਕਸੀ-ਸਾਹ ਕਿਰਿਆ ਕਿਹਾ ਜਾਂਦਾ ਹੈ ।
- ਅਣ-ਆਕਸੀ ਸਾਹ ਕਿਰਿਆ-ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਹੋਣ ਵਾਲੀ ਸਾਹ ਕਿਰਿਆ ਅਣ-ਆਕਸੀ ਸਾਹ ਕਿਰਿਆ ਕਹਾਉਂਦੀ ਹੈ ।
- ਸਟੋਮੈਟਾ-ਪੱਤਿਆਂ ਦੀ ਸਤਹਿ ਤੇ ਹਵਾ ਅਤੇ ਜਲਵਾਸ਼ਪਾਂ ਦੀ ਅਦਲਾ-ਬਦਲੀ ਦੇ ਲਈ ਖਾਸ ਪ੍ਰਕਾਰ ਦੇ ਬਹੁਤ ਸੁਖਮ ਛੇਕ ਹੁੰਦੇ ਹਨ, ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ ।
- ਸਾਹ ਕਿਰਿਆ-ਇਹ ਸਰਲ ਯੰਤਰਿਕ ਕਿਰਿਆ ਹੈ ਜਿਸ ਵਿੱਚ ਆਕਸੀਜਨ ਨਾਲ ਭਰਪੂਰ ਹਵਾ ਵਾਤਾਵਰਨ ਵਿੱਚੋਂ ਖਿੱਚ ਕੇ ਫੇਫੜਿਆਂ ਸਾਹ ਅੰਗਾਂ ਵਿੱਚ ਜਾਂਦੀ ਹੈ । ਇਸ ਕਿਰਿਆ ਨੂੰ ਸਾਹ ਲੈਣਾ ਕਹਿੰਦੇ ਹਨ | ਸਾਹ ਲੈਣ ਤੋਂ ਬਾਅਦ ਕਾਰਬਨ-ਡਾਈਆਕਸਾਈਡ ਭਰਪੂਰ ਹਵਾ ਬਾਹਰ ਵਾਤਾਵਰਨ ਵਿੱਚ ਕੱਢ ਦਿੱਤੀ ਜਾਂਦੀ ਹੈ, ਜਿਸਨੂੰ ਸਾਹ ਛੱਡਣਾ ਕਹਿੰਦੇ ਹਨ, ਸਾਹ ਕਿਰਿਆ ਅਖਵਾਉਂਦੀ ਹੈ ।
- ਸਾਹ ਲੈਣਾ-ਵਾਤਾਵਰਨ ਵਿੱਚੋਂ ਆਕਸੀਜਨ ਨਾਲ ਭਰਪੂਰ ਹਵਾ ਖਿੱਚ ਕੇ ਸਾਹ ਅੰਗਾਂ (ਫੇਫੜਿਆਂ) ਨੂੰ ਭਰਨ ਦੀ ( ਕਿਰਿਆ ਨੂੰ ਸਾਹ ਲੈਣਾ ਆਖਦੇ ਹਨ ।
- ਸਾਹ ਨਿਕਾਸ ਕੱਢਣਾ)-ਅਜਿਹੀ ਕਿਰਿਆ ਜਿਸ ਵਿੱਚ ਕਾਰਬਨ-ਡਾਈਆਕਸਾਈਡ ਨਾਲ ਭਰਪੂਰ ਹਵਾ ਨੂੰ ਫੇਫੜਿਆਂ ਤੋਂ ਬਾਹਰ ਕੱਢਿਆ ਜਾਂਦਾ ਹੈ ।
- ਸੈੱਲਮਈ ਸਾਹ ਕਿਰਿਆ-ਸੈੱਲ ਦੇ ਅੰਦਰ ਹੋਣ ਵਾਲੀ ਉਹ ਪ੍ਰਕਿਰਿਆ ਜਿਸ ਵਿੱਚ ਭੋਜਨ ਦਾ ਰਸਾਇਣਿਕ ਅਪਘਟਨ ਹੋਣ ਉਪਰੰਤ ਉਰਜਾ ਪੈਦਾ ਹੁੰਦੀ ਹੈ, ਨੂੰ ਸੈਂਲਮਈ ਸਾਹ ਕਿਰਿਆ ਆਖਦੇ ਹਨ ।
- ਸਾਹ ਦਰ-ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ, ਉਸਨੂੰ ਸਾਹ ਦਰ ਕਹਿੰਦੇ ਹਨ | ਆਮ ਵਿਅਕਤੀ ਦੀ ਸਾਹ ਦਰ 12 ਤੋਂ 20 ਪ੍ਰਤੀ ਮਿੰਟ ਹੁੰਦੀ ਹੈ ।
- ਗਲਫੜੇ-ਇਹ ਲਹੂ-ਵਹਿਣੀਆਂ (Blood Vessels) ਭਰਪੂਰ ਖੰਭਾਂ ਵਰਗੇ ਵਿਸ਼ੇਸ਼ ਅੰਗ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ ਕੁੱਝ ਜਲਜੀਵ ਜਿਵੇਂ ਮੱਛੀ ਆਦਿ ਸਾਹ ਲੈਂਦੇ ਹਨ । ਇਹਨਾਂ ਵਿੱਚ ਪਾਣੀ ਅਤੇ ਲਹੁ ਉਲਟ ਦਿਸ਼ਾ ਵਿੱਚ ਵਹਿੰਦੇ ਹਨ ਜਿਸ ਨਾਲ ਆਕਸੀਜਨ ਦਾ ਪ੍ਰਸਰਨ (Diffusion) ਵੱਧ ਹੁੰਦਾ ਹੈ ।