PSEB 7th Class Science Notes Chapter 12 ਪੌਦਿਆਂ ਵਿੱਚ ਪ੍ਰਜਣਨ

This PSEB 7th Class Science Notes Chapter 12 ਪੌਦਿਆਂ ਵਿੱਚ ਪ੍ਰਜਣਨ will help you in revision during exams.

PSEB 7th Class Science Notes Chapter 12 ਪੌਦਿਆਂ ਵਿੱਚ ਪ੍ਰਜਣਨ

→ ਪੌਦਿਆਂ ਵਿੱਚ ਦੋ ਤਰ੍ਹਾਂ ਨਾਲ ਪ੍ਰਜਣਨ ਹੁੰਦਾ ਹੈ-ਅਲਿੰਗੀ ਪ੍ਰਜਣਨ ਅਤੇ ਲਿੰਗੀ ਪ੍ਰਜਣਨ ।

→ ਅਲਿੰਗੀ ਪ੍ਰਜਣਨ, ਪ੍ਰਜਣਨ ਦੀ ਅਜਿਹੀ ਵਿਧੀ ਹੈ, ਜਿਸ ਰਾਹੀਂ ਕੇਵਲ ਇੱਕੋ ਜਣਕ (Parent) ਤੋਂ ਨਵੇਂ ਪੌਦੇ ਪੈਦਾ ਹੁੰਦੇ ਹਨ ।

→ ਦੋ-ਖੰਡਨ ਵਿਧੀ, ਕਲੀਆਂ ਰਾਹੀਂ, ਵਿਖੰਡਨ, ਬੀਜਾਣੂਆਂ ਰਾਹੀਂ, ਪੁਨਰਜਣਨ, ਅਲਿੰਗੀ ਪ੍ਰਜਣਨ ਦੀਆਂ ਵੱਖ-ਵੱਖ ਵਿਧੀਆਂ ਹਨ ।

→ ਦੋ-ਖੰਡਨ ਪ੍ਰਜਣਨ ਵਿਧੀ ਵਿੱਚ ਜੀਵ ਦੋ ਬਰਾਬਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ । ਦੋਵੇਂ ਭਾਗ ਵਿਕਸਿਤ ਹੋ ਕੇ ਦੋ ਨਵੇਂ ਜੀਵ ਬਣ ਜਾਂਦੇ ਹਨ ।

→ ਲਿੰਗੀ ਪ੍ਰਜਣਨ ਦੌਰਾਨ ਪੌਦਿਆਂ ਦੇ ਨਰ ਜਣਨ ਅਤੇ ਮਾਦਾ ਜਣਨ ਅੰਗ ਨਰ ਯੁਗਮਕ ਅਤੇ ਮਾਦਾ ਯੁਗਮਕ ਪੈਦਾ ਕਰਦੇ ਹਨ ਜੋ ਮਿਲ ਕੇ ਯੂਰਮਜ ਬਣਾਉਂਦੇ ਹਨ | ਯੁਗਮਜ ਨਵੇਂ ਪੌਦੇ ਵਿੱਚ ਵਿਕਸਿਤ ਹੁੰਦਾ ਹੈ ।

→ ਲਿੰਗੀ ਪਜਣਨ ਕੇਵਲ ਫੁੱਲਦਾਰ ਪੌਦਿਆਂ ਵਿੱਚ ਹੁੰਦਾ ਹੈ ।

→ ਕਾਇਕ ਪ੍ਰਜਣਨ ਦੀ ਇਕ ਅਜਿਹੀ ਵਿਧੀ ਹੈ ਜਿਸ ਵਿੱਚ ਜੜਾਂ, ਤਣੇ ਜਾਂ ਪੱਤਿਆਂ ਵਰਗੇ ਅੰਗਾਂ ਰਾਹੀਂ ਨਵੇਂ ਪੌਦੇ ਪੈਦਾ ਹੁੰਦੇ ਹਨ | ਪ੍ਰਜਣਨ ਦੀ ਇਸ ਵਿਧੀ ਵਿੱਚ ਨਾ ਜਣਨ ਅੰਗ ਭਾਗ ਲੈਂਦੇ ਹਨ ਅਤੇ ਨਾ ਹੀ ਬੀਜ ਭਾਗ ਲੈਂਦਾ ਹੈ ।

→ ਪੌਦਿਆਂ ਵਿੱਚ ਪ੍ਰਜਣਨ ਦੇ ਕਈ ਬਨਾਉਟੀ ਢੰਗ ਵੀ ਹਨ । ਇਹ ਹਨ ਕਲਮਾਂ ਲਾਉਣੀਆਂ, ਪਿਓਂਦ ਚੜ੍ਹਾਉਣੀ ਅਤੇ ਜ਼ਮੀਨ ਹੇਠਾਂ ਦਾਬ ਲਗਾਉਣਾ ।

