This PSEB 7th Class Science Notes Chapter 12 ਪੌਦਿਆਂ ਵਿੱਚ ਪ੍ਰਜਣਨ will help you in revision during exams.
PSEB 7th Class Science Notes Chapter 12 ਪੌਦਿਆਂ ਵਿੱਚ ਪ੍ਰਜਣਨ
→ ਪੌਦਿਆਂ ਵਿੱਚ ਦੋ ਤਰ੍ਹਾਂ ਨਾਲ ਪ੍ਰਜਣਨ ਹੁੰਦਾ ਹੈ-ਅਲਿੰਗੀ ਪ੍ਰਜਣਨ ਅਤੇ ਲਿੰਗੀ ਪ੍ਰਜਣਨ ।
→ ਅਲਿੰਗੀ ਪ੍ਰਜਣਨ, ਪ੍ਰਜਣਨ ਦੀ ਅਜਿਹੀ ਵਿਧੀ ਹੈ, ਜਿਸ ਰਾਹੀਂ ਕੇਵਲ ਇੱਕੋ ਜਣਕ (Parent) ਤੋਂ ਨਵੇਂ ਪੌਦੇ ਪੈਦਾ ਹੁੰਦੇ ਹਨ ।
→ ਦੋ-ਖੰਡਨ ਵਿਧੀ, ਕਲੀਆਂ ਰਾਹੀਂ, ਵਿਖੰਡਨ, ਬੀਜਾਣੂਆਂ ਰਾਹੀਂ, ਪੁਨਰਜਣਨ, ਅਲਿੰਗੀ ਪ੍ਰਜਣਨ ਦੀਆਂ ਵੱਖ-ਵੱਖ ਵਿਧੀਆਂ ਹਨ ।
→ ਦੋ-ਖੰਡਨ ਪ੍ਰਜਣਨ ਵਿਧੀ ਵਿੱਚ ਜੀਵ ਦੋ ਬਰਾਬਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ । ਦੋਵੇਂ ਭਾਗ ਵਿਕਸਿਤ ਹੋ ਕੇ ਦੋ ਨਵੇਂ ਜੀਵ ਬਣ ਜਾਂਦੇ ਹਨ ।
→ ਲਿੰਗੀ ਪ੍ਰਜਣਨ ਦੌਰਾਨ ਪੌਦਿਆਂ ਦੇ ਨਰ ਜਣਨ ਅਤੇ ਮਾਦਾ ਜਣਨ ਅੰਗ ਨਰ ਯੁਗਮਕ ਅਤੇ ਮਾਦਾ ਯੁਗਮਕ ਪੈਦਾ ਕਰਦੇ ਹਨ ਜੋ ਮਿਲ ਕੇ ਯੂਰਮਜ ਬਣਾਉਂਦੇ ਹਨ | ਯੁਗਮਜ ਨਵੇਂ ਪੌਦੇ ਵਿੱਚ ਵਿਕਸਿਤ ਹੁੰਦਾ ਹੈ ।
→ ਲਿੰਗੀ ਪਜਣਨ ਕੇਵਲ ਫੁੱਲਦਾਰ ਪੌਦਿਆਂ ਵਿੱਚ ਹੁੰਦਾ ਹੈ ।
→ ਕਾਇਕ ਪ੍ਰਜਣਨ ਦੀ ਇਕ ਅਜਿਹੀ ਵਿਧੀ ਹੈ ਜਿਸ ਵਿੱਚ ਜੜਾਂ, ਤਣੇ ਜਾਂ ਪੱਤਿਆਂ ਵਰਗੇ ਅੰਗਾਂ ਰਾਹੀਂ ਨਵੇਂ ਪੌਦੇ ਪੈਦਾ ਹੁੰਦੇ ਹਨ | ਪ੍ਰਜਣਨ ਦੀ ਇਸ ਵਿਧੀ ਵਿੱਚ ਨਾ ਜਣਨ ਅੰਗ ਭਾਗ ਲੈਂਦੇ ਹਨ ਅਤੇ ਨਾ ਹੀ ਬੀਜ ਭਾਗ ਲੈਂਦਾ ਹੈ ।
