This PSEB 7th Class Science Notes Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ will help you in revision during exams.
PSEB 7th Class Science Notes Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ
→ ਸਾਰੇ ਜੀਵਾਂ ਨੂੰ ਵੱਖੋ-ਵੱਖਰੀਆਂ ਢਾਹੂ-ਉਸਾਰੂ ਕਿਰਿਆਵਾਂ ਲਈ ਊਰਜਾ ਦੀ ਲੋੜ ਹੁੰਦੀ ਹੈ ਜੋ ਪ੍ਰਾਪਤ ਕੀਤੇ ਗਏ । ਭੋਜਨ ਤੋਂ ਮਿਲਦੀ ਹੈ ।
→ ਪੱਤਿਆਂ ਨੂੰ ਪ੍ਰਕਾਸ਼ ਸੰਸ਼ਲੇਸ਼ਣ ਰਾਹੀਂ ਭੋਜਨ ਤਿਆਰ ਕਰਨ ਲਈ ਪਾਣੀ ਅਤੇ CO2, ਦੀ ਲੋੜ ਹੁੰਦੀ ਹੈ ।
→ ਜਾਨਵਰਾਂ ਵਿੱਚ ਭੋਜਨ, ਆਕਸੀਜਨ ਅਤੇ ਪਾਣੀ ਸਰੀਰ ਦੇ ਹਰੇਕ ਸੈੱਲ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਵਿਅਰਥ ਪਦਾਰਥ ਸੈੱਲਾਂ ਤੋਂ ਸਰੀਰ ਦੇ ਨਿਕਾਸੀ ਅੰਗ ਤੱਕ ਪਹੁੰਚਾਏ ਜਾਂਦੇ ਹਨ ।
→ ਜੀਵਾਂ ਵਿੱਚ ਪਦਾਰਥਾਂ ਦਾ ਇੱਕ ਥਾਂ ਤੋਂ ਦੂਜੀ ਥਾਂ ‘ਤੇ ਪਹੁੰਚਣਾ ਪਰਿਵਹਨ ਕਹਾਉਂਦਾ ਹੈ ।
→ ਵਿਕਸਿਤ ਜੀਵਾਂ ਦੀ ਲਹੁ-ਗੇੜ ਪ੍ਰਣਾਲੀ ਵਿੱਚ ਦਿਲ, ਲਹੁ ਵਹਿਣੀਆਂ ਅਤੇ ਲਹੁ ਹੁੰਦੇ ਹਨ ਜੋ ਆਕਸੀਜਨ, ਕਾਰਬਨ ਡਾਈਆਕਸਾਈਡ, ਭੋਜਨ, ਹਾਰਮੋਨਾਂ ਅਤੇ ਐਨਜਾਈਮਾਂ ਦਾ ਸਰੀਰ ਦੇ ਇੱਕ ਭਾਗ ਤੋਂ ਦੂਸਰੇ ਭਾਗਾਂ ਵਿੱਚ ਪਰਿਵਹਨ ਕਰਦੇ ਹਨ ।
→ ਇਕ ਸੈੱਲੀ ਜੀਵਾਂ ਵਿੱਚ ਲਹੂ ਗੇੜ ਪ੍ਰਣਾਲੀ ਨਹੀਂ ਹੁੰਦੀ ਹੈ ।
→ ਖ਼ੂਨ ਵਿੱਚ ਲਾਲ ਲਹੂ ਸੈੱਲ, ਸਫ਼ੈਦ ਲਹੂ ਸੈੱਲ, ਪਲੇਟਲੈਟਸ ਅਤੇ ਪਲਾਜ਼ਮਾ ਹੁੰਦੇ ਹਨ । ਲਹੂ ਦਾ ਲਾਲ ਰੰਗ ਹੀਮੋਗਲੋਬਿਨ ਨਾਂ ਦੇ ਵਰਣਕ ਕਾਰਨ ਹੁੰਦਾ ਹੈ ।
→ ਦਿਲ ਇੱਕ ਪੇਸ਼ੀਦਾਰ ਅੰਗ ਹੈ, ਜੋ ਲਹੂ ਦੇ ਸੰਚਾਰ ਲਈ ਪੰਪ ਦੀ ਤਰ੍ਹਾਂ ਲਗਾਤਾਰ ਧੜਕਦਾ ਰਹਿੰਦਾ ਹੈ ।
→ ਇੱਕ ਮਿੰਟ ਵਿੱਚ ਧੜਕਣਾਂ ਦੀ ਗਿਣਤੀ ਨੂੰ ਨਬਜ਼ ਦਰ ਕਿਹਾ ਜਾਂਦਾ ਹੈ ।