→ ਪੱਕੇ ਹੋਏ ਪਰਾਗ ਕਣਾਂ ਦਾ ਪਰਾਗਕੋਸ਼ ਤੋਂ ਪਰਾਗਕਣ-ਗਾਹੀ (ਵਰਤਿਕਾਗਰ) ਤੱਕ ਸਥਾਨੰਤਰਣ ਪਰਾਗਣ ਕਿਰਿਆ ਅਖਵਾਉਂਦਾ ਹੈ । ਇਹ ਉਸੇ ਫੁੱਲ ਤੇ ਜਾਂ ਦੂਜੇ ਫੁੱਲ ਦੇ ਇਸਤਰੀ ਕੇਸਰ ਦੀ ਪਰਾਗਕਣ-ਹੀ ਤੱਕ ਪੁੱਜਦੇ ਹਨ । ਕਾਈ ਵਰਗੇ ਫੁੱਲ ਰਹਿਤ ਪੌਦੇ ਵਿਖੰਡਣ ਰਾਹੀਂ ਪ੍ਰਜਣਨ ਕਰਦੇ ਹਨ; ਖਮੀਰ ਕਲੀਆਂ ਰਾਹੀਂ, ਜਦੋਂ ਕਿ ਉੱਲੀਆਂ ਅਤੇ ਮੌਸ ਬੀਜਾਣੁਆਂ ਰਾਹੀਂ ਪ੍ਰਜਣਨ ਕਰਦੇ ਹਨ ।

→ ਨਰ ਯੁਗਮਕ ਅਤੇ ਮਾਦਾ ਯੁਗਮ ਦਾ ਅੰਡਾਣੂ ਵਿੱਚ ਸੁਮੇਲ (Fusion) ਨੂੰ ਨਿਸ਼ੇਚਨ ਕਿਰਿਆ ਕਹਿੰਦੇ ਹਨ ।

→ ਅੰਡਾਣੂਆਂ ਦੇ ਨਿਸ਼ੇਚਨ ਤੋਂ ਬਾਅਦ ਅੰਡਕੋਸ਼ ਫ਼ਲ ਵਿੱਚ ਅਤੇ ਅੰਡਾਣੂ ਬੀਜਾਂ ਦੇ ਰੂਪ ਵਿੱਚ ਵਿਕਸਿਤ ਹੁੰਦੇ ਹਨ ।

