PSEB 7th Class Science Notes Chapter 10 ਸਜੀਵਾਂ ਵਿੱਚ ਸਾਹ ਕਿਰਿਆ

This PSEB 7th Class Science Notes Chapter 10 ਸਜੀਵਾਂ ਵਿੱਚ ਸਾਹ ਕਿਰਿਆ will help you in revision during exams.

PSEB 7th Class Science Notes Chapter 10 ਸਜੀਵਾਂ ਵਿੱਚ ਸਾਹ ਕਿਰਿਆ

→ ਸਾਹ ਲੈਣਾ, ਸਾਹ ਕਿਰਿਆ ਦਾ ਇੱਕ ਹਿੱਸਾ ਹੈ ਜਿਸ ਦੌਰਾਨ ਸਜੀਵ ਆਕਸੀਜਨ ਭਰਪੁਰ ਹਵਾ ਅੰਦਰ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਬਾਹਰ ਕੱਢਦੇ ਹਨ ।

→ ਸਾਹ ਲੈਣ ਸਮੇਂ ਅਸੀਂ ਜਿਹੜੀ ਆਕਸੀਜਨ ਲੈਂਦੇ ਹਾਂ ਇਹ ਗੁਲੂਕੋਜ਼ ਨੂੰ ਪਾਣੀ ਅਤੇ ਕਾਰਬਨ-ਡਾਈਆਕਸਾਈਡ ਵਿੱਚ ਤੋੜਦੀ ਹੈ ਅਤੇ ਉਰਜਾ ਵੀ ਮੁਕਤ ਕਰਦੀ ਹੈ ਜੋ ਸਜੀਵਾਂ ਦੀ ਹੋਂਦ ਲਈ ਜ਼ਰੂਰੀ ਹੈ ।

→ ਸੈੱਲਮਈ ਸਾਹ ਕਿਰਿਆ ਦੌਰਾਨ ਜੀਵ ਦੇ ਸੈੱਲਾਂ ਵਿੱਚ ਗੁਲੂਕੋਜ਼ ਦਾ ਵਿਖੰਡਨ ਹੁੰਦਾ ਹੈ ।

→ ਆਕਸੀ-ਸਾਹ ਕਿਰਿਆ ਦੌਰਾਨ ਆਕਸੀਜਨ ਦੀ ਹੋਂਦ ਵਿੱਚ ਗੁਲੂਕੋਜ਼ ਦਾ ਖੰਡਨ ਹੁੰਦਾ ਹੈ ।

→ ਅਣ-ਆਕਸੀ ਸਾਹ ਕਿਰਿਆ ਦੌਰਾਨ ਗੁਲੂਕੋਜ਼ ਦਾ ਵਿਖੰਡਨ ਆਕਸੀਜਨ ਦੀ ਅਣਹੋਂਦ ਵਿੱਚ ਹੁੰਦਾ ਹੈ ।

→ ਭਾਰੀ ਕਸਰਤ ਸਮੇਂ ਜਦੋਂ ਆਕਸੀਜਨ ਦੀ ਪੂਰੀ ਉਪਲੱਬਧਤਾ ਨਹੀਂ ਹੁੰਦੀ ਤਾਂ ਭੋਜਨ ਦਾ ਵਿਖੰਡਨ ਅਣ-ਆਕਸੀ ਸਾਹ ਕਿਰਿਆ ਰਾਹੀਂ ਹੁੰਦਾ ਹੈ ।

→ ਤੇਜ਼ ਸਰੀਰਕ ਗਤੀਵਿਧੀਆਂ ਸਮੇਂ ਸਾਹ ਲੈਣ ਦੀ ਦਰ ਵੀ ਵਧ ਜਾਂਦੀ ਹੈ ।

→ ਭਿੰਨ-ਭਿੰਨ ਜੀਵਾਂ ਵਿੱਚ ਸਾਹ ਲੈਣ ਦੇ ਅੰਗ ਵੀ ਭਿੰਨ-ਭਿੰਨ ਹੁੰਦੇ ਹਨ ।

→ ਸਾਹ ਅੰਦਰ ਲੈਣ ਸਮੇਂ ਫੇਫੜੇ ਫੈਲਦੇ ਹਨ ਅਤੇ ਸਾਹ ਛੱਡਣ ਸਮੇਂ ਜਦੋਂ ਹਵਾ ਬਾਹਰ ਨਿਕਲਦੀ ਹੈ ਤਾਂ ਮੁੜ ਪਹਿਲੀ ਹਾਲਤ ਵਿੱਚ ਆ ਜਾਂਦੇ ਹਨ ।

→ ਲਹੂ ਵਿੱਚ ਹੀਮੋਗਲੋਬਿਨ ਹੁੰਦਾ ਹੈ ਜੋ ਆਕਸੀਜਨ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਲੈ ਜਾਂਦਾ ਹੈ ।