→ ਧਮਣੀਆਂ ਵਿੱਚ ਆਕਸੀਜਨ ਯੁਕਤ ਲਹੁ ਹੁੰਦਾ ਹੈ ਅਤੇ ਸ਼ਿਰਾਵਾਂ ਵਿੱਚ ਕਾਰਬਨ ਡਾਈਆਕਸਾਈਡ ਯੁਕਤ ਲਹੂ ਹੁੰਦਾ ਹੈ ।
→ ਲਹੂ ਅਤੇ ਟਿਸ਼ੂ ਤਰਲਾਂ ਦੇ ਵਿਚਕਾਰ ਪੋਸ਼ਕ ਤੱਤਾਂ, ਗੈਸਾਂ ਅਤੇ ਫੋਕਟ ਪਦਾਰਥਾਂ ਦਾ ਆਦਾਨ-ਪ੍ਰਦਾਨ ਕੇਸ਼ਿਕਾਵਾਂ ਰਾਹੀਂ ਹੁੰਦਾ ਹੈ ।
→ ਮਨੁੱਖ ਦੀ ਮਲ-ਨਿਕਾਸ ਪ੍ਰਣਾਲੀ ਵਿੱਚ ਇੱਕ ਜੋੜਾ ਗੁਰਦੇ, ਇੱਕ ਜੋੜਾ ਮੂਤਰ ਵਹਿਣੀਆਂ, ਇੱਕ ਮੂਤਰ ਮਸਾਨਾ ਅਤੇ ਇੱਕ ਮੂਤਰ ਦੁਆਰ ਹੁੰਦਾ ਹੈ ।
→ ਗੁਰਦੇ ਵਿਅਰਥ ਪਦਾਰਥਾਂ ਨੂੰ ਪੇਸ਼ਾਬ ਦੇ ਰੂਪ ਵਿੱਚ, ਫੇਫੜੇ ਕਾਰਬਨ ਡਾਈਆਕਸਾਈਡ ਦੇ ਰੂਪ ਵਿੱਚ ਅਤੇ ਚਮੜੀ ਪਸੀਨੇ ਦੇ ਰੂਪ ਵਿੱਚ ਸਰੀਰ ਤੋਂ ਬਾਹਰ ਕੱਢਦੇ ਹਨ ।
→ ਮਨੁੱਖੀ ਗੁਰਦਿਆਂ ਵਿੱਚ ਮੌਜੂਦ ਲਹੂ ਕੋਸ਼ਿਕਾਵਾਂ ਲਹੂ ਨੂੰ ਛਾਨਣ ਦਾ ਕੰਮ ਕਰਦੀਆਂ ਹਨ ।
→ ਇੱਕ ਮਸ਼ੀਨ ਦੀ ਮਦਦ ਨਾਲ ਖੂਨ ਵਿੱਚੋਂ ਬੇਲੋੜੇ ਪਦਾਰਥਾਂ ਅਤੇ ਵਾਧੂ ਤਰਲਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਡਾਇਆਲਿਸਿਸ ਕਹਿੰਦੇ ਹਨ ।
→ ਪ੍ਰਸ਼ਰਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਗੈਸਾਂ ਅਤੇ ਤਰਲਾਂ ਦੇ ਅਣੁ ਵੱਧ ਸੰਘਣਤਾ ਵਾਲੇ ਮਾਧਿਅਮ ਤੋਂ ਘੱਟ ਸੰਘਣਤਾ ਵਾਲੇ ਮਾਧਿਅਮ ਵੱਲ ਗਤੀ ਕਰਦੇ ਹਨ ।
→ ਪਰਾਸਰਣ ਉਹ ਪ੍ਰਕਿਰਿਆ ਹੈ ਜਿਸ ਵਿੱਚ ਘੋਲਕ ਇੱਕ ਅਰਧ ਪਾਰਗਾਮੀ (Semi Permeable) ਖ਼ਾਲੀ ਰਾਹੀਂ ਘੱਟ ਸੰਘਣਤਾ ਵਾਲੇ ਘੋਲ ਤੋਂ ਵੱਧ ਸੰਘਣਤਾ ਵਾਲੇ ਘੋਲ ਵੱਲ ਜਾਂਦਾ ਹੈ ।
→ ਇੱਕ ਸੈੱਲ ਜੀਵ ਬਾਹਰੀ ਵਾਤਾਵਰਨ ਵਿੱਚ ਪਦਾਰਥਾਂ ਦੀ ਅਦਲਾ-ਬਦਲੀ ਸੈੱਲ ਦੀ ਸੜਾ ਤੋਂ ਕਰਦੇ ਹਨ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਪ੍ਰਕਾਸ਼ ਸੰਸ਼ਲੇਸ਼ਣ-ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਰਗੇ ਸਰਲ ਯੋਗਿਕਾਂ ਤੋਂ ਹਰੇ ਪੌਦਿਆਂ ਦੁਆਰਾ ਕਲੋਰੋਫਿਲ ਦੀ ਮੌਜੂਦਗੀ ਵਿੱਚ ਕਾਰਬੋਹਾਈਡੇਟ (ਭੋਜਨ) ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਹਾ ਜਾਂਦਾ ਹੈ ।