→ ਬੀਜਾਂ ਨੂੰ ਜਣਕ ਪੌਦਿਆਂ ਤੋਂ ਦੂਰ ਪਹੁੰਚਾਉਣ ਲਈ ਬੀਜਾਂ ਦਾ ਖਿਲਰਨਾ ਜ਼ਰੂਰੀ ਹੁੰਦਾ ਹੈ, ਤਾਂ ਜੋ ਬੀਜ ਨਵੇਂ ਪੌਦੇ ਵਜੋਂ ਵਿਕਸਿਤ ਹੋ ਸਕਣ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਪ੍ਰਜਣਨ-ਸਜੀਵਾਂ ਦੀ ਆਪਣੇ ਵਰਗੇ ਨਵੇਂ ਜੀਵ ਪੈਦਾ ਕਰਨ ਦੀ ਇਸ ਯੋਗਤਾ ਨੂੰ ਪ੍ਰਜਣਨ ਕਹਿੰਦੇ ਹਨ ।
  2. ਅਲਿੰਗੀ ਪ੍ਰਜਣਨ-ਅਜਿਹੀ ਵਿਧੀ ਜਿਸ ਵਿੱਚ ਨਵੇਂ ਪੌਦੇ ਉਗਾਉਣ ਲਈ ਬੀਜਾਂ ਦੀ ਲੋੜ ਨਹੀਂ ਹੁੰਦੀ । ਇੱਕ ਹੀ ਜਣਕ ਤੋਂ ਨਵਾਂ ਪੰਦਾ ਤਿਆਰ ਹੋ ਜਾਂਦਾ ਹੈ ।
  3. ਲਿੰਗੀ ਪ੍ਰਜਣਨ-ਨਰ ਅਤੇ ਮਾਦਾ ਦੇ ਯੁਗਮਕਾਂ ਦੇ ਸੰਯੋਜਨ ਨਾਲ ਨਵਾਂ ਜੀਵ ਪੈਦਾ ਕਰਨ ਨੂੰ ਲਿੰਗੀ ਪ੍ਰਣਨ ਕਹਿੰਦੇ : ਹਨ !
  4. ਕਾਇਕ ਪ੍ਰਜਣਨ-ਜਦੋਂ ਪੌਦੇ ਦੇ ਕਿਸੇ ਵੀ ਅੰਗ ਤੋਂ ਨਵਾਂ ਪੌਦਾ ਤਿਆਰ ਹੋਵੇ, ਤਾਂ ਉਸਨੂੰ ਕਾਇਕ ਪ੍ਰਜਣਨ ਕਹਿੰਦੇ ਹਨ ।
  5. ਵਿਖੰਡਨ-ਪਾਣੀਆਂ ਦੇ ਸਰੀਰ ਦਾ ਦੋ ਜਾਂ ਦੋ ਤੋਂ ਵੱਧ ਭਾਗਾਂ ਵਿੱਚ ਵੰਡ ਕੇ ਨਵਾਂ ਜੀਵ ਦਾ ਬਣਨਾ ਵਿਖੰਡਨ ਕਹਾਉਂਦਾ ਹੈ ।
  6. ਇੱਕ ਲਿੰਗੀ ਫੁੱਲ-ਅਜਿਹਾ ਫੁੱਲ ਜਿਨ੍ਹਾਂ ਵਿੱਚ ਕੇਵਲ ਪੁੰਕੇਸਰ ਜਾਂ ਕੇਵਲ ਇਸਤਰੀ ਕੇਸਰ ਮੌਜੂਦ ਹੋਵੇ, ਨੂੰ ਇੱਕ ਲਿੰਗੀ ਫੁੱਲ ਕਹਿੰਦੇ ਹਨ ।
  7. ਦੋ-ਲਿੰਗੀ ਫੁੱਲ-ਅਜਿਹਾ ਫੁੱਲ ਜਿਸ ਵਿੱਚ ਪੁੰਕੇਸਰ ਅਤੇ ਇਸਤਰੀ ਕੇਸਰ ਦੋਵੇਂ ਮੌਜੂਦ ਹੋਣ, ਉਸਨੂੰ ਦੋ-ਲਿੰਗੀ ਫੁੱਲ ਕਹਿੰਦੇ ਹਨ ।
  8. ਨਿਸ਼ੇਚਨ-ਨਰ ਯੁਗਮਕ ਅਤੇ ਮਾਦਾ ਯੁਗਮਕ ਦੇ ਸੁਮੇਲ ਨੂੰ ਨਿਸ਼ੇਚਨ ਕਿਰਿਆ ਕਹਿੰਦੇ ਹਨ ।
  9. ਪਰਾਗਣ-ਪੱਕੇ ਹੋਏ ਪਰਾਗਕਣਾਂ ਦਾ ਪਰਾਗਕੋਸ਼ ਤੋਂ ਪਰਾਗਕਣ ਹੀ ਜਾਂ ਵਰਤਿਕਾਗਰ ਤੱਕ ਸਥਾਨੰਤਰਣ ਪਰਾਗਣ ਕਿਰਿਆ ਅਖਵਾਉਂਦਾ ਹੈ ।
  10. ਸਵੈ-ਪਰਾਗਣ-ਦੋ ਲਿੰਗੀ ਫੁੱਲਾਂ ਵਿੱਚ ਪਰਾਗਕਣ, ਪਰਾਗਕੋਸ਼ ਵਿੱਚੋਂ ਜਦੋਂ ਉਸੇ ਫੁੱਲ ਦੇ ਇਸਤਰੀ ਕੇਸਰ ਦੀ ਪਰਾਗਕਣ ਹੀ ਤੱਕ ਜਾਂਦੇ ਹਨ ਤਾਂ ਇਸ ਕਿਰਿਆ ਨੂੰ ਸਵੈ-ਪਰਾਗਣ ਕਹਿੰਦੇ ਹਨ ।
  11. ਪਰ-ਪਰਾਗਣ-ਪਰ-ਪਰਾਗਣ ਕਿਰਿਆ ਵਿੱਚ ਪਰਾਗਕਣ ਇੱਕ ਫੁੱਲ ਦੇ ਪੁੰਕੇਸਰ ਤੋਂ ਕਿਸੇ ਹੋਰ ਫੁੱਲ ਦੀ ਪਰਾਗਕਣ ਗਾਹੀ ਇਸਤਰੀ ਕੇਸਰ ਤੱਕ ਜਾਂਦੇ ਹਨ | ਪਰ ਪਰਾਗਣ-ਕਿਰਿਆ ਇੱਕ ਹੀ ਪੌਦੇ ਦੇ ਦੋ ਫੁੱਲਾਂ ਜਾਂ ਉਸੇ ਪ੍ਰਜਾਤੀ ਦੇ ਦੋ ਪੌਦਿਆਂ ਦੇ ਫੁੱਲਾਂ ਵਿਚਕਾਰ ਹੁੰਦੀ ਹੈ ।
  12. ਬੀਜਾਂ ਦਾ ਉੱਗਣਾ (ਬੀਜਾਂ ਦਾ ਅੰਕੁਰਨ)-ਸਿੱਲੀ ਮਿੱਟੀ ‘ਤੇ ਪਹੁੰਚ ਕੇ ਬੀਜ ਪਾਣੀ ਸੋਖ ਕੇ ਫੁੱਲ ਜਾਂਦੇ ਹਨ । ਭਰੂਣ ਪੁੰਗਰਨਾ ਸ਼ੁਰੂ ਕਰਦਾ, ਜੜ ਅੰਕੁਰ ਮਿੱਟੀ ਵਿਚ ਧੱਸ ਜਾਂਦਾ ਅਤੇ ਤਣਾ ਅੰਕੁਰ ਉੱਪਰ ਹਵਾ ਵੱਲ ਨਿਕਲ ਆਉਂਦਾ ਹੈ । ਪੱਤੇ ਨਿਕਲ ਆਉਂਦੇ ਹਨ । ਇਸ ਪ੍ਰਕਿਰਿਆ ਨੂੰ ਬੀਜਾਂ ਦਾ ਪੁੰਗਰਨਾ ਆਖਦੇ ਹਨ ।

Leave a Comment