→ ਗਾਵਾਂ, ਮੱਝਾਂ, ਕੁੱਤੇ, ਬਿੱਲੀਆਂ ਅਤੇ ਹੋਰ ਥਣਧਾਰੀਆਂ ਵਿੱਚ ਵੀ ਸਾਹ ਅੰਗ ਮਨੁੱਖ ਦੇ ਸਾਹ ਅੰਗਾਂ ਵਰਗੇ ਹੁੰਦੇ ਹਨ ਅਤੇ ਸਾਹ ਕਿਰਿਆ ਵੀ ਮਨੁੱਖ ਦੀ ਤਰ੍ਹਾਂ ਹੁੰਦੀ ਹੈ ।

→ ਗੰਡੋਏ ਵਿੱਚ ਗੈਸਾਂ ਦੀ ਅਦਲਾ-ਬਦਲੀ ਸਿੱਲੀ ਚਮੜੀ ਰਾਹੀਂ ਹੁੰਦੀ ਹੈ । ਮੱਛੀਆਂ ਵਿੱਚ ਇਹ ਕਿਰਿਆ ਗਲਫੜਿਆਂ ਰਾਹੀਂ ਅਤੇ ਕੀਟਾਂ ਵਿੱਚ ਸਾਹ ਨਲੀਆਂ ਰਾਹੀਂ ਹੁੰਦੀ ਹੈ ।