- ਪਸਰਣ-ਇਹ ਉਹ ਪ੍ਰਕਿਰਿਆ ਹੈ ਜਿਸ ਵਿੱਚ ਘੋਲਕ ਇੱਕ ਅਰਧ ਪਾਰਗਾਮੀ ਝੱਲੀ ਰਾਹੀਂ ਘੱਟ ਸੰਘਣਤਾ ਵਾਲੇ ਘੋਲ ਤੋਂ ਵੱਧ ਸੰਘਣਤਾ ਵਾਲੇ ਘੋਲ ਵੱਲ ਜਾਂਦਾ ਹੈ ਅਤੇ ਦੋਵੇਂ ਪਾਸੇ ਦੇ ਘੋਲਾਂ ਦੀ ਸੰਘਣਤਾ ਬਰਾਬਰ ਹੋ ਜਾਂਦੀ ਹੈ । ਇਸ ਤਰ੍ਹਾਂ ਦਾ ਪਰਿਵਹਨ ਬਹੁਤ ਘੱਟ ਦੂਰੀ ਤੱਕ ਹੀ ਹੁੰਦਾ ਹੈ । ਪੌਦੇ ਦੇ ਜੜ੍ਹ ਵਾਲ ਪਰਾਸਰਣ ਵਿਧੀ ਰਾਹੀਂ ਮਿੱਟੀ ਵਿੱਚੋਂ ਪਾਣੀ ਗ੍ਰਹਿਣ ਕਰਦੇ ਹਨ ।
- ਵਾਸ਼ਪ ਉਤਸਰਜਨ-ਪੌਦਿਆਂ ਦੇ ਪੱਤਿਆਂ ਦੁਆਰਾ ਪਾਣੀ ਦਾ ਵਾਸ਼ਪਣ ਨੂੰ ਵਾਸ਼ਪ ਉਤਸਰਜਨ ਆਖਦੇ ਹਨ ।
- ਸਥਾਨੰਤਰਣ-ਪੱਤਿਆਂ ਤੋਂ ਭੋਜਨ ਦਾ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਣਾ ਸਥਾਨੰਤਰਣ ਅਖਵਾਉਂਦਾ ਹੈ ।
- ਫਲੋਇਮ-ਪੌਦਿਆਂ ਦੇ ਜਿਹੜੇ ਟਿਸ਼ੂ ਪੱਤਿਆਂ ਵਿੱਚ ਬਣੇ ਭੋਜਨ ਨੂੰ ਪੌਦਿਆਂ ਦੇ ਹੋਰ ਭਾਗਾਂ ਤੱਕ ਪਹੁੰਚਾਉਂਦਾ ਹੈ, ਉਸ ਨੂੰ ਫਲੋਇਮ ਕਹਿੰਦੇ ਹਨ ।
- ਧਮਣੀ-ਅਜਿਹੀਆਂ ਨਲੀਆਂ ਜੋ ਦਿਲ ਤੋਂ ਆਕਸੀਜਨ ਭਰਪੂਰ ਲਹੁ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਂਦੀਆਂ ਹਨ, ਉਨ੍ਹਾਂ ਨੂੰ ਧਮਣੀਆਂ ਆਖਦੇ ਹਨ ।
- ਸ਼ਿਰਾਵਾਂ-ਅਜਿਹੀਆਂ ਨਲੀਆਂ ਜੋ ਸਰੀਰ ਦੇ ਵੱਖ-ਵੱਖ ਭਾਗਾਂ ਤੋਂ ਲਹੂ ਦਿਲ ਤੱਕ ਪਹੁੰਚਾਉਂਦੀਆਂ ਹਨ, ਉਨ੍ਹਾਂ ਨੂੰ ਸ਼ਿਰਾਵਾਂ ਆਖਦੇ ਹਨ ।
- ਮਲ-ਤਿਆਗ-ਸਰੀਰ ਵਿੱਚ ਢਾਹੁ-ਉਸਾਰੂ ਕਿਰਿਆਵਾਂ ਦੇ ਕਾਰਨ ਪੈਦਾ ਹੋਏ ਹਾਨੀਕਾਰਕ ਫੋਕਟ (ਵਿਅਰਥ) ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਮਲ-ਤਿਆਗ ਕਹਿੰਦੇ ਹਨ।
- ਡਾਇਆਲਿਸਿਸ-ਸਰੀਰ ਦੇ ਗੁਰਦਿਆਂ ਵਿੱਚੋਂ ਬਨਾਉਟੀ ਮਸ਼ੀਨ ਦੀ ਸਹਾਇਤਾ ਨਾਲ ਯੂਰੀਆ ਅਤੇ ਹੋਰ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਦੀ ਪ੍ਰਣਾਲੀ ਨੂੰ ਡਾਇਆਲਿਸਿਸ ਆਖਦੇ ਹਨ ।