→ ਪੌਦਿਆਂ ਵਿੱਚ ਪ੍ਰਜਣਨ ਦੇ ਕਈ ਬਨਾਉਟੀ ਢੰਗ ਵੀ ਹਨ । ਇਹ ਹਨ ਕਲਮਾਂ ਲਾਉਣੀਆਂ, ਪਿਓਂਦ ਚੜ੍ਹਾਉਣੀ ਅਤੇ ਜ਼ਮੀਨ ਹੇਠਾਂ ਦਾਬ ਲਗਾਉਣਾ ।
→ ਪੱਕੇ ਹੋਏ ਪਰਾਗ ਕਣਾਂ ਦਾ ਪਰਾਗਕੋਸ਼ ਤੋਂ ਪਰਾਗਕਣ-ਗਾਹੀ (ਵਰਤਿਕਾਗਰ) ਤੱਕ ਸਥਾਨੰਤਰਣ ਪਰਾਗਣ ਕਿਰਿਆ ਅਖਵਾਉਂਦਾ ਹੈ । ਇਹ ਉਸੇ ਫੁੱਲ ਤੇ ਜਾਂ ਦੂਜੇ ਫੁੱਲ ਦੇ ਇਸਤਰੀ ਕੇਸਰ ਦੀ ਪਰਾਗਕਣ-ਹੀ ਤੱਕ ਪੁੱਜਦੇ ਹਨ । ਕਾਈ ਵਰਗੇ ਫੁੱਲ ਰਹਿਤ ਪੌਦੇ ਵਿਖੰਡਣ ਰਾਹੀਂ ਪ੍ਰਜਣਨ ਕਰਦੇ ਹਨ; ਖਮੀਰ ਕਲੀਆਂ ਰਾਹੀਂ, ਜਦੋਂ ਕਿ ਉੱਲੀਆਂ ਅਤੇ ਮੌਸ ਬੀਜਾਣੁਆਂ ਰਾਹੀਂ ਪ੍ਰਜਣਨ ਕਰਦੇ ਹਨ ।
→ ਨਰ ਯੁਗਮਕ ਅਤੇ ਮਾਦਾ ਯੁਗਮ ਦਾ ਅੰਡਾਣੂ ਵਿੱਚ ਸੁਮੇਲ (Fusion) ਨੂੰ ਨਿਸ਼ੇਚਨ ਕਿਰਿਆ ਕਹਿੰਦੇ ਹਨ ।
→ ਅੰਡਾਣੂਆਂ ਦੇ ਨਿਸ਼ੇਚਨ ਤੋਂ ਬਾਅਦ ਅੰਡਕੋਸ਼ ਫ਼ਲ ਵਿੱਚ ਅਤੇ ਅੰਡਾਣੂ ਬੀਜਾਂ ਦੇ ਰੂਪ ਵਿੱਚ ਵਿਕਸਿਤ ਹੁੰਦੇ ਹਨ ।
→ ਬੀਜਾਂ ਨੂੰ ਜਣਕ ਪੌਦਿਆਂ ਤੋਂ ਦੂਰ ਪਹੁੰਚਾਉਣ ਲਈ ਬੀਜਾਂ ਦਾ ਖਿਲਰਨਾ ਜ਼ਰੂਰੀ ਹੁੰਦਾ ਹੈ, ਤਾਂ ਜੋ ਬੀਜ ਨਵੇਂ ਪੌਦੇ ਵਜੋਂ ਵਿਕਸਿਤ ਹੋ ਸਕਣ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਪ੍ਰਜਣਨ-ਸਜੀਵਾਂ ਦੀ ਆਪਣੇ ਵਰਗੇ ਨਵੇਂ ਜੀਵ ਪੈਦਾ ਕਰਨ ਦੀ ਇਸ ਯੋਗਤਾ ਨੂੰ ਪ੍ਰਜਣਨ ਕਹਿੰਦੇ ਹਨ ।
- ਅਲਿੰਗੀ ਪ੍ਰਜਣਨ-ਅਜਿਹੀ ਵਿਧੀ ਜਿਸ ਵਿੱਚ ਨਵੇਂ ਪੌਦੇ ਉਗਾਉਣ ਲਈ ਬੀਜਾਂ ਦੀ ਲੋੜ ਨਹੀਂ ਹੁੰਦੀ । ਇੱਕ ਹੀ ਜਣਕ ਤੋਂ ਨਵਾਂ ਪੰਦਾ ਤਿਆਰ ਹੋ ਜਾਂਦਾ ਹੈ ।
- ਲਿੰਗੀ ਪ੍ਰਜਣਨ-ਨਰ ਅਤੇ ਮਾਦਾ ਦੇ ਯੁਗਮਕਾਂ ਦੇ ਸੰਯੋਜਨ ਨਾਲ ਨਵਾਂ ਜੀਵ ਪੈਦਾ ਕਰਨ ਨੂੰ ਲਿੰਗੀ ਪ੍ਰਣਨ ਕਹਿੰਦੇ : ਹਨ !