→ ਪੌਦਿਆਂ ਵਿੱਚ ਵੀ ਗੁਲੂਕੋਜ਼ ਦਾ ਵਿਖੰਡਨ ਦੂਜੇ ਜੀਵਾਂ ਦੀ ਤਰ੍ਹਾਂ ਹੀ ਹੁੰਦਾ ਹੈ ।

→ ਪੌਦਿਆਂ ਵਿੱਚ ਜੜਾਂ ਮਿੱਟੀ ਤੋਂ ਹਵਾ ਲੈਂਦੀਆਂ ਹਨ ।

→ ਪੱਤਿਆਂ ਵਿੱਚ ਛੋਟੇ-ਛੋਟੇ ਮੁਸਾਮ ਜਾਂ ਛੇਦ ਹੁੰਦੇ ਹਨ, ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ । ਇਨ੍ਹਾਂ ਰਾਹੀਂ ਗੈਸਾਂ ਦੀ ਅਦਲਾ-ਬਦਲੀ ਹੁੰਦੀ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਸਾਹ ਲੈਣਾ-ਜੀਵਾਂ ਵਿੱਚ ਹੋਣ ਵਾਲੀ ਉਹ ਜੈਵ ਰਸਾਇਣਿਕ ਕਿਰਿਆ ਜਿਸ ਵਿੱਚ ਜਟਿਲ (ਗੁੰਝਲਦਾਰ) ਕਾਰਬਨਿਕ ਭੋਜਨ ਪਦਾਰਥਾਂ ਦਾ ਆਕਸੀਕਰਨ ਹੁੰਦਾ ਹੈ । ਜਿਸਦੇ ਨਤੀਜੇ ਵਜੋਂ ਕਾਰਬਨ-ਡਾਈਆਕਸਾਈਡ ਅਤੇ ਪਾਣੀ ਬਣਦੇ ਹਨ ਅਤੇ ਉਰਜਾ ਮੁਕਤ ਹੁੰਦੀ ਹੈ ।
  2. ਆਕਸੀ-ਸਾਹ ਕਿਰਿਆ-ਆਕਸੀਜਨ ਦੀ ਮੌਜੂਦਗੀ ਵਿੱਚ ਹੋਣ ਵਾਲੀ ਸਾਹ ਕਿਰਿਆ ਨੂੰ ਆਕਸੀ-ਸਾਹ ਕਿਰਿਆ ਕਿਹਾ ਜਾਂਦਾ ਹੈ ।
  3. ਅਣ-ਆਕਸੀ ਸਾਹ ਕਿਰਿਆ-ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਹੋਣ ਵਾਲੀ ਸਾਹ ਕਿਰਿਆ ਅਣ-ਆਕਸੀ ਸਾਹ ਕਿਰਿਆ ਕਹਾਉਂਦੀ ਹੈ ।
  4. ਸਟੋਮੈਟਾ-ਪੱਤਿਆਂ ਦੀ ਸਤਹਿ ਤੇ ਹਵਾ ਅਤੇ ਜਲਵਾਸ਼ਪਾਂ ਦੀ ਅਦਲਾ-ਬਦਲੀ ਦੇ ਲਈ ਖਾਸ ਪ੍ਰਕਾਰ ਦੇ ਬਹੁਤ ਸੁਖਮ ਛੇਕ ਹੁੰਦੇ ਹਨ, ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ ।
  5. ਸਾਹ ਕਿਰਿਆ-ਇਹ ਸਰਲ ਯੰਤਰਿਕ ਕਿਰਿਆ ਹੈ ਜਿਸ ਵਿੱਚ ਆਕਸੀਜਨ ਨਾਲ ਭਰਪੂਰ ਹਵਾ ਵਾਤਾਵਰਨ ਵਿੱਚੋਂ ਖਿੱਚ ਕੇ ਫੇਫੜਿਆਂ ਸਾਹ ਅੰਗਾਂ ਵਿੱਚ ਜਾਂਦੀ ਹੈ । ਇਸ ਕਿਰਿਆ ਨੂੰ ਸਾਹ ਲੈਣਾ ਕਹਿੰਦੇ ਹਨ | ਸਾਹ ਲੈਣ ਤੋਂ ਬਾਅਦ ਕਾਰਬਨ-ਡਾਈਆਕਸਾਈਡ ਭਰਪੂਰ ਹਵਾ ਬਾਹਰ ਵਾਤਾਵਰਨ ਵਿੱਚ ਕੱਢ ਦਿੱਤੀ ਜਾਂਦੀ ਹੈ, ਜਿਸਨੂੰ ਸਾਹ ਛੱਡਣਾ ਕਹਿੰਦੇ ਹਨ, ਸਾਹ ਕਿਰਿਆ ਅਖਵਾਉਂਦੀ ਹੈ ।
  6. ਸਾਹ ਲੈਣਾ-ਵਾਤਾਵਰਨ ਵਿੱਚੋਂ ਆਕਸੀਜਨ ਨਾਲ ਭਰਪੂਰ ਹਵਾ ਖਿੱਚ ਕੇ ਸਾਹ ਅੰਗਾਂ (ਫੇਫੜਿਆਂ) ਨੂੰ ਭਰਨ ਦੀ ( ਕਿਰਿਆ ਨੂੰ ਸਾਹ ਲੈਣਾ ਆਖਦੇ ਹਨ ।
  7. ਸਾਹ ਨਿਕਾਸ ਕੱਢਣਾ)-ਅਜਿਹੀ ਕਿਰਿਆ ਜਿਸ ਵਿੱਚ ਕਾਰਬਨ-ਡਾਈਆਕਸਾਈਡ ਨਾਲ ਭਰਪੂਰ ਹਵਾ ਨੂੰ ਫੇਫੜਿਆਂ ਤੋਂ ਬਾਹਰ ਕੱਢਿਆ ਜਾਂਦਾ ਹੈ ।
  8. ਸੈੱਲਮਈ ਸਾਹ ਕਿਰਿਆ-ਸੈੱਲ ਦੇ ਅੰਦਰ ਹੋਣ ਵਾਲੀ ਉਹ ਪ੍ਰਕਿਰਿਆ ਜਿਸ ਵਿੱਚ ਭੋਜਨ ਦਾ ਰਸਾਇਣਿਕ ਅਪਘਟਨ ਹੋਣ ਉਪਰੰਤ ਉਰਜਾ ਪੈਦਾ ਹੁੰਦੀ ਹੈ, ਨੂੰ ਸੈਂਲਮਈ ਸਾਹ ਕਿਰਿਆ ਆਖਦੇ ਹਨ ।
  9. ਸਾਹ ਦਰ-ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ, ਉਸਨੂੰ ਸਾਹ ਦਰ ਕਹਿੰਦੇ ਹਨ | ਆਮ ਵਿਅਕਤੀ ਦੀ ਸਾਹ ਦਰ 12 ਤੋਂ 20 ਪ੍ਰਤੀ ਮਿੰਟ ਹੁੰਦੀ ਹੈ ।
  10. ਗਲਫੜੇ-ਇਹ ਲਹੂ-ਵਹਿਣੀਆਂ (Blood Vessels) ਭਰਪੂਰ ਖੰਭਾਂ ਵਰਗੇ ਵਿਸ਼ੇਸ਼ ਅੰਗ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ ਕੁੱਝ ਜਲਜੀਵ ਜਿਵੇਂ ਮੱਛੀ ਆਦਿ ਸਾਹ ਲੈਂਦੇ ਹਨ । ਇਹਨਾਂ ਵਿੱਚ ਪਾਣੀ ਅਤੇ ਲਹੁ ਉਲਟ ਦਿਸ਼ਾ ਵਿੱਚ ਵਹਿੰਦੇ ਹਨ ਜਿਸ ਨਾਲ ਆਕਸੀਜਨ ਦਾ ਪ੍ਰਸਰਨ (Diffusion) ਵੱਧ ਹੁੰਦਾ ਹੈ ।

Leave a Comment