- ਕਾਇਕ ਪ੍ਰਜਣਨ-ਜਦੋਂ ਪੌਦੇ ਦੇ ਕਿਸੇ ਵੀ ਅੰਗ ਤੋਂ ਨਵਾਂ ਪੌਦਾ ਤਿਆਰ ਹੋਵੇ, ਤਾਂ ਉਸਨੂੰ ਕਾਇਕ ਪ੍ਰਜਣਨ ਕਹਿੰਦੇ ਹਨ ।
- ਵਿਖੰਡਨ-ਪਾਣੀਆਂ ਦੇ ਸਰੀਰ ਦਾ ਦੋ ਜਾਂ ਦੋ ਤੋਂ ਵੱਧ ਭਾਗਾਂ ਵਿੱਚ ਵੰਡ ਕੇ ਨਵਾਂ ਜੀਵ ਦਾ ਬਣਨਾ ਵਿਖੰਡਨ ਕਹਾਉਂਦਾ ਹੈ ।
- ਇੱਕ ਲਿੰਗੀ ਫੁੱਲ-ਅਜਿਹਾ ਫੁੱਲ ਜਿਨ੍ਹਾਂ ਵਿੱਚ ਕੇਵਲ ਪੁੰਕੇਸਰ ਜਾਂ ਕੇਵਲ ਇਸਤਰੀ ਕੇਸਰ ਮੌਜੂਦ ਹੋਵੇ, ਨੂੰ ਇੱਕ ਲਿੰਗੀ ਫੁੱਲ ਕਹਿੰਦੇ ਹਨ ।
- ਦੋ-ਲਿੰਗੀ ਫੁੱਲ-ਅਜਿਹਾ ਫੁੱਲ ਜਿਸ ਵਿੱਚ ਪੁੰਕੇਸਰ ਅਤੇ ਇਸਤਰੀ ਕੇਸਰ ਦੋਵੇਂ ਮੌਜੂਦ ਹੋਣ, ਉਸਨੂੰ ਦੋ-ਲਿੰਗੀ ਫੁੱਲ ਕਹਿੰਦੇ ਹਨ ।
- ਨਿਸ਼ੇਚਨ-ਨਰ ਯੁਗਮਕ ਅਤੇ ਮਾਦਾ ਯੁਗਮਕ ਦੇ ਸੁਮੇਲ ਨੂੰ ਨਿਸ਼ੇਚਨ ਕਿਰਿਆ ਕਹਿੰਦੇ ਹਨ ।
- ਪਰਾਗਣ-ਪੱਕੇ ਹੋਏ ਪਰਾਗਕਣਾਂ ਦਾ ਪਰਾਗਕੋਸ਼ ਤੋਂ ਪਰਾਗਕਣ ਹੀ ਜਾਂ ਵਰਤਿਕਾਗਰ ਤੱਕ ਸਥਾਨੰਤਰਣ ਪਰਾਗਣ ਕਿਰਿਆ ਅਖਵਾਉਂਦਾ ਹੈ ।
- ਸਵੈ-ਪਰਾਗਣ-ਦੋ ਲਿੰਗੀ ਫੁੱਲਾਂ ਵਿੱਚ ਪਰਾਗਕਣ, ਪਰਾਗਕੋਸ਼ ਵਿੱਚੋਂ ਜਦੋਂ ਉਸੇ ਫੁੱਲ ਦੇ ਇਸਤਰੀ ਕੇਸਰ ਦੀ ਪਰਾਗਕਣ ਹੀ ਤੱਕ ਜਾਂਦੇ ਹਨ ਤਾਂ ਇਸ ਕਿਰਿਆ ਨੂੰ ਸਵੈ-ਪਰਾਗਣ ਕਹਿੰਦੇ ਹਨ ।
- ਪਰ-ਪਰਾਗਣ-ਪਰ-ਪਰਾਗਣ ਕਿਰਿਆ ਵਿੱਚ ਪਰਾਗਕਣ ਇੱਕ ਫੁੱਲ ਦੇ ਪੁੰਕੇਸਰ ਤੋਂ ਕਿਸੇ ਹੋਰ ਫੁੱਲ ਦੀ ਪਰਾਗਕਣ ਗਾਹੀ ਇਸਤਰੀ ਕੇਸਰ ਤੱਕ ਜਾਂਦੇ ਹਨ | ਪਰ ਪਰਾਗਣ-ਕਿਰਿਆ ਇੱਕ ਹੀ ਪੌਦੇ ਦੇ ਦੋ ਫੁੱਲਾਂ ਜਾਂ ਉਸੇ ਪ੍ਰਜਾਤੀ ਦੇ ਦੋ ਪੌਦਿਆਂ ਦੇ ਫੁੱਲਾਂ ਵਿਚਕਾਰ ਹੁੰਦੀ ਹੈ ।
- ਬੀਜਾਂ ਦਾ ਉੱਗਣਾ (ਬੀਜਾਂ ਦਾ ਅੰਕੁਰਨ)-ਸਿੱਲੀ ਮਿੱਟੀ ‘ਤੇ ਪਹੁੰਚ ਕੇ ਬੀਜ ਪਾਣੀ ਸੋਖ ਕੇ ਫੁੱਲ ਜਾਂਦੇ ਹਨ । ਭਰੂਣ ਪੁੰਗਰਨਾ ਸ਼ੁਰੂ ਕਰਦਾ, ਜੜ ਅੰਕੁਰ ਮਿੱਟੀ ਵਿਚ ਧੱਸ ਜਾਂਦਾ ਅਤੇ ਤਣਾ ਅੰਕੁਰ ਉੱਪਰ ਹਵਾ ਵੱਲ ਨਿਕਲ ਆਉਂਦਾ ਹੈ । ਪੱਤੇ ਨਿਕਲ ਆਉਂਦੇ ਹਨ । ਇਸ ਪ੍ਰਕਿਰਿਆ ਨੂੰ ਬੀਜਾਂ ਦਾ ਪੁੰਗਰਨਾ ਆਖਦੇ ਹਨ ।